Goodbye Jetman: Pilot dies while training in world's tallest building
Connect with us [email protected]

ਅੰਤਰਰਾਸ਼ਟਰੀ

ਅਲਵਿਦਾ ਜੈਟਮੈਨ: ਸੰਸਾਰ ਦੀ ਸਭ ਤੋਂ ਉਚੀ ਇਮਾਰਤ ਤੋਂ ਉਡਾਰੀ ਲਾਉਣ ਵਾਲੇ ਦੀ ਟਰੇਨਿੰਗ ਦੌਰਾਨ ਮੌਤ

Published

on

French stuntman Vince Raffet

ਨਿਊ ਯਾਰਕ, 19 ਨਵੰਬਰ – ਐਡਵੈਂਚਰ ਦੇ ਸ਼ਹਿਨਸ਼ਾਹ, 36 ਸਾਲਾ ਫਰੈਂਚ ਸਟੰਟਮੈਨ ਵਿੰਸ ਰੈਫੈਟ ਦੀ ਕੱਲ੍ਹ ਦੁਬਈ ਵਿੱਚ ਟਰੇਨਿੰਗ ਦੌਰਾਨ ਹਾਦਸੇ ਵਿੱਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਲੋਕ ਉਨ੍ਹਾਂ ਨੂੰ ‘ਜੈਟਮੈਨ’ ਦੇ ਨਾਂਅ ਨਾਲ ਜਾਣਦੇ ਸਨ।
ਵਰਨਣ ਯੋਗ ਹੈ ਕਿ ਵਿੰਸ ਜੈਟਪੈਕਸ ਅਤੇ ਕਾਰਬਨ-ਫਾਈਬਰ ਦੇ ਖੰਭਾਂ ਦੇ ਨਾਲ ਹਵਾ ਵਿੱਚ ਕਰਤੱਬ ਦਿਖਾਉਣ ਲਈ ਮਸ਼ਹੂਰ ਸਨ। ਉਨ੍ਹਾਂ ਨੇ ਕਈ ਰਿਕਾਰਡ ਆਪਣੇ ਨਾਂਅ ਕੀਤੇ ਸਨ। ਪਿਠ ਉੱਤੇ ਇੰਜਣ ਵਾਲਾ ਜੰਬੋ-ਜੈਟ ਬੰਨ੍ਹ ਕੇ ਦੁਨੀਆ ਦੀ ਸਭ ਤੋਂ ਉਚੀ ਇਮਾਰਤ ‘ਬੁਰਜ ਖਲੀਫਾ’ ਤੋਂ 2700 ਫੁੱਟ ਉਚਾਈ ਤੋਂ ਬੇਸ-ਜੰਪਿੰਗ ਕਰਨ ਵਾਲੇ ਉਨ੍ਹਾਂ ਦੇ ਵੀਡੀਓ ਲੋਕਾਂ ਨੂੰ ਹੈਰਾਨ ਕਰ ਦਿੰਦੇ ਸਨ। ਸਿਰਫ ਇਹੀ ਨਹੀਂ, ਸਵਿਟਜ਼ਰਲੈਂਡ ਦੇ 13 ਹਜ਼ਾਰ ਫੁੱਟ ਦੇ ਪਹਾੜ ਤੋਂ ਪੰਛੀਆਂ ਵਾਂਗ ਉਡਾਣ ਭਰ ਕੇ ਵਿੰਸ ਨੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਸੀ।
ਰੈਫੈਟ ਆਪਣੇ ਜੈਟ-ਸੂਟ ਵਿੱਚ 400 ਕਿਲੋਮੀਟਰ ਦੀ ਰਫਤਾਰ ਨਾਲ ਉਡਾਣ ਭਰਦੇ ਸਨ। ਉਨ੍ਹਾਂ ਨੇ ਯੇਵਸ ਰੋਸੀ ਦੇ ਨਾਲ ਮਿਲ ਕੇ ਪਹਿਲੀ ਵਾਰ ਪੰਜ ਨਵੰਬਰ 2015 ਨੂੰ ਦੁਨੀਆ ਦੀ ਸਭ ਤੋਂ ਉਚੀ ਉਮਾਰਤ ਦੁਬਈ ਦੀ ਬੁਰਜ ਖਲੀਫਾ ਤੋਂ ਉਡਾਣ ਭਰੀ ਸੀ। ਦੋਵਾਂ ਨੇ ਅਮੀਰਾਤ ਏਅਰ ਲਾਈਨਜ਼ ਦੀ ਏਅਰ ਬੱਸ ਏ-380 ਦੇ ਨਾਲ ਅਤੇ ਉਪਰ ਹੇਠਾਂ ਜੈਟਫੈਕ ਨਾਲ ਉਡਾਣ ਭਰ ਕੇ ਇੱਕ ਬਹੁਤ ਹੀ ਮੁਸ਼ਕਲ ਭਰੇ ਸਟੰਟ ਨੂੰ ਕਾਮਯਾਬ ਕੀਤਾ ਸੀ। ਜਿਸ ਸਮੇਂ ਦੋਵੇਂ ਡੇਅਰ ਡੇਵਿਲ ਇਸ ਖਤਰਨਾਕ ਸਟੰਟ ਨੂੰ ਕਰ ਰਹੇ ਸਨ, ਉਸ ਸਮੇਂ ਏਅਰ ਬੱਸ ਦੁਬਈ ਤੋਂ 4000 ਫੁੱਟ ਉਚਾਈ ‘ਤੇ ਉਡਾਣ ਭਰ ਰਹੀ ਸੀ।
ਵਿੰਸ ਨੇ ਇਸ ਕਾਰਨਾਮੇ ਤੋਂ ਬਾਅਦ ਦੱਸਿਆ ਸੀ ਕਿ ਇਹ ਸਟੰਟ ਕਾਫੀ ਖਤਰਨਾਕ ਅਤੇ ਰੋਮਾਂਚਕ ਸੀ। ਇਸ ਉਡਾਣ ਦੇ ਲਈ ਦੋਵਾਂ ਨੇ 10 ਮਿੰਟ ਦਾ ਸਮਾਂ ਲਿਆ। ਜਦ ਉਹ ਏਅਰ ਬੱਸ ਦੇ ਨੇੜਿਉਂ ਲੰਘਦੇ ਸਨ, ਤਾਂ ਉਸ ਵਿੱਚ ਸਵਾਰ ਯਾਤਰੀ ਵੀ ਕਾਫੀ ਉਤਸੁਕ ਹੋ ਕੇ ਉਨ੍ਹਾਂ ਦੀ ਫੋਟੋ ਲੈਣ ਵਿੱਚ ਲੱਗ ਗਏ ਸਨ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਪਾਮ ਆਈਲੈਂਡ ਦੇ ਉਪਰ ਜੈਟ ਪਾਵਰਡ ਫਾਈਬਰ ਵਿੰਗਸ ਲਾ ਕੇ ਉਡਾਣ ਭਰੀ ਸੀ। ਉਨ੍ਹਾਂ ਨੇ ਇਸ ਨੂੰ ਆਪਣੀ ਤਰ੍ਹਾਂ ਦਾ ਪਹਿਲਾ ਅਨੋਖਾ ਕਾਰਨਾਮਾ ਦੱਸਿਆ ਸੀ। ਰੈਫੈਟ ਨੇ 2016 ਵਿੱਚ ਜੈਟਪੈਕ ਅਤੇ ਕਾਰਬਨ-ਫਾਇਰ ਵਿੰਗ ਦੀ ਮਦਦ ਨਾਲ ਅਸਮਾਨ ਵਿੱਚ 1800 ਮੀਟਰ ਦੀ ਉਚਾਈ ਤੱਕ ਉਡਾਣ ਭਰੀ ਸੀ।
ਵਿੰਸ ਨੇ 2016 ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਸਾਡੀ ਅਗਲੀ ਕੋਸ਼ਿਸ਼ ਹੋਵੇਗੀ ਕਿ ਅਸੀਂ ਜਦ ਉਡਾਣ ਭਰਦੇ ਸਮੇਂ ਉਚਾਈ ਤੱਕ ਜਾਈਏ ਤਾਂ ਸਾਨੂੰ ਵਾਪਸ ਹੇਠਾਂ ਆਉਣ ਲਈ ਪੈਰਾਸ਼ੂਟ ਦਾ ਨਾ ਵਰਤਣਾ ਪਵੇ। ਰੈਫੈਟ ਦੇ ਜੈਟ ਸੂਟ ਵਿੱਚ ਲੱਗਾ ਕਾਰਬਨ ਫਾਈਬਰ ਵਿੰਗ ਚਾਰ ਮਿੰਨੀ ਜੈਟ ਇੰਜਣਾਂ ਦੀ ਮੱਦਦ ਨਾਲ ਚਲਾਇਆ ਜਾਂਦਾ ਸੀ।

ਅੰਤਰਰਾਸ਼ਟਰੀ

ਚੀਨ ਸਰਕਾਰ ਦੇ ਸਲਾਹਕਾਰ ਨੇ ਬਾਈਡੇਨ ਨੂੰ ‘ ਸਭ ਤੋਂ ਕਮਜ਼ੋਰ ਰਾਸ਼ਟਰਪਤੀ ‘ ਦੱਸਿਆ

Published

on

biden

ਪੇਈਚਿੰਗ , 25 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਚੀਨ ਨੇ ਉਨ੍ਹਾਂ ‘ਤੇ ਕਰਾਰਾ ਹਮਲਾ ਬੋਲਿਆ ਹੈ।
ਚੀਨਸਰਕਾਰ ਦੇ ਸਲਾਹਕਾਰ ਝੇਂਗ ਯੋਂਗਸ਼ੀਯ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਦੇ ਦੌਰਾਨ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ‘ਚ ਕੋਈ ਸੁਧਾਰ ਹੋਣ ਵਾਲਾ ਨਹੀਂ, ਚੀਨ ਨੂੰ ਇੱਕ ਮੁਸ਼ਕਲ ਦੌਰ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਯਕੀਨੀ ਤੌਰ ਉਤੇ ਜੋਅ ਬਾਈਡੇਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ ਅਤੇਉਨ੍ਹਾਂ ਦੇ ਸਾਹਮਣੇ ਘਰੇਲੂ ਅਤੇ ਡਿਪਲੋਮੈਟ ਮੋਰਚੇ ਉੱਤੇ ਅਨੇਕ ਭਿਆਨਕ ਚੁਣੌਤੀਆਂ ਖੜੀਆਂ ਹਨ।ਝੇਂਗ ਨੇ ਅੰਡਰ ਸਟੈਂਡਿੰਗ ਚਾਈਨਾ ਕਾਨਫਰੰਸ ਵਿੱਚ ਇੱਕ ਇੰਟਰਵਿਊ ‘ਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਦਿਨ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਕਈ ਸਾਲਾਂ ਤੱਕ ਕੋਲਡ ਵਾਰ ਦੀ ਮਾਨਸਿਕਤਾ ਨਾਲ ਜਿਊਣਾ ਚਾਹੁੰਦਾ ਹੈ। ਉਸ ਨੇ ਚੀਨ ਨਾਲ ਵੀ ਇੱਕ ਨਵੀਂ ਕੋਲਡ ਵਾਰ ਸ਼ੁਰੂ ਕੀਤੀ ਹੋਈ ਹੈ। ਝੇਂਗ ਨੇ ਕਿਹਾ ਕਿ ਕੋਵਿਡ-19 ਦੇ ਸੰਚਾਲਨ, ਅਮਰੀਕਾ ਅਤੇ ਚੀਨ ਵਪਾਰ ਅਤੇ ਮਨੁੱਖੀ ਅਧਿਕਾਰ ਸਮੇਤ ਅਜਿਹੇ ਸਾਰੇ ਮੁੱਦੇ ਹਨ, ਜਿੱਥੇ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਬਣਿਆ ਰਹੇਗਾ।

Continue Reading

ਅੰਤਰਰਾਸ਼ਟਰੀ

ਪਾਕਿ ਪੁਲਸ ਨੇ ਵਾਹਗੇ ਬਾਰਡਰ ਦੇ ਨੇੜੇ ਆਤਮਘਾਤੀ ਹਮਲਾਵਰ ਮਾਰਿਆ

Published

on

Pakistani police kill suicide bomber

ਲਾਹੌਰ, 25 ਨਵੰਬਰ – ਪਾਕਿਸਤਾਨ ਦੀ ਪੁਲਸ ਨੇ ਵਾਹਗਾ ਬਾਰਡਰ ਨੇੜੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਥਾਣੇ ‘ਤੇ ਇੱਕ ਹਮਲਾ ਹੋਣ ਤੋਂ ਰੋਕ ਕੇ ਇੱਕ ਆਤਮਘਾਤੀ ਹਮਲਾਵਰ ਨੂੰ ਮਾਰ ਦਿੱਤਾ ਹੈ।
ਸੀ ਟੀ ਡੀ ਦੇ ਬੁਲਾਰੇ ਮੁਤਾਬਕ ਸ਼ੱਕੀ ਵਿਅਕਤੀ ਨੇ ਇੱਥੇ ਬਰਕੀ ਰੋਡ ‘ਤੇ ਥਾਣੇ ਵਿੱਚ ਸਵੇਰੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਸੁਰੱਖਿਆ ਚੋਂਕੀ ‘ਤੇ ਪਹੁੰਚਿਆ ਤਾਂ ਉਥੇ ਤਾਇਨਾਤ ਜਾਂਚ ਅਧਿਕਾਰੀ ਨੇ ਉਸ ਦਾ ਨਾਂ ਪੁੱਛਿਆ। ਅੱਤਵਾਦੀ ਨੇ ਉਸੇ ਵੇਲੇ ਸੀ ਟੀ ਡੀ ਅਧਿਕਾਰੀ ‘ਤੇ ਆਪਣੀ ਪਿਸਤੌਲ ਨਾਲ ਗੋਲੀ ਚਲਾਈ, ਪਰ ਉਸ ਦਾ ਨਿਸ਼ਾਨਾ ਨਹੀਂ ਲੱਗਾ। ਸੀ ਟੀ ਡੀ ਅਧਿਕਾਰੀ ਨੇ ਹਮਲੇ ਦਾ ਜਵਾਬ ਦਿੱਤਾ ਅਤੇ ਹਮਲਾਵਰ ਮੌਕੇ ‘ਤੇ ਮਾਰਿਆ ਗਿਆ। ਮ੍ਰਿਤਕ ਦੀ ਜਾਂਚ ਕਰਨ ਉੱਤੇ ਉਸ ਕੋਲੋਂ ਆਤਮਘਾਤੀ ਜੈਕਟ ਮਿਲੀ। ਉਨ੍ਹਾਂ ਕਿਹਾ ਕਿ ਹਮਲਾਵਰ ਕੋਲੋਂ 2 ਹੱਥ ਗੋਲੇ ਅਤੇ 5 ਕਾਰਤੂਸਾਂ ਸਮੇਤ ਇੱਕ ਪਿਸਤੌਲ ਮਿਲੀ ਹੈ। ਉਨ੍ਹਾਂ ਕਿਹਾ ਕਿ ਐਂਟੀ ਬੰਬ ਦਸਤੇ ਨੂੰ ਬੁਲਾਇਆ ਗਿਆ ਤੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਕਿਹਾ ਕਿ ਸ਼ੱਕੀ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਖੋਜ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਹਮਲਾਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Click Here To Read Latest Punjabi news online

Continue Reading

ਅੰਤਰਰਾਸ਼ਟਰੀ

ਪਾਕਿਸਤਾਨ ਦੀ ਮੰਤਰੀ ਫਰਾਂਸ ਦੇ ਰਾਸ਼ਟਰਪਤੀ ਬਾਰੇ ਵਿਵਾਦਤ ਟਿੱਪਣੀ ਕਰਕੇ ਫਸੀ

Published

on

Shirin majari
  • ਕੀਤੀ ਗਈ ਟਿਪਣੀ ਦੇ ਲਈ ਮੁਆਫੀ ਮੰਗਣੀ ਪਈ
    ਇਸਲਾਮਾਬਾਦ, 24 ਨਵੰਬਰ, – ਆਪਣੇ ਮੰਤਰੀਆਂ ਦੇ ਵਿਵਾਦਤ ਬਿਆਨਾਂ ਕਾਰਨ ਦੁਨੀਆ ਦੇ ਸਾਹਮਣੇ ਬੇਇੱਜ਼ਤੀ ਕਰਵਾਉਂਦੇ ਰਹਿਣ ਵਾਲੇ ਪਾਕਿਸਤਾਨ ਨੂੰ ਇਕ ਵਾਰਫਿਰ ਸੰਸਾਰ ਵਿੱਚ ਸ਼ਰਮਿੰਦੇ ਹੋਣਾ ਪਿਆ ਹੈ।ਇਸ ਵਾਰ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਨੂੰ ਫਰਾਂਸੀਸ ਦੇ ਰਾਸ਼ਟਰਪਤੀ ਬਾਰੇ ਕੀਤੇ ਆਪਣੇ ਵਿਵਾਦਤ ਟਵੀਟ ਨੂੰ ਨਾ ਸਿਰਫ ਹਟਾਉਣਾ ਪਿਆ, ਸਗੋਂ ਉਨ੍ਹਾਂ ਨੂੰ ਆਪਣੇ ਕੀਤੇ ਦੀ ਮੁਆਫੀ ਮੰਗਣੀ ਪਈ ਹੈ।
    ਵਰਨਣ ਯੋਗ ਹੈ ਕਿ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨਮਜਾਰੀ ਨੇ ਕਿਹਾ ਸੀ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਂਦੀ ਸਰਕਾਰ ਮੁਸਲਮਾਨਾਂ ਉੱਤੇ ਉਸੇ ਤਰ੍ਹਾਂ ਜ਼ੁਲਮ ਕਰ ਰਹੀ ਹੈ, ਜਿਵੇਂ ਹਿਟਲਰ ਦੇ ਨਾਜ਼ੀ ਰਾਜ ਵਿਚ ਯਹੂਦੀਆਂ ਉੱਤੇ ਕੀਤੇ ਗਏ ਸਨ। ਸ਼ਿਰੀਨ ਮਜਾਰੀ ਦੇ ਇਸ ਟਵੀਟ ਉੱਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਰਾਜ਼ ਹੋਏ ਅਤੇ ਫਰਾਂਸ ਸਰਕਾਰ ਨੇ ਸ਼ਿਰੀਨ ਮਜਾਰੀ ਨੂੰ ਆਪਣੀ ਟਿੱਪਣੀ ਵਾਪਸ ਲੈਣ ਲਈ ਆਖਿਆ ਸੀ। ਦੋ ਦਿਨ ਪਹਿਲਾਂ ਸ਼ਿਰੀਨ ਮਜਾਰੀ ਨੇ ਇਕ ਲੇਖ ਦਾ ਹਵਾਲਾ ਦੇ ਕੇ ਕੁਝ ਟਵੀਟ ਕੀਤੇ ਸਨ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਮੈਕਰੋਂ ਸਰਕਾਰ ਓਥੋਂ ਦੇ ਮੁਸਲਮਾਨਾਂ ਉੱਤੇਜਰਮਨੀ ਵਿੱਚ ਨਾਜ਼ੀਆਂ ਵਲੋਂ ਯਹੂਦੀਆਂ ਉੱਤੇ ਕੀਤੇ ਜ਼ੁਲਮ ਵਰਗਾ ਵਰਤਾਉ ਕਰ ਰਹੀ ਹੈ। ਇਸ ਉੱਤੇ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਪਾਕਿਸਤਾਨੀ ਦੂਤਘਰ ਨੂੰ ਪਾਕਿਸਤਾਨ ਦੀ ਸਰਕਾਰ ਨਾਲ ਸੰਪਰਕ ਕਰਕੇ ਇਤਰਾਜ਼ ਦਰਜ ਕਰਾਉਣ ਨੂੰ ਕਿਹਾ ਸੀ। ਫਰਾਂਸ ਸਰਕਾਰ ਨੇ ਕਿਹਾ ਕਿ ਜਾਂ ਤਾਂ ਪਾਕਿਸਤਾਨ ਦੀ ਮੰਤਰੀ ਏਦਾਂ ਦੇ ਆਪਣੇ ਦਾਅਵੇ ਦੇ ਪੱਖ ਵਿਚ ਸਬੂਤ ਪੇਸ਼ ਕਰੇ ਜਾਂ ਫਿਰ ਮੁਆਫੀ ਮੰਗੇ।
    ਪਤਾ ਲੱਗਾ ਹੈ ਕਿ ਫਰਾਂਸ ਸਰਕਾਰ ਦੇ ਸਖ਼ਤ ਰੁਖ ਅੱਗੇ ਪਾਕਿਸਤਾਨ ਸਰਕਾਰ ਨੂੰ ਝੁਕਣਾ ਪਿਆ ਅਤੇ ਇਸ ਦੀ ਮਨੁੱਖੀ ਅਧਿਕਾਰ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ। ਸ਼ਿਰੀਨ ਮਜਾਰੀ ਨੇ ਲਿਖਿਆ, ਮੈਂ ਆਪਣੀ ਗਲਤੀ ਸੁਧਾਰਦੇ ਹੋਏ ਟਵੀਟ ਡਿਲੀਟ ਕਰ ਰਹੀ ਹਾਂ ਤੇ ਇਸ ਗਲਤੀ ਲਈ ਮੁਆਫੀ ਚਾਹੁੰਦੀ ਹਾਂ। ਫਰਾਂਸ ਨੇ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜਾਰੀ ਦੇ ਇਸ ਟਵੀਟ ਨੂੰ ਨਫ਼ਰਤ ਨਾਲ ਭਰਿਆ ਤੇ ਨਫ਼ਰਤ ਫੈਲਾਉਣ ਵਾਲਾ ਮੰਨਿਆ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਨੇ ਕਿਹਾ ਕਿ ਇਹ ਸ਼ਬਦ ਝੂਠ ਤੇ ਹਿੰਸਾ ਦੀ ਵਿਚਾਰਧਾਰਾ ਨਾਲ ਜੁੜੇ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਇਸ ਦੇ ਬਾਅਦ ਮੰਤਰੀ ਨੂੰ ਮੁਆਫੀ ਮੰਗਣੀ ਪਈ ਹੈ।
Click Here Latest Punjabi News Portal Online

Continue Reading

ਰੁਝਾਨ