Former Pakistani PM accuses Imran of selling Senate seats for Rs 70 crore
Connect with us [email protected]

ਅੰਤਰਰਾਸ਼ਟਰੀ

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇਮਰਾਨ ਉੱਤੇ ਸੈਨੇਟ ਸੀਟ 70 ਕਰੋੜ ਦੀ ਵੇਚਣ ਦੋਸ਼

Published

on

Paki Pm Imraan

ਲਾਹੌਰ, 11 ਮਾਰਚ, – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਪਾਰਟੀ ਦੇ ਸੀਨੀਅਰ ਨੇਤਾ ਸ਼ਾਹਿਦ ਖਾਕਾਨ ਅੱਬਾਸੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਉੱਤੇ ਬਲੂਚਿਸਤਾਨ ਦੇ ਇਕ ਉਦਯੋਗਪਤੀ ਨੂੰ ਸੈਨੇਟ ਦਾ ਮੈਂਬਰ ਬਣਾਉਣ ਲਈ 70 ਕਰੋੜ ਪਾਕਿਸਤਾਨੀ ਰੁਪਏ ਲੈਣ ਦਾ ਦੋਸ਼ ਲਾਇਆ ਹੈ।
ਇਸ ਦੇਸ਼ ਦੀ ਮੁੱਖ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਦੇ ਸੀਨੀਅਰ ਮੀਤ ਪ੍ਰਧਾਨ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਦੋਸ਼ ਲਾਇਆ ਹੈ ਕਿ ਤਿੰਨ ਮਾਰਚ ਨੂੰ ਹੋਈ ਸੈਨੇਟ ਦੀ ਚੋਣ ਜਦੋਂ ਮੁਹੰਮਦ ਅਬਦੁੱਲ ਕਾਦਿਰ ਨੇ ਆਜ਼ਾਦ ਉਮੀਦਵਾਰ ਵਜੋਂ ਲੜੀ ਤਾਂ ਉਨ੍ਹਾਂ ਨੂੰ ਇਸ ਦੇਸ਼ ਵਿੱਚ ਰਾਜ ਕਰਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਪਾਰਟੀ ਅਤੇ ਹੋਰ ਪਾਰਟੀਆਂ ਦੀਆਂ ਵੋਟਾਂ ਮਿਲੀਆਂ ਸਨ ਅਤੇ ਪੀ ਟੀ ਆਈ ਦੇ ਪਾਰਲੀਮੈਂਟ ਮੈਂਬਰਾਂ ਨੇ ਇਮਰਾਨ ਖਾਨ ਦੇ ਕਹੇ ਉੱਤੇ ਕਾਦਿਰ ਨੂੰ ਵੋਟ ਦਿੱਤੀ ਸੀ ਤੇ ਇਮਰਾਨ ਨੇ ਉਸ ਤੋਂ 70 ਕਰੋੜ ਪਾਕਿਸਤਾਨੀ ਰੁਪਏ ਲਏ ਸਨ। ਅੱਬਾਸੀ ਨੇ ਕਿਹਾ ਕਿ ਇਮਰਾਨ ਖਾਨ ਨੂੰ ਸੈਨੇਟ ਦੀ ਟਿਕਟ ਵੇਚਣ ਲਈ ਜਵਾਬ ਦੇਣਾ ਹੋਵੇਗਾ। ਉਨ੍ਹਾ ਕਿਹਾ ਕਿ ਹਾਕਮ ਪਾਰਟੀ ਦੇ ਮੈਂਬਰ ਕਹਿ ਰਹੇ ਹਨ ਕਿ ਇਸ ਵਿਅਕਤੀ (ਮੁਹੰਮਦ ਅਬਦੁੱਲ ਕਾਦਿਰ) ਨੂੰ ਸੈਨੇਟ ਮੈਂਬਰ ਇਸ ਲਈ ਬਣਾਇਆ ਹੈ ਕਿ ਉਸ ਨੇ ਇਮਰਾਨ ਖਾਨ ਨੂੰ ਪੈਸੇ ਦਿੱਤੇ ਹਨ।ਅੱਬਾਸੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਇੱਕ ਉਦਯੋਗਪਤੀ ਨੂੰ ਸੈਨੇਟ ਸੀਟ ਵੇਚਣ ਦਾ ਨੋਟਿਸ ਲੈਣ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ ਦੀ ਅਪੀਲ ਕੀਤੀ ਹੈ। ਦਿਲਚਸਪ ਹੈ ਕਿ ਕਾਦਿਰ ਨੇ ਆਜ਼ਾਦ ਉਮੀਦਵਾਰ ਵਜੋਂ ਸੈਨੇਟ ਦੀ ਚੋਣ ਜਿੱਤੀ ਹੈ, ਜਿਸ ਤੋਂ ਬਾਅਦ ਇਮਰਾਨ ਖਾਨ ਨੇ ਉਨ੍ਹਾਂ ਦਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਵਿੱਚ ਸਵਾਗਤ ਕੀਤਾ ਹੈ, ਪਰਪਾਰਟੀ ਦੀ ਬਲੂਚਿਸਤਾਨ ਲੀਡਰਸ਼ਿਪ ਤੇ ਜ਼ੋਨਲ ਮੁਖੀ ਉਸ ਉਦਯੋਗਪਤੀ ਦੀ ਚੋਣ ਦਾ ਸਰੇਆਮ ਸਖਤ ਵਿਰੋਧ ਕਰ ਕੇ ਇਸ ਵਿੱਚ ਸੌਦੇਬਾਜ਼ੀ ਹੋਣ ਦਾ ਦੋਸ਼ ਲਾ ਰਹੇ ਸਨ।

Read More World News in Punjabi

ਅੰਤਰਰਾਸ਼ਟਰੀ

ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ

Published

on

Pakistani government

ਕੱਟੜਪੰਥੀ ਇਸਲਾਮਿਕ ਗਰੁੱਪ ਦੇ ਹਿੰਸਕ ਵਿਖਾਵੇ ਅੱਗੇ ਗੋਡੇ ਟੇਕੇ
ਇਸਲਾਮਾਬਾਦ, 20 ਅਪਰੈਲ, – ਕੱਟੜਪੰਥੀ ਇਸਲਾਮੀ ਗਰੁੱਪ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਐੱਫ) ਦੇ ਦਬਾਅ ਅੱਗੇ ਪਾਕਿਸਤਾਨ ਸਰਕਾਰ ਆਖਰ ਝੁਕ ਗਈ ਹੈ। ਉਸ ਨੇ ਐਲਾਨ ਕੀਤਾ ਕਿ ਫਰਾਂਸ ਦੇ ਰਾਜਦੂਤ ਨੂੰ ਏਥੋਂ ਕੱਢਣ ਲਈ ਉਹ ਪਾਰਲੀਮੈਂਟ ਵਿੱਚ ਬੁੱਧਵਾਰ ਨੂੰ ਮਤਾ ਪੇਸ਼ ਕਰੇਗੀ ਅਤੇਟੀ ਐੱਲ ਐੱਫ ਨਾਲ ਸੰਬੰਧਤ ਵਰਕਰਾਂ ਤੇ ਲੀਡਰਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸਵਾਪਸ ਲਏ ਜਾਣਗੇ।
ਪਾਕਿਸਤਾਨ ਦੇ ਅੰਦਰੂਨੀ ਸੁਰੱਖਿਆ ਬਾਰੇ ਮੰਤਰੀ ਸ਼ੇਖ ਰਾਸ਼ਿਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿਟੀ ਐੱਲ ਐੱਫ ਨਾਲ ਕਈ ਦੌਰ ਦੀ ਗੱਲਬਾਤ ਵਿੱਚ ਸਾਡੀ ਸਹਿਮਤੀ ਬਣੀ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਲਈ ਨੈਸ਼ਨਲ ਅਸੈਂਬਲੀ (ਪਾਕਿਸਤਾਨੀ ਪਾਰਲੀਮੈਂਟ ਦਾ ਹੇਠਲਾ ਹਾਊਸ) ਵਿੱਚ ਇਕ ਮਤਾ ਪੇਸ਼ ਕੀਤਾ ਜਾਵੇਗਾ ਅਤੇਟੀ ਐੱਲ ਐੱਫ ਵਰਕਰਾਂ ਦੇ ਖਿਲਾਫ਼ ਦਹਿਸ਼ਤਗਰਦੀ ਦੀਆਂ ਧਾਰਾਵਾਂ ਹੇਠ ਦਰਜ ਕੀਤੇ ਸਾਰੇ ਕੇਸ ਵਾਪਸ ਲਏ ਜਾਣਗੇ। ਵਰਨਣ ਯੋਗ ਹੈ ਕਿ ਫਰਾਂਸ ਦੇ ਰਾਜਦੂਤ ਨੂੰ ਕੱਢਣ ਦੀ ਮੰਗ ਕੱਟੜਪੰਥੀ ਇਸਲਾਮੀ ਗਰੁੱਪ ਦੀਆਂ ਚਾਰ ਪ੍ਰਮੁੱਖ ਮੰਗਾਂ ਵਿੱਚੋਂ ਇੱਕ ਹੈ। ਇਸਦੇ ਵਰਕਰਾਂ ਵੱਲੋਂਸਾਰੇ ਦੇਸ਼ ਵਿੱਚ ਹਿੰਸਕ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਿਛਲੇ ਹਫ਼ਤੇ ਇਸ ਉੱਤੇ ਪਾਬੰਦੀ ਲਾ ਦਿੱਤੀ ਗਈ ਅਤੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ 22 ਅਪਰੈਲ ਤਕ ਮੁਲਤਵੀ ਕਰ ਦਿੱਤਾ ਗਿਆ ਸੀ।

Read More Punjabi News Online

Continue Reading

ਅੰਤਰਰਾਸ਼ਟਰੀ

ਆਪਣੀ ਫੌਜ ਕੱਢ ਕੇ ਅਮਰੀਕਾ ਨੇ ਅਫਗਾਨਿਸਤਾਨ ਦੀ ਸੁਰੱਖਿਆ ਤੋਂ ਪੱਲਾ ਝਾੜਿਆ

Published

on

America Flag

ਵਾਸ਼ਿੰਗਟਨ, 20 ਅਪ੍ਰੈਲ – ਕਈ ਸਾਲਾਂ ਤੱਕ ਅਫਗਾਨਿਸਤਾਨ ਦੀ ਸੁਰੱਖਿਆ ਵਿੱਚ ਲੱਗੇ ਅਮਰੀਕਾ ਨੇ ਆਪਣੀ ਫੌਜ ਦੀ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਪੱਲਾ ਝਾੜ ਲਿਆ ਹੈ। ਉਸ ਨੇ ਕਿਹਾ ਕਿ ਫੌਜ ਦੀ ਵਾਪਸੀ ਤੋਂ ਬਾਅਦ ਅਫਗਾਨਿਸਤਾਨ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲੈ ਸਕਦਾ।
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐਨ ਐਸ ਏ) ਜੈਕ ਸੁਲੀਵਾਨ ਨੂੰ ਫਾਕਸ ਨਿਊਜ਼ ਦੇ ਪ੍ਰੋਗਰਾਮ ਵਿੱਚ ਸਵਾਲ ਕੀਤਾ ਗਿਆ ਕਿ 2011 ਵਿੱਚ ਜਦੋਂ ਇਰਾਕ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ (ਆਈ ਐਸ) ਨੇ ਕਬਜ਼ਾ ਕਰ ਲਿਆ ਸੀ, ਉਦੋਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਬਾਰਾ ਫੌਜ ਭੇਜੀ ਸੀ, ਇਸ ਤਰ੍ਹਾਂ ਅਫਗਾਨਿਸਤਾਨ ਵਿੱਚੋਂ ਫੌਜ ਵਾਪਸੀ ਪਿੱਛੋਂ ਅਜਿਹੇ ਹਾਲਾਤ ਬਣੇ ਤਾਂ ਅਮਰੀਕਾ ਕੀ ਕਰੇਗਾ? ਜੈਕ ਸੁਲੀਵਾਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡੇਨ ਦੀ ਦੁਬਾਰਾ ਫੌਜ ਭੇਜਣ ਦੀ ਕੋਈ ਮਨਸ਼ਾ ਨਹੀਂ, ਕੋਈ ਵੀ ਫੌਜ ਦੀ ਵਾਪਸੀ ਤੋਂ ਬਾਅਦ ਸੁਰੱਖਿਆ ਦੀ ਗਾਰੰਟੀ ਨਹੀਂ ਲੈ ਸਕਦਾ।ਅਸੀਂ ਅਫਗਾਨਿਸਤਾਨ ਨੂੰ ਸਮਰੱਥ ਬਣਾਉਣ ਵਿੱਚ ਪੂਰੀ ਮਦਦ ਕੀਤੀ ਹੈ। ਉਨ੍ਹਾਂ ਦੇ ਸੁਰੱਖਿਆ ਦਸਤਿਆਂ ਨੂੰ ਤਾਕਤ ਵਧਾਉਣ ਲਈ ਵਸੀਲੇ ਦਿੱਤੇ ਹਨ। ਮਸ਼ੀਨਰੀ ਦੇ ਕੇ ਸਮਰੱਥਾ ਦਾ ਵਾਧਾ ਕੀਤਾ ਹੈ, ਸਿਖਲਾਈ ਦਿੱਤੀ ਹੈ। ਇਹ ਸਮਾਂ ਸਾਡੇ ਸੁਰੱਖਿਆ ਦਸਤਿਆਂ ਦੀ ਵਾਪਸੀ ਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਸੁਰੱਖਿਆ ਬਾਰੇ ਖੁਦ ਕਦਮ ਵਧਾਉਣੇ ਪੈਣਗੇ।

Read More Latest Punjabi News

Continue Reading

ਅੰਤਰਰਾਸ਼ਟਰੀ

ਕਿਸੇ ਦੂਸਰੇ ਗ੍ਰਹਿ ਉੱਤੇ ਪਹਿਲੀ ਵਾਰ ਨਾਸਾ ਦੇ ਹੈਲੀਕਾਪਟਰ ਵੱਲੋਂ ਉਡਾਣ

Published

on

NASA's Experimental

ਕੇਪ ਕੇਨਾਵੇਰਲ, 20 ਅਪ੍ਰੈਲ – ਨਾਸਾ ਦੇ ਪ੍ਰਯੋਗਿਕ ਮਾਰਸ (ਮੰਗਲ) ਹੈਲੀਕਾਪਟਰ ਨੇ ਕੱਲ੍ਹ ਧੂੜਭਰੀ ਲਾਲ ਸਤਹਿ ਤੋਂ ਉਡਾਣ ਭਰੀ ਅਤੇ ਕਿਸੇ ਹੋਰ ਗ੍ਰਹਿ ਉੱਤੇ ਪਹਿਲੀ ਕੰਟਰੋਲ ਉਡਾਣ ਦੀ ਪ੍ਰਾਪਤੀ ਕੀਤੀ।
ਇਸ ਘਟਨਾਚੱਕਰ ਦੀ ਤੁਲਨਾ ਰਾਈਟ ਬ੍ਰਦਰਸ ਦੇ ਪਹਿਲੇ ਪ੍ਰਯੋਗ ਨਾਲ ਕੀਤੀ ਜਾ ਰਹੀ ਹੈ। ਇੰਜੇਨੁਇਟੀ ਨਾਂ ਦੇ ਚਾਰ ਪੌਂਡ (1.8 ਕਿਲੋਗ੍ਰਾਮ) ਭਾਰੇ ਹੈਲੀਕਾਪਟਰ ਨੇ 1903 ਦੇ ਰਾਈਟ ਫਲਾਇਰ ਵਰਗੇ ਵਿੰਗ ਫੈਬ੍ਰਿਕ ਦੇ ਨਾਲ ਉਡਾਣ ਭਰੀ। ਰਾਈਟ ਫਲਾਇਰ ਨੇ ਉਤਰੀ ਕੈਰੋਲਿਨਾ ਦੇ ਕਿਟੀ ਹਾਕ ਵਿੱਚ ਅਜਿਹਾ ਇਤਿਹਾਸ ਰਚਿਆ ਸੀ। ਧਰਤੀ ਉੱਤੇ ਪਰਤੇ ਹੈਲੀਕਾਪਟਰ ਦੇ ਮੁੱਖ ਪਾਇਲਟ ਹਾਵਰਡ ਗ੍ਰਿਪ ਨੇ ਕਿਹਾ ਕਿ ਆਲਟੀਮੀਟਰ ਦੇ ਅੰਕੜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਇੰਜੇਨਇਟੀ ਨੇ ਆਪਣੀ ਪਹਿਲੀ ਉਡਾਣ ਭਰੀ ਹੈ।ਗ੍ਰਿਪ ਦੇ ਸਾਥੀਆਂ ਦੀਆਂ ਤਾੜੀਆਂ ਦੀ ਗੜਗੜਾਹਟ ਦੌਰਾਨ ਉਨ੍ਹਾਂ ਦੀ ਆਵਾਜ਼ ਪੂਰੀ ਤਰ੍ਹਾਂ ਸਾਫ਼ ਨਹੀਂ ਆ ਰਹੀ ਸੀ। ਇਹ ਸਿਰਫ਼ 39 ਸੈਕੰਡ ਦੀ ਛੋਟੀ ਉਡਾਣ ਸੀ, ਪਰ ਸਾਰੇ ਪ੍ਰਮੁੱਖ ਮਾਪਦੰਡਾਂ ਨੂੰ ਪੂਰਾ ਕੀਤਾ ਗਿਆ। ਪ੍ਰਾਜੈਕਟ ਪ੍ਰਬੰਧਕ ਮਿਲੀ ਆਂਗ ਨੇ ਆਪਣੀ ਟੀਮ ਲਈ ਐਲਾਨ ਕੀਤਾ ਕਿ ਹੁਣ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਇੱਕ ਦੂਸਰੇ ਗ੍ਰਹਿ ਉੱਤੇ ਰੋਟਰਕ੍ਰਾਫਟ ਉਡਾਇਆ ਹੈ।
ਕੈਲੀਫੋਰਨੀਆ ਵਿੱਚ ਉਡਾਣ ਕੰਟਰੋਲ ਨੇ ਪਰਸੀਵੈਰੰਸ ਰੋਵਰ ਤੋਂ ਡਾਟਾ ਮਿਲਣ ਤੋਂ ਬਾਅਦ ਇੰਜੇਨੁਇਟੀ ਦੀ ਸੰਖੇਪ ਉਡਾਣ ਦੀ ਪੁਸ਼ਟੀ ਕੀਤੀ। ਉਸ ਨੂੰ 200 ਫੁੱਟ (65 ਮੀਟਰ) ਤੋਂ ਵੱਧ ਉਚਾਈ ਵਿੱਚੇ ਉਡਦੇ ਦੇਖਿਆ ਗਿਆ। ਇੰਜੇਨੁਇਟੀ ਨੇ ਫਰਵਰੀ ਵਿੱਚ ਸਰਸੀਵੈਰੰਸ ਉੱਤੇ ਮੰਗਲ ਲਈ ਉਡਾਣ ਭਰੀ ਸੀ। 8.5 ਕਰੋੜ ਡਾਲਰ ਦੀ ਲਾਗਤ ਵਾਲੇ ਹੈਲੀਕਾਪਟਰ ਦੇ ਇਸ ਪ੍ਰਯੋਗ ਦੀ ਅਤੀ ਜੋਖਮ ਵਾਲਾ ਅਤੇ ਨਾਲ ਅਤਿਅੰਤ ਪ੍ਰਾਪਲੀ ਵਾਲਾ ਮੰਨਿਆ ਗਿਆ ਸੀ। ਆਂਗ ਨੇ ਕੱਲ੍ਹ ਨਾਸਾ ਦੇ ਇੱਕ ਵੈਬ ਪ੍ਰਸਾਰਣ ਉੱਤੇ ਇਸ ਨੂੰ ‘ਸਰਵਉਚ ਸੁਫਨਾ’ ਕਰਾਰ ਦਿੱਤਾ ਸੀ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca