Former Akali MLA Harish Dhanda seeks security from court
Connect with us [email protected]

ਪੰਜਾਬੀ ਖ਼ਬਰਾਂ

ਸਾਬਕਾ ਅਕਾਲੀ ਵਿਧਾਇਕ ਹਰੀਸ਼ ਢਾਂਡਾ ਵੱਲੋਂ ਕੋਰਟ ਕੋਲੋਂ ਸੁਰੱਖਿਆ ਦੀਮੰਗ

Published

on

law

ਚੰਡੀਗੜ੍ਹ, 30 ਜੂਨ, – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਪੰਜਾਬ ਤੇ ਹਰਿਆਣਾ ਦੀ ਬਾਰ ਕੌਂਸਲ ਦੇ ਮੈਂਬਰ ਹਰੀਸ਼ ਰਾਏ ਢਾਂਡਾ ਦੀ ਸੁਰੱਖਿਆ ਦੀ ਮੰਗ ਉੱਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕਰ ਲਿਆ ਹੈ। ਹਰੀਸ਼ ਢਾਂਡਾ ਨੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਇਸ ਕੇਸ ਵਿੱਚ ਜਸਟਿਸ ਲੀਜ਼ਾ ਗਿੱਲ ਨੇ ਸਾਬਕਾ ਅਕਾਲੀ ਵਿਧਾਇਕ ਅਤੇ ਵਕੀਲ ਹਰੀਸ਼ ਢਾਂਡਾ ਦੀਸੁਰੱਖਿਆ ਦੀ ਮੰਗ ਬਾਰੇ ਪਟੀਸ਼ਨ ਉੱਤੇ ਸੁਣਵਾਈ ਪਿੱਛੋਂ ਪੰਜਾਬ ਸਰਕਾਰ ਨੂੰ 19 ਜੁਲਾਈ ਤਕ ਜਵਾਬ ਦੇਣ ਨੂੰ ਕਿਹਾ ਹੈ।ਢਾਂਡਾ ਨੇ ਇਸ ਪਟੀਸ਼ਨ ਵਿੱਚ ਹਾਈ ਕੋਰਟ ਨੂੰ ਦੱਸਿਆ ਹੈ ਕਿ ਪਿਛਲੇ ਸਾਲ ਇਕ ਔਰਤ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉੱਤੇ ਬਲਾਤਕਾਰ ਦੇ ਦੋਸ਼ ਲਾਏ ਅਤੇ ਪੁਲਿਸਨੂੰ ਸ਼ਿਕਾਇਤ ਦੇ ਕੇ ਬੈਂਸ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।ਢਾਂਡਾ ਨੇ ਵਕੀਲ ਹੋਣ ਨਾਤੇ ਅਤੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝ ਕੇ ਔਰਤ ਦੇ ਪੱਖ ਵਿੱਚ ਆਵਾਜ਼ ਉਠਾਈ ਤੇ ਪ੍ਰੈੱਸ ਕਾਨਫਰੰਸ ਕਰਕੇ ਉਸ ਔਰਤ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਸੀ, ਜਿਸ ਪਿੱਛੋਂ ਸਿਮਰਜੀਤ ਸਿੰਘ ਬੈਂਸ ਦੇ ਲੋਕ ਉਸ ਨੂੰ ਧਮਕੀਆਂ ਦੇਣ ਲੱਗੇ ਸਨ ਤੇ ਇਸ ਬਾਰੇ ਉਨ੍ਹਾਂ ਅਪ੍ਰੈਲ ਵਿਚ ਬੈਂਸ ਦੇ ਖ਼ਿਲਾਫ਼ਸ਼ਿਕਾਇਤ ਕੀਤੀ ਸੀ, ਜਿਸ ਨੂੰ ਚੀਫ ਜੁਡੀਸ਼ਲ ਮੈਜਿਸਟਰੇਟ(ਸੀ ਜੇ ਐੱਮ) ਲੁਧਿਆਣਾ ਨੇ ਰੱਦ ਕਰ ਦਿੱਤਾ ਸੀ।ਸੀਜੇਐੱਮ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਉਨ੍ਹਾਂ ਰਿਵੀਜ਼ਨ ਅਰਜ਼ੀ ਵੀ ਦਾਇਰ ਕੀਤੀ ਹੈ।ਆਪਣੀ ਅਰਜ਼ੀ ਵਿੱਚ ਢਾਂਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇਤੱਕ ਵੀ ਧਮਕੀਆਂ ਮਿਲਦੀਆਂ ਹਨ ਅਤੇ ਉਨ੍ਹਾ ਨੇ ਆਪਣੀ ਸੁਰੱਖਿਆ ਬਾਰੇ 16 ਜੂਨ ਨੂੰ ਪੰਜਾਬ ਪੁਲਸ ਦੇ ਡੀਜੀਪੀ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਅਰਜ਼ੀ ਦਿੱਤੀ ਸੀ, ਜਿਸ ਉੱਤੇ ਹਾਲੇ ਤਕ ਕਾਰਵਾਈ ਨਹੀਂ ਹੋਈ ਅਤੇ ਕਿਸੇ ਪੱਧਰ ਉੱਤੇ ਵੀ ਕਾਰਵਾਈ ਨਾ ਹੋਣ ਉੱਤੇ ਢਾਂਡਾ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਨੂੰ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ ਹੈ।

Read More Punjabi News Today

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਸੁਮੇਧ ਸੈਣੀ ਦੇ ਖਿਲਾਫ ਇਕ ਕੇਸ ਵਿੱਚ ਐਕਸੀਐਨ ਸਮੇਤ ਸੱਤ ਜਣੇ ਨਾਮਜ਼ਦ

Published

on

Sumedh Singh Saini

ਅਦਾਲਤ ਵੱਲੋਂ ਕੇਸ ਨਾਲ ਅਟੈਚ ਕੀਤੀ ਕੋਠੀ ਗਲੇ ਦੀ ਹੱਡੀਬਣੀ
ਐਸ ਏ ਐਸ ਨਗਰ, 4 ਅਗਸਤ – ਪੰਜਾਬ ਸਟੇਟ ਵਿਜੀਲੈਂਸ ਨੇ ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀ ਜੀ ਪੀ) ਸੁਮੇਧ ਸੈਣੀ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਭਿ੍ਰਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ 109, 120 ਬੀ ਦਾ ਕੇਸ ਦਰਜ ਕੀਤਾ ਹੈ, ਜਿਸ ਵਿੱਚ ਲੋਕ ਨਿਰਮਾਣ ਵਿਭਾਗ ਦੇ ਐਕਸੀਐਨ ਨਿਮਰਤਦੀਪ ਸਿੰਘ ਵਾਸੀ ਸੈਕਟਰ35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲਵਾਸੀ ਫੇਜ਼-3 ਬੀ 1 ਮੁਹਾਲੀ, ਅਜੈ ਕੌਸ਼ਲ ਤੇ ਪ੍ਰਦੁੱਮਣ ਸਿੰਘ ਦੋਵੇਂ ਵਾਸੀ ਹੁਸ਼ਿਆਰਪੁਰ, ਪਰਮਜੀਤ ਸਿੰਘ ਪਿੰਡ ਭੜੌਜੀਆਂ ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਚੰਡੀਗੜ੍ਹ ਨੂੰ ਵੀ ਇਸ ਵਿੱਚ ਨਾਮਜ਼ਦ ਕੀਤਾ ਹੈ। ਕੇਸ ਦੀ ਜਾਂਚ ਵਿਜੀਲੈਂਸ ਦੇ ਜਾਇੰਟ ਡਾਇਰੈਕਟਰ ਕਰਾਈਮ ਵਰਿੰਦਰ ਸਿੰਘ ਬਰਾੜ ਵੱਲੋਂ ਕੀਤੀ ਗਈ ਹੈ।
ਇਸ ਸੰਬੰਧ ਵਿੱਚ ਵਿਜੀਲੈਂਸ ਨੇ ਦੋਸ਼ ਲਾਇਆ ਹੈ ਕਿ ਐਕਸੀਐਨ ਨਿਮਰਤਦੀਪ ਸਿੰਘ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਨੇ ਸੁਮੇਧ ਸੈਣੀ ਨੂੰ ਸੈਕਟਰ-20 ਡੀ ਵਾਲੀ ਕੋਠੀ ਨੰਬਰ 3048 ਦੀ ਪਹਿਲੀ ਮੰਜ਼ਿਲ 2.50 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਹਿਸਾਬ ਨਾਲ ਦਿੱਤੀ ਸੀ। ਇਸ ਬਾਰੇ ਦੋਵਾਂ ਧਿਰਾਂ ਵਿੱਚ 11 ਮਹੀਨੇ ਦਾ ਇਕਰਾਰਨਾਮਾ ਹੋਇਆ ਸੀ। ਇਸ ਮੌਕੇ ਸੁਮੇਧ ਸੈਣੀ ਨੇ ਕੋਠੀ ਮਾਲਕ ਨੂੰ ਚਾਲੀ ਲੱਖ ਰੁਪਏ ਸਕਿਓਰਟੀ ਵਜੋਂ ਅਤੇ ਪੰਜ ਲੱਖ ਰੁਪਏ ਦੋ ਮਹੀਨੇ ਦੇ ਐਡਵਾਂਸ ਕਿਰਾਏ ਵਜੋਂ ਦਿੱਤੇ ਸਨ। ਇਸ ਤੋਂ ਇਲਾਵਾ ਸੁਮੇਧ ਸੈਣੀ ਨੇ ਅਗਸਤ 2018 ਤੋਂ ਅਗਸਤ 2020 ਤਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਬੈਂਕ ਖਾਤੇ ਵਿੱਚ ਛੇ ਕਰੋੜ ਚਾਲੀ ਲੱਖ ਰੁਪਏ ਤਬਦੀਲ ਕੀਤੇ ਸਨ, ਜਦ ਕਿ ਸੁਮੇਧ ਸੈਣੀ ਤੋਂ 69 ਲੱਖ ਰੁਪਏ ਹੋਰ ਲੈ ਕੇ ਕੋਠੀ ਮਾਲਕ ਨੇ ਖਰਚ ਕੀਤੇ ਸਨ। ਵਿਜੀਲੈਂਸ ਦੇ ਮੁਤਾਬਕ ਨਿਮਰਤਦੀਪ ਸਿੰਘ ਤੇ ਉਸ ਦੇ ਪਿਤਾ ਨੇ ਸੁਮੇਧ ਸੈਣੀ ਨਾਲ ਗੰਢ-ਸੰਢ ਕਰ ਕੇ ਇਸ ਲੈਣ-ਦੇਣ ਨੂੰ ਜਾਇਜ਼ ਦਿਖਾਉਣ ਲਈ ਸਾਦੇ ਕਾਗਜ਼ ਉੱਤੇ ਇਕਰਾਰਨਾਮਾ ਕੀਤਾ ਸੀ, ਜਿਹੜਾ ਜਾਂਚ ਵਿੱਚ ਫਰਜ਼ੀ ਨਿਕਲਿਆ। ਇਸ ਸਾਰੀ ਕੋਠੀ ਉੱਤੇ ਅੱਜ ਸੁਮੇਧ ਸੈਣੀ ਦਾ ਕਬਜ਼ਾ ਹੈ ਅਤੇ ਇਸ ਕੋਠੀ ਬਾਰੇ ਅਦਾਲਤ ਨੇ ਆਰਜ਼ੀ ਤੌਰ ਉੱਤੇ ਕੁਰਕੀ ਦੇ ਹੁਕਮ ਜਾਰੀ ਕਰ ਕੇ 2.50 ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।
ਵਿਜੀਲੈਂਸ ਦਾ ਇਹ ਵੀ ਦੋਸ਼ ਹੈ ਕਿ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਨੇ ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਅਤੇ ਹੋਰ ਥਾਵਾਂ ਉੱਤੇ 35 ਦੇ ਕਰੀਬ ਅਚੱਲ ਜਾਇਦਾਦਾਂ ਬਣਾਈਆਂ ਹਨ। ਨਿਮਰਤਦੀਪ ਸਿੰਘ ਅਤੇ ਉਸ ਦੇ ਪਰਵਾਰ ਦੇ 22 ਦੇ ਕਰੀਬ ਵੱਖ-ਵੱਖ ਬੈਂਕਾਂ ਵਿੱਚ ਖਾਤੇ ਹਨ। ਬਾਕੀ ਦੋਸ਼ੀਆਂ ਉੱਤੇ ਨਿਮਰਤਦੀਪ ਅਤੇ ਉਸ ਦੇ ਪਿਤਾ ਵੱਲੋਂ ਬਣਾਈ ਜਾਇਦਾਦ ਨਾਲ ਆਪਣੀ ਜਾਇਦਾਦ ਬਦਲਣ ਦਾ ਦੋਸ਼ ਹੈ, ਜਿਸ ਵਿੱਚ ਮਹਿੰਗੀ ਜ਼ਮੀਨ ਸਸਤੀ ਦੱਸ ਕੇ ਸੌਦਾ ਕੀਤਾ ਗਿਆ ਗਈ ਹੈ। ਵਿਜੀਲੈਂਸ ਨੇ ਦੇਰ ਰਾਤ ਤਕ ਸੁਮੇਧ ਸੈਣੀ ਦੇ ਘਰ ਵਿਖੇ ਛਾਪੇ ਤੋਂ ਬਾਅਦ ਕਈ ਹੋਰਨਾਂ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ,ਪਰ ਹਾਲੇ ਤਕ ਵਿਜੀਲੈਂਸ ਦੇ ਹੱਥ ਕੋਈ ਅਹਿਮਸੁਰਾਗ ਨਹੀਂ ਲੱਗਾ।

Continue Reading

ਪੰਜਾਬੀ ਖ਼ਬਰਾਂ

ਸੁਮੇਧ ਸਿੰਘ ਸੈਣੀ ਨੂੰ ਰਾਹਤ:ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਪ੍ਰਵਾਨ

Published

on

sumedh saini

ਚੰਡੀਗੜ੍ਹ, 3 ਅਗਸਤ, – ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀਜੀਪੀ) ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮੰਗਲਵਾਰ ਨੂੰ ਕੋਟਕਪੂਰਾ ਗੋਲ਼ੀ ਕਾਂਡ ਕੇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ ਦਰਜ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਜੇ ਇਸ ਕੇਸ ਵਿੱਚ ਸਰਕਾਰ ਸੈਣੀ ਤੋਂ ਕੁਝ ਪੁੱਛਗਿੱਛ ਕਰਨੀ ਚਾਹੇ ਤਾਂ ਇਸ ਦੇ ਲਈ ਉਸ ਨੂੰ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਪਵੇਗਾ।
ਸੁਮੇਧ ਸਿੰਘ ਸੈਣੀ ਵੱਲੋਂ ਇਸ ਕੇਸ ਵਿੱਚ ਦਰਜ ਸਿ਼ਕਾਇਤ ਵਿੱਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਬਾਰੇ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਜਸਟਿਸ ਅਵਨੀਸ ਝਿੰਗਨ ਨੇ ਇਹ ਆਦੇਸ਼ ਦਿੱਤਾ ਹੈ। ਸੈਣੀ ਨੂੰ ਬਹਿਬਲ ਕਲਾਂ ਗੋਲ਼ੀ ਕਾਂਡ ਕੇਸ ਵਿੱਚ ਅਗਾਊਂ ਜ਼ਮਾਨਤ ਪਹਿਲਾਂ ਮਿਲ ਚੁੱਕੀ ਹੈ।ਅੱਜ ਉਸ ਨੂੰ ਕੋਟਕਪੂਰਾ ਵਿੱਚਉਸ ਦੇ ਖ਼ਿਲਾਫ਼ਦਰਜ ਹੋਏ ਕੇਸ ਵਿੱਚ ਵੀ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਕੇਸ ਫਰੀਦਕੋਟ ਦੀ ਟ੍ਰਾਇਲ ਕੋਰਟ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਸੈਣੀ ਦੇਖ਼ਿਲਾਫ਼ ਚਲਾਣ ਵੀ ਪੇਸ਼ ਕੀਤਾ ਜਾ ਚੁੱਕਾ ਹੈ।
ਵਰਨਣ ਯੋਗ ਹੈ ਕਿ ਸੁਮੇਧ ਸਿੰਘ ਸੈਣੀ ਨੇ ਪਹਿਲਾਂ ਇਸ ਕੇਸ ਵਿੱਚ ਟ੍ਰਾਇਲ ਕੋਰਟ ਤੋਂ ਅਗਾਊਂ ਜ਼ਮਾਨਤ ਮੰਗੀ ਸੀ, ਜਿਸ ਨੂੰ ਟ੍ਰਾਇਲ ਕੋਰਟ ਨੇ ਰੱਦ ਕਰ ਦਿੱਤਾ ਸੀ।ਉਸ ਤੋਂ ਬਾਅਦ ਸੈਣੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਅਗਾਊਂ ਜ਼ਮਾਨਤਦੀ ਮੰਗ ਕੀਤੀ ਸੀ। ਮਾਰਚ ਵਿੱਚ ਹਾਈ ਕੋਰਟ ਨੇ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਅਤੇ ਅੱਜ ਮੰਗਲਵਾਰ ਨੂੰ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਪਿੱਛੋਂ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਮੁੰਬਈ ਵਿੱਚ ‘ਅਡਾਨੀ ਏਅਰਪੋਰਟ’ ਬਣਨ ਤੋਂ ਭੜਕੀ ਸ਼ਿਵ ਸੈਨਾ ਦੇ ਵਰਕਰਾਂ ਵੱਲੋਂ ਤੋੜ-ਭੰਨ

Published

on

Adani Airport

ਮੁੰਬਈ, 3 ਅਗਸਤ – ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਉੱਤੇ ਕੱਲ੍ਹ ਸ਼ਿਵਸੈਨਾ ਵਰਕਰਾਂ ਨੇ ਤੋੜਭੰਨ ਕੀਤੀ ਹੈ। ਇਸ ਏਅਰਪੋਰਟ ਦਾ ਪ੍ਰਬੰਧ ਅੱਜਕੱਲ੍ਹ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੈ। ਸ਼ਿਵਸੈਨਾ ਵਰਕਰਾਂ ਨੇ ਇਸ ਮੌਕੇ ਏਅਰਪੋਰਟ ਉੱਤੇ ਲੱਗੇ ‘ਅਡਾਨੀ ਏਅਰਪੋਰਟ’ ਦੇ ਬੋਰਡ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਅਸਲ ਵਿੱਚ ਸ਼ਿਵਸੈਨਾ ਦਾ ਦੋਸ਼ ਹੈ ਕਿ ਪਹਿਲਾਂ ਇਹ ਏਅਰਪੋਰਟ ਛਤਰਪਤੀ ਸ਼ਿਵਾਜੀ ਮਹਾਰਾਜ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਪਰ ਅੱਜਕੱਲ੍ਹਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਵਰਨਣ ਯੋਗ ਹੈ ਕਿ ਅਡਾਨੀ ਗਰੁੱਪਨੇ ਬੀਤੇ ਕੁਝ ਸਾਲਾਂ ਵਿੱਚ ਏਵੀਏਸ਼ਨ ਸੈਕਟਰ ਵਿੱਚ ਵੱਡਾ ਨਿਵੇਸ਼ ਕੀਤਾ ਅਤੇ ਦੇਸ਼ ਦੇ ਕਈ ਵੱਡੇ ਏਅਰਪੋਰਟਾਂ ਦਾ ਪ੍ਰਬੰਧ ਇਸਗਰੁੱਪ ਕੋਲ ਚਲਾ ਗਿਆ ਹੈ।ਜੁਲਾਈ ਵਿੱਚ ਮੁੰਬਈ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਪ੍ਰਬੰਧ ਪੂਰੀ ਤਰ੍ਹਾਂ ਅਡਾਨੀ ਗਰੁੱਪ ਕੋਲ ਆਇਆ ਤਾਂ ਖ਼ੁਦ ਗੌਤਮ ਅਡਾਨੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ।ਅਡਾਨੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਦੀ ਬ੍ਰਾਂਡਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca