Modi said: Former Prime Minister Manmohan Singh was also in favor of
Connect with us [email protected]

ਰਾਜਨੀਤੀ

ਮੋਦੀ ਨੇ ਕਿਹਾ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਖੇਤੀ ਸੁਧਾਰਾਂ ਦੇ ਪੱਖ ਵਿਚ ਸਨ

Published

on

modi
 • ਕਾਂਗਰਸ ਨੂੰ ਉਨ੍ਹਾਂ ਦੀ ਗੱਲ ਮੰਨਣ ਦੀ ਸਲਾਹ ਦੇ ਦਿੱਤੀ
 • ਲੋਕਾਂ ਨੂੰ ਅੰਦੋਲਨ-ਜੀਵੀਆਂ ਤੋਂ ਸੁਚੇਤ ਰਹਿਣ ਦਾ ਸੱਦਾ
  ਨਵੀਂ ਦਿੱਲੀ, 8 ਫਰਵਰੀ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਲਈ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਅੰਦੋਲਨ ਕਰਨ ਲਈ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਹਨ। ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਰਾਸ਼ਟਰਪਤੀ ਦੇ ਧੰਨਵਾਦ ਲਈ ਬੋਲਦੇ ਵਕਤਰਾਜ ਸਭਾ ਵਿਚ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਕਰਕੇ ਸਾਡੇ ਨਾਲ ਚਰਚਾ ਕਰਨ। ਉਨ੍ਹਾਂ ਨੇ ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਾਸ਼ਣਾਂ ਦੀਆਂ ਕੁਝ ਸਤਰਾਂ ਦਾ ਵੀ ਜਿ਼ਕਰ ਕੀਤਾ।
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਮੈਂ ਮਨਮੋਹਨ ਸਿੰਘ ਜੀ ਦੇ ਇੱਕ ਬਿਆਨ ਦਾ ਹਵਾਲਾ ਦੇ ਰਿਹਾ ਹਾਂ। ਸਤਿਕਾਰਤ ਮਨਮੋਹਨ ਸਿੰਘ ਨੇ ਕਿਸਾਨੀ ਨੂੰ ਉਪਜ ਵੇਚਣ ਦੀ ਆਜ਼ਾਦੀ ਦਿਵਾਉਣ ਅਤੇ ਭਾਰਤ ਨੂੰ ਇਕੋ ਖੇਤੀ ਮਾਰਕੀਟ ਬਣਾਉਣ ਦੀ ਗੱਲ ਕੀਤੀ ਸੀ। ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਮਨਮੋਹਨ ਜੀ ਨੇ ਕਿਹਾ ਸੀ:‘ਮੋਦੀ ਨੂੰ ਇਹ ਕਰਨਾ ਪੈ ਰਿਹਾ ਹੈ, ਜੋ ਮੈਂ ਕਰਨ ਲੱਗਾ ਸਾਂ। ਇਥੋਂ ਤਕ ਕਿ ਜਿਹੜੇ ਰਾਜਾਂ ਵਿੱਚ ਵਿਰੋਧੀ ਸਰਕਾਰ ਹੈ, ਉਸ ਨੇ ਇਸ ਨੂੰ ਥੋੜ੍ਹਾ-ਥੋੜ੍ਹਾ ਕੀਤਾ ਹੈ। ਇਸ ਦੇ ਬਾਵਜੂਦ ਵਿਰੋਧ ਹੁੰਦਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਨਮੋਹਨ ਸਿੰਘ ਖੇਤੀਬਾੜੀ ਸੁਧਾਰਾਂ ਦੇ ਹੱਕ ਵਿੱਚ ਸਨ, ਪਰ ਕਾਂਗਰਸ ਉਨ੍ਹਾਂ ਦੀ ਗੱਲ ਤਾਂ ਮੰਨੇ।’ ਉਨ੍ਹਾਂ ਕਿਹਾ, ‘ਸ਼ਰਦ ਪਵਾਰ ਅਤੇ ਕਾਂਗਰਸ ਹਮੇਸ਼ਾਂ ਖੇਤੀ ਸੁਧਾਰਾਂ ਦੀ ਵਕਾਲਤ ਕਰਦੇ ਰਹੇ ਸਨ। ਇਹ ਕਰ ਸਕੇ ਜਾਂ ਨਹੀਂ, ਇਹ ਵੱਖਰਾ ਮਾਮਲਾ ਹੈ, ਪਰ ਇਸ ਦਾ ਹਮੇਸ਼ਾ ਬਿਆਨ ਦਿੱਤਾ। ਅਚਾਨਕ ਤੁਸੀਂ ਯੂ-ਟਰਨ ਲੈ ਲਈ। ਇਹ ਰਾਜਨੀਤੀ ਲਈ ਜ਼ਰੂਰੀ ਹੋਵੇਗਾ, ਪਰ ਕਿਸਾਨਾਂ ਨੂੰ ਕਹਿੰਦੇ ਕਿ ਤਬਦੀਲੀ ਜ਼ਰੂਰੀ ਹੈ।’ਮੋਦੀ ਨੇ ਕਿਹਾ, ‘ਸਦਨ ਵਿੱਚ ਕਿਸਾਨ ਅੰਦੋਲਨ ਦੀ ਕਾਫ਼ੀ ਚਰਚਾ ਹੋਈ ਹੈ। ਮੁੱਢਲੀ ਗੱਲ ਹੈ ਕਿ ਇਸ ਬਾਰੇ ਵਿਚਾਰ ਹੁੰਦੀ ਤਾਂ ਚੰਗਾ ਰਹਿੰਦਾ। ਖੇਤੀਬਾੜੀ ਮੰਤਰੀ ਨੇ ਇਸ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ। ਚੌਧਰੀ ਚਰਨ ਸਿੰਘ ਨੇ ਹਮੇਸ਼ਾ ਆਪਣੇ ਭਾਸ਼ਣ ਵਿੱਚ ਛੋਟੇ ਕਿਸਾਨਾਂ ਦਾ ਜਿ਼ਕਰ ਕੀਤਾ ਸੀ।”
  ਕਿਸਾਨ ਅੰਦੋਲਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਅੱਜ ਕਿਹਾ ਕਿ ਉਨ੍ਹਾਂ ਦੇਭਾਸ਼ਣ ਵਿੱਚ ਕੇਵਲ ਖੇਤੀ ਸੁਧਾਰ ਸ਼ਾਮਲ ਨਹੀਂ, ਸਗੋਂ ਉਨ੍ਹਾਂ ਨੇ ਕਈ ਦੂਜੇ ਖੇਤਰਾਂ ਬਾਰੇ ਵੀ ਇਸ ਵਿੱਚ ਇਹੋ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਕਦੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ, ਅੱਜ ਉਹੀ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰਾਂ ਦਾ ਵਿਰੋਧ ਕਰਦੇ ਹਨ, ਇਹ ਸਿਰਫ਼ ਰਾਜਨੀਤੀ ਲਈ ਕੀਤਾ ਜਾ ਰਿਹਾ ਹੈ।
  ਮੋਦੀ ਨੇ ਕਿਹਾ ਕਿ ਮਜ਼ਦੂਰਾਂਅਤੇ ਬੁੱਧੀਜੀਵੀਆਂ ’ਚ ਇਕ ਨਵੀਂ ਜਮਾਤ ਲੱਭਦੀ ਹੈ, ਜਿਨ੍ਹਾਂ ਦਾ ਨਾਂ ਅੰਦੋਲਨਜੀਵੀ ਹੈ। ਵਿਦਿਆਰਥੀਆਂ ਦਾ ਅੰਦੋਲਨ ਹੋਵੇ ਜਾਂ ਕਿਸਾਨਾਂ ਦਾ ਜਾਂ ਕੋਈ ਹੋਰ, ਇਹ ਹਰ ਥਾਂਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨਜੀਵੀ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਨਰਿੰਦਰ ਮੋਦੀ ਨੇ ਕਿਸਾਨਾਂ ਦਾ ਸਮਰਥਨ ਦੇਣ ਵਾਲੇ ਵਿਦੇਸ਼ੀਆਂ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਐਫਡੀਆਈ, ਜੋ ਫਾਰੇਨ ਡਿਸਟ੍ਰਕਿਟਵ ਆਈਡੀਆਲੋਜੀ ਹੈ, ਤੋਂ ਬਚਣ ਦੀ ਭਾਰਤ ਨੂੰ ਸਖ਼ਤ ਲੋੜ ਹੈ। ਵਰਨਣ ਯੋਗ ਹੈ ਕਿ ਕਿਸਾਨਾਂ ਦੇ ਸਮਰਥਨ ’ਚ ਕਈ ਵਿਦੇਸ਼ੀ ਹਸਤੀਆਂ ਵੱਲੋਂਟਿਪਣੀਆਂ ਕਰਨ ਦੇ ਬਾਅਦ ਭਾਜਪਾ ਅਤੇ ਸਰਕਾਰ ਵਿਚਲੇ ਹੋਰ ਲੋਕ ਗੁੱਸੇ ਵਿੱਚ ਹਨ।
  ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਕਹੇ ਗਏ ਸ਼ਬਦਾਂ ’ਤੇ ਚੋਟ ਕਰਦੇ ਹੋਏਕਿਹਾ ਕਿ ਜਦੋਂ ਉਹ ਉਨ੍ਹਾਂ ਨੂੰ ਸੁਣ ਰਹੇ ਸੀ ਤਾਂ ਲੱਗਾ ਕਿ ਉਹ ਸ਼ਾਇਦ ਐਮਰਜੈਂਸੀ ਅਤੇ ਸਿੱਖ ਵਿਰੋਧੀ ਹਿੰਸਾ ਦੀ ਵੀ ਗੱਲ ਕਰਨਗੇ। ਮੋਦੀ ਨੇ ਇਸ ਦੌਰਾਨ ਨੇਤਾਜੀ ਦਾ ਉਹ ਬਿਆਨ ਵੀ ਸਦਨ ’ਚ ਪੜ੍ਹਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਨਹੀਂ ਰਿਹਾ, ਭਾਰਤ ਦਾ ਇਤਿਹਾਸ ਇਸ ਦਾ ਗਵਾਹ ਰਿਹਾ ਹੈ, ਅੱਜ ਭਾਰਤ ਨੂੰ ਆਪਣੇ ਉਪਰ ਹੁੰਦੇ ਹਮਲੇ ਤੋਂ ਬਚਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਚੋਣਾਂ ਦੇ ਦੌਰਾਨ ਕਰਜ਼ਮੁਆਫੀ ਦੇ ਐਲਾਨ ਛੋਟੇ ਕਿਸਾਨ ਲਈ ਨਹੀਂ ਆਉਂਦੇ, ਇਸ ’ਚ ਸਿਰਫ਼ ਰਾਜਨੀਤੀ ਹੰੁਦੀ ਹੈ। ਏਦਾਂ ਦੇ ਐਲਾਨ ਵਿੱਚ ਇਨ੍ਹਾਂ ਦਾ ਕੁਝ ਫਾਇਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ 2014 ਤੋਂ ਬਾਅਦ ਕਿਸਾਨਾਂ ਨੂੰ ਲਾਭ ਦੇਣ ਲਈ ਸਰਕਾਰ ਨੇ ਫਸਲ ਬੀਮਾ ਯੋਜਨਾ ਦਾ ਦਾਇਰਾ ਵਧਾਇਆ ਅਤੇ 90 ਹਜ਼ਾਰ ਕਰੋੜ ਰੁਪਏ ਦਾ ਕਲੇਮ ਕਿਸਾਨਾਂ ਨੂੰ ਦਿੱਤਾ ਗਿਆ ਹੈ। ਕਿਸਾਨ ਕ੍ਰੈਡਿਟ ਕਾਰਡ ਦਾ ਘੇਰਾ ਵਧਾਇਆ ਤਾਂ ਪੌਣੇ ਦੋ ਕਰੋੜ ਕਿਸਾਨ ਇਸ ਦਾ ਲਾਭ ਉਠਾ ਰਹੇ ਹਨ।

Read More Latest Political News Today

ਰਾਜਨੀਤੀ

ਹਰਿਆਣੇ ਵਿੱਚ ਨਿੱਜੀ ਖੇਤਰ ਵਿੱਚ ਸਥਾਨਕ ਨੌਜਵਾਨਾਂ ਨੂੰ 75 ਫੀਸਦੀ ਰਿਜ਼ਰਵੇਸ਼ਨ ਮਿਲੇਗੀ

Published

on

ਚੰਡੀਗੜ੍ਹ, 3 ਮਾਰਚ – ਹਰਿਆਣਾ ਦੇ ਗਵਰਨਰ ਸਤਿਯਦੇਵ ਨਾਰਾਇਣ ਆਰੀਆ ਵੱਲੋਂ ਇਸ ਰਾਜ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਵਿੱਚ 75 ਫੀਸਦੀ ਰੋਜ਼ਗਾਰ ਦੇਣ ਦੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਗਰੋਂ ਇਸ ਸੂਬੇ ਦੀ ਹਰ ਕੰਪਨੀ, ਸੁਸਾਈਟੀ, ਟਰੱਸਟ ਆਦਿ ਕਾਰੋਬਾਰ ਵਿੱਚ ਹਰਿਆਣਵੀ ਨੌਜਵਾਨਾਂ ਦਾ ਪਹਿਲਾ ਅਧਿਕਾਰ ਹੋਵੇਗਾ। ਇਸ ਬਾਰੇ ਛੇਤੀ ਹੀ ਕਾਨੂੰਨ ਨਾਲ ਸਬੰਧਤ ਨਿਯਮਾਂ ਦਾ ਢਾਂਚਾ ਵੀ ਤਿਆਰ ਕਰ ਲਿਆ ਜਾਵੇਗਾ।
ਇਸ ਬਾਰੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਨੇ ਦੱਸਿਆ ਕਿ ਇਸ ਬਿੱਲ ਨੂੰ ਲੈ ਕੇ ਜਦੋਂ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ ਤਾਂ ਦੁਸ਼ਯੰਤ ਚੌਟਾਲਾ ਨੇ ਭਾਜਪਾ ਹਾਈ ਕਮਾਂਡ ਦੇ ਨੇਤਾਵਾਂ ਦਾ ਦਰਵਾਜ਼ਾ ਖੜਕਾਇਆ ਸੀ, ਇੱਥੋਂ ਤੱਕ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਦੁਸ਼ਯੰਤ ਆਸਵੰਦ ਸਨ ਕਿ ਬਿੱਲ ਪਾਸ ਹੋ ਜਾਵੇਗਾ ਤੇ ਹੋ ਗਿਆ ਹੈ।

Read More Today Exclusive Breaking News

Continue Reading

ਰਾਜਨੀਤੀ

ਡਾ. ਮਨਮੋਹਨ ਸਿੰਘ ਨੇ ਕਿਹਾ ਬਿਨਾਂ ਸੋਚੇ ਨੋਟਬੰਦੀ ਦੇ ਫੈਸਲੇ ਕਾਰਨ ਭਾਰਤ ਵਿੱਚ ਬੇਰੁਜ਼ਗਾਰੀ ਵਧੀ

Published

on

ਤਿਰੂਵੰਤਪੁਰਮ, 3 ਮਾਰਚ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਨਿਸ਼ਾਨਾ ਕੱਸਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੱਲ੍ਹ ਫਿਰ ਨੋਟਬੰਦੀ ਦੇ ਫ਼ੈਸਲੇ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ-ਸਮਝੇ ਲਏ ਗਏ ਇਸ ਫ਼ੈਸਲੇ ਤੋਂ ਹੀ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਸੂੁਬਿਆਂ ਨਾਲ ਬਾਕਾਇਦਗੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਇਨਕਾਰ ਕਰ ਰਹੀ ਹੈ।
ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਵਾਲੇ ਕੇਰਲ ਰਾਜ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਥਿੰਕ ਟੈਂਕ ਰਾਜੀਵ ਗਾਂਧੀ ਡਿਵੈਲਪਮੈਂਟ ਸਟੱਡੀਜ਼ ਦੇ ਵਰਚੁਅਲ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਅਸਥਾਈ ਢੰਗਾਂ ਨਾਲ ਕੈ੍ਰਡਿਟ ਸਮੱਸਿਆ ਨੂੰ ਲੁਕਾਇਆ ਨਹੀਂ ਜਾ ਸਕਦਾ। ਇਹ ਸੰਕਟ ਛੋਟੇ ਅਤੇ ਮੱਧ (ਉਦਯੋਗ) ਖੇਤਰ ਨੂੰ ਪ੍ਰਭਾਵਤ ਕਰ ਸਕਦਾ ਹੈ। ਸੰਮੇਲਨ ਵਿੱਚ ਉਨ੍ਹਾਂ ਕਿਹਾ, ‘ਬੇਰੁਜ਼ਗਾਰੀ ਵਧ ਰਹੀ ਅਤੇ ਗ਼ੈਰ ਰਸਮੀ ਖੇਤਰ ਤਬਾਹ ਹੋ ਚੁੱਕਾ ਹੈ। ਉਨ੍ਹਾਂ ‘ਪ੍ਰਤੀਖਿਆ 2030’ ਵਿੱਚ ਕਿਹਾ, ‘‘ਬੇਰੁਜ਼ਗਾਰੀ ਸਿਖਰ ਉੱਤੇਹੈ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੈ।
ਚੋਣਾਂ ਤੋਂ ਪਹਿਲਾਂ ਕਰਵਾਏ ਇਸ ਸਮਾਰੋਹ ਦਾ ਮਕਸਦ ਕੇਰਲ ਦੇ ਵਿਕਾਸ ਲਈ ਵਿਜ਼ਨ ਡਾਕੂਮੈਂਟ ਨੂੰ ਤਿਆਰ ਕਰਨਾ ਹੈ। ਮਨਮੋਹਨ ਸਿੰਘ ਨੇ ਕਿਹਾ, ‘‘ਕੇਂਦਰਵਾਦ ਅਤੇ ਰਾਜਾਂ ਦੇ ਨਾਲ ਨਿਯਮਿਤ ਸਲਾਹ-ਮਸ਼ਵਰਾ, ਜਿਹੜਾ ਭਾਰਤ ਦੀ ਆਰਥਿਕ ਅਤੇ ਰਾਜਨੀਤਕ ਨੀਂਹ ਅਤੇ ਸੰਵਿਧਾਨ ਵਿੱਚ ਸ਼ਾਮਲ ਹੈ, ਮੌਜੂਦਾ ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਹੀਂ ਦਿੰਦੀ। ਕੇਰਲ ਦੇ ਵਿਕਾਸ ਬਾਰੇ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਰਾਜ ਵਿੱਚ ਸਮਾਜਕ ਮਾਪਦੰਡ ਉਚੇ ਹਨ, ਪਰ ਭਵਿੱਖ ਵਿੱਚ ਦੂਜੇ ਖੇਤਰਾਂ ਵਿੱਚ ਧਿਆਨ ਦੇਣ ਦੀ ਲੋੜ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਨ੍ਹਾਂ ਨੂੰ ਰਾਜ ਨੇ ਪਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈ ਟੀ ਸੈਕਟਰ ਡਿਜੀਟਲ ਮੋਡ ਕਾਰਨ ਕੰਮ ਕਰ ਰਿਹਾ ਹੈ, ਪਰ ਮਹਾਂਮਾਰੀ ਨੇ ਸੈਰ-ਸਪਾਟਾ ਸੈਕਟਰ ਉੱਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ।

Read More Political News Today

Continue Reading

ਰਾਜਨੀਤੀ

ਕਾਂਗਰਸ ਦੇ ਬਾਗੀ ਆਗੂਆਂ ਸਿੰਘ ਵੀ ਅਤੇ ਸ਼ਰਮਾ ਦੇ ਤੇ ਵਰਢਿੱਲੇ ਪਏ

Published

on

ਨਵੀਂ ਦਿੱਲੀ, 3 ਮਾਰਚ – ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਬਗਾਵਤੀ ਨੇਤਾਵਾਂ ਦੇ ਗਰੁੱਪ ‘ਜੀ-23’ਬਾਰੇ ਕਿਹਾ ਕਿ ਸਾਡੀਆਂ ਕੁਝ ਚਿੰਤਾਵਾਂ ਹਨ, ਜੋ ਸਿਰਫ ਗੱਲਾਂ ਨਹੀਂ, ਸਬੂਤ ਹਨ। ਸ਼ਰਮਾ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਸਹੀ ਅਰਥਾਂ ਵਿੱਚ ਸਮਝਿਆ ਜਾਣਾ ਚਾਹੀਦਾ ਹੈ। ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੰੁਦੇ ਹਾਂ। ਅਸੀਂ ਕਾਂਗਰਸ ਲਈ ਇਕ ਜੁੱਟ ਹਾਂ, ਅਜਿਹਾ ਕੁਝ ਨਹੀਂ ਚਾਹੁੰਦੇ, ਜੋ ਪਾਰਟੀ ਨੂੰ ਕਮਜ਼ੋਰ ਕਰੇ।
ਆਨੰਦ ਸ਼ਰਮਾ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਕਾਂਗਰਸ ਉਮੀਦਵਾਰਾਂ ਨੂੰ ਸ਼ੁਭ-ਕਾਮਨਾ ਦਿੰਦੇ ਹਾਂ ਅਤੇ ਜਿੱਥੇ ਵੀ ਸਾਨੂੰ ਪ੍ਰਚਾਰ ਕਰਨ ਲਈ ਕਿਹਾ ਜਾਏਗਾ, ਅਸੀਂ ਕਰਾਂਗੇ। ਉਨ੍ਹਾ ਨੇ ਪਾਰਟੀ ਨਾਲ ਬਗਾਵਤ ਦੇ ਸਵਾਲ ਉੱਤੇ ਕਿਹਾ: ‘ਬਗਾਵਤ ਕਿਸ ਦੇ ਖਿਲਾਫ, ਸੋਨੀਆ ਗਾਂਧੀ ਦੀ ਅਗਵਾਈ ਦਾ ਅਸੀਂ ਸਭ ਭਰੋਸਾ ਕਰਦੇ ਹਾਂ। ਅੱਜ ਤੱਕ ਮੈਂ ਪਾਰਟੀ ਲੀਡਰਸਿ਼ਪ ਦੇ ਖਿਲਾਫ ਇੱਕ ਟਿੱਪਣੀ ਤੱਕ ਨਹੀਂ ਕੀਤੀ।’
ਵਰਨਣ ਯੋਗ ਹੈ ਕਿ ਆਨੰਦ ਸ਼ਰਮਾ ਨੇ ਦੋ ਦਿਨ ਪਹਿਲਾਂ ਟਵੀਟ ਕਰ ਕੇ ਬੰਗਾਲ ਵਿੱਚ ਆਈ ਐਸ ਐਫ ਦੇ ਨਾਲ ਪਾਰਟੀ ਦੇ ਗਠਜੋੜ ਦੀ ਆਲੋਚਨਾ ਕੀਤੀ ਸੀ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਮੈਂ ਜੋ ਕਿਹਾ, ਉਹ ਚਿੰਤਾ ਜ਼ਾਹਿਰ ਕਰਨ ਦਾ ਮਾਧਿਅਮ ਹੈ। ਮੈਂ ਕਾਂਗਰਸ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦੇ ਨਾਲ ਪਾਰਟੀ ਦੇ ਇਤਿਹਾਸਕਾਰਾਂ ਅਤੇ ਵਿਚਾਰਕਾਂ ਵਿੱਚੋਂ ਇੱਕ ਹਾਂ। ਇਸ ਨੂੰ ਉਸ ਸੰਦਰਭ ਵਿੱਚ ਲਿਆ ਜਾਣਾ ਚਾਹੀਦਾ ਹੈ।
ਦੂਸਰੇ ਪਾਸੇ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪਾਰਟੀ ਨੇ ਪੱਛਮੀ ਬੰਗਾਲ ਵਿੱਚ 92 ਸੀਟਾਂ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ। ਸਾਡਾ ਇਰਾਦਾ ਭਾਜਪਾ ਦੀ ਫਿਰਕੂ ਰਾਜਨੀਤੀ ਖਿਲਾਫ ਸੈਕੂਲਰ ਮੋਰਚਾ ਤਿਆਰ ਕਰਨ ਦਾ ਹੈ। ਸੀ ਪੀ ਐਮ ਨੇ ਆਪਣੀਆਂ ਕੁਝ ਸੀਟਾਂ ਆਈ ਐਸ ਐਫ ਨੂੰ ਦਿੱਤੀਆਂ ਹਨ। ਇਹ ਪੱਖ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ, ਮੈਂ ਇਸ ਜੰਗ ਵਿੱਚ ਸਭਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca