Gilgit-Baltistan elections: PTI wins most seats
Connect with us [email protected]

ਅੰਤਰਰਾਸ਼ਟਰੀ

ਗਿਲਗਿਤ-ਬਾਲਟਿਸਤਾਨ ਚੋਣਾਂ : ਪੀ ਟੀ ਆਈ ਨੇ ਜ਼ਿਆਦਾਤਰ ਸੀਟਾਂ ਜਿੱਤੀਆਂ

Published

on

PTI won most of the seats
  • ਵਿਰੋਧੀ ਧਿਰ ਵੱਲੋਂ ਇਮਰਾਨ ਖ਼ਾਨ ‘ਤੇ ਧਾਂਦਲੀ ਦਾ ਦੋਸ਼
    ਲਾਹੌਰ, 17 ਨਵੰਬਰ – ਭਾਰਤ ਦੇ ਵਿਰੋਧ ਦੇ ਦੌਰਾਨ ਮਕਬੂਜ਼ਾ ਕਸ਼ਮੀਰ (ਪੀ ਓ ਕੇ) ਦੇ ਗਿਲਗਿਤ-ਬਾਲਟਿਸਤਾਨ ‘ਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ-ਤਹਿਰੀਕ -ਏ-ਇਨਸਾਫ਼ (ਪੀ ਟੀ ਆਈ) ਪਾਰਟੀ ਨੇ ਜਿੱਤੀਆਂ ਹਨ, ਪਰ ਉਸ ਨੂੰ ਬਹੁਮਤ ਨਹੀਂ ਮਿਲਿਆ। ਵੱਡੀ ਗਿਣਤੀ ‘ਚ ਆਜ਼ਾਦ ਉਮੀਦਵਾਰਾਂ ਦੀ ਜਿੱਤ ਨਾਲ ਮੰਨਿਆ ਜਾ ਰਿਹਾ ਹੈ ਕਿ ਪੀ ਟੀ ਆਈ ਨੂੰ ਸਰਕਾਰ ਬਣਾਉਣ ‘ਚ ਮੁਸ਼ਕਲ ਨਹੀਂ ਆਵੇਗੀ। ਮੌਜੂਦਾ ਚੋਣ ਨਤੀਜਿਆਂ ਦਾ ਸਰਕਾਰੀ ਐਲਾਨ ਨਹੀਂ ਕੀਤਾ ਗਿਆ ਹੈ ਪਰ ਵੱਖ-ਵੱਖ ਮੀਡੀਆ ਅਦਾਰਿਆਂ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੀ ਟੀ ਆਈ ਨੇ 9 ਸੀਟਾਂ ਜਿੱਤੀਆਂ ਹਨ।
    ਆਜ਼ਾਦ ਉਮੀਦਵਾਰਾਂ ਦੇ ਖਾਤੇ ‘ਚ 7 ਸੀਟਾਂ ਗਈਆਂ। ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਨੇ 4 ਸੀਟਾਂ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐਮ ਐਲ-ਐਨ) ਨੇ 2, ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਤੇ ਮਜਲਿਸ ਵਹਿਦਤੁਲ ਮੁਸਲਮਿਨ ਨੇ ਇੱਕ-ਇੱਕ ਸੀਟ ਜਿੱਤੀ ਹੈ। ਇਸ ਵਿਧਾਨ ਸਭਾ ਦੀਆਂ ਕੁੱਲ 24 ਸੀਟਾਂ ਹਨ, ਪਰ ਇੱਕ ਉਮੀਦਵਾਰ ਦੀ ਮੌਤ ਕਾਰਨ ਚੋਣ ਮੁਲਤਵੀ ਕੀਤੇ ਜਾਣ ਕਾਰਨ 23 ਸੀਟਾਂ ‘ਤੇ ਵੋਟਿੰਗ ਹੋਈ ਸੀ। ਵਿਰੋਧੀ ਦਲਾਂ ਪੀ ਪੀ ਪੀ ਅਤੇ ਪੀ ਐਮ ਐਲ-ਐਨ ਨੇ ਇਮਰਾਨ ਖਾਨ ‘ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਵੱਲੋਂ ਪੀ ਟੀ ਆਈ ਨੂੰ ਫ਼ਾਇਦਾ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਚੋਣ ਧਾਂਦਲੀ ਕੀਤੀ ਗਈ ਹੈ। ਪੀ ਪੀ ਪੀ ਦੇ ਜਨਰਲ ਸਕੱਤਰ ਨਈਅਰ ਬੁਖ਼ਾਰੀ ਨੇ ਸੱਤਾਧਾਰੀ ਪੀ ਟੀ ਆਈ ਉਮੀਦਵਾਰਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰੀ ਅਤੇ ਸੀਨੀਅਰ ਪੀ ਟੀ ਆਈ ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਨੇ ਚੋਣਾਂ ‘ਚ ਧਾਂਦਲੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਆਸਟ੍ਰੇਲੀਆ ਦਾ ਇੱਕ ਨੌਜਵਾਨ ਇਕ ਸਾਲ ਵਿੱਚ 23 ਬੱਚਿਆਂ ਦਾ ‘ਬਾਪ’ ਬਣਿਆ

Published

on

donor Alan Phan
  • ਸਪਰਮ ਡੋਨੇਟ ਕਰਨ ਦੇ ਧੰਦੇ ਦੀ ਜਾਂਚ ਹੋਵੇਗੀ
    ਸਿਡਨੀ, 29 ਨਵੰਬਰ, – ਮਾਤਾ-ਪਿਤਾ ਬਣਨਾ ਚਾਹੁੰਦੇ ਲੋਕਾਂ ਨੂੰ ਸਪਰਮ ਦਾਨ ਕਰਨ ਦੇ ਧੰਦੇ ਕਾਰਨ ਇਕ ਆਸਟ੍ਰੇਲੀਆਈ ਨੌਜਵਾਨ ਨੇ ਇਕ ਸਾਲ ਵਿਚ 23 ਬੱਚਿਆਂ ਦਾ ਬਾਪ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਨੌਜਵਾਨ ਇਨ੍ਹਾਂ ਬੱਚਿਆਂ ਦਾ ਬਾਇਲੋਜੀਕਲ ਬਾਪ ਹੈ। ਸ਼ੁਰੂ ਵਿਚ ਉਸ ਨੇ ਸ਼ੌਕ ਵਜੋਂ ਆਪਣਾ ਸਪਰਮ ਦਾਨ ਕੀਤਾ, ਪਰ ਬਾਅਦ ਵਿਚ ਉਸ ਨੇ ਇਸ ਸ਼ੌਕ ਨੂੰ ਫੁੱਲ-ਟਾਈਮ ਜੌਬ ਬਣਾ ਲਿਆ ਸੀ।
    ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦਾ ਵਸਨੀਕ ਐਲਨ ਫਾਨ ਇਸ ਦੇਸ਼ ਵਿਚ ਸਪਰਮ ਦਾਨ ਕਰਨ ਲਈ ਕਾਫੀ ਮਸ਼ਹੂਰ ਹੋ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਬੀਬੀਆਂ ਉਸ ਦੀ ਨਸਲ ਤੇ ਸਪਰਮ ਦੇ ਸਿਹਤਮੰਦ ਹੋਣ ਕਾਰਨ ਉਸ ਨੂੰ ਪਸੰਦ ਕਰਦੀਆਂ ਹਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਐਲਨ ਖੁਦ ਦੋ ਬੱਚਿਆਂ ਦਾ ਬਾਪ ਹੈ, ਪਰ ਉਸ ਨੇ ਪ੍ਰਾਈਵੇਟ ਤੌਰ ਉੱਤੇ ਸਪਰਮ ਦਾਨ ਕਰ ਕੇ ਕਰੀਬ 23 ਬੱਚੇ ਪੈਦਾ ਕੀਤੇ ਹਨ ਅਤੇ ਉਹ ਰਜਿਸਟਰਡ ਫਰਟਿਲਿਟੀ ਸੈਂਟਰ ਵਿਚ ਵੀ ਸਪਰਮ ਦਾਨ ਕਰਦਾ ਹੈ। ਇਸ 40 ਸਾਲਾ ਨੌਜਵਾਨ ਦੇ ਬਾਰੇ ਸਰਕਾਰ ਨੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ।ਕੁਝ ਫਰਟਿਲਿਟੀ ਕਲੀਨਿਕਾਂ ਨੇਉਸ ਦੀ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਕਾਨੂੰਨੀ ਕਲੀਨਿਕ ਤੋਂ ਬਾਹਰ ਵੀ ਸਪਰਮ ਦਾਨ ਕੀਤੇ ਤੇ ਤੈਅ ਹੱਦਤੋਂ ਵੱਧ ਬੱਚੇ ਪੈਦਾ ਕੀਤੇ ਹੋਏ ਹਨ।ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਦੇ ਕਾਨੂੰਨ ਹੇਠ ਇਕ ਪੁਰਸ਼ ਸਿਰਫ 10 ‘ਫੈਮਿਲੀ’ ਕ੍ਰੀਏਟ ਕਰ ਸਕਦਾ ਹੈ। ਐਲਨ ਦਾ ਕਹਿਣਾ ਹੈ ਕਿ ਬੀਬੀਆਂ ਨੂੰ ਮਨ੍ਹਾ ਕਰਨਾ ਉਸ ਦੇ ਲਈ ਕਾਫੀ ਮੁਸ਼ਕਲ ਦਾ ਕੰਮ ਹੈ, ਇਸੇ ਕਾਰਨ ਉਸ ਨੇ ਇਕ ਦਿਨ ਵਿਚ ਤਿੰਨ ਬੀਬੀਆਂ ਨੂੰ ਵੀ ਸਪਰਮ ਦਾਨ ਕੀਤਾ ਸੀ।

Click Here Exclusive Punjabi Breaking News

Continue Reading

ਅੰਤਰਰਾਸ਼ਟਰੀ

ਥਾਈਲੈਂਡ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਤਖਤਾ ਪਲਟਣ ਦਾ ਸ਼ੱਕ

Published

on

Pro-democracy protesters in Thailand

ਬੈਂਕਾਕ, 29 ਨਵੰਬਰ – ਥਾਈਲੈਂਡ ਵਿੱਚ ਲੋਕਤੰਤਰ ਸਮਰਥਕਾਂ ਨੇ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਅਤੇ ਹਿੰਸਕ ਹਮਲਿਆਂ ਦੇ ਬਾਵਜੂਦ ਇੱਕ ਹੋਰ ਰੈਲੀ ਕੱਢੀ ਅਤੇ ਫੌਜੀ ਤਖਤਾ ਪਲਟ ਦਾ ਸ਼ੱਕ ਪ੍ਰਗਟਾਇਆ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੋਈ ਰੈਲੀ ਵਿੱਚ ਦੋ ਜਣਿਆਂ ਨੂੰ ਗੋਲੀ ਮਾਰੀ ਗਈ ਸੀ ਜਿਸ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਪ੍ਰਯੁਤਚਾਨ ਓਚਾ ਦੇ ਅਹੁਦੇ ਤੋਂ ਹਟਣ ਤੇ ਇਸ ਸਰਕਾਰ ਦੇ ਰਾਜ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਸੰਵਿਧਾਨ ਵਿੱਚ ਸੋਧ ਕਰ ਕੇ ਇਸ ਨੂੰ ਹੋਰ ਲੋਕਤੰਤਰੀ ਬਣਾਉਣ ਅਤੇ ਰਾਜਸ਼ਾਹੀ ‘ਚ ਸੁਧਾਰ ਕਰਨ ਦੇ ਨਾਲਉਸ ਨੂੰ ਹੋਰ ਜਵਾਬਦੇਹ ਬਣਾਉਣ ਦੀ ਮੰਗ ਕਰਦੇ ਹਨ। ਇਸ ਵਿੱਚ ਰਾਜਵੰਸ਼ ਨਾਲ ਜੁੜਿਆ ਮੁੱਦਾ ਸਭ ਤੋਂ ਵਿਵਾਦ ਪੂਰਨ ਹੈ, ਕਿਉਂਕਿ ਸ਼ਾਹੀ ਸੰਸਥਾਵਾਂ ਵੱਲ ਉਂਗਲੀ ਚੁੱਕਣਾ ਕਾਨੂੰਨੀ ਤੌਰ ਉੱਤੇ ਗਲਤ ਮੰਨਿਆ ਜਾਂਦਾ ਹੈ। ਫੌਜ ਐਲਾਨ ਕਰ ਚੁੱਕੀ ਹੈ ਕਿ ਰਾਜਵੰਸ਼ ਦੀ ਰੱਖਿਆ ਉਸ ਦੇ ਲਈ ਸਭ ਤੋਂ ਉਪਰ ਹੈ। ਪਿਛਲੇ ਹਫਤੇ ਥਾਈਲੈਂਡ ਦੇ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਨੇਤਾਵਾਂ ਵਿੱਚੋਂ 12 ‘ਤੇ ਰਾਜਵੰਸ਼ ਦੀ ਮਾਣਹਾਨੀ ਕਰਨ ਨਾਲ ਸਬੰਧਤ ਇੱਕ ਸਖਤ ਕਾਨੂੰਨ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਹੈ।ਦੂਸਰੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਤਖਤਾ ਪਲਟ ਦਾ ਸ਼ੱਕ ਵੀ ਕਮਜੋਰ ਨਹੀਂ ਹੈ। ਇਸ ਤੋਂ ਪਹਿਲਾਂ 1977, 1991, 2006 ਅਤੇ 2014 ਵਿੱਚ ਤਖਤੇ ਪਲਟ ਚੁੱਕੇ ਹਨ। ਜੇ ਸਰਕਾਰ ਨੂੰ ਲੱਗਦਾ ਹੈ ਕਿ ਉਹ ਪ੍ਰਦਰਸ਼ਨਾਂ ‘ਤੇ ਕੰਟਰੋਲ ਨਹੀਂ ਕਰ ਰਹੀ ਹੈ ਤਾਂ ਉਹ ਮਾਰਸ਼ਲ ਲਾਅ ਲਾਗੂ ਕਰ ਸਕਦੀ ਹੈ ਜਾਂ ਫਿਰ ਫੌਜ ਸਰਕਾਰ ਦਾ ਤਖਤਾ ਪਲਟ ਕਰ ਸਕਦੀ ਹੈ।

Continue Reading

ਅੰਤਰਰਾਸ਼ਟਰੀ

ਵੇਲਜ਼ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਭਵਿੱਖ ਬਾਰੇ ਸਵਾਲ

Published

on

statue of gandhi in wales

ਲੰਡਨ, 29 ਨਵੰਬਰ – ਵੇਲਸ ਸਰਕਾਰ ਵੱਲੋਂ ਬ੍ਰਿਟੇਨ ਦੇ ਬਸਤੀਵਾਦੀ ਅਤੇ ਗੁਲਾਮਾਂ ਦੇ ਵਪਾਰਕ ਇਤਿਹਾਸ ਨਾਲ ਸਬੰਧਤ ਮੁੜ ਵਿਚਾਰਨ ਯੋਗ ਮੈਮੋਰੀਅਲਜ਼ ਦੀ ਸੂਚੀ ਬਣਾਏ ਜਾਣ ਨਾਲ ਵੇਲਜ਼ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਭਵਿੱਖ ‘ਤੇ ਸਵਾਲ ਉਠ ਖੜਾ ਹੋਇਆ ਹੈ।
ਇਸ ਹਫਤੇ ਜਾਰੀ ਹੋਈ ‘ਦ ਸਲੇਵ ਟ੍ਰੇਡ ਐਂਡ ਦ ਬ੍ਰਿਟਿਸ਼ ਐਮਪਾਇਰ-ਐਨ ਆਡਿਟ ਆਫ ਕਮੈਮਰੇਸ਼ਨ ਇਨ ਵੇਲਜ਼’ ਨਾਮੀ ਰਿਪੋਰਟ ਵਿੱਚ ਇੱਕ ਸੂਚੀ ਬਣਾਈ ਗਈ ਹੈ, ਜਿਸ ‘ਤੇ ਦੂਸਰੇ ਪੜਾਅ ਦੀ ਸਮੀਖਿਆ ਪ੍ਰਕਿਰਿਆ ਚੱਲ ਰਹੀ ਹੈ। ਵੇਲਜ਼ ਦੇ ਕਾਰਡਿਫ ਬੇਅ ਵਿੱਚ ਗਾਂਧੀ ਜੀ ਦਾ ਇੱਕ ਤਾਂਬੇ ਦਾ ਬੁੱਤ ਹੈ, ਜਿਸ ਦਾ ਉਦਘਾਟਨ ਉਨ੍ਹਾਂ ਦੀ 148ਵੀਂ ਜਯੰਤੀ ਮੌਕੇ 2017 ਵਿੱਚ ਕੀਤਾ ਗਿਆ ਸੀ। ਆਡਿਟ ਵਿੱਚ ਉਨ੍ਹਾਂ ਨੂੰ ਪਰਸਨ ਆਫ ਇੰਟਰੈਸਟ ਦੀ ‘ਈ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿਸ ਦੀ ਸਮੀਖਿਆ ਦੀ ਲੋੜ ਦੱਸੀ ਗਈ ਹੈ। ਇਸ ਸੂਚੀ ਵਿੱਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਤੇ ਰਾਬਰਟ ਕਲੀਵ ਦੇ ਵੀ ਨਾਂਅ ਹਨ।ਆਡਿਟ ਦਸਤਾਵੇਜ਼ ਦੇ ਨੋਟ ਵਿੱਚ ਕਿਹਾ ਗਿਆ ਹੈ ਕਿ 1896 ਵਿੱਚ ਗਾਂਧੀ ਜੀ ਦੇ ਭਾਸ਼ਣ ਵਿੱਚ ਇਹ ਟਿੱਪਣੀ ਕਿ ਗੋਰੇ ਲੋਕ ਹਿੰਦੂਆਂ ਤੇ ਮੁਸਲਮਾਨਾਂ ਨੂੰ ਅਪਮਾਨਿਤ ਕਰਦੇ ਸਨ, ਇਸ ਤੋਂ ਲੱਗਦਾ ਹੈ ਕਿ ਉਹ ਭਾਰਤੀਆਂ ਨੂੰ ਗੈਰ-ਗੋਰੇ ਅਫਰੀਕੀਆਂ ਤੋਂ ਬਿਹਤਰ ਮੰਨਦੇ ਸਨ।
ਇਤਿਹਾਸਕਾਰਾਂ ਨੇ ਇਸ ਬਾਰੇ ਇਹ ਕਹਿੰਦੇ ਹੋਏ ਕਈ ਵਿਚਾਰ ਰੱਖੇ ਹਨ ਕਿ ਦੱਖਣੀ ਅਫਰੀਕਾ ਵਿੱਚ ਸ਼ਤਾਬਦੀ ਦੇ ਅਖੀਰ ਤੱਕ ਬਰਾਬਰੀ ਦੀ ਉਮੀਦ ਕਰਨਾ ਗੈਰ ਰਣਨੀਤਕ ਹੋਵੇਗਾ ਜਾਂ ਗਾਂਧੀ ਦੀ ਪਛਾਣ ਅਫਰੀਕੀਆਂ ਦੇ ਖਿਲਾਫ ਅਤਿਆਚਾਰ ਤੋਂ ਅੱਖ ਬੰਦ ਕਰ ਕੇ ਕੀਤੀ ਗਈ। ਬਾਅਦ ਵਿੱਚ ਭਾਰਤ ਵਿੱਚ ਗਾਂਧੀ ਦੀ ਅਗਵਾਈ ਨਾਲ ਅਫਰੀਕਾ ਵਿੱਚ ਨੈਲਸਨ ਮੰਡੇਲਾ ਸਮੇਤ ਹੋਰ ਨੇਤਾ ਪ੍ਰਭਾਵਤ ਹੋਏ। ਡੇਸਮੰਡ ਟੂਟੂ ਨੇ ਪੀਟਰ ਮੈਰਿਟਸਬਰਗ ਵਿੱਚ 1993 ਵਿੱਚ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ।ਵੈਸੇ ਸੂਚੀ ਵਿੱਚ ਗਾਂਧੀ ਨੂੰ ਸ਼ਾਮਲ ਕਰਨ ਲਈ ਮੁੱਖ ਰੂਪ ‘ਚ ਲਿਸੈਸਟਰ ਅਤੇ ਮੈਨਚੈਸਟਰ ਵਿੱਚ ਇਸੇ ਤਰ੍ਹਾਂ ਦੇ ਬੁੱਤਾਂ ਦੇ ਖਿਲਾਫ ਕੁਝ ਆਨਲਾਈਨ ਮੁਹਿੰਮਾਂ ਜੁੜੀਆਂ ਹਨ।

Continue Reading

ਰੁਝਾਨ