Fraud of Rs 35 lakh for cheating on Canadian girl | Latest Punjabi News
Connect with us [email protected]

ਅਪਰਾਧ

ਕੈਨੇਡਾ ਦੀ ਲੜਕੀ ਨਾਲ ਸ਼ਾਦੀ ਦਾ ਝਾਂਸਾ ਦੇ ਕੇ 35 ਲੱਖ ਦੀ ਠੱਗੀ

Published

on

Fraud-of-Rs-35-lakh

ਜਲੰਧਰ, 20 ਮਾਰਚ – ਕੈਨੇਡਾ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਫਾਈਨਾਂਸਰ ਦੇ ਬੇਟੇ ਦੀ ਸ਼ਾਦੀ ਕਰਵਾਉਣ ਦੇ ਬਹਾਨੇ 35 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ-8 ਵਿੱਚ ਲੁਧਿਆਣਾ ਦੇ ਅਟਲ ਨਗਰ ਦੇ ਸੀਮੈਂਟ ਵਪਾਰੀ ਅਸ਼ੋਕ ਅਹੁਜਾ, ਉਨ੍ਹਾਂ ਦੇ ਬੇਟੇ ਕਪਿਲ ਤੇ ਪਤਨੀ ਵੀਨਾ ਦੇ ਨਾਲ ਗੜ੍ਹਸ਼ੰਕਰ ਦੇ ਗਣੇਸ਼ ਕੁਮਾਰ ਅਤੇ ਹਰਮਨ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਬੰਗਾ ਦੇ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਹ ਫਾਈਨਾਂਸਰ ਹੈ। ਉਸ ਦਾ ਕੰਮ ਲਾਕਡਾਊਨ ਵਿੱਚ ਬੰਦ ਹੋ ਗਿਆ। ਉਨ੍ਹਾਂ ਦੇ ਵੱਡੇ ਬੇਟੇ ਦਾ ਦਸੰਬਰ 2019 ਵਿੱਚ ਕਤਲ ਹੋ ਗਿਆ ਸੀ। ਕਰੀਬ 15 ਸਾਲ ਤੋਂ ਉਨ੍ਹਾਂ ਦੀ ਅਸ਼ੋਕ ਨਾਲ ਦੋਸਤੀ ਸੀ ਤਾਂ ਉਹ ਇੱਕ ਦਿਨ ਬੇਟੇ ਦੇ ਕਤਲ ਦਾ ਅਫਸੋਸ ਕਰਨ ਆਏ ਸੀ। ਇਸਦੇ ਬਾਅਦ ਉਨ੍ਹਾਂ ਦੀਆਂ ਰੋਜ਼ ਗੱਲਾਂ ਹੋਣ ਲੱਗੀਆਂ। ਉਹ ਉਸ ਦੇ ਬੇਟੇ ਦੇ ਕਾਤਲ ਫੜੇ ਨਾ ਜਾਣ ਕਾਰਨ ਪਰੇਸ਼ਾਨ ਰਹਿੰਦੇ ਸਨ। ਇੱਕ ਦਿਨ ਅਸ਼ੋਕ ਨੇ ਕਿਹਾ ਕਿ ਉਨ੍ਹਾਂ ਦੀ ਕੈਨੇਡਾ ਰਹਿੰਦੀ ਰਿਸ਼ਤੇਦਾਰ ਲੜਕੀ ਇੰਡੀਆ ਆਈ ਹੈ। ਉਹ ਉਸਦੇ ਨਾਲ ਉਨ੍ਹਾਂ ਦੇ ਬੇਟੇ ਹਨੀ ਦੀ ਸ਼ਾਦੀ ਕਰਵਾ ਕੇ ਕੈਨੇਡਾ ਭੇਜ ਦੇਵੇਗਾ। ਫਿਰ ਸ਼ਾਦੀ ਦੇ ਬਾਅਦ ਮਾਤਾ-ਪਿਤਾ ਵੀ ਜਾ ਸਕਦੇ ਹਨ ਅਤੇ ਸਿਰਫ਼ 35 ਲੱਖ ਵਿੱਚ ਫੈਮਿਲੀ ਕੈਨੇਡਾ ਵਿੱਚ ਸੈੱਟ ਹੋ ਜਾਵੇਗੀ। ਉਹ 35 ਲੱਖ ਰੁਪਏ ਦੇਣ ਨੂੰ ਰਾਜ਼ੀ ਹੋ ਗਏ। ਪਹਿਲਾਂ 25 ਲੱਖ ਰੁਪਏ ਦਿੱਤੇ ਤਾਂ ਦੋਸ਼ੀਆਂ ਨੇ ਯਕੀਨ ਬਣਾਉਣ ਲਈ 25 ਲੱਖ ਦਾ ਚੈੱਕ ਕੱਟ ਕੇ ਦਿੱਤਾ। ਫਿਰ 10 ਲੱਖ ਦਿੱਤੇ ਅਤੇ ਇੱਕ ਹੋਰ ਚੈੱਕ 10 ਲੱਖ ਰੁਪਏ ਦੇ ਦਿੱਤਾ। ਇਸਦੇ ਬਾਅਦ ਵੀ ਬੇਟੇ ਨੂੰ ਬਾਹਰ ਨਾ ਭੇਜਿਆ ਤਾਂ ਚੈੱਕ ਬੈਂਕ ਵਿੱਚ ਲਾ ਦਿੱਤਾ, ਜਿਹੜਾ ਬਾਊਂਸ ਹੋ ਗਿਆ। ਇਸਦੇ ਬਾਅਦ ਪੁਲਸ ਕੋਲ ਕੇਸ ਦਰਜ ਕਰਵਾਇਆ ਹੈ।

Read More Latest News Updates

ਅਪਰਾਧ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

Published

on

murder

ਬਠਿੰਡਾ, 17 ਅਪ੍ਰੈਲ – ਪਿੰਡ ਘੁੱਦਾ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਉਸ ਦਾ ਲੜਕਾ ਘਰੋਂ ਕਿਸੇ ਕੰਮ ਗਿਆ ਸੀ। ਇੱਕ ਘੰਟਾ ਬੀਤਣ ਦੇ ਬਾਅਦ ਜਦ ਉਹ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਹ ਅਤੇ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰੋਂ ਤੋਂ ਥੋੜ੍ਹੀ ਦੂਰ ਪਹੁੰਚੇ ਤਾਂ ਉਹ ਗੰਭੀਰ ਹਾਲਤ ਵਿੱਚ ਡਿੱਗਾ ਪਿਆ ਸੀ। ਉਸ ਦੇ ਮੂੰਹ ਤੇ ਸਿਰ ਉੱਤੇ ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਮਾਂ, ਪੁੱਤ ਅਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Published

on

suicide

ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।
ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ ਸੱਤ ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਤਾਂ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਨ ਉਹ ਘਰ ਵਿੱਚ ਬੇਹੋਸ਼ੀ (ਕੌਮਾ) ਦੀ ਹਾਲਾਤ ਵਿੱਚ ਸੀ। ਇਸ ਕਰ ਕੇ ਸਾਰਾ ਪਰਵਾਰ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮੌਤ ਹੋਣ ਪਿੱਛੋਂ ਘਰ ਵਿੱਚ ਮਾਂ ਅਤੇ ਧੀ ਹੋਰ ਵੀ ਸਦਮੇ ਵਿੱਚ ਰਹਿਣ ਲੱਗੀਆਂ।ਕੁਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਪਿੱਛੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਨੂੰ ਆਪਣੀ ਮਾਂ ਤੇ ਭਰਾ ਨੂੰ ਦੇਣ ਪਿੱਛੋਂ ਖ਼ੁਦ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਉੱਤੇ ਤਿੰਨਾਂ ਨੂੰ ਗੰਭੀਰ ਹਾਲਾਤ ਵਿੱਚ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਮਾਂ ਦੀ 13 ਅਪ੍ਰੈਲ, ਪੁੱਤ ਦੀ 14 ਅਪ੍ਰੈਲ ਨੂੰ ਅਤੇ ਧੀ ਦੀ ਕੱਲ੍ਹ ਮੌਤ ਹੋ ਗਈ। ਚੌਕੀ ਗਿੱਦੜਵਿੰਡੀ ਦੇ ਏ ਐਸ ਆਈ ਤੀਰਥ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।

Click Here Read More Latest Punjabi News

Continue Reading

ਅਪਰਾਧ

ਸਾਬਕਾ ਕੌਂਸਲਰ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ

Published

on

ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਹੈ। ਦਵਿੰਦਰ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਉਸਦੀ ਦੋਸਤ ਦੱਸੀ ਜਾਂਦੀ ਹੈ।
ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੀੜਤਾ ਦੇ ਦੱਸਣ ਅਨੁਸਾਰ 14 ਸਾਲ ਪਹਿਲਾਂ ਉਸਦੀ ਸ਼ਾਦੀ ਲੁਧਿਆਣਾ ਵਿੱਚ ਹੋਈ ਸੀ। ਛੇ ਸਾਲ ਪਹਿਲਾਂ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ 11 ਸਾਲ ਦੀ ਬੇਟੀ ਦੇ ਨਾਲ ਮੋਗੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਇੱਥੇ ਪ੍ਰੋਗਰਾਮਾਂ ਵਿੱਚ ਡਾਂਸ ਕਰ ਕੇ ਪਰਵਾਰ ਚਲਾ ਰਹੀ ਸੀ। ਕਰੀਬ ਪੰਜ ਸਾਲ ਪਹਿਲਾਂ ਆਪਣਾ ਪਾਸਪੋਰਟ ਰਿਨਿਊ ਕਰਾਉਣ ਲਈ ਉਹ ਓਦੋਂ ਦੇ ਕੌਂਸਲਰ ਦਵਿੰਦਰ ਕੋਲ ਗਈ ਸੀ। ਇਸ ਦੌਰਾਨ ਦੋਵਾਂ ਵਿੱਚ ਨਜ਼ਦੀਕੀਆਂ ਵਧ ਗਈਆਂ। ਪੀੜਤਾ ਨੇ ਦੱਸਿਆ ਕਿ ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਆਪਣੇ ਬੱਚੇ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਪਤਨੀ ਵਾਂਗ ਆਪਣੇ ਨਾਲ ਰੱਖੇਗਾ। ਇਸ ਪਿੱਛੋਂ ਪੰਜ ਸਾਲਾਂ ਵਿੱਚ ਉਸ ਨੇ ਸ਼ਾਦੀ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸੰਬੰਧ ਬਣਾਏ। ਦੋ ਮਹੀਨੇ ਪਹਿਲਾਂ ਜਦੋਂ ਨਿਗਮ ਦੀ ਨਵੀਂ ਚੋਣ ਹੋਈ ਤਾਂ ਉਸ ਨੂੰ ਪਤਾ ਚਲਿਆ ਕਿ ਦਵਿੰਦਰ ਤਿਵਾੜੀ ਦੀ ਪਤਨੀ ਕੌਂਸਲਰ ਬਣੀ ਹੈ।

Click here read more Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca