Government of India initiates action to withhold Punjab Rural Dev. Fund
Connect with us [email protected]

ਪੰਜਾਬੀ ਖ਼ਬਰਾਂ

ਅਕਤੂਬਰ 28 2020 ਪੰਜਾਬ ਨੂੰ ਨਵਾਂ ਝਟਕਾ : ਭਾਰਤ ਸਰਕਾਰ ਵੱਲੋਂ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕਣ ਦੀ ਕਾਰਵਾਈ ਸ਼ੁਰੂ

Published

on

PM modi
  • ਕੋਲਾ ਨਾ ਮਿਲਣ ਕਾਰਨ ਪੰਜਾਬ ਦੇ ਸਾਰੇ ਥਰਮਲ ਪਲਾਂਟ ਬੰਦ
    ਚੰਡੀਗੜ੍ਹ, 27 ਅਕਤੂਬਰ, – ਭਾਰਤ ਸਰਕਾਰ ਵੱਲੋਂ ਦਿਹਾਤੀ ਵਿਕਾਸ ਫੰਡ (ਆਰ ਡੀ ਐੱਫ) ਵਾਸਤੇ ਚੁੱਕੇ ਗਏ ਨਵੇਂ ਕਦਮ ਨਾਲ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਣ ਦਾ ਡਰ ਬਣ ਗਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਵਿੱਚ ਝੋਨਾ ਖ਼ਰੀਦਣ ਲਈ ਭੇਜੀ ਹੋਈ ਪ੍ਰੋਵੀਜ਼ਨਲ ਕਾਸਟ ਸ਼ੀਟ ਵਿੱਚ ਤਿੰਨ ਫ਼ੀਸਦੀ ਆਰ ਡੀ ਐੱਫ ਨੂੰ ਇੱਕ ਤਰ੍ਹਾਂ ਜ਼ੀਰੋ ਕਰ ਦਿੱਤਾ ਅਤੇ ਇਸ ਨੂੰ ਇਹ ਸਵਾਲ ਪੁੱਛਣ ਦੇ ਨਾਲ ਸਕਰੂਟਨੀ ਵਿੱਚ ਪਾ ਦਿੱਤਾ ਗਿਆ ਹੈ ਕਿ ਰਾਜ ਸਰਕਾਰ ਦੱਸੇ ਕਿ ਆਰ ਡੀ ਐੱਫ ਦੀ ਵਰਤੋਂ ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ।
    ਇਸ ਸੰਬੰਧ ਵਿੱਚ ਖੇਤੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਿਸਆਰ ਡੀ ਐੱਫ ਦਾ ਭੁਗਤਾਨ ਕੇਂਦਰ ਸਰਕਾਰ ਪਿਛਲੇ ਪੰਜ ਦਹਾਕਿਆਂ ਤੋਂ ਕਰਦੀ ਆ ਰਹੀ ਹੈ, ਉਸ ਬਾਰੇ ਇਸ ਵਕਤ ਇਹੋ ਜਿਹਾ ਸਵਾਲ ਪੁੱਛਣ ਦਾ ਮਤਲਬ ਸਾਫ਼ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਇਹੋ ਜਿਹਾ ਪੈਸਾ ਦੇਣ ਵਿੱਚ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦਾ ਜਵਾਬ ਬਣਾ ਰਹੇ ਹਾਂ। ਜੇ ਕੇਂਦਰ ਸਰਕਾਰ ਆਰ ਡੀ ਐੱਫਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਨੂੰ ਝੋਨੇ ਦੇ ਸੀਜ਼ਨ ਵਿੱਚ ਲਗਪਗ 1050 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
    ਜ਼ਿਕਰ ਯੋਗ ਗੱਲ ਇਹਹੈ ਕਿ ਪੰਜਾਬ ਸਰਕਾਰ ਨਵੇਂ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਵੀ ਇਸੇ ਲਈ ਕਰ ਰਹੀ ਸੀ ਕਿ ਇਸ ਵਿੱਚ ਮੰਡੀਆਂ ਦੇ ਬਾਹਰ ਵਿਕੇ ਅਨਾਜ ਉੱਤੇਕੋਈ ਵੀ ਟੈਕਸ ਨਾ ਲੈਣ ਦੀ ਤਜਵੀਜ਼ ਰੱਖੀ ਗਈ ਸੀ, ਪਰ ਅਚਾਨਕ ਝੋਨੇ ਦੀ ਖਰੀਦ ਦੇ ਸੀਜ਼ਨ ਦੇ ਦੌਰਾਨ ਕੇਂਦਰ ਸਰਕਾਰ ਵੱਲੋਂਆਰ ਡੀ ਐੱਫ ਨੂੰ ਹਟਾਉਣ ਦੀ ਕੋਸ਼ਿਸ਼ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
    ਇਸ ਦੌਰਾਨ ਇੱਕ ਹੋਰ ਮਾੜੀ ਖਬਰ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧਦੇ ਲਈਪੰਜਾਬ ਵਿੱਚ ਚੱਲਦੇ ਕਿਸਾਨਾਂ ਦੇ ਸੰਘਰਸ਼ ਕਾਰਨ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਨਾਲ ਥਰਮਲ ਪਾਵਰ ਪਲਾਂਟਾਂਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ, ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਬੰਦ ਕਰਨੇ ਪਏ ਹਨ। ਕੋਲਾ ਨਾ ਪੁੱਜਣ ਕਾਰਨ ਇਨ੍ਹਾਂ ਪਲਾਂਟਾਂ ਦੇ ਬੰਦ ਹੋਣ ਨਾਲਬਿਜਲੀ ਸੰਕਟ ਪੈਦਾ ਹੋ ਗਿਆ ਹੈ। ਇਸ ਵੇਲੇ ਪੰਜਾਬ ਵਿੱਚਬਿਜਲੀ ਦੀ ਮੰਗ 5456 ਮੈਗਾਵਾਟ ਹੈ, ਜਿਸ ਨੂੰ ਪੂਰਾ ਕਰਨ ਲਈ ਪਾਵਰਕਾਮ ਮੁੱਖ ਤੌਰ ਉੱਤੇਡੈਮਾਂ ਦੀ ਬਿਜਲੀ ਉੱਤੇ ਨਿਰਭਰ ਹੋ ਗਿਆ ਹੈ।
    ਪੰਜਾਬ ਪਾਵਰਕਾਮ ਦੇ ਸੈਂਟਰਲ ਕੰਟਰੋਲ ਰੂਮ ਮੁਤਾਬਕ ਤਲਵੰਡੀ ਸਾਬੋ ਥਰਮਲ ਪਾਵਰ ਪਲਾਂਟ ਵਿੱਚ ਮੰਗਲਵਾਰ ਦੀ ਸ਼ਾਮ ਤੱਕ ਸਿਰਫ਼ ਇਕ-ਤਿਹਾਈ ਦਿਨ ਲਈ 10,552 ਮੀਟ੍ਰਿਕ ਟਨ ਕੋਲਾ ਬਾਕੀ ਸੀ। ਰਾਜਪੁਰਾ ਪਲਾਂਟ ਵਿੱਚ ਅੱਧੇ ਦਿਨ ਜੋਗਾ 10 ਹਜ਼ਾਰ ਮੀਟ੍ਰਿਕ ਟਨ ਕੋਲਾ ਸੀ। ਗੋਇੰਦਵਾਲ ਸਾਹਿਬ ਪਲਾਂਟ ਵਿੱਚ 18,294 ਮੀਟ੍ਰਿਕ ਟਨ ਕੋਲਾ ਬਾਕੀ ਸੀ ਤੇ ਇਸ ਸਥਿਤੀ ਨੂੰ ਦੇਖ ਕੇ ਤਿੰਨਾਂ ਪਲਾਟਾਂ ਦੇ ਸਾਰੇ ਯੂਨਿਟ ਬੰਦ ਕਰਨੇ ਪਏ ਹਨ। ਬਠਿੰਡੇ ਦਾ ਲਹਿਰਾ ਮੁਹੱਬਤ ਅਤੇਰੋਪੜ ਦੇ ਪਲਾਂਟ ਵਿੱਚ ਪਹਿਲਾਂ ਬੰਦ ਹੋ ਚੁੱਕੇ ਹੈ। ਪਾਵਰਕਾਮ ਨੇ ਪੰਜਾਬ ਦੇ ਲੋਕਾਂ ਦੀ ਮੰਗ ਪੂਰੀ ਮੰਗ ਅਤੇ ਸਪਲਾਈ ਦੇ ਲਈ 700 ਮੈਗਾਵਾਟ ਬਿਜਲੀ ਖ਼ਰੀਦਣ ਲਈ ਹੋਰਨਾਂ ਰਾਜਾਂ ਦੀਆਂ ਕੰਪਨੀਆਂ ਤੋਂ ਟੈਂਡਰ ਵੀ ਮੰਗੇ ਹੋਏ ਹਨ।

Click Here Latest Indian Political News

ਪੰਜਾਬੀ ਖ਼ਬਰਾਂ

ਡੇਰਾ ਪ੍ਰੇਮੀ ਦੇ ਕਤਲ ਦਾ ਜ਼ਿੰਮਾ ਲੈਣ ਵਾਲੇ ਗੈਂਗਸਟਰ ਦਾ ਫੇਸਬੁੱਕ ਅਕਾਊਂਟ ਡਿਲੀਟ

Published

on

facebook account delete

ਬਠਿੰਡਾ, 23 ਨਵੰਬਰ, – ਤਿੰਨ ਦਿਨ ਪਹਿਲਾਂ ਬਠਿੰਡਾ ਜ਼ਿਲੇ ਦੇਭਗਤਾ ਭਾਈਕਾ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਦਾ ਫੇਸਬੁੱਕ ਅਕਾਊਂਟਡਿਲੀਟ ਕਰ ਦਿੱਤਾ ਗਿਆ ਹੈ, ਪਰ ਇਹ ਅਕਾਊਂਟ ਕਿਸ ਨੇ ਡਿਲੀਟ ਕੀਤਾ, ਇਸ ਦਾ ਪਤਾ ਨਹੀਂ ਲੱਗ ਰਿਹਾ।
ਇਸ ਵਕਤ ਪੰਜਾਬ ਵਿੱਚ ਸਰਗਰਮ ਦਵਿੰਦਰ ਬੰਬੀਹਾ, ਲਾਰੈਂਸ ਬਿਸ਼ਨੋਈ, ਵਿੱਕੀ ਗੌਂਡਰ ਸਣੇਕਈ ਗੈਂਗਸਟਰ ਗਰੁੱਪਾਂ ਦੇ ਫੇਸਬੁੱਕ ਅਕਾਊਂਟ ਅਤੇ ਪੇਜ ਚੱਲ ਰਹੇ ਹਨ, ਜਿਨ੍ਹਾਂ ਤੋਂ ਇਹ ਇਕ-ਦੂਜੇ ਨੂੰ ਧਮਕੀਆਂ ਦੇਂਦੇ ਹਨ। ਦਵਿੰਦਰ ਬੰਬੀਹਾ ਗਰੁੱਪ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਬੀਤੀ 24 ਅਕਤੂਬਰ ਨੂੰ ਫੇਸਬੁੱਕ ਤੋਂ ਹੀ ਦਿੱਤੀ ਸੀ। ਵਿੱਕੀ ਗੌਂਡਰ ਗਰੁੱਪ ਵੀ ਹਥਿਆਰਾਂ ਵਾਲੀਆਂ ਪੋਸਟਾਂ ਪਾ ਰਿਹਾ ਹੈ, ਜਿਨ੍ਹਾਂ ਉੱਤੇ ਹਜ਼ਾਰਾਂ ਨੌਜਵਾਨ ਕੁਮੈਂਟ ਪਾ ਰਹੇ ਹਨ। ਇਸ ਗਰੁੱਪ ਨੇ ਇਕ ਪੋਸਟ ਵਿੱਚ ਕਿਹਾ ਹੈ ਕਿ ‘ਸਾਰੇ ਵੀਰਾਂ ਭੈਣਾਂ ਨੂੰ ਦੱਸ ਦੇਈਏ ਕਿ ਜਦੋਂ ਮੌਕੇ ਮਿਲਿਆ, ਓਦੋਂ ਸੋਧਾ ਲੱਗੇਗਾਗੱਦਾਰ, ਠੱਗ ਅਤੇ ਪੰਥ ਦੋਖੀਆਂ ਨੂੰ।’ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਸ਼ੇਰਾ ਖੁੱਬਣ ਦੇ ਨਾਂਅ ਉੱਤੇ ਵੀ ਕਈ ਫੇਸਬੁੱਕ ਅਕਾਊਂਟ ਚੱਲਦੇ ਹਨ, ਜਿਨ੍ਹਾਂ ਨਾਲ ਸੈਂਕੜੇ ਨੌਜਵਾਨ ਜੁੜੇ ਹੋਏ ਹਨ।
ਵਰਨਣ ਯੋਗ ਹੈ ਕਿ ਪੰਜਾਬ ਪੁਲਿਸ ਨੇ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਨਾਲ ਫੋਟੋਅਪਲੋਡ ਕਰਨ ਵਾਲਿਆਂ ਦੇ ਖ਼ਿਲਾਫ਼ ਮੁਹਿੰਮ ਚਲਾਈਤੇ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਸਨ, ਜਿਸ ਨਾਲ ਏਦਾਂ ਦੀ ਮੁਹਿੰਮ ਕੁਝ ਮੱਠੀ ਪੈ ਗਈ ਸੀ।ਗੈਂਗਸਟਰ ਗਰੁੱਪਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਦੇ ਹੱਕ ਵਿੱਚਪੋਸਟਾਂ ਪਾਏ ਜਾਣ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਕਈ ਗੈਂਗਸਟਰ ਜੇਲ੍ਹਾਂ ਵਿੱਚ ਗਰਮ ਖਿਆਲੀਆਂ ਨਾਲ ਮਿਲਣਪਿੱਛੋਂ ਗੁਰਸਿੱਖ ਬਣ ਚੁੱਕੇ ਹਨ। ਭਗਤਾ ਭਾਈਕਾ ਵਿੱਚ ਡੇਰਾ ਪ੍ਰੇਮੀ ਦੇ ਕਤਲ ਨੂੰ ਮਾਰਨ ਵਾਲੇ ਗੈਂਗਸਟਰ ਸੁੱਖਾ ਲੰਮੇ ਨੇ ਜ਼ਿੰਮੇਵਾਰੀ ਲੈਣ ਦੀ ਪੋਸਟ ਪਾਉਣ ਤੋਂ ਕੁਝ ਮਿੰਟ ਪਿੱਛੋਂ ਆਪਣੀ ਫੇਸਬੁੱਕ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਭਾਸ਼ਣ ਦੀ ਇੱਕ ਵੀਡੀਓ ਵੀ ਅਪਲੋਡ ਕਰ ਦਿੱਤੀ ਸੀ। ਦੱਸਿਆ ਗਿਆ ਹੈ ਕਿ ਜੇਲ੍ਹ ਵਿੱਚ ਗਰਮ ਖਿਆਲੀਆਂ ਨਾਲ ਮਿਲਣ ਮਗਰੋਂ ਸੁੱਖਾ ਲੰਮੇ ਵੀ ਗੁਰਸਿੱਖ ਬਣ ਗਿਆ ਸੀ। ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਵੀ ਗੁਰਸਿੱਖੀ ਧਾਰਨ ਕਰ ਚੁੱਕਾ ਦੱਸਿਆ ਜਾਂਦਾ ਹੈ ਅਤੇ ਉਸ ਦੇ ਫੇਸਬੁੱਕ ਪੇਜ ਉੱਤੇ ਖ਼ਾਲਿਸਤਾਨ ਪੱਖੀ ਪੋਸਟਾਂ ਪਾਈਆਂ ਜਾ ਰਹੀਆਂ ਹਨ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੇ ਕਿਹਾ : 26-27 ਨਵੰਬਰ ਦੇ ‘ਦਿੱਲੀ ਚੱਲੋ’ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ

Published

on

kisan
  • ਦਿੱਲੀ ਗੁਰਦੁਆਰਾ ਕਮੇਟੀ ਕਿਸਾਨਾਂ ਲਈ ਲੰਗਰ ਦੀ ਸੇਵਾ ਕਰੇਗੀ
    ਚੰਡੀਗੜ੍ਹ, 23 ਨਵੰਬਰ, – ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏ ਆਈ ਕੇ ਐੱਸ ਸੀ) ਨੇ ਭਾਰਤ ਦੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ‘ਦਿੱਲੀ ਚੱਲੋ’ ਦਾ ਪਹਿਲਾਂ ਤੈਅ ਕੀਤਾ ਹੋਇਆ ਸਾਂਝਾ ਅੰਦੋਲਨ ਪ੍ਰੋਗਰਾਮ 26-27 ਨਵੰਬਰ ਅਤੇ ਇਸ ਤੋਂ ਬਾਅਦ ਬਾਰੇ ਵੀ ਪਹਿਲੀ ਯੋਜਨਾ ਦੇ ਅਨੁਸਾਰ ਜਾਰੀ ਹੈ ਤੇ ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ-ਵਿਰੋਧੀ ਤੇ ਲੋਕ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਲਈ ਸਾਂਝਾ ਅੰਦੋਲਨ ਕੇਂਦਰੀ ਸਰਕਾਰ ਨੂੰ ਚਿੰਤਾ ਲਾ ਰਿਹਾ ਹੈ। ਕਿਸਾਨ ਆਗੂਆਂ ਮੁਤਾਬਕ ਕੇਂਦਰੀ ਏਜੰਸੀਆਂ ਤੇ ਦਿੱਲੀ ਪੁਲਿਸ ਆਦਿ ਕਿਸਾਨ ਅੰਦੋਲਨ ਦੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਕੰਮ ਕਰ ਰਹੀਆਂ ਹਨ।
    ਏ ਆਈ ਕੇ ਐੱਸ ਸੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਗਲਤ ਜਾਣਕਾਰੀ ਅਤੇ ਅਫਵਾਹਾਂ ਕਾਰਨ ਗੁੰਮਰਾਹ ਨਾ ਹੋਣ ਜਾਂ ਭੁਲੇਖੇ ਵਿੱਚ ਨਾ ਪੈਣ। ਏਆਈਕੇਐੱਸਸੀ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਫੈਡਰੇਸ਼ਨਾਂ ਅਤੇ ਯੂਨੀਅਨਾਂ ਇਸ ਵਕਤ’ਦਿੱਲੀ ਚੱਲੋ’ ਪ੍ਰੋਗਰਾਮ ਕਾਮਯਾਬ ਕਰਨ ਲਈ ਪੂਰੇ ਯਤਨ ਕਰ ਰਹੀਆਂ ਹਨ।
    ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਆ ਰਹੇ ਕਿਸਾਨਾਂ ਵੱਲੋਂ ਰਾਸ਼ਨ ਇਕੱਠਾ ਕਰਨ ਦੀਆਂ ਰਿਪੋਰਟਾਂ ਉਨ੍ਹਾਂ ਨੇ ਵੇਖੀਆਂ ਹਨ, ਪਰ ਉਹ ਦਿੱਲੀ ਆ ਰਹੇ ਸਭ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਲੰਗਰ ਜਾਂ ਰਾਸ਼ਨ ਪਾਣੀ ਦੀ ਚਿੰਤਾ ਨਾ ਕਰਨ, ਜਿੰਨੇ ਦਿਨ ਕਿਸਾਨ ਦਿੱਲੀ ਰੁਕਣਗੇ, ਉਨ੍ਹਾਂ ਲਈ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਦਿੱਲੀ ਗੁਰਦੁਆਰਾ ਕਮੇਟੀ ਕਰੇਗੀ। ਸਿਰਸਾ ਨੇ ਕਿਹਾ ਕਿ ਇਸ ਦੇਸ਼ ਦੇ ਕਿਸਾਨਾਂ ਦੀ ਲੜਾਈ ਸਾਡੀ ਲੜਾਈ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਕਮੇਟੀ ਅਤੇ ਪਾਰਟੀ ਦੀ ਦਿੱਲੀ ਯੂਨਿਟ ਦੀ ਡਿਊਟੀ ਲਾਈ ਹੈ ਕਿ ਦਿੱਲੀ ਵਿੱਚ ਕਿਸਾਨਾਂ ਦੇ ਲੰਗਰ ਆਦਿ ਦਾ ਪ੍ਰਬੰਧ ਉਹ ਕਰਨ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਅਪੀਲ ਕਰਦੇ ਹਾਂ ਕਿ ਉਹ ਬੇਫਿਕਰ ਹੋ ਕੇ ਦਿੱਲੀ ਆਉਣ ਅਤੇ ਜਿੰਨੇ ਵੀ ਦਿਨ ਉਨ੍ਹਾਂ ਨੂੰ ਲੰਗਰ-ਪਾਣੀ ਦੀ ਲੋੜ ਹੋਵੇ, ਦਿੱਲੀ ਗੁਰਦੁਆਰਾ ਕਮੇਟੀ ਸੰਗਤਾਂ ਦੀ ਸੇਵਾ ਕਰੇਗੀ।

Continue Reading

ਪੰਜਾਬੀ ਖ਼ਬਰਾਂ

ਪੰਜਾਬ ਵਿੱਚ ਪੌਣੇ ਦੋ ਮਹੀਨਿਆਂ ਮਗਰੋਂ ਰੇਲ ਗੱਡੀਆਂ ਦੇ ਪਹੀਏ ਸਰਕੇ

Published

on

railways

ਚੰਡੀਗੜ੍ਹ, 23 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਰੋਸ ਵਜੋਂ ਰੇਲਵੇ ਲਾਈਨਾਂ ਉੱਤੇ ਕਿਸਾਨਾਂ ਦੇ ਧਰਨਿਆਂ ਕਾਰਨ ਪੰਜਾਬ ਵਿੱਚ ਪਿਛਲੇ ਪੌਣੇ ਦੋ ਮਹੀਨਿਆਂ ਤੋਂ ਰੁਕੀ ਹੋਈ ਰੇਲ ਸੇਵਾ ਅੱਜ ਸੋਮਵਾਰ ਨੂੰ ਚੱਲ ਪਈ ਹੈ। ਇਸ ਦੇ ਪਹਿਲੇ ਕਦਮ ਵਜੋਂ ਅੱਜ ਅੱਜ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ ਤੇ ਰੁਕੇ ਹੋਏ ਕੰਟੇਨਰਾਂ ਨੂੰ ਪੰਜਾਬ ਤੋਂ ਬਾਹਰ ਭੇਜਣਾ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਯਾਤਰੀ ਰੇਲਾਂ ਚਾਲੂ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਇਹ ਪ੍ਰਕਿਰਿਆ ਬੀਤੇ ਸ਼ਨੀਵਾਰ ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਲ ਗੱਡੀਆਂ ਚਲਾਉਣ ਲਈ ਦਿੱਤੀ ਗਈ ਸਹਿਮਤੀ ਤੋਂ ਬਾਅਦ ਸ਼ੁਰੂ ਹੋਈ ਹੈ, ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ 23 ਨਵੰਬਰ ਤੋਂ ਪੰਜਾਬ ਵਿੱਚ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਰੇਲਵੇ ਵਿਭਾਗ ਨੇ ਇਹ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਨੋਟੀਫ਼ਿਕੇਸ਼ਨ ਇੱਕ ਦਿਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ।
ਸਹਿਮਤੀ ਦੇ ਨਾਲ ਰੇਲ ਪ੍ਰਕਿਰਿਆ ਸ਼ੁਰੂ ਕਰਨ ਵਜੋਂ ਜਲੰਧਰ ਦੇ ਸਿਟੀ ਸਟੇਸ਼ਨ ਤੋਂ ਅੱਜ ਦੁਪਹਿਰ 2.05 ਵਜੇ ਪਹਿਲੀ ਮਾਲ ਗੱਡੀ ਲਗਭਗ 150 ਕੰਟੇਨਰ ਲੈ ਕੇ ਪਾਨੀਪਤ ਨੂੰ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੱਖ-ਵੱਖ ਲਾਈਨਾਂ ਦੀ ਚੈਕਿੰਗ ਲਈ ਖਾਲੀ ਇੰਜਣ ਦੌੜਾ ਕੇ ਵੇਖੇ ਗਏ ਸਨ ਕਿ ਇਸ ਸਮੇਂ ਵਿੱਚ ਕਿਤੇ ਕੋਈ ਤਰੁਟੀ ਨਾ ਰਹਿ ਗਈ ਹੋਵੇ। ਮਾਲ ਗੱਡੀਆਂ ਚੱਲਣ ਨਾਲ ਪੰਜਾਬਦੇ ਉਦਯੋਗਾਂ ਨੂੰ ਵੱਡੀ ਰਾਹਤ ਮਿਲਣ ਲੱਗੀ ਤੇ ਬੀਤੇ 50 ਦਿਨਾਂ ਤੋਂ ਕੱਚਾ ਮਾਲ ਲਿਆਉਣ ਅਤੇ ਪੱਕੇ ਨੂੰ ਬਾਹਰ ਭੇਜਣ ਦਾ ਰੁਕਿਆ ਹੋਇਆ ਕੰਮ ਅੱਜ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਰੇਲਵੇ ਵਿਭਾਗ ਨੇ ਫੈਸਲਾ ਕਰ ਲਿਆ ਹੈ ਕਿ ਸਭ ਤੋਂ ਪਹਿਲਾਂ ਅਮਰੀਕਾ, ਇੰਗਲੈਂਡ ਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਕੰਟੇਨਰ ਭੇਜੇ ਜਾਣਗੇ, ਜਿੱਥੇ ਇਸਵੇਲੇ ਕ੍ਰਿਸਮਸ ਦੇ ਕਾਰਨ ਮਾਲ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਦੇਸ਼ ਵਿਚਲੀ ਸਪਲਾਈ ਬਾਅਦ ਵਿੱਚ ਕੀਤੀ ਜਾਵੇਗੀ।

Continue Reading

ਰੁਝਾਨ