Former Finance Secretary Accused: I was transferred by Finance Minister Nirmala
Connect with us [email protected]

ਰਾਜਨੀਤੀ

ਸਾਬਕਾ ਵਿੱਤ ਸਕੱਤਰ ਵੱਲੋਂ ਦੋਸ਼: ਵਿੱਤ ਮੰਤਰੀ ਨਿਰਮਲਾ ਨੇ ਮੇਰੀ ਬਦਲੀ ਕਰਵਾਈ ਸੀ

Published

on

Subhash Chandra Garg

ਨਵੀਂ ਦਿੱਲੀ, 1 ਨਵੰਬਰ – ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਕਿਹਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚਾਹੁੰਦੇ ਸਨ ਕਿ ਉਹ ਵਿੱਤ ਮੰਤਰਾਲੇ ‘ਚੋਂ ਬਾਹਰ ਹੋ ਜਾਣ।
ਵਰਨਣ ਯੋਗ ਹੈ ਕਿ ਸੁਭਾਸ਼ ਚੰਦਰ ਗਰਗ ਦਾ ਪਿਛਲੇ ਸਾਲ ਮੋਦੀ ਸਰਕਾਰ ਦੇ ਦੂਜੇ ਕਾਰਜ ਕਾਲ ਦੇ ਪਹਿਲੇ ਬਜਟ ਦੇ ਤਿੰਨ ਹਫਤਿਆਂ ਦੇ ਅੰਦਰ-ਅੰਦਰ ਵਿੱਤ ਮੰਤਰਾਲੇ ਤੋਂ ਤਬਾਦਲਾ ਹੋ ਗਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਸੀਤਾਰਮਨ ਨੇ ਹੀ ਉਨ੍ਹਾਂ ਦੀ ਵਿੱਤ ਮੰਤਰਾਲੇ ਵਿੱਚੋਂ ਬਦਲੀ ਕਰਵਾਈ ਸੀ। ਗਰਗ ਨੇ ਮੰਤਰਾਲੇ ‘ਚੋਂ ਬਦਲੀ ਹੋਣ ਪਿਛੋਂ ਛੇਤੀ ਹੀ ਮਰਜ਼ੀ ਨਾਲ ਸੇਵਾ ਮੁਕਤੀ ਲੈ ਲਈ ਸੀ। ਉਨ੍ਹਾਂ ਕਿਹਾ ਕਿ ਸੀਤਾਰਮਨ ਦੀ ‘ਸ਼ਖਸੀਅਤ ਅਤੇ ਗਿਆਨ ਉਨ੍ਹਾਂ ਦੇ ਪਹਿਲੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਬਿਲਕੁਲ ਵੱਖਰੇ ਹਨ।’ ਸਾਬਕਾ ਵਿੱਤ ਸਕੱਤਰ ਨੇ ਕਿਹਾ ਕਿ ਵਿੱਤ ਮੰਤਰੀ ‘ਮੇਰੇ ਬਾਰੇ ਪਹਿਲਾਂ ਹੀ ਕੋਈ ਰਾਇ ਬਣਾ ਕੇ ਆਏ ਸਨ।’ ਦੋਵਾਂ ਦੌਰਾਨ ਸਰਪਲੱਸ ਆਰ ਬੀ ਆਈ ‘ਤੇ ਵਖਰੇਵੇਂ ਪੈਦਾ ਹੋ ਗਏ ਸਨ, ਜੋ ਕਿ ਸਰਕਾਰ ਤੇ ਗੈਰ ਬੈਂਕਿੰਗ ਸੰਸਥਾਵਾਂ ਨੂੰ ਦਿੱਤਾ ਜਾਣਾ ਸੀ।

ਰਾਜਨੀਤੀ

ਕਾਂਗਰਸ ਦਾ ‘ਚਾਣਕਿਆ’ ਕਹੇ ਜਾਂਦੇ ਅਹਿਮਦ ਪਟੇਲ ਦਾ ਕੋਰੋਨਾ ਦੇ ਕਾਰਨ ਦੇਹਾਂਤ

Published

on

Ahmed Patel

ਨਵੀਂ ਦਿੱਲੀ, 25 ਨਵੰਬਰ, – ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ (71 ਸਾਲ) ਦਾ ਅੱਜ ਦੇਹਾਂਤ ਹੋ ਗਿਆ ਹੈ। ਅਹਿਮਦ ਪਟੇਲ ਇਕ ਮਹੀਨਾ ਪਹਿਲਾਂ ਕੋਰੋਨਾ ਤੋਂ ਇਨਫੈਕਟਿਡ ਹੋਏ ਸਨ। ਉਨ੍ਹਾਂ ਦਾ ਇਲਾਜ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਚੱਲ ਰਿਹਾ ਸੀ। ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਇੱਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਕਿ ਅੱਜ ਬੁੱਧਵਾਰ ਸਵੇਰੇ 3 ਵੱਜ ਕੇ 30 ਮਿੰਟ ਉੱਤੇਅਹਿਮਦ ਪਟੇਲ ਦਾ ਦੇਹਾਂਤ ਹੋ ਗਿਆ ਹੈ।
ਕਾਂਗਰਸ ਪਾਰਟੀ ਨੂੰ ਇਹ ਝਟਕਾ ਉਸ ਵੇਲੇ ਲੱਗਾ ਹੈ,ਜਦੋਂ ਪਾਰਟੀ ਵਿੱਚ ਘਮਸਾਨ ਮਚਿਆ ਪਿਆ ਹੈ। ਅਜਿਹੇ ਘਮਸਾਨ ਤੋਂ ਪਾਰਟੀ ਨੂੰ ਕੱਢਣ ਲਈ ਅਹਿਮਦ ਪਟੇਲ ਹਮੇਸ਼ਾ ਸਰਗਰਮ ਹੁੰਦੇ ਸਨ। ਪਟੇਲਸਾਲ 2001 ਤੋਂ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਸਨਤੇ ਸਾਲ 2004 ਤੇ 2009 ਵਿੱਚ ਹੋਈਆਂ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਜਿੱਤ ਦਾ ਸਿਹਰਾ ਵੀ ਬਹੁਤਾ ਕਰ ਕੇ ਅਹਿਮਦ ਪਟੇਲ ਨੂੰ ਦਿੱਤਾ ਜਾਂਦਾ ਰਿਹਾ ਹੈ। ਅਹਿਮਦ ਪਟੇਲ ਦਾ ਸਿਆਸੀ ਕਰੀਅਰ 1976 ਵਿੱਚਗੁਜਰਾਤ ਦੇ ਭਰੂਚਦੀ ਨਗਰਪਾਲਿਕਾ ਚੋਣ ਨਾਲਸ਼ੁਰੂ ਹੋਇਆ ਸੀ। ਉਹ ਇੱਥੇ ਨਗਰ ਪਾਲਿਕਾ ਦੇ ਮੇਅਰ ਬਣੇ ਤੇ ਫਿਰ ਕਾਂਗਰਸ ਦਾ ਹੱਥ ਫੜਿਆ ਅਤੇ ਹੌਲੀ-ਹੌਲੀ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਅਗਲੇ ਪੜਾਅ ਮਿਲਦੇ ਗਏ ਸਨ।ਇੰਦਰਾ ਗਾਂਧੀ ਦੇ ਰਾਜਦੌਰਾਨ ਲੱਗੀ ਐਮਰਜੈਂਸੀ ਤੋਂ ਬਾਅਦ ਜਦੋਂ 1977 ਵਿੱਚ ਆਮ ਚੋਣਾਂ ਹੋਈਆਂ ਤਾਂ ਪਾਰਟੀ ਹਾਰ ਗਈ ਸੀ, ਪਰ ਅਹਿਮਦ ਪਟੇਲ ਨੇ ਓਦੋਂ ਵੀ ਸੀਟ ਜਿੱਤ ਲਈ ਤੇ ਕਾਂਗਰਸ ਟਿਕਟ ਉੱਤੇ ਪਹਿਲੀ ਵਾਰ ਲੋਕ ਸਭਾ ਵਿੱਚ ਪਹੁੰਚੇ ਸਨ। ਉਹ ਲਗਾਤਾਰ ਤਿੰਨ ਵਾਰ (1977, 1980, 1984) ਲੋਕ ਸਭਾ ਮੈਂਬਰ ਅਤੇ ਪੰਜ ਵਾਰ (1993, 1999, 2005, 2011, 2017) ਰਾਜ ਸਭਾ ਦੇ ਪਾਰਲੀਮੈਂਟ ਮੈਂਬਰ ਰਹੇ ਅਤੇ ਇਸ ਵਕਤ ਵੀ ਉਹ ਭਾਜਪਾ ਦੇ ਗੜ੍ਹ ਗੁਜਰਾਤ ਤੋਂ ਹੀ ਰਾਜ ਸਭਾ ਦੇ ਮੈਂਬਰ ਸਨ।
ਇੰਦਰਾ ਗਾਂਧੀ ਦੀ ਮੌਤ ਮਗਰੋਂ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਸਨ ਤਾਂ 1985 ਵਿੱਚ ਉਨ੍ਹਾਂ ਨੇ ਪਟੇਲ ਨੂੰ ਆਪਣਾ ਪਾਰਲੀਮੈਂਟਰੀ ਸਕੱਤਰ ਬਣਾਇਆ ਸੀ। 1987 ਵਿੱਚ ਉਨ੍ਹਾਂ ਨੇ ਪਾਰਲੀਮੈਂਟ ਮੈਂਬਰ ਵਜੋਂ ਸਰਦਾਰ ਸਰੋਵਰ ਪ੍ਰੋਜੈਕਟ ਦੀ ਨਿਗਰਾਨੀ ਲਈ ਨਰਮਦਾ ਮੈਨੇਜਮੈਂਟ ਅਥਾਰਟੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ 1988 ਵਿੱਚ ਉਨ੍ਹਾਂ ਨੂੰ ਜਵਾਹਰ ਭਵਨ ਟਰੱਸਟ ਦਾ ਸੈਕਟਰੀ ਬਣਾਇਆ ਗਿਆ ਸੀ। ਨਵੀਂ ਦਿੱਲੀ ਵਿਚਲਾ ਇਹ ਭਵਨ ਅਹਿਮਦ ਪਟੇਲ ਦੀ ਨਿਗਰਾਨੀਹੇਠ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਇਹ ਪ੍ਰੋਜੈਕਟ ਕਾਫੀ ਸਮੇਂ ਤੋਂ ਠੰਢੇ ਬਸਤੇ ਵਿਚ ਸੀ ਤੇ ਪਟੇਲ ਦੇ ਜ਼ਿਮੇਵਾਰੀ ਸੰਭਾਲਣ ਪਿੱਛੋਂ ਮਸਾਂ ਇਕ ਸਾਲ ਵਿੱਚ ਪੂਰਾ ਹੋ ਗਿਆ ਸੀ। ਸਾਲ 2005 ਵਿੱਚ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਪ੍ਰਮੁੱਖ ਰਣਨੀਤੀਕਾਰ ਬਣਾਇਆ ਅਤੇ ਅਗਲੀਆਂ ਦੋ ਚੋਣਾਂ ਲਈ ਯੂਪੀਏ ਗੱਠਜੋੜ ਚਲਾਉਣ ਦਾ ਕੰਮ ਸੌਂਪ ਦਿੱਤਾ ਸੀ। ਅਹਿਮਦ ਪਟੇਲ ਮੀਡੀਆ ਦੀਆਂ ਸੁਰਖੀਆਂ ਤੋਂ ਦੂਰ ਰਹਿ ਕੇ ਪਰਦੇ ਪਿੱਛੇ ਪਾਰਟੀ ਦੇ ਸੰਕਟਮੋਚਨ ਦਾ ਕੰਮ ਕਰਦੇ ਸਨ। ਉਹ ਗੁਜਰਾਤ ਤੋਂ ਜਿੱਤਣ ਵਾਲੇ ਦੂਸਰੇ ਮੁਸਲਿਮ ਆਗੂ ਸਨ, ਉਨ੍ਹਾਂ ਤੋਂ ਪਹਿਲਾਂ ਇਹੋ ਜਿਹਾ ਸਥਾਨ ਕਿਸੇ ਸਮੇਂ ਅਹਿਸਾਨ ਜਾਫਰੀ ਨੂੰ ਮਿਲਿਆ ਕਰਦਾ ਸੀ, ਜਿਹੜੇ ਗੁਜਰਾਤ ਦੰਗੇ ਦੌਰਾਨ ਮਾਰ ਦਿੱਤੇ ਗਏ ਸਨ।
ਅਹਿਮਦ ਪਟੇਲ ਦੇ ਦੇਹਾਂਤ ਉੱਤੇਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਤੇ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿੱਚ ਲਿਖਿਆ ਹੈ ਕਿ ਉਹ ਅਹਿਮਦ ਪਟੇਲ ਦੇ ਦੇਹਾਂਤ ਤੋਂ ਦੁਖੀ ਹਨ, ਜਿਨ੍ਹਾਂ ਨੇ ਸਮਾਜ ਸੇਵਾ ਕਰਦਿਆਂ ਕਈ ਸਾਲ ਗੁਜ਼ਾਰ ਦਿੱਤੇ ਸਨ।

Click Here Political News Online in Punjabi

Continue Reading

ਰਾਜਨੀਤੀ

ਲੰਚ ਡਿਪਲੋਮੇਸੀ : ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਨੂੰ ਮੰਤਰੀ ਅਹੁਦੇ ਦੀ ਪੇਸ਼ਕਸ਼

Published

on

capt amrinder and navjot sidhu
  • ਅਚਾਨਕ ਹੋਈ ਪੇਸ਼ਕਸ਼ ਬਾਰੇ ਸਿੱਧੂ ਹਾਲ ਦੀ ਘੜੀ ਚੁੱਪ
    ਚੰਡੀਗੜ੍ਹ, 25 ਨਵੰਬਰ, – ਇੱਕ ਦਿਨ ਪਹਿਲਾਂ ਦਿੱਤੇ ਅਚਾਨਕ ਦਿੱਤੇ ਸੱਦੇ ਮੁਤਾਬਕ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਲੰਚ ਕਰਨ ਲਈ ਗਏ ਤਾਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇੱਕ ਵਾਰ ਫਿਰ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਹੈ, ਪਰ ਸਿੱਧੂ ਨੇ ਇਸ ਦਾ ਕੋਈ ਸਪੱਸ਼ਟ ਜਵਾਬ ਹਾਲੇਨਹੀਂ ਦਿੱਤਾ।
    ਵਰਨਣ ਯੋਗ ਹੈ ਕਿ ਸਾਬਕਾ ਮੰਤਰੀ ਤੇ ਨਾਰਾਜ਼ ਹੋਏ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੁੱਧਵਾਰ ਦੁਪਹਿਰ ਦੇ ਖਾਣੇ ਉੱਤੇ ਸੱਦਿਆ ਸੀ। ਇਸ ਤੋਂਅੰਦਾਜ਼ੇ ਲੱਗ ਰਹੇ ਸਨ ਕਿ ਲੰਚ ਡਿਪਲੋਮੈਸੀ ਦੇ ਵਕਤਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦੇ ਗਿਲੇ-ਸ਼ਿਕਵੇ ਦੂਰ ਕਰਨ ਪਿੱਛੋਂ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਮੰਤਰੀ ਬਣਾ ਸਕਦੇ ਹਨ। ਅੱਜ ਬੁੱਧਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਪੰਜਾਬ ਦੀ ਸਿਆਸਤ ਬਾਰੇ ਇਕ ਘੰਟੇ ਤੋਂਵੱਧ ਸਮਾਂਚਰਚਾ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਸਿੱਧੂ ਨੂੰ ਫਿਰ ਮੰਤਰੀ ਬਣਨ ਦਾ ਸੱਦਾ ਦਿੱਤਾ, ਪਰ ਦੱਸਿਆ ਗਿਆ ਹੈ ਕਿ ਨਵਜੋਤਸਿੱਧੂ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ। ਕਿਹਾ ਗਿਆ ਹੈ ਕਿ ਸਿੱਧੂ ਤਿਆਰੀ ਕਰ ਕੇ ਆਏ ਜਾਪਦੇ ਸਨ ਕਿ ਉਹ ਮੁੱਖ ਮੰਤਰੀ ਦੀ ਗੱਲ ਸੁਣਨਗੇ, ਪਰ ਫ਼ੈਸਲਾ ਬਾਅਦ ਵਿੱਚ ਮਰਜ਼ੀ ਮੁਤਾਬਕ ਕਰਨਗੇ, ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।
    ਅੱਜ ਦੀ ਇਸ ਬੈਠਕ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਦੱਸਿਆ ਕਿ ਦੋਵਾਂ ਨੇਤਾਵਾਂ ਵਿਚਾਲੇ ਕਾਫ਼ੀ ਗਰਮਜੋਸ਼ੀ ਭਰੀ ਬੈਠਕ ਹੋਈ, ਜਿੱਥੇ ਪੰਜਾਬ ਅਤੇ ਭਾਰਤ ਦੇ ਕੌਮੀ ਪੱਧਰ ਦੇ ਅਹਿਮ ਮੁੱਦਿਆਂ ਉੱਤੇ ਵਿਸਥਾਰ ਨਾਲ ਚਰਚਾ ਹੋਈ ਹੈ। ਦੋਵੇਂ ਨੇਤਾਵਾਂ ਨੇ ਇਕ ਘੰਟੇ ਤੋਂਵੱਧ ਸਮਾਂ ਇਕੱਠੇ ਬਤੀਤ ਕੀਤਾ ਸੀ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਮੁਤਾਬਕ ਇਹ ਬੈਠਕ ਜਿਸ ਕੰਮ ਲਈ ਬੁਲਾਈ ਸੀ, ਉਹ ਪੂਰੀ ਤਰ੍ਹਾਂ ਸਾਰਥਕ ਰਿਹਾ ਹੈ। ਬੈਠਕ ਦੌਰਾਨ ਨਵਜੋਤ ਸਿੱਧੂ ਨੇ ਬੜੀ ਗਰਮਜੋਸ਼ੀ ਨਾਲ ਗੱਲਬਾਤ ਕੀਤੀ ਤੇ ਕਾਂਗਰਸ ਵੱਲ ਆਪਣੀ ਵਫਾਦਾਰੀ ਸਾਫ਼ ਸ਼ਬਦਾਂ ਵਿੱਚ ਪੇਸ਼ ਕੀਤੀ ਹੈ, ਸਿਰਫ ਮੰਤਰੀ ਅਹੁਦੇ ਬਾਰੇ ਕੁਝ ਨਹੀਂ ਕਿਹਾ।
    ਦੂਸਰੇ ਪਾਸੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨਾਲ ਬੈਠਕ ਪਿੱਛੋਂ ਜੇ ਨਵਜੋਤ ਸਿੰਘ ਮੰਤਰੀ ਬਣ ਕੇ ਵਾਪਸੀ ਕਰਦੇ ਹਨ ਤਾਂ ਉਹ ਆਪਣੀਆਂ ਸ਼ਰਤਾਂ ਉੱਤੇਕਰਨਗੇ। ਇਸ ਵਾਪਸੀ ਲਈ ਉਹ ਆਪਣੇ ਸਾਥੀਆਂ ਦੀ ਹਾਮੀ ਵੀ ਉਡੀਕਣਗੇ, ਜਿਹੜੇ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਨਾਲ ਰਹੇ ਹਨ। ਇਨ੍ਹਾਂ ਵਿਚ ਕਾਂਗਰਸ ਦੇ ਕਈ ਉਹ ਲੋਕ ਵੀ ਹਨ, ਜਿਹੜੇ ਕਦੇ-ਕਦਾਈ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਰਹੇ ਹਨ।

Click Here Political News Online in Punjabi

Continue Reading

ਰਾਜਨੀਤੀ

ਮਹਾਂਰਾਸ਼ਟਰ ਅਸੈਂਬਲੀ ਦੇ ਸਪੀਕਰ ਦੇ ਵਿਰੁੱਧ ਨੋਟਿਸ ਜਾਰੀ ਕਰਨ ਦੀ ਅਪੀਲ

Published

on

Speaker of the Maharashtra Assembly
  • ਸੁਪਰੀਮ ਕੋਰਟ ਵਿੱਚ ਦੋ ਹਫਤਿਆਂ ਬਾਅਦ ਸੁਣਵਾਈ ਹੋਏਗੀ
    ਨਵੀਂ ਦਿੱਲੀ, 25 ਨਵੰਬਰ – ਪੱਤਰਕਾਰ ਅਰਣਬ ਗੋਸਵਾਮੀ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਮਹਾਂਰਾਸ਼ਟਰ ਅਸੈਂਬਲੀ ਦੇ ਸਪੀਕਰ ਨੂੰ ਨੋਟਿਸ ਜਾਰੀ ਕਰ ਕੇ ਇਸ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਜਾਵੇ, ਜਿਸ ਵਿੱਚ ਸਦਨ ਦੇ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਉਸ ਵੱਲੋਂ ਸਪੀਕਰ ਦੇ ਕਹਿਣ ‘ਤੇ ਪੱਤਰਕਾਰ ਨੂੰ ਮਰਿਆਦਾ ਮਤੇ ਦੀ ਉਲੰਘਣਾ ਦਾ ਪੱਤਰ ਭੇਜਿਆ ਗਿਆ ਸੀ।
    ਚੀਫ ਜਸਟਿਸ ਐਸ ਏ ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਪਹਿਲਾਂ ਕਿਹਾ ਸੀ ਕਿ ਸਪੀਕਰ ਨੂੰ ਨੋਟਿਸ ਦੇਣਾ ਜ਼ਰੂਰੀ ਹੋ ਸਕਦਾ ਹੈ, ਪਰ ਬਾਅਦ ਵਿੱਚ ਗੋਸਵਾਮੀ ਦੀ ਪਟੀਸ਼ਨ ‘ਤੇ ਕੇਸ ਦੀ ਸੁਣਵਾਈ ਦੋ ਹਫਤਿਆਂ ਲਈ ਇਹ ਕਹਿ ਕੇ ਅੱਗੇ ਪਾ ਦਿੱਤੀ ਕਿ ਉਨ੍ਹਾਂਵੱਲੋਂ ਅਸੈਂਬਲੀ ਦੇ ਸਹਾਇਕ ਸਕੱਤਰ ਦਾ ਜਵਾਬ ਪੜ੍ਹਿਆ ਜਾਣਾ ਅਜੇ ਬਾਕੀ ਹੈ।
    ਵਰਨਣ ਯੋਗ ਹੈ ਕਿ ਸੁਪਰੀਮ ਕੋਰਟ ਨੇ 6 ਨਵੰਬਰ ਨੂੰ ਮਹਾਂਰਾਸ਼ਟਰ ਵਿਧਾਨ ਮੰਡਲ ਸੈਕਟਰੀਏਟ ਦੇ ਸਹਾਇਕ ਸੈਕਟਰੀ ਵਿਲਾਸ ਅਠਾਵਲੇ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਇਹ ਸਪੱਸ਼ਟ ਕਰਨ ਨੂੰ ਕਿਹਾ ਸੀ ਕਿ ਮਰਿਆਦਾ ਮਤੇ ਦੀ ਉਲੰਘਣਾ ਦੇ ਮੁੱਦੇ ਉਤੇ ਉਨ੍ਹਾਂ ਵੱਲੋਂ ਪੱਤਰਕਾਰ ਨੂੰ ਜਾਰੀ ਪੱਤਰ, ਜਿਸ ਕਰਕੇ ਪੱਤਰਕਾਰ ਨੂੰ ਸੁਪਰੀਮ ਕੋਰਟ ਜਾਣਾ ਪਿਆ ਜਾਪਦਾ ਹੈ, ਦੇ ਕਾਰਨ ਉਨ੍ਹਾਂ ਦੇ ਖਿਲਾਫ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਅਰਨਬ ਗੋਸਵਾਮੀ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਇਸ ਕਾਰਨ ਦੱਸੋ ਨੋਟਿਸ ਦੇ ਜਵਾਬ ਵਿੱਚ ਸਦਨ ਦੇ ਅਧਿਕਾਰੀ ਨੇ ਕਿਹਾ ਕਿ ਇਹ ਪੱਤਰ ਸਪੀਕਰ ਦੇ ਹੁਕਮ ਉਤੇ ਭੇਜਿਆ ਗਿਆ ਸੀ, ਜਿਸ ਕਰ ਕੇ ਅਸੈਂਬਲੀ ਦੇ ਸਪੀਕਰ ਨੂੰ ਨੋਟਿਸ ਜਾਰੀ ਕੀਤਾ ਜਾਵੇ। ਸਪੀਕਰ ਅਠਾਵਲੇ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਸਪੀਕਰ ਨੂੰ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿ ਕੋਈ ਮਾਣਹਾਨੀ ਹੋਈ ਹੈ ਜਾਂ ਨਹੀਂ। ਅਦਾਲਤ ਨੇ ਕਿਹਾ ਕਿ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਨੇ ਸਪੀਕਰ ਦੇ ਕਹਿਣ ‘ਤੇ ਪੱਤਰ ਜਾਰੀ ਕੀਤਾ ਸੀ ਤਾਂ ਸਪੀਕਰ ਦਾ ਪੱਖ ਸੁਣਨਾ ਬਣਦਾ ਹੈ। ਬੈਂਚ ਨੇ ਕਿਹਾ ਕਿ ਸਦਨ ਦੇ ਅਧਿਕਾਰੀ ਨੇ ਇਹ ਸਭ ਕੁਝ ਕਿਹਾ ਹੈ, ਪਰ ਪੱਤਰ ਵਾਪਸ ਨਹੀਂ ਲਿਆ। ਇਸ ਕਰ ਕੇ ਪਹਿਲਾਂ ਬੈਂਚ ਵੱਲੋਂ ਅਧਿਕਾਰੀ ਦਾ ਜਵਾਬ ਪੜ੍ਹਿਆ ਜਾਵੇਗਾ ਅਤੇ ਉਸ ਪਿੱਛੋਂ ਦੋ ਹਫਤਿਆਂ ਬਾਅਦ ਕੇਸ ਦੀ ਸੁਣਵਾਈ ਹੋਵੇਗੀ।

Click Here To Read Latest Politics news

Continue Reading

ਰੁਝਾਨ