Fourteen U.S. police officers convicted in George Floyd murder case
Connect with us [email protected]

ਅੰਤਰਰਾਸ਼ਟਰੀ

ਜੌਰਜ ਫਲੌਇਡ ਕਤਲ ਕਾਂਡ ਵਿੱਚ ਅਮਰੀਕੀ ਪੁਲਸ ਅਧਿਕਾਰੀ ਚੌਵਿਨ ਦੋਸ਼ੀ ਕਰਾਰ

Published

on

George Floyd

ਵਾਸ਼ਿੰਗਟਨ, 22 ਅਪ੍ਰੈਲ – ਪਿਛਲੇ ਸਾਲ ਅਫਰੀਕੀ ਮੂਲ ਦੇ ਇੱਕ ਅਮਰੀਕੀ ਜੌਰਜ ਫਲੌਇਡ ਦੀ ਹਿਰਾਸਤੀ ਮੌਤ ਦੇ ਕੇਸ ਵਿੱਚਅਮਰੀਕਾ ਦੀ ਇੱਕ ਗਰੈਂਡ ਜਿਊਰੀ ਨੇ ਮਿਨੇਪੋਲਿਸ ਪੁਲਸ ਦੇ ਅਧਿਕਾਰੀ ਡੈਰੇਕ ਚੌਵਿਨ ਨੂੰ ਸਾਰੇ ਤਿੰਨ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਵਰਨਣ ਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਨਸਲਵਾਦ ਅਤੇ ਪੁਲਸ ਦੀ ਕਰੂਰਤਾ ਖਿਲਾਫ ਦੁਨੀਆ ਭਰ ਵਿੱਚ ਪ੍ਰਦਰਸ਼ਨ ਹੋਏ ਸਨ।
12 ਜੱਜਾਂ ਦੀ ਇਸ ਜਿਊਰੀ ਨੇ ਚੌਵਿਨ (45) ਨੂੰ ਦੂਜੀ ਡਿਗਰੀ ਗੈਰ ਇਰਾਦਤਨ ਹੱਤਿਆ, ਤੀਜੀ ਡਿਗਰੀ ਹੱਤਿਆ ਅਤੇ ਦੂਜੀ ਡਿਗਰੀ ਹੱਤਿਆ ਦਾ ਦੋਸ਼ੀ ਪਾਇਆ ਹੈ। ਗੈਰ-ਗੋਰੇ ਫਲੌਇਡ (46) ਦੀ ਮੌਤ ਪਿਛਲੇ ਸਾਲ ਮਈ ਵਿੱਚ ਪੁਲਸ ਹਿਰਾਸਤ ਵਿੱਚ ਹੋਈ ਸੀ, ਜਦੋਂ ਪੁਲਸ ਨੇ ਉਸ ਨਾਲ ਵਹਿਸ਼ੀਪੁਣਾ ਕੀਤੀ ਸੀ। ਮਿਨੇਪੋਲਿਸ ਵਿੱਚ ਇੱਕ ਸਟੋਰ ਦੇ ਕਰਮਚਾਰੀ ਨੇ ਫਲੌਇਡ ਉਤੇ ਨਕਲੀ ਨੋਟ ਦੇਣ ਦਾ ਦੋਸ਼ ਲਾਇਆ ਸੀ, ਜਿਸ ਕਾਰਨ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਦੌਰਾਨ ਚੌਵਿਨ ਨੇ ਫਲੌਇਡ ਦੀ ਧੌਣ ਉਤੇ ਗੋਡਾ ਰੱਖ ਕੇ ਨੌਂ ਮਿੰਟ ਤੋਂ ਵੱਧ ਸਮੇਂ ਤੱਕ ਦਬਾਈ ਰੱਖਿਆ ਸੀ, ਜਦ ਕਿ ਫਲੌਇਡ ਵਾਰ-ਵਾਰ ਕਹਿੰਦਾ ਰਿਹਾ, ‘‘ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ, ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।” ਇਸ ਜ਼ੁਲਮ ਕਾਰਨ ਫਲੌਇਡ ਦੀ ਮੌਤ ਹੋ ਗਈ ਸੀ।
ਅਮਰੀਕੀ ਮੀਡੀਆ ਦੀਆਂ ਖਬਰਾਂ ਅਨੁਸਾਰ ਚੌਵਿਨ ਨੂੰ ਉਸ ਖਿਲਾਫ ਲੱਗੇ ਤਿੰਨੋਂ ਦੋਸ਼ਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਉਸ ਨੂੰ ਚਾਲੀ ਸਾਲ ਕੈਦ ਹੋ ਸਕਦੀ ਹੈ। ਚੌਵਿਨ ਆਪਣੇ-ਆਪ ਨੂੰ ਨਿਰਦੋਸ਼ ਦੱਸਦਾ ਰਿਹਾ। ਇਸ ਦੌਰਾਨ ਉਸ ਦਾ ਚਿਹਰਾ ਨਕਾਬ ਨਾਲ ਢੱਕਿਆ ਹੋਇਆ ਸੀ ਤੇ ਸਿਰਫ ਉਸ ਦੀਆਂ ਅੱਖਾਂ ਦੀ ਦਿੱਸ ਰਹੀਆਂ ਸਨ। ਜਿਸ ਵੇਲੇ ਜਿਊਰੀ ਵੱਲੋਂ ਫੈਸਲਾ ਸੁਣਾਇਆ ਗਿਆ, ਚੌਵਿਨ ਜੱਜਾਂ ਵੱਲ ਦੇਖ ਰਿਹਾ ਸੀ। ਇੱਕ ਡਿਪਟੀ ਨੇ ਚੌਵਿਨ ਨੂੰ ਹੱਥਕੜੀ ਲਾਈ ਤੇ ਨਾਲ ਲੱਗਦੇ ਕਮਰੇ ਵਿੱਚ ਲੈ ਗਿਆ। ਇਸ ਪਿੱਛੋਂ ਉਸ ਨੂੰ ਮਿਨੇਸੋਟਾ ਜੇਲ੍ਹ ਭੇਜ ਦਿੱਤਾ ਗਿਆ।ਜੱਜ ਪੀਟਰ ਕੈਹਿਲ ਨੇ ਕਿਹਾ ਕਿ ਸਜ਼ਾ ਅੱਠ ਹਫਤਿਆਂ ਤੱਕ ਸੁਣਾਈ ਜਾ ਸਕਦੀ ਹੈ।
ਇਸ ਫੈਸਲੇ ਤੋਂ ਬਾਅਦ ਅਦਾਲਤ ਦੇ ਬਾਹਰ ਅਤੇ ਫਲੌਇਡ ਦੇ ਜੱਦੀ ਸ਼ਹਿਰ ਵਿੱਚ ਜਸ਼ਨ ਦਾ ਮਾਹੌਲ ਸੀ। ਸੈਂਕੜੇ ਲੋਕਾਂ ਨੇ ਮਿਲ ਕੇ ਖੁਸ਼ੀ ਪ੍ਰਗਟ ਕੀਤੀ। ਫਲੌਇਡ ਪਰਵਾਰ ਅਤੇ ਉਨ੍ਹਾਂ ਦੇ ਵਕੀਲ ਬੈਨ ਕਰੰਪ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਫੈਸਲੇ ਦਾ ਪ੍ਰਭਾਵ ਨਾ ਸਿਰਫ ਦੇਸ਼, ਬਲਕਿ ਪੂਰੀ ਦੁਨੀਆ ਵਿੱਚ ਪਵੇਗਾ। ਉਨ੍ਹਾਂ ਕਿਹਾ, ‘‘ਕਾਲੇ ਅਮਰੀਕੀਆਂ ਲਈ ਮਿਲਿਆ ਨਿਆਂ ਸਾਰੇ ਅਮਰੀਕਾ ਨਾਲ ਨਿਆਂ ਹੈ। ਇਹ ਫੈਸਲਾ ਅਮਰੀਕਾ ਦੇ ਇਤਿਹਾਸ ਵਿੱਚ ਨਵਾਂ ਮੋੜ ਸਾਬਤ ਹੋਵੇਗਾ।” ਇਸੇ ਦੌਰਾਨ ਫਲੌਇਡ ਦੀ ਮੌਤ ਵਿੱਚ ਭੂਮਿਕਾ ਅਦਾ ਕਰਨ ਵਾਲੇ ਤਿੰਨ ਹੋਰ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ ਗਈ।
ਪੁਲਸ ਅਧਿਕਾਰੀ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਨੇ ਕਿਹਾ ਕਿ ਫਲੌਇਡ ਦੀ ਮੌਤ ਚਿੱਟੇ ਦਿਨ ਵਿੱਚ ਹੋਇਆ ਕਤਲ ਸੀ। ਉਨ੍ਹਾਂ ਕਿਹਾ, ‘‘ਅਸੀਂ ਇੱਥੇ ਹੀ ਨਹੀਂ ਰੁਕ ਸਕਦੇ। ਅਸਲ ਬਦਲਾਅ ਲਿਆਉਣ ਲਈ ਸਾਨੂੰ ਹੁਣੇ ਹੋਰ ਬਹੁਤ ਕੁਝ ਕਰਨਾ ਹੋਵੇਗਾ।” ਬਾਇਡੇਨ ਨੇ ਚੌਵਿਨ ਮਾਮਲੇ ਵਿੱਚ ਫੈਸਲੇ ਨੂੰ ਦੁਰਲਭ, ਪਰ ਅਮਰੀਕਾ ਵਿੱਚ ਨਿਆਂ ਵੱਲ ਇੱਕ ਵੱਡਾ ਕਦਮ ਕਰਾਰ ਦਿੱਤਾ।

Read More Latest Punjabi News Online

ਅੰਤਰਰਾਸ਼ਟਰੀ

ਇਟਲੀ ਦੀ ਔਰਤ ਨੂੰ ਇੱਕੋ ਵਾਰ6 ਕੋਰੋਨਾ ਖੁਰਾਕਾਂ ਲੱਗ ਗਈਆਂ

Published

on

vaccine

ਗਲਤੀ ਦਾ ਪਤਾ ਲੱਗਣ ਉੱਤੇ ਹਸਪਤਾਲ ਵਿੱਚ ਹਫੜਾ-ਦਫੜੀ
ਰੋਮ, 11 ਮਈ, – ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਬਹੁਤੇ ਦੇਸ਼ਾਂ ਵਿਚ ਟੀਕਾਕਰਨ ਦੀ ਮੁਹਿੰਮ ਦੇ ਦੌਰਾਨ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।ਬਹੁਤੇ ਲੋਕ ਜਾਨਣਾ ਚਾਹੁੰਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸ ਦੀਆਂ ਇਕ ਜਾਂ ਦੋ ਖੁਰਾਕਾਂ ਲੈਣਦਾ ਕੀ ਅਸਰ ਪੈਂਦਾ ਹੈ?
ਇਸ ਦੌਰਾਨ ਟੀਕਾਕਰਨ ਬਾਰੇ ਇਟਲੀ ਦੀ ਇਕ ਔਰਤ ਨਾਲ ਅਜਿਹੀ ਘਟਨਾ ਵਾਪਰੀ ਹੈ, ਜੋ ਕਈ ਸਵਾਲਾਂ ਦਾ ਜਵਾਬ ਲੱਗਦੀ ਹੈ, ਕਿਉਂਕਿ ਉਸ ਨੂੰ ਇਕੱਠੀਆਂ 6 ਵੈਕਸੀਨ ਲੱਗ ਗਈਆਂ।ਇਹ 23 ਸਾਲਾ ਔਰਤ ਕੋਰੋਨਾ ਵੈਕਸੀਨ ਲਵਾਉਣ ਪਿੱਛੋਂ ਸੁਰਖੀਆਂ ਵਿਚ ਹੈ।ਉਸ ਨੂੰ ਗਲਤੀ ਨਾਲ ਇੱਕੋ ਵੇਲੇ 6 ਵੈਕਸੀਨ ਲਾ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਵੱਲੋਂ ਔਰਤ ਨੂੰ ਫਾਈਜ਼ਰ ਬਾਇਓਨਟੈਕ ਵੈਕਸੀਨ ਦੀਆਂ 6 ਖੁਰਾਕਾਂ ਇਕੱਠੀਆਂ ਲਾਉਣ ਤਾਂ ਪਤਾ ਲੱਗਦੇ ਸਾਰ ਹਫੜਾ-ਦਫੜੀ ਮੱਚ ਗਈ ਤੇ ਉਸ ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਦੇ ਮੁਤਾਬਕ ਸੋਮਵਾਰ ਇਹ ਪੂਰਾ ਕੇਸਬਾਹਰ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਾ ਦਿੱਤੀਆਂ ਹਨ।ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਪਿੱਛੋਂ ਵੀ ਔਰਤ ਪੂਰੀ ਤਰ੍ਹਾਂ ਠੀਕ ਤੇ ਨਾਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਦਿਤਾ ਗਿਆਤੇ ਇਸ ਦੇ ਨਾਲ ਪੈਰਾਸਿਟਾਮੋਲ ਖਵਾਈ ਗਈ, ਪਰ ਔਰਤ ਪੂਰੀ ਤਰ੍ਹਾਂ ਨਾਰਮਲ ਰਹੀ।
ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀਉਸ ਔਰਤ ਨੂੰ ਲਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ, ਜੋ ਇੱਕ ਵਾਰ ਖੁੱਲ੍ਹਣਤਾਂ 6 ਵੱਖ-ਵੱਖ ਲੋਕਾਂ ਨੂੰ ਲਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕੋ ਔਰਤ ਨੂੰ 6 ਖੁਰਾਕਾਂ ਲਾ ਦਿੱਤੀਆਂ।ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਕੇਸ ਵਾਪਰਿਆ ਹੈ।ਇਸ ਔਰਤ ਬਾਰੇ ਇਟਲੀ ਦੇ ਮੈਡੀਸਨ ਰੈਗੂਲੇਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਕੇਸ ਸਾਹਮਣੇ ਆਏ ਹਨ, ਪਰ ਇੱਕੋ ਵਾਰ ਛੇ ਵੈਕਸੀਨ ਜਾਂ ਕਿਸੇ ਓਵਰਡੋਜ਼ ਕਾਰਨ ਕਿਸੇ ਨੁਕਸਾਨ ਦੀ ਰਿਪੋਰਟ ਅਜੇ ਤੱਕ ਨਹੀਂ ਆਈ।

Continue Reading

ਅੰਤਰਰਾਸ਼ਟਰੀ

ਲੀਕ ਹੋਏ ਦਸਤਾਵੇਜ਼ ਵਿੱਚ ਖੁਲਾਸਾ :ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਚ ਹੈ ਚੀਨ

Published

on

china

ਵਾਸ਼ਿੰਗਟਨ, 10 ਮਈ – ਕੋਰੋਨਾ ਵਾਇਰਸ ਦੀ ਮਹਾਂਮਾਰੀ ਲਗੱਭਗ ਡੇਢ ਸਾਲ ਬਾਅਦ ਵੀ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਅੱਜ ਤੱਕ ਇਸ ਦੀ ਉਤਪਤੀ ਸਬੰਧੀ ਠੋਸ ਸਬੂਤ ਨਹੀਂ ਮਿਲ ਸਕੇ।
ਅਮਰੀਕੀ ਅਧਿਕਾਰੀਆਂ ਨੂੰ ਮਿਲੇ ਛੇ ਸਾਲ ਪੁਰਾਣੇ ਦਸਤਾਵੇਜ਼ ਮੁਤਾਬਕ ਚੀਨੀ ਵਿਗਿਆਨੀ ਕੋਰੋਨਾ ਵਾਇਰਸ ਦੀ ਮਦਦ ਨਾਲ ਜੈਵਿਕ ਹਥਿਆਰ ਤਿਆਰ ਕਰਨ ਦਾ ਕੰਮ ਕਰ ਰਹੇ ਸਨ, ਜਿਸ ਨਾਲ ਤੀਜੀ ਸੰਸਾਰ ਜੰਗ ਲੜੀ ਜਾ ਸਕੇ। ਇਸ ਦਸਤਾਵੇਜ਼ ਵਿੱਚ ਛੇ ਸਾਲ ਤੋਂ ਜੈਵ ਅਤੇ ਜੈਨੇਟਿਕ ਹਥਿਆਰ ਤਿਆਰ ਕਰਨ ਦੀ ਗੱਲ ਕਹੀ ਗਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਅਨੁਸਾਰ ਦਸਤਾਵੇਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਜੰਗਾਂ ਵਿੱਚ ਜਿੱਤ ਲਈ ਜੈਵ ਹਥਿਆਰ ਅਹਿਮ ਹੋਣਗੇ। ਇਸ ਵਿੱਚ ਇਨ੍ਹਾਂ ਦੀ ਵਰਤੋਂ ਦਾ ਸਹੀ ਸਮਾਂ ਵੀ ਦੱਸਿਆ ਗਿਆ ਅਤੇ ‘ਦੁਸ਼ਮਣ ਦੇ ਮੈਡੀਕਲ ਸਿਸਟਮ’ ‘ਤੇ ਅਸਰ ਦੀ ਚਰਚਾ ਕੀਤੀ ਗਈ ਹੈ। ‘ਦਿ ਆਸਟਰੇਲੀਆ ਦੀ ਰਿਪੋਰਟ ਵਿੱਚ ਚੀਨੀ ਫੌਜ ਦੇ ਵਿਗਿਆਨੀਆਂ ਤੇ ਸਿਹਤ ਅਧਿਕਾਰੀਆਂ ਦੇ ਡੋਜ਼ੀਅਰ ਉਤੇ ਗੱਲ ਕੀਤੀ ਗਈ ਹੈ ਅਤੇ ਹਥਿਆਰ ਦੇ ਰੂਪ ਚ ਬੀਮਾਰੀਆਂ ਦੀ ਵਰਤੋਂ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਅਨੁਸਾਰ 18 ਵਿਗਿਆਨੀ ਹਾਈ ਰਿਸਕ ਲੈਬ ਵਿੱਚ ਇਸਤੇ ਕੰਮ ਕਰ ਰਹੇ ਸਨ। ਦਸਤਾਵੇਜ਼ ਦੇ ਲੇਖਕਾਂ ਅਨੁਸਾਰ ਤੀਜੀ ਸੰਸਾਰ ਜੰਗ ਵਿੱਚ ਜੈਵ ਹਥਿਆਰ ਜਿੱਤ ਦਿਵਾਉਣਗੇ।

Continue Reading

ਅੰਤਰਰਾਸ਼ਟਰੀ

ਮਾਸਕ ਤੇ ਦੂਰੀ ਦੇ ਨਿਯਮਾਂ ਵਿੱਚ ਛੋਟ, ਪਰ ਸੁਰੱਖਿਆ ਦੇ ਨਵੇਂ ਨਿਯਮ ਬਣੇ

Published

on

mask

ਅਮਰੀਕਾ, 10 ਮਈ – ਅਮਰੀਕਾ ਵਿੱਚ ਬਿਮਾਰੀ ਕੰਟਰੋਲ ਕੇਂਦਰਾਂ (ਸੀ ਡੀ ਸੀ) ਦਾ ਕਹਿਣਾ ਹੈ ਕਿ ਵੈਕਸੀਨ ਲਵਾ ਚੁੱਕੇ ਲੋਕ ਬਿਨਾਂ ਮਾਸਕ ਦੇ ਵੀ ਕਮਰਿਆਂ ਅਤੇ ਹਾਲ ਦੇ ਅੰਦਰ ਇਕੱਠੇ ਹੋ ਸਕਦੇ ਹਨ। ਛੇ ਫੁੱਟ ਦੀ ਦੂਰੀ ਦਾ ਨਿਯਮ ਲਾਗੂ ਹੈ। ਫਿਰ ਵੀ ਕਈ ਬਾਰ, ਨਾਈਟ ਕਲੱਬਾਂ ਨੇ ਵੈਕਸੀਨ ਦਾ ਸਬੂਤ ਦੇਣ ਦੇ ਲਈ ਵੈਕਸੀਨੇਸ਼ਨ ਕਾਰਡ ਜ਼ਰੂਰੀ ਕਰ ਦਿੱਤਾ ਹੈ। ਕਲੱਬਾਂ ਦੇ ਬਾਲਰੂਮ ਵਿੱਚ ਡਾਂਸ ਕਰਨ ਵਾਲੇ ਗਰੁੱਪਾਂ ਲਈ ਸਫੈਦ ਟੇਪ ਨਾਲ ਅਲੱਗ-ਅਲੱਗ ਜਗ੍ਹਾ ਘੇਰ ਦਿੱਤੀ ਜਾਂਦੀ ਹੈ। ਸਾਰੇ ਦੇਸ਼ ਖਾਸਕਰ ਨਿਊ ਯਾਰਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਪਾਰਟੀਆਂ ਵਿੱਚ ਕੇਵਲ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ।
ਪਤਾ ਲੱਗਾ ਹੈ ਕਿ ਲੋਕ ਸੀ ਡੀ ਸੀ ਦੇ ਵੈਕਸੀਨ ਕਾਰਡ ਦੇ ਬਿਨਾ ਇਹ ਸਬੂਤ ਦੇ ਸਕਦੇ ਹਨ ਕਿ ਉਨ੍ਹਾਂ ਨੇ ਕਿਸੇ ਵੈਕਸੀਨ ਦੇ ਟਰਾਇਲ ਵਿੱਚ ਹਿੱਸਾ ਲਿਆ ਸੀ। ਵਿਦੇਸ਼ੀ ਵੈਕਸੀਨਾਂ ਦੇ ਕਾਰਡ ਵੀ ਮੰਨਣਯੋਗ ਹਨ। ਨਿਊ ਯਾਰਕ ਸੂਬੇ ਵਿੱਚ ਬਾਰ, ਕਲੱਬ ਤੋਂ ਵੈਕਸੀਨੇਸ਼ਨ ਦੇ ਸਬੂਤ ਮੰਗਣ ਲਈ ਕਿਹਾ ਗਿਆ ਹੈ। ਦੂਸਰੇ ਰਾਜਾਂ ਵਿੱਚ ਸਥਿਤੀ ਥੋੜ੍ਹੀ ਅਲੱਗ ਹੈ। ਕੈਲੀਫੋਰਨੀਆ ਵਿੱਚ ਵੈਕਸੀਨੇਸ਼ਨ ਕਾਰਡ ਜਾਂ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਦੀ ਮਨਜ਼ੂਰੀ ਹੈ। ਫਲੋਰੀਡਾ ਵਿੱਚ ਵੈਕਸੀਨੇਸ਼ਨ ਦਾ ਸਬੂਤ ਮੰਗਣ ਵਾਲੇ ਵਪਾਰਕ ਅਦਾਰਿਆਂ, ਸਕੂਲਾਂ ਅਤੇ ਸਰਕਾਰੀ ਦਫਤਰਾਂ ਉਤੇ ਚਾਲੀ ਹਜ਼ਾਰ ਰੁਪਏ ਜੁਰਮਾਨਾ ਲਾਉਣ ਦਾ ਕਾਨੂੰਨ ਬਣਾਇਆ ਗਿਆ ਹੈ। ਨਿੱਜੀ ਪਾਰਟੀਆਂ ਵਿੱਚ ਬਾਊਂਸਰ ਮਹਿਮਾਨਾਂ ਦਾ ਵੈਕਸੀਨ ਕਾਰਡ ਦੇਖਦੇ ਹਨ। ਕੁਝ ਮੇਜ਼ਬਾਨ ਮਹਿਮਾਨ ਦੀ ਵੈਕਸੀਨੇਸ਼ਨ ਸਥਿਤੀ ਦੀ ਜਾਂਚ ਕਰਨ ਦੇ ਲਈ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਡਾਕਟਰ ਆਸਮਾ ਰਸ਼ੀਦ ਦੱਸਦੀ ਹੈ ਕਿ ਪਿਛਲੇ ਮਹੀਨੇ ਉਨ੍ਹਾਂ ਨੂੰ ਦਸ ਪਾਰਟੀਆਂ ਵਿੱਚ ਮਹਿਮਾਨਾਂ ਦੀ ਜਾਂਚ ਦੇ ਲਈ ਬੁਲਾਇਆ ਗਿਆ ਸੀ। ਅਜਿਹਾ ਕੰਪਨੀਆਂ ਅਤੇ ਅਮੀਰਾਂ ਦੀਆਂ ਪਾਰਟੀਆਂ ਵਿੱਚ ਹੁੰਦਾ ਹੈ।

Read More World News in Punjabi

Continue Reading

ਰੁਝਾਨ


Copyright by IK Soch News powered by InstantWebsites.ca