Four members of Khalistan Liberation Force arrested
Connect with us [email protected]

ਅਪਰਾਧ

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚਾਰ ਮੈਂਬਰ ਗ੍ਰਿਫ਼ਤਾਰ

Published

on

arrested

ਖੰਨਾ, 6 ਜੁਲਾਈ, – ਏਥੋਂ ਦੀ ਪੁਲਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸੰਬੰਧ ਰੱਖਦੇ ਚਾਰ ਦੋਸ਼ੀ ਗ੍ਰਿਫ਼ਤਾਰ ਕਰ ਕੇ ਕਿਹਾ ਕਿ ਇਸ ਗਰੁੱਪ ਦਾ ਆਗੂ ਜਰਮਨੀ ਵਿੱਚ ਬੈਠੇ ਹੈਂਡਲਰ ਨਾਲ ਸਬੰਧ ਰੱਖਦਾ ਸੀ ਤੇ ਇਸ ਤਰ੍ਹਾਂ ਬਾਹਰੋਂ ਫੰਡਿੰਗ ਕਰ ਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਸੀ। ਪੁਲਸ ਨੇ ਚਾਰ ਜਣਿਆਂ ਨੂੰ ਹਥਿਆਰਾਂ ਸਣੇ ਫੜਿਆ ਹੈ, ਜਿਨ੍ਹਾਂ ਵਿੱਚੋਂ ਇਕ ਜਣਾ 28 ਅਪ੍ਰੈਲ ਨੂੰ ਪਟਿਆਲਾ ਜੇਲਤੋਂ ਫਰਾਰ ਹੋਇਆ ਸੀ।
ਐੱਸ ਐੱਸ ਪੀ ਖੰਨਾ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਸ ਨੇ ਪ੍ਰਿੰਸਟਾਇਨ ਮਾਲ ਜੀ ਟੀ ਰੋਡ ਖੰਨਾ ਕੋਲ ਨਾਕਾਬੰਦੀ ਦੌਰਾਨ ਇਕ ਇਟੀਓਸ ਕਾਰ, ਜਿਸ ਵਿਚ ਤਿੰਨ ਜਣੇ ਸਨ, ਨੂੰ ਰੋਕਿਆ ਤਾਂ ਉਨ੍ਹਾਂ ਨੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਸ ਨੇ ਦੋ ਜਣਿਆਂ ਨੂੰ ਫੜ ਲਿਆ, ਜਿਨ੍ਹਾਂ ਨੇ ਆਪਣਾ ਨਾਮ ਜਸਵਿੰਦਰ ਸਿੰਘ ਵਾਸੀ ਫਤਿਹਪੁਰ ਬੁੰਗਾ, ਥਾਣਾ ਕੀਰਤਪੁਰ ਸਾਹਿਬ, ਰੋਪੜ ਅਤੇ ਗੌਰਵ ਜੈਨ ਉਰਫ ਮਿੰਕੂ ਵਾਸੀ ਕਾਲਿਆਂਵਾਲਾ,ਜਿ਼ਲਾ ਸਿਰਸਾ ਦੱਸਿਆ ਸੀ। ਇਨ੍ਹਾਂ ਨੇ ਆਪਣੇ ਤੀਜੇ ਸਾਥੀ ਤੇ ਗਰੁੱਪ ਲੀਡਰ ਦਾ ਨਾਮ ਜਸਪ੍ਰੀਤ ਸਿੰਘ ਉਰਫ ਨੂਪੀ ਵਾਸੀ ਡਾਡੀ ਥਾਣਾ ਕੀਰਤਪੁਰ ਸਾਹਿਬ ਜਿ਼ਲਾ ਰੋਪੜ ਦੱਸਿਆ, ਜਿਸ ਨੂੰ ਸੂਆ ਪੁਲੀ ਮਾਜਰੀ ਕੋਲੋਂ ਉਸ ਦੇ ਇਕ ਸਾਥੀ ਪ੍ਰਸ਼ਾਂਤ ਉਰਫ ਕਬੀਰ ਵਾਸੀ ਸੂਰਜਕੁੰਡ ਰਾਮਬਾਗ, ਮੇਰਠ ਨਾਲ ਫੜ ਲਿਆ।ਇਨ੍ਹਾਂ ਲੋਕਾਂ ਨੇ ਇਹ ਕਾਰ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹੀ ਸੀ।ਗਰੁੱਪ ਲੀਡਰ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਦੱਸਿਆ ਕਿ ਉਹ ਕਤਲ ਕੇਸ ਵਿੱਚ ਪਟਿਆਲਾ ਜੇਲ ਵਿਚ ਬੰਦ ਸੀ ਅਤੇ ਆਪਣੇ ਦੋ ਸਾਥੀਆਂ ਸਮੇਤ 28 ਅਪ੍ਰੈਲ ਨੂੰ ਪਟਿਆਲਾ ਜੇਲ ਤੋਂ ਫਰਾਰ ਹੋ ਗਿਆ ਸੀ। ਉਸ ਨੇ ਮੰਨਿਆ ਕਿ ਉਸਨੇ ਪਟਿਆਲਾ ਜੇਲ ਤੋਂ ਫਰਾਰ ਹੋਣ ਪਿੱਛੋਂ ਕਾਰ ਏਅਰਪੋਰਟ ਰੋਡ ਜ਼ੀਰਕਪੁਰ ਤੋਂ ਖੋਹੀ ਅਤੇ ਖਰੜ ਦੇ ਇਕ ਪੈਟਰੋਲ ਪੰਪ ਤੋਂ ਆਪਣੇ ਸਾਥੀਆਂ ਨਾਲ 50 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ। ਇਸ ਦੌਰਾਨ ਕੇ ਐੱਲ ਐੱਫ ਸੰਗਠਨ ਦੇ ਹੈਂਡਲਰ (ਜੋ ਜਰਮਨੀ ਵਿੱਚ ਹੈ) ਨਾਲ ਉਸਦੇ ਸਬੰਧ ਹੋ ਗਏ, ਜਿਹੜਾ ਉਸਨੂੰ ਪੈਸੇ ਭੇਜਕੇ ‘ਟਾਰਗੇਟ ਕਿਲਿੰਗ’ ਲਈ ਕਹਿੰਦਾ ਸੀ।ਇਸ ਪਿੱਛੋਂ ਜਸਪ੍ਰੀਤ ਸਿੰਘ ਉਰਫ ਨੂਪੀ ਨੇ ਪੰਜਾਬ ਦੇ ਕਈ ਮਹੱਤਵਪੂਰਨ ਲੋਕਾਂ ਦੀ ਰੈਕੀ ਕੀਤੀ। ਕੇ ਐੱਲ ਐੱਫ ਨੇ ਉਸ ਨੂੰ ਵੈਸਟਰਨ ਯੂਨੀਅਨ ਅਤੇ ਪੇ ਟੀ ਐੱਮ ਰਾਹੀਂ ਕਈ ਵਾਰ ਫੰਡਿੰਗ ਕੀਤੀ ਸੀ।

Read More Punjab Crime News

ਅਪਰਾਧ

ਯੂ ਪੀ ਅਤੇ ਹਰਿਆਣਾ ਤੋਂ ਪੰਜਾਬ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗ ਦਾ ਪਰਦਾਫਾਸ਼

Published

on

Arrested

10 ਪਿਸਤੌਲਾਂ ਸਮੇਤ ਪੰਜ ਜਣੇ ਗ਼੍ਰਿਫ਼ਤਾਰ
ਹੁਸ਼ਿਆਰਪੁਰ, 31 ਜੁਲਾਈ – ਜ਼ਿਲ੍ਹਾ ਪੁਲਸ ਨੇ ਨਾਜਾਇਜ਼ ਅਸਲਾ ਦੀ ਸਪਲਾਈ ਕਰਨ ਦੀ ਚੇਨ ਤੋੜਦੇ ਹੋਏ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਵਿੱਚੋਂ ਦੋ ਆਨੰਦਪੁਰ ਸਾਹਿਬ, ਇੱਕ ਹਰਿਆਣਾ ਦੇ ਪੇਹੋਵਾ ਅਤੇ ਇੱਕ ਗਾਜ਼ੀਆਬਾਦ ਅਤੇ ਇੱਕ ਮੇਰਠ ਦਾ ਹੈ। ਪੁਲਸ ਨੇ ਇਨ੍ਹਾਂ ਤੋਂ ਕਾਰ, 10 ਨਾਜਾਇਜ਼ ਪਿਸਤੌਲ, ਪੰਜ ਮੈਗਜੀਨ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਨ੍ਹਾਂ ਸਾਰਿਆਂ ਦੀ ਪਛਾਣ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਦੋਵੇਂ ਆਨੰਦਪੁਰ ਸਾਹਿਬ, ਸ਼ਮਸ਼ਾਦ ਅੰਸਾਰੀ ਵਾਸੀ ਮੇਰਠ, ਅਸ਼ਵਨੀ ਕੁਮਾਰ ਵਾਸੀ ਖਿਦਰਪੁਰਾ (ਕੁਰੂਸ਼ੇਤਰ) ਅਤੇ ਮੁਹੰਮਦ ਆਸਿਫ ਵਾਸੀ ਸਾਹਿਬਵਾਲਾ (ਗਾਜ਼ੀਆਬਾਦ) ਦੇ ਰੂਪ ਵਿੱਚ ਹੋਈ ਹੈ।
ਐਸ ਐਸ ਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੜ੍ਹਸ਼ੰਗਰ ਪੁਲਸ ਨੇ ਸੁਖਪਾਲ ਸਿੰਘ ਤੇ ਅਮਰਿੰਦਰ ਸਿੰਘ ਨੂੰ ਫੜਿਆ ਸੀ। ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਪਿਸਤੌਲ ਹਰਿਆਣਾ ਦੇ ਅਸ਼ਵਨੀ ਕੁਮਾਰ ਤੋਂ ਖ਼ਰੀਦੇ ਹਨ। ਇਸ ਦੇ ਬਾਅਦ ਪੁਲਸ ਨੇ ਅਸ਼ਵਨੀ ਕੁਮਾਰ ਨੂੰ ਫੜਿਆ ਤੇ ਬਾਅਦ ਵਿੱਚ ਸਾਹਿਬਵਾਲਾ ਦੇ ਮੁਹੰਮਦ ਆਸਿਫ ਅਤੇ ਮੇਰਠ ਦੇ ਅੰਸਾਰੀ ਦਾ ਨਾਮ ਸਾਹਮਣੇ ਆਇਆ। ਪੁਲਸ ਨੇ ਮੁਹੰਮਦ ਆਸਿਫ ਅਤੇ ਸ਼ਮਸ਼ਾਦ ਅੰਸਾਰੀ ਨੂੰ ਫੜਿਆ ਜਿਨ੍ਹਾਂ ਤੋਂ 10 ਪਿਸਤੌਲ, ਪੰਜ ਮੈਗਜ਼ੀਨ ਅਤੇ ਜਿੰਦਾ ਕਾਰਤੂਸ ਮਿਲੇ। ਸੁਖਪਾਲ ਅਤੇ ਅਮਰਿੰਦਰ ਵਿੱਚ ਰੋਪੜ ਵਿੱਚ ਪਹਿਲਾਂ ਵੀ ਆਪਰਾਧਿਕ ਕੇਸ ਦਰਜ ਹਨ। ਐਸ ਐਸ ਪੀ ਮਾਹਲ ਦੇ ਅਨੁਸਾਰ ਅੰਸਾਰੀ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਹਥਿਆਰ ਸਪਲਾਈ ਕਰਦਾ ਹੈ। ਉਸ ਨੇ ਮੰਨਿਆ ਕਿ ਉਹ ਕਈ ਗੈਂਗਸਟਰਾਂ ਨੂੰ ਜਾਣਦੇ ਹਨ ਅਤੇ ਕਈ ਉਸ ਤੋਂ ਹਥਿਆਰ ਖ਼ਰੀਦਦੇ ਸਨ।

Continue Reading

ਅਪਰਾਧ

ਦਸ ਦਿਨ ਪਹਿਲਾਂ ਰੱਖੇ ਨੌਕਰ ਨੇ ਮਾਲਕ ਦਾ ਪੰਜ ਸਾਲਾ ਬੇਟਾ ਅਗਵਾ ਕਰ ਕੇ ਪੰਜ ਲੱਖ ਮੰਗੇ

Published

on

kidnap

ਲੁਧਿਆਣਾ, 31 ਜੁਲਾਈ – ਥਾਣਾ ਮਿਹਰਬਾਨ ਦੇ ਪਿੰਡ ਰੋਡ ਵਿੱਚ 10 ਦਿਨ ਪਹਿਲਾਂ ਕੰਮ ਉੱਤੇ ਰੱਖੇ ਨੌਕਰਵੱਲੋਂ ਮਾਲਕ ਦੇ ਪੰਜ ਸਾਲਾ ਲੜਕੇ ਨੂੰ ਅਗਵਾ ਕਰਨ ਦਾ ਕੇਸ ਸਾਹਮਣੇ ਆਇਆ ਹੈ।
ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦਾ ਆਚਾਰ ਦਾ ਕੰਮ ਹੈ ਅਤੇ ਘਰ ਵਿੱਚ ਮੱਝ ਰੱਖੀ ਹੈ। 10 ਦਿਨ ਪਹਿਲਾਂ ਇੱਕ ਪ੍ਰਵਾਸੀ, ਜਿਸ ਨੇ ਆਪਣਾ ਨਾਂ ਵਿਜੇ ਕੁਮਾਰ ਰਾਜੂ ਦੱਸਿਆ ਸੀ, ਨੂੰ ਪਸ਼ੂਆਂ ਦੀ ਦੇਖ-ਭਾਲ ਲਈ ਰੱਖ ਲਿਆ। ਕੱਲ੍ਹ ਸ਼ਾਮ ਉਹ ਘਰੋਂ ਬਾਹਰ ਸੀ ਤਾਂ ਨੌਕਰ ਉਸਦੇ ਪੰਜ ਸਾਲਾ ਬੇਟੇ ਅਮਨਦੀਪ ਸਿੰਘ ਨੂੰ ਘਰ ਦੇ ਬਾਹਰ ਖੜ੍ਹੀ ਸਕੂਟਰੀਉੱਤੇ ਬਿਠਾ ਕੇ ਅਗਵਾ ਕਰ ਕੇ ਲੈ ਗਿਆ। ਜਦੋਂ ਉਹ ਘਰ ਆਇਆ ਤਾਂ ਪਤਨੀ ਨੇ ਦੱਸਿਆ ਕਿ ਵਿਜੇ ਬੇਟੇ ਨੂੰ ਸਕੂਟਰੀ ਉੱਤੇ ਬਿਠਾ ਕੇ ਲੈ ਗਿਆ ਹੈ। ਨੌਕਰ ਦਾ ਨੰਬਰ ਮਿਲਾਇਆ ਤਾਂ ਫ਼ੋਨ ਬੰਦ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਮੱਤੇਵਾੜਾ ਪੁਲਸ ਨੂੰ ਦਿੱਤੀ। ਪੀੜਤ ਪਰਵਾਰ ਨੇ ਦੱਸਿਆ ਕਿ ਅਮਨਦੀਪ ਦੋ ਭੈਣਾਂ ਦਾ ਇਕਲੌਤਾ ਭਰਾ ਹੈ।ਪਿੰਡ ਦੇ ਲੋਕ ਨੌਕਰ ਨੂੰ ਲੱਭਣ ਨਿਕਲੇ ਅਤੇ ਰਸਤੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾਂ ਦੋਸ਼ੀ ਨੌਕਰ ਬੱਚੇ ਨੂੰ ਬਿਠਾ ਕੇ ਲਿਜਾਂਦਾ ਨਜ਼ਰ ਆ ਗਿਆ, ਜਿਸ ਪਿੱਛੋਂ ਥਾਣਾ ਮਿਹਰਬਾਨ ਦੀ ਮੁੱਖੀ ਸਿਮਰਜੀਤ ਕੌਰ ਨੇ ਪੁਲਸ ਦੀਆਂ ਚਾਰ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ। ਜਾਂਚ ਦੌਰਾਨ ਮੱਤੇਵਾੜਾ ਜੰਗਲ ਵਿੱਚਦੋਸ਼ੀ ਵੱਲੋਂ ਵਰਤੀ ਸਕੂਟਰੀ ਮਿਲ ਗਈ। ਥਾਣਾ ਮੁੱਖੀ ਨੇ ਦੱਸਿਆ ਕਿ ਦੋਸ਼ੀ ਉਸ ਬੱਚੇ ਨੂੰ ਮੱਤੇਵਾੜਾ ਪੁਲ ਪਾਰ ਕਰ ਕੇ ਨਵਾਂ ਸ਼ਹਿਰ ਵੱਲ ਲੈ ਗਿਆ ਹੈ, ਜਿਸ ਪਿੱਛੋਂ ਪੁਲਸ ਟੀਮ ਤੇ ਇਲਾਕੇ ਦੇ ਲੋਕਾਂ ਨੇ ਨਵਾਂਸ਼ਹਿਰ ਜਾਣ ਵਾਲੇ ਰਸਤੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾ ਦੱਸਿਆ ਕਿ ਇੱਕ ਵਿਅਕਤੀ ਬੱਚੇ ਨਾਲ ਕਾਫ਼ੀ ਦੇਰ ਤੱਕ ਅੱਡੇ ਉੱਤੇ ਬੈਠਾ ਰਿਹਾ ਸੀ ਤੇ ਫਿਰ ਬੱਸ ਵਿੱਚ ਚੜ੍ਹ ਕੇ ਚਲਾ ਗਿਆ।ਥਾਣਾ ਮੁੱਖੀ ਮੁਤਾਬਕ ਕੱਲ੍ਹ ਸਵੇਰੇ ਪਰਮਜੀਤ ਸਿੰਘ ਦੇ ਚਚੇਰੇ ਭਰਾ ਮੰਗਲ ਸਿੰਘ ਦੇ ਫ਼ੋਨਉੱਤੇ ਨੌਕਰ ਵਿਜੇ ਨੇ ਹਿੰਦੀ ਵਿੱਚ ਮੈਸੇਜ ਭੇਜਿਆ ਕਿ ਜੇ ਲੜਕਾ ਚਾਹੀਦਾ ਹੈ ਤਾਂ ਪੰਜ ਲੱਖ ਰੁਪਏ ਦਿਓ, ਜਿਸ ਤੋਂ ਬਾਅਦ ਪੁਲਸ ਨੇ ਉਕਤ ਨੌਕਰ ਦੇ ਫ਼ੋਨ ਦੀ ਲੋਕੇਸ਼ਨ ਚੈਕ ਕਰਨ ਲਈ ਟ੍ਰੈਕ ਉੱਤੇ ਲਾ ਦਿੱਤੀ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More Latest Crime News

Continue Reading

ਅਪਰਾਧ

ਜਾਅਲੀ ਮਾਲ ਬਣਾਉਣ ਵਾਲੀ ਕੰਪਨੀ ਵਿੱਚ ਛਾਪਾ

Published

on

Fraud

ਖੰਨਾ, 31 ਜੁਲਾਈ – ਪੰਜਾਬ ਦੀ ਪ੍ਰਸਿੱਧ ਕੰਪਨੀ ਦਰਸ਼ਨ ਫੂਡਜ਼ ਦਾ ਬੇਹੱਦ ਪਸੰਸਦੀਦਾ ਪ੍ਰੋਡਕਟ ਯੋਫਨ ਤੇ ਫ੍ਰਿੰਗੋ ਦਾ ਜਾਅਲੀ ਮਾਲ ਬਣਾਉਣ ਵਾਲੀ ਆਰ ਐਸ ਫੂਡਜ਼ ਕੰਪਨੀ ਤਰਨਤਾਰਨ ਵਿੱਚ ਦਿੱਲੀ ਕਮਰਸ਼ੀਅਲ ਕੋਰਟ ਦੇ ਹੁਕਮਾਂ ਉੱਤੇ ਛਾਪੇਮਾਰੀ ਕੀਤੀ ਗਈ। ਅਦਾਲਤੀ ਕਮਿਸ਼ਨਰ ਤੇ ਲੋਕਲ ਪੁਲਸ ਦੇ ਛਾਪੇ ਦੌਰਾਨ ਯੋਫਨ ਤੇ ਫ੍ਰਿੰਗੋ ਦਾ ਭਾਰੀ ਮਾਤਰਾ ਵਿੱਚ ਜਾਅਲੀ ਮਾਲ ਅਤੇ ਰਿਕਾਰਡ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਸ ਬਾਰੇ ਦਰਸ਼ਨ ਫੂਡਜ਼ ਦੇ ਮਾਲਕ ਰੁਪਿੰਦਰ ਸਿੰਘ ਨੇ ਦੱਸਿਆ ਕਿ ਆਰ ਐਸ ਫੂਡਜ਼ ਕੰਪਨੀ ਕਈ ਮਹੀਨਿਆਂ ਤੋਂ ਸਾਡੇ ਯੋਫਨ ਨੇ ਫ੍ਰਿੰਗੋ ਦੇ ਜਾਅਲੀ ਪ੍ਰੋਡਕਟਸ ਬਣਾ ਰਹੀ ਸੀ। ਇਸ ਦੀ ਜਾਣਕਾਰੀ ਮਿਲਦਿਆਂ ਸਾਰ ਉਨ੍ਹਾਂ ਨੇ ਦਿੱਲੀ ਕਮਰਸ਼ੀਅਲ ਕੋਰਟ ਵਿੱਚ ਆਰ ਐਸ ਫੂਡਜ਼ ਕੰਪਨੀ ਦੇ ਖ਼ਿਲਾਫ਼ ਕੇਸ ਫਾਈਲ ਕੀਤਾ ਸੀ। ਇਸ ਦੀ ਜਾਂਚ ਪਿੱਛੋਂ ਉਕਤ ਕਾਰਵਾਈ ਕੀਤੀ ਗਈ ਹੈ। ਰੁਪਿੰਦਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਕੋਈ ਵੀ ਡਿਸਟ੍ਰੀਬਿਊਟਰ ਏਦਾਂ ਜਾਅਲੀ ਸਾਮਾਨ ਵੇਚਦਾ ਫੜਿਆ ਗਿਆ ਤਾਂ ਉਸ ਉੱਤੇ ਵੀ ਬਹੁਤ ਜਲਦੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ।

Continue Reading

ਰੁਝਾਨ


Copyright by IK Soch News powered by InstantWebsites.ca