US election: Four Indian-origin Democratic MPs win again
Connect with us [email protected]

ਅੰਤਰਰਾਸ਼ਟਰੀ

ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਚਾਰੇ ਡੈਮੋਕ੍ਰੈਟਿਕ ਐੱਮ ਪੀ ਫਿਰ ਜਿੱਤ ਗਏ

Published

on

Four Indian-origin Democratic

ਵਾਸ਼ਿੰਗਟਨ, 4 ਨਵੰਬਰ, – ਅਮਰੀਕੀ ਚੋਣਾਂ ਦੌਰਾਨ ਭਾਰਤੀ-ਅਮਰੀਕੀ ਭਾਈਚਾਰਾ ਪਹਿਲੀ ਵਾਰ ਵੱਡੀ ਤਾਕਤ ਬਣ ਕੇ ਉਭਰਿਆ ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡੈਮੋਕ੍ਰੈਟਿਕ ਪਾਰਟੀ ਦੇ ਟਿਕਟ ਉੱਤੇ ਅਮਰੀਕੀ ਕਾਂਗਰਸ ਦੀ ਪ੍ਰਤੀਨਿਧੀ ਸਭਾ ਲਈ ਚੋਣ ਲੜੇ ਭਾਰਤੀ ਮੂਲ ਵਾਲੇ ਚਾਰੇ ਉਮੀਦਵਾਰ ਜਿੱਤ ਗਏ ਹਨ। ਇਨ੍ਹਾਂ ਵਿਚ ਡਾਕਟਰ ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋਅ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਸ਼ਾਮਲ ਹਨ।
ਵਰਨਣ ਯੋਗ ਹੈ ਕਿ ਡੈਮੋਕ੍ਰੈਟਿਕ ਅਤੇ ਰੀਪਬਲਿਕਨਦੋਵੇਂ ਪਾਰਟੀਆਂ ਨੇ ਭਾਰਤੀ ਭਾਈਚਾਰੇ ਦੇ 18 ਲੱਖ ਵੋਟਰਾਂ ਨੂੰ ਲੁਭਾਉਣ ਲਈ ਕਈ ਕਦਮ ਚੁੱਕੇ ਸਨ,ਕਿਉਂਕਿ ਫਲੋਰੀਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲੀਨਾ, ਟੈਕਸਾਸ ਅਤੇ ਪੈੱਨਸਿਲਵੇਨੀਆ ਵਰਗੇ ਸਖਤ ਮੁਕਾਬਲੇ ਵਾਲੇ ਰਾਜਾਂ ਵਿਚ ਜਿੱਤ ਦੇ ਲਈ ਭਾਈਚਾਰੇ ਦੀਆਂ ਵੋਟਾਂ ਅਹਿਮ ਹਨ। ਭਾਰਤੀ ਮੂਲ ਦੇ ਪਾਰਲੀਮੈਂਟ ਮੈਬਰਾਂ ਦੇ ਗਰੁੱਪਾਂ ਨੂੰ ਕ੍ਰਿਸ਼ਨਾਮੂਰਤੀ ਗੈਰ ਰਸਮੀ ਤੌਰ ਉੱਤੇ ‘ਸਮੋਸਾ ਕਾਕਸ’ ਕਹਿੰਦੇ ਹਨ ਅਤੇ ਇਨ੍ਹਾਂ ਚੋਣਾਂ ਵਿਚ ਇਸ ਗਰੁੱਪ ਵਿਚ ਇਕ ਮੈਂਬਰ ਵਧਣ ਦੀ ਆਸ ਹੈ।’ਸਮੋਸਾ ਕਾਕਸ’ ਵਿਚ ਇਸ ਸਮੇਂ ਪੰਜ ਭਾਰਤੀ-ਅਮਰੀਕੀ ਪਾਰਲੀਮੈਂਟ ਮੈਂਬਰ ਹਨ, ਜਿਨ੍ਹਾਂ ਵਿਚ ਚਾਰ ਪ੍ਰਤੀਨਿਧੀ ਸਭਾ ਦੇ ਮੈਂਬਰ ਅਤੇ ਪੰਜਵੀਂ ਸੈਨੇਟਰ ਕਮਲਾ ਹੈਰਿਸ ਹਨ। ਕਮਲਾ ਹੈਰਿਸ ਇਨ੍ਹਾਂ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਨ।
ਰਾਜਾ ਕ੍ਰਿਸ਼ਨਾਮੂਰਤੀ (47) ਨੇ ਲਿਬਰਟੇਰੀਅਨ ਪਾਰਟੀ ਦੇ ਉਮੀਦਵਾਰ ਪ੍ਰੇਸਟਨ ਨੈਲਸਨ ਨੂੰ ਆਸਾਨੀ ਨਾਲ ਹਰਾ ਦਿੱਤਾ ਹੈ। ਰੋਅ ਖੰਨਾ ਨੇ ਆਪਣੇ ਭਾਰਤੀ ਮੂਲ ਦੇ ਵਿਰੋਧੀ ਤੇ ਰੀਪਬਲਕਿਨ ਪਾਰਟੀ ਦੇ ਉਮੀਦਵਾਰ ਰਿਤੇਸ਼ ਟੰਡਨ (48) ਨੂੰ ਹਰਾਇਆ ਹੈ। ਉਹ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਦੇ 17ਵੇਂ ਕਾਂਗਰਸ ਚੋਣ ਖੇਤਰ ਜਿੱਤੇ ਹਨ। ਸਮੋਸਾ ਕਾਕਸ ਵਿੱਚ ਸਭ ਤੋਂ ਸੀਨੀਅਰ ਮੈਂਬਰ ਡਾਕਟਰ ਐਮੀ ਬੇਰਾ (55) ਨੇ ਆਸਾਨੀ ਨਾਲ ਪੰਜਵੀਂ ਵਾਰ ਕੈਲੀਫੋਰਨੀਆ ਦੇ ਸੱਤਵੇਂ ਕਾਂਗਰਸ ਚੋਣ ਖੇਤਰ ਤੋਂ ਜਿੱਤ ਦਰਜ ਕੀਤੀ ਹੈ। ਓਹੀਓ ਤੋਂਨੀਰਜ ਐਂਟਨੀ ਸੈਨੇਟਰ ਚੁਣੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਉਨ੍ਹਾ ਨੇ ਡੈਮੋਕ੍ਰੈਟਿਕ ਉਮੀਦਵਾਰ ਮਾਰਕ ਫੋਗਲ ਨੂੰ ਹਰਾਇਆ।

Click Here Political News Online in Punjabi

ਅੰਤਰਰਾਸ਼ਟਰੀ

ਅਮਰੀਕਾ ਨੇ ਅਫ਼ਗਾਨਿਸਤਾਨ ਵਿਚਲੇ 10 ਫ਼ੌਜੀ ਅੱਡੇ ਸਮੇਟੇ

Published

on

USA vs afganistan

ਵਾਸ਼ਿੰਗਟਨ, 28 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਨੂੰ ਕੱਢਣ ਜਾਂ ਘੱਟ ਕਰਨ ਦੇ ਕੰਮ ਰੁੱਝ ਗਏ ਜਾਪਦੇ ਹਨ। ਇਸ ਦੇਸ਼ ਵਿੱਚ ਤਾਲਿਬਾਨ ਦੀ ਹਿੰਸਾ ਵਿਚ ਭਾਵੇਂ ਕੋਈ ਕਮੀ ਨਹੀਂ, ਫਿਰ ਵੀ ਅਮਰੀਕਾ ਨੇ ਆਪਣੀ ਫ਼ੌਜ ਹੌਲੀ-ਹੌਲੀ ਘੱਟ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਤਾਜ਼ਾ ਸੂਚਨਾ ਅਨੁਸਾਰ ਅਮਰੀਕਾ ਨੇ ਆਪਣੇ 10 ਫ਼ੌਜੀ ਅੱਡੇ ਬੰਦ ਕਰ ਦਿੱਤੇ ਹਨ।
ਉਂਜ ਇਹ ਜਾਣਕਾਰੀ ਅਜੇ ਤੱਕ ਨਹੀਂ ਮਿਲਦੀ ਕਿ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ ਕਿੰਨੇ ਫ਼ੌਜੀ ਅੱਡੇ ਹਨ। ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਤੇ ਜਹਾਜ਼ਾਂ ਦੇ ਮਾਰਨ ਦੀ ਘਟਨਾ ਦੇਪਿੱਛੋਂ ਅਮਰੀਕਾ ਨੇ ਜਦੋਂ ਇੱਥੇ ਜੰਗ ਸ਼ੁਰੂ ਕੀਤੀ ਤਾਂ ਏਥੇ ਸੈਂਕੜੇ ਫ਼ੌਜੀ ਅੱਡੇ ਬਣਾਏ ਸਨ, ਪ੍ਰੰਤੂ ਅੱਜਕੱਲ੍ਹ ਇਹ ਘਟ ਕੇ ਕੁਝ ਦਰਜਨ ਰਹਿ ਗਏ ਹਨ। ਤਾਜ਼ਾ ਖ਼ਬਰਾਂ ਮੁਤਾਬਕ ਅਮਰੀਕਾ ਨੇ ਅਜਿਹੇ ਰਾਜਾਂ ਵਿਚਲੇ ਫ਼ੌਜੀ ਅੱਡੇ ਵੀ ਬੰਦ ਕਰ ਦਿੱਤੇ ਹਨ, ਜਿੱਥੇ ਅਜੇ ਤੱਕ ਜ਼ੋਰ ਦੀ ਹਿੰਸਾ ਚੱਲ ਰਹੀ ਹੈ। ਜਿਹੜੇ 10 ਅੱਡੇ ਬੰਦ ਕੀਤੇ ਗਏ ਹਨ, ਉਨ੍ਹਾਂ ਵਿਚ ਹੇਲਮੰਡ, ਕਾਬੁਲ ਅਤੇ ਕੁੰਦੁਜ ਦੇ ਫ਼ੌਜੀ ਅੱਡੇ ਸ਼ਾਮਲ ਹਨ। ਅਮਰੀਕੀ ਫ਼ੌਜ ਨੇ ਆਪਣੀਆਂ ਬੱਸਾਂ ਅਫ਼ਗਾਨ ਫ਼ੌਜ ਨੂੰ ਦੇ ਦਿੱਤੀਆਂ ਅਤੇ ਕੁਝ ਸੀਲ ਕਰ ਦਿੱਤੀਆਂ ਹਨ। ਅਮਰੀਕਾ 15 ਜਨਵਰੀ ਤਕ ਪੰਜ ਹਜ਼ਾਰ ਫ਼ੌਜੀ ਘਟਾ ਕੇ ਕੁੱਲ ਗਿਣਤੀ ਢਾਈ ਹਜ਼ਾਰ ਰੱਖਣਾ ਚਾਹੁੰਦਾ ਹੈ। ਵਰਨਣ ਯੋਗ ਹੈ ਕਿਫ਼ੌਜ ਦੀ ਹੌਲੀ-ਹੌਲੀ ਵਾਪਸੀ ਕਰਨਾ ਅਮਰੀਕਾ ਦੇ ਤਾਲਿਬਾਨ ਨਾਲ ਹੋਏ ਸਮਝੌਤੇ ਦੀ ਮੁੱਖ ਸ਼ਰਤ ਸੀ। ਇਹ ਸਮਝੌਤਾ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਇਸ ਸਾਲ ਫਰਵਰੀ ਵਿਚ ਕੀਤਾ ਗਿਆ ਸੀ।

Click Here Exclusive Punjabi Breaking News

Continue Reading

ਅੰਤਰਰਾਸ਼ਟਰੀ

ਈਰਾਨ ਦੇ ਸਿਖਰਲੇ ਐਟਮ ਵਿਗਿਆਨੀ ਫਖਰੀ ਜਾਦੇਹ ਦਾ ਕਤਲ

Published

on

Fakhri Jadeh
  • ਈਰਾਨ ਵੱਲੋਂ ਕਾਤਲਾਂ ਉੱਤੇ ਕਹਿਰ ਵਰ੍ਹਾਉਣ ਦੀ ਧਮਕੀ
    ਦੁਬਈ, 28 ਨਵੰਬਰ – ਈਰਾਨ ਦੇ ਗੁਪਤ ਐਟਮ ਬੰਬ ਪ੍ਰੋਗਰਾਮ ਦੇ ਮੋਹਰੀ ਸਿਖਰਲੇ ਵਿਗਿਆਨੀ ਮੋਹਸਿਨ ਫਖਰੀਜਾਦੇਹ ਦੀ ਕੱਲ੍ਹ ਤਹਿਰਾਨ ਦੇ ਨੇੜੇ ਘਾਤ ਲਾ ਕੇ ਹੱਤਿਆ ਕਰ ਦਿੱਤੀ ਗਈ।
    ਇਸ ਘਟਨਾ ਤੋਂ ਭੜਕੇ ਈਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮਨੇਈ ਦੇ ਫੌਜੀ ਸਲਾਹਕਾਰ ਤੇ ਕਮਾਂਡਰ ਹੋਸੈਨ ਦੇਹਘਾਨ ਨੇ ਫਖਰੀਜਾਦੇਹ ਦੇ ਕਾਤਲਾਂ ਉੱਤੇ ਕਹਿਰ ਵਰ੍ਹਾਉਣ ਦੀ ਧਮਕੀ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਕਾਇਰਤਾਪੂਰਨ ਹਮਲੇ ਵਿੱਚ ਇਜ਼ਰਾਈਲ ਦਾ ਹੱਥ ਸਾਫ ਸਮਝ ਵਿੱਚ ਆ ਰਿਹਾ ਹੈ। ਇਜ਼ਰਾਈਲ ਆਪਣੇ ਮਿੱਤਰਾਂ ਦੀ ਮਦਦ ਨਾਲ, ਜਿਨ੍ਹਾਂ ਦੀ ਹਕੂਮਤ ਕੁਝ ਦਿਨਾਂ ਦੀ ਹੈ, ਈਰਾਨ ਉੱਤੇਯੁੱਧ ਸ਼ੁਰੂ ਕਰਨ ਦਾ ਦਬਾਅ ਬਣਾ ਰਿਹਾ ਹੈ। ਅਸੀਂ ਆਪਣੇ ਸ਼ਹੀਦ ਦਾ ਬਦਲਾ ਲੈਣ ਲਈ ਬਿਜਲੀ ਬਣ ਕੇ ਦੁਸ਼ਮਣ ਉੱਤੇ ਟੁੱਟਾਂਗੇ। ਅਸੀਂ ਅਜਿਹਾ ਬਦਲਾ ਲਵਾਂਗੇ ਕਿ ਉਹ ਆਪਣੀਆਂ ਕਰਤੂਤਾਂ ਉੱਤੇ ਹਮੇਸ਼ਾ ਅਫਸੋਸ ਕਰਨਗੇ।
    ਵਰਣਨਯੋਗ ਹੈ ਕਿ ਇਹ ਹਮਲਾ ਇੱਕ ਹੋਰ ਵਿਗਿਆਨੀ ਦੀ ਮਾਜਿਦ ਸ਼ਹਿਰਿਆਰੀ ਦੀ ਦਸਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ। ਸ਼ਹਿਰਿਆਰੀ ਦੀ ਹੱਤਿਆ ਦੇ ਪਿੱਛੇ ਵੀ ਈਰਾਨ ਅਜੇ ਤੱਕ ਇਜ਼ਰਾਈਲ ਦਾ ਹੱਥ ਮੰਨਦਾ ਹੈ। ਇਸ ਘਟਨਾਕ੍ਰਮ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਦੇ ਆਖਰੀ ਕੁਝ ਹਫਤੇ ਵਿੱਚ ਈਰਾਨ ਤੇ ਉਸ ਦੇ ਦੁਸ਼ਮਣਾਂ ਦਾ ਟਕਰਾਅ ਵਧਣ ਦੇ ਆਸਾਰ ਵਧਦੇ ਦਿੱਸਦੇ ਹਨ। ਈਰਾਨ ਦੇ ਵਿਦੇਸ਼ ਮੰਤਰੀ ਇਜ਼ਰਾਈਲ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ, ਪਰ ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਹਮਲੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ।

Click Here To Read Latest Punjabi news

Continue Reading

ਅੰਤਰਰਾਸ਼ਟਰੀ

ਇਲੈਕਟੋਰਲ ਕਾਲਜ ਵਿੱਚ ਬਾਈਡੇਨ ਨੂੰ ਜੇਤੂ ਐਲਾਨ ਹੋਣ ਪਿੱਛੋਂ ਵ੍ਹਾਈਟ ਹਾਊਸ ਛੱਡਾਂਗਾ: ਟਰੰਪ

Published

on

trump

ਵਾਸ਼ਿੰਗਟਨ, 28 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਬੀਤੇ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਈਡੇਨ (ਡੈਮੋਕ੍ਰੇਟਿਕ ਉਮੀਦਵਾਰ) ਨੂੰ ਇਲੈਕਟੋਰਲ ਕਾਲਜ ਦੇ ਜੇਤੂ ਐਲਾਨ ਹੋਣ ਉੱਤੇ ਹੀ ਉਹ ਵ੍ਹਾਈਟ ਹਾਊਸ ਛੱਡਣਗੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵਾਰ ਫਿਰ ਚੋਣਾਂ ਵਿੱਚ ਧੋਖਾਦੇਹੀ ਦੇ ਆਪਣੇ ਬੇਬੁਨਿਆਦ ਦਾਅਵੇ ਨੂੰ ਦੁਹਰਾਇਆ ਅਤੇ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ।
ਡੋਨਾਲਡ ਟਰੰਪ ਨੇ ‘ਥੈਂਕਸ ਗਿਵਿੰਗ ਡੇ’ਮੌਕੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਜੇ ਬਾਈਡੇਨ ਨੂੰ ਜੇਤੂ ਐਲਾਨ ਕੀਤਾ ਜਾਂਦਾ ਹੈ ਤਾਂ ਇਹ ਇਲੈਕਟੋਰਲ ਕਾਲਜ ਦੀ ਇੱਕ ਵੱਡੀ ਗਲਤੀ ਹੋਵੇਗੀ। ਟਰੰਪ ਤੋਂਵ੍ਹਾਈਟ ਹਾਊਸ ਦੇ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਇਲੈਕਟੋਰਲ ਕਾਲਜ ਵੱਲੋਂ ਬਾਈਡੇਨ ਜੇਤੂ ਐਲਾਨ ਕਰਨ ਉੱਤੇ ਉਹ ਕੀ ਕਰਨਗੇ, ਇਸ ਦੇ ਜਵਾਬ ਵਿੱਚ ਟਰੰਪ ਨੇ ਕਿਹਾ, ‘ਇਸ ਨੂੰ ਸਵੀਕਾਰ ਕਰਨਾ ਬੇਹੱਦ ਮੁਸ਼ਕਿਲ ਹੋਵੇਗਾ।’ ਇਸ ਦੌਰਾਨ ਵ੍ਹਾਈਟ ਹਾਊਸ ਨੂੰ ਛੱਡਣ ਦੇ ਸਵਾਲ ਉੱਤੇਉਨ੍ਹਾਂਕਿਹਾ, ‘ਨਿਸ਼ਚਤ ਤੌਰ ਉੱਤੇ, ਮੈਂ ਛੱਡਾਂਗਾ ਅਤੇ ਇਹ ਤੁਹਾਨੂੰ ਵੀ ਪਤਾ ਹੈ।’ ਵ੍ਹਾਈਟ ਹਾਊਸ ਵਿੱਚ ਆਪਣੇ ਆਖਰੀ ਥੈਂਕਸ ਗਿਵਿੰਗ’ ਦੀਆਂ ਯੋਜਨਾਵਾਂ ਬਾਰੇ ਪੁੱਛਣ ਉੱਤੇਉਨ੍ਹਾਂ ਕਿਹਾ, ‘ਤੁਸੀਂਨਹੀਂ ਦੱਸ ਸਕਦੇ ਕਿ ਕਿਹੜਾ ਪਹਿਲਾ ਹੈ, ਕਿਹੜਾ ਆਖਰੀ। ਇਹ ਦੂਸਰੀ ਵਾਰੀ ਦਾ ਪਹਿਲਾ (ਥੈਂਕਸ ਗਿਵਿੰਗ) ਵੀ ਹੋ ਸਕਦਾ ਹੈ।’

Click Here To Read Latest Punjabi news

Continue Reading

ਰੁਝਾਨ