Government of India presents budget: Finance Minister claims to double
Connect with us [email protected]

ਰਾਜਨੀਤੀ

ਭਾਰਤ ਸਰਕਾਰ ਦਾ ਬੱਜਟ ਪੇਸ਼:ਵਿੱਤ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ

Published

on

bhagat

ਨਵੀਂ ਦਿੱਲੀ, 1 ਫਰਵਰੀ, – ਅੱਜ ਸੋਮਵਾਰ ਨੂੰ ਭਾਰਤ ਸਰਕਾਰ ਵੱਲੋਂ ਬੱਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਡਬਲ ਕਰਨ ਵਾਲੇ ਐਲਾਨ ਉੱਤੇ ਕਾਇਮ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ 8 ਕਰੋੜ ਪਰਿਵਾਰਾਂ ਨੂੰ ਕਈ ਮਹੀਨੇ ਮੁਫਤ ਗੈਸ ਦਿੱਤੀ ਤੇ 4 ਕਰੋੜ ਤੋਂ ਵੱਧ ਕਿਸਾਨਾਂ, ਔਰਤਾਂ, ਗਰੀਬਾਂ ਨੂੰ ਨਕਦ ਰਾਸ਼ੀਸਿੱਧੀ ਭੇਜੀ ਹੋਈ ਹੈ’।ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਪਣਾ ਤੀਜਾ ਬੱਜਟ ਪੇਸ਼ ਕਰ ਰਹੇ ਸਨ।
ਇਸ ਮੌਕੇ ਕੋਰੋਨਾ ਵਾਇਰਸ ਦੀ ਮਾਰ ਵੇਲੇ ਦੀਆਂ ਚੁਣੌਤੀਆਂ ਦਾ ਧਿਆਨ ਰੱਖ ਕੇ ਵਿੱਤ ਮੰਤਰੀ ਨੇ ਕਿਹਾ ਕਿ ‘ਇਹ ਬੱਜਟ ਜਿਨ੍ਹਾਂ ਹਾਲਾਤਵਿੱਚ ਤਿਆਰ ਕੀਤਾ ਗਿਆ ਹੈ, ਉਹ ਪਹਿਲਾਂ ਕਦੇ ਨਹੀਂ ਸਨ ਹੁੰਦੇ। ਅਸੀਂ 2020 ਵਿੱਚ ਕੋਵਿਡ-19 ਦੇ ਦੌਰਾਨ ਕੀ-ਕੀ ਵੇਖਿਆ, ਉਸ ਦੀ ਕੋਈ ਮਿਸਾਲ ਨਹੀਂ।’ ਕੇਂਦਰ ਸਰਕਾਰ ਵੱਲੋਂ ਆਮ ਜਨਤਾ ਨੂੰ ਦਿੱਤੀ ਮਦਦ ਦੇਬਾਰੇ ਦੱਸਦੇ ਹੋਏ ਵਿੱਤ ਮੰਤਰੀ ਨੇ ਕਿਹਾ, ‘ਸਰਕਾਰ ਨੇ 2.76 ਲੱਖ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਐਲਾਨ ਕੀਤੀ ਅਤੇ ਇਸ ਦੇ ਨਾਲ 80 ਕਰੋੜ ਲੋਕਾਂ ਨੂੰ ਮੁਫਤ ਭੋਜਨ ਦਿੱਤਾਹੈ।’
ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਦੇ ਦੌਰਾਨ ਸਰਕਾਰ ਨੇ ਬੱਜਟਵਿੱਚ ਉਨ੍ਹਾਂ ਬਾਰੇ ਕਿਹਾ ਕਿ ਕਿਸਾਨਾਂ ਨੂੰ ਹਰ ਫਸਲ ਲਈ ਲਾਗਤ ਤੋਂ ਡੇਢ ਗੁਣਾ ਵੱਧਮੁੱਲਦੇਣ ਦਾ ਯਤਨ ਕੀਤਾ ਜਾਵੇਗਾ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਮੁਸ਼ਕਿਲ ਸਮੇਂ ਵੀ ਸਰਕਾਰ ਦਾ ਫੋਕਸ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਵਿਕਾਸ ਦੀ ਰਫ਼ਤਾਰ ਵਧਾਉਣਅਤੇ ਆਮ ਲੋਕਾਂ ਨੂੰ ਮਦਦ ਦੇਣ ਉੱਤੇ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦਾ ਬੱਜਟ ਡਿਜੀਟਲ ਹੈ ਤੇ ਇਹ ਉਸ ਸਮੇਂ ਆ ਰਿਹਾ ਹੈ, ਜਦੋਂ ਦੇਸ਼ ਦੀ ਜੀਡੀਪੀ ਲਗਾਤਾਰ ਦੋ ਵਾਰ ਮਾਈਨਸਵਿੱਚ ਗਈ ਹੈ, ਪਰ ਇਹ ਗਲੋਬਲ ਇਕਾਨਮੀ ਕਾਰਨ ਹੋਇਆ ਹੈ, ਜਦ ਕਿ ਸਾਲ 2021 ਇਤਿਹਾਸਕ ਸਾਲ ਹੋਣ ਵਾਲਾ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਟੋਮੋਬਾਈਲ ਸੈਕਟਰ ਲਈ ਵਾਲੈਂਟਰੀ ਸਕ੍ਰੈਪਿੰਗ ਨੀਤੀ ਐਲਾਨ ਕੀਤੀ ਹੈ, ਜਿਸ ਵਿੱਚ ਨਿੱਜੀ ਵਾਹਨ 20 ਸਾਲ ਅਤੇ ਵਪਾਰਕ ਵਾਹਨ 15 ਸਾਲਾਂ ਤੋਂ ਬਾਅਦ ਸੜਕਾਂ ਉੱਤੇ ਨਹੀਂ ਚੱਲ ਸਕਣਗੇ। ਆਟੋ ਸੈਕਟਰ ਲਈ ਇਹ ਪਾਜਿ਼ਟਿਵ ਖ਼ਬਰ ਹੈ, ਕਿਉਂਕਿ ਪੁਰਾਣੇ ਵਾਹਨ ਬੰਦ ਹੋਣ ਨਾਲ ਨਵੇਂ ਵਾਹਨਾਂ ਦੀ ਖਰੀਦਵਧੇਗੀ ਤੇ ਇਸ ਸੈਕਟਰ ਵਿੱਚ ਤੇਜ਼ੀ ਆਏਗੀ, ਜਦ ਕਿ ਗਾਹਕਾਂ ਨੂੰ ਨਵੇਂ ਵਾਹਨ 30 ਫੀਸਦੀ ਤੱਕ ਸਸਤੇ ਵੀ ਮਿਲਣਗੇ। ਪੁਰਾਣੇ ਵਾਹਨਾਂ ਨੂੰ ਹਟਾਉਣ ਨਾਲ ਹਵਾ ਪ੍ਰਦੂਸ਼ਣ ਵਿੱਚ ਵੀ 25 ਫੀਸਦੀ ਦੀ ਕਮੀ ਆਏਗੀ।

Read More Political News Today

ਰਾਜਨੀਤੀ

ਕਿਸਾਨਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦਾ ਫਿਰ ਤਿੱਖਾ ਵਿਰੋਧ

Published

on

khatar

ਪੁਲਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਸੁੱਟੇ
ਹਿਸਾਰ, 16 ਮਈ, – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਝੱਲਣਾ ਪਿਆ ਅਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਹੈ।
ਅਸਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਨਵੇਂ ਬਣੇ ਇੱਕ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਮੌਕੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਸਨ, ਜਿਸ ਨੂੰ ਕਿਸਾਨਾਂ ਨੇ ਤੋੜ ਦਿੱਤਾ ਤਾਂ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋਣ ਕਾਰਨ ਹਾਲਾਤ ਤਣਾਅ ਵਾਲੇ ਹੋ ਗਏ। ਕਿਸਾਨ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੀਤੇ 6 ਮਹੀਨਿਆਂ ਤੋਂ ਦਿੱਲੀ ਬਾਰਡਰਾਂ ਉੱਤੇ ਧਰਨੇ ਲਈ ਬੈਠੇ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਪਤਾ ਲੱਗਾ ਹੈ ਕਿ ਅੱਜ ਪੁਲਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਹਨ।
ਦੱਸਿਆ ਗਿਆ ਹੈ ਕਿ ਮੁੱਖ ਮਤੰਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਜਦੋਂ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਤਾਂ ਉਨ੍ਹਾਂ ਦੇ ਖ਼ਿਲਾਫ ਪ੍ਰਦਰਸ਼ਨ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਚੁੱਕੇ ਸਨ ਤੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਵੇਂ ਬੈਰੀਕੇਡਿੰਗ ਕੀਤੀ ਸੀ, ਕਿਸਾਨ ਇਹ ਬੈਰੀਕੇਡਿੰਗ ਤੋੜ ਕੇ ਅੱਗੇ ਲੰਘ ਗਏ, ਜਿਨ੍ਹਾਂ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ।

Read More Latest Politics News

Continue Reading

ਰਾਜਨੀਤੀ

ਸੁਖਬੀਰ ਸਿੰਘ ਬਾਦਲ ਵੱਲੋਂ ਚੁਣੌਤੀ:ਕੈਪਟਨ ਅਮਰਿੰਦਰ, ਨਵਜੋਤ ਸਿੱਧੂ ਅਤੇ ਭਗਵੰਤ ਮਾਨ ਬੇਅਦਬੀ ਕਾਂਡ ਦੇ ਸਬੂਤ ਵਿਖਾਉਣ

Published

on

Sukhbir Singh Badal

ਬਾਦਲ ਪਰਵਾਰ ਖਿਲਾਫ ਝੂਠਾ ਪ੍ਰਚਾਰ ਕਰਨ ਦਾ ਦੋਸ਼
ਚੰਡੀਗੜ੍ਹ, 16 ਮਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦਿੱਤੀ ਹੈ ਕਿ ਸਾਲ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਾਲੇ ਪੁਲਸ ਗੋਲੀ ਕਾਂਡ ਦੇ ਮੁੱਦੇ ਉੱਤੇ ਬਾਦਲ ਪਰਵਾਰ ਨੂੰ ਮੀਡੀਆ ਵਿੱਚ ਬਦਨਾਮ ਕਰਨ ਲੱਗੇ ਰਹਿਣ ਦੀ ਥਾਂ ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਆਮ ਜਨਤਾ ਲਈ ਜਾਰੀ ਕੀਤਾ ਜਾਵੇ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਮੌਜੂਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੱਸਣ ਕਿ ਸਿਰਫ ਪ੍ਰਚਾਰ ਦੀ ਥਾਂ ਕੋਈ ਸਬੂਤ ਹੈ ਤਾਂ ਉਸ ਨੂੰ ਜਨਤਾ ਸਾਹਮਣੇ ਰੱਖਣਾ ਉਨ੍ਹਾਂ ਨੇ ਠੀਕ ਕਿਉਂ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਜੇ ਇਨ੍ਹਾ ਸਾਰੇ ਆਗੂਆਂ ਕੋਲ ਕੋਈ ਸਬੂਤ ਹੈ ਤਾਂ ਇਸ ਨੂੰ ਅਦਾਲਤ ਤੇ ਖਾਲਸਾ ਪੰਥ ਤੋਂ ਲੁਕੋ ਕੇ ਕਿਉਂ ਰੱਖ ਰਹੇ ਹਨ, ਇਹ ਆਪਣੇ ਆਪ ਵਿੱਚ ਕਾਨੂੰਨ ਦੀ ਉਲੰਘਣਾ ਦੇ ਨਾਲ ਖਾਲਸਾ ਪੰਥ ਨਾਲ ਧੋਖਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਂਗ ਹੈ। ਛੋਟੇ ਬਾਦਲ ਨੇ ਕਿਹਾ ਕਿ ਜੇ ਇਨ੍ਹਾਂ ਕੋਲ ਸਬੂਤ ਨਹੀਂ ਤਾਂ ਫਿਰ ਇਹ ਗੰਭੀਰ ਤੇ ਸੰਜੀਦਾ ਮੁੱਦੇ ਬਾਰੇ ਝੂਠ ਬੋਲਣ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸਾਰੇ ਸਬੂਤ ਜਾਰੀ ਸਾਂਝੇ ਕਰਨੇ ਚਾਹੀਦੇ ਹਨ, ਜੋ ਇਹ ਨਹੀਂ ਕਰ ਰਹੇ।

Read More Latest Politics News

Continue Reading

ਰਾਜਨੀਤੀ

ਕਾਂਗਰਸੀ ਐੱਮ ਪੀ ਔਜਲਾ ਵੀ ਬੋਲਿਆ:ਸਰਕਾਰ ਸਾਡੀ ਕਾਂਗਰਸ ਦੀ, ਪਰ ਰਾਜ ਸੁਖਬੀਰ ਬਾਦਲ ਦਾ ਚੱਲਦੈ

Published

on

Gurjeet Aujla

ਅੰਮ੍ਰਿਤਸਰ, 15 ਮਈ, – ਪੰਜਾਬ ਕਾਂਗਰਸ ਵਿਚ ਬੀਤੇ ਦਿਨੀਂ ਪਾਰਲੀਮੈਂਟ ਮੈਂਬਰਾਂਅਤੇ ਮੰਤਰੀਆਂ ਦੀ ਬੈਠਕ ਤੋਂ ਬਾਅਦ ਅੱਜ ਇਕ ਹੋਰ ਪਾਰਲੀਮੈਂਟ ਮੈਂਬਰ ਨੇ ਆਪਣੀ ਸਰਕਾਰ ਬਾਰੇ ਸਵਾਲ ਚੁੱਕੇ ਹਨ।
ਅੰਮ੍ਰਿਤਸਰ ਤੋਂ ਕਾਂਗਰਸ ਪਾਰਲੀਮੈਂਟ ਮੈਂਬਰ ਗੁਰਜੀਤ ਔਜਲਾ ਨੇ ਅੱਜ ਜਿੱਥੇ ਅਕਾਲੀ ਦਲ ਉੱਤੇ ਗੰਭੀਰ ਦੋਸ਼ ਲਾਏ, ਉਥੇ ਬਾਕੀ ਲੀਡਰਾਂ ਵਾਂਗ ਖੁੱਲ੍ਹੇ ਤੌਰ ਉੱਤੇ ਆਖਿਆ ਕਿ ਪੰਜਾਬ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੈ, ਰਾਜ ਅਜੇ ਵੀ ਸੁਖਬੀਰ ਸਿੰਘ ਬਾਦਲ ਦਾ ਚੱਲਦਾ ਹੈ। ਔਜਲਾ ਨੇ ਕਿਹਾ ਕਿ ਪੰਜਾਬ ਦੇ ਅਫ਼ਸਰ ਬਾਦਲਾਂ ਦੇ ਦਬਦਬੇ ਹੇਠ ਹਨ ਅਤੇ ਇਹ ਅਸਰ ਹਾਈ ਕੋਰਟ ਦੇ ਫ਼ੈਸਲੇ ਤੋਂ ਵੀ ਦਿੱਸਿਆ ਹੈ, ਹਾਈ ਕੋਰਟ ਪੀੜਤ ਦੀ ਥਾਂ ਦੋਸ਼ੀ ਨਾਲ ਖੜ੍ਹੀ ਦਿਖਾਈ ਦਿੱਤੀ ਹੈ। ਔਜਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਫ਼ਸਰਾਂ ਉੱਤੇ ਅਜੇ ਵੀ ਦਬਾਅ ਹੋਣ ਕਾਰਨ ਜਾਂਚ ਅਫਸਰਾਂ ਉੱਤੇ ਉਸ ਦੇ ਦਬਾਅ ਦਾ ਨਤੀਜਾ ਹੈ ਕਿ ਜਾਂਚ ਉਥੇ ਦੀ ਉਥੇ ਖੜ੍ਹੀ ਹੈ, ਜਿੰਨੇ ਕੇਸ ਹੋਏ, ਉਨ੍ਹਾਂ ਵਿੱਚ ਅਕਾਲੀ ਲੀਡਰ ਫਸੇ ਤਾਂ ਜਾਂਚ ਅੱਗੇ ਨਹੀਂ ਤੁਰੀ, ਕਿਉਂਕਿ ਅਫਸਰ ਕੇਸਾਂ ਨੂੰ ਅੱਗੇ ਨਹੀਂ ਵਧਣ ਦਿੰਦੇ।ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਵਿੱਚ ਕੁਝ ਨਹੀਂ ਹੋਇਆ, ਬੀਜ ਘੁਟਾਲੇ ਦਾ ਕੁਝ ਨਹੀਂ ਬਣਿਆ, ਵੱਡੇ ਅਫਸਰ ਮੁੱਖ ਮੰਤਰੀ ਨੂੰ ਗਲ਼ਤ ਤਸਵੀਰ ਪੇਸ਼ ਕਰਦੇ ਹਨ, ਬੇਅਦਬੀ ਮੁੱਦੇ ਉੱਤੇ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਕਰਕੇ ਲਿਆਂਦਾ ਸੀ ਕਿ ਉਹ ਇਮਾਨਦਾਰ ਸੀ, ਫਿਰ ਐੱਸ ਆਈ ਟੀ ਦੇ ਜਿਨ੍ਹਾਂ ਅਫਸਰਾਂ ਨੇ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਯੋਗ ਨਹੀਂ ਕੀਤਾ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਸੀ। ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ਲਗਾਤਾਰ ਹੁੰਦੀ ਬਿਆਨਬਾਜ਼ੀ ਬਾਰੇ ਔਜਲਾ ਨੇ ਕਿਹਾ ਕਿ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ, ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਗੱਲ ਮੀਡੀਆ ਵਿਚ ਰੱਖਣ ਦੀ ਥਾਂ ਪਾਰਟੀ ਪਲੇਟਫਾਰਮ ਉੱਤੇ ਰੱਖਣੀ ਚਾਹੀਦੀ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca