Former BJP MLA Bhandari joins hands with Anil Joshi
Connect with us [email protected]

ਰਾਜਨੀਤੀ

ਸਾਬਕਾ ਭਾਜਪਾ ਵਿਧਾਇਕ ਭੰਡਾਰੀ ਨੇ ਅਨਿਲ ਜੋਸ਼ੀ ਤੇ ਮਾਸਟਰ ਮੋਹਨ ਲਾਲ ਨਾਲ ਸੁਰ ਮਿਲਾਈ

Published

on

MLA kd Bhandari

ਚੰਡੀਗ਼ੜ੍ਹ, 11 ਜੂਨ – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਭਾਰਤੀ ਜਨਤਾ ਪਾਰਟੀ ਨੇਤਾਵਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਅਗਲੀਆਂ ਚੋਣਾਂ ਵਿੱਚ ਹੋਣ ਵਾਲੇ ਨੁਕਸਾਨ ਨੂੰ ਮਹਿਸੂਸ ਕਰ ਕੇ ਆਪਣੀ ਹੀ ਲੀਡਰਸ਼ਿਪ ਉੱਤੇ ਸਵਾਲ ਕਰਨ ਵਾਲੇ ਨੇਤਾਵਾਂ ਦੀ ਲੜੀਵਧ ਰਹੀ ਹੈ। ਸਾਬਕਾ ਮੰਤਰੀ ਸਿਹਤ ਅਨਿਲ ਜੋਸ਼ੀ ਅਤੇ ਮਾਸਟਰ ਮੋਹਨ ਲਾਲ ਵਲੋਂ ਪਾਰਟੀ ਸੂਬਾ ਲੀਡਰਸ਼ਿਪ ਉੱਤੇ ਸਵਾਲ ਚੁੱਕਣ ਪਿੱਛੋਂ ਦੋ ਵਾਰੀਆਂ ਦੇ ਸਾਬਕਾ ਵਿਧਾਇਕ ਕੇ ਡੀ ਭੰਡਾਰੀ ਵੀ ਪੰਜਾਬ ਭਾਜਪਾ ਲੀਡਰਸਿ਼ਪ ਵਿਰੁੱਧ ਖੁਲ੍ਹ ਕੇ ਬੋਲ ਪਏ ਹਨ।
ਕੇ ਡੀ ਭੰਡਾਰੀ ਦਾ ਕਹਿਣਾ ਹੈ ਕਿ ਇਹ ਗੱਲ ਪਾਰਟੀ ਦੇ ਹਰ ਵਰਕਰ ਅਤੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਕਿਸਾਨ ਅੰਦੋਲਨ ਦੇ ਲਮਕ ਜਾਣ ਨਾਲ ਨਾ ਸਿਰਫ਼ ਪੰਜਾਬ ਵਿੱਚ ਭਾਈਚਾਰਕ ਨੁਕਸਾਨ ਹੋ ਰਿਹਾ ਹੈ, ਸਗੋਂ ਇਸ ਕਾਰਨ ਭਾਜਪਾ ਨੂੰ ਸਿੱਧਾ ਰਾਜਨੀਤਕ ਨੁਕਸਾਨ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕੁਝ ਗਲਤ ਨਹੀਂ ਕਿਹਾ, ਇਹ ਚੰਗੀ ਗੱਲ ਹੈ ਕਿ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਆਮਵਰਕਰਾਂ ਦੇ ਮਨ ਦੀ ਗੱਲ ਪੰਜਾਬ ਪਾਰਟੀ ਤੇ ਕੌਮੀ ਲੀਡਰਸ਼ਿਪ ਦੇ ਸਾਹਮਣੇ ਰੱਖੀ ਹੈ। ਭੰਡਾਰੀ ਨੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਕਿਸਾਨਾਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਕਾਫ਼ੀ ਵੱਡੀ ਹੈ। ਇਹ ਕਿਸਾਨ ਕਿਸੇ ਇੱਕ ਪਾਰਟੀ ਨਾਲ ਸਬੰਧਤ ਨਹੀਂ, ਸਾਡੇ ਵੀ ਕਈ ਦੂਰ-ਨੇੜੇ ਦੇ ਰਿਸ਼ਤੇਦਾਰ ਕਿਸਾਨ ਹਨ ਅਤੇ ਇੰਝ ਹੀ ਪੰਜਾਬ ਦੇ ਬਹੁਤੇ ਭਾਜਪਾ ਵਰਕਰਾਂ ਦੇ ਹੋਣਗੇ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨਾਲ ਨਾ ਸਿਰਫ਼ ਪੰਜਾਬ ਵਿੱਚ ਭਾਈਚਾਰਕ ਮਾਹੌਲ ਉੱਤੇ ਮਾੜਾ ਅਸਰ ਪੈ ਰਿਹਾ ਹੈ, ਸਗੋਂ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਜਨੀਤਕ ਭਵਿੱਖ ਉੱਤੇ ਵੀ ਸੰਕਟ ਖੜ੍ਹਾ ਹੋ ਸਕਦਾ ਹੈ।
ਇਸ ਮੌਕੇ ਪੰਜਾਬ ਦੇ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਕੇ ਡੀ ਭੰਡਾਰੀ ਨੇ ਕਿਹਾ ਕਿ ਪੰਜਾਬ ਭਾਜਪਾ ਦੀ ਕਾਰਜਕਾਰਣੀ ਵਿੱਚ ਪੰਜਾਬ ਦੇ ਇੰਚਾਰਜ ਦੁਸ਼ਯੰਤ ਗੌਤਮ ਅਤੇ ਹੋਰ ਨੇਤਾਵਾਂ ਅਤੇ ਪਿਛਲੇ ਮਹੀਨੇ ਜਲੰਧਰ ਵਿੱਚ ਆਰ ਐਸ ਐਸ ਦੇ ਕੋ-ਪ੍ਰਚਾਰਕ ਆਲੋਕ ਕੁਮਾਰ ਵੱਲੋਂ ਅੰਮ੍ਰਿਤਸਰ, ਜਲੰਧਰ ਅਤੇ ਪਠਾਨਕੋਟ ਦੀ ਬੈਠਕ ਵਿੱਚ ਵੀ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ।ਉਨ੍ਹਾਂ ਨੇ ਕੇਂਦਰੀ ਲੀਡਰਾਂ ਨੂੰ ਦੱਸਿਆ ਸੀ ਕਿ ਖੇਤੀਬਾੜੀ ਕਾਨੂੰਨਾਂ ਕਾਰਨ ਭਾਜਪਾ ਲਈ ਪੰਜਾਬ ਵਿੱਚ ਜਿਵੇਂ ਉਲਟ ਮਾਹੌਲ ਬਣ ਰਿਹਾ ਹੈ, ਉਸ ਬਾਰੇ ਕੇਂਦਰੀ ਲੀਡਰਸ਼ਿਪ ਨੂੰ ਛੇਤੀ ਕੁਝ ਕਰਨਾ ਚਾਹੀਦਾ ਹੈ ਜਾਂ ਸੂਬਾ ਲੀਡਰਸ਼ਿਪ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਪੰਜਾਬ ਲਈ ਕੀ ਸੋਚਦੇ ਹਨ ਕਿਉਂਕਿ ਪੰਜਾਬ ਦੀ ਆਰਥਿਕਤਾ ਸਿੱਧੀ ਖੇਤੀਬਾੜੀ ਉੱਤੇ ਨਿਰਭਰ ਹੈ ਅਤੇ ਕਿਸਾਨਾਂ ਵਾਂਗ ਪੰਜਾਬ ਦੇ ਹੋਰ ਵਰਗ ਵੀ ਚਿੰਤਤ ਹਨ।

Read More Latest Politics News

ਰਾਜਨੀਤੀ

ਰਵਨੀਤ ਬਿੱਟੂ ਨੇ ਕਿਹਾ:ਮੇਰਾ ਵੱਸ ਚੱਲੇ ਤਾਂ ਅੱਜ ਹੀ ਬਾਦਲਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦੇਵਾਂ

Published

on

Ravneet Bittu

ਸਿੱਧੂ ਬਾਰੇ ਕਿਹਾ, ਕਮਰਿਆਂ ਵਿੱਚ ਬੈਠ ਕੇ ਬੋਲਣ ਨਾਲ ਕੁਝ ਨਹੀਂ ਹੁੰਦਾ
ਚੰਡੀਗ਼ੜ੍ਹ, 22 ਜੂਨ – ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਮੇਰਾ ਵੱਸ ਚੱਲੇ ਤਾਂ ਮੈਂ ਬਾਦਲਾਂ ਨੂੰ ਅੱਜ ਹੀ ਫੜ ਕੇ ਜੇਲ੍ਹ ਵਿੱਚ ਸੁੱਟਦਿਆਂ।
ਇੱਥੇ ਪੰਜਾਬ ਸੈਕਟਰੀਏਟ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੂੰ ਮਿਲਣ ਪਿੱਛੋਂ ਪੱਤਰਕਾਰਾਂ ਦੇ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਰਵਨੀਤ ਸਿੰਘ ਨੇ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਅਨੁਸਾਰ ਚੱਲਣ ਵਾਲੇ ਨੇਤਾ ਹਨ, ਜਿਸ ਕਰ ਕੇ ਬਾਦਲਾਂ ਦੇ ਵਿਰੁੱਧ ਕਾਰਵਾਈ ਵਿੱਚ ਦੇਰੀ ਹੋ ਰਹੀ ਹੈ, ਪਰ ਉਨ੍ਹਾਂ ਨੂੰ ਕਾਂਗਰਸ ਸਰਕਾਰ ਬਚ ਕੇ ਨਿਕਲਣ ਨਹੀਂ ਦੇਵੇਗੀ। ਬਿੱਟੂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਇਨ੍ਹਾਂ ਡਰਾਮੇਬਾਜ਼ੀਆਂ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਦੌਰਾਨ ਭੂਮਿਕਾ ਬਾਰੇ ਬਿੱਟੂ ਨੇ ਕਿਹਾ ਕਿ ਇਸਬਾਰੇ ਜਾਂਚ ਹੋਣੀ ਚਾਹੀਦੀ ਹੈ ਕਿ ਹਾਈ ਕੋਰਟ ਵਿੱਚੋਂ ਕੋਟਕਪੂਰਾ ਗੋਲੀ ਕਾਂਡ ਦਾ ਕੇਸ ਇੰਜ ਪੂਰੀ ਤਰ੍ਹਾਂ ਰੱਦ ਕਿਉਂ ਹੋਇਆ? ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਹੀ ਪ੍ਰਕਿਰਿਆ ਨਹੀਂ ਅਪਣਾਈ ਅਤੇ ਆਪਣਾ ਸਿਆਸੀ ਮੈਦਾਨ ਤਿਆਰ ਕਰਨ ਤਕ ਸੀਮਤ ਸੀ ਅਤੇ ਨਵੀਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਰਨਾਂ ਉੱਤੇ ਦੋਸ਼ ਲਾ ਕੇ ਭੱਜ ਗਿਆ ਹੈ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਕਿਸੇ ਕਮਰੇ ਵਿੱਚ ਬੈਠ ਕੇ ਗੱਲਾਂ ਤੇ ਟਿੱਪਣੀਆਂ ਕਰਨ ਨਾਲ ਕੁਝ ਨਹੀਂ ਹੁੰਦਾ। ਪਾਰਟੀ ਹਾਈ ਕਮਾਂਡ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਨੂੰ ਉਨ੍ਹਾਂ ਨੇ ਸਹੀ ਦੱਸ ਕੇ ਕਿਹਾ ਕਿ ਅੱਜ ਅਸੀਂ ਸਵਰਗੀ ਬੇਅੰਤ ਸਿੰਘ ਦੀ ਕੁਰਬਾਨੀ ਦੀ ਬਦੌਲਤ ਅਮਨ ਚੈਨ ਨਾਲ ਰਹਿ ਰਹੇ ਹਾਂ, ਅਜਿਹੇ ਪਰਵਾਰਾਂ ਦਾ ਵਿਰੋਧ ਕਰਨਾ ਗ਼ਲਤ ਹੈ।

Read More Latest Politics News

Continue Reading

ਰਾਜਨੀਤੀ

ਕਾਂਗਰਸ ਐੱਮ ਪੀ ਰਵਨੀਤ ਬਿੱਟੂ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਅੱਗੇ ਪੇਸ਼

Published

on

Ravneet Singh Bittu

ਚੰਡੀਗੜ੍ਹ, 21 ਜੂਨ, – ਪੰਜਾਬ ਵਿਧਾਨ ਸਭਾ ਦੀਆਂ ‘ਪਵਿੱਤਰ ਸੀਟਾਂ’ ਵਾਲੇ ਸ਼ਬਦ ਵਰਤਣਵਾਲੇ ਮੁੱਦੇ ਉੱਤੇ ਅਨੁਸੂਚਿਤ ਜਾਤੀ ਵਰਗ ਦੇ ਨਿਸ਼ਾਨੇ ਉੱਤੇ ਆਏ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਸੋਮਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ। ਕਮਿਸ਼ਨ ਨੇਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਨ ਪਿੱਛੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਆਪਣਾ ਲਿਖਤੀ ਜਵਾਬ ਪੇਸ਼ ਕਰਨ ਲਈ ਕਿਹਾ ਹੈ।
ਅੱਜ ਸੋਮਵਾਰ ਨੂੰ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੇ ਮੈਂਬਰਾਂ ਨੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਿਆ। ਇਸ ਪਿੱਛੋਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਪੇਸ਼ੀ ਦੌਰਾਨ ਬਿੱਟੂਨੇ ਕਿਹਾ ਹੈ ਕਿ ਉਨ੍ਹਾਂ ਦਾ ਕਦੀ ਵੀ ਏਦਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗ਼ਲਤ ਭਾਵਨਾ ਵਾਲਾ ਬਿਆਨ ਦੇਣ ਤੇ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ, ਜਿਸ ਉੱਤੇ ਕਮਿਸ਼ਨ ਨੇ ਉਨ੍ਹਾਂ ਨੂੰ ਦੋ ਦਿਨਾਂ ਵਿਚ ਆਪਣਾ ਪੱਖ ਲਿਖਤੀ ਤੌਰ ਉੱਤੇ ਪੇਸ਼ ਕਰਨ ਲਈ ਹੁਕਮ ਦਿੱਤੇ ਹਨ।ਵਰਨਣ ਯੋਗ ਹੈ ਕਿ ਕਮਿਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਲੋਕ ਸਭਾ ਮੈਂਬਰ ਇਸ ਕਮਿਸ਼ਨ ਅੱਗੇ ਪੇਸ਼ ਹੋਇਆ ਹੈ।
ਦੂਸਰੇ ਪਾਸੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਨੇ ਸੋਮਵਾਰ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਪੁਲਿਸ ਪ੍ਰਸ਼ਾਸਨ ਨੂੰ ਰਵਨੀਤ ਸਿੰਘ ਬਿੱਟੂਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਸ਼ਿਕਾਇਤਾਂ ਦਿੱਤੀਆਂ ਹਨ। ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਬਸਪਾ ਦਾ ਅਕਾਲੀ ਦਲ ਨਾਲ ਸਮਝੌਤਾ ਹੋਣ ਮਗਰੋਂ ਬਿੱਟੂ ਨੇ ਬਸਪਾ ਦੇ ਹਿੱਸੇ ਆਈਆਂ ਸੀਟਾਂ ਬਾਰੇ ਗ਼ਲਤ ਬਿਅਨਬਾਜ਼ੀ ਕੀਤੀ ਸੀ।

Read More Political News Today

Continue Reading

ਰਾਜਨੀਤੀ

ਨਵਜੋਤ ਸਿੱਧੂ ਦਾ ਅਮਰਿੰਦਰ ਸਿੰਘ ਉੱਤੇਨਵਾਂ ਹਮਲਾ, ‘ਕੈਪਟਨ ਰੋਜ਼ ਝੂਠ ਬੋਲਦੈ’

Published

on

navjot-sidhu

ਨਵੀਂ ਦਿੱਲੀ, 21 ਜੂਨ, – ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚਲੀ ਹਲਚਲ ਸ਼ਾਂਤ ਨਹੀਂ ਹੋ ਰਹੀ। ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਚੁੱਪ ਰਹਿਣ ਪਿੱਛੋਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।ਅੱਜ ਸਿੱਧੂ ਨੇ ਕਹਿ ਦਿੱਤਾ ਕਿ ‘ਕੈਪਟਨ ਰੋਜ਼ ਝੂਠ ਬੋਲਦਾ ਹੈ।’ ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਸਿਸਟਮ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ। ਇਸ ਲਈ ਮੈਂ ਰਾਜ ਦੇ ਸਿਸਟਮ ਵਿਚ ਤਬਦੀਲੀ ਚਾਹੁੰਦਾ ਹਾਂ।’
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਵਾਦ ਹੱਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਮੰਨਿਆ ਹੈ ਕਿ ਇਹ ਵਿਵਾਦ ਖਤਮ ਕਰਨਾ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਰੱਦ ਕੀਤੇਕਿ ਉਹ ਪੰਜਾਬ ਦਾ ਉਪ ਮੁੱਖ ਮੰਤਰੀ ਬਣਨਾ ਚਾਹੁੰਦਾ ਹੈਤੇ ਗ੍ਰਹਿ ਮੰਤਰਾਲਾ ਲੈਣਾ ਚਾਹੁੰਦਾ ਹੈ।ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਉਹ ਬਕਵਾਸ ਕਰਦੇ ਹਨ। ਰੋਜ਼ ਝੂਠ ਬੋਲਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਮੇਰੀ ਮੁਲਾਕਾਤ ਦਾ ਜਿ਼ਕਰ ਕੀਤਾ। ਕੀ ਉਨ੍ਹਾਂ ਨੇ ਸਾਬਤ ਕੀਤਾ ਕਿ ਮੈਂ ਡਿਪਟੀਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ? ਉਹ ਕਿਹੜੀਆਂ ਮੂਰਖ ਗੱਲਾਂ ਕਰਦੇ ਹਨ? ਉਨ੍ਹਾਂ ਨੂੰ ਅਸਲ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ।’ ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਰਾਜਨੀਤਿਕ ਟੀਚਾ ਕੀ ਹੈ ਤਾਂ ਸਿੱਧੂ ਨੇ ਕਿਹਾ, ‘ਮੇਰੇ ਰਾਜਨੀਤਿਕ ਜੀਵਨ ਦਾ ਉਦੇਸ਼ ਇਕ ਸਿਸਟਮ ਦਾ ਪਾਲਣ ਕਰਨਾ ਤੇ ਇਸ ਨੂੰ ਬਦਲਣਾ ਹੈ। ਇਸ ਸਮੇਂ ਦੋ ਸ਼ਕਤੀਸ਼ਾਲੀ ਪਰਿਵਾਰ ਪੰਜਾਬ ਕੰਟਰੋਲ ਕਰ ਰਹੇ ਹਨ। ਉਹ ਰਾਜ ਦੇ ਹਿੱਤਾਂ ਨੂੰ ਤਬਾਹ ਕਰ ਰਹੇ ਹਨ ਤੇ ਆਪਣੇ ਸਵਾਰਥਾਂ ਲਈ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਭ ਕੁਝ ਕਾਬੂ ਕੀਤਾ ਹੈ, ਮੇਰੀ ਉਸ ਸਿਸਟਮ ਦੇ ਵਿਰੁੱਧਲੜਾਈ ਹੈ।’ ਸਿੱਧੂ ਨੇ ਦੋਸ਼ ਲਾਇਆ ਕਿ ‘ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਤੇ ਤੁਹਾਨੂੰ ਸਿਸਟਮ ਵਿਚ ਕੰਮ ਕਰਨ ਦੀ ਆਗਿਆ ਕੌਣ ਦਿੰਦਾ ਹੈ? ਵਿਧਾਇਕ ਦਾ ਮੁੱਲ ਕੀ ਹੈ? ਵਿਧਾਇਕ ਕੀ ਚਾਹੁੰਦਾ ਹੈ? ਸਿਸਟਮ ਬਰਬਾਦ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਗਿਰਵੀ ਰੱਖ ਲਿਆ ਹੈ। ਤੁਸੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਰਾਸ਼ਟਰਪਤੀ ਰਾਹੁਲ ਗਾਂਧੀ ਨਾਲ ਗੱਲ ਕਰ ਸਕਦੇ ਹੋ। ਉਨ੍ਹਾਂ ਨੇ ਕੀ ਕੀਤਾ? ਮੈਂ ਉਹੀ ਜਵਾਬ ਦੇ ਸਕਦਾ ਹਾਂ, ਜੋ ਮੇਰੇ ਹੱਥ ਵਿੱਚ ਹੈ।’ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ 78 ਵਿਧਾਇਕ ਹਨ, ਜਦੋਂ ਪੁੱਛਿਆ ਗਿਆ ਕਿ ਕੈਪਟਨ ਨੇ ਕਿਹਾ ਹੈ ਕਿ ਸਿੱਧੂ ਮੇਰੇ ਪੁੱਤਰ ਵਾਂਗ ਹੈ ਤਾਂ ਜਵਾਬ ਵਿਚ ਸਿੱਧੂ ਨੇ ਕਿਹਾ, ‘ਤੁਸੀਂ ਕਿਸੇ ਵਿਅਕਤੀ ਦਾ ਅਪਮਾਨ ਕਰੋ, ਉਸ ਨੂੰ ਹਟਾ ਦਿਓ ਤੇ ਫਿਰ ਉਸ ਨੂੰ ਬਾਹਰ ਸੁੱਟ ਦਿਉ, ਕਿਉਂਕਿ ਉਹ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਤੁਸੀਂ ਉਸ ਨੂੰ ਆਪਣੀ ਅਸੁਰੱਖਿਆ ਵਾਂਗ ਵੇਖਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਉਹ ਤੁਹਾਡਾ ਪੁੱਤਰ ਹੈ।’

Read More Political News Today

Continue Reading

ਰੁਝਾਨ


Copyright by IK Soch News powered by InstantWebsites.ca