Former BJP minister Tikshan Sood's wife loses polls
Connect with us [email protected]

ਰਾਜਨੀਤੀ

ਸਾਬਕਾ ਭਾਜਪਾ ਮੰਤਰੀ ਤੀਕਸ਼ਣ ਸੂਦ ਦੀ ਪਤਨੀ ਚੋਣਾਂ ਵਿੱਚ ਹਾਰੀ

Published

on

sood

ਹੁਸ਼ਿਆਰਪੁਰ, 18 ਫਰਵਰੀ – ਨਗਰ ਨਿਗਮ ਚੋਣਾਂ ਵਿੱਚ ਜਿੱਤ-ਹਾਰ ਵਾਲੀ ਖੇਡ ਵਿੱਚ ਹੁਸਿ਼ਆਰਪੁਰ ਵਿੱਚ ਭਾਜਪਾ ਨੂੰ ਕਰਾਰਾ ਝਟਕਾ ਲੱਗਾ ਹੈ। ਏਥੇ ਚੋਣ ਦੰਗਲ ਵਿੱਚ ਉਤਰੀ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਪਤਨੀ ਰਾਕੇਸ਼ ਸੂਦ ਅਤੇ ਭਾਜਪਾ ਦੇ ਕਈ ਸੀਨੀਅਰ ਲੀਡਰ ਹਾਰ ਗਏ ਹਨ।
ਤੀਕਸ਼ਣ ਸੂਦ ਦੀ ਪਤਨੀ ਰਾਕੇਸ਼ ਸੂਦ ਨੇ ਵਾਰਡ ਪੰਜ ਤੋਂ ਚੋਣ ਲੜੀ ਤੇ ਉਸ ਨੂੰ ਕਾਂਗਰਸ ਦੀ ਮੀਨਾ ਸ਼ਰਮਾ ਨੇ ਹਰਾਇਆ ਹੈ। ਭਾਜਪਾ ਦੇ ਜ਼ਿਲ੍ਹਾ ਜਨਰਲ ਸੈਕਟਰੀ ਵਿਨੋਦ ਪਰਮਾਰ ਦੀ ਪਤਨੀ ਕਵਿਤਾ ਪਰਮਾਰ ਤੇ ਭਾਜਪਾ ਦੀ ਜ਼ਿਲ੍ਹਾ ਜਨਰਲ ਸਕੱਤਰ ਮੀਨੂ ਸੇਠੀ ਨੂੰ ਵੀ ਹਾਰ ਝੱਲਣੀ ਪਈ ਹੈ।ਸੀਨੀਅਰ ਭਾਜਪਾ ਨੇਤਾ ਸੰਜੀਵ ਤਲਵਾੜ ਦੀ ਪਤਨੀ ਨੀਤੀ ਤਲਵਾੜ ਅਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ ਦੀ ਪਤਨੀ ਸੁਨੀਤਾ ਭਾਟੀਆ ਵੀ ਹਾਰ ਗਈ।
ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੀ ਰਿਹਾਇਸ਼ ਵਾਰਡ ਸੱਤ ਵਿੱਚ ਹੈ। ਇਥੋਂ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਨੇ ਭਾਜਪਾ ਦੀ ਪੂਜਾ ਸਭਰਵਾਲ ਨੂੰ ਹਰਾਇਆ ਹੈ। ਭਾਜਪਾ ਦੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਵਾਰਡ ਚਾਰ ਵਿੱਚ ਰਹਿੰਦੇ ਹਨ ਅਤੇ ਓਥੋਂ ਕਾਂਗਰਸ ਦੇ ਅਸ਼ੋਕ ਮਹਿਰਾ ਨੇ ਭਾਜਪਾ ਦੀ ਨੀਤੀ ਤਲਵਾੜ ਨੂੰ ਹਰਾਇਆ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਾਰਡ 50 ਵਿੱਚ ਰਹਿੰਦੇ ਹਨ। ਇਸ ਵਾਰਡ ਤੋਂ ਕਾਂਗਰਸ ਦੇ ਗੁਰਮੀਤ ਰਾਮ ਨੇ ਭਾਜਪਾ ਦੀ ਸੁਰੇਖਾ ਬਰਜਾਤਾ ਨੂੰ ਹਰਾਇਆ ਹੈ।
ਇਸ ਦੌਰਾਨ ਇੱਕ ਪਰਵਾਰ ਵਿਚ ਇੱਕ ਮੈਂਬਰ ਦੀ ਜਿੱਤ ਅਤੇ ਇੱਕ ਦੀ ਹਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਚੋਣ ਮੈਦਾਨ ਵਿੱਚ ਸਹੁਰਾ ਖਰੈਤੀ ਲਾਲ ਕਤਨਾ ਅਤੇ ਨੂੰਹ ਮੋਨਿਕਾ ਕਤਨਾ ਖੜ੍ਹੇ ਸਨ। ਦੋਵਾਂ ਨੇ ਆਜ਼ਾਦ ਚੋਣ ਲੜੀ ਸੀ। ਵਾਰਡ 42 ਤੋਂ ਆਜ਼ਾਦ ਚੋਣ ਲੜੇ ਖਰੈਤੀ ਲਾਲ ਕਤਨਾ ਹਾਰ ਗਏ, ਪਰ ਵਾਰਡ ਨੰਬਰ 31 ਤੋਂ ਉਨ੍ਹਾਂ ਦੀ ਨੂੰਹ ਮੋਨਿਕਾ ਕਤਨਾ ਜਿੱਤ ਗਈ। ਸਹੁਰਾ ਹਾਰ ਗਿਆ, ਨੂੰਹ ਜਿੱਤੀ, ਉਹ ਖੁਸ਼ੀ ਮਨਾਉਣ ਜਾਂ ਗ਼ਮ, ਇਸ ਦੀ ਦੁਬਿਧਾ ਹੈ।

ਰਾਜਨੀਤੀ

ਇਤਰਾਜ਼ਯੋਗ ਸੀ ਡੀ ਮਾਮਲਾ ਕਰਨਾਟਕ ਦੇ ਮੰਤਰੀ ਵੱਲੋਂ ਨੈਤਿਕ ਆਧਾਰ ਉਤੇ ਅਸਤੀਫਾ

Published

on

ਬੰਗਲੌਰ, 4 ਮਾਰਚ – ਇੱਕ ਇਤਰਾਜ਼ਯੋਗ ਸੀ ਡੀ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਦੇ ਜਲ ਸਰੋਤ ਮੰਤਰੀ ਰਮੇਸ਼ ਜਾਰਕੀਹੋਲੀ ਨੇ ਕੱਲ੍ਹ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਉਸ ਦੀ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੀ ਡੀ ਵਿੱਚ ਉਹ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿੱਸ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਇਸ ਵਿਧਾਇਕ ਨੂੰ ਅਸਤੀਫਾ ਦੇਣ ਜਾਂ ਮੰਤਰੀ ਮੰਡਲ ਤੋਂ ਬਰਖਾਸਤ ਹੋਣ ਲਈ ਤਿਆਰ ਰਹਿਣ ਨੂੰ ਕਿਹਾ ਸੀ, ਜਿਸ ਮਗਰੋਂ ਕੱਲ੍ਹ ਜਾਰਕੀ ਹੋਲੀ ਨੇ ਅਸਤੀਫਾ ਦੇ ਦਿੱਤਾ। ਇਸ ਮੁੱਦੇ ਉੱਤੇ ਭਾਜਪਾ ਹਾਈਕਮਾਂਡ ਦੀ ਕੱਲ੍ਹ ਸਵੇਰੇ ਦਿੱਲੀ ਵਿੱਚ ਇੱਕ ਮੀਟਿੰਗ ਹੋਈ ਤਾਂ ਹਾਈਕਮਾਂਡ ਵੱਲੋਂ ਸੂਬਾ ਇਕਾਈ ਦੇ ਆਗੂਆਂ ਨੂੰ ਜਾਰਕੀਹੋਲੀ ਦਾ ਅਸਤੀਫਾ ਦਿਵਾਉਣ ਲਈ ਸਖਤ ਹਦਾਇਤਾਂ ਕੀਤੀਆਂ ਸਨ।ਮੰਤਰੀ ਦਾ ਅਸਤੀਫਾ ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਪ੍ਰਵਾਨ ਕਰ ਕੇ ਮਨਜ਼ੂਰੀ ਲਈ ਗਵਰਨਰ ਵਜੂਭਾਈ ਵਾਲਾ ਨੂੰ ਭੇਜ ਦਿੱਤਾ ਹੈ। ਹਾਲਾਂਕਿ ਜਾਰਕੀਹੋਲੀ ਨੇ ਵਾਰ ਵਾਰ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੀ ਡੀ ਫਰਜ਼ੀ ਹੈ, ‘ਮੈਂ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।”

Continue Reading

ਰਾਜਨੀਤੀ

ਜੈਲਲਿਤਾ ਦੀ ਕਰੀਬੀ ਸ਼ਸ਼ੀਕਲਾ ਨੇ ‘ਸਿਆਸਤ ਤੋਂ ਸੰਨਿਆਸ’ਲਿਆ

Published

on

ਚੇਨਈ, 4 ਮਾਰਚ – ਕਦੇ ਜੈਲਲਿਤਾ ਦਾ ਰਾਈਟ ਹੈਂਡ ਰਹੀ ਸ਼ਸ਼ੀਕਲਾ ਨੇ ਕੱਲ੍ਹ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਐਲਾਨ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕੀਤਾ ਹੈ।
ਤਾਮਿਲਨਾਡੂ ਦੀ ਸਿਆਸਤ ਵਿੱਚ ਇਸ ਨਾਲ ਵੱਡਾ ਉਲਟਫੇਰ ਹੋਣ ਦੀ ਸੰਭਾਵਨਾ ਹੈ। ਹਾਲ ਹੀ ਵਿੱਚ ਸ਼ਸ਼ੀਕਲਾ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਕੱਟ ਕੇ ਜੇਲ੍ਹ ਤੋਂ ਬਾਹਰ ਆਈ ਹੈ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਇੱਕ ਵਾਰ ਫਿਰ ਸਿਆਸਤ ਵਿੱਚ ਉਤਰ ਸਕਦੀ ਹੈ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਸ਼ਸ਼ੀਕਲਾ ਨੇ ਬਿਆਨ ਦਾਗ ਕੇ ਅਚਾਨਕ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਦੀ ਜਨਤਾ ਦਾ ਧੰਨਵਾਦ, ਵਰਕਰ ਡੀ ਐਮ ਕੇ ਨੂੰ ਹਰਾਉਣ ਲਈ ਵੋਟਾਂ ਪਾਉਣ, ਮੈਂ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਉਸ ਨੂੰ ਸੱਤਾ ਤੇ ਅਹੁਦੇ ਦਾ ਕਦੇ ਲਾਲਚ ਨਹੀਂ ਰਿਹਾ। ਇਸ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਸ਼ਸ਼ੀਕਲਾ ਆਪਣੀ ਨਵੀਂ ਪਾਰਟੀ ਬਣਾ ਸਕਦੀ ਹੈ ਜਾਂ ਫਿਰ ਅੰਨਾ ਡੀ ਐਮ ਕੇ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ, ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਉਨ੍ਹਾਂ ਅਖ਼ੀਰ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

Continue Reading

ਰਾਜਨੀਤੀ

ਭਾਜਪਾ ਵਿਧਾਇਕ ਨੂੰ ਬਾਕੀ ਧਿਰਾਂ ਨੇ ਸਦਨ ਵਿੱਚ ਬੋਲਣ ਤੋਂ ਰੋਕਿਆ

Published

on

ਚੰਡੀਗੜ੍ਹ, 4 ਮਾਰਚ – ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕੱਲ੍ਹ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੂੰ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਨੇਗਵਰਨਰ ਦੇ ਭਾਸ਼ਣ ਉੱਤੇ ਬੋਲਣ ਤੋਂ ਰੋਕਣ ਦਿੱਤਾ।
ਅਕਾਲੀ ਦਲ ਦੇ ਵਿਧਾਇਕ ਭਾਜਪਾ ਵਿਧਾਇਕ ਦਾ ਭਾਸ਼ਣ ਰੋਕਣ ਲਈ ਵੈਲ ਵਿੱਚ ਆ ਗਏ। ਇਸ ਦੇ ਬਾਅਦ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਕਿਸਾਨ ਮੁੱਦਿਆਂ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਹਿੰਦੇ ਰਹੇ। ਸਦਨ ਵਿੱਚ ਹੰਗਾਮਾਵਧਦਾ ਦੇਖ ਕੇ ਪ੍ਰਧਾਨਗੀ ਕਰ ਰਹੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਨਾਰੰਗ ਦਾ ਮਾਈਕ ਬੰਦ ਕਰਵਾ ਦਿੱਤਾ, ਜਿਸ ਦੇ ਬਾਅਦ ਨਾਰੰਗ ਸਦਨ ਤੋਂ ਬਾਹਰ ਚਲੇ ਗਏ।
ਇਹ ਸ਼ਾਇਦ ਪੰਜਾਬ ਵਿਧਾਨ ਸਭਾ ਵਿੱਚਇਹ ਪਹਿਲਾ ਮੌਕਾ ਸੀ, ਜਦ ਵਿਧਾਇਕਾਂ ਨੇ ਕਿਸੇ ਵਿਧਾਇਕ ਨੂੰ ਬੋਲਣ ਤੋਂ ਰੋਕ ਦਿੱਤਾ ਹੋਵੇ। ਗਵਰਨਰ ਦੇ ਭਾਸ਼ਣ ਉੱਤੇ ਅਰੁਣ ਨਾਰੰਗ ਨੇ ਬੋਲਣਾ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਨੇ ਫਾਜ਼ਿਲਕਾ ਵਿੱਚ ਲੱਗ ਰਹੀ ਸ਼ਰਾਬ ਦੀ ਫੈਕਟਰੀ ਬਾਰੇ ਵੀ ਆਪਣੀ ਗੱਲ ਕਹਿਣੀ ਸ਼ੁਰੂ ਕੀਤ ਸੀ ਕਿ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਨਾਰੰਗ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਕਿਸਾਨੀ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਨੂੰ ਕਿਹਾ। ਨਾਰੰਗ ਨੇ ਚੰਦੂਮਾਜਰਾ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤਾਂ ਚੰਦੂਮਾਜਰਾ ਆਪਣੀ ਸੀਟ ਉੱਤੇ ਬੈਠ ਵੀ ਗਏ, ਪਰ ਸੱਤਾਧਾਰੀ ਪੱਖ ਦੇ ਦਲਬੀਰ ਸਿੰਘ ਗੋਲਡੀ ਨੇ ਅਰੁਣ ਨਾਰੰਗ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਭਾਜਪਾ ਵਿਧਾਇਕ ਨੂੰ ਨਾ ਬੋਲਣ ਦੇਣ ਦੀ ਗੱਲ ਕਹੀ ਤਾਂ ਕਾਂਗਰਸੀ ਵਿਧਾਇਕ ਆਪਣੀ ਸੀਟ ਉੱਤੇ ਖੜੇ ਹੋ ਗਏ। ਕਾਂਗਰਸ ਦਾ ਪਾਰਾ ਚੜ੍ਹਦਾ ਦੇਖ ਕੇ ਅਕਾਲੀ ਵਿਧਾਇਕ ਵੀ ਆਪਣੀਆਂ ਸੀਟਾਂ ਤੋਂ ਉਠ ਗਏ ਅਤੇ ਵੈਲ ਵਿੱਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਵਧਦੇ ਵਿਰੋਧ ਨੂੰ ਦੇਖ ਕੇ ਸਪੀਕਰ ਨੇ ਨਾਰੰਗ ਦਾ ਮਾਈਕ ਬੰਦ ਕਰਾ ਦਿੱਤਾ। ਨਾਰੰਗ ਨੇ ਕੋਈ ਵਿਰੋਧ ਨਹੀਂ ਕੀਤਾ। ਸਦਨ ਵਿੱਚ ਭਾਜਪਾ ਦੇ ਦੋ ਹੀ ਮੈਂਬਰ ਹਨ। ਦੂਸਰੇ ਵਿਧਾਇਕ ਦਿਨੇਸ਼ ਬੱਬੂ ਸਦਨ ਵਿੱਚ ਮੌਜੂਦ ਨਹੀਂ ਸਨ।

Continue Reading

ਰੁਝਾਨ


Copyright by IK Soch News powered by InstantWebsites.ca