Goa government seeks retrial in Tejpal case
Connect with us [email protected]

ਰਾਜਨੀਤੀ

ਗੋਆ ਸਰਕਾਰ ਨੇ ਤੇਜਪਾਲ ਕੇਸ ਦੀ ਮੁੜ ਕੇ ਸੁਣਵਾਈ ਮੰਗੀ

Published

on

tejpal

ਮੁੰਬਈ, 2 ਜੂਨ – ਪੱਤਰਕਾਰ ਤਰੁਣ ਤੇਜਪਾਲ ਵਿਰੁੱਧ ਬੰਬੇ ਹਾਈ ਕੋਰਟ ਵਿੱਚ ਦਾਇਰ ਅਰਜ਼ੀ ਵਿੱਚ ਗੋਆ ਸਰਕਾਰ ਨੇ ਕਿਹਾ ਹੈ ਕਿ ਮੁੜ ਸੁਣਵਾਈ ਲਈ ਇਹ ਕੇਸ ਬਿਲਕੁਲ ਢੁੱਕਵਾਂ ਹੈ।
ਵਰਨਣ ਯੋਗ ਹੈ ਕਿ ਸੈਕਸੀ ਹਮਲੇ ਅਤੇ ਬਲਾਤਕਾਰ ਦੇ ਕੇਸ ਵਿੱਚ ਤੇਜਪਾਲ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ। ਸਰਕਾਰੀ ਵਕੀਲ ਨੇ ਫੈਸਲੇ ਦਾ ਹਵਾਲਾ ਦੇ ਕੇ ਕਿਹਾ ਕਿ ਇਨ੍ਹਾਂ ਸਥਿਤੀਆਂ ਵਿੱਚ ਪੀੜਤ ਨੂੰ ਲੱਗਣ ਵਾਲੇ ਮਾਨਸਿਕ ਝਟਕੇ ਤੇ ਉਸ ਦੇ ਕਿਰਦਾਰ ਉੱਤੇ ਉਠੇ ਸਵਾਲਾਂ ਬਾਰੇ ਹੇਠਲੀ ਅਦਾਲਤ ਦੀ ਸਮਝ ਘੱਟ ਜਾਪਦੀ ਹੈ। ਹਾਈ ਕੋਰਟ ਦੇ ਗੋਆ ਬੈਂਚ ਅੱਗੇ ਦਾਇਰ ਅਪੀਲ ਵਿੱਚ ਇਸੇ ਹਫਤੇ ਸੋਧ ਕੀਤੀ ਗਈ ਸੀ ਤਾਂ ਕਿ ਜੱਜ ਵੱਲੋਂ ਸੁਣਾਏ ਫੈਸਲੇ ਨੂੰ ਹਾਈ ਕੋਰਟ ਅੱਗੇ ਪੇਸ਼ ਕੀਤਾ ਜਾ ਸਕੇ ਤੇ ਤੇਜਪਾਲ ਨੂੰ ਬਰੀ ਕਰਨ ਖਿਲਾਫ ਹੋਰ ਆਧਾਰ ਬਣਾਇਆ ਜਾ ਸਕੇ।
ਸਰਕਾਰ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਬਚਾਅ ਪੱਖ ਵੱਲੋਂ ਪੇਸ਼ ਕੀਤੇ ਸਬੂਤਾਂ ਨੂੰ ਹੀ ਸੱਚ ਮੰਨਿਆ, ਪਰ ਇਸੇ ਦੌਰਾਨ ਪੀੜਤ ਧਿਰ ਵੱਲੋਂ ਪੇਸ਼ ਕੀਤੇ ਸਬੂਤਾਂ ਦੇ ਗਵਾਹਾਂ ਨੂੰ ਕਿਸੇ ਸਿੱਟੇ ਉਤੇ ਪਹੁੰਚੇ ਬਿਨਾਂ ਨਕਾਰ ਦਿੱਤਾ। ਅਪੀਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹੇਠਲੀ ਅਦਾਲਤ ਨੇ ਕੇਸ ਨਾਲ ਜੁੜੇ ਸਭ ਤੋਂ ਅਹਿਮ ਸਬੂਤ (ਮੁਆਫੀ ਵਾਲੀ ਈ-ਮੇਲ) ‘ਜੋ ਸ਼ੱਕ ਦੇ ਪਰਛਾਵੇ ਤੋਂ ਬਾਹਰ ਆ ਕੇ ਮੁਲਜ਼ਮ ਨੂੰ ਗਲਤੀ ਦਾ ਅਹਿਸਾਸ ਹੋਣਾ’ ਸਥਾਪਤ ਕਰਦੀ ਸੀ, ਦੀ ਪੂਰੀ ਅਣਦੇਖੀ ਕੀਤੀ ਹੈ। ਬੀਤੀ 21 ਮਈ ਨੂੰ ਸੈਸ਼ਨ ਜੱਜ ਕਸ਼ਮਾ ਜੋਸ਼ੀ ਨੇ ‘ਤਹਿਲਕਾ’ ਰਸਾਲੇ ਦੇ ਸਾਬਕਾ ਮੁੱਖ ਸੰਪਾਦਕ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਤੇਜਪਾਲ ਉੱਤੇ 2013 ਵਿੱਚ ਉਸ ਦੇ ਨਾਲ ਕੰਮ ਕਰਦੀ ਇੱਕ ਮਹਿਲਾ ਨੇ ਗੋਆ ਦੇ ਹੋਟਲ ਦੀ ਲਿਫਟ ਵਿੱਚ ਸੈਕਸੀ ਦੁਰਵਿਹਾਰ ਦਾ ਦੋਸ਼ ਲਾਇਆ ਸੀ। ਹੇਠਲੀ ਅਦਾਲਤ ਨੇ ਤੇਜਪਾਲ ਨੂੰ ਬਰੀ ਕਰਦਿਆਂ ਕਿਹਾ ਸੀ ਕਿ ਸ਼ਿਕਾਇਤਕਰਤਾ ਮਹਿਲਾ ਦਾ ਅਜਿਹਾ ਵਿਹਾਰ ਸਾਹਮਣੇ ਨਹੀਂ ਆਇਆ, ਜਿੱਥੋਂ ਲੱਗੇ ਕਿ ਉਸ ਨੂੰ ਇਸ ਘਟਨਾ ਨਾਲ ਮਾਨਸਿਕ ਝਟਕਾ ਲੱਗਾ ਸੀ। ਆਪਣੀ ਸੋਧੀ ਹੋਈ ਅਪੀਲ ਵਿੱਚ ਗੋਆ ਸਰਕਾਰ ਨੇ ਕਿਹਾ ਕਿ ਹੇਠਲੀ ਅਦਾਲਤ ਇਸ ਤੱਥ ਤੋਂ ਬੇਮੁਖ ਹੋ ਗਈ ਕਿ ਮੁਲਜ਼ਮ ਤੇਜਪਾਲ ਹੈ ਜਿਸ ਵਿਰੁੱਧ ਸੁਣਵਾਈ ਚੱਲ ਰਹੀ ਹੈ, ਨਾ ਕਿ ਪੀੜਤਾ।

ਰਾਜਨੀਤੀ

ਕੈਪਟਨ ਅਮਰਿੰਦਰ ਦੋ ਸਾਲਾਂ ਪਿੱਛੋਂ ਸਰਕਾਰੀ ਘਰ ਵਿੱਚ ਵਾਪਸ ਆਏ

Published

on

ਚੰਡੀਗੜ੍ਹ, 12 ਜੂਨ – ਕਾਂਗਰਸ ਪਾਰਟੀ ਵਿੱਚ ਵਿਵਾਦ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਵਾਪਸ ਆਏ ਅਤੇ ਵਿਧਾਇਕਾਂ ਨੂੰ ਮਿਲੇ। ਇਹ ਇਸ ਲਈ ਮਹੱਤਵ ਪੂਰਨ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਦੇ ਵੱਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ਨੇ ਜਦੋਂ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ, ਪਾਰਟੀ ਦੇ ਸੀਨੀਅਰ ਨੇਤਾਵਾਂ ਆਦਿ ਨਾਲ ਵੱਖ-ਵੱਖ ਗੱਲ ਕੀਤੀ ਤਾਂ ਉਨ੍ਹਾਂ ਵਿੱਚੋਂ ਕਈਆਂਨੇ ਕਿਹਾ ਸੀ ਕਿ ਅਮਰਿੰਦਰ ਸਿੰਘ ਆਮ ਲੋਕਾਂ ਨਾਲ ਮਿਲਣਾ ਤਾਂ ਦੂਰ, ਆਪਣੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਵੀ ਨਹੀਂ ਮਿਲਦੇ। ਉਨ੍ਹਾਂ ਦੀ ਇਹ ਵੀ ਸ਼ਿਕਾਇਤ ਸੀ ਕਿ ਜਦੋਂ ਤੋਂ ਉਹ ਸਰਕਾਰੀ ਘਰ ਨੂੰ ਛੱਡ ਕੇ ਆਪਣੇ ਫਾਰਮ ਹਾਊਸ ਉੱਤੇ ਚਲੇ ਗਏ ਹਨ, ਉਦੋਂ ਤੋਂ ਉਨ੍ਹਾਂ ਨਾਲ ਮਿਲਣਾ ਲੱਗਭਗ ਨਾਮੁਨਕਿਨ ਹੋ ਗਿਆ ਹੈ।
ਇਸ ਬਾਰੇ ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਗਈ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਦੇ ਦੌਰਾਨ ਵਿਧਾਇਕਾਂ ਦੀ ਇਸ ਸ਼ਿਕਾਇਤ ਦਾ ਜਿ਼ਕਰ ਕੀਤਾ ਸੀ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਮੇਟੀ ਨੂੰ ਕਿਹਾ ਕਿ ਕੋਰੋਨਾ ਦੇ ਕਾਰਨ ਉਹ ਲੋਕਾਂ ਤੋਂ ਬਹੁਤਾ ਨਹੀਂ ਮਿਲ ਰਹੇ ਸਨ। ਵਰਨਣ ਯੋਗ ਹੈ ਕਿ ਕੋਰੋਨਾ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਸਰਕਾਰੀ ਘਰ ਛੱਡ ਕੇ ਫਾਰਮ ਹਾਊਸ ਉੱਤੇ ਚਲੇ ਗਏ ਸਨ ਅਤੇ ਉਦੋਂ ਤੋਂ ਆਪਣੀ ਸਾਰੀ ਬੈਠਕਾਂ ਵਰਚੂਅਲ ਤੌਰ ਉੱਤੇ ਫਾਰਮ ਹਾਊਸ ਤੋਂ ਹੀ ਕਰਦੇ ਹਨ। ਕੈਬਨਿਟ ਅਤੇ ਵਿਭਾਗਾਂ ਦੀ ਬੈਠਕ ਵੀ ਓਥੋਂ ਹੀ ਹੁੰਦੀ ਸੀ, ਪਰ ਕੱਲ੍ਹ ਉਹ ਦੋ ਸਾਲਾਂ ਬਾਅਦ ਆਪਣੇ ਸਰਕਾਰੀ ਘਰਆਏ ਅਤੇ ਉਨ੍ਹਾਂ ਨੇ ਕਈ ਵਿਧਾਇਕਾਂ ਦੇ ਨਾਲ ਬੈਠਕ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕਾਂ ਵਿੱਚ ਕੁਲਦੀਪ ਸਿੰਘ ਵੈਦ, ਬਲਵਿੰਦਰ ਸਿੰਘ ਧਾਲੀਵਾਲ, ਸਤਕਾਰ ਕੌਰ, ਡਾ. ਹਰਜੋਤ ਕਮਲ ਤੇ ਬਲਵਿੰਦਰ ਸਿੰਘ ਲਾਡੀ ਸ਼ਾਮਲ ਸਨ। ਬਲਵਿੰਦਰ ਸਿੰਘ ਲਾਡੀ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਹੋਰ ਵਿਧਾਇਕਾਂ ਦੇ ਨਾਲ ਕੈਪਟਨ ਨਾਲ ਮਿਲਵਾਉਣ ਦੇ ਲਈ ਕੁਲਦੀਪ ਸਿੰਘ ਵੈਦ ਲਿਆਏ ਸਨ। ਬਲਵਿੰਦਰ ਸਿੰਘ ਲਾਡੀ ਦੇ ਮੁੱਖ ਮੰਤਰੀ ਕੋਲ ਆਉਣ ਨਾਲ ਨਵੇਂ ਰਾਜਨੀਤਿਕ ਸਮੀਕਰਣ ਵੀ ਬਣਦੇ ਨਜ਼ਰ ਆ ਰਹੇ ਹਨ। ਕਿਸੇ ਵਿਧਾਇਕ ਨੇ ਇਹ ਨਹੀਂ ਦੱਸਿਆ ਕਿ ਮੀਟਿੰਗ ਕਿਸ ਲਈ ਸੀ।ਇਨ੍ਹਾਂ ਵਿਧਾਇਕਾਂ ਦੇ ਇਲਾਵਾ ਫਹਿਤਜੰਗ ਸਿੰਘ ਬਾਜਵਾ ਵੀ ਮੁੱਖ ਮੰਤਰੀ ਨੂੰ ਵੱਖਰੇ ਤੌਰ ਉੱਤੇ ਮਿਲੇ। ਫਤਿਹਜੰਗ ਸਿੰਘ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ।

Read More Political News Today

Continue Reading

ਰਾਜਨੀਤੀ

ਕੋਵਿਡ ਦੇ ਬਹਾਨੇ ਅਮਰਿੰਦਰ ਸਿੰਘ ਵੱਲੋਂ ਮਾਝੇ ਵਿੱਚ ਨਵੀਂ ਲੀਡਰਸ਼ਿਪ ਉਭਾਰਨ ਦੇ ਸੰਕੇਤ

Published

on

Captian-Amrinder

ਅੰਮ੍ਰਿਤਸਰ, 12 ਜੂਨ – ਕੋਵਿਡ-19 ਨਾਲ ਲੜਨ ਦੇ ਬਹਾਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਝਾ ਖੇਤਰ ਵਿੱਚ ਕਾਂਗਰਸ ਦੀ ਨਵੀਂ ਲੀਡਰਸ਼ਿਪ ਉਭਾਰਨ ਦੇ ਸੰਕੇਤ ਦੇ ਦਿੱਤੇ ਹਨ।
ਵਰਨਣ ਯੋਗ ਹੈ ਕਿ ਪਿਛਲੇ 2-3 ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮਾਝਾ ਦੇ ਸੀਨੀਅਰਕਾਂਗਰਸ ਨੇਤਾਵਾਂ ਦੀ ਪਿੱਠ ਥਾਪੜੀ ਹੈ, ਕਿਉਂਕਿ ਪੰਜਾਬ ਵਿੱਚ ਨਵਜੋਤ ਸਿੰਧੂ ਦੇ ਕਾਰਨ ਪੈਦਾ ਹੋਏ ਸੰਕਟ ਦੌਰਾਨ ਮਾਝਾ ਖੇਤਰ ਦੇ ਸਿਰਫ 2-3 ਕਾਂਗਰਸੀ ਨੇਤਾਵਾਂ ਨੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਸੀ। ਕੈਪਟਨ ਅਮਰਿੰਦਰ ਨੇ ਕੱਲ੍ਹ ਦੇ ਮਾਝਾ ਕੁਝ ਪਾਰਲੀਮੈਂਟ ਮੈਂਬਰਾਂ, ਮੰਤਰੀਆਂ ਅਤੇ ਚੇਅਰਮੈਨਾਂ ਨਾਲ ਬੈਠਕ ਕੀਤੀ ਸੀ। ਇਸ ਬਾਰੇ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਇਹ ਬੈਠਕ ਕੋਵਿਡ-19 ਦੇਹਾਲਾਤ ਉੱਤੇ ਨਜ਼ਰ ਰੱਖਣ ਅਤੇ ਸਾਰੇ ਯੋਗ ਲੋਕਾਂ ਨੂੰ ਟੀਕਾ ਲਾਉਣ ਦੇ ਲਈ ਉਤਸ਼ਾਹਿਤ ਕਰਨ ਵਾਸਤੇ ਸੱਦੀ ਗਈ ਸੀ।ਇਸ ਮੀਟਿੰਗ ਵਿੱਚ ਕਾਂਗਰਸੀ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਕੈਬਨਿਟ ਮੰਤਰੀ ਓ ਪੀ ਸੋਨੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਲ ਸਨ। ਮਾਝਾ ਖੇਤਰ ਵਿੱਚੋਂ ਚੇਅਰਮੈਨ ਬਣਾਏ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਵੀ ਕੈਪਟਨ ਨੇ ਪਿੱਠ ਥਾਪੜੀ ਹੈ।ਲਾਲੀ ਮਜੀਠੀਆ ਕੁਝ ਸਾਲਾਂ ਤੋਂ ਲਗਾਤਾਰ ਬਿਕਰਮ ਸਿੰਘ ਮਜੀਠੀਆ ਨਾਲ ਭਿੜਦੇ ਆ ਰਹੇ ਹਨ। ਕੈਬਨਿਟ ਮੰਤਰੀ ਓ ਪੀ ਸੋਨੀ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ ਮਜ਼ਬੂਰੀ ਵਿੱਚ ਲੈ ਆਏ ਹਨ। ਇਸ ਤਰ੍ਹਾਂ ਮਾਝਾ ਦੇ ਇੱਕ ਦੋ ਮੰਤਰੀਛੱਡ ਕੇ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਗਿਆ ਹੈ। ਇਸ ਸਾਰੇ ਕੁਝ ਦੇ ਦੌਰਾਨ ਕਾਂਗਰਸੀ ਪਾਰਲੀਮੈਂਟਮੈਂਬਰ ਪਰਨੀਤ ਕੌਰ ਵੀ ਨਾਲ ਸੀ।

Read More Latest Politics News

Continue Reading

ਰਾਜਨੀਤੀ

ਭਾਜਪਾ ਨੂੰ ਝਟਕਾ:ਮੁਕੁਲ ਰਾਏ ਭਾਜਪਾ ਛੱਡ ਕੇ ਫਿਰ ਮਮਤਾ ਦੀ ਤ੍ਰਿਣਮੂਲ ਕਾਂਗਰਸ ਵਿੱਚ ਚਲਾ ਗਿਆ

Published

on

Mukul Roy

ਕੋਲਕਾਤਾ, 11 ਜੂਨ, – ਸੀਨੀਅਰ ਭਾਜਪਾ ਨੇਤਾ ਮੁਕੁਲ ਰਾਏ ਅੱਜ ਸ਼ੁੱਕਰਵਾਰ ਆਪਣੇ ਪੁੱਤਰ ਸ਼ੁਭਰਾਂਸ਼ੂ ਨਾਲ ਆਪਣੀ ਪੁਰਾਣੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਵਾਪਸ ਚਲੇ ਗਏ ਹਨ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਕਈ ਹੋਰ ਨੇਤਾਵਾਂ ਨੇ ਉਨ੍ਹਾਂ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਤ੍ਰਿਣਮੂਲ ਕਾਂਗਰਸ ਛੱਡਣ ਪਿੱਛੋਂ ਭਾਜਪਾ ਵਿੱਚ ਰਾਸ਼ਟਰੀ ਉੱਪ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕ ਮੁਕੁਲ ਰਾਏ ਨੇ ਕਿਹਾ ਕਿ ਉਹ ਸਾਰੇ ਜਾਣੇ-ਪਛਾਣੇ ਚਿਹਰਿਆਂ ਨੂੰ ਫਿਰ ਦੇਖ ਕੇ ਖੁਸ਼ ਹਨ।ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਕੁਲ ਰਾਏ ਨੂੰ ਭਾਜਪਾ ਵਿੱਚ ਧਮਕੀ ਦਿੱਤੀ ਗਈ ਸੀ ਤੇ ਇਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਪਿਆ ਹੈ। ਮਮਤਾ ਨੇ ਕਿਹਾ, ‘ਮੁਕੁਲ ਦੀ ਵਾਪਸੀ ਸਾਬਤ ਕਰਦੀ ਹੈ ਕਿ ਭਾਜਪਾ ਕਿਸੇ ਨੂੰ ਵੀ ਚੈਨ ਨਾਲ ਨਹੀਂ ਰਹਿਣ ਦਿੰਦੀ ਤੇ ਸਾਰਿਆਂ ਉੱਤੇ ਅਯੋਗ ਦਬਾਅ ਪਾਉਂਦੀ ਹੈ।’ ਇਸ ਮੌਕੇ ਮਮਤਾ ਬੈਨਰਜੀ ਅਤੇ ਮੁਕੁਲ ਰਾਏ ਦੋਵਾਂ ਨੇ ਦਾਅਵਾ ਕੀਤਾ ਕਿ ਕਦੇ ਕੋਈ ਮਤਭੇਦ ਹੀ ਨਹੀਂ ਸੀ। ਇਹ ਪੁੱਛੇ ਜਾਣ ਉੱਤੇ ਕਿ ਕੀ ਉਨ੍ਹਾਂ ਦੀ ਪਾਰਟੀ ਵਿੱਚੋਂ ਦੂਸਰੇ ਦਲਾਂ ਵਿੱਚਗਏ ਹੋਰਨਾਂ ਲੋਕਾਂ ਨੂੰ ਵੀ ਵਾਪਸ ਲਵੇਗੀ, ਮਮਤਾ ਬੈਨਰਜੀ ਨੇ ਸਾਫ ਕਿਹਾ ਕਿ ਅਪ੍ਰੈਲ-ਮਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਤ੍ਰਿਣਮੂਲ ਛੱਡ ਕੇ ਭਾਜਪਾ ਵਿੱਚ ਗਏ ਲੋਕਾਂ ਨੂੰ ਵਾਪਸਨਹੀਂ ਲਿਆ ਜਾ ਸਕਦਾ। ਕਦੇ ਤ੍ਰਿਣਮੂਲ ਵਿੱਚ ਦੂਸਰੇ ਸਭ ਤੋਂ ਵੱਡੇ ਨੇਤਾ ਰਹਿ ਚੁੱਕੇ ਮੁਕੁਲ ਰਾਏ ਨੂੰ ਫਰਵਰੀ 2015 ਵਿੱਚ ਪਾਰਟੀ ਦੇ ਕੌਮੀ ਜਨਰਲ ਸੈਕਟਰੀ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਨਵੰਬਰ 2017 ਵਿੱਚ ਭਾਜਪਾ ਵਿੱਚ ਚਲੇ ਸਨ।ਮਮਤਾ ਬੈਨਰਜੀ ਦੇ ਭਤੀਜੇ ਤੇ ਤ੍ਰਿਣਮੂਲ ਪਾਰਲੀਮੈਂਟ ਮੈਂਬਰ ਅਭਿਸ਼ੇਕ ਦੇ ਪਿੱਛੇ ਜਿਹੇ ਏਥੇ ਇਕ ਹਸਪਤਾਲ ਵਿੱਚ ਮੁਕੁਲ ਰਾਏ ਦੀ ਪਤਨੀ ਨੂੰ ਮਿਲਣ ਪਿੱਛੋਂ ਮੁਕੁਲ ਰਾਏ ਦੀ ਸੰਭਾਵਿਤ ਘਰ ਵਾਪਸੀ ਹੋਣ ਦੇ ਬਾਰੇ ਅਟਕਲਾਂ ਚੱਲ ਪਈਆਂ ਸਨ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca