Foundation stone of Jallianwala Bagh Centenary Monument
Connect with us [email protected]

ਰਾਜਨੀਤੀ

ਜੱਲ੍ਹਿਆਂਵਾਲਾ ਬਾਗ ਦੇ ਸ਼ਤਾਬਦੀ ਸਮਾਰਕ ਦਾ ਨੀਂਹ ਪੱਥਰ

Published

on

ਅੰਮ੍ਰਿਤਸਰ, 26 ਜਨਵਰੀ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸਮਾਗਮ ਰਾਹੀਂ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਨਵੀਂ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਹੈ। ਇਹ ਯਾਦਗਾਰ ਰਣਜੀਤ ਐਵੇਨਿਊ ਇਲਾਕੇ ਦੇ ਆਨੰਦ ਅੰਮ੍ਰਿਤ ਪਾਰਕ ਵਿੱਚ ਬਣਾਈ ਜਾਣੀ ਹੈ।
ਜੱਲ੍ਹਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ’ ਦਾ ਨੀਂਹ ਪੱਥਰ ਰੱਖਣ ਸਮੇਂ ਇੱਥੇ ਸ਼ਹੀਦਾਂ ਦੇ ਘਰਾਂ ਅਤੇ ਪਿੰਡਾਂ ਤੋਂ ਮਿੱਟੀ ਲਿਆਂਦੀ ਗਈ ਸੀ, ਜਿਸ ਨੂੰ ਇੱਥੇ ਸਮਾਰਕ ਦੇ ਹੇਠਾਂ ਪਾਇਆ ਜਾਵੇਗਾ। ਇਸ ਮੌਕੇ 29 ਸ਼ਹੀਦਾਂ ਦੇ ਪਰਵਾਰਕ ਮੈਂਬਰ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ। ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਸ਼ਹੀਦਾਂ ਦੀ ਗਿਣਤੀ ਵਧੇਰੇ ਸੀ, ਪਰ ਸਰਕਾਰ ਕੋਲ ਸਿਰਫ 492 ਸ਼ਹੀਦਾਂ ਦੀ ਸੂਚੀ ਹੈ। ਅੱਜ ਤੱਕ ਇਸ ਸਾਕੇ ਦੇ ਸ਼ਹੀਦਾਂ ਦੀ ਸਹੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਸ਼ਹੀਦਾਂ ਦੇ ਪੂਰੇ ਅੰਕੜਿਆਂ ਦੀ ਘੋਖ ਕਰ ਕੇ ਸਹੀ ਗਿਣਤੀ ਦਾ ਪਤਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਇਸ ਸਾਕੇ ਵਿੱਚ 1500 ਤੋਂ ਵੱਧ ਸ਼ਹਾਦਤਾਂ ਹੋਣ ਦਾ ਦਾਅਵਾ ਕੀਤਾ ਸੀ। ਇਸ ਲਈ ਬਾਕੀ ਇੱਕ ਹਜ਼ਾਰ ਸ਼ਹੀਦਾਂ ਦਾ ਵੀ ਪਤਾ ਲਾਉਣਾ ਚਾਹੀਦਾ ਹੈ। ਇਸ ਸਮੁੱਚੇ ਕਾਰਜ ਦੀ ਖੋਜ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਚੇਅਰ ਸਥਾਪਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਿੰਡਾਂ ਵਿੱਚ ਛੋਟੇ ਸ਼ਹੀਦੀ ਸਮਾਰਕ ਵੀ ਬਣਾਏ ਜਾਣ। ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਦੇ ਆਪਣੇ ਦੌਰੇ ਬਾਰੇ ਉਨ੍ਹਾਂ ਕਿਹਾ ਕਿ ਉਥੇ ਸ਼ਹੀਦਾਂ ਵਿੱਚ ਵਧੇਰੇ ਪੰਜਾਬੀ ਸਨ, ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈ। ਉਨ੍ਹਾਂ ਸ੍ਰੀ ਚੰਨੀ ਨੂੰ ਕਾਲੇ ਪਾਣੀ ਦੇ ਸ਼ਹੀਦਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ।
ਮੁੱਖ ਮੰਤਰੀ ਨੇ ਕਤਲੇਆਮ ਸਬੰਧੀ ਰਕਸ਼ੰਦਾ ਜਲਾਲ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਕਵਿਤਾ ਵੀ ਪੜ੍ਹੀ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਚੰਨੀ ਨੇ ਦੱਸਿਆ ਕਿ 492 ਸ਼ਹੀਦ ਪਰਵਾਰਾਂ `ਚੋਂ ਸਿਰਫ 29 ਪਰਵਾਰਾਂ ਦੇ ਮੈਂਬਰਾਂ ਦਾ ਹੀ ਪਤਾ ਲੱਗਾ ਹੈ, ਜਿਨ੍ਹਾਂ ਨੂੰ ਇੱਥੇ ਸੱਦਿਆ ਗਿਆ ਹੈ ਅਤੇ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ ਹੈ।

ਰਾਜਨੀਤੀ

ਹਰਿਆਣੇ ਵਿੱਚ ਨਿੱਜੀ ਖੇਤਰ ਵਿੱਚ ਸਥਾਨਕ ਨੌਜਵਾਨਾਂ ਨੂੰ 75 ਫੀਸਦੀ ਰਿਜ਼ਰਵੇਸ਼ਨ ਮਿਲੇਗੀ

Published

on

ਚੰਡੀਗੜ੍ਹ, 3 ਮਾਰਚ – ਹਰਿਆਣਾ ਦੇ ਗਵਰਨਰ ਸਤਿਯਦੇਵ ਨਾਰਾਇਣ ਆਰੀਆ ਵੱਲੋਂ ਇਸ ਰਾਜ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਵਿੱਚ 75 ਫੀਸਦੀ ਰੋਜ਼ਗਾਰ ਦੇਣ ਦੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਗਰੋਂ ਇਸ ਸੂਬੇ ਦੀ ਹਰ ਕੰਪਨੀ, ਸੁਸਾਈਟੀ, ਟਰੱਸਟ ਆਦਿ ਕਾਰੋਬਾਰ ਵਿੱਚ ਹਰਿਆਣਵੀ ਨੌਜਵਾਨਾਂ ਦਾ ਪਹਿਲਾ ਅਧਿਕਾਰ ਹੋਵੇਗਾ। ਇਸ ਬਾਰੇ ਛੇਤੀ ਹੀ ਕਾਨੂੰਨ ਨਾਲ ਸਬੰਧਤ ਨਿਯਮਾਂ ਦਾ ਢਾਂਚਾ ਵੀ ਤਿਆਰ ਕਰ ਲਿਆ ਜਾਵੇਗਾ।
ਇਸ ਬਾਰੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਨੇ ਦੱਸਿਆ ਕਿ ਇਸ ਬਿੱਲ ਨੂੰ ਲੈ ਕੇ ਜਦੋਂ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ ਤਾਂ ਦੁਸ਼ਯੰਤ ਚੌਟਾਲਾ ਨੇ ਭਾਜਪਾ ਹਾਈ ਕਮਾਂਡ ਦੇ ਨੇਤਾਵਾਂ ਦਾ ਦਰਵਾਜ਼ਾ ਖੜਕਾਇਆ ਸੀ, ਇੱਥੋਂ ਤੱਕ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਦੁਸ਼ਯੰਤ ਆਸਵੰਦ ਸਨ ਕਿ ਬਿੱਲ ਪਾਸ ਹੋ ਜਾਵੇਗਾ ਤੇ ਹੋ ਗਿਆ ਹੈ।

Read More Today Exclusive Breaking News

Continue Reading

ਰਾਜਨੀਤੀ

ਡਾ. ਮਨਮੋਹਨ ਸਿੰਘ ਨੇ ਕਿਹਾ ਬਿਨਾਂ ਸੋਚੇ ਨੋਟਬੰਦੀ ਦੇ ਫੈਸਲੇ ਕਾਰਨ ਭਾਰਤ ਵਿੱਚ ਬੇਰੁਜ਼ਗਾਰੀ ਵਧੀ

Published

on

ਤਿਰੂਵੰਤਪੁਰਮ, 3 ਮਾਰਚ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਨਿਸ਼ਾਨਾ ਕੱਸਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੱਲ੍ਹ ਫਿਰ ਨੋਟਬੰਦੀ ਦੇ ਫ਼ੈਸਲੇ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ-ਸਮਝੇ ਲਏ ਗਏ ਇਸ ਫ਼ੈਸਲੇ ਤੋਂ ਹੀ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਸੂੁਬਿਆਂ ਨਾਲ ਬਾਕਾਇਦਗੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਇਨਕਾਰ ਕਰ ਰਹੀ ਹੈ।
ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਵਾਲੇ ਕੇਰਲ ਰਾਜ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਥਿੰਕ ਟੈਂਕ ਰਾਜੀਵ ਗਾਂਧੀ ਡਿਵੈਲਪਮੈਂਟ ਸਟੱਡੀਜ਼ ਦੇ ਵਰਚੁਅਲ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਅਸਥਾਈ ਢੰਗਾਂ ਨਾਲ ਕੈ੍ਰਡਿਟ ਸਮੱਸਿਆ ਨੂੰ ਲੁਕਾਇਆ ਨਹੀਂ ਜਾ ਸਕਦਾ। ਇਹ ਸੰਕਟ ਛੋਟੇ ਅਤੇ ਮੱਧ (ਉਦਯੋਗ) ਖੇਤਰ ਨੂੰ ਪ੍ਰਭਾਵਤ ਕਰ ਸਕਦਾ ਹੈ। ਸੰਮੇਲਨ ਵਿੱਚ ਉਨ੍ਹਾਂ ਕਿਹਾ, ‘ਬੇਰੁਜ਼ਗਾਰੀ ਵਧ ਰਹੀ ਅਤੇ ਗ਼ੈਰ ਰਸਮੀ ਖੇਤਰ ਤਬਾਹ ਹੋ ਚੁੱਕਾ ਹੈ। ਉਨ੍ਹਾਂ ‘ਪ੍ਰਤੀਖਿਆ 2030’ ਵਿੱਚ ਕਿਹਾ, ‘‘ਬੇਰੁਜ਼ਗਾਰੀ ਸਿਖਰ ਉੱਤੇਹੈ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੈ।
ਚੋਣਾਂ ਤੋਂ ਪਹਿਲਾਂ ਕਰਵਾਏ ਇਸ ਸਮਾਰੋਹ ਦਾ ਮਕਸਦ ਕੇਰਲ ਦੇ ਵਿਕਾਸ ਲਈ ਵਿਜ਼ਨ ਡਾਕੂਮੈਂਟ ਨੂੰ ਤਿਆਰ ਕਰਨਾ ਹੈ। ਮਨਮੋਹਨ ਸਿੰਘ ਨੇ ਕਿਹਾ, ‘‘ਕੇਂਦਰਵਾਦ ਅਤੇ ਰਾਜਾਂ ਦੇ ਨਾਲ ਨਿਯਮਿਤ ਸਲਾਹ-ਮਸ਼ਵਰਾ, ਜਿਹੜਾ ਭਾਰਤ ਦੀ ਆਰਥਿਕ ਅਤੇ ਰਾਜਨੀਤਕ ਨੀਂਹ ਅਤੇ ਸੰਵਿਧਾਨ ਵਿੱਚ ਸ਼ਾਮਲ ਹੈ, ਮੌਜੂਦਾ ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਹੀਂ ਦਿੰਦੀ। ਕੇਰਲ ਦੇ ਵਿਕਾਸ ਬਾਰੇ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਰਾਜ ਵਿੱਚ ਸਮਾਜਕ ਮਾਪਦੰਡ ਉਚੇ ਹਨ, ਪਰ ਭਵਿੱਖ ਵਿੱਚ ਦੂਜੇ ਖੇਤਰਾਂ ਵਿੱਚ ਧਿਆਨ ਦੇਣ ਦੀ ਲੋੜ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਨ੍ਹਾਂ ਨੂੰ ਰਾਜ ਨੇ ਪਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈ ਟੀ ਸੈਕਟਰ ਡਿਜੀਟਲ ਮੋਡ ਕਾਰਨ ਕੰਮ ਕਰ ਰਿਹਾ ਹੈ, ਪਰ ਮਹਾਂਮਾਰੀ ਨੇ ਸੈਰ-ਸਪਾਟਾ ਸੈਕਟਰ ਉੱਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ।

Read More Political News Today

Continue Reading

ਰਾਜਨੀਤੀ

ਕਾਂਗਰਸ ਦੇ ਬਾਗੀ ਆਗੂਆਂ ਸਿੰਘ ਵੀ ਅਤੇ ਸ਼ਰਮਾ ਦੇ ਤੇ ਵਰਢਿੱਲੇ ਪਏ

Published

on

ਨਵੀਂ ਦਿੱਲੀ, 3 ਮਾਰਚ – ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਬਗਾਵਤੀ ਨੇਤਾਵਾਂ ਦੇ ਗਰੁੱਪ ‘ਜੀ-23’ਬਾਰੇ ਕਿਹਾ ਕਿ ਸਾਡੀਆਂ ਕੁਝ ਚਿੰਤਾਵਾਂ ਹਨ, ਜੋ ਸਿਰਫ ਗੱਲਾਂ ਨਹੀਂ, ਸਬੂਤ ਹਨ। ਸ਼ਰਮਾ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਸਹੀ ਅਰਥਾਂ ਵਿੱਚ ਸਮਝਿਆ ਜਾਣਾ ਚਾਹੀਦਾ ਹੈ। ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੰੁਦੇ ਹਾਂ। ਅਸੀਂ ਕਾਂਗਰਸ ਲਈ ਇਕ ਜੁੱਟ ਹਾਂ, ਅਜਿਹਾ ਕੁਝ ਨਹੀਂ ਚਾਹੁੰਦੇ, ਜੋ ਪਾਰਟੀ ਨੂੰ ਕਮਜ਼ੋਰ ਕਰੇ।
ਆਨੰਦ ਸ਼ਰਮਾ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਕਾਂਗਰਸ ਉਮੀਦਵਾਰਾਂ ਨੂੰ ਸ਼ੁਭ-ਕਾਮਨਾ ਦਿੰਦੇ ਹਾਂ ਅਤੇ ਜਿੱਥੇ ਵੀ ਸਾਨੂੰ ਪ੍ਰਚਾਰ ਕਰਨ ਲਈ ਕਿਹਾ ਜਾਏਗਾ, ਅਸੀਂ ਕਰਾਂਗੇ। ਉਨ੍ਹਾ ਨੇ ਪਾਰਟੀ ਨਾਲ ਬਗਾਵਤ ਦੇ ਸਵਾਲ ਉੱਤੇ ਕਿਹਾ: ‘ਬਗਾਵਤ ਕਿਸ ਦੇ ਖਿਲਾਫ, ਸੋਨੀਆ ਗਾਂਧੀ ਦੀ ਅਗਵਾਈ ਦਾ ਅਸੀਂ ਸਭ ਭਰੋਸਾ ਕਰਦੇ ਹਾਂ। ਅੱਜ ਤੱਕ ਮੈਂ ਪਾਰਟੀ ਲੀਡਰਸਿ਼ਪ ਦੇ ਖਿਲਾਫ ਇੱਕ ਟਿੱਪਣੀ ਤੱਕ ਨਹੀਂ ਕੀਤੀ।’
ਵਰਨਣ ਯੋਗ ਹੈ ਕਿ ਆਨੰਦ ਸ਼ਰਮਾ ਨੇ ਦੋ ਦਿਨ ਪਹਿਲਾਂ ਟਵੀਟ ਕਰ ਕੇ ਬੰਗਾਲ ਵਿੱਚ ਆਈ ਐਸ ਐਫ ਦੇ ਨਾਲ ਪਾਰਟੀ ਦੇ ਗਠਜੋੜ ਦੀ ਆਲੋਚਨਾ ਕੀਤੀ ਸੀ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਮੈਂ ਜੋ ਕਿਹਾ, ਉਹ ਚਿੰਤਾ ਜ਼ਾਹਿਰ ਕਰਨ ਦਾ ਮਾਧਿਅਮ ਹੈ। ਮੈਂ ਕਾਂਗਰਸ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦੇ ਨਾਲ ਪਾਰਟੀ ਦੇ ਇਤਿਹਾਸਕਾਰਾਂ ਅਤੇ ਵਿਚਾਰਕਾਂ ਵਿੱਚੋਂ ਇੱਕ ਹਾਂ। ਇਸ ਨੂੰ ਉਸ ਸੰਦਰਭ ਵਿੱਚ ਲਿਆ ਜਾਣਾ ਚਾਹੀਦਾ ਹੈ।
ਦੂਸਰੇ ਪਾਸੇ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪਾਰਟੀ ਨੇ ਪੱਛਮੀ ਬੰਗਾਲ ਵਿੱਚ 92 ਸੀਟਾਂ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ। ਸਾਡਾ ਇਰਾਦਾ ਭਾਜਪਾ ਦੀ ਫਿਰਕੂ ਰਾਜਨੀਤੀ ਖਿਲਾਫ ਸੈਕੂਲਰ ਮੋਰਚਾ ਤਿਆਰ ਕਰਨ ਦਾ ਹੈ। ਸੀ ਪੀ ਐਮ ਨੇ ਆਪਣੀਆਂ ਕੁਝ ਸੀਟਾਂ ਆਈ ਐਸ ਐਫ ਨੂੰ ਦਿੱਤੀਆਂ ਹਨ। ਇਹ ਪੱਖ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ, ਮੈਂ ਇਸ ਜੰਗ ਵਿੱਚ ਸਭਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca