Gathering on the issue of indecency: 30 days ultimatum for action against
Connect with us [email protected]

ਪੰਜਾਬੀ ਖ਼ਬਰਾਂ

ਬੇਅਦਬੀ ਮੁੱਦੇ ਉੱਤੇ ਇਕੱਠ:ਬਾਦਲ ਪਿਓ-ਪੁੱਤਰ ਅਤੇ ਸੁਮੇਧ ਸੈਣੀ ਦੇ ਖਿਲਾਫ ਕਾਰਵਾਈ ਲਈ 30 ਦਿਨਾਂ ਦਾ ਅਲਟੀਮੇਟਮ

Published

on

Sumedh Singh Saini

ਫਰੀਦਕੋਟ, 1 ਜੂਨ, – ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ ਬੇਅਦਬੀ ਕਾਂਡ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਬਰਗਾੜੀ ਦੇ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 30 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਪੁਲਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ 1 ਜੁਲਾਈ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਂਗ ਮੋਰਚਾ ਲੱਗੇਗਾ, ਜੋ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੱਕ ਚੱਲੇਗਾ। ਉਨ੍ਹਾਂ ਮੋਰਚੇ ਦਾ ਸਥਾਨ ਦੱਸਣ ਦੀ ਥਾਂ ਕਿਹਾ ਕਿ ਜੇਇਸ ਮੋਰਚੇ ਦੇ ਸਥਾਨ ਦਾ ਐਲਾਨ ਕਰ ਦਿੱਤਾ ਗਿਆ ਤਾਂ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਪਾਬੰਦੀਆਂ ਲੱਗਣ ਲੱਗ ਜਾਣਗੀਆਂ।
ਇਸ ਮੌਕੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਮਿਲ ਸਕਣ ਲਈ ਦੋਵੇਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਿਨਾ ਦੇਰੀ ਜੇਲ੍ਹਾਂ ਵਿੱਚ ਸੁੱਟਣਾ ਚਾਹੀਦਾ ਹੈ।
ਇਹ ਸਾਰੀ ਕਾਰਵਾਈ ਚੱਲਦੀ ਤੋਂ ਸਟੇਜ ਉੱਤੇ ਓਦੋਂ ਅਚਾਨਕ ਹੰਗਾਮਾ ਮੱਚ ਗਿਆ, ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਜਤਿੰਦਰ ਸਿੰਘ ਈਸੜੂ ਨੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਪਿੱਛੇ ਦੀ ਕਹਾਣੀ ਦੱਸਦਿਆਂ ਭਾਈ ਧਿਆਨ ਸਿੰਘ ਮੰਡ ਵੱਲੋਂ ਬਿਨਾ ਕਿਸੇ ਪ੍ਰਾਪਤੀ ਦੇ ਬਰਗਾੜੀ ਦਾ ਇਨਸਾਫ ਮੋਰਚਾ ਚੁੱਕ ਦੇਣ ਦੀ ਗੱਲ ਕੀਤੀ ਤੇ ਅਕਾਲੀ ਦਲ ਮਾਨ ਦੇ ਬਠਿੰਡਾ ਜਿ਼ਲਾ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਰੋਸ ਵਜੋਂ ਕਹਿ ਦਿੱਤਾ ਕਿ ਮੋਰਚਾ ਚੁੱਕਾਉਣ ਦੇ ਜਿ਼ੰਮੇਵਾਰ ਤੁਸੀਂ ਖੁਦ ਹੋ, ਪਰ ਹਰ ਵਾਰ ਭਾਈ ਧਿਆਨ ਸਿੰਘ ਮੰਡ ਨੂੰ ਦੋਸ਼ੀਕਹੀ ਜਾਣਾ ਜਾਇਜ ਨਹੀਂ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਭੜਕਾਹਟ ਆ ਗਈ ਤੇ ਕਰੀਬ 10 ਮਿੰਟ ਹੰਗਾਮਾ ਹੁੰਦਾ ਰਿਹਾ। ਵਾਰ ਵਾਰ ਕਹਿਣ ਦੇ ਬਾਵਜੂਦ ਦੋਵੇਂ ਧਿਰਾਂ ਸ਼ਾਂਤ ਨਾ ਹੋਈਆਂ ਤਾਂ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕੁਝ ਮਿੰਟ ਸਤਿਨਾਮ-ਵਾਹਿਗੁਰੂ ਦਾ ਜਾਪ ਕਰ ਕੇ ਸੰਗਤਾਂ ਨੂੰ ਸ਼ਾਂਤ ਕੀਤਾ। ਜਦੋਂ ਸੰਗਤਾਂ ਬੈਠ ਗਈਆਂ ਤਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਰੋਸ ਪ੍ਰਗਟ ਕਰਦਿਆਂ ਸਾਰੀਆਂ ਧਿਰਾਂ ਨੂੰ ਸ਼ਾਂਤ ਰਹਿਣ ਨੂੰ ਕਿਹਾ। ਇਸ ਹੰਗਾਮੇ ਮੌਕੇ ਕੁਝ ਪੱਤਰਕਾਰਾਂ ਨਾਲ ਧੱਕਾਮੁੱਕੀ ਤੇ ਬਦਸਲੂਕੀ ਹੋਈ ਅਤੇ ਕੁਝ ਦੇ ਕੈਮਰੇ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪੱਤਰਕਾਰਾਂ ਨੇ ਵੀ ਵਿਰੋਧ ਕੀਤਾ।ਇਸੇ ਸਟੇਜ ਤੋਂ ਫਿਲਮ ਐਕਟ ਦੀਪ ਸਿੱਧੂ ਨੇ ਵੀ ਭਾਸ਼ਣ ਕੀਤਾ, ਜਿਸ ਬਾਰੇ ਕੁਝ ਲੋਕਾਂ ਨੇ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ ਸੀ।

Read More Latest Punjabi News

ਪੰਜਾਬੀ ਖ਼ਬਰਾਂ

ਦੇਵਸਥਾਨਮ ਬੋਰਡ ਦੇ ਖ਼ਿਲਾਫ਼ ਕੇਦਾਰਨਾਥ ਮੰਦਰ ਦੇ ਪੁਜਾਰੀ ਧਰਨਾ ਲਾ ਕੇ ਬੈਠੇ

Published

on

Priests of Kedarnath temple

ਦੇਹਰਾਦੂਨ, 13 ਜੂਨ, – ਉੱਤਰਾਖੰਡ ਚਾਰ ਧਾਮ ਦੇਵਸਥਾਨਮ ਪ੍ਰਬੰਧ ਬੋਰਡ ਨੂੰ ਭੰਗ ਕਰਨ ਦੀ ਮੰਗ ਦੇ ਲਈ ਓਥੋਂ ਦੇ ਪੁਜਾਰੀ ਕੇਦਾਰਨਾਥ ਮੰਦਰ ਦੇ ਬਾਹਰ ਧਰਨੇ ਉੱਤੇ ਬੈਠ ਗਏ ਹਨ। ਉਨ੍ਹਾਂ ਦਾ ਇਹ ਧਰਨਾ ਪ੍ਰਰਦਸ਼ਨ ਅੱਜ ਐਤਵਾਰ ਨੂੰ ਤੀਸਰੇ ਦਿਨ ਵਿੱਚ ਦਾਖਲ ਹੋ ਗਿਆ ਹੈ। ਆਪਣੀਆਂ ਮੰਗਾਂ ਲਈ ਇਹ ਪੁਜਾਰੀ ਕੇਦਾਰਨਾਥ ਮੰਦਰ ਦੇ ਬਾਹਰ ਸ਼ਾਂਤਮਈ ਧਰਨੇ ਪ੍ਰਦਰਸ਼ਨਕਰ ਰਹੇ ਹਨ। ਇਸ ਤੋਂ ਪਹਿਲਾਂ ਪੁਜਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਸੀ। ਉਹ ਦੇਵਸਥਾਨਮ ਬੋਰਡ ਨੂੰ ਭੰਗ ਕਰਨ ਦੀ ਮੰਗ ਲਈ ਇਸ ਰਾਜ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪੁਜਾਰੀਆਂ ਨੇ ਦੇਵਸਥਾਨਮ ਬੋਰਡ ਨੂੰ ਭੰਗ ਨਾ ਕਰਨ ਉੱਤੇ ਚਾਰੇ ਧਾਮ: ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਅਤੇ ਬਦਰੀਨਾਥ ਵਿਚ ਵੱਡਾ ਅੰਦੋਲਨ ਛੇੜਨ ਦੀ ਚਿਤਾਵਨੀ ਦਿੱਤੀ ਹੈ।
ਇਸ ਟਕਰਾਅ ਬਾਰੇ ਪੁਜਾਰੀਆਂ ਨੇ ਦੱਸਿਆ ਕਿ ਭਾਜਪਾ ਦੀ ਰਾਜ ਸਰਕਾਰ ਉੱਤਰਾਖੰਡ ਵਿੱਚ ਚਾਰ ਧਾਮ ਯਾਤਰਾ ਤੇ ਮੰਦਰਾਂ ਉੱਤੇ ਕਬਜ਼ਾ ਕਰਨ ਦੀ ਨੀਤੀ ਘੜ ਰਹੀ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੁਜਾਰੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਸਰਕਾਰ ਨੇ ਪਹਿਲਾਂ ਬੋਰਡ ਬਣਾ ਦਿੱਤਾ ਤੇ ਫਿਰ ਉਸ ਨੂੰ ਹੋਰ ਅਧਿਕਾਰ ਦਿੱਤੇ ਜਾ ਰਹੇ ਹਨ। ਪ੍ਰਦਰਸ਼ਨ ਕਰਦੇ ਪੁਜਾਰੀਆਂ ਨੇ ਕਿਹਾ ਕਿ ਇਸ ਰਾਜ ਦੀ ਤੀਰਥ ਸਿੰਘ ਰਾਵਤ ਸਰਕਾਰ ਨੇ ਬੋਰਡ ਭੰਗ ਕਰਨ ਦੀ ਗੱਲ ਆਖੀ ਸੀ, ਪਰ ਅਜੇ ਤੱਕ ਇਸਬਾਰੇ ਕੋਈ ਕਦਮ ਨਹੀਂ ਚੁੱਕਿਆ।
ਵਰਨਣ ਯੋਗ ਹੈ ਕਿ ਉੱਤਰਾ ਖੰਡ ਵਿੱਚ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦੇ ਵਕਤ ਚਾਰੇ ਧਾਮਾਂ ਸਣੇ ਪ੍ਰਦੇਸ਼ ਦੇ 51 ਮੰਦਰਾਂ ਦੇ ਪ੍ਰਬੰਧ ਲਈ ਐਕਟ ਰਾਹੀਂ ਦੇਵਸਥਾਨਮ ਬੋਰਡ ਬਣਾਇਆ ਗਿਆ ਸੀ। ਪੁਜਾਰੀਸ਼ੁਰੂ ਤੋਂ ਹੀ ਇਸ ਬੋਰਡ ਦਾ ਵਿਰੋਧ ਕਰ ਰਹੇ ਹਨ। ਮੁੱਖ ਮੰਤਰੀ ਅਹੁਦਾ ਸੰਭਾਲਣ ਪਿੱਛੋਂ ਤੀਰਥ ਸਿੰਘ ਰਾਵਤ ਨੇ ਬੋਰਡ ਮੁੱਦੇ ਉੱਤੇ ਮੁੜ ਵਿਚਾਰ ਦੀ ਗੱਲ ਆਖੀ ਸੀ ਕਿ ਸਾਰੇ ਸੰਬੰਧਤ ਲੋਕਾਂ ਨਾਲ ਗੱਲ ਕਰ ਕੇ ਕੋਈ ਫ਼ੈਸਲਾ ਲਿਆ ਜਾਵੇਗਾ।

Read More Punjabi Newspaper

Continue Reading

ਪੰਜਾਬੀ ਖ਼ਬਰਾਂ

ਬੀਬੀ ਭੱਠਲ ਦੇ ਬੰਦਿਆਂ ਵੱਲੋਂ ਹਮਲੇ ਕਰਾਉਣ ਦੇ ਦੋਸ਼ਾਂ ਹੇਠ ਲੋਕਾਂ ਨੇ ਥਾਣਾ ਘੇਰਿਆ

Published

on

Rajinder Kaur Bhattal

ਲਹਿਰਾਗਾਗਾ, 13 ਜੂਨ, – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੀੜਤਾਂ ਦੀ ਸੁਣਵਾਈ ਨਾ ਹੋਣ ਦੇ ਦੋਸ਼ ਹੇਠ ਅੱਜ ਲਹਿਰਾ ਗਾਗਾ ਦੇ ਥਾਣੇ ਅੱਗੇ ਧਰਨਾ ਦਿੱਤਾ, ਜਿੱਥੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਿਨਾਂ ਤੋਂ ਰਜਿੰਦਰ ਕੌਰ ਭੱਠਲ ਦੀ ਸ਼ਹਿ ਉੱਤੇ ਪਿੰਡ ਭਾਈ ਕੀ ਪਿਸ਼ੌਰ ਦੇ ਕਾਂਗਰਸੀ ਵਰਕਰਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਉਤੇ ਹਮਲਾ ਕੀਤਾ ਤੇ ਬੀਬੀ ਦੀ ਸ਼ਹਿ ਉਤੇ ਗੁਰੂ-ਘਰ ਵਿੱਚ ਅਨਾਊਂਸਮੈਂਟ ਕੀਤੀ ਕਿ ਕਿਸਾਨ ਜਥੇਬੰਦੀ ਨੂੰ ਫੰਡ ਨਹੀਂ ਦੇਣਾ।ਉਨ੍ਹਾਂ ਪੁੱਛਿਆ ਕਿ ਕੀ ਰਾਜਿੰਦਰ ਕੌਰ ਭੱਠਲ ਨੂੰ ਨਹੀਂ ਪਤਾ ਕਿ ਮੇਰੇ ਵਰਕਰ ਅਤੇ ਆਗੂ ਕੀ ਕਰਦੇ ਹਨ? ਇਨਾਂ ਕਾਂਗਰਸੀ ਆਗੂਆਂ ਨੇ ਗੁੰਡਿਆਂ ਨੂੰ ਸ਼ਹਿ ਦੇ ਕੇ ਪਿੰਡ ਦੇ ਆਗੂ ਉਤੇ ਉਸ ਸਮੇਂ ਹਮਲਾ ਕਰਵਾਇਆ, ਜਦੋਂ ਉਹ ਫੰਡ ਲੈਣ ਗਏ ਸਨ।
ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੀਬੀ ਪਹਿਲਾਂ ਭਾਜਪਾ ਦਾ ਹਾਲ ਵੇਖ ਲਵੇ। ਹਰਿਆਣੇ ਅੰਦਰ ਜੇਜੇਪੀ (ਜਨਨਾਇਕ ਜਨਤਾ ਪਾਰਟੀ) ਅਤੇ ਭਾਜਪਾ ਆਗੂਆਂ ਨੇ ਕਿਸਾਨਾਂ ਉਤੇ ਹਮਲਾ ਕੀਤਾ ਸੀ, ਓਥੇ ਉਨਾਂ ਨਾਲ ਕੀ ਬਣੀ ਹੈ, ਇਸ ਲਈ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਕੰਧ ਉਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।
ਦੂਸਰੇ ਪਾਸੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਕਿਸਾਨ ਯੂਨੀਅਨ ਅਤੇ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਜਿਨਾਂ ਕੁਝ ਲੋਕਾਂ ਨੇ ਕਾਂਗਰਸ ਦਾ ਨਾਂ ਵਰਤ ਕੇ ਕਿਸਾਨ ਯੂਨੀਅਨ ਦੀ ਮੱਦਦ ਨਾ ਕਰਨ ਨੂੰ ਕਿਹਾ ਹੈ, ਉਨਾਂ ਨੂੰ ਅੱਜ ਹੀ ਫ਼ੈਸਲਾ ਲੈ ਕੇ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਉਨਾਂ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਜੇ ਕੋਈ ਵਿਅਕਤੀ ਸਾਡੀ ਪਾਰਟੀ ਦਾ ਨਾਮ ਵਰਤ ਕੇ ਏਦਾਂ ਕਰਦਾ ਹੈ ਤਾਂ ਸਾਨੂੰ ਦੱਸੋ, ਉਸ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਜੱਜ ਲੱਗਣ ਲਈ ਸੁਪਰੀਮ ਕੋਰਟ ਤੇ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਆਹਮੋ-ਸਾਹਮਣੇ

Published

on

Supreme-Court

ਨਵੀਂ ਦਿੱਲੀ, 13 ਜੂਨ, – ਭਾਰਤ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ ਸੀ ਬੀ ਏ) ਨੇ ਚੀਫ ਜਸਟਿਸ (ਸੀ ਜੇ ਆਈ) ਐੱਨਵੀ ਰਮਨਾ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਹਾਈ ਕੋਰਟਾਂ ਵਿਚ ਜੱਜ ਬਣਾਏ ਜਾਣ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਇਸ ਉੱਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਨੇ ਜਿਸ ਕਿਸਮ ਦੀ ਪ੍ਰਤੀਕਿਰਿਆ ਦਿੱਤੀ ਹੈ, ਉਸ ਨਾਲ ਜੱਜ ਬਣਨ ਦੀ ਹੋੜ ਸ਼ੁਰੂ ਹੋ ਗਈ ਹੈ।
ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਇਸ ਬਾਰੇ ਭਾਰਤ ਦੇ ਚੀਫ ਜਸਟਿਸ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਅਪੀਲ ਰੱਦ ਕਰਨ ਦੀ ਮੰਗ ਕੀਤੀ ਅਤੇ ਕੁਝ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਹਾਈ ਕੋਰਟ ਦੇ ਵਕੀਲਾਂ ਨੂੰ ਸੁਪਰੀਮ ਕੋਰਟ ਦਾ ਜੱਜਲਾਉਣ ਦੀ ਵਿਚਾਰ ਕਰਨ ਬਾਰੇ ਅਪੀਲ ਕਰ ਦਿੱਤੀ ਹੈ।ਕਲਕੱਤਾ ਹਾਈ ਕੋਰਟ ਬਾਰ ਐਸੋਸੀਏਸ਼ਨ, ਦਿੱਲੀ ਹਾਈ ਕੋਰਟ ਬਾਰ ਐਸੋਸੀਏਸ਼ਨ, ਐਡਵੋਕੇਟ ਐਸੋਸੀਏਸ਼ਨ ਬੈਂਗਲੁਰੂ ਆਦਿ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਖਿਲਾਫ ਖੁੱਲ੍ਹ ਕੇ ਬੋਲੀਆਂ ਹਨ। ਇਨ੍ਹਾਂ ਹਾਈ ਕੋਰਟ ਬਾਰ ਐਸੋਸੀਏਸ਼ਨਾਂ ਨੇ ਐੱਸ ਸੀ ਬੀ ਏ ਦੀ ਚਿੱਠੀ ਵਿਚ ਸੁਪਰੀਮ ਕੋਰਟ ਵਾਲੇ ਵਕੀਲਾਂ ਨੂੰ ਹਾਈ ਕੋਰਟ ਦੇ ਵਕੀਲਾਂ ਤੋਂ ਵੱਧ ਯੋਗ ਦੱਸਣ ਉੱਤੇ ਵੀ ਸਖ਼ਤ ਇਤਰਾਜ਼ ਕੀਤਾ ਹੈ। ਦੂਸਰੇ ਪਾਸੇ ਐੱਸ ਸੀ ਬੀ ਏ ਪ੍ਰਧਾਨ ਵਿਕਾਸ ਸਿੰਘ ਨੇ ਕਿਹਾ ਕਿ ਚੀਫ ਜਸਟਿਸ ਨੂੰ ਭੇਜੀ ਚਿੱਠੀ ਵਿਚ ਵਰਤੇ ਗਏ ਸ਼ਬਦਾਂ ਪਿਛਲੀ ਸੋਚ ਅਸਲ ਵਿੱਚ ਵਕੀਲਾਂ ਦੇ ਨਾਵਾਂ ਉੱਤੇ ਵਿਚਾਰ ਕਰਨ ਦਾ ਪਾਰਦਰਸ਼ੀ ਤੇ ਠੋਸ ਤੰਤਰ ਬਣਾਉਣ ਉੱਤੇ ਜ਼ੋਰ ਦੇਣਾ ਸੀ, ਉਸ ਵਿਚ ਹਾਈ ਕੋਰਟ ਦੇ ਵਕੀਲਾਂ ਉੱਤੇ ਤੋਹਮਤ ਲਾਉਣ ਦਾ ਸਾਡਾ ਕੋਈ ਇਰਾਦਾ ਨਹੀਂ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca