Four more fraud cases were registered in four police stations in the Gold
Connect with us [email protected]

ਅਪਰਾਧ

ਗੋਲਡ ਕਿੱਟੀ ਠੱਗੀ ਕੇਸ ਵਿੱਚ ਚਾਰ ਥਾਣਿਆਂ ਵਿੱਚ ਠੱਗੀ ਦੇ ਚਾਰ ਹੋਰ ਪਰਚੇ ਦਰਜ

Published

on

Fraud

ਜਲੰਧਰ, 21 ਫਰਵਰੀ – ਗੋਲਡ ਕਿੱਟੀ ਦੇ ਓਹਲੇ ਵਿੱਚ ਨਿਵੇਸ਼ਕਾਂ ਦੇ ਕਰੀਬ 21 ਕਰੋੜ ਰੁਪਏ ਹੜੱਪ ਕੇ ਭੱਜੀ ਪੀ ਪੀ ਆਰ ਮਾਰਕੀਟ ਵਿਚਲੀ ਓ ਐਲ ਐਸ ਕੰਪਨੀ ਵਾਲਿਆਂ ਦੇ 7.33 ਲੱਖ ਰੁਪਏ ਦੇ ਚਾਰ ਹੋਰ ਘਪਲੇ ਪਤਾ ਲੱਗੇ ਹਨ। ਪੁਲਸ ਨੇ ਵੱਖ-ਵੱਖ ਥਾਣਿਆਂ ਵਿੱਚ ਕੰਪਨੀ ਦੇ ਰਣਜੀਤ ਸਿੰਘ, ਨਵਦੀਪ ਕੌਰ, ਗਗਨਦੀਪ ਸਿੰਘ, ਗੁਰਮਿੰਦਰ ਸਿੰਘ ਅਤੇ ਮਨਦੀਪ ਸਿੰਘ ਦੇ ਖਿਲਾਫ ਠੱਗੀ ਦਾ ਕੇਸ ਦਰਜ ਕੀਤਾ ਹੈ।
ਵਰਨਣ ਯੋਗ ਹੈ ਕਿ ਗੋਲਡ ਕਮੇਟੀ ਸਕੀਮ ਦੇ ਨਾਂਅ ਉੱਤੇ ਠੱਗੇ ਗਏ ਲੋਕਾਂ ਤੋਂ ਰਕਮ ਵੱਖੋ-ਵੱਖ ਠੱਗੀ ਗਈ, ਪਰ ਤਰੀਕਾ ਇੱਕੋ ਸੀ। ਕਪਿਲ ਕੁਮਾਰ ਨੇ ਕਿਹਾ ਕਿ ਕਿਸੇ ਜਾਣਕਾਰ ਰਾਹੀਂ ਓ ਐਲ ਐਸ ਕੰਪਨੀ ਵਾਲਿਆਂ ਨੇ ਸੰਪਰਕ ਕੀਤਾ ਅਤੇ ਕਿਹਾ ਕਿ ਹਰ ਮਹੀਨੇ 1000-2000 ਰੁਪਏ ਮਹੀਨਾ ਇਨਵੈਸਟ ਕਰਨ ਉੱਤੇ ਕੰਪਨੀ ਐਲ ਈ ਡੀ, ਟੀ ਵੀ, ਹੋਮ ਥੇਟਰ, ਆਰ ਓ, ਸੀ ਸੀ ਟੀ ਵੀ ਵਗੈਰਾ ਸਾਮਾਨ ਵੇਚਦੀ ਹੈ। ਇਸ ਪਿੱਛੋਂ ਉਨ੍ਹਾਂ ਨੇ ਗੋਲਡ ਕਿੱਟੀ ਸ਼ੁਰੂ ਕਰਨ ਦੀ ਗੱਲ ਕਹਿ ਕੇ 62 ਹਜ਼ਾਰ ਰੁਪਏ ਲੈ ਲਏ। ਇਹ ਹੀ ਕਹਾਣੀ ਬਸਤੀ ਗੁਜਾਂ ਦੇ ਤੁਲਸੀ ਦਾਸ ਦੀ ਹੈ, ਜਿਸ ਨੇ ਗੋਲਡ ਕਿੱਟੀ ਦੇ ਨਾਂਅ ਉੱਤੇ 2.18 ਲੱੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਇਸ ਦੇ ਬਾਅਦ ਨਾ ਸੋਨਾ ਦਿੱਤਾ ਤੇ ਨਾ ਰੁਪਏ ਮੋੜੇ। ਇਸੇ ਤਰ੍ਹਾਂ ਮਾਨ ਸਿੰਘ ਨਗਰ ਚੁਗਿੱਟੀ ਦੇ ਰਾਜਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਤੋਂ ਗੋਲਡ ਕਿੱਟੀ ਦੇ ਨਾਂਅ ਉੱਤੇ 3.60 ਲੱਖ ਰੁਪਏ ਜਮ੍ਹਾਂ ਕਰਾਏ ਗਏ, ਪਰ ਕੁਝ ਨਹੀ ਦਿੱਤਾ ਗਿਆ। ਉਤਰਾਖੰਡ ਦੇ ਚੰਪਾਵਤ ਜ਼ਿਲੇ੍ਹ ਦੇ ਵਿਕਰਮ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਛੋਟੀ ਰਕਮ ਦੀਆਂ ਕਿਸ਼ਤਾਂ ਲੈਕੇ ਘਰੇਲੂ ਸਾਮਾਨ ਦੇਣ ਦਾ ਪਤਾ ਲੱਗਣ ਉੱਤੇ ਉਹ ਕੰਪਨੀ ਨਾਲ ਜੁੜ ਗਿਆ ਅਤੇ ਉਸ ਲਈ ਕੰਮ ਕਰਨ ਲੱਗਾ। ਇਸ ਦੇ ਬਾਅਦ ਉਨ੍ਹਾਂ ਨੇ ਗੋਲਡ ਕਿੱਟੀ ਦੇਣ ਦੀ ਗੱਲ ਕਹਿ ਕੇ ਉਸ ਦੇ ਅਤੇ ਉਸ ਦੇ ਰਿਸ਼ਤੇਦਾਰਾਂ ਦੇ 93 ਹਜ਼ਾਰ ਰੁਪਏ ਜਮ੍ਹਾਂ ਕਰਾ ਲਏ। ਓ ਐਲ ਐਸ ਵਿਜੇ ਕੰਪਨੀ ਪਹਿਲਾਂ ਲੋਕਾਂ ਨੂੰ 12 ਮਹੀਨੇ ਦੀ ਕਿੱਟੀ ਸ਼ੁਰੂ ਕਰਾਉਂਦੀ ਸੀ, ਜਿਸ ਵਿੱਚ 11 ਕਿਸ਼ਤਾਂ ਨਿਵੇਸ਼ਕ ਦਿੰਦਾ ਸੀ ਅਤੇ 12ਵੀਂ ਕਿਸ਼ਤ ਕੰਪਨੀ ਦਿੰਦੀ ਸੀ, ਫਿਰ ਉਸ ਦੇ ਬਦਲੇ ਸਾਮਾਨ ਦੇ ਦਿੱਤਾ ਜਾਂਦਾ ਸੀ। ਕੰਪਨੀ ਨੇ ਘਰੇਲੂ ਜ਼ਰੂਰਤ ਦੀਆਂ ਚੀਜ਼ਾਂ ਤੋਂ ਇਸ ਦੀ ਸ਼ੁਰੂਆਤ ਕੀਤੀ, ਪਰ ਜਦ ਜ਼ਿਆਦਾ ਲੋਕ ਝਾਂਸੇ ਵਿੱਚ ਆਉਣ ਲੱਗੇ ਤਾਂ ਇਸ ਦੀ ਜਗ੍ਹਾ ਗੋਲਡ ਕਿੱਟੀ ਸ਼ੁਰੂ ਕਰ ਦਿੱਤੀ। ਇਸ ਦਾ ਵੀ ਤਰੀਕਾ ਪੁਰਾਣਾ ਸੀ। ਜਦ ਕੰਪਨੀ ਕੋਲ ਕਰੋੜਾਂ ਰੁਪਏ ਜਮ੍ਹਾਂ ਹੋ ਗਏ ਤਾਂ ਸਾਰਾ ਪੈਸਾ ਸਮੇਟ ਕੇ ਉਹ ਦਫਤਰ ਬੰਦ ਕਰਕੇ ਤਾਲਾ ਲਗਾ ਕੇ ਇਥੋਂ ਭੱਜ ਗਏ। ਉਸ ਦੇ ਬਾਅਦ ਪੁਲਸ ਦੇ ਕੋਲ ਲਗਾਤਾਰ ਕੰਪਨੀ ਦੇ ਠੱਗੇ ਲੋਕ ਸਾਹਮਣੇ ਆ ਰਹੇ ਹਨ।

ਅਪਰਾਧ

ਭਾਜਪਾ ਪਾਰਲੀਮੈਂਟ ਮੈਂਬਰ ਦੇ ਪੁੱਤਰ ਨੇ ਆਪਣੇ ਸਾਲੇ ਤੋਂ ਖ਼ੁਦ ਉੱਤੇ ਚਲਵਾਈ ਸੀ ਗੋਲੀ

Published

on

ਲਖਨਊ, 4 ਮਾਰਚ – ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਉੱਤੇ ਪਰਸੋਂ ਰਾਤ ਹੋਏ ਹਮਲੇ ਦੇ ਕੇਸ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਆਯੁਸ਼ ਦੇ ਸਾਲੇ ਆਦਰਸ਼ ਨੇ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਸ ਦੇ ਜੀਜੇ ਨੇ ਖ਼ੁਦ ਆਪਣੇ ਉਪਰ ਗੋਲੀ ਚਲਵਾਈ ਸੀ ਅਤੇ ਇਹ ਘਟਨਾ ਕੁਝ ਲੋਕਾਂ ਨੂੰ ਫਸਾਉਣ ਲਈ ਜਾਣਬੁੱਝ ਕੇ ਕੀਤੀਗਈ ਸੀ।
ਵਰਨਣ ਯੋਗ ਹੈ ਕਿ ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਦੇ ਪੁੱਤਰ ਆਯੁਸ਼ ਨੂੰ ਗੋਲੀ ਮਾਰੀ ਗਈ ਸੀ ਅਤੇ ਇਸ ਘਟਨਾ ਵਿੱਚ ਆਯੁਸ਼ ਮਾਮੂਲੀ ਜ਼ਖ਼ਮੀ ਹੋਇਆ ਸੀ। ਇਹ ਘਟਨਾ 2-3 ਮਾਰਚ ਦੀ ਦਰਮਿਆਨੀ ਰਾਤ ਸੀਤਾਪੁਰ ਮਾਰਗ ਉੱਤੇ ਵਾਪਰੀ ਸੌ। ਆਯੁਸ਼ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਇਲਾਜ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਭਾਜਪਾ ਪਾਰਲੀਮੈਂਟ ਮੈਂਬਰ ਕੌਸ਼ਲ ਕਿਸ਼ੋਰ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਵਾਰਦਾਤ ਹੋਈ ਤਾਂ ਆਯੂਸ਼ ਦਾ ਸਾਲਾ ਉਸ ਦੇ ਨਾਲ ਸੀ। ਆਯੁਸ਼ ਨੇ ਲਵ ਮੈਰਿਜ ਕੀਤੀ ਸੀ, ਇਸ ਲਈ ਅਸੀਂ ਉਸ ਨਾਲੋਂ ਨਾਤਾ ਤੋੜ ਲਿਆ ਸੀ। ਉਸ ਨੇ ਖ਼ੁਦਕੁਸ਼ੀ ਦੀ ਧਮਕੀ ਵੀ ਦਿੱਤੀ ਸੀ। ਆਯੁਸ਼ ਆਪਣੇ ਪਰਵਾਰ ਤੋਂ ਵੱਖ ਰਹਿ ਰਿਹਾ ਸੀ। ਉਨ੍ਹਾਂ ਦੇ ਵਿਆਹ ਤੋਂ ਪਰਵਾਰ ਖ਼ੁਸ਼ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹੁਣ ਆਯੁਸ਼ ਦੀ ਪਤਨੀ ਤੋਂ ਵੀ ਪੁੱਛਗਿੱਛ ਕਰੇਗੀ।

Continue Reading

ਅਪਰਾਧ

ਹੋਸਟਲ ਦੀਆਂ ਲੜਕੀਆਂ ਤੋਂ ਜਬਰੀ ‘ਨਿਊਡ ਡਾਂਸ’ ਕਰਵਾਉਂਦੇ ਹਨ ਪੁਲਸ ਦੇ ਮੁਲਾਜ਼ਮ

Published

on

ਮੁੰਬਈ, 4 ਮਾਰਚ – ਮਹਾਰਾਸ਼ਟਰ ਦੇ ਜਲਗਾਂਉਂ ਤੋਂ ਹੈਰਾਨ ਅਤੇ ਸ਼ਰਮਸਾਰ ਕਰਨ ਵਾਲੀ ਘਟਨਾ ਦਾ ਪਤਾ ਲੱਗਾ ਹੈ। ਇੱਥੇ ਕੁਝ ਪੁਲਸ ਵਾਲਿਆਂ ਨੇ ਹੋਰਨਾਂ ਨਾਲ ਮਿਲ ਕੇ ਸਰਕਾਰੀ ਹੋਸਟਲ ਵਿੱਚ ਲੜਕੀਆਂ ਨੂੰ ਨਿਊਡ ਡਾਂਸ ਲਈ ਮਜ਼ਬੂਰ ਕੀਤਾ। ਇਹ ਘਟਨਾ ਜਲਗਾਂਉਂ ਦੇ ਆਸ਼ਾਦੀਪ ਮਹਿਲਾ ਹੋਸਟਲ ਦੀ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਛਿਕਲੀ ਤੋਂ ਭਾਜਪਾ ਵਿਧਾਇਕ ਸ਼ਵੇਤਾ ਮਹਾਲੇ ਨੇ ਉਠਾਇਆ ਸੀ। ਇੱਕ ਸਥਾਨਕ ਐਨ ਜੀ ਓ (ਗੈਰ ਸਰਕਾਰੀ ਸੰਸਥਾ) ਨੇ ਜ਼ਿਲ੍ਹਾ ਕੁਲੈਕਟਰ ਨੂੰਇਸ ਘਟਨਾ ਦੀ ਸ਼ਿਕਾਇਤ ਕੀਤੀ ਹੈ। ਇਸ ਘਟਨਾ ਦੀ ਇੱਕ ਵੀਡਿਓ ਕਲਿੱਪ ਵੀ ਸਾਹਮਣੇ ਆਈ ਹੈ।ਸ਼ਵੇਤਾ ਮਹਾਲੇ ਨੇ ਕਿਹਾ ਕਿ ਇਹ ਘਟਨਾ ਇਸ ਸੂਬੇ ਲਈ ਸ਼ਰਮਨਾਕ ਹੈ ਕਿਉਂਕਿ ਪੁਲਸ ਵੀ ਇਸ ਵਿੱਚ ਸ਼ਾਮਲ ਸੀ, ਜਿਸ ਨੇ ਔਰਤਾਂ ਨੂੰ ਸੁਰੱਖਿਆ ਦੇਣੀ ਹੁੰਦੀ ਹੈ। ਅਜਿਹੀਆਂ ਹੋਰ ਔਰਤਾਂ ਹੋ ਸਕਦੀਆਂ ਹਨ ਜੋ ਸ਼ਿਕਾਰ ਹੋਈਆਂ ਹੋਣਗੀਆਂ। ਮਹਾਰਾਸ਼ਟਰ ਸਰਕਾਰ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਹਾਲੇ ਵੱਲੋਂ ਮੁੱਦਾ ਉਠਾਏ ਜਾਣ ਪਿੱਛੋਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਸੂਬਾ ਸਰਕਾਰ ਨੇ ਜਾਂਚ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ, ਜਿਸ ਦੀ ਰਿਪੋਰਟ ਦੋ ਦਿਨਾਂ ਵਿੱਚ ਆਵੇਗੀ।

Continue Reading

ਅਪਰਾਧ

ਪ੍ਰੇਮਿਕਾ ਦੇ ਵਿਆਹ ਦੇ 11 ਦਿਨ ਬਾਅਦ ਪ੍ਰੇਮੀ ਨੇ ਦੋਸਤਾਂ ਨਾਲ ਮਿਲ ਕੇ ਪਤੀ ਦਾ ਕਤਲ ਕਰ ਸੁੱਟਿਆ

Published

on

ਮੋਗਾ, 4 ਮਾਰਚ – ਵਿਆਹ ਦੇ 11 ਦਿਨਾਂ ਬਾਅਦ ਹੀ ਨਵ ਵਿਆਹੀ ਪਤਨੀ ਦੇ ਪ੍ਰੇਮੀ ਨੇ ਉਸ ਦੇ ਪਤੀ ਨੂੰ ਕੰਮ ਦੇਣ ਦੇ ਬਹਾਨੇ ਬੁਲਾ ਕੇ ਕੁੱਟ-ਮਾਰ ਕੀਤੀ ਤੇ ਜ਼ਖਮੀ ਹਾਲਤ ਵਿੱਚ ਨਹਿਰ ਵਿੱਚ ਸੁੱਟ ਦਿੱਤਾ। ਪੁਲਸ ਨੇ ਮ੍ਰਿਤਕ ਦੀ ਕਾਲ ਡਿਟੇਲ ਤੇ ਲੋਕੇਸ਼ਨ ਟ੍ਰੇਸ ਕਰਨ ਪਿੱਛੋਂ ਤਿੰਨ ਨੌਜਵਾਨਾਂ ਉੱਤੇ ਕਤਲ ਦਾ ਕੇਸ ਦਰਜ ਕਰ ਕੇ ਮ੍ਰਿਤਕ ਦੀ ਪਤਨੀ ਦੇ ਪ੍ਰੇਮੀ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਥਾਣਾ ਧਰਮਕੋਟ ਦੇ ਐਸ ਐਚ ਓ ਗੁਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਗਰਾਓਂ ਦੇ ਪਿੰਡ ਬਹਾਦਰਕੇ ਵਾਸੀ ਜੋਗਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਕਿ ਉਸ ਦੇ ਬੇਟੇ ਸਰਬਜੀਤ (25) ਦੀ ਪਤਨੀ ਕੁਲਵਿੰਦਰ ਕੌਰ ਜਲੰਧਰ ਦੇ ਪਿੰਡ ਭੋਡੇ ਦੀ ਹੈ। 17 ਫਰਵਰੀ ਨੂੰ ਉਹ ਪੇਕੇ ਚਲੀ ਗਈ ਸੀ। ਜਰਨੈਲ ਦੋ ਦੋਸਤਾਂ ਰਾਜਵੀਰ ਅਤੇ ਛਿੰਦੀ ਨਾਲ ਆਇਆ ਅਤੇ ਲੇਬਰ ਦੇ ਕੰਮ ਕਰਾਉਣ ਲਈ ਸੱਦਿਆ ਤੇ 500 ਰੁਪਏ ਐਡਵਾਂਸ ਦਿੱਤੇ। 18 ਫਰਵਰੀ ਨੂੰ ਸਰਬਜੀਤ ਕੰਮ ਕਰਨ ਚਲਾ ਗਿਆ ਤੇ ਗਾਇਬ ਹੋ ਗਿਆ। ਪੁਲਸ ਨੂੰ ਕਾਲ ਡਿਟੇਲ ਤੇ ਲੋਕੇਸ਼ਨ ਤੋਂ ਪਤਾ ਲੱਗਾ ਕਿ ਜਿਸ ਸਥਾਨ ਉੱਤੇ ਹਾਦਸਾ ਹੋਇਆ ਸੀ, ਉਥੇ ਜਰਨੈਲ ਦੀ ਵੀ ਲੋਕੇਸ਼ਨ ਸੀ। ਜਰਨੈਲ ਸਿੰਘ ਅਤੇ ਕੁਲਵਿੰਦਰ ਕੌਰ ਦੀ ਗੱਲਬਾਤ ਦੀ ਡਿਟੇਲ ਛੇਤੀ ਬਾਹਰ ਆ ਗਈ। ਇਸ ਪਿੱਛੋਂ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਨੂੰਹ ਦੇ ਪ੍ਰੇਮੀ ਜਰਨੈਲ ਸਿੰਘ ਪਿੰਡ ਮਾਊ ਸਾਹਿਬ ਜ਼ਿਲ੍ਹਾ ਜਲੰਧਰ, ਉਸ ਦੇ ਦੋ ਦੋਸਤਾਂ ਰਾਜਵੀਰ ਸਿੰਘ ਵਾਸੀ ਭੋਡੇ ਜ਼ਿਲ੍ਹਾ ਜਲੰਧਰ ਅਤੇ ਛਿੰਦੀ ਸਿੰਘ ਪਿੰਡ ਕੋਟਲਾ ਭਾਗੂ ਜ਼ਿਲ੍ਹਾ ਜਲੰਧਰ `ਤੇ ਕਤਲ ਦਾ ਕੇਸ ਦਰਜ ਕੀਤਾ ਅਤੇ ਜਰਨੈਲ ਅਤੇ ਰਾਜਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ। ਛਿੰਦੀ ਦੀ ਤਲਾਸ਼ ਵਿੱਚ ਬੀਤੇ ਦਿਨ ਪੁਲਸ ਨੇ ਕੋਟਲਾ ਭਾਗੂ ਵਿੱਚ ਛਾਪਾ ਮਾਰਿਆ ਸੀ, ਪਰ ਦੋਸ਼ੀ ਫਰਾਰ ਸੀ।

Continue Reading

ਰੁਝਾਨ


Copyright by IK Soch News powered by InstantWebsites.ca