Gangsters open fire on a vehicle parked in front of the house
Connect with us [email protected]

ਅਪਰਾਧ

ਘਰ ਮੂਹਰੇ ਖੜ੍ਹੀ ਗੱਡੀ ਕਾਰਨ ਗੈਂਗਸਟਰਾਂ ਵੱਲੋਂ ਫਾਇਰਿੰਗ

Published

on

firing

ਗੁੜਗਾਉਂ, 17 ਨਵੰਬਰ – ਗੁੜਗਾਉਂ ਦੇ ਪਿੰਡ ਬਾਮਡੋਲੀ ਵਿੱਚ ਘਰ ਮੂਹਰੇ ਖੜ੍ਹੀ ਗੱਡੀ ਕਾਰਨ ਦੋ ਧਿਰਾਂ ਦੀ ਖੂਨੀ ਝੜਪ ਹੋ ਗਈ। ਇੱਕ ਧਿਰ ਨੇ ਦੂਸਰੀ ਧਿਰ ਉਤੇ 25 ਤੋਂ ਵੱਧ ਫਾਇਰ ਕੀਤੇ। ਇਸ ਕਾਰਨ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਾਇਆ ਹੈ।
ਜੋਗਿੰਦਰ ਯਾਦਵ ਨੇ ਦੱਸਿਆ ਕਿ ਐਤਵਾਰ ਰਾਤ 9.30 ਵਜੇ ਮੈਂ ਫਾਰਚੂਨਰ ਗੱਡੀ ਨੂੰ ਗੈਂਗਸਟਰ ਆਕਾਸ਼ ਉਰਫ ਆਸ਼ੂ ਦੇ ਘਰ ਦੇ ਨੇੜੇ ਦੁਕਾਨ ਦੇ ਬਾਹਰ ਖੜੀ ਕਰ ਕੇ ਕਿਸੇ ਦੀ ਉਡੀਕ ਕਰ ਰਿਹਾ ਸੀ, ਤਦ ਆਕਾਸ਼ ਦੇ ਸਾਥੀ ਨੇ ਗੱਡੀ ਹਟਾਉਣ ਨੂੰ ਕਿਹਾ। ਮੇਰੇ ਮਨਾ ਕਰਨ ‘ਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਘਰਦਿਆਂ ਨੇ ਆ ਕੇ ਬਚਾਅ ਕਰਾਇਆ। ਇਸ ਤੋਂ ਕੁਝ ਦੇਰ ਬਾਅਦ ਆਕਾਸ਼ ਨੇ ਆਪਣੇ ਪਿਤਾ ਆਜ਼ਾਦ, ਮਾਂ ਕਮਲੇਸ਼ ਅਤੇ ਭਰਾ ਸੰਨੀ ਸਮੇਤ 50 ਲੋਕਾਂ ਦੇ ਨਾਲ ਸਾਡੇ ਘਰ ਆ ਕੇ ਹਮਲਾ ਕਰ ਦਿੱਤਾ। ਬਚਾਅ ਵਿੱਚ ਅਸੀਂ ਵੀ ਡਾਂਗਾਂ ਚੁੱਕੀਆਂ। ਆਕਾਸ਼ ਅਤੇ ਉਸ ਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਮਨੋਜ ਦੀ ਕਮਰ ‘ਤੇ ਗੋਲੀ ਲੱਗੀ ਤੇ ਦੋਸ਼ੀ ਫਰਾਰ ਹੋ ਗਏ।ਪੁਲਸ ਨੇ ਦੱਸਿਆ ਕਿ ਆਕਾਸ਼, ਸੰਨੀ, ਆਜ਼ਾਦ ਅਤੇ ਕਮਲੇਸ਼ ਨੂੰ ਸੱਟਾਂ ਲੱਗੀਆਂ ਹਨ। ਜੋਗਿੰਦਰ, ਉਸ ਦੇ ਚਾਚਾ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਅਤੇ ਸਨੇਸ਼ ਨੂੰ ਵੀ ਸੱਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਮਨੋਜ ਨੂੰ ਵੀ ਗੋਲੀ ਲੱਗੀ ਹੈ। ਆਕਾਸ਼ ਸਮੇਤ 50 ਲੋਕਾਂ ‘ਤੇ ਪੁਲਸ ਨੇ ਇਸ ਝਗੜੇ ਬਾਰੇ ਕੇਸ ਦਰਜ ਕਰ ਲਿਆ ਹੈ।

Click Here To Read Punjabi latest news on crime

ਅਪਰਾਧ

ਸਸਪੈਂਡਿਡ ਆਈ ਏ ਐਸ ਅਧਿਕਾਰੀ ਸੋਨਾ ਸਮਗਲਿੰਗ ਕੇਸ ਵਿੱਚ ਗ੍ਰਿਫਤਾਰ

Published

on

gold summagling

ਕੋਚੀ, 25 ਨਵੰਬਰ – ਭਾਰਤ ਦੇ ਕਸਟਮਜ਼ ਵਿਭਾਗ ਨੇ ਇੱਕ ਸਸਪੈਂਡਿਡ ਆਈ ਏ ਐਸ ਅਫਸਰ ਐਮ ਸ਼ਿਵਸ਼ੰਕਰ ਨੂੰ ਕੇਰਲਾ ਵਿੱਚ ਸੋਨਾ ਤਸਕਰੀ ਦੇ ਕੇਸ ਵਿੱਚ ਕੱਲ੍ਹ ਰਸਮੀ ਤੌਰ ‘ਤੇ ਗ੍ਰਿਫਤਾਰ ਕਰ ਲਿਆ।
ਪਤਾ ਲੱਗਾ ਹੈ ਕਿ ਕਸਟਮਜ਼ ਕਮਿਸ਼ਨਰੇਟ ਦੀ ਟੀਮ ਕੱਲ੍ਹ ਸਵੇਰੇ ਸਥਾਨਕ ਜੇਲ੍ਹ ਵਿੱਚ ਪੁੱਜੀ ਤੇ ਸ਼ਿਵਸ਼ੰਕਰ ਦੀ ਬਾਕਾਇਦਾ ਗ੍ਰਿਫਤਾਰੀ ਦਰਜ ਕੀਤੀ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਨਾ ਸਮਗਲਿੰਗ ਕੇਸ ਵਿੱਚ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਇੱਕ ਕੇਸ ਵਿੱਚ ਸਸਪੈਂਡਿਡ ਆਈ ਏ ਐਸ ਅਫਸਰ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹ ਸਥਾਨਕ ਜੇਲ੍ਹ ਵਿੱਚ ਜੁਡੀਸ਼ਲ ਹਿਰਾਸਤ ਹੇਠ ਬੰਦ ਸੀ। ਮਨੀ ਲਾਂਡਰਿੰਗ ਬਾਰੇ ਕਾਨੂੰਨ(ਪੀ ਐਮ ਐਲ ਏ) ਦੇ ਕੇਸਾਂ ਬਾਰੇ ਵਿਸ਼ੇਸ਼ ਅਦਾਲਤ ਨੇ ਅਜੇ ਇੱਕ ਦਿਨ ਪਹਿਲਾਂ ਕਸਟਮਜ਼ ਨੂੰ ਸ਼ਿਵਸ਼ੰਕਰ ਨੂੰ ਗ੍ਰਿਫਤਾਰ ਕਰਨ ਦੀ ਖੁੱਲ੍ਹ ਦਿੱਤੀ ਸੀ। ਸ਼ਿਵ ਸ਼ੰਕਰ ਇਸ ਸਮੇਂ ਇਸ ਸਨਸਨੀਖੇਜ਼ ਕੇਸ ਵਿੱਚ ਜੁਡੀਸ਼ਲ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਹੈ।
ਮੁੱਖ ਮੰਤਰੀ ਪਿਨਾਰਈ ਵਿਜਯਨ ਦੇ ਸਾਬਕਾ ਪ੍ਰਿੰਸੀਪਲ ਸੈਕਟਰੀ ਸ਼ਿਵ ਸ਼ੰਕਰ ਉਤੇ ਡਿਪਲੋਮੈਟਿਕ ਚੈਨਲਾਂ ਦੇ ਰਾਹੀਂ ਸੋਨੇ ਦੀ ਸਮੱਗਲਿੰਗ ਵਿੱਚ ਸ਼ਮੂਲੀਅਤ ਦਾ ਦੋਸ਼ ਹੈ। ਕਸਟਮਜ਼ ਨੇ ਕੱਲ੍ਹ ਪੀ ਐਮ ਐਲ ਏ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਉਸ ਕੋਲ ਸ਼ਿਵ ਸ਼ੰਕਰ ਦੀ ਸਿੱਧੀ ਸ਼ਮੂਲੀਅਤ ਦੇ ਸਬੂਤ/ ਦਸਤਾਵੇਜ਼ ਮੌਜੂਦ ਹਨ। ਕਸਟਮਜ਼ ਟੀਮ ਹਾਲੇ ਤੱਕ ਮੁੱਖ ਦੋਸ਼ੀਆਂ ਸਵਪਨਾ ਸੁਰੇਸ਼, ਸਰਿਥ ਪੀ ਐਸ ਤੇ ਸੰਦੀਪ ਨਾਇਰ ਸਮੇਤ 15 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਕਸਟਮਜ਼ ਦੀ ਟੀਮ ਨੇ 5 ਜੁਲਾਈ ਨੂੰ ਤਿਰੂਵਨੰਤਪੁਰਮ ਵਿੱਚ ਯੂ ਏ ਈ ਕੌਂਸਲੇਟ ਤੋਂ ਇੱਕ ਸਫਾਰਤੀ ਬੈਗੇਜ ਰਾਹੀਂ ਭਾਰਤ ਲਿਆਂਦਾ 30 ਕਿਲੋ ਸੋਨਾ ਫੜਿਆ ਸੀ।

Continue Reading

ਅਪਰਾਧ

ਦੋਸਤਾਂ ਨੇ ਕਤਲ ਕਰ ਕੇ ਲਾਸ਼ ਸੀਵਰੇਜ ਵਿੱਚ ਪੁੱਠੀ ਟੰਗ ਦਿੱਤੀ

Published

on

murder by frnds

ਜਗਰਾਉਂ, 25 ਨਵੰਬਰ – ਏਥੋਂ ਦੀ ਬੱਦੋਵਾਲ ਦੀ ਕਾਲੋਨੀ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ਵਿੱਚ ਇੱਟਾਂ ਮਾਰ-ਮਾਰ ਕੇ ਕਤਲ ਕਰਨ ਤੋਂ ਬਾਅਦ ਸੀਵਰੇਜ ‘ਚ ਪੁੱਠਾ ਟੰਗਣ ਵਾਲੇ ਉਸ ਦੇ ਹੀ ਦੋਸਤ ਨਿਕਲੇ ਹਨ। ਮੁੱਲਾਂਪੁਰ ਦਾਖਾ ਦੀ ਪੁਲਸ ਨੇ ਇਸ ਕਤਲ ਦੀ ਗੁੱਥੀ ਨੂੰ 12 ਘੰਟਿਆਂ ਵਿੱਚ ਸੁਲਝਾ ਕੇ ਮ੍ਰਿਤਕ ਦੇ ਦੋਵਾਂ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚੋਂ ਇੱਕ ਜਣਾ ਅਜੇ ਨਾਬਾਲਗ ਹੈ।
ਪਤਾ ਲੱਗਾ ਹੈ ਕਿ ਜਸ਼ਨਪ੍ਰੀਤ ਸਿੰਘ ਵਾਸੀ ਬੱਦੋਵਾਲ 21 ਨਵੰਬਰ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਵਿਕਟੋਰੀਆ ਗਾਰਡਨ ਕਾਲੋਨੀ ਦੇ ਗਟਰ ਵਿੱਚ ਪੁੱਠੀ ਲਟਕੀ ਮਿਲੀ ਸੀ। ਇਸ ਬਾਰੇ ਜਗਰਾਉਂ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਵਿਦਿਆਰਥੀ ਦੇ ਕਤਲ ਸਬੰਧੀ ਡੀ ਐਸ ਪੀ ਮੁੱਲਾਂਪੁਰ ਦਾਖਾ ਗੁਰਬੰਸ ਸਿੰਘ ਬੈਂਸ ਅਤੇ ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਜਾਂਚ ਕੀਤੀ ਤਾਂ ਵਿਦਿਆਰਥੀ ਦੇ ਮੋਬਾਈਲ ਦੀ ਕਾਲ ਡੀਟੇਲ ਅਤੇ ਹੋਰ ਪਹਿਲੂਆਂ ਤੋਂਪਤਾ ਲੱਗਾ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਉਸ ਦੇ ਹੀ ਪਿੰਡ ਦੇ ਦੋਸਤਾਂ ਸੰਦੀਪ ਸਿੰਘ ਅਤੇ ਇੱਕ ਹੋਰ ਨਾਬਾਲਗ ਦੋਸਤ ਨੇ ਕੀਤਾ ਹੈ।ਐਸ ਐਸ ਪੀ ਚਰਨਜੀਤ ਸਿੰਘ ਸੋਹਲ ਅਨੁਸਾਰ ਜਸ਼ਨਪ੍ਰੀਤ ਸਿੰਘ ਦੇ ਦੋਸਤਾਂ ਨੇ 21 ਨਵੰਬਰ ਦੀ ਰਾਤ ਅੱਠ ਵਜੇ ਮੋਬਾਈਲ ‘ਤੇ ਫੋਨ ਕਰ ਕੇ ਉਸ ਨੂੰ ਕਾਲੋਨੀ ਬੁਲਾਇਆ, ਉਥੇ ਉਸ ਨੂੰ ਸ਼ਰਾਬ ਪਿਆਈ ਅਤੇ ਫਿਰ ਸੰਦੀਪ ਨੇ ਉਸ ਦੀ ਰਿਸ਼ਤੇਦਾਰੀ ‘ਚੋਂ ਭੈਣ ਲੱਗਦੀ ਕੁੜੀ ਨਾਲ ਸੰਬੰਧਾਂ ਬਾਰੇ ਗੱਲ ਛੇੜੀ ਤਾਂ ਦੋਵਾਂ ਦੀ ਬਹਿਸ ਹੋ ਗਈ। ਇਸ ‘ਤੇ ਸੰਦੀਪ ਅਤੇ ਉਸ ਦੇ ਨਾਬਾਲਗ ਦੋਸਤ ਨੇ ਜਸ਼ਨਪ੍ਰੀਤ ਦੇ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਖਪਾਉਣ ਲਈ ਸੀਵਰੇਜ ਵਿੱਚ ਸੁੱਟ ਦਿੱਤਾ,ਪਰ ਸੀਵਰੇਜ ਬੰਦ ਹੋਣ ਕਾਰਨ ਲਾਸ਼ ਲਟਕਦੀ ਰਹੀ।

Click Here To Read Punjab Crime News

Continue Reading

ਅਪਰਾਧ

ਪ੍ਰਾਪਰਟੀ ਕਾਰੋਬਾਰੀ ਵੱਲੋਂ ਪਤਨੀ, ਪੁੱਤਰ, ਨੂੰਹ ਤੇ ਪੋਤੇ ਦਾ ਕਤਲ

Published

on

murder

ਲੁਧਿਆਣਾ, 25 ਨਵੰਬਰ – ਥਾਣਾ ਪੀ ਏ ਯੂ ਦੇ ਹੇਠਲੇ ਇਲਾਕੇ ਮਯੂਰ ਵਿਹਾਰ ‘ਚ ਇੱਕ ਪ੍ਰਾਪਰਟੀ ਕਾਰੋਬਾਰੀ ਵੱਲੋਂ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਪੋਤੇ ਦਾ ਕਤਲ ਕਰ ਦੇਣ ਦਾ ਮਾਮਲਾ ਪਤਾ ਲੱਗਾ ਹੈ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਸਵੇਰੇ ਓਦੋਂ ਵਾਪਰੀ,ਜਦੋਂ ਮਯੂਰ ਵਿਹਾਰ ਦਾ ਪ੍ਰਾਪਰਟੀ ਕਾਰੋਬਾਰੀ ਰਾਜੀਵ ਸੂਦ ਨੇ ਤੇਜ਼ਧਾਰ ਹਥਿਆਰਾਂ ਨਾਲ ਪਹਿਲਾਂ ਆਪਣੀ ਪਤਨੀ ਸੁਨੀਤਾ (55) ਨੂੰ ਮਾਰਿਆ। ਫਿਰ ਉਹ ਆਪਣੇ ਇਕਲੌਤੇ ਲੜਕੇ ਅਸ਼ੀਸ਼ (35) ਦੇ ਕਮਰੇ ‘ਚ ਗਿਆ, ਜਿੱਥੇ ਉਸ ਨੇ ਕੁਹਾੜੀ ਅਤੇ ਚਾਕੂਆਂ ਨਾਲ ਅਸ਼ੀਸ਼ ਉਤੇ ਕਈ ਵਾਰ ਕੀਤੇ, ਸਿੱਟੇ ਵਜੋਂ ਉਹ ਵੀ ਮੌਕੇ ‘ਤੇ ਦਮ ਤੋੜ ਗਿਆ। ਉਸ ਤੋਂ ਬਾਅਦ ਉਸ ਨੇ ਆਪਣੀ ਨੂੰਹ ਗਰਿਮਾ (30) ਅਤੇ ਆਪਣੇ ਪੋਤੇ ਸਾਕੇਤ (13) ਉੱਤੇ ਵੀ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ।ਦੋਸ਼ੀ ਨੇਇਨ੍ਹਾਂ ਸਾਰਿਆਂ ਦੇ ਗਲੇ ਉਤੇ ਕੁਹਾੜੀ ਤੇ ਚਾਕੂਆਂ ਨਾਲ ਵਾਰ ਕੀਤੇ ਸਨ। ਘਟਨਾ ਦੌਰਾਨ ਪੋਤੇ ਸਾਕੇਤ ਨੇ ਆਪਣੇ ਮਾਮੇ ਗੌਰਵ ਅਤੇ ਨਾਨਾ ਅਸ਼ੋਕ ਨੂੰ ਸਵੇਰੇ ਸਵਾ 6 ਵਜੇ ਦੇ ਕਰੀਬ ਘਰ ‘ਚ ਲੜਾਈ ਹੋਣ ਬਾਰੇ ਦੱਸਿਆ ਤਾਂ ਦੋਵੇਂ ਉਥੇ ਆ ਗਏ। ਜਿਸ ਵੇਲੇ ਉਹ ਘਰ ਪਹੁੰਚੇ ਤਾਂ ਰਾਜੀਵ ਉਥੋਂ ਕਾਰ ‘ਚ ਨਿਕਲ ਰਿਹਾ ਸੀ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਰਾਜੀਵ ਦੀ ਸਵਿਫ਼ਟ ਕਾਰ ਹੰਬੜਾਂ ਸੜਕ ਨੇੜੇ ਜਾ ਕੇ ਹਾਦਸਾ ਗ੍ਰਸਤ ਹੋ ਗਈ ਅਤੇ ਉਸ ਨੂੰ ਸ਼ੱਕੀ ਹਾਲਤਾਂ ‘ਚ ਅੱਗ ਲਾ ਕੇ ਫ਼ਰਾਰ ਹੋ ਗਿਆ। ਕਤਲ ਕਰਨ ਤੋਂ ਪਹਿਲਾਂ ਰਾਜੀਵ ਨੇ ਇੱਕ ਚਿੱਠੀ ਲਿਖੀ, ਜਿਸ ਵਿੱਚ ਕਤਲ ਕਰਨ ਉਪਰੰਤ ਉਸ ਵੱਲੋਂ ਖ਼ੁਦਕੁਸ਼ੀ ਕਰਨ ਬਾਰੇ ਲਿਖਿਆ ਹੈ, ਪਰ ਮੌਕੇ ‘ਤੇ ਉਸ ਨੇ ਅਜਿਹਾ ਨਹੀਂ ਕੀਤਾ ਅਤੇ ਫ਼ਰਾਰ ਹੋ ਗਿਆ।
ਇਸ ਚਿੱਠੀ ‘ਚ ਰਾਜੀਵ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਦਾ ਵਿਆਹ ਕੁਝ ਸਾਲ ਪਹਿਲਾਂ ਗਰਿਮਾ ਨਾਲ ਕੀਤਾ ਸੀ, ਜੋ ਗ਼ਰੀਬ ਪਰਵਾਰ ਨਾਲ ਸਬੰਧਤ ਸੀ। ਇਸ ਲਈ ਉਨ੍ਹਾਂ ਨੇ ਸ਼ਾਦੀ ਸਮੇਂ ਕੋਈ ਦਾਜ ਨਹੀਂ ਲਿਆ ਸੀ। ਵਿਆਹ ਤੋਂ ਬਾਅਦ ਗਰਿਮਾ ਦੇ ਪਰਵਾਰਕ ਮੈਂਬਰ ਉਨ੍ਹਾਂ ਤੋਂ ਪੈਸੇ ਦੀ ਮੰਗ ਕਰਨ ਲੱਗ ਪਏ ਅਤੇ ਗਰਿਮਾ ਵੀ ਪ੍ਰੇਸ਼ਾਨ ਕਰਨ ਲੱਗ ਪਈ। ਦੁਖੀ ਹੋ ਕੇ ਉਨ੍ਹਾਂ ਨੇ 4 ਲੱਖ ਰੁਪਏ ਅਤੇ 3 ਲੱਖ ਰੁਪਏ ਵੱਖ-ਵੱਖ ਸਮੇਂ ਉਨ੍ਹਾਂ ਨੂੰ ਦਿੱਤੇ। ਗਰਿਮਾ ਦੇ ਪਰਵਾਰਕ ਮੈਂਬਰ ਆਪਣੇ ਲੜਕੇ ਗੌਰਵ ਨੂੰ ਵਿਦੇਸ਼ ਭੇਜਣ ਲਈ 10 ਲੱਖ ਰੁਪਏ ਮੰਗਦੇ ਸਨ। ਪੈਸੇ ਨਾ ਦੇਣ ਉੱਤੇ ਗਰਿਮਾ ਉਸ ਨੂੰ ਦਾਜ ਦੇ ਕੇਸ ‘ਚ ਫਸਾਉਣ ਦੀ ਧਮਕੀ ਦਿੰਦੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਪੁਲਸ ਨੇ ਰਾਜੀਵ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਅਤੇ ਦੋਸ਼ੀ ਰਾਜੀਵ ਦੀ ਭਾਲ ਕੀਤੀ ਜਾ ਰਹੀ ਹੈ।

Click Here To Read Latest crime news

Continue Reading

ਰੁਝਾਨ