Four killed in Pakistan Army helicopter crash
Connect with us [email protected]

ਅੰਤਰਰਾਸ਼ਟਰੀ

ਪਾਕਿਸਤਾਨੀ ਫੌਜ ਦੇ ਹੈਲੀਕਾਪਟਰ ਨੂੰ ਹਾਦਸੇ `ਚ ਚਾਰ ਜਵਾਨ ਹਲਾਕ

Published

on

  • ਬਲੋਚਿਸਤਾਨ ਵਿੱਚ ਧਮਾਕੇ ਕਾਰਨ ਦੋ ਮੌਤਾਂ, ਅੱਠ ਜ਼ਖਮੀ
    ਇਸਲਾਮਾਬਾਦ, 28 ਦਸੰਬਰ – ਪਾਕਿਸਤਾਨੀ ਫੌਜ ਦਾ ਇੱਕ ਹੈਲੀਕਾਪਟਰ ਗਿਲਗਿਤ ਬਾਲਟਿਸਤਾਨ ਵਿੱਚ ਤਕਨੀਕੀ ਖਰਾਬੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਣ ਨਾਲ ਚਾਰ ਫੌਜੀਆਂ ਦੀ ਮੌਤ ਹੋ ਗਈ। ਇਸ ਹੈਲੀਕਾਪਟਰ ਰਾਹੀਂ ਫੌਜ ਦੇ ਇੱਕ ਜਵਾਨ ਦੀ ਲਾਸ਼ ਸਕਰੂਦ ਦੇ ਹਸਪਤਾਲ ਲਿਜਾਈ ਜਾ ਰਹੀ ਸੀ।
    ਫੌਜ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੈਲੀਕਾਪਟਰ ਕੱਲ੍ਹ ਸ਼ਾਮ ਐਸਤੋਰ ਜ਼ਿਲ੍ਹੇ ਦੇ ਮਿਨੀਮਾਰਗ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਵਾਪਰੇ ਹਾਦਸੇ ਵਿੱਚ ਹੈਲੀਕਾਪਟਰ ਦੇ ਪਾਇਲਟ, ਸਹਾਇਕ ਪਾਇਲਟ ਅਤੇ ਦੋ ਫੌਜੀਆਂ ਦੀ ਮੌਤ ਹੋ ਗਈ।
    ਇਸ ਦੌਰਾਨ ਪਾਕਿਸਤਾਨ ਦੇ ਗੜਬੜੀ ਵਾਲੇ ਬਲੋਚਿਸਤਾਨ ਰਾਜ ਵਿੱਚ ਇੱਕ ਫੁੱਟਬਾਲ ਕਲੱਬ ਦੇ ਨੇੜੇ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜ਼ਖਮੀ ਹੋ ਗਏ।ਪੁਲਸ ਮੁਤਾਬਕ ਇਹ ਧਮਾਕਾ ਪੰਜਗੁਰ ਇਲਾਕੇ ਵਿੱਚ ਹੋਇਆ। ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀਆਂ ਵਿੱਚ ਕੁਝ ਸਕੂਲੀ ਵਿਦਿਆਰਥੀ ਵੀ ਹਨ, ਜੋ ਇੱਥੇ ਫੁੱਟਬਾਲ ਮੈਚ ਖੇਡ ਰਹੇ ਸਨ ਜਾਂਮੈਚ ਦੇਖ ਰਹੇ ਸਨ।
    ਦੂਸਰੇ ਪਾਸੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਅੱਤਵਾਦੀ ਹਮਲੇ ਕਾਰਨ ਸੱਤ ਪਾਕਿਸਤਾਨੀ ਜਵਾਨ ਮਾਰੇ ਗਏ। ਪਾਕਿਸਤਾਨੀ ਫੌਜ ਦੇ ਅਨੁਸਾਰ ਅੱਤਵਾਦੀਆਂ ਨੇ ਦੇਰ ਰਾਤ ਇੱਥੋਂ ਦੇ ਹਰਨਈ ਖੇਤਰ ਵਿੱਚਫਰੰਟੀਅਰ ਕੋਰ (ਐਫ ਸੀ) ਦੀ ਇੱਕ ਚੌਕੀ ‘ਤੇ ਗੋਲੀਬਾਰੀ ਕੀਤੀ। ਇਸ ਮਗਰੋਂ ਦੋਵਾਂ ਪਾਸਿਉਂ ਹੋਈ ਗੋਲੀਬਾਰੀ ਵਿੱਚ ਸੱਤ ਜਵਾਨ ਮਾਰੇ ਗਏ। ਵਰਨਣਯੋਗ ਹੈ ਕਿ ਪੰਜ ਦਿਨ ਪਹਿਲਾਂ ਇਸ ਸੂਬੇ ਵਿੱਚ ਸੁਰੱਖਿਆ ਬਲਾਂ ਨੇ ਦਸ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ, ਜਿਸ ਦੇ ਬਾਅਦ ਇਹ ਵੱਡਾ ਹਮਲਾ ਕੀਤਾ ਗਿਆ ਹੈ।

Click Here To Read Punjabi newspaper

ਅੰਤਰਰਾਸ਼ਟਰੀ

ਅਫ਼ਗਾਨ ਜੰਗ ਦੌਰਾਨ ਰੂਸੀ ਜਹਾਜ਼ ਮੱਧ ਏਸ਼ੀਅਨ ਦੇਸ਼ਾਂ ਦੀ ਅਫ਼ਗਾਨ ਸਰਹੱਦ ਉੱਤੇ ਤਾਇਨਾਤ

Published

on

ਤਾਲਿਬਾਨ ਨੇਤਾ ਚੀਨ ਦੇ ਵਿਦੇਸ਼ ਮੰਤਰੀ ਨੂੰ ਮਿਲੇ
ਮਾਸਕੋ, 29 ਜੁਲਾਈ, – ਅਫ਼ਗਾਨਿਸਤਾਨ ਵਿੱਚ ਜੰਗ ਵਿੱਚ ਮੱਧ ਏਸ਼ੀਅਨ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਰੂਸੀ ਫ਼ੌਜ ਚੌਕਸ ਹੋ ਗਈ ਹੈ। ਇਨ੍ਹਾਂ ਦੇਸ਼ਾਂਵਿੱਚ ਰੂਸ ਦੀ ਸਰਗਰਮੀ ਵਧ ਗਈ ਹੈ।
ਪਤਾ ਲੱਗਾ ਹੈ ਕਿ ਤਾਜਿਕਸਤਾਨ ਦੀ ਸਰਹੱਦ ਉੱਤੇ ਟੈਂਕ ਤਾਇਨਾਤ ਕਰਨ ਪਿੱਛੋਂ ਰੂਸ ਦੇ ਲੜਾਕੂ ਜਹਾਜ਼ ਏਥੇ ਆ ਕੇ ਜੰਗੀ ਐਕਸਰਸਾਈਜ਼ ਕਰਨਗੇ। ਦੂਸਰੇ ਪਾਸੇ ਅਫ਼ਗਾਨ ਫ਼ੌਜ ਨੇ ਤਾਲਿਬਾਨ ਦੇ ਕਈ ਅੱਡਿਆਂ ਉੱਤੇ ਹਮਲੇ ਕਰ ਕੇ 23 ਤਾਲਿਬਾਨ ਨੂੰ ਮਾਰ ਦਿੱਤਾ ਹੈ।ਅਫ਼ਗਾਨਿਸਤਾਨਵਿੱਚ ਤਾਲਿਬਾਨ ਦੇ ਤੇਜ਼ੀ ਨਾਲ ਕਬਜ਼ੇਪਿੱਛੋਂ ਗੁਆਂਢੀ ਦੇਸ਼ ਚੌਕਸ ਹੋ ਗਏ ਅਤੇ ਖਾਸ ਤੌਰ ਉੱਤੇ ਤਜ਼ਾਕਿਸਤਾਨ, ਉਜ਼ਬੇਕਿਸਤਾਨ ਆਦਿ ਨਾਲ ਲੱਗਦੀਆਂ ਸਰਹੱਦਾਂ ਉੱਤੇ ਫ਼ੌਜਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।ਰੂਸ ਨੇ ਅਫਗਾਨ ਸਰਹੱਦਨਾਲ ਲੱਗਦੇਤਾਜਿਕਸਤਾਨ ਦੇ ਇਲਾਕੇਵਿੱਚ ਪਹਿਲਾਂ ਆਪਣੇ ਫ਼ੌਜੀ ਤੇ ਟੈਂਕ ਲਿਆਂਦੇ ਸਨ, ਫਿਰ ਹਵਾਈ ਤਾਕਤ ਵਧਾ ਦਿੱਤੀਤੇ 10 ਅਗਸਤ ਤਕ ਅਫਗਾਨ ਸਰਹੱਦ ਉੱਤੇਤਾਜਿਕਸਤਾਨ, ਕਿਰਗਿਸਤਾਨ ਤੇ ਉਜ਼ਬੇਕਿਸਤਾਨ ਦੇ ਸਹਿਯੋਗ ਨਾਲ ਜੰਗੀ ਐਕਸਰਸਾਈਜ਼ ਕੀਤਾ ਜਾ ਰਹੀ ਹੈ। ਰੂਸ ਨੇ ਏਥੇ ਸੁਖੋਈ-25 ਜਹਾਜ਼ਾਂ ਲਿਆਂਦੇ ਹਨ ਅਤੇ ਰੂਸ ਮੱਧ ਏਸ਼ਿਆਈ ਦੇਸ਼ਾਂ ਨੂੰ ਅਫਗਾਨ ਸਮੱਸਿਆ ਦੇ ਪੱਖ ਤੋਂ ਸੁਰੱਖਿਆ ਦੀ ਪੂਰੀ ਗਾਰੰਟੀ ਦੇਣਾ ਚਾਹੁੰਦਾ ਹੈ, ਤਾਂ ਕਿ ਅਮਰੀਕਾ ਨੂੰ ਓਥੇ ਫੌਜੀ ਅੱਡਾ ਬਣਾਉਣਵਿੱਚ ਕਾਮਯਾਬੀ ਨਾ ਮਿਲ ਸਕੇ।
ਓਧਰ ਅਫਗਾਨਿਸਤਾਨ ਵਿੱਚ ਫਰਯਾਬ ਰਾਜ ਦੇ ਪਸ਼ਤੂਨਕੋਟ ਅਤੇ ਅਲਮਾਰ ਜ਼ਿਲ੍ਹਿਆਂਵਿੱਚਲੇ ਤਾਲਿਬਾਨ ਦੇ ਅੱਡਿਆਂ ਉੱਤੇਅਫਗਾਨ ਫੌਜ ਨੇ ਜ਼ਬਰਦਸਤ ਹਮਲੇ ਕੀਤੇ ਅਤੇ ਹਥਿਆਰ ਅਤੇ ਗੋਲਾ-ਬਾਰੂਦ ਬਰਬਾਦ ਕਰਨ ਦੇ ਨਾਲ ਹੀ 23 ਤਾਲਿਬਾਨੀ ਨੂੰ ਮਾਰ ਦਿੱਤਾਹੈ। ਤਾਲਿਬਾਨ ਏਥੇ ਫਰਯਾਬ ਰਾਜ ਦੀ ਰਾਜਧਾਨੀ ਮੇਮਨਾ ਉੱਤੇ ਕਬਜ਼ਾ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਤਾਲੁਕਾਨ ਸ਼ਹਿਰ ਉੱਤੇ ਕਬਜ਼ੇ ਵਾਸਤੇ ਵੀ ਜੰਗ ਚੱਲ ਰਹੀ ਹੈ।
ਇਸ ਦੌਰਾਨ ਅੱਜ ਵੀਰਵਾਰ ਨੂੰ ਅਫਗਾਨਿਸਤਾਨ ਦੇ 90 ਫ਼ੀਸਦੀ ਇਲਾਕਿਆਂ ਉੱਤੇ ਕਬਜ਼ੇਦਾ ਦਾਅਵਾ ਕਰਦੇ ਤਾਲਿਬਾਨ ਦਾ ਇਕ ਗਰੁੱਪ ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਹੇਠ ਚੀਨ ਪਹੁੰਚ ਗਿਆ। ਅਮਰੀਕੀ ਫੌਜਾਂ ਦੀ ਵਾਪਸੀ ਦੇ ਐਲਾਨ ਪਿੱਛੋਂ ਤਾਲਿਬਾਨ ਨੇਤਾ ਪਹਿਲੀ ਵਾਰ ਚੀਨ ਗਏ ਹਨ। ਇਸ ਯਾਤਰਾ ਦੌਰਾਨ ਤਾਲਿਬਾਨ ਦੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਹੋਈ, ਜਿਹੜੀ ਡਿਪਲੋਮੈਟਿਕ ਖੇਤਰ ਵਿਚ ਅਫਗਾਨਿਸਤਾਨ ਬਾਰੇ ਬੜੀ ਅਹਿਮ ਮੰਨੀ ਗਈ ਹੈ। ਇਸ ਗੱਲਬਾਤ ਦੌਰਾਨ ਤਾਲਿਬਾਨ ਨੇ ਚੀਨ ਨੂੰ ‘ਭਰੋਸੇਮੰਦ ਦੋਸਤ’ ਕਹਿ ਕੇ ਭਰੋਸਾ ਦਿੱਤਾ ਕਿ ਤਾਲਿਬਾਨ ‘ਕਿਸੇ ਨੂੰਅਫਗਾਨ ਖੇਤਰ ਦੀ ਵਰਤੋਂ’ ਨਹੀਂ ਕਰਨ ਦੇਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਇਕ ਮੀਡੀਆ ਬ੍ਰੀਫਿੰਗ ਵਿਚ ਪੁਸ਼ਟੀ ਕੀਤੀ ਕਿ ਬਰਾਦਰ ਦੀ ਅਗਵਾਈ ਵਿਚ ਇਕ ਵਫਦ ਬੀਜਿੰਗ ਦੇ ਨੇੜੇ ਬੰਦਰਗਾਹ ਵਾਲੇ ਸ਼ਹਿਰ ਤਿਆਨਜਿਨ ਵਿਚ ਵਾਂਗ ਨੂੰ ਮਿਲਿਆ ਹੈ ਅਤੇ ਮੰਤਰਾਲੇ ਨੇ ਵਾਨ ਦੀ ਬਰਾਦਰ ਦੇ ਵਫ਼ਦ ਨਾਲ ਮੁਲਾਕਾਤ ਦੀਆਂ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਪਾਈਆਂ ਹਨ। ਇਹ ਮੁਲਾਕਾਤ ਉਸ ਵੇਲੇ ਹੋ ਰਹੀ ਹੈ, ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੇ ਚੀਫ ਫੈਜ ਹਾਮਿਦ ਨੇ ਚੀਨ ਜਾ ਕੇ ਵਾਂਗ ਯੀ ਨਾਲ ਮੁਲਾਕਾਤ ਕੀਤੀ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਬਾਇਡਨ ਨੇ ਰੂਸ ਉੱਤੇ ਅਮਰੀਕਾ ਦੀਆਂ ਚੋਣਾਂ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ

Published

on

Jo Biden

ਵਾਸ਼ਿੰਗਟਨ, 28 ਜੁਲਾਈ, – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੱਲ੍ਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਗੰਭੀਰ ਦੋਸ਼ ਲਾ ਕੇ ਕਿਹਾ ਹੈ ਕਿ ਪੁਤਿਨ ਭਰਮਾਊ ਸੂਚਨਾਵਾਂ ਫੈਲਾ ਕੇ ਸਾਲ 2022ਦੌਰਾਨ ਅਮਰੀਕਾ ਦੀ ਪ੍ਰਤੀਨਿਧੀ ਸਭਾ (ਪਾਰਲੀਮੈਂਟ ਦਾ ਹੇਠਲਾ ਹਾਊਸ)ਅਤੇ ਰਾਜਾਂ ਦੀਆਂ ਉਪ ਚੋਣਾਂ ਵਿੱਚ ਵਿਘਨ ਪਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਹੀ ਅਸਲ ਸਮੱਸਿਆ ਦੀ ਜੜ੍ਹ ਹਨ, ਉਹ ਉਸ ਅਰਥ ਵਿਵਸਥਾ ਦੇ ਸਰਬ ਉੱਚ ਅਹੁਦੇ ਉੱਤੇ ਹਨ, ਜਿਨ੍ਹਾਂ ਕੋਲ ਐਟਮੀ ਸ਼ਕਤੀ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਇਸ ਮੌਕੇ ਜੋਅ ਬਾਇਡਨ ਨੇ ਪਿਛਲੇ ਦਿਨੀਂ ਹੋਏ ਰੈਨਸਮਵੇਅਰ ਦੇ ਹਮਲਿਆਂ ਕਾਰਨ ਚਿੰਤਾ ਪ੍ਰਗਟਾਈ। ਇਨ੍ਹਾਂ ਹਮਲਿਆਂਵਿੱਚ ਸਾਈਬਰ ਅਪਰਾਧੀਆਂ ਨੇ ਡਾਟਾ ਚੋਰੀ ਕਰ ਕੇ ਉਸ ਬਦਲੇ ਮੋਟੀ ਰਕਮ ਫਿਰੌਤੀਵਜੋਂ ਮੰਗੀ ਸੀ। ਜੋਅ ਬਾਇਡਨ ਨੇ ਇਹ ਗੱਲ ਆਫਿਸ ਆਫ ਅਮੈਰੀਕਨ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇ ਦਫ਼ਤਰਵਿੱਚ ਰੈਗੂਲਰ ਬ੍ਰੀਫਿੰਗ ਮੌਕੇ ਕਹੀ। ਉਨ੍ਹਾਂ ਨੇ ਕਿਹਾ ਕਿ ‘ਰੂਸ ਮੱਧ-ਕਾਲੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਗ਼ਲਤ ਤੇ ਭਰਮਾਊ ਸੂਚਨਾਵਾਂ ਫੈਲਾ ਰਿਹਾ ਹੈ।’ ਬਾਇਡੇਨ ਨੇ ਕਿਹਾ ਕਿ ਸਾਡੀ ਖ਼ੁਦਮੁਖ਼ਤਿਆਰੀ ਉੱਤੇ ਇਹ ਮਾਸਕੋ ਦਾ ਸਿੱਧਾ ਹਮਲਾ ਹੈ। ਉੱਤਰੀ ਵਰਜੀਨੀਆ ਦੇ ਓਡੀਐੱਨਆਈ ਹੈੱਡਕੁਆਰਟਰ ਵਿੱਚ ਹੋਈ ਇਸ ਬੈਠਕਵਿੱਚ ਅਮਰੀਕਾ ਦੀ ਇੰਟੈਲੀਜੈਂਸ ਕਮੇਟੀ ਦੇ 120 ਨੁਮਾਇੰਦੇ ਮੌਜੂਦ ਸਨ।
ਵਰਨਣ ਯੋਗ ਹੈ ਕਿ ਸਾਲ 2022 ਵਿੱਚ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ ਤੇ ਸੈਨੇਟ ਦੀਆਂ ਖਾਲੀ ਹੋਣ ਵਾਲੀਆਂ 34 ਸੀਟਾਂ ਦੇ ਨਾਲ 36 ਰਾਜਾਂਵਿੱਚ ਚੋਣਾਂ ਹੋਣ ਜਾ ਰਹੀਆਂ ਹਨ।

Continue Reading

ਅੰਤਰਰਾਸ਼ਟਰੀ

ਹੱਬਲ ਨੂੰ ਜੁਪੀਟਰ ਉੱਤੇ ਪਾਣੀ ਦੀ ਭਾਫ਼ ਦੇ ਸਬੂਤ ਮਿਲੇ

Published

on

water vapor on Jupiter

ਵਾਸ਼ਿੰਗਟਨ, 28 ਜੁਲਾਈ – ਅਸਟੋ੍ਰਨਾਮਰ ਨੇ ਪਹਿਲੀ ਵਾਰ ਨਾਸਾ ਦੇ ਹਬਲ ਸਪੇਸ ਟੈਲੀਸਕੋਪ ਦੀ ਵਰਤੋਂ ਕਰਦੇ ਹੋਏ ਜੁਪੀਟਰ ਦੇ ਚੰਦ ਗੈਨੀਮੇਡ ਦੇ ਵਾਤਾਵਰਣ ਵਿੱਚ ਪਾਣੀ ਦੀ ਭਾਫ਼ ਦੇ ਸਬੂਤ ਬਾਰੇ ਖੁਲਾਸਾ ਕੀਤਾ ਹੈ। ਇਹ ਭਾਫ਼ ਓਦੋਂ ਬਣਦੀ ਹੈ, ਜਦੋਂ ਚੰਦ ਦੀ ਸਤ੍ਹਾ ਤੋਂ ਬਰਫ਼ ਉਪਰ ਉਠਦੀ ਹੈ, ਭਾਵ ਠੋਸ ਤੋਂ ਗੈਸ ਵਿੱਚ ਬਦਲ ਜਾਂਦੀ ਹੈ। ਨਤੀਜੇ ਵਜੋਂ ਨੇਚਰ ਐਸਟ੍ਰੋਨਾਮੀ ਜਰਨਲ ਵਿੱਚ ਪ੍ਰਕਾਸ਼ਿਤ ਹੋਏ ਹਨ।
ਪਿਛਲੀ ਖੋਜ ਵਿੱਚ ਸਬੂਤ ਪੇਸ਼ ਕੀਤੇ ਗਏ ਹਨ ਕਿ ਸੂਰਜੀ ਮੰਡਲ ਦੇ ਸਭ ਤੋਂ ਵੱਡੇ ਚੰਦ ਗੈਨੀਮੇਡ ਵਿੱਚ ਧਰਤੀ ਦੇ ਸਾਰੇ ਮਹਾਸਾਗਰਾਂ ਦੇ ਮੁਕਾਬਲੇ ਜ਼ਿਆਦਾ ਪਾਣੀ ਹੈ, ਪਰ ਉਥੋਂ ਦਾ ਤਾਪਮਾਨ ਇੰਨਾ ਘੱਟ ਹੈ ਕਿ ਸਤ੍ਹਾ ਉੱਤੇ ਪਾਣੀ ਜੰਮ ਜਾਂਦਾ ਹੈ। ਗੈਨੀਮੇਡ ਦਾ ਮਹਾਸਾਗਰ ਕ੍ਰਸਟ ਤੋਂ ਲੱਗਭਗ 100 ਮੀਲ ਹੇਠਾਂ ਹੋ ਸਕਦਾ ਹੈ, ਇਸ ਲਈ ਪਾਣੀ ਦੀ ਭਾਫ਼ ਇਸ ਮਹਾਸਾਗਰ ਦੇ ਪਾਣੀ ਦੇ ਭਾਫ਼ ਬਣਕੇ ਉਡਣ ਦੀ ਅਗਵਾਈ ਨਹੀਂ ਕਰ ਸਕਦੀ। ਪਾਣੀ ਦੀ ਭਾਫ਼ ਦੇ ਇਸ ਸਬੂਤ ਨੂੰ ਲੱਭਣ ਲਈ, ਆਸਟ੍ਰੋਨਾਮਰਸ ਨੇ ਪਿਛਲੇ ਦਹਾਕਿਆਂ ਤੋਂ ਹਬਲ ਟਿੱਪਣੀਆਂ ਦੀ ਫਿਰ ਜਾਂਚ ਕੀਤੀ ਹੈ। ਉਨ੍ਹਾਂ ਨੂੰ ਪਤਾ ਲੱਗਾ ਕਿ ਗੈਨੀਮੇਡ ਦੇ ਵਾਤਾਵਰਣ ਵਿੱਚ ਸ਼ਾਇਦ ਹੀ ਕੋਈ ਐਟਮੀ ਆਕਸੀਜਨ ਹੋਵੇ। ਗੈਨੀਮੇਡ ਦੀ ਸਤ੍ਹਾ ਦਾ ਤਾਪਮਾਨ ਪੂਰੇ ਦਿਨ ਵਿੱਚ ਬਹੁਤ ਬਦਲਦਾ ਰਹਿੰਦਾ ਹੈ ਤੇ ਇਕੂਵੇਟਰ ਨੇੜੇ ਦੁਪਹਿਰ ਦੇ ਨੇੜੇ-ਤੇੜੇ ਇਹ ਗਰਮ ਹੋ ਸਕਦਾ ਹੈ ਕਿਉਂਕਿ ਬਰਫ਼ ਦੀ ਸਤ੍ਹਾ ਪਾਣੀ ਦੇ ਅਣੂਆਂ ਦੀ ਕੁਝ ਛੋਟੀ ਮਾਤਰਾ ਨੂੰ ਛੱਡਦੀ ਹੈ। ਰੋਥ ਨੇ ਕਿਹਾ ਕਿ ਇਹ ਓਦੋਂ ਪੈਦਾ ਹੁੰਦਾ ਹੈ ਜਦੋਂ ਊਰਜਾਵਾਨ ਕਣ ਬਰਫ਼ ਦੀ ਸਤ੍ਹਾ ਨੂੰ ਨਸ਼ਟ ਕਰ ਦਿੰਦੇ ਹਨ।

Continue Reading

ਰੁਝਾਨ


Copyright by IK Soch News powered by InstantWebsites.ca