GJ shot and killed a young man who went to settle the dispute
Connect with us apnews@iksoch.com

ਅਪਰਾਧ

ਜੀਜੇ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

Published

on

pistal murder

ਅੰਮ੍ਰਿਤਸਰ, 24 ਦਸੰਬਰ – ਆਪਣੇੇ ਜੀਜੇ ਦਾ ਝਗੜਾ ਸੁਲਝਾਉਣ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਣ ਦੀ ਖਬਰ ਆਈ ਹੈ। ਇਹ ਵਾਰਦਾਤ ਥਾਣਾ ਚਾਟੀਵਿੰਡ ਦੇ ਪਿੰਡ ਵਰਪਾਲ ਦੀ ਹੈ।
ਥਾਣਾ ਚਾਟੀਵਿੰਡ ਦੇ ਇੰਚਾਰਜ ਐਸ ਆਈ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਾਤਲ ਪਿਓ ਪੁੱਤ ਸੱਜਣ ਸਿੰਘ ਅਤੇ ਜਸਵਿੰਦਰ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਅੰਗਰੇਜ਼ ਸਿੰਘ ਦੇ ਜੀਜੇ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਦੋ-ਢਾਈ ਸਾਲ ਪਹਿਲਾਂ ਸੱਜਣ ਸਿੰਘ ਦੇ ਘਰ ਦਾ ਏ ਸੀ ਠੀਕ ਕੀਤਾ ਸੀ ਅਤੇ ਕੱਲ੍ਹ ਉਹ ਉਸ ਦੇ ਭਰਾ ਬੱਲੀ ਦੇ ਘਰ ਗੀਜ਼ਰ ਠੀਕ ਕਰ ਰਿਹਾ ਸੀ ਕਿ ਉਸੇ ਦੌਰਾਨ ਸੱਜਣ ਸਿੰਘ ਉਸ ਦੇ ਕੋਲ ਆਇਆ ਅਤੇ ਇਹ ਕਹਿ ਕੇ ਲੜਾਈ ਕਰਨ ਲੱਗਾ ਕਿ ਉਹ 1500 ਰੁਪਏ ਲੈ ਗਿਆ ਸੀ ਅਤੇ ਏ ਸੀ ਠੀਕ ਨਹੀਂ ਕਰਕੇ ਗਿਆ। ਇਸ ਤੋਂ ਬਾਅਦ ਉਸ ਦਾ ਲੜਕਾ ਜਸਕਰਨ ਸਿੰਘ ਵੀ ਆ ਗਿਆ ਅਤੇ ਦੋਵਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਪੱਗ ਲਾਹ ਦਿੱਤੀ। ਲੋਕਾਂ ਨੇ ਵਿੱਚ ਆ ਕੇ ਬਚਾਅ ਕੀਤਾ ਅਤੇ ਉਹ ਉਸ ਤੋਂ ਬਾਅਦ ਘਰ ਆ ਗਿਆ ਤੇ ਇਲਾਕਾ ਸਰਪੰਚ ਅਤੇ ਪੰਚਾਂ ਨੂੰ ਇਸ ਬਾਰੇ ਸੂਚਿਤ ਕੀਤਾ। ਦੋਵਾਂ ਧਿਰਾਂ ਨੂੰ ਬਿਠਾ ਕੇ ਸਮਝੌਤੇ ਦਾ ਵਕਤ ਤੈਅ ਕਰ ਦਿੱਤਾ ਗਿਆ। ਜਦੋਂ ਓਥੇ ਗਏ ਤਾਂ ਉਸ ਦਾ ਸਾਲਾ ਅੰਗਰੇਜ਼ ਸਿੰਘ ਉਸ ਦੇ ਨਾਲ ਸੀ, ਜਿਸ ਦਾ ਦੋਸ਼ੀਆਂ ਨੇ ਕਤਲ ਕਰ ਦਿੱਤਾ।

Continue Reading
Click to comment

Leave a Reply

Your email address will not be published. Required fields are marked *

ਅਪਰਾਧ

ਇੱਕ ਹਜ਼ਾਰ ਕਰੋੜ ਦੇ ਹਵਾਲਾ ਰੈਕੇਟ ਵਿੱਚ ਦੋ ਚੀਨ ਨਾਗਰਿਕ ਕਾਬੂ

Published

on

arrest

ਨਵੀਂ ਦਿੱਲੀ, 18 ਜਨਵਰੀ – ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਰੈਕੇਟ ਨਾਲ ਜੁੜੇ ਘਪਲੇ ਚ ਆਪਣੀ ਜਾਂਚ ਦੌਰਾਨ ਦੋ ਚੀਨ ਨਾਗਰਿਕਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਪਛਾਣ 42 ਸਾਲਾ ਚਾਰਲੀ ਪੇਂਗ ਅਤੇ ਕਾਰਟਰ ਲੀ ਵਜੋਂ ਹੋਈ ਹੈ। ਚਾਰਲੀ ਦੇ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦਾ ਕੇਸ ਪਿਛਲੇ ਸਾਲ ਆਮਦਨ ਟੈਕਸ ਵਿਭਾਗ ਦੀ ਇੱਕ ਜਾਂਚ ਅਤੇ 2018 ਵਿੱਚ ਉਸ ਦੇ ਵਿਰੁੱਧ ਦਿੱਲੀ ਪੁਲਸ ਦੇ ਵਿਸ਼ੇਸ਼ ਸੈਲ ਵੱਲੋਂ ਦਰਜ ਕਰਵਾਈ ਸਿ਼ਕਾਇਤ ਕਾਰਨ ਬਣਿਆ ਹੈ। ਉਸ ਦਾ ਨਾਂ ਪਿਛਲੇ ਸਾਲ ਹਿਮਾਚਲ ਪ੍ਰਦੇਸ਼ ਵਿੱਚ ਦੋ ਵਿਅਕਤੀਆਂ ਨੂੰ ਫੜੇ ਜਾਣ ਪਿੱਛੋਂ ਸਾਹਮਣੇ ਆਇਆ ਸੀ, ਜੋ ਉਸ ਦੇ ਨਿਰਦੇਸ਼ਾਂ ਉਤੇ ਤਿੱਬਤ ਦੇ ਅਧਿਆਤਮਕ ਨੇਤਾ ਦਲਾਈਲਾਮਾ ਦੀਆਂ ਸਰਗਰਮੀਆਂਤੇ ਨਜ਼ਰ ਰੱਖ ਰਹੇ ਹਨ। ਆਮਦਨ ਟੈਕਸ ਵਿਭਾਗ ਨੇ ਪਿਛਲੇ ਸਾਲ ਅਗਸਤ ਵਿੱਚ ਚੀਨ ਦੇ ਉਕਤ ਨਾਗਰਿਕ ਅਤੇ ਉਸਦੇ ਕੁਝ ਸਾਥੀਆਂ ਦੇ ਵਿਰੁੱਧ ਛਾਪੇ ਮਾਰੇ ਸਨ। ਸੂਤਰਾਂ ਮੁਤਾਬਕ ਚਾਰਲੀ ਕੋਲ ਫਰਜ਼ੀ ਭਾਰਤੀ ਪਾਸਪੋਰਟ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ 2-3 ਸਾਲ ਤੋਂ ਚੀਨ ਰਾਹੀਂ ਹਵਾਲੇ ਦੀ ਰਕਮ ਇੱਧਰ-ਓਧਰ ਕਰਨ ਲਈ ਨਕਲੀ ਕੰਪਨੀਆਂ ਦਾ ਇੱਕ ਜਾਲ ਵਿਛਾਇਆ ਸੀ। ਉਸ ਦਾ ਵਿਖਾਵੇ ਦਾ ਕਾਰੋਬਾਰ ਮੈਡੀਕਲ ਤੇ ਬਿਜਲੀ ਦਾ ਸਾਮਾਨ ਵੇਚਣ ਦਾ ਸੀ। ਕੁਝ ਹੋਰ ਚੀਜ਼ਾਂ ਦੀ ਉਹ ਇੰਪੋਰਟ-ਐਕਸਪੋਰਟ ਕਰਦਾ ਸੀ। ਚਾਰਲੀ ਨੂੰ ਦਿੱਲੀ ਪੁਲਸ ਨੇ ਸਤੰਬਰ 2018 ਚ ਗ਼੍ਰਿਫ਼ਤਾਰ ਕੀਤਾ ਸੀ। ਉਦੋਂ ਉਹ ਗੈਰ ਕਾਨੂੰਨੀ ਮਨੀ ਚੇਂਜਰ ਚਲਾ ਰਿਹਾ ਸੀ। ਈ ਡੀ ਅਤੇ ਆਮਦਨ ਟੈਕਸ ਵਿਭਾਗ ਵੱਲੋਂ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਚਾਰਲੀ ਦਿੱਲੀਚ ਰਹਿਣ ਵਾਲੇ ਕੁਝ ਤਿਬਤੀਆਂ ਨੂੰ ਰਿਸ਼ਵਤ ਦਿੰਦਾ ਸੀ।

Continue Reading

ਅਪਰਾਧ

ਇੱਕ ਕਰੋੜ ਰੁਪਏ ਰਿਸ਼ਵਤ ਲੈਣ ਵਾਲਾ ਰੇਲਵੇ ਅਫਸਰ ਕਾਬੂ

Published

on

bribery

ਨਵੀਂ ਦਿੱਲੀ, 18 ਜਨਵਰੀ – ਭਾਰਤ ਦੀ ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਕੱਲ੍ਹ ਰੇਲਵੇ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਕੰਸਟਰੱਕਸ਼ਨ) ਮਹਿੰਦਰ ਸਿੰਘ ਚੌਹਾਨ ਅਤੇ ਦੋ ਹੋਰਨਾਂ ਨੂੰ ਇੱਕ ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਚੌਹਾਨ `ਤੇ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿਵਾਉਣ ਬਦਲੇ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਹੈ। ਇਸ ਦੇ ਨਾਲ ਸੀ ਬੀ ਆਈ ਨੇ ਪੰਜ ਰਾਜਾਂ ਵਿੱਚ 21 ਥਾਂਵਾਂ ਉੱਤੇ ਛਾਪੇਮਾਰੀ ਕੀਤੀ ਹੈ।
ਇਸ ਬਾਰੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇੰਡੀਅਨ ਰੇਲਵੇ ਇੰਜੀਨੀਅਰਿੰਗ ਸਰਵਿਸ (ਆਈ ਆਰ ਈ ਐਸ) ਦੇ 1985 ਬੈਚ ਦੇ ਅਧਿਕਾਰੀ ਮਹਿੰਦਰ ਸਿੰਘ ਚੌਹਾਨ ਨੂੰ ਗੁਹਾਟੀ ਦੇ ਮਾਲੀਗਾਉਂ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੋ ਹੋਰਨਾਂ ਭੁਪਿੰਦਰ ਰਾਵਤ ਅਤੇ ਇੰਦਰ ਸਿੰਘ ਨੂੰ ਦੇਹਰਾਦੂਨ ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਚੌਹਾਨ ਦੇ ਕਹਿਣ ਉੱਤੇ ਰਿਸ਼ਵਤ ਲਈ ਗਈ ਸੀ। ਭੁਪਿੰਦਰ ਰਿਸ਼ਵਤ ਕਾਂਡ ਵਾਲੀ ਕੰਪਨੀ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਦਾ ਕਰਮਚਾਰੀ ਹੈ। ਦੱਸਿਆ ਗਿਆ ਹੈ ਕਿ ਚੌਹਾਨ ਨੇ ਨਾਰਥ-ਈਸਟਰਨ ਫਰੰਟੀਅਰ ਰੇਲਵੇ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਠੇਕਾ ਦਿਵਾਉਣ ਲਈ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਤੋਂ ਰਿਸ਼ਵਤ ਮੰਗੀ ਸੀ। ਉਸ ਨੇ ਰਿਸ਼ਵਤ ਦੀ ਰਕਮ ਦੇਹਰਾਦੂਨ ਵਿਚਲੇ ਆਪਣੇ ਘਰ ਦੇਣ ਨੂੰ ਕਿਹਾ ਸੀ।
ਸੀ ਬੀ ਆਈ ਨੇ ਇਸ ਦੇ ਨਾਲ 2.14 ਕਰੋੜ ਰੁਪਏ ਦੀ ਰਕਮ ਵੀ ਜ਼ਬਤ ਕੀਤੀ ਹੈ। ਇਨ੍ਹਾਂ ਵਿੱਚ ਇੱਕ ਕਰੋੜ 54 ਲੱਖ ਰੁਪਏ ਦੇਹਰਾਦੂਨ ਤੋਂ ਛਾਪੇ ਵਿੱਚ ਬਰਾਮਦ ਕੀਤੇ ਗਏ। ਰਿਸ਼ਵਤ ਵਜੋਂ ਪਹਿਲਾਂ ਮਿਲੇ 60 ਲੱਖ ਰੁਪਏ ਵੀ ਜਾਂਚ ਏਜੰਸੀ ਨੇ ਜ਼ਬਤ ਕੀਤੇ ਹਨ। ਜਾਂਚ ਏਜੰਸੀ ਨੇ ਚੌਹਾਨ ਨੂੰ ਗ੍ਰਿਫਤਾਰ ਕਰਨ ਦੇ ਇਲਾਵਾ ਦੋ ਰੇਲਵੇ ਅਧਿਕਾਰੀਆਂ ਹੇਮਚੰਦ ਬੋਰਾ ਅਤੇ ਲਕਸ਼ਮੀਕਾਂਤ ਵਰਮਾ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਏ ਬੀ ਸੀ ਆਈ ਇਨਫਰਾਸਟ੍ਰਕਚਰਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਪਵਨ ਬੈਦ ਦੇ ਖਿਲਾਫ ਵੀ ਕੇਸ ਦਰਜ ਕੀਤਾ ਹੈ। ਸੀ ਬੀ ਆਈ ਦਾ ਕਹਿਣਾ ਹੈ ਕਿ ਬੈਦ ਨਾਰਥ-ਈਸਟ ਫਰੰਟੀਅਰ ਖੇਤਰ ਦੇ ਕਈ ਪ੍ਰੋਜੈਕਟਾਂ ਦੇ ਸਿਲਸਿਲੇ ਵਿੱਚ ਚੌਹਾਨ ਦੇ ਸੰਪਰਕ ਵਿੱਚ ਸੀ।

Punjabi Latest News on Crime

Continue Reading

ਅਪਰਾਧ

ਫਰਜ਼ੀ ਬਜਰੰਗ ਦਲ ਬਣਾ ਕੇ ਰਾਮ ਮੰਦਰ ਦੇ ਨਾਂ ਉਤੇ ਚੰਦੇ ਦੀ ਗੈਰ-ਕਾਨੂੰਨੀ ਵਸੂਲੀ

Published

on

ਮੁਰਾਦਾਬਦ, 18 ਜਨਵਰੀ – ਅਯੁੱਧਿਆ ਚ ਰਾਮ ਮੰਦਰ ਬਣਾਉਣ ਲਈ ਸਹਿਯੋਗ ਰਾਸ਼ੀ ਇਕੱਠੀ ਕਰਨ ਬਾਰੇ ਪੂੁਰੇ ਦੇਸ਼ਚ ਹਿੰਦੂ ਸੰਗਠਨਾਂ ਵੱਲੋਂਮੁਹਿੰਮ ਚੱਲ ਰਹੀ ਹੈ, ਪਰ ਇੱਕ ਹੈਰਾਨ ਕਰਨ ਵਾਲੀ ਘਟਨਾ ਚ ਰਾਮ ਮੰਦਰ ਬਣਾਉਣ ਦੇ ਨਾਂਤੇ ਕੁਝ ਹਿੰਦੂ ਸੰਗਠਨ ਰਾਮ ਭਗਤਾਂ ਨਾਲ ਠੱਗੀ ਕਰ ਰਹੇ ਹਨ।
ਰਾਮ ਮੰਦਰ ਉਸਾਰੀ ਨਾਲ ਜੁੜੀ ਮੁਰਾਦਾਬਾਦ ਦੀ ਕਮੇਟੀ ‘ਰਾਮ ਮੰਦਰ ਨਿਧੀ ਸਮਰਪਣ ਕਮੇਟੀਦੇ ਆਗੂ ਪ੍ਰਭਾਤ ਗੋਇਲ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯੂਵਾ ਇਕਾਈ ‘ਬਜਰੰਗ ਦਲ ਨਾਲ ਮਿਲਦੇ-ਜੁਲਦੇ ਨਾਂ ਵਾਲੇ ਰਾਸ਼ਟਰੀ ਬਜਰੰਗ ਦਲਦੇ ਅਹੁਦਾ ਅਧਿਕਾਰੀਆਂ ਵਿਰੁੱਧ ਮੁਰਾਦਾਬਾਦ ਦੇ ਸਿਵਲ ਲਾਈਨਸ ਥਾਣੇਚ ਕੇਸ ਦਰਜ ਕਰਵਾਇਆ ਹੈ।ਉਨ੍ਹਾਂ ਦੱਸਿਆ ਕਿ ਕੱਲ੍ਹ ਸਾਡੇ ਵਰਕਰ ਜਦ ਕ੍ਰਿਸ਼ਨ ਨਗਰ ਕਜਰੀਸਰਾਏ ਗਏ ਤਾਂ ਕੁਝ ਲੋਕਾਂ ਨੇ ਦੱਸਿਆ ਕਿ ਅਸੀਂ ਦੋ ਦਿਨ ਪਹਿਲਾਂ ਚੰਦਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ 21 ਰੁਪਏ ਅਤੇ 25 ਰੁਪਏ ਦੀਆਂ ਰਸੀਦਾਂ ਦਿਖਾਈਆਂ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਚੰਦਾ ਕਿਸ ਨੂੰ ਦਿੱਤਾ ਤਾਂ ਉਨ੍ਹਾਂ ਨੇ 4-5 ਲੋਕਾਂ ਦੇ ਨਾਂ ਦੱਸੇ। ਪ੍ਰਭਾਤ ਗੋਇਲ ਦੇ ਮੁਤਾਬਕ ‘ਰਾਸ਼ਟਰੀ ਬਜਰੰਗ ਦਲ` ਦੇ ਲੋਕਾਂ ਨੇ ਫਰਜ਼ੀ ਰਸੀਦ ਵੀ ਛਪਵਾਈ ਹੋਈ ਹੈ।

Punjabi Religious News

Continue Reading

ਰੁਝਾਨ


Copyright by IK Soch News powered by InstantWebsites.ca