Girl commits suicide by jumping from second floor
Connect with us apnews@iksoch.com

ਪੰਜਾਬੀ ਖ਼ਬਰਾਂ

ਲੜਕੀ ਵੱਲੋਂ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ

Published

on

ਲੁਧਿਆਣਾ, 27 ਦਸੰਬਰ – ਇੱਕ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਨੇ ਆਪਣੇ ਅਧੀਨ ਕੰਮ ਕਰਦੀ ਇੱਕ ਲੜਕੀ ‘ਤੇ ਕੰਮ ਦਾ ਇੰਨਾ ਬੋਝ ਪਾ ਦਿੱਤਾ ਕਿ ਉਸ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੀ ਬਿਲਡਿੰਗ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਪੀ ਏ ਯੂ ਦੀ ਪੁਲਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ‘ਤੇ ਦੋਸ਼ੀ ਮੈਨੇਜਰ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦਾ ਨਾਂਅ ਸੰਜੀਵ ਕੁਮਾਰ ਏਰੀਆ ਮੈਨੇਜਰ ਕੰਪਨੀ ਚੋਲਾ ਐਮ ਐਸ ਲੁਧਿਆਣਾ ਹੈ। ਇਹ ਮਾਮਲਾ ਪੁਲਸ ਨੇ ਰਿਸ਼ੀ ਨਗਰ ਵਾਸੀ ਸ਼ਮਿੰਦਰ ਕੌਰ ਦੇ ਬਿਆਨਾਂ ‘ਤੇ ਦਰਜ ਕੀਤਾ ਹੈ।
ਸ਼ਮਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦੀ ਧੀ ਪੁਲਕਿਤ ਅਰੋੜਾ (21) ਕੰਪਨੀ ਚੋਲਾ ਐਮ ਐਸ ਇੰਸ਼ੋਰੈਂਸ ਦੇ ਏਰੀਆ ਮੈਨੇਜਰ ਸੰਜੀਵ ਕੁਮਾਰ ਕੋਲ ਕੰਮ ਕਰਦੀ ਸੀ। ਮੈਨੇਜਰ ਉਸ ‘ਤੇ ਦੋ ਲੱਖ ਰੁਪਏ ਦਾ ਪ੍ਰੀਮੀਅਮ ਇੱਕ ਦਿਨ ਵਿੱਚ ਪੂਰਾ ਕਰਨ ਦਾ ਦਬਾਅ ਬਣਾਉਂਦਾ ਸੀ। ਜਦੋਂ ਉਹ ਟੀਚਾ ਪੂਰਾ ਨਾ ਕਰ ਸਕੀ ਤਾਂ ਮੈਨੇਜਰ ਉਸ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ ਸੀ, ਜਿਸ ਕਰ ਕੇ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਨੌਂ ਦਸੰਬਰ ਨੂੰ ਉਸ ਨੇ ਆਪਣੇ ਫਲੈਟ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸ ਪਿੱਛੋਂ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਆਪਣੀ ਜਾਂਚ ਪੂਰੀ ਕਰਦਿਆਂ ਮੁਲਜ਼ਮ ਮੈਨੇਜਰ ਨੂੰ ਨਾਮਜ਼ਦ ਕਰਦਿਆਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Click Here To Read Latest Punjabi news

ਪੰਜਾਬੀ ਖ਼ਬਰਾਂ

ਸਿੱਖਸ ਫਾਰ ਜਸਟਿਸ ਵੱਲੋਂ ਦਿੱਲੀ ਨੂੰ ਹਨੇਰੇ ਵਿੱਚ ਡੁਬੋਣ ਦੀ ਧਮਕੀ

Published

on

gurpantwant pannu
  • ਬ੍ਰਿਟੇਨ ਤੋਂ ਆਏ ਫੋਨ ਤੇ ਹਮਲੇ ਦੀ ਗੱਲ ਕਹੀ ਗਈ ਨਵੀਂ ਦਿੱਲੀ, 24 ਜਨਵਰੀ - ਇਸ ਵਾਰੀ ਦੇ ਗਣਤੰਤਰ ਦਿਵਸ ਦੇ ਵਕਤਖਾਲਿਸਤਾਨੀਗਰੁੱਪ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਅਤੇ ਹੋਰ ਖਾਲਿਸਤਾਨ ਸਮਰਥਕ ਸੰਗਠਨਾਂ ਵੱਲੋਂ ਬਿਜਲੀ ਕੱਟਣ ਅਤੇ ਰਾਜਧਾਨੀ ਦਿੱਲੀ ਨੂੰ ਹਨੇਰੇ ਵਿੱਚ ਡੁਬੋ ਦੇਣ ਧਮਕੀ ਪਿੱਛੋਂ ਦਿੱਲੀ ਦੇ ਸਾਰੇ ਗਰਿਡ ਅਤੇ ਪਾਵਰ ਸਟੇਸ਼ਨਾਂਤੇ ਪੁਲਸ ਦਾ ਸਖਤ ਪਹਿਰਾ ਲਾ ਦਿੱਤਾ ਗਿਆ ਹੈ ਅਤੇ 25 ਅਤੇ 26 ਜਨਵਰੀ ਇਨ੍ਹਾਂ ਥਾਵਾਂ ਤੇ ਪੁਲਸ ਤੈਨਾਤ ਰਹੇਗੀ। ਮਿਲੀ ਜਾਣਕਾਰੀ ਅਨੁਸਾਰ ਇੰਟੈਲੀਜੈਂਸ ਦੀ ਸੂਚਨਾ ਮਗਰੋਂ ਸਾਰੇ 14 ਜ਼ਿਲ੍ਹਿਆਂ ਦੇ ਪੁਲਸ ਡਿਪਟੀ ਕਮਿਸ਼ਨਰਾਂ ਨੇ ਥਾਣਾ ਮੁਖੀਆਂ ਨੂੰ ਪਾਵਰ ਸਟੇਸ਼ਨਾਂਤੇ 24 ਘੰਟੇ ਪੁਲਸ ਦੀ ਤੈਨਾਤੀ ਦੇ ਹੁਕਮ ਦਿੱਤੇ ਹਨ ਅਤੇ ਸਾਰੇ ਉਚ ਅਧਿਕਾਰੀਆਂ ਨੂੰ ਵੀ ਇਸ ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਨੂੰ ਵੀਡੀਓ ਮੈਸਿਜ਼ ਭੇਜੇ ਜਾ ਰਹੇ ਹਨ ਅਤੇ ਬ੍ਰਿਟੇਨ ਤੋਂ ਵੀ ਲੋਕਾਂ ਨੂੰ ਫੋਨ ਆ ਰਹੇ ਹਨ, ਜਿਸ ਵਿੱਚ ਖਾਲਿਸਤਾਨ ਸਮਰਥਕ ਸੰਗਠਨ ਵੱਲੋਂ ਹਮਲੇ ਦੀ ਗੱਲ ਦੱਸ ਕੇ ਲੋਕਾਂ ਨੂੰ 26 ਜਨਵਰੀ ਨੂੰ ਘਰੋਂ ਨਿਕਲਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ। ਜਾਣਕਾਰ ਸੂਤਰਾਂ ਮੁਤਾਬਕ ਐਸ ਐਫ ਜੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਪੰਜਾਬ ਦੇ ਕਿਸਾਨਾਂ ਨੂੰ ਪਿੱਛਲੇ ਸੋਮਵਾਰ ਨੂੰ ਇੱਕ ਵੀਡੀਓ ਮੈਸੇਜ ਭੇਜਿਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਗਣਤੰਤਰ ਦਿਵਸਤੇ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਵਿੱਚ ਐਸ ਐਫ ਜੇ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ ਬੀ ਐਸ ਈ ਐਸ ਰਾਜਧਾਨੀ ਪਾਵਰ ਲਿਮਟਿਡ ਅਤੇ ਬੀ ਐਸ ਈ ਐਸ ਜਮਨਾ ਪਾਵਰ ਲਿਮਟਿਡ ਦਿੱਲੀ ਨੂੰ ਬਿਜਲੀ ਦੇਂਦੀ ਹੈ। ਇਨ੍ਹਾਂ ਕੰਪਨੀਆਂ ਦਾ ਮਾਲਕ ਅੰਬਾਨੀ ਹੈ। ਨਵੇਂ ਖੇਤੀ ਕਾਨੂੰਨ ਨਾਲ ਇਸੇ ਕੰਪਨੀ ਨੂੰ ਜ਼ਿਆਦਾ ਲਾਭ ਹੋਵੇਗਾ। ਇਸ ਲਈ ਕਿਸਾਨ ਦੋ ਦਿਨ ਦਿੱਲੀ ਦੀ ਬਿਜਲੀ ਕੱਟ ਦੇਣ, ਤਾਂ ਕਿ ਰਾਜਧਾਨੀ ਵਿੱਚ ਹਨੇਰਾ ਫੈਲ ਜਾਏ ਅਤੇ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਨੂੰ ਮਜ਼ਬੂਰ ਹੋ ਜਾਏ। ਪੰਨੂ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਖਾਲਿਸਤਾਨ ਸਮਰਥਕ ਗਣਤੰਤਰ ਦਿਵਸ ਦੇ ਦਿਨ ਦਿੱਲੀ ਵਿੱਚ ਹਮਲਾ ਕਰਨਗੇ। ਇਸ ਤੋਂ ਪਹਿਲਾਂ ਐਸ ਐਫ ਜੇ ਵੱਲੋਂ ਲਾਲ ਕਿਲੇ ਤੇ ਖਾਲਿਸਤਾਨੀ ਝੰਡਾ ਲਹਿਰਾਉਣਤੇ ਲੋਕਾਂ ਨੂੰ ਇਨਾਮ ਦੇਣ ਸਣੇ ਅਲੱਗ-ਅਲੱਗ ਪ੍ਰਕਾਰ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ।

Continue Reading

ਪੰਜਾਬੀ ਖ਼ਬਰਾਂ

ਪੁਲਸ ਤੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਆਪਸ ਵਿੱਚ ਭਿੜੇ

Published

on

police

ਸੰਗਰੂਰ, 24 ਜਨਵਰੀ – ਸਥਾਨਕ ਕੈਪਟਨ ਕਰਮ ਸਿੰਘ ਨਗਰ ਵਿਖੇ ਮਰਹੂਮ ਕਾਂਗਰਸੀ ਕੌਂਸਲਰ ਸੰਜੇ ਗਾਬਾ ਦੇ ਨਾਂਅ ਤੇ ਬਣਾਏ ਜਾ ਰਹੇ ਖੇਡ ਮੈਦਾਨ ਦਾ ਵਿਵਾਦ ਸ਼ਾਂਤ ਨਹੀਂ ਹੋ ਰਿਹਾ ਹੈ। ਕੱਲ੍ਹ ਖੇਡ ਮੈਦਾਨ ਦਾ ਨਾਂਅ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂਅ ਉਤੇ ਰੱਖਣ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਨੀਂਹ ਪੱਥਰ ਨੂੰ ਹਟਾਉਣ ਖਾਤਰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਖੇਡ ਮੈਦਾਨ ਵੱਲ ਕੂਚ ਕਰ ਦਿੱਤਾ। ਫਰੀਡਮ ਫਾਈਟਰ ਉਤਰਾਧਿਕਾਰੀ ਸੰਗਠਨ ਅਤੇ ਹੋਰ ਸਮਾਜ ਸੇਵੀ ਸੰਗਠਨਾਂ ਨੇ ਅੰਦੋਲਨ ਦੀ ਅਗਵਾਈ ਕੀਤੀ। ਸਮਾਜ ਸੇਵੀ ਸੰਗਠਨਾਂ ਦੇ ਇਸ ਸੰਘਰਸ਼ ਨੂੰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਹਮਾਇਤ ਦਿੱਤੀ। ਇਸ ਤੋਂ ਪਹਿਲਾਂ ਸਥਾਨਕ ਪਾਰੁਲ ਪੈਲੇਸਚ ਫਰੀਡਮ ਫਾਈਟਰ ਉਤਰਾਧਿਕਾਰੀ ਸੰਗਠਨ ਦੀ ਅਗਵਾਈ ਚ ਵਾਰਿਸਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ। ਇੱਥੋਂ ਕਾਫਲੇ ਵਿੱਚ ਆਜ਼ਾਦੀ ਘੁਲਾਟੀਆਂ ਦੇ ਵਾਰਸ ਖੇਡ ਮੈਦਾਨ ਵੱਲ ਨੂੰ ਵਧੇ, ਜਿੱਥੇ ਪੁਲਸ ਨੇ ਸ਼ਹੀਦ ਭਗਤ ਸਿੰਘ ਚੌਕ ਨੇੜੇ ਕਾਫਲਾ ਰੋਕ ਦਿੱਤਾ ਤਾਂ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਧਰਨਾ ਲਾ ਦਿੱਤਾ। ਇਸ ਦੌਰਾਨ ਪੁਲਸ ਮੁਲਾਜ਼ਮਾਂ ਤੇ ਆਜ਼ਾਦੀ ਘੁਲਾਟੀਆਂ ਵਿੱਚ ਹਲਕੀ ਜਿਹੀ ਧੱਕਾ-ਮੁੱਕੀ ਹੋਈ। ਮੌਕੇ ਉੱਤੇ ਪਹੁੰਚੇ ਤਹਿਸੀਲਦਾਰ ਨੇ 15 ਦਿਨਾਂ ਅੰਦਰ ਖੇਡ ਮੈਦਾਨ ਦਾ ਨਾਂਅ ਬਦਲਣ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਾਇਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਸਮਾਗਮ ਵਿੱਚ ਸੰਗਠਨ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਬੀਤੇ ਦਿਨੀਂ ਸ਼ਹਿਰ ਦੇ ਮਰਹੂਮ ਕਾਂਗਰਸੀ ਕੌਂਸਲਰ ਦੇ ਨਾਂਅਤੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। 23 ਲੱਖ ਰੁਪਏ ਦੀ ਲਾਗਤ ਨਾਲ ਇਹ ਮੈਦਾਨ ਬਣਨਾ ਹੈ, ਦੂਜੇ ਪਾਸੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਂਅ ਨਾਲ ਯਾਦਗਾਰੀ ਹਾਲ ਬਣਾਉਣ ਲਈ ਜਗ੍ਹਾ ਦੀ ਮੰਗ ਲੰਮੇ ਸਮੇਂ ਤੋਂ ਲਟਕੀ ਹੋਈ ਹੈ।
ਆਲ ਇੰਡੀਆ ਕਮੇਟੀ ਮੈਂਬਰ ਗੁਰਇੰਦਰਪਾਲ ਸਿੰਘ ਅਤੇ ਲੀਗਲ ਐਡਵਾਈਜ਼ਰ ਦਸਵੀਰ ਸਿੰਘ ਡੱਲੀ ਨੇ ਕਿਹਾ ਕਿ ਬੀਤੇ 23 ਸਾਲਾਂ ਤੋਂ ਸੰਗਠਨ ਯਾਦਗਾਰੀ ਹਾਲ ਬਣਾਉਣ ਲਈ 200 ਗਜ ਜ਼ਮੀਨ ਦੇਣ ਦੀ ਮੰਗ ਕਰ ਰਿਹਾ ਹੈ ਤਾਂ ਜੋ ਸੰਗਰੂਰ ਦੇ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਤੇ ਜੀਵਨੀ ਲਿਖ ਕੇ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕੀਤਾ ਜਾ ਸਕੇ, ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਜੇ ਤੱਕ ਜ਼ਮੀਨ ਨਹੀਂ ਦਿੱਤੀ, ਪਰ ਸਿਆਸੀ ਨੇਤਾਵਾਂ ਦੇ ਪਰਵਾਰਾਂ ਲਈ ਬਗੈਰ ਮਨਜ਼ੂਰੀ ਲੈਣ ਤੋਂ ਯਾਦਗਾਰ ਬਣਾਉਣ ਲਈ ਸਾਰੇ ਕਾਨੂੰਨਾਂ ਨੂੰ ਲਾਂਭੇ ਕਰ ਦਿੱਤਾ ਹੈ, ਜਿਸ ਦਾ ਸੰਗਠਨ ਸਖਤ ਵਿਰੋਧ ਕਰਦਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇ 15 ਦਿਨਾਂ ਅੰਦਰ ਖੇਡ ਮੈਦਾਨ ਦਾ ਨਾਂਅ ਨਾ ਬਦਲਿਆ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

Continue Reading

ਪੰਜਾਬੀ ਖ਼ਬਰਾਂ

ਕਿਸਾਨ ਆਗੂਆਂ ਨੂੰ ਮਾਰਨ ਦੀ ਗੱਲ ਕਹਿਣ ਵਾਲਾ ਨੌਜਵਾਨ ਬਿਆਨਾਂ ਤੋਂ ਪਲਟਿਆ

Published

on

fARMERS
  • ਉਲਟਾ ਕਿਸਾਨ ਆਗੂਆਂ ਉੱਤੇ ਦੋਸ਼ ਲਾ ਧਰੇ
    ਨਵੀਂ ਦਿੱਲੀ, 23 ਜਨਵਰੀ, – ਇੱਕ ਦਿਨ ਪਹਿਲਾਂ ਚਾਰ ਕਿਸਾਨ ਆਗੂਆਂ ਦੇ ਕਤਲ ਦੀ ਸਾਜਿਸ਼ ਕਰਨ ਤੇ ਇਸ 26 ਜਨਵਰੀ ਨੂੰ ਗਣਤੰਤਰ ਦਿਵਸਮੌਕੇਦਿੱਲੀ ਵਿੱਚ ਵੱਡੀ ਗੜਬੜ ਕਰਨ ਦਾ ਦਾਅਵਾ ਕਰਨ ਵਾਲਾ ਨੌਜਵਾਨ ਯੋਗੇਸ਼ ਕੁਝ ਹੀ ਘੰਟਿਆ ਬਾਅਦ ਆਪਣੇ ਬਿਆਨ ਤੋਂ ਅਸਲੋਂ ਮੁੱਕਰ ਗਿਆ ਹੈ।
    ਵਰਨਣ ਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਇੰਟਰਨੈੱਟ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਯੋਗੇਸ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਹਿਲਾ ਬਿਆਨ ਕਿਸਾਨ ਆਗੂਆਂ ਦੇ ਦਬਾਅ ਵਿੱਚਦਿੱਤਾ ਹੈ। ਕਰੀਬ 19 ਸਾਲ ਉਮਰ ਦੇ ਨੌਜਵਾਨ ਯੋਗੇਸ਼ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ਵਿੱਚ ਪਹਿਲਾਂ ਆਪਣੀ ਉਮਰ 24 ਦੱਸੀ ਤੇ ਫਿਰ 21 ਸਾਲ ਕਹਿ ਦਿੱਤੀ । ਪਤਾ ਲੱਗਾ ਹੈ ਕਿ ਉਹ ਹਰਿਆਣਾ ਦੇ ਸੋਨੀਪਤ ਦਾ ਵਾਸੀ ਹੈ। ਇਸ ਦੇ ਦਾਅਵੇ ਦੀ ਜਾਂਚ ਲਈ ਪੁਲਿਸ ਦੀਆਂ ਦੋ ਟੀਮਾਂ ਬਣਾ ਕੇ ਇਕ ਟੀਮਦਿੱਲੀ ਵਿੱਚ ਜਾਂਚ ਕਰੇਗੀ ਤੇ ਦੂਸਰੀ ਟੀਮ ਉੱਤਰਾਖੰਡ ਭੇਜੀ ਗਈ ਹੈ।
    ਅਜੇ ਇੱਕ ਦਿਨ ਪਹਿਲਾਂ ਸਰਕਾਰ ਵਿਰੁੱਧ ਸੰਘਰਸ਼ ਕਰਦੇ ਕਿਸਾਨਾਂ ਦੇ ਆਗੂਆਂ ਨੇ ਕਿਸਾਨ ਮੋਰਚੇ ਦੌਰਾਨ ਹਿੰਸਾ ਫੈਲਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕਰਦੇ ਹੋਏ ਇਕ ਵਿਅਕਤੀ ਨੂੰ ਪੇਸ਼ ਕੀਤਾ ਤੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਫੜੇ ਇਸ ਬੰਦੇ ਨੇ ਮੰਨਿਆ ਹੈ ਕਿ ਉਹ ਮੋਰਚੇ ਵਿੱਚ ਖ਼ਰਾਬੀ ਕਰਨ ਆਇਆ ਸੀ। ਸ਼ੁੱਕਰਵਾਰ ਰਾਤ ਕਰੀਬ ਸਾਢੇ ਦਸ ਵਜੇ ਸਿੰਘੂ ਬਾਰਡਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਨੇ ਇਕ ਨਕਾਬਪੋਸ਼ ਨੂੰ ਪੱਤਰਕਾਰਾਂ ਅੱਗੇਪੇਸ਼ ਕੀਤਾ ਤਾਂ ਕਿਸਾਨਆਗੂ ਕੁਲਵੰਤ ਸਿੰਘ ਤੇ ਹੋਰਾਂ ਨੇ ਕਿਹਾ ਸੀ ਕਿ ਇਹ ਸਾਜ਼ਿਸ਼ ਤਹਿਤ ਏਥੇ ਆਇਆ ਸੀ ਤੇ ਇਸ ਦਾ ਇਰਾਦਾ ਚਾਰ ਕਿਸਾਨ ਆਗੂਆਂ ਨੂੰ ਮਾਰ ਕੇ ਗੜਬੜਫੈਲਾਉਣਾ ਸੀ। ਉਸ ਦਾ ਕਹਿਣਾ ਸੀ ਕਿ 23 ਜਨਵਰੀ ਨੂੰ ਉਸ ਦੀ ਦੋ ਥਾਈਂ ਹਥਿਆਰ ਚਲਾਉਣ ਦੀ ਯੋਜਨਾ ਸੀ ਤੇ 24 ਜਨਵਰੀ ਨੂੰ ਸਟੇਜ ਉੱਤੇ ਚਾਰ ਲੋਕਾਂ ਨੂੰ ਗੋਲੀ ਮਾਰਨੀ ਸੀ। ਉਸ ਦੇ ਮੁਤਾਬਕ ਇਹ ਚਾਰ ਆਗੂ 32 ਜਣਿਆਂ ਦੀ ਹਿੱਟ ਲਿਸਟ ਵਿੱਚੋਂ ਹਨ ਤੇ 26 ਜਨਵਰੀ ਨੂੰ 50-60 ਲੋਕਾਂ ਦੇ ਆਉਣ ਦੀ ਯੋਜਨਾ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਟਰੈਕਟਰ ਰੈਲੀ ਵੇਲੇ ਜਦੋਂ ਕਿਸਾਨ ਆਗੂ ਅੱਗੇ ਵਧਦੇ, ਓਦੋਂ ਹਵਾਈ ਫਾਇਰ ਕਰਨੇ ਸਨ। ਉਸ ਨੇ ਕਿਹਾ ਸੀ ਕਿ ਉਹ ਪੈਸੇ ਲਈ ਕੰਮ ਕਰਦੇ ਹਨ ਤੇ ਇਸ ਕੰਮ ਲਈ 10 ਹਜ਼ਾਰ ਰੁਪਏ ਵਿੱਚ ਡੀਲ ਹੋਈ ਸੀ। ਕਿਸਾਨਾਂ ਦੀ ਪ੍ਰੈੱਸ ਕਾਨਫਰੰਸ ਦੌਰਾਨ ਕੁਝ ਪੁਲਿਸ ਅਧਿਕਾਰੀ ਵੀ ਪੁੱਜ ਗਏ, ਪਰ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਦੇ ਪਹੁੰਚਣ ਤਕ ਸ਼ੱਕੀ ਬੰਦੇ ਨੂੰ ਹਿਰਾਸਤ ਵਿੱਚ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ।
    ਅੱਜ ਉਸ ਨੌਜਵਾਨ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਦਬਾਅਹੇਠ ਉਸ ਨੇ ਪੱਤਰਕਾਰਾਂ ਨਾਲ ਗੱਲਬਾਤਕੀਤੀ ਸੀ। ਯੋਗੇਸ਼ ਖ਼ੁਦ ਨੂੰ ਨੌਵੀਂ ਜਮਾਤ ਫੇਲ੍ਹ ਦੱਸਦਾ ਹੈ ਅਤੇ ਸੋਨੀਪਤ ਦੇ ਡੀਐੱਸਪੀ ਹੰਸਰਾਜ ਦੀ ਅਗਵਾਈ ਵਿੱਚ ਪੁਲਿਸ ਪੁੱਛਗਿਛ ਕਰ ਰਹੀ ਹੈ। ਯੋਗੇਸ਼ ਦਾ ਕਹਿਣਾ ਹੈ ਕਿ ਉਸ ਨੂੰ ਕਿਸਾਨਾਂ ਨੇ ਕੈਂਪ ਵਿੱਚ ਲਿਜਾ ਕੇ ਕੁੱਟਿਆ ਅਤੇ ਰਾਤ ਸ਼ਰਾਬ ਪਿਆ ਕੇ ਕਿਹਾ ਗਿਆ ਸੀ ਕਿ ਅਸੀਂ ਜੋ ਕਹਾਂਗੇ, ਬੋਲਣਾ ਪਵੇਗਾ।

Click Here To Read Punjabi News Today

Continue Reading

ਰੁਝਾਨ


Copyright by IK Soch News powered by InstantWebsites.ca