Getting a degree by forging daughter's documents | Punjabi Khabraan
Connect with us [email protected]

ਪੰਜਾਬੀ ਖ਼ਬਰਾਂ

ਬੇਟੀ ਦੇ ਫਰਜ਼ੀ ਦਸਤਾਵੇਜ਼ ਬਣਵਾ ਕੇ ਡਿਗਰੀ ਕਰਵਾਈ

Published

on

fake

ਜਲੰਧਰ, 6 ਫਰਵਰੀ – ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਥਾਣੇ ਦੀ ਪੁਲਸ ਨੇ ਫਰਜ਼ੀ ਸਰਟੀਫਿਕੇਟ ਬਣਵਾ ਕੇ ਬੇਟੀ ਨੂੰ ਐੱਮ ਏ ਤੱਕ ਦੀ ਪੜ੍ਹਾਈ ਕਰਵਾਉਣ ਵਾਲੇ ਪਿਤਾ ਸ਼ੈਲੇਂਦਰ ਸਿੰਘ ਪੁਰੀ ਉੱਤੇ ਕੇਸ ਦਰਜ ਕੀਤਾ ਹੈ। ਵਿਆਹੁਤਾ ਲੜਕੀ ਅੰਮ੍ਰਿਤਸਰ ਕੈਂਟ ਵਿੱਚ ਪੋਸਟੇਡ ਮੇਜਰ ਸਾਹਿਲ ਗੁੱਪਤਾ ਦੀ ਪਤਨੀ ਹੈ।
ਏ ਸੀ ਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਾ ਹੈ ਕਿ ਦਸਵੀਂ ਦੀ ਪੜ੍ਹਾਈ ਵੇਲੇ ਸ੍ਰਿਸ਼ਟੀ ਪੁਰੀ ਨਾਬਾਲਿਗ ਸੀ। ਜਲੰਧਰ ਦੇ ਚੌਗਿਟੀ ਦੇ ਵਾਸੀ ਮੇਜਰ ਸਾਹਿਲ ਨੇ ਪੁਲਸ ਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮੈਟਰੀਮੋਨੀਅਲ ਸਾਈਟ ਉੱਤੇਸ੍ਰਿਸ਼ਟੀ ਪੁਰੀ ਨਾਲ ਮੁਲਾਕਾਤ ਹੋਈ ਸੀ ਅਤੇ 16 ਅਪ੍ਰੈਲ 2019 ਨੂੰ ਉਨ੍ਹਾਂ ਦੀ ਸ਼ਾਦੀ ਹੋ ਗਈ, ਪਰ ਇਸਦੇ ਢਾਈ ਮਹੀਨੇ ਬਾਅਦ ਸ੍ਰਿਸ਼ਟੀ ਦਾ ਭੇਦ ਖੁੱਲ੍ਹ ਗਿਆ। ਉਨ੍ਹਾਂ ਨੇ ਪਤਨੀ ਦੇ ਸਰਟਿਫਿਕੇਟ ਫੌਜ ਵਿੱਚ ਆਪਣੀ ਵਾਰਸ ਬਣਾਉਣ ਲਈ ਭੇਜਿਆ ਸੀ।ਜਦੋਂ ਫੌਜੀ ਅਧਿਕਾਰੀਆਂ ਨੇ ਸਰਟਿਫਿਕੇਟ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਉਸ ਨੇ ਦਸਵੀਂ ਦੀ ਪ੍ਰੀਖਿਆ ਦਾ ਝੂਠਾ ਸਰਟੀਫਿਕੇਟ ਬਣਾਇਆ ਸੀ ਅਤੇ ਜਨਮ ਦਾਸਰਟੀਫਿਕੇਟ ਵੀ ਫਰਜ਼ੀ ਤਿਆਰ ਕਰ ਪ੍ਰੀਖਿਆ ਪਾਸ ਕੀਤੀ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਫੌਜੀ ਅਧਿਕਾਰੀਆਂ ਤੋਂ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਸਹੁਰੇ ਸ਼ੈਲੇਂਦਰ ਸਿੰਘ ਤੋਂ ਪੁੱਛਿਆ ਅਤੇ ਇਸ ਦੇ ਬਾਅਦ ਉਸਦੇ ਪਰਵਾਰਕ ਸੰਬੰਧ ਖਰਾਬ ਹੋਣੇ ਸ਼ੁਰੂ ਹੋ ਗਏ। ਉਦੋ ਤੋਂ ਪਤਨੀ ਪੇਕੇ ਪਰਵਾਰ ਵਿੱਚ ਰਹਿ ਰਹੀ ਹੈ।

ਪੰਜਾਬੀ ਖ਼ਬਰਾਂ

ਐੱਨ ਆਰ ਆਈਜ਼ ਦੇ ਕੇਸਾਂ ਬਾਰੇ ਪੰਜਾਬ ਸਰਕਾਰ ਵੱਲੋਂ ਵੈੱਬਸਾਈਟ ਸ਼ੁਰੂ

Published

on

ਚੰਡੀਗੜ੍ਹ, 2 ਮਾਰਚ, – ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੇ ਕਾਨੂੰਨੀ ਕੇਸਾਂ ਦੇ ਨਿਪਟਾਰੇ ਕਰਨ ਦੇ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਵੈੱਬਸਾਈਟ ਸ਼ੁਰੂ ਕੀਤੀ ਹੈ। ਐਨਆਰਆਈ ਆਪਣੇ ਪਰਿਵਾਰਕ, ਜਾਇਦਾਦ ਵਾਲੇ ਅਤੇ ਹੋਰਨਾਂ ਕੇਸਾਂ ਦੀ ਪੈਰਵੀ ਇਸ ਵੈੱਬਸਾਈਟ ਰਾਹੀਂ ਕਰ ਸਕਣਗੇ।
ਪੰਜਾਬ ਸਟੇਟ ਪਰਵਾਸੀ ਭਾਰਤੀ ਕਮਿਸ਼ਨ ਦੀ ਇਸ ਵੈੱਬਸਾਈਟ ਨੂੰ ਅੱਜ ਪੰਜਾਬ ਦੇ ਪਰਵਾਸੀ ਭਾਰਤੀਆਂ, ਖੇਡਾਂ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਿੰਨੀ ਸਕੱਤਰੇਤ ਵਿੱਚ ਇਸ ਕਮਿਸ਼ਨ ਦੇ ਮੁੱਖ ਦਫ਼ਤਰ ਵਿੱਚ ਲਾਂਚ ਕੀਤਾ। ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਇਮੀਗ੍ਰੇਸ਼ਨ, ਸਿਟੀਜ਼ਨਸਿ਼ਪ, ਵਿਆਹ, ਮਾਤਾ-ਪਿਤਾ ਵਿੱਚ ਬੱਚਿਆਂ ਲਈ ਝਗੜੇ, ਪਤੀ-ਪਤਨੀ ਦੀ ਦੇਖ-ਰੇਖ, ਸੰਪਤੀ ਦੀ ਵੰਡ, ਦੇਸ਼ ਤੋਂ ਬਾਹਰ ਬੱਚਾ ਗੋਦ ਲੈਣਾ, ਵਾਰਸ, ਗ਼ੈਰ-ਕਾਨੂੰਨੀ ਪਰਵਾਸ, ਨੌਕਰੀ ਦੇ ਮਾੜੇ ਹਾਲਾਤ, ਭਾਰਤ ਵਿਚਲੀ ਜਾਇਦਾਦ ਦੀ ਕਿਰਾਏਦਾਰੀ, ਸਰੋਗੇਸੀ ਪ੍ਰਬੰਧ ਅਤੇ ਹੋਰ ਮੁੱਦਿਆਂ ਦੇ ਹੱਲ ਲਈ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਸਾਲ 2011 ਵਿੱਚਸ਼ੁਰੂ ਕੀਤਾ ਗਿਆ ਸੀ, ਪਰ ਪਰਵਾਸੀ ਭਾਰਤੀਆਂ ਦੇ ਕੇਸਾਂ ਦੇ ਹੱਲ ਲਈ ਲੋੜੀਂਦੇ ਦਸਤਾਵੇਜ਼ਾਂ ਅਤੇ ਸੂਚਨਾ ਲੈਣ ਦੇਣ ਦੀ ਘਾਟ ਰੜਕਦੀ ਸੀ, ਜਿਸ ਨੂੰ ਪੂਰਾ ਕਰਨ ਲਈ ਇਹ ਵੈੱਬਸਾਈਟ ਲਾਂਚ ਕੀਤੀ ਗਈ ਹੈ।ਮੰਤਰੀ ਨੇ ਕਿਹਾ ਕਿ ਇਸ ਵੈੱਬਸਾਈਟ ਰਾਹੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਪਰਵਾਸੀ ਭਾਰਤੀ ਕੁਝ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ। ਸ਼ਿਕਾਇਤਕਰਤਾ ਨੂੰ ਵੈੱਬਸਾਈਟ ਉੱਤੇ ਆਪਣੀ ਸਾਰੀ ਪ੍ਰੇਸ਼ਾਨੀ ਦੇ ਨਾਲ ਸਬੰਧਤ ਚੈੱਕ-ਲਿਸਟ ਅਨੁਸਾਰ ਆਪਣੀ ਸ਼ਿਕਾਇਤ ਦਰਜ ਕਰਾਉਣੀ ਹੋਵੇਗੀ, ਜਿਸ ਪਿੱਛੋਂ ਉਨ੍ਹਾਂ ਨੂੰ ਭਵਿੱਖਵਿੱਚ ਹਰ ਅਗਲੇਰੀ ਜਾਣਕਾਰੀ ਜਾਂ ਕਾਰਵਾਈ ਲਈ ਵਿਸ਼ੇਸ਼ ਨੰਬਰ ਦਿੱਤਾ ਜਾਵੇਗਾ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਲੋਕ ਇਨਸਾਫ ਪਾਰਟੀ ਛੱਡ ਕੇ ਮਨਵਿੰਦਰ ਗਿਆਸਪੁਰਾ ਆਮ ਆਦਮੀ ਪਾਰਟੀ ਵਿਚ ਸ਼ਾਮਲ

Published

on

ਚੰਡੀਗੜ੍ਹ, 2 ਮਾਰਚ, – ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ਜਦੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਇਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿੱਚਆਪੋਜ਼ੀਸ਼ਨਆਗੂ ਹਰਪਾਲ ਸਿੰਘ ਚੀਮਾਤੇ ਪਾਰਟੀ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਦੀ ਹਾਜ਼ਰੀ ਵਿੱਚਇਸ ਪਾਰਟੀਵਿੱਚ ਸ਼ਾਮਲ ਹੋਏ। ਆਮ ਆਦਮੀ ਪਾਰਟੀਆਗੂਆਂ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਇਕ ਆਸ ਦੀ ਕਿਰਨ ਵਜੋਂ ਦੇਖ ਰਹੇ ਹਨ ਅਤੇ ਇਸ ਤੋਂ ਵੱਡੀਆਂ ਆਸਾਂ ਰੱਖਦੇ ਹਨ।
ਵਰਨਣ ਯੋਗ ਹੈ ਕਿ ਮਨਵਿੰਦਰ ਸਿੰਘ ਗਿਆਸਪੁਰਾ ਨੇ ਹੋਂਦ ਚਿੱਲੜ ਹੱਤਿਆਕਾਂਡ ਦਾ ਸੱਚ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਸਾਲ 2019 ਵਿੱਚ ਫਤਿਹਗੜ੍ਹ ਸਾਹਿਬ ਤੋਂ ਲੋਕ ਇਨਸਾਫ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀ ਤਾਂ ਉਨ੍ਹਾਂ ਨੂੰ 1 ਲੱਖ 42 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਉਹ ਹੋਂਦ ਚਿੱਲੜ ਕੇਸ ਦੇ ਕਾਰਨ ਹੀ ਸਿੱਖ ਭਾਈਚਾਰੇ ਵਿੱਚ ਸਤਿਕਾਰੇ ਜਾਂਦੇ ਹਨ। ਅੱਜ ਗਿਆਸਾਪੁਰਾ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚਬਦਲਾਅ ਲਿਆਉਣਾ ਚਾਹੁੰਦੇ ਹਨ। ਆਪਣਾ ਉਦੇਸ਼ ਪੂਰਾ ਕਰਨ ਲਈ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਮ ਆਦਮੀ ਪਾਰਟੀਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

Read More Punjabi Breaking News Portal

Continue Reading

ਪੰਜਾਬੀ ਖ਼ਬਰਾਂ

ਕਿਸਾਨ ਮੋਰਚੇ ਵੱਲੋਂ ਨਵਾਂ ਐਲਾਨ 6 ਮਾਰਚ ਨੂੰ ਅੰਦੋਲਨ ਦੇ 100ਵੇਂ ਦਿਨ ਕੇ ਐੱਮ ਪੀ ਐਕਸਪ੍ਰੈੱਸ ਵੇਅ ਜਾਮ ਕੀਤਾ ਜਾਵੇਗਾ

Published

on

ਵੱਖ-ਵੱਖ ਰਾਜਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਕਿਸਾਨਾਂ ਨੂੰ ਸੱਦਾ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਔਰਤਾਂ ਕਿਸਾਨ ਮੰਚ ਚਲਾਉਣਗੀਆਂ
ਨਵੀਂ ਦਿੱਲੀ, 2 ਮਾਰਚ, – ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ 100 ਦਿਨ ਪੂਰੇ ਹੋਣ ਉੱਤੇ6 ਮਾਰਚ ਨੂੰ ਕੇਐੱਮ ਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸ ਵੇਅ ਜਾਮ ਕੀਤਾ ਜਾਵੇਗਾ। ਇਹ ਐਕਸਪ੍ਰੈੱਸ ਵੇਅ ਉਸ ਦਿਨ ਸਵੇਰੇ 11 ਵਜੇ ਤੋਂ ਪੰਜ ਘੰਟੇ ਵੱਖ-ਵੱਖ ਥਾਈਂ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਵਾਲੇ ਪੰਜਾਬ ਰਾਜਾਂਵਿੱਚ ਕਿਸਾਨਾਂ ਨੂੰ ਅਪੀਲ ਕਰਨ ਦੇ ਲਈ ਆਪਣੇ ਆਗੂਆਂ ਨੂੰ ਭੇਜੇਗਾ ਕਿ ਉਹ ਇਨ੍ਹਾਂ ਵਿਧਾਨ ਸਭਾ ਚੋਣਾਂਵਿੱਚ ਭਾਜਪਾ ਨੂੰ ਹਰਾਉਣ।
ਅੱਜ ਏਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ 12 ਮਾਰਚ ਦੇ ਦਿਨ ਕੋਲਕਾਤਾ ਵਿੱਚ ਕਿਸਾਨ ਆਗੂ ਇਕ ਰੈਲੀ ਨੂੰ ਸੰਬੋਧਨ ਕਰ ਕੇ ਕਿਸਾਨਾਂ ਨੂੰ ਭਾਜਪਾ ਦਾ ਵਿਰੋਧ ਕਰਨ ਦੀ ਅਪੀਲ ਕਰਨਗੇ। ਇਸ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਰਚੇ ਦੀਆਂ ਟੀਮਾਂ ਪੱਛਮੀ ਬੰਗਾਲ ਅਤੇ ਕੇਰਲ ਸਮੇਤ ਚੋਣਾਂ ਵਾਲੇ ਹਰ ਰਾਜਵਿੱਚ ਜਾ ਕੇ ਭਾਜਪਾ ਨੂੰ ਹਰਾਉਣ ਲਈ ਕਿਸਾਨਾਂ ਨੂੰ ਅਪੀਲ ਕਰਨਗੀਆਂ। ਸਿੰਘੂ ਬਾਰਡਰ ਉੱਤੇ ਇਕ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਪਾਰਟੀ ਲਈ ਵੋਟਾਂ ਨਹੀਂ ਮੰਗਾਂਗੇ, ਪਰ ਅਸੀਂ ਉਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਅਪੀਲ ਕਰਾਂਗੇ, ਜਿਹੜੀ ਭਾਜਪਾ ਨੂੰ ਹਰਾ ਸਕਦੀ ਹੋਵੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਕਿਸਾਨਾਂ ਦੇ ਮੁੁੱਦਿਆਂ ਨੂੰ ਹੱਲ ਕਰਨਤੋਂ ਨਾਕਾਮ ਰਹੀ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਮੋਰਚੇ ਦੇ ਆਗੂ ਕਰਨਾਟਕ ਵਿੱਚ ਵੀ ਜਾਣਗੇ, ਜਿੱਥੇ ਕਿਸਾਨਾਂ ਨੂੰ ਵੱਖ-ਵੱਖ ਫਸਲਾਂ ਉੱਤੇ ਐੱਮ ਐੱਸ ਪੀ ਤੋਂ 1000 ਰੁਪਏ ਘੱਟ ਮਿਲਦੇ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਦਿੱਲੀ ਅਤੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਉੱਤੇਕਿਸਾਨ ਪ੍ਰੋਗਰਾਮਾਂ ਦੀ ਅਗਵਾਈ ਔਰਤਾਂ ਹੀ ਅਗਵਾਈ ਕਰਨਗੀਆਂ।

Read More Exclusive Punjabi Breaking News

Continue Reading

ਰੁਝਾਨ


Copyright by IK Soch News powered by InstantWebsites.ca