Government of India approves purchase of 83 Tejas aircraft worth
Connect with us apnews@iksoch.com

ਤਕਨੀਕ

ਭਾਰਤ ਸਰਕਾਰ ਵੱਲੋਂ 48 ਹਜ਼ਾਰ ਕਰੋੜ ਰੁਪਏ ਦੇ 83 ਤੇਜਸ ਜਹਾਜ਼ ਖ਼ਰੀਦਣ ਨੂੰ ਪ੍ਰਵਾਨਗੀ

Published

on

ਨਵੀਂ ਦਿੱਲੀ, 14 ਜਨਵਰੀ – ਭਾਰਤ ਸਰਕਾਰ ਨੇ 48,000 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਹਵਾਈ ਸੈਨਾ (ਆਈ ਏ ਐਫ) ਲਈ 83 ਸਵਦੇਸ਼ੀ ਹਲਕੇ ਲੜਾਕੂ ਹਵਾਈ ਜਹਾਜ਼ ‘ਤੇਜਸ’ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਇਹ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਮੰਤਰੀ-ਮੰਡਲ ਸੁਰੱਖਿਆ ਕਮੇਟੀ (ਸੀ ਸੀ ਐਸ) ਦੀ ਬੈਠਕ ਚ ਲਿਆ ਗਿਆ ਹੈ। ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਇਹ ਸੌਦਾ ਭਾਰਤ ਦੇ ਰੱਖਿਆ ਨਿਰਮਾਣ ਵਿੱਚ ਸਵੈ-ਨਿਰਭਰਤਾ ਦੇ ਲਈ ਇੱਕ ‘ਗੇਮ-ਚੇਂਜਰ’ ਹੋਵੇਗਾ। ਦੇਸ਼ ਦੇ ਸਭ ਤੋਂ ਵੱਡੇ ਸਵਦੇਸ਼ੀ ਫੌਜੀ ਖਰੀਦ ਸੌਦੇ ਨੂੰ ਪ੍ਰਵਾਨਗੀ ਮਿਲਣ ਨਾਲ ਆਈ ਏ ਐਫ ਦੇ ਹਲਕੇ ਲੜਾਕੂ ਜਹਾਜ਼ ‘ਐਲ ਸੀ ਏ-ਤੇਜਸ’ ਦੇ ਬੇੜੇ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਆਈ ਏ ਐਫ ਵੱਲੋਂ ਕਰੀਬ ਤਿੰਨ ਸਾਲ ਪਹਿਲਾਂ 83 ਲੜਾਕੂ ਤੇਜਸ ਹਵਾਈ ਜਹਾਜ਼ਾਂ ਦੀ ਖਰੀਦ ਲਈ ਸ਼ੁਰੂ ਦਾ ਟੈਂਡਰ ਜਾਰੀ ਕੀਤਾ ਗਿਆ ਸੀ। ਸਾਢੇ ਚਾਰ ਪੀੜ੍ਹੀਆਂ ਦੇ ਇਸ ਲੜਾਕੂ ਜਹਾਜ਼ਤੇ ਵੱਡੀ ਗਿਣਤੀ ਚ ਨਵੀਂ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦੀ ਵਰਤੋਂ ਪਹਿਲਾਂ ਭਾਰਤਚ ਨਹੀਂ ਹੋਈ ਸੀ। ਰੱਖਿਆ ਮੰਤਰੀ ਨੇ ਦੱਸਿਆ ਕਿ ਐਲ ਸੀ ਏ-ਤੇਜਸ ਦੀ ਸਵਦੇਸ਼ੀ ਸਮੱਗਰੀ ਐਮ ਕੇ 1- ਏ ਰੂਪ ਵਿੱਚ 50 ਫ਼ੀਸਦੀ ਹੈ, ਜੋ ਵਧਾ ਕੇ 60 ਫ਼ੀਸਦੀ ਕੀਤੀ ਜਾਵੇਗੀ। ਇਨ੍ਹਾਂ ਹਵਾਈ ਜਹਾਜ਼ਾਂ ਦਾ ਨਿਰਮਾਣ ਕਰਨ ਵਾਲੀ ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐਚ ਏ ਐਲ) ਵੱਲੋਂ ਆਪਣੇ ਨਾਸਿਕ ਅਤੇ ਬੈਂਗਲੁਰੂ ਡਵੀਜ਼ਨਾਂ ਚ ਇਸ ਦੇ ਦੂਸਰੀ-ਕਤਾਰ ਦੇ ਨਿਰਮਾਣ ਦੀਆਂ ਸਹੂਲਤਾਂ ਸਥਾਪਤ ਕੀਤੀਆਂ ਹਨ।ਉਨ੍ਹਾਂ ਦੱਸਿਆ ਕਿ ਐਚ ਏ ਐਲ ਵੱਲੋਂ ਵਿਕਾਸਸ਼ੀਲ ਬੁਨਿਆਦੀ ਢਾਂਚੇ ਨਾਲ ਲੈਸ ਆਈ ਏ ਐਫ ਨੂੰ ਸਮੇਂ ਸਿਰ ਸੁਪਰਦਗੀ ਲਈ ਐਲ ਸੀ ਏ-ਐਮ ਕੇ 1 ਏ ਉਤਪਾਦਨ ਅੱਗੇ ਵਧਾਏਗੀ। ਉਨ੍ਹਾਂ ਕਿਹਾ ਕਿ ਤੇਜਸ ਪ੍ਰੋਗਰਾਮ ਭਾਰਤੀ ਹਵਾਈ ਪੁਲਾੜ ਨਿਰਮਾਣ ਵਾਤਾਵਰਨ ਪ੍ਰਣਾਲੀ ਨੂੰ ਸਰਗਰਮ ਤੇ ਸਵੈ-ਨਿਰਭਰਤਾਚ ਬਦਲਣ ਲਈ ਪ੍ਰੇਰਕ ਵਜੋਂ ਕੰਮ ਕਰੇਗਾ।

Daily Punjab Times

ਤਕਨੀਕ

ਚਾਹਵਾਲੇ ਨੇ ਪੁਲਾੜ ਵਿੱਚ ਸਮੋਸਾ ਭੇਜਿਆ

Published

on

space

ਲੰਡਨ, 15 ਜਨਵਰੀ – ਬ੍ਰਿਟੇਨ ਵਿੱਚ ਰੈਸਟੋਰੈਂਟ ਚਲਾਉਣ ਵਾਲੇ ਇੱਕ ਭਾਰਤੀ ਦਾ ਪ੍ਰਯੋਗ ਇਨ੍ਹੀਂ ਦਿਨੀਂ ਇੰਟਰਨੈਟ ਮੀਡੀਆ `ਤੇ ਵਾਇਰਲ ਹੋ ਰਿਹਾ ਹੈ। ਬਾਥ ਸ਼ਾਹਰ ਵਿੱਚ ‘ਚਾਏਵਾਲਾ’ ਨਾਂਅ ਨਾਲ ਮਸ਼ਹੂਰ ਰੈਸਟੋਰੈਂਟ ਦੇ ਸੰਚਾਲਕ ਨੀਰਜ ਨੇ ਤੀਸਰੀ ਕੋਸ਼ਿਸ਼ ਵਿੱਚ ਇੱਕ ਅਨੋਖਾ ਪੁਲਾੜ ਮਿਸ਼ਨ ਪੂਰਾ ਕੀਤਾ ਹੈ।
ਨੀਰਜ ਨੇ ਸਮੋਸੇ ਨੂੰ ਪੁਲਾੜ ਵਿੱਚ ਭੇਜਣ ਦੇ ਲਈ ਹੀਲੀਅਮ ਗੈਸ ਵਾਲੇ ਗੁਬਾਰਿਆਂ ਦਾ ਪ੍ਰਯੋਗਕੀਤਾ। ਪਹਿਲੀ ਵਾਰ ਗੁਬਾਰੇ ਹੱਥ ਵਿੱਚੋਂ ਤਿਲਕ ਗਏ, ਦੂਸਰੀ ਵਾਰੀ ਵਿੱਚ ਗੁਬਾਰਿਆਂ ਵਿੱਚ ਓਨੀ ਗੈਸ ਨਹੀਂ ਸੀ ਕਿ ਅਸਮਾਨ ਤੱਕ ਜਾ ਸਕਦੇ। ਤੀਸਰੀ ਵਾਰ ਸਭ ਕੁਝ ਸਹੀ ਰਿਹਾ ਅਤੇ ਗੁਬਾਰੇ ਪੁਲਾੜ ਵੱਲ ਰਵਾਨਾ ਹੋ ਗਏ।ਯੂ-ਟਿਊਬ ਉਤੇ ਵਾਇਰਲ ਇਸ ਘਟਨਾ ਦੀ ਵੀਡੀਓ ਵਿੱਚ ਦਿਸ ਰਿਹਾ ਹੈ ਕਿ ਗੁਬਾਰਿਆਂ ਵਿੱਚ ਜੀ ਪੀ ਐਸ ਟ੍ਰੈਕਰ ਲਾਏ ਗਏ ਹਨ। ਗੁਬਾਰੇ ਅਸਮਾਨ ਵਿੱਚ ਕਾਫੀ ਉਪਰ ਚਲੇ ਗਏ ਤਾਂ ਜੀ ਪੀ ਐਸ ਟ੍ਰੈਕਰ ਨੇ ਕੰਮ ਬੰਦ ਕਰ ਦਿੱਤਾ, ਪਰ ਅਗਲੇ ਦਿਨ ਜਦ ਹੇਠਾਂ ਡਿੱਗੇ ਤਾਂ ਪਤਾ ਲੱਗਾ ਕਿ ਫਰਾਂਸ ਵਿੱਚ ਕ੍ਰੈਸ਼ ਲੈਂਡਿੰਗ ਹੋਈ ਹੈ। ਨੀਰਜ ਨੇ ਕਿਹਾ ਕਿ ਮੈਂ ਇੱਕ ਵਾਰ ਮਜ਼ਾਕ ਵਿੱਚ ਕਿਹਾ ਸੀ ਕਿ ਮੈਂ ਪੁਲਾੜ ਵਿੱਚ ਸਮੋਸਾ ਭੇਜਾਂਗਾ ਅਤੇ ਇਸ ਨੂੰ ਪੂਰਾ ਕਰ ਦਿੱਤਾ।
ਇਸ ਬਾਰੇ ਨੀਰਜ ਦੇ ਦੋਸਤ ਨੇ ਪੂਰੇ ਮਿਸ਼ਨ ਦਾ ਵੀਡੀਓ ਸ਼ੇਅਰ ਕੀਤਾ ਹੈ। ਉਸ ਵਿੱਚ ਉਸ ਨੂੰ ਦੋਸਤਾਂ ਦੇ ਨਾਲ ਪੁਲਾੜ ਵਿੱਚ ਸਮੋਸੇ ਦੀ ਲਾਂਚਿੰਗ ਕਰਦੇ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ ਮਾਲਕ ਫੂਡ ਆਈਟਮ ਦੀ ਪੂਰੀ ਯਾਤਰਾ ਨੂੰ ਟ੍ਰੈਕ ਕਰਨਾ ਚਾਹੁੰਦਾ ਸੀ, ਪਰ ਜੀ ਪੀ ਐਸ ਵਿੱਚ ਸ਼ੁਰੂ ਦੀ ਤਕਨੀਕੀ ਖਰਾਬੀ ਕਾਰਨ ਸੰਪਰਕ ਟੁੱਟ ਗਿਆ ਅਤੇ ਸਮੋਸਾ ਪੈਕੇਜ ਫਰਾਂਸ ਵਿੱਚ ਡਿੱਗਿਆ ਮਿਲਿਆ।

Continue Reading

ਤਕਨੀਕ

ਆਵਾਰਾ ਕੁੱਤੇ ਬਘਿਆੜਾਂ ਲਈ ‘ਯਮਦੂਤ’ਬਣੇ

Published

on

wolves

ਰਾਮ ਨਗਰ, 7 ਜਨਵਰੀ – ਇਥੇ ਜਿਮ ਕਾਰਬੇਟ ਟਾਈਗਰ ਰਿਜ਼ਰਵ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ 251 ਬਘਿਆੜ ਹਨ ਅਤੇ ਇਨ੍ਹਾਂ `ਤੇ ਇੱਕ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ। ਪਿੱਛਲੇ ਦਿਨਾਂ ਵਿੱਚ ਇਸ ਵਾਇਰਸ ਦੇ ਕਾਰਨ ਇੱਕ ਬਘਿਆੜ ਦੀ ਮੌਤ ਹੋ ਗਈ ਸੀ। ਕੋਰੋਨਾ ਵਾਇਰਸ ਦੇ ਇਸ ਦੌਰ ਵਿੱਚ ਬਘਿਆੜ ਦੀ ਵਾਇਰਸ ਨਾਲ ਮੌਤ ਨੇ ਦਿੱਲੀ ਰਾਸ਼ਟਰੀ ਬਘਿਆੜ ਸੁਰੱਖਿਆ ਆਥੋਰਾਈਜੇੇਸ਼ਨ ਨੂੰ ਚੌਕਸ ਕਰ ਦਿੱਤਾ ਹੈ। ਬਘਿਆੜਾਂ ਦੇ ਮੈਡੀਕਲ ਅਧਿਐਨ ਵਿੱਚ ਉਸ ਦੀ ਮੌਤ ‘ਕੈਨਾਈਨ ਡਿਸਟੈਂਪਰ’ ਵਾਇਰਸ ਨਾਲ ਹੋਣ ਦੀ ਗੱਲ ਸਾਹਮਣੇ ਆਈ ਸੀ।
ਬਘਿਆੜ ਸੁਰੱਖਿਆ ਆਥੋਰਾਈਜੇੇਸ਼ਨ ਨੇ ਬਘਿਆੜ ਦੀ ਮੌਤ ਦੀ ਜਾਂਚ ਦੇ ਲਈ ਉਨ੍ਹਾਂ ਕੈਮਰੇ ਟੈ੍ਰਪ ਦੀ ਜਾਂਚ ਸ਼ੁਰੂ ਕੀਤੀ, ਜੋ ਦੇਸ਼ ਭਰ ਦੇ ਸਾਰੇ 50 ਟਾਈਗਰ ਰਿਜਰਵ ਵਿੱਚ ਸਾਲ 2018 ਵਿੱਚ ਆਲ ਇੰਡੀਆਂ ਬਘਿਆੜ ਸੈਂਸਿੰਗ ਦੇ ਲਈ ਲਾਏ ਗਏ ਸੀ। ਇਨ੍ਹਾਂ ਕੈਮਰਿਆਂ ਦੇ ਡਾਟਾ ਦਾ ਵਿਸ਼ਲੇਸ਼ਣ ਵਿੱਚ ਜਿਮ ਕਾਰਬੇਟ ਸਮੇਤ ਕਈ ਟਾਈਗਰ ਰਿਜਰਵ ਦੇ ਜੰਗਲਾਂ ਵਿੱਚ ਆਵਾਰਾ ਕੁੱਤੇ ਦਿਖਾਈ ਦਿੱਤੇ। ਇਨ੍ਹਾਂ ਕੁੱਤਿਆਂ ਦੀ ਜੰਗਲ ਵਿੱਚ ਬੇਰੋਕ-ਟੋਕ ਆਵਾਜ਼ਾਈ ਬਘਿਆੜਾਂ ਦੇ ਲਈ ਖਤਰਾ ਬਣ ਗਈ ਹੈ। ਆਥੋਰਾਈਜੇੇਸ਼ਨ ਨੇ ਗਾਈਡ ਜਾਰੀ ਕਰਕੇ ਅਜਿਹੇ ਆਵਾਰਾ ਕੁੱਤਿਆਂ ਨੂੰ ਜੰਗਲ ਵਿੱਚ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਫੜਨ ਅਤੇ ਉਨ੍ਹਾਂ ਦੀ ਨਸਬੰਦੀ ਕਰਨ ਦੇ ਨਿਰਦੇਸ਼ ਦਿੱਤੇ ਹਨ।

Continue Reading

ਤਕਨੀਕ

ਵੀਡੀਓ ਕਾਲ ਰਾਹੀਂ ਨਰਸ ਦੀ ਮਦਦ ਨਾਲ ਬੱਚੇ ਦਾ ਜਨਮ

Published

on

ਮਿਲਾਨ, 5 ਜਨਵਰੀ – ਇਟਲੀ ਦੇ ਸ਼ਹਿਰ ਬਲੋਨੀਆ ਦੇ ਕਸਬੇ ਕਰੇਵਲਕੋਰ ‘ਚ ਸੋਸ਼ਲ ਮੀਡੀਆ ਰਾਹੀਂ ਨਰਸ ਦੀ ਮਦਦ ਨਾਲ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਜਣੇਪੇ ਦੇ ਦੌਰਾਨ ਉਸ ਬੱਚੇ ਦੇ ਪਿਤਾ ਨੇ ਉਸ ਨਰਸ ਦਾ ਪੂਰਾ ਸਾਥ ਦਿੱਤਾ ਅਤੇ ਜਣੇਪਾ ਸਿਰੇ ਚਾੜ੍ਹਿਆ।
ਨਰਸ ਐਲਿਸਾ ਨਾਵਾ ਅਨੁਸਾਰ ਇੱਕ ਅਤੇ ਦੋ ਜਨਵਰੀ ਦੀ ਰਾਤ ਨੂੰ ਤਕਰੀਬਨ ਡੇਢ ਵਜੇ ਉਸ ਦੀ ਸਾਥੀ ਨਰਸ ਨੂੰ ਇੱਕ ਫੋਨ ਆਇਆ, ਜਿਸ ਨੇ ਜਾਣਕਾਰੀ ਲਈ ਪੁੱਛਿਆ ਕਿ ਕੀ ਉਹ ਆਪਣੀ ਪਤਨੀ ਨੂੰ ਇਸ ਹਾਲ ਵਿੱਚ ਹਸਪਤਾਲ ਲਿਜਾ ਸਕਦਾ ਹੈ। ਨਰਸ ਦੱਸਦੀ ਹੈ ਕਿ ਮੇਰੇ ਸਹਿਯੋਗੀ ਨੇ ਸਮਝ ਲਿਆ ਕਿ ਸ਼ਾਇਦ ਘਰ ਰਹਿਣਾ ਹੀ ਬਿਹਤਰ ਹੋਵੇਗਾ ਹਾਲਾਂਕਿ ਐਮਰਜੈਂਸੀ ਵਾਹਨ ਭੇਜ ਦਿੱਤੇ ਗਏ ਤੇ ਨਰਸ ਐਲਿਸਾ ਨਾਵਾ ਨੇ ਉਸ ਵਿਅਕਤੀ ਨੂੰ ਫਲੈਗਮੀ (ਸੋਸ਼ਲ ਮੀਡੀਆ ਐਪ) ਨੂੰ ਸਰਗਰਮ ਕਰਨ ਲਈ ਕਿਹਾ। ਵੀਡੀਓ ਕਾਲ ਦੇ ਸ਼ੁਰੂ ਹੋਣ ਤੋਂ ਸਿਰਫ 12 ਮਿੰਟਾਂ ਵਿੱਚ ਬੱਚਾ ਪੈਦਾ ਹੋ ਗਿਆ। ਪੈਦਾ ਹੋਏ ਬੱਚੇ ਦਾ ਨਾਂਅ ਅਲੈਕਸ ਰੱਖਿਆ ਗਿਆ, ਜਿਸ ਦਾ ਵਜ਼ਨ 2.8 ਕਿੱਲੋ ਸੀ ਅਤੇ ਐਤਵਾਰ ਨੂੰ ਕਲੋਨੀਆਂ ਦੇ ਹਸਪਤਾਲ ਵਿੱਚ ਇਹ ਨਰਸ ਉਸ ਬੱਚੇ ਨੂੰ ਖੁਦ ਮਿਲੀ।ਬੱਚੇ ਦੇ ਪਿਤਾ ਮੇਤੇਉ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਐਲਿਸਾ ਦਾ ਹੋਣਾ ਜ਼ਰੂਰੀ ਸੀ, ਜਿਸ ਨੇ ਸਾਡੀ ਮਦਦ ਕੀਤੀ ਕਿਉਂਕਿ ਸਾਨੂੰਬਿਲਕੁਲ ਨਹੀਂ ਪਤਾ ਸੀ ਕਿ ਕੀ ਕਰਨਾ ਹੈ, ਅਸੀਂ ਪੂਰੀ ਤਰ੍ਹਾਂ ਘਬਰਾ ਗਏ ਸੀ। ਬਲੋਨੀਆ ਆਰਡਰ ਆਫ ਨਰਸ ਅਤੇ ਸਟੇਟ ਕੋਆਰਡੀਨੇਸ਼ਨ ਦੇ ਮੁਖੀ ਪੇਤਰੋ ਜਿਰਦਾਨੇਲਾ ਨੇ ਕਿਹਾ ਕਿ ਇਸ ਸਾਰੇ ਘਟਨਾ ਚੱਕਰ ਦਾ ਅੰਤ ਖੁਸ਼ੀ ਵਾਲਾ ਹੋਣ ਲਈ ਯੋਗ ਸਿਹਤ ਕਰਮਚਾਰੀਆਂ ਦੀ ਸਹੀ ਪ੍ਰਕਿਰਿਆ ਅਤੇ ਪ੍ਰਬੰਧਕਾਂ ਦੀ ਕਾਰਜਸ਼ੀਲਤਾ ਅਹਿਮ ਹਨ।

Click Here To Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca