Girl commits suicide after boyfriend refuses to marry
Connect with us [email protected]

ਪੰਜਾਬੀ ਖ਼ਬਰਾਂ

ਪ੍ਰੇਮੀ ਵੱਲੋਂ ਵਿਆਹ ਤੋਂ ਇਨਕਾਰ ਕਰਨ `ਤੇ ਲੜਕੀ ਵੱਲੋਂ ਖੁਦਕੁਸ਼ੀ

Published

on

suicide

ਸਮਾਣਾ, 9 ਫਰਵਰੀ – ਪ੍ਰੇਮੀ ਵੱਲੋਂ ਵਿਆਹ ਕਰਨ ਤੋਂ ਇਨਕਾਰ ਕਰਨ ਉੱਤੇ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਲੜਕੀ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਦਰ ਥਾਣਾ ਜਾਂਚ ਅਧਿਕਾਰੀ ਏ ਐਸ ਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਛੋਟੀ ਭੈਣ ਨੇ ਦੱਸਿਆ ਹੈ ਕਿ ਉਹ ਡੇਰਾ ਬੱਸੀ ਦੇ ਇੱਕ ਕਾਲਜ ਵਿੱਚ ਟੂਰਿਜ਼ਮ ਦਾ ਕੋਰਸ ਕਰਦੀ ਹੈ। ਛੇ ਫਰਵਰੀ ਨੂੰ ਉਸ ਦੀ ਭੈਣ ਆਪਣੇ ਪ੍ਰੇਮੀ ਮੱਖਣ ਸਿੰਘ ਨੂੰ ਮਿਲਣ ਆਈ ਸੀ। ਇਸ ਤੋਂ ਬਾਅਦ ਉਹ ਤਿੰਨੇ ਆਪਣੇ ਘਰ ਲਈ ਚੱਲ ਪਏ। ਦੁਪਹਿਰ ਬਾਅਦ ਬੱਸ ਰਾਹੀਂ ਪਟਿਆਲੇ ਤੋਂ ਬੁਢਲਾਡੇ ਜਾਂਦੇ ਸਮੇਂ ਸਮਾਣਾ ਟੋਲ ਬੈਰੀਅਰ ਨੇੜੇ ਉਸ ਦੀ ਭੈਣ ਅਤੇ ਮੱਖਣ ਸਿੰਘ ਵਿਚਾਲੇ ਵਿਆਹ ਕਰਵਾਉਣ ਬਾਰੇ ਤਕਰਾਰ ਵਧ ਗਿਆ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਭੈਣ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਬੱਸ ਕੰਡਕਟਰ ਨੇ ਉਸ ਨੂੰ ਬੱਸ ਤੋਂ ਉਤਾਰ ਕੇ ਟੋਲ ਬੈਰੀਅਰ ਦੀ ਐਂਬੂਲੈਂਸ ਵਿੱਚ ਸਿਵਲ ਹਸਪਤਾਲ ਸਮਾਣੇ ਭੇਜ ਦਿੱਤਾ, ਉਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਪਟਿਆਲੇ ਰੈਫਰ ਕਰ ਦਿੱਤਾ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੀ ਭੈਣ ਦੇ ਬਿਆਨਾਂ ਦੇ ਆਧਾਰ ਉੱਤੇ ਮੱਖਣ ਸਿੰਘ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।

ਪੰਜਾਬੀ ਖ਼ਬਰਾਂ

ਜੰਗਬੰਦੀ ਸਮਝੌਤੇ ਪਿੱਛੋਂ ਭਾਰਤ ਨੇ ਪਾਕਿ ਨਾਲ ਆਮਵਾਂਗ ਸੰਬੰਧਾਂ ਦੀ ਗੱਲ ਕਹੀ

Published

on

ਪਾਕਿ ਨੇ ਭਰੋਸਾ ਦਿੱਤਾ: ਜੰਗਬੰਦੀ ਦੀ ਉਲੰਘਣਾ ਨਹੀ ਹੋਵੇਗੀ
ਨਵੀਂ ਦਿੱਲੀ, 26 ਫਰਵਰੀ, – ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਵਲੋਂ ਜੰਗਬੰਦੀ ਸਮਝੌਤੇ ਦਾ ਸਖਤੀ ਨਾਲ ਪਾਲਣ ਕਰਨ ਉੱਤੇ ਸਹਿਮਤੀ ਕਰਨ ਦੇ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ, ਪਾਕਿਸਤਾਨ ਦੇ ਨਾਲ ਆਮ ਗੁਆਂਢੀ ਦੇਸ਼ਾਂ ਵਰਗੇ ਸੰਬੰਧ ਚਾਹੁੰਦਾ ਹੈ ਤੇ ਸ਼ਾਂਤਮਈ ਤਰੀਕੇ ਨਾਲ ਸਾਰੇ ਮੁੱਦਿਆਂ ਨੂੰ ਦੁਵੱਲੇ ਵਿਚਾਰ ਦੇ ਤਰੀਕੇ ਨਾਲ ਹੱਲ ਕਰਨ ਲਈ ਵਚਨਬੱਧ ਹੈ।
ਇਸ ਸੰਬੰਧ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਅੱਜ ਏਥੇ ਕਿਹਾ ਕਿ ਵੱਡੇ ਮੁੱਦਿਆਂ ਉੱਤੇ ਸਾਡੇ ਰੁਖ ਵਿੱਚ ਕੋਈ ਤਬਦੀਲੀ ਨਹੀਂ ਆਈ ਤੇ ਮੈਨੂੰ ਇਹ ਦੁਹਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਭਾਰਤ, ਪਾਕਿਸਤਾਨ ਨਾਲ ਆਮ ਗੁਆਂਢੀ ਦੇਸ਼ਾਂ ਵਰਗੇ ਰਿਸ਼ਤੇ ਚਾਹੁੰਦਾ ਹੈ ਤੇ ਸਾਰੇ ਮੁੱਦਿਆਂ ਨੂੰ ਸ਼ਾਂਤਮਈ ਤਰੀਕੇ ਨਾਲ ਦੁਵੱਲੇ ਵਿਚਾਰ-ਵਟਾਂਦਰੇ ਨਾਲ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂਆਈ ਹੈ, ਜਦੋਂ ਭਾਰਤ ਅਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਜ਼ (ਡੀ ਜੀ ਐੱਮ ਓ) ਵਿਚਾਲੇ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨਵਿੱਚ ਕਿਹਾ ਗਿਆ ਹੈ ਕਿ ਦੋਵਾਂ ਪੱਖਾਂ ਨੇ ਕੰਟਰੋਲ ਰੇਖਾਅਤੇ ਹੋਰ ਖੇਤਰਾਂਵਿੱਚ ਜੰਗਬੰਦੀਦੇ ਸਾਰੇ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨਦੀ ਸਹਿਮਤੀ ਜਤਾਈ ਹੈ।
ਦੂਸਰੇ ਪਾਸੇ ਪਾਕਿਸਤਾਨ ਨੇ ਕੰਟਰੋਲ ਰੇਖਾ ਤੇ ਹੋਰ ਖੇਤਰਾਂਵਿੱਚ ਜੰਗਬੰਦੀ ਦੇ ਸਭ ਸਮਝੌਤਿਆਂ ਦਾ ਸਖਤੀ ਨਾਲ ਪਾਲਣ ਕਰਨਦੀ ਸਹਿਮਤੀ ਜਤਾਈ ਅਤੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਰਹੱਦ ਉੱਤੇ ਜੰਗਬੰਦੀ ਦੀ ਉਲੰਘਣਾ ਨਹੀਂ ਕਰੇਗਾ। ਪਾਕਿਸਤਾਨ ਨੇ ਕਿਹਾ ਕਿ ਕਿਸੇ ਵੀ ਵਿਵਾਦ ਨੂੰ ਆਪਸੀ ਗੱਲਬਾਤ ਨਾਲ ਸੁਲਝਾਇਆ ਜਾਵੇਗਾ।

Read More Today Exclusive Breaking News

Continue Reading

ਪੰਜਾਬੀ ਖ਼ਬਰਾਂ

ਫਾਜ਼ਿਲਕਾ ਵਿੱਚ ਸ਼ਰਾਬ ਫੈਕਟਰੀ ਬਣਨ ਵਿਰੁੱਧ ਲੋਕ ਭੜਕੇ

Published

on

ਫਾਜ਼ਿਲਕਾ, 26 ਫਰਵਰੀ, – ਇਸ ਜਿ਼ਲੇ ਦੇ ਪਿੰਡ ਹੀਰਾ ਵਾਲੀ ਵਿਖੇ ਸ਼ਰਾਬ ਫੈਕਟਰੀ ਬਣਾਏ ਜਾਣ ਦੇ ਵਿਰੋਧ ਵਿੱਚ ਅੱਜ ਇਲਾਕੇ ਦੇ ਪਿੰਡਾਂ ਵੱਲੋਂ ਫਾਜ਼ਿਲਕਾ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਵਰਨਣ ਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਸ਼ਰਾਬ ਫੈਕਟਰੀ ਬਣਨ ਦੇ ਵਿਰੁੱਧ ਲਗਾਤਾਰ ਧਰਨਾ ਚੱਲ ਰਿਹਾ ਹੈ। ਇਸ ਬਾਰੇ ਮਨੋਜ ਝਿੰਜਾ ਨੇ ਕਿਹਾ ਕਿ ਇਹ ਸ਼ਰਾਬ ਫੈਕਟਰੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਲਾਈ ਜਾਣੀ ਹੈ, ਜਿਸ ਵਿਰੁੱਧ ਪਿੰਡਾਂ ਦੇ ਲੋਕ ਫਾਜ਼ਿਲਕਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਲਿਖਤੀ ਤੌਰ ਉੱਤੇ ਭੇਜ ਚੁੱਕੇ ਹਨ ਕਿ ਇਹ ਸ਼ਰਾਬ ਫੈਕਟਰੀ ਇਸ ਇਲਾਕੇ ਤੋਂ ਬਾਹਰ ਲਾਈ ਜਾਵੇ, ਕਿਉਂਕਿ ਸ਼ਰਾਬ ਫੈਕਟਰੀ ਦੇ ਇਥੇ ਲੱਗਣ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ, ਫਿਰ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ, ਜਿਸਦੇ ਵਿਰੋਧ ਵਿੱਚ ਅੱਜ ਇਲਾਕੇ ਦੇ ਬੱਚਿਆਂ ਨੇ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਅਤੇ ਨਾਅਰੇਬਾਜ਼ੀ ਕੀਤੀ ਹੈ।
ਇਸ ਸਬੰਧੀ ਅਨਿਲ ਕੁਮਾਰ ਸਰਪੰਚ ਹੀਰਾਂ ਵਾਲੀ, ਵਿਕਰਮ ਝਿੰਜਾ ਅਤੇ ਹੋਰਨਾਂ ਨੇ ਕਿਹਾ ਕਿ ਸਾਡੇ ਪੰਜਾਬ ਦੀ ਕਿਸਮਤ ਵੇਖੋ ਕਿ ਖੇਡ ਮੰਤਰੀ ਵੱਲੋਂ ਸਟੇਡਿਅਮ ਜਾਂ ਸਪੋਰਟਸ ਅਕੈਡਮੀ ਬਨਾਉਣ ਦੀ ਥਾਂ ਸ਼ਰਾਬ ਫੈਕਟਰੀ ਲਾਈ ਜਾ ਰਹੀ ਹੈ ਤੇ ਅੱਜ ਦੀ ਪੀੜ੍ਹੀ ਨੂੰ ਖੇਡਾਂ ਦੀ ਥਾਂ ਸ਼ਰਾਬ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਅਗਲੇ ਦਿਨਾਂ ਵਿੱਚ ਇਸ ਸ਼ਰਾਬ ਫੈਕਟਰੀ ਦਾ ਮਾਮਲਾ ਖਤਮ ਨਾ ਹੋਇਆ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਪੰਜਾਬ ਸਰਕਾਰ ਨੇ ਬੱਜਟ ਪੇਸ਼ ਕਰਨ ਦੀ ਤਰੀਕ ਤਿੰਨ ਦਿਨ ਅਗੇਤੀ ਕਰ ਲਈ

Published

on

8 ਮਾਰਚ ਦੀ ਬਜਾਏ ਪੰਜਾਬ ਦਾ ਬਜਟ 5 ਮਾਰਚ ਨੂੰ ਆਵੇਗਾ
ਚੰਡੀਗੜ੍ਹ, 26 ਫਰਵਰੀ, – ਪੰਜਾਬ ਸਰਕਾਰ ਨੇ ਇਸ ਵਾਰੀ ਦੇ ਬਜਟ ਸੈਸ਼ਨ ਦੌਰਾਨ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ ਪੰਜ ਦਿਨ ਅਗੇਤੀ ਕਰ ਦਿੱਤੀ ਹੈ। ਪਹਿਲਾਂ ਇੱਕ ਮਾਰਚ ਤੋਂ 10 ਮਾਰਚ ਤੱਕ ਚੱਲਣ ਵਾਲੇ ਬਜਟ ਸੈਸ਼ਨ ਦੌਰਾਨ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਣਾ ਸੀ, ਪਰ ਬਦਲੀ ਤਰੀਕ ਮੁਤਾਬਕ ਇਹ 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਰਾਜ ਸਰਕਾਰ ਦੇ ਬੁਲਾਰੇ ਨੇ ਬਜਟ ਪੇਸ਼ ਕਰਨ ਦੀ ਮਿਤੀ ਵਿੱਚ ਤਬਦੀਲੀ ਦੀ ਪੁਸ਼ਟੀ ਕੀਤੀ ਹੈ। ਇਸ ਮੌਕੇ ਬਜਟ ਪੇਸ਼ ਕਰਨ ਤੋਂ ਪਹਿਲਾਂ ਇਸ ਰਾਜ ਦੀ ਕੈਗ (ਕੰਪਟਰੋਲਰ ਐਂਡ ਆਡੀਟਰ ਜਨਰਲ) ਦੀ ਰਿਪੋਰਟ 2018-19 ਅਤੇ 2019 ਵਿਚਲੇ ਪੰਜਾਬ ਸਰਕਾਰ ਦੇ ਵਿੱਤੀ ਖਾਤਿਆਂ ਦਾ ਵੇਰਵਾ ਜਾਰੀ ਕੀਤਾ ਜਾਵੇਗਾ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਨੇ 8 ਮਾਰਚ ਨੂੰ ਪੰਜਾਬ ਦਾ ਬਜਟ ਸੈਸ਼ਨ ਪੇਸ਼ ਕਰਨ ਦੀ ਯੋਜਨਾ ਬਣਾਈ ਸੀ ਤੇ 10 ਮਾਰਚ ਨੂੰ ਬਜਟ ਸੈਸ਼ਨ ਖਤਮ ਹੋਣ ਕਾਰਨ ਇਸਦੀ ਬਹਿਸ ਸਿਰਫ ਦੋ ਦਿਨ ਹੋ ਸਕਣੀ ਸੀ। ਵਿਰੋਧੀ ਧਿਰ ਦੇ ਕੋਈ ਇਤਰਾਜ਼ ਕਰਨ ਤੋਂ ਪਹਿਲਾਂ ਸਰਕਾਰ ਨੇ ਬਜਟ ਪੇਸ਼ ਕਰਨ ਦੀ ਤਰੀਕ ਬਦਲ ਕੇ ਤਿੰਨ ਦਿਨ ਅੱਗੇ ਕਰ ਦਿੱਤੀ ਹੈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅਗਲੇ ਵਿੱਤੀ ਸਾਲ ਦੇ ਬਜਟ ਅਨੁਮਾਨਾਂ ਨੂੰ ਪੇਸ਼ ਕਰਨ ਤੋਂ ਇਲਾਵਾ ਕੰਟਰੋਲਰ ਜਨਰਲ ਆਫ਼ ਇੰਡੀਆ ਦੀ ਰਿਪੋਰਟ (ਸਿਵਲ ਅਤੇ ਵਪਾਰਕ) ਸਾਲ 2018-19 ਲਈ ਅਤੇ 2019- 20 ਲਈ ਪੰਜਾਬ ਸਰਕਾਰ ਦੇ ਵਿੱਤੀ ਲੇਖਾ ਸਾਲ 2019-20 ਦੇ ਖਾਤਿਆਂ ਦੀਆਂ ਰਿਪੋਰਟਾਂ ਪੇਸ਼ ਹੋਣੀਆਂ ਹਨ ਤੇ ਏਸੇ ਤਰ੍ਹਾਂ 2020-21 ਲਈ ਗ੍ਰਾਂਟਾਂ ਦੀਆਂ ਸਪਲੀਮੈਂਟਰੀ ਮੰਗਾਂ ਲਈ ਐਲੋਕੇਸ਼ਨ ਬਿੱਲਪੇਸ਼ ਕੀਤਾ ਜਾਵੇਗਾ।

Read More Exclusive Punjabi Breaking News

Continue Reading

ਰੁਝਾਨ


Copyright by IK Soch News powered by InstantWebsites.ca