Food subsidy in Indian Parliament canteen discontinued
Connect with us [email protected]

ਤਕਨੀਕ

ਭਾਰਤੀ ਪਾਰਲੀਮੈਂਟ ਦੀ ਕੰਟੀਨ `ਚ ਭੋਜਨ `ਤੇ ਮਿਲਦੀ ਸਬਸਿਡੀ ਬੰਦ

Published

on

parliement

ਨਵੀਂ ਦਿੱਲੀ, 20 ਜਨਵਰੀ – ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਦੱਸਿਆ ਹੈ ਕਿ ਪਾਰਲੀਮੈਂਟ ਦੀ ਕੰਟੀਨ ਵਿੱਚ ਪਾਰਲੀਮੈਂਟ ਮੈਂਬਰਾਂ ਤੇ ਹੋਰ ਲੋਕਾਂ ਨੂੰ ਭੋਜਨ ਤੇ ਦਿੱਤੀ ਜਾਂਦੀ ਸਬਸਿਡੀ ਬੰਦ ਕਰ ਦਿੱਤੀ ਗਈ ਹੈ। ਬਿਰਲਾ ਨੇ ਇਸ ਨਾਲ ਜੁੜੇ ਵਿੱਤੀ ਪਹਿਲੂਆਂ ਦੀ ਜਾਣਕਾਰੀ ਨਹੀਂ ਦਿੱਤੀ। ਪਾਰਲੀਮੈਂਟ ਦੇ ਬੱਜਟ ਸੈਸ਼ਨ ਦੀਆਂ ਤਿਆਰੀਆਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲੋਕ ਸਭਾ ਦੇ ਸਪੀਕਰ ਨੇ ਕਿਹਾ ਕਿ ਉਤਰੀ ਰੇਲਵੇ ਦੀ ਬਜਾਏ ਅੱਗੇ ਤੋਂ ਆਈ ਟੀ ਡੀ ਸੀ (ਇੰਡੀਅਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ) ਪਾਰਲੀਮੈਂਟ ਦੀਆਂ ਕੰਟੀਨਾਂ ਨੂੰ ਚਲਾਏਗੀ। ਸੂਤਰਾਂ ਨੇ ਦੱਸਿਆ ਕਿ ਸਬਸਿਡੀ ਖਤਮ ਕਰਨ ਨਾਲ ਲੋਕ ਸਭਾ ਸਕੱਤਰੇਤ ਨੂੰ ਸਾਲਾਨਾ 8 ਕਰੋੜ ਰੁਪਏ ਦੀ ਬੱਚਤ ਹੋਵੇਗੀ। ਸਪੀਕਰ ਨੇ ਕਿਹਾ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਪਾਰਲੀਮੈਂਟ ਮੈਂਬਰਾਂ ਨੂੰ ਕੋਵਿਡ-19 ਦੀ ਜਾਂਚ ਕਰਵਾਉਣ ਨੂੰ ਕਿਹਾ ਜਾਵੇਗਾ। ਬਿਰਲਾ ਨੇ ਕਿਹਾ ਕਿ ਪਾਰਲੀਮੈਂਟ ਮੈਂਬਰਾਂ ਦੇ ਨਿਵਾਸ ਦੇ ਨੇੜੇ ਉਨ੍ਹਾਂ ਦੇ ਕੋਵਿਡ-19 ਦੇ ਟੈਸਟ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਲੋਕ ਸਭਾ ਸਪੀਕਰ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਵੱਲੋਂ ਨਿਰਧਾਰਤ ਕੀਤੀ ਟੀਕਾਕਰਨ ਮੁਹਿੰਮ ਨੀਤੀ ਪਾਰਲੀਮੈਂਟ ਮੈਂਬਰਾਂ ਤੇ ਵੀ ਲਾਗੂ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਲੀਮੈਂਟਰੀ ਕੰਪਲੈਕਸ ਵਿੱਚ 27-28 ਜਨਵਰੀ ਨੂੰ ਆਰ ਟੀ-ਪੀ ਸੀ ਆਰ ਜਾਂਚ ਲਈ ਪਾਰਲੀਮੈਂਟ ਮੈਂਬਰਾਂ ਦੇ ਪਰਵਾਰ, ਕਰਮਚਾਰੀਆਂ ਦੀ ਆਰ ਟੀ ਪੀ ਸੀ ਆਰ ਜਾਂਚ ਦੇ ਵੀ ਪ੍ਰਬੰਧ ਕੀਤੇ ਗਏ ਹਨ।

ਤਕਨੀਕ

ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਉਤੇ ਫੇਸਬੁਕ ਨੇ ਨਿਯਮ ਸਖਤ ਕੀਤੇ

Published

on

ਨਵੀਂ ਦਿੱਲੀ, 25 ਫਰਵਰੀ – ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦਾ ਸ਼ੋਸ਼ਣ ਰੋਕਣ ਲਈ ਨਿਯਮ ਸਖਤ ਕੀਤੇ ਹਨ ਅਤੇ ਅਜਿਹੇ ਕੰਟੈਂਟ ਦਾ ਪਤਾ ਲਾਉਣ ਦੀ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਇਨ੍ਹਾਂ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਟੂਲਸ ਅਪਡੇਟ ਕੀਤੇ ਗਏ ਹਨ।
ਪਤਾ ਲੱਗਾ ਹੈ ਕਿ ਫੇਸਬੁਕ ਨੇ ਆਪਣੇ ਪਲੇਟਫਾਰਮ ਉੱਤੇ ਬੱਚਿਆਂ ਦੇ ਸ਼ੋਸ਼ਣ ਬਾਰੇ ਕੰਟੈਂਟ ਦੇ ਪ੍ਰਸਾਰ ਬਾਰੇ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਹੈ। ਫੇਸਬੁਕ ਨੇ ਕਿਹਾ ਕਿ ਬੱਚਿਆਂ ਨੂੰ ਨੁਕਸਾਨ ਪੁਚਾਉਣ ਲਈ ਪਲੇਟਫਾਰਮ ਦੀ ਵਰਤੋਂ ਹਰ ਹਾਲ ਵਿੱਚ ਨਾ ਮਨਜ਼ੂਰ ਹੈ, ਅਸੀਂ ਆਪਣੇ ਡਿਟੈਕਸ਼ਨ ਅਤੇ ਰਿਪੋਰਟਿੰਗ ਟੂਲਸ ਅਪਡੇਟ ਕੀਤੇ ਹਨ। ਇਸ ਸਬੰਧ ਵਿੱਚ ਫੇਸਬੁਕ ਦੋ ਟੂਲਸ ਉਤੇ ਕੰਮ ਕਰ ਰਿਹਾ ਹੈ। ਪਹਿਲੇ ਟੂਲ ਤੋਂ ਅਜਿਹਾ ਕੁਝ ਸਰਚ ਕਰਨ ਉਤੇ ਯੂਜ਼ਰ ਨੂੰ ਚਿਤਾਵਨੀ ਵਾਲਾ ਟਾਪ-ਅਪ ਮੈਸੇਜ ਮਿਲੇਗਾ। ਦੂਸਰੇ ਟੂਲ ਦੀ ਮਦਦ ਨਾਲ ਏਦਾਂ ਦਾ ਕੰਟੈਂਟ ਸ਼ੇਅਰ ਕਰਨ ਵਾਲਿਆਂ ਨੂੰ ਚਿਤਾਵਨੀ ਮਿਲੇਗੀ ਕਿ ਇਹ ਪਾਲਿਸੀ ਦੇ ਖਿਲਾਫ ਹੈ ਅਤੇ ਇਸ ਤੋਂ ਉਨ੍ਹਾਂ ਲਈ ਕਾਨੂੰਨੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਕੰਟੈਂਟ ਨੂੰ ਉਤਸ਼ਾਹ ਦੇਣ ਵਾਲੇ ਫੇਸਬੁਕ ਪ੍ਰੋਫਾਈਲ, ਪੇਜ਼, ਗਰੁੱਪ ਅਤੇ ਇੰਸਟਾਗ੍ਰਾਮ ਅਕਾਊਂਟ ਹਟਾ ਦਿੱਤੇ ਜਾਣਗੇ।
ਫੇਸਬੁਕ ਨੇ ਵਾਅਦਾ ਕੀਤਾ ਹੈ ਕਿ ਉਹ ਅਗਲੇ ਤਿੰਨ ਸਾਲਾਂ ਵਿੱਚ ਨਿਊਜ਼ ਇੰਡਸਟਰੀ ਵਿੱਚ ਇੱਕ ਅਰਬ ਡਾਲਰ ਦਾ ਨਿਵੇਸ਼ ਕਰੇਗਾ। ਖਬਰਾਂ ਦੇ ਭੁਗਤਾਨ ਨੂੰ ਲੈ ਕੇ ਆਸਟਰੇਲੀਆ ਦੇ ਨਾਲ ਪੈਦਾ ਹੋਏ ਵਿਵਾਦ ਦੇ ਬਾਅਦ ਇਸ ਅਮਰੀਕੀ ਇੰਟਰਨੈਟ ਮੀਡੀਆ ਨੇ ਇਹ ਐਲਾਨ ਕੀਤਾ ਹੈ। ਫੇਸਬੁਕ ਨੇ ਦੱਸਿਆ ਕਿ ਉਹ 2018 ਤੋਂ ਨਿਊਜ਼ ਇੰਡਸਟਰੀ ਵਿੱਚ 60 ਕਰੋੜ ਡਾਲਰ ਦਾ ਨਿਵੇਸ਼ ਕਰ ਚੁੱਕਾ ਹੈ।

Read More Internet and Other Technology Updates

Continue Reading

ਤਕਨੀਕ

2020 ਵਿੱਚ ਜਾਪਾਨ ਦੇ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਸਾਈਬਰ ਹਮਲੇ ਹੋਏ

Published

on

ਨਵੀਂ ਦਿੱਲੀ, 25 ਫਰਵਰੀ – ਸਾਲ 2020 ਵਿੱਚ ਏਸ਼ੀਆ ਪੈਸੀਫਿਕ ਵਿੱਚ ਜਾਪਾਨ ਦੇ ਬਾਅਦ ਭਾਰਤ ਦੂਸਰਾ ਅਜਿਹਾ ਦੇਸ਼ ਸੀ, ਜਿਸ ਨੂੰ ਸਭ ਤੋਂ ਵੱਧ ਸਾਈਬਰ ਹਮਲਿਆਂ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਅਨੁਸਾਰ ਸਾਲ 2020 ਵਿੱਚ ਇਸ ਖੇਤਰ ਵਿੱਚ ਹੋਏ ਕੁੱਲ ਸਾਈਬਰ ਹਮਲਿਆਂ ਵਿੱਚੋਂ ਭਾਰਤ ਵਿੱਚ ਸੱਤ ਫੀਸਦੀ ਹਮਲੇ ਦਰਜ ਕੀਤੇ ਗਏ। ਆਈ ਬੀ ਐਮ ਸਕਿਓਰਟੀ ਵੱਲੋਂ ਜਾਰੀ ਕੀਤੀ 2021 ਐਕਸ-ਫੋਰਸ ਥ੍ਰੈਟ ਇੰਟੈਲੀਜੈਂਸ ਇੰਡੈਕਸ ਦੇ ਅਨੁਸਾਰ ਵਿੱਤ ਤੇ ਬੀਮਾ ਖੇਤਰ ਵਿੱਚ ਭਾਰਤ ਵਿੱਚ ਵੱਡੇ ਹਮਲੇ ਦਰਜ ਕੀਤੇ ਗਏ ਹਨ, ਜਦ ਕਿ ਇਸ ਦੇ ਬਾਅਦ ਮੈਨੂਫੈਕਚਰਿੰਗ ਅਤੇ ਪੇਸ਼ੇਵਰ ਸੇਵਾਵਾਂ ਵਿੱਚ ਸਾਈਬਰ ਹਮਲਿਆਂ ਦੀਆਂ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ। ਸਾਈਬਰ ਹਮਲਿਆਂ ਵਿੱਚੋਂ ਰੈਨਸਮਵੇਅਰ ਸਭ ਤੋਂ ਉਪਰ ਰਿਹਾ, ਜਿਸ ਤੋਂ ਲਗਭਗ ਚਾਲੀ ਫੀਸਦੀ ਹਮਲੇ ਹੋਏ। ਇਸ ਦੇ ਇਲਾਵਾ ਡਿਜੀਟਲ ਕਰੰਸੀ ਮਾਈਨਿੰਗ ਅਤੇ ਸਰਵਰ ਐਕਸੈਸ ਹਮਲਿਆਂ ਨੇ ਭਾਰਤੀ ਕੰਪਨੀਆਂ ਨੂੰ ਪਿਛਲੇ ਸਾਲ ਪ੍ਰਭਾਵਤ ਕੀਤਾ। ਆਈ ਬੀ ਐਮ ਟੈਕਨਾਲੋਜੀ ਸੇਲਸ, ਭਾਰਤ/ ਦੱਖਣੀ ਏਸ਼ੀਆ ਵਿੱਚ ਸਕਿਓਰਟੀ ਸਾਫਟਵੇਅਰ ਟੈਕਨੀਕਲ ਸੇਲਸ ਲੀਡਰ ਸੁਦੀਪ ਦਾਸ ਨੇ ਕਿਹਾ, ਅਸੀਂ ਸਾਈਬਰ ਅਪਰਾਧੀਆਂ ਨੂੰ ਰਾਹਤ ਦੇ ਯਤਨਾਂ ਅਤੇ ਜਨਤਕ ਸਿਹਤ ਬਾਰੇ ਸੂਚਨਾਵਾਂ ਦੀ ਵਰਤੋਂ ਕਰਦੇ ਦੇਖਿਆ ਹੈ, ਕਿਉਂਕਿ ਵੈਕਸੀਨ ਸਪਲਾਈ ਲੜੀ ਦੇ ਅਹਿਮ ਸਹਿਯੋਗੀਆਂ ‘ਤੇ ਹਮਲਿਆਂ ਸਮੇਤ ਸਪੈਮ ਦੀ ਵੀ ਸੂਚਨਾ ਦਿੱਤੀ ਗਈ ਹੈ। ਇਹੀ ਸਾਰੇ 2021 ਵਿੱਚ ਵੀ ਮੁੱਦੇ ਬਣੇ ਰਹੇ।

Read More Latest Crime News

Continue Reading

ਅੰਤਰਰਾਸ਼ਟਰੀ

ਨਾਸਾ ਦੇ ਰੋਵਰ ਨੇ ਮੰਗਲ ਗ੍ਰਹਿ ਤੋਂ ਪਹਿਲੀ ਵੀਡੀਓਭੇਜੀ

Published

on

mars rover

ਨਵੀਂ ਦਿੱਲੀ, 24 ਫਰਵਰੀ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇਸ਼ੇਅਰ ਕੀਤੀ ਹੈ। ਇਹ ਵੀਡੀਓਪਿੱਛਲੇ ਦਿਨੀਂ ਮੰਗਲ ਉੱਤੇ ਗਏ ਨਾਸਾ ਦੇ ਪਰਸੀਵਰੈਂਸ ਰੋਵਰ ਨੇ ਭੇਜੀ ਹੈ, ਜਿਸ ਵਿੱਚ ਰੋਵਰ ਨੇ ਪੈਰਾਸ਼ੂਟ ਦੀ ਮਦਦ ਨਾਲ ਮੰਗਲ ਗ੍ਰਹਿ ਦੀ ਲਾਲ ਧਰਤੀ ਉੱਤੇ ਲੈਂਡ ਕਰਨ ਦੇ ਇੱਕ-ਇੱਕ ਪਲ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ। 19 ਫਰਵਰੀ ਨੂੰ ਮਾਰਸ ਮਿਸ਼ਨ ਹੇਠ ਨਾਸਾ ਦਾ ਪਰਸੀਵਰੈਂਸ ਰੋਵਰ ਧਰਤੀ ਤੋਂ ਉਡਾਣ ਭਰਨ ਤੋਂ ਸੱਤ ਮਹੀਨਿਆਂ ਬਾਅਦ ਸਫਲਤਾਪੂਰਵਕ ਮੰਗਲ ਗ੍ਰਹਿ ਉੱਤੇ ਲੈਂਡ ਹੋਇਆ ਸੀ। ਰੋਵਰ ਨੇ ਮੰਗਲ ਦੀਵੀਡੀਓ ਭੇਜੀ ਤਾਂ ਉਸ ਦੀਆਂ ਪਹਿਲੀਆਂ ਹਾਈ ਡੈਫੀਨੇਸ਼ਨ ਆਵਾਜ਼ਾਂ ਸੁਣਨ ਨੂੰ ਮਿਲੀਆਂ ਹਨ।
ਰਿਕਾਰਡ 25 ਕੈਮਰਿਆਂ ਵਾਲੇ ਪਰਸੀਵਰੈਂਸ ਰੋਵਰ ਨੇ ਵੱਖ-ਵੱਖ ਪਾਸਿਆਂ ਤੋਂ ਮੰਗਲ ਦੀ ਲਾਲ ਬੱਜਰੀ ਵਾਲੀ ਧਰਤੀ ਨੂੰ ਕੈਦ ਕੀਤਾ ਹੈ। ਮੰਗਲ ਦੀ ਸਤ੍ਹਾ ਦੇ ਇੰਨੀ ਨਜ਼ਦੀਕ ਦੀ ਵੀਡੀਓ ਪਹਿਲੀ ਵਾਰ ਆਈ ਹੈ। ਵੀਡੀਓ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਮੰਗਲ ਗ੍ਰਹਿ ਦੀ ਸਤ੍ਹਾ ਬਹੁਤ ਖ਼ਰਾਬ ਹੈ, ਜਿਸ ਉੱਤੇ ਵੱਡੇ-ਵੱਡੇ ਟੋਏ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਤੀਤ ਹੁੰਦਾ ਹੈ, ਜਿਵੇਂ ਮੰਗਲ ਗ੍ਰਹਿ ਕੋਈ ਲਾਲ ਰੇਗਿਸਤਾਨ ਹੋਵੇ। ਵੀਡੀਓ ਵਿੱਚ ਦਿਸਦਾ ਹੈ ਕਿ ਜਿਵੇਂ-ਜਿਵੇਂ ਰੋਵਰ ਮੰਗਲ ਗ੍ਰਹਿ ਦੀ ਸਤ੍ਹਾ ਦੇ ਨੇੜੇ ਆਉਂਦਾ ਹੈ, ਉਸ ਦੇ ਜੈਟ ਤੋਂ ਚੱਲਣ ਵਾਲੀਆਂ ਹਵਾਵਾਂ ਕਾਰਨ ਸਤ੍ਹਾ ਉੱਤੇ ਤੇਜ਼ੀ ਨਾਲ ਮਿੱਟੀ ਉਡਣ ਲਗਦੀ ਹੈ। ਇਹ ਵੀਡੀਓ ਉਦੋਂ ਦੀ ਹੈ, ਜਦੋਂ ਰੋਵਰ ਸਤ੍ਹਾ ਤੋਂ ਸਿਰਫ਼ 20 ਮੀਟਰ ਦੀ ਦੂਰ ਸੀ। ਸਤ੍ਹਾ ਦੇ ਕਰੀਬ ਪਹੁੰਚਦਿਆਂ ਹੀ ਰੋਵਰ ਦੇ ਅੱਠ ਪਹੀਏ ਖੁੱਲ੍ਹਣ ਲਗਦੇ ਹਨ ਅਤੇ ਇਸ ਦੇ ਕੁਝ ਸੈਕੰਡ ਬਾਅਦ ਹੀ ਰੋਵਰ ਮੰਗਲ ਗ੍ਰਹਿ ਦੀ ਸਤ੍ਹਾ ਉੱਤੇ ਲੈਂਡ ਕਰ ਜਾਂਦਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca