GST collection breaks record in India | Business Newspaper
Connect with us [email protected]

ਕਾਰੋਬਾਰ

ਭਾਰਤ ਵਿੱਚ ਜੀ ਐਸ ਟੀ ਕੁਲੈਕਸ਼ਨ ਨੇ ਆਪਣਾ ਰਿਕਾਰਡ ਤੋੜਿਆ

Published

on

gst
  • ਜਨਵਰੀ ਵਿੱਚ 1.19 ਲੱਖ ਕਰੋੜ ਰੁਪਏ ਦੀ ਕੁਲੈਕਸ਼ਨ
    ਨਵੀਂ ਦਿੱਲੀ, 1 ਫਰਵਰੀ – ਆਰਥਿਕ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਸੁਧਾਰ ਦੀ ਬਦੌਲਤ ਭਾਰਤ ਵਿੱਚ ਜੀ ਐਸ ਟੀ ਕੁਲੈਕਸ਼ਨ ਨੇ ਸਿਰਫ ਇੱਕ ਮਹੀਨੇ ਵਿੱਚ ਆਪਣਾ ਰਿਕਾਰਡ ਤੋੜ ਦਿੱਤਾ ਹੈ।
    ਇਸ ਜਨਵਰੀ ਵਿੱਚ ਰਿਕਾਰਡ 1,19,847 ਕਰੋੜ ਰੁਪਏ ਦਾ ਜੀ ਐਸ ਟੀ ਕੁਲੈਕਸ਼ਨ ਹੋਇਆ ਹੈ। ਜੀ ਐਸ ਟੀ ਲਾਗੂ ਹੋਣ ਪਿੱਛੋਂ ਇਹ ਕਿਸੇ ਮਹੀਨੇ ਵਿੱਚ ਪ੍ਰਾਪਤ ਹੋਣ ਵਾਲਾ ਸਭ ਤੋਂ ਵੱਧ ਟੈਕਸ ਹੈ। ਇਸ ਤੋਂ ਪਹਿਲਾਂ ਬੀਤੇ ਦਸੰਬਰ ਵਿੱਚ ਰਿਕਾਰਡ 1.15 ਲੱਖ ਕਰੋੜ ਰੁਪਏ ਦਾ ਕੁਲੈਕਸ਼ਨ ਹੋਇਆ ਸੀ। ਵਿੱਤ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੀ ਜੀ ਐਸ ਟੀ ਦੇ ਕੁੱਲ 21,923 ਕਰੋੜ ਰੁਪਏ, ਐਸ ਜੀ ਐਸ ਟੀ ਦੇ 29,014 ਕਰੋੜ ਰੁਪਏ, ਆਈ ਜੀ ਐਸ ਟੀ ਦੇ 60,288 ਕਰੋੜ ਰੁਪਏ ਅਤੇ ਜੀ ਐਸ ਟੀ ਕੰਪਨਸੇਸ਼ਨ ਸੈਸ ਦੇ 8622 ਕਰੋੜ ਰੁਪਏ ਜਮ੍ਹਾਂ ਹੋਏ ਹਨ। ਇਹ ਲਗਾਤਾਰ ਚੌਥਾ ਮਹੀਨਾ ਹੈ, ਜਦ ਜੀ ਐਸ ਟੀ ਕੁਲੈਕਸ਼ਨ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਮਾਹਰਾਂ ਅਨੁਸਾਰ ਤੇਜ਼ ਆਰਥਿਕ ਸੁਧਾਰ, ਜੀ ਐਸ ਟੀ ਚੋਰੀ ਅਤੇ ਫਰਜ਼ੀ ਬਿੱਲ ਦੇ ਖਿਲਾਫ ਚਲਾਈ ਗਈ ਦੇਸ਼ ਵਿਆਪੀ ਮੁਹਿੰਮ ਅਤੇ ਸਿਸਟਮ ਅਨੁਸਾਰ ਬਦਲਾਵਾਂ ਦੇ ਕਾਰਨ ਰਿਕਾਰਡ ਕੁਲੈਕਸ਼ਨ ਸੰਭਵ ਹੋਈ ਹੈ। ਬੀਤੇ ਸਾਲ ਅਪ੍ਰੈਲ ਵਿੱਚ ਜੀ ਐਸ ਟੀ ਕੁਲੈਕਸ਼ਨ

Read More Today Business News

ਕਾਰੋਬਾਰ

ਏਅਰ ਏਸ਼ੀਆ ਅਗਲੇ ਸਾਲ ਫਲਾਇੰਗ-ਟੈਕਸੀ ਬਿਜ਼ਨਸ ਸ਼ੁਰੂ ਕਰੇਗੀ

Published

on

ਨਵੀਂ ਦਿੱਲੀ, 7 ਮਾਰਚ – ਮਲੇਸ਼ੀਆਈ ਬਜਟ ਏਅਰਲਾਈਨ ਏਅਰ ਏਸ਼ੀਆ ਨੇ ਕਿਹਾ ਕਿ ਉਹ ਅਗਲੇ ਸਾਲ 2022 ਵਿੱਚ ਇੱਕ ਫਲਾਇੰਗ ਟੈਕਸੀ ਬਿਜ਼ਨਸ ਸ਼ੁਰੂ ਕਰੇਗੀ।
ਕੰਪਨੀ ਦੇ ਕੋ-ਫਾਊਂਡਰ ਟੋਨੀ ਫਰਨਾਂਡੀਜ਼ ਨੇ ਕਿਹਾ ਕਿ ਅਸੀਂ ਇਸ ‘ਤੇ ਕੰਮ ਸ਼ੁਰੂ ਕਰ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਅਸੀਂ ਫਲਾਇੰਗ-ਟੈਕਸੀ ਬਿਜ਼ਨਸ ਨੂੰ ਲਾਂਚ ਕਰਨ ਤੋਂ ਸਿਰਫ ਡੇਢ ਸਾਲ ਦੂਰ ਹਾਂ। ਫਰਨਾਂਡੀਜ਼ ਯੂਥ ਇਕਨੌਮਿਕ ਫੋਰਮ ਦੇ ਆਨਲਾਈਨ ਡਿਬੇਟ ਪ੍ਰੋਗਰਾਮ ਵਿੱਚ ਬੋਲ ਰਹੇ ਸਨ।
ਕੋਰੋਨਾ ਵਾਇਰਸ ਮਹਾਮਾਰੀ ਨੇ ਏਅਰ ਲਾਈਨ ਕਾਰੋਬਾਰ ਨੂੰ ਕਾਫੀ ਪ੍ਰਭਾਵਤ ਕੀਤਾ ਹੈ। ਇਸ ਤੋਂ ਬਾਅਦ ਏਅਰ ਏਸ਼ੀਆ ਡਿਜੀਟਲ ਸਪੇਸ ਵਿੱਚ ਇਸ ਦਾ ਵਿਸਥਾਰ ਕਰ ਰਿਹਾ ਹੈ। ਇਸ ਨੇ ਪਿਛਲੇ ਸਾਲ ਇੱਕ ਸੁਪਰ ਐਪ ਲਾਂਚ ਕੀਤਾ ਸੀ, ਜੋ ਟਰੈਵਲ ਅਤੇ ਸ਼ਾਪਿੰਗ ਤੋਂ ਲੈ ਕੇ ਵਿੱਤੀ ਸੇਵਾਵਾਂ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਫਰਨਾਂਡੀਜ਼ ਨੇ ਕਿਹਾ ਕਿ ਏਅਰ ਏਸ਼ੀਆ ਅਪ੍ਰੈਲ ‘ਚ ਖੁਦ ਦੀ ਈ ਹੇਲਿੰਗ ਸਰਵਿਸ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਤੋਂ ਉਡਾਣ ਸ਼ੁਰੂ ਕਰਨ ਵਾਲੀਆਂ ਟੈਕਸੀਆਂ ਨੂੰ ਚਾਰ ਸੀਟਾਂ ਨਾਲ ਆਉਣਾ ਹੋਵੇਗਾ ਤੇ ਇਸ ਨੂੰ ਇੱਕ ਕੁਆਡਕਾਪਟਰ ਵੱਲੋਂ ਚਲਾਇਆ ਜਾਏਗਾ। ਕੰਪਨੀ ਨੇ ਇੱਕ ਵੱਖਰਾ ਐਲਾਨ ਕੀਤਾ ਕਿ ਉਸ ਨੇ ਸ਼ਹਿਰੀ ਡਰੋਨ ਡਿਲੀਵਰੀ ਸੇਵਾ ਚਲਾਉਣ ਲਈ ਮਲੇਸ਼ੀਆਈ ਗਲੋਬਲ ਇਨੋਵੇਸ਼ਨ ਐਂਡ ਕ੍ਰਿਏਟੀਵਿਟੀ ਸੈਂਟਰ ਨਾਮੀ ਸਟੇਟ ਏਜੰਸੀ ਨਾਲ ਸਾਂਝੇਦਾਰੀ ਕੀਤੀ ਹੈ।

Read More World News in Punjabi

Continue Reading

ਕਾਰੋਬਾਰ

ਪੁਣੇ ਵਿੱਚ ਓਸ਼ੋ ਆਸ਼ਰਮ ਦਾ ਹਿੱਸਾ ਵਿਕਣ ਲੱਗਾ

Published

on

ਬਜਾਜ ਆਟੋ ਦੇ ਮਾਲਕ 107 ਕਰੋੜ ਵਿੱਚ ਖਰੀਦਣਗੇ
ਪੁਣੇ, 7 ਮਾਰਚ – ਪੁਣੇ ਦੇ ਸਭ ਤੋਂ ਆਕਰਸ਼ਕ ਕੇਂਦਰਾਂ ਵਿੱਚੋਂ ਇੱਕ ਓਸ਼ੋ ਇੰਟਰਨੈਸ਼ਨਲ ਮੈਡੀਟੇਸ਼ਨ ਰਿਜ਼ਾਰਟ ਸੁਰਖੀਆਂ ਵਿੱਚ ਹੈ ਅਤੇ ਵਜ੍ਹਾ ਹੈ ਕਿ ਆਸ਼ਰਮ ਦੇ ਇੱਕ ਹਿੱਸੇ ਦੀ ਵਿਕਰੀ ਦੀ ਯੋਜਨਾ।
ਜਿਊਰਿਖ ਵਿੱਚ ਓਸ਼ੋ ਇੰਟਰਨੈਸ਼ਨਲ ਫਾਊਂਡੇਸ਼ਨ (ਓ ਆਈ ਐਫ) ਨੇ ਕੋਵਿਡ 19 ਦੀ ਮਾਰ ਦੇ ਕਾਰਨ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਇਹ ਫੈਸਲਾ ਲਿਆਹੈ। ਇਸੇ ਫਾਊਂਡੇਸ਼ਨ ਦੇ ਕੋਲ ਕੋਰੇਗਾਂਵ ਪਾਰਕ ਏਰੀਆ ਦੇ ਆਸ਼ਰਮ ਦਾ ਹਿੱਸਾ ਹੈ। ਇਸ ਦੇ ਜਿਹੜੇ ਦੋ ਪਲਾਟਾਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਨ੍ਹਾਂ ਦੀ ਕੀਮਤ 107 ਕਰੋੜ ਰੁਪਏ ਲਗਾਈ ਗਈ ਹੈ।ਇੱਕ ਰਿਪੋਰਟ ਮੁਤਾਬਕ ਓਸ਼ੋ ਰਜਨੀਸ਼ ਵੱਲੋਂ ਬਣਾਏਕਮਿਊਨਿਟੀ ਦਫਤਰ ਨੇ ਪਿਛਲੇ ਸਾਲ ਮਾਰਚ ਵਿੱਚ ਮਹਾਮਾਰੀ ਦੇ ਕਾਰਨ ਆਸ਼ਰਮ ਦੇ ਰੈਨੋਵੇਸ਼ਨ ਦਾ ਕੰਮ ਟਾਲ ਦਿੱਤਾ ਸੀ। ਸਾਰੀਆਂ ਸਹੂਲਤਾਂ ਨਾਲ ਲੈਸ ਆਸ਼ਰਮ ਵਿੱਚ ਦੁਨੀਆ ਭਰ ਦੇ ਅਮੀਰ ਅਤੇ ਮਸ਼ਹੂਰ ਲੋਕ ਧਿਆਨ ਅਤੇ ਯੋਗ ਲਈ ਆਉਂਦੇ ਹਨ। ਫਾਊਂਡੇਸ਼ਨ ਨੇ 1.5 ਕਰੋੜ ਦੇ ਦੋ ਪਲਾਟ ਵੇਚਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਸਵੀਮਿੰਗ ਪੂਲ ਅਤੇ ਇੱਕ ਟੈਨਿਸ ਕੋਰਟ ਹੈ। ਇਨ੍ਹਾਂ ਦੋਵਾਂ ਪਲਾਟਾਂ ਨੂੰ ਗੁਆਂਢ ਵਿੱਚ ਰਹਿਣ ਵਾਲੇ ਬਜਾਜ ਆਟੋ ਦੇ ਮਾਲਕ (ਐਮ ਡੀ ਅਤੇ ਸੀ ਈ ਓ) ਰਾਜੀਵ ਬਜਾਜ ਨੂੰ ਵੇਚਣ ਦਾ ਫੈਸਲਾ ਕੀਤਾ ਗਿਆ ਹੈ। ਕਿਉਂਕਿ ਫਾਊਂਡੇਸ਼ਨ ਇੱਕ ਚੈਰੀਟੇਬਲ ਟਰੱਸਟ ਹੈ, ਇਸ ਨੇ ਚੈਰਿਟੀ ਕਮਿਸ਼ਨ ਮੁੰਬਈ ਦੇ ਸਾਹਮਣੇ ਜਨਵਰੀ ਵਿੱਚ ਇੱਕ ਅਰਜ਼ੀ ਦਿੱਤੀ ਹੈ ਅਤੇ ਦੋ ਪਲਾਟ ਵੇਚਣ ਦੀ ਮਨਜ਼ੂਰੀ ਮੰਗੀ ਹੈ।
ਓਸ਼ੋ ਦੇ ਪੈਰੋਕਾਰਾਂ ਦੇ ਇੱਕ ਗਰੁੱਪ ਓਸ਼ੋ ਫਰੈਂਡਸ ਫਾਊਂਡੇਸ਼ਨ ਨੇ ਆਸ਼ਰਮ ਦੇ ਹਿੱਸੇ ਦੀ ਵਿਕਰੀ ‘ਤੇ ਇਤਰਾਜ਼ ਕੀਤਾ ਅਤੇ ਚੈਰਿਟੀ ਕਮਿਸ਼ਨਰ ਨੇ ਓਸ਼ੋ ਫਰੈਂਡਸ ਫਾਊਂਡੇਸ਼ਨ ਨੂੰ ਕੇਸ ਵਿੱਚ ਦਖਲ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਓਸ਼ੋ ਫਰੈਂਡਸ ਫਾਊਂਡੇਸ਼ਨ ਦੇ ਯੋਗੇਸ਼ ਠੱਕਰ ਨੇ ਕਿਹਾ ਕਿ ਅਰਜ਼ੀ ਮੁਤਾਬਕ ਪ੍ਰਾਪਰਟੀ ਨੂੰ 107 ਕਰੋੜ ਰੁਪਏ ਵਿੱਚ ਗੁਆਂਢੀ ਰਾਜੀਵ ਨੈਣ ਰਾਹੁਲ ਕੁਮਾਰ ਬਜਾਜ ਨੂੰ ਵੇਚਿਆ ਜਾ ਰਿਹਾ ਹੈ। 50 ਕਰੋੜ ਰੁਪਏ ਦਾ ਭੁਗਤਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਚੈਰਿਟੀ ਕਮਿਸ਼ਨਰ ਨੇ ਸਾਨੂੰ 15 ਮਾਰਚ ਨੂੰ ਸੁਣਨ ਲਈ ਸਹਿਮਤੀ ਦਿੱਤੀ ਹੈ।

Read More Current business news

Continue Reading

ਕਾਰੋਬਾਰ

ਕੋਰੋਨਾ ਬਿਮਾਰੀ ਦੇ ਦੌਰ ਵਿੱਚ ਅੰਬਾਨੀ ਅਤੇ ਅਡਾਨੀ ਦੇ ਕਾਰੋਬਾਰ ਨੂੰ ਮਹਾਂਮਾਰੀ ਦੇਸੀ ਘਿਓ ਵਾਂਗ ਲੱਗੀ

Published

on

ਨਵੀਂ ਦਿੱਲੀ, 3 ਮਾਰਚ – ਕੋਰੋਨਾ ਦੀ ਮਹਾਮਾਰੀ ਦੇ ਦੌਰ ਵਿੱਚ ਸਾਲ 2020 ਦੌਰਾਨ ਭਾਰਤ ਵਿੱਚ 40 ਉਦਯੋਗਪਤੀ ਅਰਬਪਤੀਆਂ ਦੀ ਸੂਚੀ ਵਿੱਚ ਜੁੜ ਗਏ ਹਨ। ਇਨ੍ਹਾਂ ਨੂੰ ਮਿਲਾ ਕੇ ਇਸ ਵਕਤ ਭਾਰਤ ਦੇ ਕੁੱਲ 177 ਲੋਕ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।
ਇੱਕ ਰਿਪੋਰਟ ਵਿੱਚ ਕੱਲ੍ਹ ਕਿਹਾ ਗਿਆ ਹੈ ਕਿ ਅਮੀਰ ਲੋਕਾਂ ਬਾਰੇ ਹੁਰਨ ਗਲੋਬਲ ਦੀ ਸੂਚੀ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਵਿੱਚ ਜਦੋਂ ਦੁਨੀਆ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਸੀ ਤਾਂ ਭਾਰਤ ਦੇ 40 ਲੋਕ ਅਰਬਪਤੀਆਂ ਦੀ ਸੂਚੀ ਵਿੱਚ ਪਹੁੰਚ ਗਏ ਹਨ। ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਲਗਾਤਾਰ ਸਭ ਤੋਂ ਅਮੀਰ ਭਾਰਤੀ ਬਣੇ ਹੋਏ ਹਨ। ਉਨ੍ਹਾਂ ਦੀ ਜਾਇਦਾਦ 24 ਫ਼ੀਸਦੀ ਤੋਂ ਵਧਕੇ 83 ਅਰਬ ਡਾਲਰ ਹੋ ਗਈ। ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਉਹ ਇੱਕ ਹੋਰ ਪੌੜੀ ਚੜ੍ਹਕੇ ਅੱਠਵੇਂ ਨੰਬਰ ਉੱਤੇ ਪਹੁੰਚ ਗਏ ਹਨ। ਗੁਜਰਾਤ ਦੇ ਉਦਯੋਗਪਤੀ ਗੌਤਮ ਅਡਾਨੀ ਦੀ ਜਾਇਦਾਦ ਵਿੱਚਵੀ ਚੋਖਾ ਵਾਧਾ ਹੋਇਆ ਹੈ। ਸਾਲ 2020 ਵਿੱਚ ਉਨ੍ਹਾਂ ਦੀ ਜਾਇਦਾਦ 32 ਅਰਬ ਡਾਲਰ ਤੱਕ ਪਹੁੰਚ ਗਈ ਅਤੇ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਉਨ੍ਹਾਂ ਦਾ ਸਥਾਨ 20 ਪੌੜੀਆਂ ਹੋਰ ਚੜ੍ਹਕੇ 48 ਨੰਬਰ ਉੱਤੇ ਪਹੁੰਚ ਗਿਆ। ਮੁਕੇਸ਼ ਅੰਬਾਨੀ ਤੋਂ ਬਾਅਦ ਉਹ ਦੂਸਰੇ ਸਭ ਤੋਂ ਅਮੀਰ ਭਾਰਤੀ ਬਣ ਗਏ ਹਨ। ਉਨ੍ਹਾਂ ਦੇ ਭਰਾ ਵਿਨੋਦ ਦੀ ਜਾਇਦਾਦ 128 ਫ਼ੀਸਦੀ ਵਧ ਕੇ 9.8 ਅਰਬ ਡਾਲਰ ਹੋ ਗਈ। ਆਈ ਟੀ ਕੰਪਨੀ ਐਚ ਸੀ ਐਲ ਦੇ ਸ਼ਿਵ ਨਾਡਰ ਦੀ ਜਾਇਦਾਦਾ 2.4 ਅਰਬ ਡਾਲਰ ਦੀ ਹੋ ਗਈ। ਬਾਇਕੋਨ ਦੀ ਕਿਰਨ ਮਜੂਮਦਾਰ ਦੀ ਜਾਇਦਾਦ 41 ਫ਼ੀਸਦੀ ਵਧ ਕੇ 4.8 ਅਰਬ ਡਾਲਰ ਹੋ ਗਈ। ਇਸ ਤਰ੍ਹਾਂ ਭਾਰਤ ਦੇ ਅਰਬਪਤੀਆਂ ਦੀ ਸੂਚੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ।

Read More Today’s Business News Headlines

Continue Reading

ਰੁਝਾਨ


Copyright by IK Soch News powered by InstantWebsites.ca