A grand gathering of people in the first Maha Panchayat of Punjab held
Connect with us [email protected]

ਪੰਜਾਬੀ ਖ਼ਬਰਾਂ

ਜਗਰਾਉਂ ਵਿੱਚ ਹੋਈ ਪੰਜਾਬ ਦੀ ਪਹਿਲੀ ਮਹਾ-ਪੰਚਾਇਤ ਵਿਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ

Published

on

  • ਕੁਰਬਾਨੀ ਦਿਆਂਗੇ, ਪਰ ਮੰਡੀ ਸਿਸਟਮ ਨਹੀਂ ਟੁੱਟਣ ਦੇਵਾਂਗੇ:ਰਾਜੇਵਾਲ
    ਜਗਰਾਉਂ, 11 ਫਰਵਰੀ, -ਲੁਧਿਆਣਾ ਜਿ਼ਲੇ ਦੇ ਇਸ ਨਗਰ ਵਿੱਚ ਕੀਤੀ ਗਈ ਮਹਾਂ ਪੰਚਾਇਤ ਵਿਚਅੱਜ ਵੀਰਵਾਰ ਨੂੰ ਹਜ਼ਾਰਾਂ ਲੋਕ ਆਣ ਪਹੁੰਚੇ। ਇਹ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਮਹਾਂ ਪੰਚਾਇਤ ਸੀ, ਜਿਸ ਵਿੱਚ ਲੋਕਾਂ ਦਾ ਆਪ-ਮੁਹਾਰਾ ਇਕੱਠ ਠਾਠਾਂ ਮਾਰਦਾ ਨੋਟ ਕੀਤਾ ਗਿਆ।
    ਇਸ ਆਪਣੇ ਕਿਸਮ ਦੀ ਪਹਿਲੀ ਮਹਾਂ ਪੰਚਾਇਤ ਵਿੱਚ ਆਏ ਪੰਜਾਬ ਦੇ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦੇ ਵਕਤ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕੀਤਾ ਕਿ ਅਸੀਂ ਭਾਰਤ ਦਾ ਮੰਡੀਕਰਨ ਸਿਸਟਮ ਨਹੀਂ ਟੁੱਟਣ ਦਿਆਂਗੇ, ਇਸ ਲਈ ਭਾਵੇਂ ਸਾਨੂੰ ਜਿੱਡੀ ਵੀ ਕੁਰਬਾਨੀ ਕਰਨੀ ਪੈ ਜਾਵੇ।ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਦੇਸ਼ ਦਾ ਮੰਡੀ ਸਿਸਟਮ ਤੋੜ ਕੇ ਕਿਸਾਨੀ ਉਪਜ ਨੂੰ ਅਡਾਨੀਆਂ ਅਤੇ ਅੰਬਾਨੀਆਂ ਦੀ ਝੋਲੀ ਪਾਉਣਾ ਚਾਹੁੰਦੀ ਹੈ।ਉਨ੍ਹਾਂ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਸਰਕਾਰ ਦੇ ਨਵੇਂ ਕਾਨੂੰਨ ਲਾਗੂ ਹੋ ਗਏ ਤਾਂ ਦੇਸ਼ ਦਾ ਮੰਡੀਕਰਨ ਸਿਸਟਮ ਆਪਣੇ ਆਪ ਹੀ ਟੁੱਟ ਜਾਵੇਗਾ ਤੇ ਦੇਸ਼ ਦਾ ਕਿਸਾਨ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਉੱਤੇ ਨਿਰਭਰ ਹੋ ਜਾਵੇਗਾ।ਰਾਜੇਵਾਲਨੇ ਕਿਹਾ ਕਿ ਅਡਾਨੀ ਤੇ ਅੰਬਾਨੀ ਦੀ ਅੱਖ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਹੋਣ ਕਰ ਕੇ ਕੇਂਦਰ ਸਰਕਾਰ ਵੱਲੋਂਪਾਸ ਕੀਤੇ ਕਾਲੇ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵੱਲ ਸੇਧਿਤ ਹਨ।
    ਸੀਨੀਅਰ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਦੋਹਰੀ ਨੀਤੀ ਅਪਣਾ ਰਹੀ ਹੈ, ਕੇਂਦਰੀ ਮੰਤਰੀ ਕਹਿੰਦੇ ਹਨ ਕਿ ਕਾਨੂੰਨ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਸੋਧਾਂ ਕਰਵਾ ਲਵੋ, ਪਰ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ। ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦੀ ਨੀਤ ਕਾਨੂੰਨ ਰੱਦ ਕਰਨ ਦੀ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਸਾਨੂੰ ਹੋਰ ਤਿੱਖੀ ਲੜਾਈ ਲਈ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਦੇਸ਼ ਦਾ ਹਰ ਵਰਗ ਇਕਜੁੱਟ ਹੋ ਗਿਆ ਹੈ। ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਦੇਸ਼ ਦੇਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਇਹ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀ ਨਹੀਂ, ਕਾਰਪੋਰੇਟ ਘਰਾਣਿਆਂ ਦੀ ਸਰਕਾਰ ਬਣ ਚੁੱਕੀ ਹੈ, ਇਸ ਲਈ ਇਸ ਦੇ ਬਣਾਏ ਕਾਨੂੰਨ ਅਸਲ ਰੂਪ ਵਿੱਚ ਕਿਸਾਨ ਮਜਦੂਰ ਵਿਰੋਧੀ ਹਨ।

ਪੰਜਾਬੀ ਖ਼ਬਰਾਂ

ਜੰਗਬੰਦੀ ਸਮਝੌਤੇ ਪਿੱਛੋਂ ਭਾਰਤ ਨੇ ਪਾਕਿ ਨਾਲ ਆਮਵਾਂਗ ਸੰਬੰਧਾਂ ਦੀ ਗੱਲ ਕਹੀ

Published

on

ਪਾਕਿ ਨੇ ਭਰੋਸਾ ਦਿੱਤਾ: ਜੰਗਬੰਦੀ ਦੀ ਉਲੰਘਣਾ ਨਹੀ ਹੋਵੇਗੀ
ਨਵੀਂ ਦਿੱਲੀ, 26 ਫਰਵਰੀ, – ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਵਲੋਂ ਜੰਗਬੰਦੀ ਸਮਝੌਤੇ ਦਾ ਸਖਤੀ ਨਾਲ ਪਾਲਣ ਕਰਨ ਉੱਤੇ ਸਹਿਮਤੀ ਕਰਨ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਦੇ ਨਾਲ ਆਮ ਗੁਆਂਢੀ ਦੇਸ਼ਾਂ ਵਰਗੇ ਸੰਬੰਧ ਚਾਹੁੰਦਾ ਹੈ ਤੇ ਸ਼ਾਂਤਮਈ ਤਰੀਕੇ ਨਾਲ ਸਾਰੇ ਮੁੱਦਿਆਂ ਨੂੰ ਦੁਵੱਲੇ ਵਿਚਾਰ ਦੇ ਤਰੀਕੇ ਨਾਲ ਹੱਲ ਕਰਨ ਲਈ ਵਚਨਬੱਧ ਹੈ।
ਇਸ ਸੰਬੰਧ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਅੱਜ ਏਥੇ ਕਿਹਾ ਕਿ ਵੱਡੇ ਮੁੱਦਿਆਂ ਉੱਤੇ ਸਾਡੇ ਰੁਖ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਮੈਨੂੰ ਇਹ ਦੁਹਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਭਾਰਤ, ਪਾਕਿਸਤਾਨ ਨਾਲ ਆਮ ਗੁਆਂਢੀ ਦੇਸ਼ਾਂ ਵਰਗੇ ਰਿਸ਼ਤੇ ਚਾਹੁੰਦਾ ਹੈ ਤੇ ਸਾਰੇ ਮੁੱਦਿਆਂ ਨੂੰ ਸ਼ਾਂਤਮਈ ਤਰੀਕੇ ਨਾਲ ਦੁਵੱਲੇ ਵਿਚਾਰ-ਵਟਾਂਦਰੇ ਨਾਲ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂਆਈ ਹੈ, ਜਦੋਂ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਜ਼ (ਡੀ ਜੀ ਐੱਮ ਓ) ਵਿਚਾਲੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨਵਿੱਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਕੰਟਰੋਲ ਰੇਖਾਅਤੇ ਹੋਰ ਖੇਤਰਾਂਵਿੱਚ ਜੰਗਬੰਦੀਦੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨਦੀ ਸਹਿਮਤੀ ਜਤਾਈ ਹੈ।
ਦੂਸਰੇ ਪਾਸੇ ਪਾਕਿਸਤਾਨ ਨੇ ਕੰਟਰੋਲ ਰੇਖਾ ਤੇ ਹੋਰ ਖੇਤਰਾਂਵਿੱਚ ਜੰਗਬੰਦੀ ਦੇ ਸਭ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨਦੀ ਸਹਿਮਤੀ ਜਤਾਈ ਅਤੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਰਹੱਦ ਉੱਤੇ ਜੰਗਬੰਦੀ ਦੀ ਉਲੰਘਣਾ ਨਹੀਂ ਕਰੇਗਾ। ਪਾਕਿਸਤਾਨ ਨੇ ਕਿਹਾ ਕਿ ਕਿਸੇ ਵੀ ਵਿਵਾਦ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾਵੇਗਾ।

Read More Today Exclusive Breaking News

Continue Reading

ਪੰਜਾਬੀ ਖ਼ਬਰਾਂ

ਫਾਜ਼ਿਲਕਾ ਵਿੱਚ ਸ਼ਰਾਬ ਫੈਕਟਰੀ ਬਣਨ ਵਿਰੁੱਧ ਲੋਕ ਭੜਕੇ

Published

on

ਫਾਜ਼ਿਲਕਾ, 26 ਫਰਵਰੀ, – ਇਸ ਜਿ਼ਲੇ ਦੇ ਪਿੰਡ ਹੀਰਾ ਵਾਲੀ ਵਿਖੇ ਸ਼ਰਾਬ ਫੈਕਟਰੀ ਬਣਾਏ ਜਾਣ ਦੇ ਵਿਰੋਧ ਵਿੱਚ ਅੱਜ ਇਲਾਕੇ ਦੇ ਪਿੰਡਾਂ ਵੱਲੋਂ ਫਾਜ਼ਿਲਕਾ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਵਰਨਣ ਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਸ਼ਰਾਬ ਫੈਕਟਰੀ ਬਣਨ ਦੇ ਵਿਰੁੱਧ ਲਗਾਤਾਰ ਧਰਨਾ ਚੱਲ ਰਿਹਾ ਹੈ। ਇਸ ਬਾਰੇ ਮਨੋਜ ਝਿੰਜਾ ਨੇ ਕਿਹਾ ਕਿ ਇਹ ਸ਼ਰਾਬ ਫੈਕਟਰੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲਾਈ ਜਾਣੀ ਹੈ, ਜਿਸ ਵਿਰੁੱਧ ਪਿੰਡਾਂ ਦੇ ਲੋਕ ਫਾਜ਼ਿਲਕਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਉੱਤੇ ਭੇਜ ਚੁੱਕੇ ਹਨ ਕਿ ਇਹ ਸ਼ਰਾਬ ਫੈਕਟਰੀ ਇਸ ਇਲਾਕੇ ਤੋਂ ਬਾਹਰ ਲਾਈ ਜਾਵੇ, ਕਿਉਂਕਿ ਸ਼ਰਾਬ ਫੈਕਟਰੀ ਦੇ ਇਥੇ ਲੱਗਣ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਫਿਰ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਜਿਸਦੇ ਵਿਰੋਧ ਵਿੱਚ ਅੱਜ ਇਲਾਕੇ ਦੇ ਬੱਚਿਆਂ ਨੇ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਅਤੇ ਨਾਅਰੇਬਾਜ਼ੀ ਕੀਤੀ ਹੈ।
ਇਸ ਸਬੰਧੀ ਅਨਿਲ ਕੁਮਾਰ ਸਰਪੰਚ ਹੀਰਾਂ ਵਾਲੀ, ਵਿਕਰਮ ਝਿੰਜਾ ਅਤੇ ਹੋਰਨਾਂ ਨੇ ਕਿਹਾ ਕਿ ਸਾਡੇ ਪੰਜਾਬ ਦੀ ਕਿਸਮਤ ਵੇਖੋ ਕਿ ਖੇਡ ਮੰਤਰੀ ਵੱਲੋਂ ਸਟੇਡਿਅਮ ਜਾਂ ਸਪੋਰਟਸ ਅਕੈਡਮੀ ਬਨਾਉਣ ਦੀ ਥਾਂ ਸ਼ਰਾਬ ਫੈਕਟਰੀ ਲਾਈ ਜਾ ਰਹੀ ਹੈ ਤੇ ਅੱਜ ਦੀ ਪੀੜ੍ਹੀ ਨੂੰ ਖੇਡਾਂ ਦੀ ਥਾਂ ਸ਼ਰਾਬ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਗਲੇ ਦਿਨਾਂ ਵਿੱਚ ਇਸ ਸ਼ਰਾਬ ਫੈਕਟਰੀ ਦਾ ਮਾਮਲਾ ਖਤਮ ਨਾ ਹੋਇਆ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਪੰਜਾਬ ਸਰਕਾਰ ਨੇ ਬੱਜਟ ਪੇਸ਼ ਕਰਨ ਦੀ ਤਰੀਕ ਤਿੰਨ ਦਿਨ ਅਗੇਤੀ ਕਰ ਲਈ

Published

on

8 ਮਾਰਚ ਦੀ ਬਜਾਏ ਪੰਜਾਬ ਦਾ ਬਜਟ 5 ਮਾਰਚ ਨੂੰ ਆਵੇਗਾ
ਚੰਡੀਗੜ੍ਹ, 26 ਫਰਵਰੀ, – ਪੰਜਾਬ ਸਰਕਾਰ ਨੇ ਇਸ ਵਾਰੀ ਦੇ ਬਜਟ ਸੈਸ਼ਨ ਦੌਰਾਨ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ ਪੰਜ ਦਿਨ ਅਗੇਤੀ ਕਰ ਦਿੱਤੀ ਹੈ। ਪਹਿਲਾਂ ਇੱਕ ਮਾਰਚ ਤੋਂ 10 ਮਾਰਚ ਤੱਕ ਚੱਲਣ ਵਾਲੇ ਬਜਟ ਸੈਸ਼ਨ ਦੌਰਾਨ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਣਾ ਸੀ, ਪਰ ਬਦਲੀ ਤਰੀਕ ਮੁਤਾਬਕ ਇਹ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਰਾਜ ਸਰਕਾਰ ਦੇ ਬੁਲਾਰੇ ਨੇ ਬਜਟ ਪੇਸ਼ ਕਰਨ ਦੀ ਮਿਤੀ ਵਿੱਚ ਤਬਦੀਲੀ ਦੀ ਪੁਸ਼ਟੀ ਕੀਤੀ ਹੈ। ਇਸ ਮੌਕੇ ਬਜਟ ਪੇਸ਼ ਕਰਨ ਤੋਂ ਪਹਿਲਾਂ ਇਸ ਰਾਜ ਦੀ ਕੈਗ (ਕੰਪਟਰੋਲਰ ਐਂਡ ਆਡੀਟਰ ਜਨਰਲ) ਦੀ ਰਿਪੋਰਟ 2018-19 ਅਤੇ 2019 ਵਿਚਲੇ ਪੰਜਾਬ ਸਰਕਾਰ ਦੇ ਵਿੱਤੀ ਖਾਤਿਆਂ ਦਾ ਵੇਰਵਾ ਜਾਰੀ ਕੀਤਾ ਜਾਵੇਗਾ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ 8 ਮਾਰਚ ਨੂੰ ਪੰਜਾਬ ਦਾ ਬਜਟ ਸੈਸ਼ਨ ਪੇਸ਼ ਕਰਨ ਦੀ ਯੋਜਨਾ ਬਣਾਈ ਸੀ ਤੇ 10 ਮਾਰਚ ਨੂੰ ਬਜਟ ਸੈਸ਼ਨ ਖਤਮ ਹੋਣ ਕਾਰਨ ਇਸਦੀ ਬਹਿਸ ਸਿਰਫ ਦੋ ਦਿਨ ਹੋ ਸਕਣੀ ਸੀ। ਵਿਰੋਧੀ ਧਿਰ ਦੇ ਕੋਈ ਇਤਰਾਜ਼ ਕਰਨ ਤੋਂ ਪਹਿਲਾਂ ਸਰਕਾਰ ਨੇ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ ਤਿੰਨ ਦਿਨ ਅੱਗੇ ਕਰ ਦਿੱਤੀ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਗਲੇ ਵਿੱਤੀ ਸਾਲ ਦੇ ਬਜਟ ਅਨੁਮਾਨਾਂ ਨੂੰ ਪੇਸ਼ ਕਰਨ ਤੋਂ ਇਲਾਵਾ ਕੰਟਰੋਲਰ ਜਨਰਲ ਆਫ਼ ਇੰਡੀਆ ਦੀ ਰਿਪੋਰਟ (ਸਿਵਲ ਅਤੇ ਵਪਾਰਕ) ਸਾਲ 2018-19 ਲਈ ਅਤੇ 2019- 20 ਲਈ ਪੰਜਾਬ ਸਰਕਾਰ ਦੇ ਵਿੱਤੀ ਲੇਖਾ ਸਾਲ 2019-20 ਦੇ ਖਾਤਿਆਂ ਦੀਆਂ ਰਿਪੋਰਟਾਂ ਪੇਸ਼ ਹੋਣੀਆਂ ਹਨ ਤੇ ਏਸੇ ਤਰ੍ਹਾਂ 2020-21 ਲਈ ਗ੍ਰਾਂਟਾਂ ਦੀਆਂ ਸਪਲੀਮੈਂਟਰੀ ਮੰਗਾਂ ਲਈ ਐਲੋਕੇਸ਼ਨ ਬਿੱਲਪੇਸ਼ ਕੀਤਾ ਜਾਵੇਗਾ।

Read More Exclusive Punjabi Breaking News

Continue Reading

ਰੁਝਾਨ


Copyright by IK Soch News powered by InstantWebsites.ca