Fraud of Rs 29 lakh by sending to Mexico instead of US
Connect with us [email protected]

ਅਪਰਾਧ

ਅਮਰੀਕਾ ਭੇਜਣ ਦੀ ਥਾਂ ਮੈਕਸੀਕੋ ਭੇਜ ਕੇ 29 ਲੱਖ ਦੀ ਠੱਗੀ ਮਾਰੀ

Published

on

fraud

ਮੋਗਾ, 28 ਜਨਵਰੀ – ਇਸ ਜਿ਼ਲੇ ਦੇ ਦੋ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਸਮਾਲਸਰ ਦੇ ਟਰੈਵਲ ਏਜੰਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨਾਲ 29 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਉਨ੍ਹਾਂ ਨੂੰ ਅਮਰੀਕਾ ਭੇਜਣ ਦੀ ਥਾਂ ਗਲਤ ਢੰਗ ਨਾਲ ਮੈਕਸੀਕੋ ਭੇਜ ਦਿੱਤਾ, ਜਿੱਥੋਂ ਉਨ੍ਹਾਂ ਨੂੰ ਪੁਲਸ ਨੇ ਇੰਡੀਆ ਡਿਪੋਰਟ ਕਰ ਦਿੱਤਾ। ਪੀੜਤ ਨੌਜਵਾਨਾਂ ਨੇ ਇਨਸਾਫ਼ ਲੈਣ ਲਈ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਕਸਬਾ ਸਮਾਲਸਰ ਦੇ ਟਰੈਵਲ ਏਜੰਟ ਅਤੇ ਉਸ ਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਐਂਟੀ ਹਿਊਮਨ ਟਰੈਫ਼ਿਕਿੰਗ ਸੈਲ ਮੋਗਾ ਦੇ ਇੰਚਾਰਜ ਐਸ ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਮੇਜਰ ਸਿੰਘ ਪਿੰਡ ਖੋਸਾ ਰਣਧੀਰ ਨੇ ਐਸ ਐਸ ਪੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਨੇ ਅਤੇ ਉਸ ਦੇ ਦੋਸਤ ਅੰਮ੍ਰਿਤਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਪਿੰਡ ਭੇਖਾ ਨੇ ਕੰਮਲਈ ਵਿਦੇਸ਼ ਜਾਣਾ ਸੀ। ਉਨ੍ਹਾਂ ਅਪ੍ਰੈਲ 2019 ਵਿੱਚ ਕਸਬਾ ਸਮਾਲਸਰ ਦੇ ਟਰੈਵਲ ੲੰਜੇਟ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਸਾਥੀ ਅਤੁਲ ਬਹਿਲ ਵਾਸੀ ਸ਼ਾਹਬਾਦ ਨਾਲ ਮਿਲ ਕੇ ਏਜੰਟੀ ਦਾ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਹ ਦੋਵੇਂ ਸਮਾਲਸਰ ਵਿਖੇ ਸੰਦੀਪ ਸਿੰਘ ਦੇ ਘਰ ਗਏ, ਜਿੱਥੇ ਸੰਦੀਪ ਸਿੰਘ ਅਤੇ ਉਸ ਦਾ ਪਿਤਾ ਗੁਰਦੇਵ ਸਿੰਘ ਮਿਲੇ ਅਤੇ ਦੋਵਾਂ ਨੂੰ ਅਮਰੀਕਾ ਭੇਜਣ ਲਈ ਪ੍ਰਤੀ ਵਿਅਕਤੀ 20-20 ਲੱਖ ਰੁਪਏ ਦੀ ਮੰਗ ਕੀਤੀ। ਦੋਵਾਂ ਧਿਰਾਂ ਦੀ 18 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਗੱਲਬਾਤ ਤੈਅ ਹੋਈ ਤੇ ਕਿਹਾ ਉਹ ਅਮਰੀਕਾ ਦਾ ਐਚ ਵੀ 1 ਵੀਜ਼ਾ ਲੈ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸਾਰਾ ਪੈਸਾ ਇਕੱਠਾ ਨਹੀਂ ਦੇ ਸਕਦੇ ਤਾਂ ਸੰਦੀਪ ਸਿੰਘ ਨੇ ਕਿਹਾ ਕਿ ਤੁਸੀਂ ਸੱਤ ਲੱਖ ਰੁਪਏ ਪ੍ਰਤੀ ਵਿਅਕਤੀ ਪਹਿਲਾਂ ਦੇ ਦੇਣਾ ਅਤੇ ਬਾਕੀ ਪੈਸੇ ਅਮਰੀਕਾ ਪਹੁੰਚ ਕੇ ਦੇ ਦੇਣਾ। ਸ਼ਿਕਾਇਤ ਕਰਤਾ ਅਨੁਸਾਰ ਇਸ ਤੋਂ ਇਲਾਵਾ ਸਮੇਂ ਸਮੇਂ ਤੇ ਟੈ੍ਰਵਲ ਏਜੰਟਾਂ ਵੱਲੋਂ ਪੈਸੇ ਮੰਗਣਤੇ ਉਨ੍ਹਾਂ ਕੁੱਲ 29 ਲੱਖ ਰੁਪਏ ਦਿੱਤੇ, ਪਰ ਏਜੰਟਾਂ ਨੇ ਸਹੀ ਤਰੀਕੇ ਨਾਲ ਅਮਰੀਕਾ ਭੇਜਣ ਦੀ ਥਾਂ ਚੋਰ ਰਸਤੇ ਜੰਗਲਾਂ ਰਾਹੀ ਭੇਜਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਰਸਤੇ ਵਿੱਚ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਥੋਂ ਦੀ ਪੁਲਸ ਵੱਲੋਂ ਫੜੇ ਜਾਣ ਤੇ ਸਾਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ। ਉਸ ਨੇ ਕਿਹਾ ਕਿ ਇਸ ਤਰ੍ਹਾਂ ਏਜੰਟ ਸੰਦੀਪ ਸਿੰਘ, ਗੁਰਦੇਵ ਸਿੰਘ ਵਾਸੀ ਸਮਾਲਸਰ ਅਤੇ ਅਤੁਲ ਬਹਿਲ ਅਤੇ ਸਤੀਸ਼ ਬਹਿਲ ਵਾਸੀ ਸ਼ਾਹਬਾਦ, ਕੁਰਕਸ਼ੇਤਰ ਨੇ ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 29 ਲੱਖ ਰੁਪਏ ਦੀ ਠੱਗੀ ਮਾਰੀ ਹੈ। ਐਸ ਐਸ ਪੀ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਉਣਤੇ ਪੀੜਤਾਂ ਵੱਲੋਂ ਲਾਏ ਦੋਸ਼ ਸਹੀ ਪਾਏ ਜਾਣ `ਤੇ ਪੁਲਸ ਨੇ ਚਾਰਾਂ ਟਰੈਵਲ ਏਜੰਟਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਅਪਰਾਧ

ਉਤਰ ਪ੍ਰਦੇਸ਼ ਵਿਧਾਨ ਭਵਨ ਵਿੱਚ ਤਾਇਨਾਤ ਸਬ-ਇੰਸਪੈਕਟਰ ਵੱਲੋਂ ਆਤਮ-ਹੱਤਿਆ

Published

on

ਲਖਨਊ, 5 ਮਾਰਚ – ਉਤਰ ਪ੍ਰਦੇਸ਼ ਵਿਧਾਨ ਭਵਨ ਅੱਗੇ ਸੁਰੱਖਿਆ ਡਿਊਟੀ ਉੱਤੇ ਇੱਕ ਪੁਲਸ ਸਬ-ਇੰਸਪੈਕਟਰ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ।
ਲਖਨਊ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਬੰਬਰਾ ਥਾਣੇ ਵਿਚਲੇ 53 ਸਾਲਾ ਸਬ-ਇੰਸਪੈਕਟਰ ਨਿਰਮਲ ਕੁਮਾਰ ਚੌਬੇ ਦੀ ਡਿਊਟੀ ਵਿਧਾਨ ਭਵਨ ਦੇ ਗੇਟ ਨੰਬਰ ਸੱਤ ਉੱਤੇ ਸੀ। ਕੱਲ੍ਹ ਬਾਅਦ ਦੁਪਹਿਰ ਲੱਗਭਗ ਤਿੰਨ ਵਜੇ ਉਸਨੇ ਖੁਦ ਨੂੰ ਗੋਲੀ ਮਾਰ ਲਈ। ਚੌਬੇ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਕੋਲੋਂ ਮਿਲੇ ਸੂਸਾਈਡ ਨੋਟ ਵਿੱਚ ਉਸ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਹ ਬੀਮਾਰ ਹੈ ਤੇ ਜਾ ਰਿਹਾ ਹੈ।

Read More Latest News Updates

Continue Reading

ਅਪਰਾਧ

ਪ੍ਰਾਪਰਟੀ ਠੱਗੀ ਕੇਸ ਵਿੱਚ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਵੀ ਗ੍ਰਿਫਤਾਰ

Published

on

ਚੰਡੀਗੜ੍ਹ, 5 ਮਾਰਚ – ਸੈਕਟਰ 37 ਵਿੱਚ ਕੋਠੀ ਉੱਤੇ ਕਬਜ਼ਾ ਕਰਨ ਅਤੇ ਫਰਜ਼ੀ ਤਰੀਕੇ ਨਾਲ ਉਸ ਨੂੰ ਵੇਚਣ ਦੇ ਮਾਮਲੇ ਵਿੱਚ ਪੁਲਸ ਨੇ ਕੱਲ੍ਹ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਦੋਸ਼ੀ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਡਾਗਰ ਹੈ, ਜੋ ਪ੍ਰਾਪਰਟੀ ਡੀਲਰ ਹੈ। ਪੁਲਸ ਇਸ ਕੇਸ ਵਿੱਚ ਪੱਤਰਕਾਰ ਸੰਜੀਵ ਮਹਾਜਨ, ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਅਤੇ ਸਤਪਾਲ ਨੂੰ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ।
ਕੱਲ੍ਹ ਰਾਤ ਪੁਲਸ ਨੇ ਸੈਕਟਰ 38 ਵਿੱਚ ਪ੍ਰਾਪਰਟੀ ਡੀਲਰ ਮਨੀਸ਼ ਦੀ ਕੋਠੀ ਉੱਤੇ ਛਾਪਾ ਮਾਰ ਕੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ। ਸਾਲ 2017 ਵਿੱਚ ਕੋਠੀ ਉੱਤੇ ਕਬਜ਼ੇ ਦਾ ਪੂਰਾ ਕੇਸ ਸ਼ੁਰੂ ਹੋਇਆ ਸੀ। ਸੰਜੀਵ ਮਹਾਜਨ ਅਤੇ ਬਾਊਂਸਰ ਸੁਰਜੀਤ ਨੇ ਕੋਠੀ ਦੀ ਇੱਕ ਮੰਜ਼ਿਲ ਉੱਤੇ ਕਬਜ਼ਾ ਕਰਨ ਪਿੱਛੋਂ ਕੋਠੀ ਦੀ ਜਨਰਲ ਪਾਵਰ ਆਫ ਅਟਾਰਨੀ (ਜੀ ਪੀ ਏ) ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਤੇ ਪ੍ਰਾਪਰਟੀ ਡੀਲਰ ਖਲਿੰਦਰ ਸਿੰਘ ਕਾਦਿਆਨ ਦੇ ਨਾਂਅ ਕਰਵਾਈ ਸੀ। ਸਾਲ 2019 ਵਿੱਚ ਇਸ ਵਿੱਚ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਡਾਗਰ ਸ਼ਾਮਲ ਹੋਇਆ। ਸਤਪਾਲ ਸੁਖਨਾ ਕੈਚਮੈਂਟ ਏਰੀਆ ਦੇ ਮਕਾਨ ਵਿੱਚ ਰਹਿੰਦਾ ਹੈ। ਸਿ਼ਕਾਇਤ ਅਨੁਸਾਰ ਡੀ ਐਸ ਪੀ ਦੇ ਦਫਤਰ ਵਿੱਚ ਮੀਟਿੰਗ ਹੋਣ ਦੇ ਬਾਅਦ ਕੋਠੀ ਵੇਚਣ ਦਾ ਫੈਸਲਾ ਲਿਆ ਗਿਆ ਸੀ।

Continue Reading

ਅਪਰਾਧ

ਈ ਐਸ ਐਸ ਗਲੋਬਲ ਦੇ ਨਾਂਅ ਉਤੇ ਠੱਗੀ ਦੇ ਕੇਸ ਵਿੱਚ ਕੰਪਨੀ ਦੀ ਔਰਤ ਮੈਨੇਜਰ ਸਮੇਤ ਦੋ ਕਾਬੂ

Published

on

ਜਲੰਧਰ, 5 ਮਾਰਚ – ਜਲੰਧਰ ਦੀ ਇੰਜੈਕਸ਼ਨ ਕੰਪਨੀ ਈ ਐਸ ਐਸ ਗਲੋਬਲ ਦੇ ਨਾਂਅ ਉੱਤੇ ਕਰਨਾਲ ਵਿੱਚ ਲੱਖਾਂ ਦੀ ਠੱਗੀ ਦੇ ਮਾਮਲੇ ਵਿੱਚ ਥਾਣਾ ਬਾਰਾਦਰੀ ਦੀ ਪੁਲਸ ਔਰਤ ਮੈਨੇਜਰ ਅਤੇ ਕੌਂਸਲਰ ਨੂੰ ਗ੍ਰਿਫਤਾਰ ਕਰ ਕੇ ਜਲੰਧਰ ਲਿਆਈ ਹੈ, ਜਿਸ ਦੀ ਪਛਾਣ ਪ੍ਰੇਰਨਾ ਅਰੋੜਾ ਅਤੇ ਕੌਂਸਲਰ ਕੇਸ਼ਵ ਸ਼ਰਮਾ ਵਜੋਂ ਹੋਈ ਹੈ, ਜਦ ਕਿ ਇੱਕ ਹੋਰ ਔਰਤ ਈਨਾ ਕੱਕੜ ਇਸ ਮਾਮਲੇ ਵਿੱਚ ਅਜੇ ਤੱਕ ਭਗੌੜੀ ਹੈ।
ਥਾਣਾ ਬਾਰਾਦਰੀ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਲੰਧਰ ਦੀ ਈ ਐਸ ਐਸ ਗਲੋਬਲ ਕੰਪਨੀ ਦੇ ਡਾਇਰੈਕਟਰ ਰੋਹਿਤ ਸੇਠੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੀ ਕਰਨਾਲ ਬ੍ਰਾਂਚ ਦੀ ਮੈਨੇਜਰ ਪ੍ਰੇਰਨਾ ਅਰੋੜਾ ਅਤੇ ਕੌਂਸਲਰ ਕੇਸ਼ਵ ਸ਼ਰਮਾ ਤੇ ਉਨ੍ਹਾਂ ਨਾਲ ਈਨਾ ਕੱਕੜ ਕੰਮ ਕਰਦੇ ਸਨ। ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ਕੰਪਨੀ ਦੇ ਨਾਂਅ ਉੱਤੇ ਵਿਦਿਆਰਥੀਆਂ ਤੋਂ ਵੱਖ-ਵੱਖ ਸਮੇਂ ਕਰੀਬ 54 ਲੱੱਖ ਰੁਪਏ ਲੈ ਲਏ ਅਤੇ ਕੁਝ ਲੋਕਾਂ ਦਾ ਵੀਜ਼ਾ ਵੀ ਨਹੀਂ ਲਵਾਇਆ। ਇਸ ਜਾਅਲਸਾਜ਼ੀ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਪੀੜਤਾਂ ਨੇ ਕੰਪਨੀ ਦੇ ਹੈਡ ਆਫਿਸ ਫੋਨ ਕਰ ਕੇ ਸ਼ਿਕਾਇਤ ਦਿੱਤੀ। ਇਸ ਪਿੱਛੋਨ ਕੰਪਨੀ ਦੇ ਡਾਇਰੈਕਟਰ ਰੋਹਿਤ ਸੇਠੀ ਨੇ ਉਨ੍ਹਾਂ ਨੂੰ ਸੱਦਿਆ ਤਾਂ ਉਹ ਨਹੀਂ ਆਏ, ਜਿਸ ਦੇ ਬਾਅਦ ਜਾਂਚ ਕਰਨ ਉੱਤੇ ਪਤਾ ਲੱਗਾ ਕਿ ਉਕਤ ਲੋਕਾਂ ਨੇ ਠੱਗੀ ਕੀਤੀ ਹੈ ਅਤੇ ਅਜਿਹੇ ਵਿੱਚ ਕੰਪਨੀ ਨੇ ਆਪਣੀ ਸਾਖ ਬਚਾਉਣ ਦੇ ਲਈ ਸਾਰੇ ਵਿਦਿਆਰਥੀਆਂ ਨੂੰ ਪੈਸੇ ਮੋੜ ਦਿੱਤੇ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca