Former Cabinet Minister Bibi Satwant Kaur Sandhu passes away
Connect with us [email protected]

ਰਾਜਨੀਤੀ

ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦਾ ਦੇਹਾਂਤ

Published

on

ਐਸ ਏ ਐਸ ਨਗਰ, 7 ਫਰਵਰੀ – ਸਥਾਨਕ ਫੇਜ਼-5 ਦੇ ਵਸਨੀਕ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਦਾ ਕੱਲ੍ਹ ਦੇਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ, ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ।
ਪਰਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਬੀ ਸੰਧੂ ਨੇ ਕੱਲ੍ਹ ਰਾਤ ਆਖਰੀ ਸਾਹ ਲਿਆ। ਉਹ ਹਲਕਾ ਚਮਕੌਰ ਸਾਹਿਬ (ਰਿਜ਼ਰਵ) ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਸਨ ਅਤੇਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਾਦਲ ਪਰਵਾਰ ਦੇ ਕਾਫੀ ਨੇੜੇ ਮੰਨੇ ਜਾਂਦੇ ਸਨ। ਦੱਸਣਯੋਗ ਹੈ ਕਿ ਬੀਬੀ ਸੰਧੂ ਆਪਣੇ ਪਤੀ ਅਜੈਬ ਸਿੰਘ ਸੰਧੂ ਜੋ ਸੰਨ 1962 ਅਤੇ 1972 ਵਿੱਚ ਅਕਾਲੀ ਦਲ ਵੱਲੋਂ ਵਿਧਾਇਕ ਬਣੇ ਸਨ, ਦੇ 1974 ਵਿੱਚ ਦਿਹਾਂਤ ਮਗਰੋਂਉੱਪ ਚੋਣ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ ਅਤੇ ਉਸ ਤੋਂ ਬਾਅਦ 1977 ਵਿੱਚ ਦੂਜੀ ਵਾਰ ਜਿੱਤ ਕੇ ਕੈਬਨਿਟ ਮੰਤਰੀ ਬਣੇ ਤੇ ਤੀਜੀ ਵਾਰ 1980 ਵਿੱਚ, ਚੌਥੀ ਵਾਰ 1997 ਅਤੇ ਪੰਜਵੀਂ ਵਾਰ 2020 ਵਿੱਚ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਬੀਬੀ ਸੰਧੂ ਦੀ ਮੌਤ ਵੀ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਹੋਈ ਹੈ। ਉਨ੍ਹਾਂ ਨੇ ਚਮਕੌਰ ਸਾਹਿਬ ਦੀ ਬੜਾ ਲੰਮਾ ਸਮਾ ਪ੍ਰਤੀਨਿਧਤਾ ਕੀਤੀ ਤੁ 1997 ਵਿੱਚ ਦੂਜੀ ਵਾਰ ਬੀਬੀ ਸੰਧੂ ਨੂੰ ਮੁੜ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ।

ਰਾਜਨੀਤੀ

ਸੂਰਤ ਵਿੱਚ ਚੰਗੇ ਚੋਣ ਨਤੀਜਿਆਂ ਪਿੱਛੋਂ ਕੇਜਰੀਵਾਲ ਨੇ ਰੋਡ ਸ਼ੋਅ ਜਾ ਕੱਢਿਆ

Published

on

ਸੂਰਤ, 26 ਫਰਵਰੀ, – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੂਰਤ ਵਿੱਚ ਜਾ ਕੇ ਰੋਡ-ਸ਼ੋਅ ਕਰ ਦਿੱਤਾ।
ਵਰਨਣ ਯੋਗ ਹੈ ਕਿ ਦੋ ਦਿਨ ਪਹਿਲਾਂ ਆਏ ਸ਼ਹਿਰੀ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਸੂਰਤ ਸ਼ਹਿਰ ਦੀ ਮਿਉਂਸਪਲ ਕਾਰਪੋਰੇਸ਼ਨ ਵਿੱਚ 27 ਸੀਟਾਂ ਜਿੱਤੀਆਂ ਅਤੇ ਭਾਜਪਾ ਦੇ ਸਾਹਮਣੇ ਮੁੱਖ ਵਿਰੋਧੀ ਧਿਰ ਬਣ ਗਈ ਸੀ, ਜਦ ਕਿ ਇਸ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੀ ਇੱਕ ਵੀ ਸੀਟ ਨਹੀਂ ਸੀ ਆਈ। ਗੁਜਰਾਤ ਦੇ ਕਿਸੇ ਸ਼ਹਿਰ ਵਿੱਚ ਪਾਰਟੀ ਵੱਲੋਂ ਪਹਿਲੀ ਵਾਰ ਮੁੱਖ ਵਿਰੋਧੀ ਧਿਰ ਬਣਨ ਉੱਤੇ ਕੇਜਰੀਵਾਲ ਨੇ ਰੋਡ ਸ਼ੋਅ ਕੱਢਿਆ ਤਾਂ ਨਾਲ ਇਹ ਇਰਾਦਾ ਵੀ ਜ਼ਾਹਰ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਦੀ ਨਜ਼ਰ ਅਗਲੀਆਂ ਵਿਧਾਨ ਸਭਾ ਚੋਣਾਂ ਉੱਤੇ ਹੈ।
ਸੂਰਤ ਪਹੁੰਚਣ ਉੱਤੇਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਕੌਂਸਲਰਾਂ ਨੂੰ ਸੰਬੋਧਨ ਕਰਦੇ ਵਕਤ ਕਿਹਾ ਕਿ ਸਾਡੀ ਪਾਰਟੀ ਨੇ ਗੁਜਰਾਤ ਦੀਆਂ ਲੋਕਲ ਬਾਡੀਜ਼ ਚੋਣਾਂਵਿੱਚ 27 ਸੀਟਾਂ ਜਿੱਤ ਕੇ ਸੂਰਤ ਵਿੱਚ ਭਾਜਪਾ ਦੇ ਕਿਲ੍ਹੇਵਿੱਚਸੰਨ੍ਹ ਲਾ ਦਿੱਤੀ ਹੈ। ਉਨ੍ਹਾਂ ਕਿਹਾ ਇਹ ਵੀ ਵੱਡੀ ਗੱਲ ਹੈ ਕਿ ਸੂਰਤ ਦੇ ਲੋਕਾਂ ਨੇ 125 ਸਾਲ ਪੁਰਾਣੀ ਕਾਂਗਰਸ ਰੱਦ ਕਰ ਕੇ ਸਾਡੇ ਉਮੀਦਵਾਰਾਂ ਨੂੰ ਮੁੱਖ ਵਿਰੋਧੀ ਦਲ ਦੀ ਜਿ਼ੰਮੇਵਾਰੀ ਦਿੱਤੀ ਹੈ, ਇਸ ਲਈ ਮੈਂ ਸੂਰਤ ਦੇ ਲੋਕਾਂ ਦਾ ਦਿਲੋਂਸ਼ੁਕਰੀਆ ਅਦਾ ਕਰਦਾ ਅਤੇ ਭਰੋਸਾ ਦਿਵਾਉਂਦਾ ਹਾਂ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰੀ ਉਤਰੇਗੀ।

Read More Latest Indian Political News

Continue Reading

ਰਾਜਨੀਤੀ

ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਦੇ ਲਈ ਤਾਰੀਖਾਂ ਦਾ ਐਲਾਨ

Published

on

ਆਸਾਮ, ਕੇਰਲਾ, ਤਾਮਿਲ ਨਾਡੂ ਸਮੇਤ 2 ਮਈ ਨੂੰ ਨਤੀਜੇ ਆਉਣਗੇ
ਨਵੀਂ ਦਿੱਲੀ, 26 ਫਰਵਰੀ, – ਭਾਰਤ ਦੇ ਚਾਰ ਰਾਜਾਂ ਅਤੇ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਅੱਜ ਸ਼ੁੱਕਰਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਦੇ ਲਈ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਪੱਛਮੀ ਬੰਗਾਲ, ਤਾਮਿਲ ਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਸ਼ਾਮਲ ਹਨ। ਇਨ੍ਹਾਂ ਰਾਜਾਂ ਵਿੱਚ ਅਪ੍ਰੈਲ ਅਤੇ ਮਈ ਵਿੱਚ ਸਰਕਾਰਾਂ ਦਾ ਸਮਾਂ ਪੂਰਾ ਹੋਣ ਵਾਲਾ ਹੈ।ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਸੀਟਾਂ, ਤਾਮਿਲ ਨਾਡੂ ਵਿੱਚ 234 ਸੀਟਾਂ, ਕੇਰਲ ਵਿੱਚ 140 ਸੀਟਾਂ, ਅਸਾਮ ਵਿੱਚ 126 ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪਵਾਈਆਂ ਜਾਣਗੀਆਂ।
ਚੋਣ ਕਮਿਸ਼ਨ ਵੱਲੋਂ ਕੀਤੇ ਐਲਾਨ ਮੁਤਾਬਕ ਪੱਛਮੀ ਬੰਗਾਲ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਤੇ ਇਨ੍ਹਾਂ ਦੇ ਨਤੀਜੇ ਦੂਸਰੇ ਚਾਰ ਰਾਜਾਂ ਦੇ ਨਾਲ ਹੀ 2 ਮਈ ਨੂੰ ਨਿਕਲਣਗੇ। ਇਸ ਰਾਜ ਦੇ ਪਹਿਲੇ ਪੜਾਅ ਦੀ ਵੋਟਿੰਗ 27 ਮਾਰਚ ਨੂੰ ਹੋਵੇਗੀ, ਦੂਸਰਾ ਪੜਾਅ 1 ਅਪ੍ਰੈਲ, ਤੀਸਰਾ 6 ਅਪ੍ਰੈਲ, ਚੌਥਾ 10 ਅਪ੍ਰੈਲ, ਪੰਜਵਾਂ 17 ਅਪ੍ਰੈਲ, ਛੇਵਾਂ ਪੜਾਅ 22 ਅਪ੍ਰੈਲ, ਸੱਤਵਾਂ 26 ਅਪ੍ਰੈਲ ਅਤੇ ਵੋਟਾਂ ਪੈਣ ਲਈ ਅੱਠਵਾਂ ਪੜਾਅ 29 ਅਪ੍ਰੈਲ ਨੂੰ ਹੋਵੇਗਾ।
ਅਸਾਮ ਵਿਧਾਨ ਸਭਾ ਦੀਆਂ 126 ਸੀਟਾਂ ਲਈ ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ, ਜਿਸ ਦੇ ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ। ਦੂਸਰਾ ਪੜਾਅ 1 ਅਪ੍ਰੈਲ ਤੇ ਵੋਟਾਂ ਪੈਣ ਦਾ ਤੀਸਰਾ ਪੜਾਅ 6 ਅਪ੍ਰੈਲ ਨੂੰ ਹੋਵੇਗਾ। ਕੇਰਲਾ ਵਿਧਾਨ ਸਭਾ ਦੀਆਂ 140 ਸੀਟਾਂ ਲਈ ਸਿਰਫ 6 ਅਪ੍ਰੈਲ ਨੂੰ ਇੱਕੋ ਦਿਨ ਵੋਟਾਂ ਪਾਈਆਂ ਜਾਣਗੀਆਂ। ਇਸ ਰਾਜ ਵਿੱਚ ਮੌਜੂਦਾ ਸਰਕਾਰ ਦੀ ਮਿਆਦ 1 ਜੂਨ ਨੂੰ ਖ਼ਤਮ ਹੋਣੀ ਹੈ। ਤਾਮਿਲਨਾਡੂ ਦੀਆਂ 234 ਵਿਧਾਨ ਸਭਾ ਸੀਟਾਂ ਲਈ ਵੀ ਇੱਕੋ ਦਿਨ 6 ਅਪ੍ਰੈਲ ਨੂੰ ਵੋਟਿੰਗ ਹੋਏਗੀ। ਏਥੋਂ ਦੀ ਮੌਜੂਦਾ ਸਰਕਾਰ ਦਾ ਸਮਾਂ 24 ਮਈ ਨੂੰ ਖ਼ਤਮ ਹੋਣਾ ਹੈ। ਕੇਂਦਰੀ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀਆਂ 30 ਸੀਟਾਂ ਲਈ ਵੀ 6 ਅਪ੍ਰੈਲ ਨੂੰ ਵੋਟਿੰਗ ਹੋਏਗੀ। ਇਸ ਰਾਜ ਦੇ ਕਈ ਵਿਧਾਇਕਾਂ ਦੇ ਅਸਤੀਫੇ ਦੇ ਜਾਣ ਕਾਰਨ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਹਫਤੇ ਭਰੋਸੇ ਦਾ ਵੋਟ ਲੈਣ ਤੋਂ ਅਸਫਲ ਰਹੀ ਅਤੇ ਇਸ ਕਾਰਨ ਡਿੱਗ ਪਈ ਸੀ ਤੇ ਇਸ ਵੇਲੇ ਏਥੇ ਰਾਸ਼ਟਰਪਤੀ ਸ਼ਾਸਨ ਲਾਗੂ ਹੈ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦੇ ਦੱਸਣ ਅਨੁਸਾਰ ਅਸਾਮਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24,890 ਚੋਣ ਕੇਂਦਰ ਸਨ, ਇਸ ਵਾਰਇਹ 33,530 ਕੇਂਦਰ ਹੋਣਗੇ। ਤਾਮਿਲ ਨਾਡੂ ਵਿੱਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 66,007 ਚੋਣ ਕੇਂਦਰ ਸਨ, ਇਸ ਵਾਰ ਇਹ ਗਿਣਤੀ 88,936 ਹੋਵੇਗੀ। ਕੇਰਲ ਵਿਚਲੇ 21,498 ਚੋਣ ਕੇਂਦਰਾਂ ਤੋਂ ਵਧਾ ਕੇ 40,771 ਕੀਤੇ ਗਏ ਹਨ ਤੇ ਪੱਛਮੀ ਬੰਗਾਲ ਵਿਚ ਸਾਲ 2016 ਦੇ 77,413 ਚੋਣ ਕੇਂਦਰਾਂ ਤੋਂ ਵਧਾ ਕੇ ਇਸ ਵਾਰ 1,01,916 ਕਰ ਦਿੱਤੇ ਗਏ ਹਨ।

Read More Latest Indian Political News

Continue Reading

ਰਾਜਨੀਤੀ

ਜਦੋਂ ਮਛੇਰਿਆਂ ਨਾਲ ਰਾਹੁਲ ਗਾਂਧੀ ਸਮੁੰਦਰ ਵਿੱਚ ਉਤਰੇ

Published

on

ਕੋਲਮ, 26 ਫਰਵਰੀ – ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਛੇਰਿਆਂ ਦੇ ਜੀਵਨ ਨੂੰ ਨੇੜਿਓਂ ਦੇਖਣ ਅਤੇ ਸਮਝਣ ਲਈ ਉਨ੍ਹਾਂ ਨਾਲ ਸਮੁੰਦਰ ਵਿੱਚ ਚੁੱਭੀ ਲਾਈ।
ਇਸ ਤੋਂ ਪਹਿਲਾਂ ਕਿਸ਼ਤੀ ਵਿੱਚ ਸਵਾਰ ਹੋ ਕੇ ਉਹ ਕੇਰਲ ਦੇ ਕੋਲਮ ਤਟ ਉੱਤੇ ਸਮੁੰਦਰ ਵਿੱਚ ਗਏ ਅਤੇ ਜਦੋਂ ਮਛੇਰਿਆਂ ਨੇ ਮੱਛੀਆਂ ਫੜਨ ਲਈ ਜਾਲ ਸੁੱਟਿਆ ਤਾਂ ਉਹ ਵੀ ਬਾਕੀ ਮਛੇਰਿਆਂ ਨਾਲ ਪਾਣੀ ਵਿੱਚ ਉਤਰ ਗਏ। ਉਨ੍ਹਾਂ ਨੇ ਮਛੇਰਿਆਂ ਨਾਲ ਮੱਛੀਆਂ ਫੜੀਆਂ। ਤੱਟ ਉੱਤੇ ਪਹੁੰਚਣ ਤੋਂ ਪਹਿਲਾਂ ਉਹ ਕਰੀਬ 10 ਮਿੰਟ ਤੱਕ ਮਛੇਰਿਆਂ ਨਾਲ ਤਰਦੇ ਰਹੇ। ਰਾਹੁਲ ਨੇ ਜਦੋਂ ਦੇਖਿਆ ਕਿ ਮੱਛੀਆਂ ਫੜਨ ਲਈ ਜਾਲ ਸੁੱਟਣ ਪਿੱਛੋਂ ਕੁਝ ਮਛੇਰੇ ਸਮੁੰਦਰ ਵਿੱਚ ਛਾਲ ਮਾਰ ਰਹੇ ਹਨ ਤਾਂ ਉਹ ਵੀ ਪਾਣੀ ਵਿੱਚ ਉਤਰ ਗਏ। ਉਸ ਸਮੇਂ ਕਿਸ਼ਤੀ ਉੱਤੇ ਰਾਹੁਲ ਦਾ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਵੀ ਸੀ। ਉਨ੍ਹਾਂ ਨਾਲ ਮੌਜੂਦ ਕਾਂਗਰਸ ਦੇ ਇੱਕ ਆਗੂ ਨੇ ਦੱਸਿਆ ਕਿ ਉਹ ਸਾਨੂੰ ਦੱਸੇ ਬਿਨਾਂ ਪਾਣੀ ਵਿੱਚ ਉਤਰ ਗਏ। ਅਸੀਂ ਸਾਰੇ ਹੈਰਾਨ ਰਹਿ ਗਏ, ਪਰ ਉਹ ਬਹੁਤ ਸਹਿਜ ਦਿੱਸ ਰਹੇ ਸਨ। ਬਾਅਦ ਵਿੱਚ ਰਾਹੁਲ ਦੇ ਸਮੁੰਦਰ ਵਿੱਚ ਚੁੱਭੀ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਲੱਗੀ, ਜਿਸ ਵਿੱਚ ਰਾਹੁਲ ਨੀਲੀ ਟੀ-ਸ਼ਰਟ ਅਤੇ ਖ਼ਾਕੀ ਪੈਂਟ ਪਹਿਨੇ ਸਮੁੰਦਰ ਵਿੱਚ ਨਹਾਉਂਦੇ ਦਿਖ ਰਹੇ ਹਨ।

Read More Punjabi Breaking News Portal

Continue Reading

ਰੁਝਾਨ


Copyright by IK Soch News powered by InstantWebsites.ca