Five convicts sentenced to life in prison
Connect with us [email protected]

ਕਤਲ ਕੇਸ ਦੇ ਪੰਜ ਦੋਸ਼ੀਆਂ ਨੂੰ ਉਮਰ ਕੈਦ

Published

on

Five convicts sentenced

ਜਲੰਧਰ, 21 ਅਗਸਤ – ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਕਤਲ ਕੇਸ ਦੇ ਦੋਸ਼ੀ ਮੰਨ ਕੇ ਪੰਜ ਜਣਿਆਂ ਰਾਹੁਲ ਸੂਦ ਪੁੱਤਰ ਅਮਰੀਕ ਸਿੰਘ ਵਾਸੀ ਕਾਹਨਾ ਢੇਸੀਆਂ, ਜੌਰਜ ਪੁੱਤਰ ਸੁਸ਼ੀਲ ਕੁਮਾਰ ਵਾਸੀ ਡਵਿੰਡਾ ਅਹਿਰਾਣਾ, ਹੁਸ਼ਿਆਰਪੁਰ, ਹਰਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਮਹੰਦੀਪੁਰ, ਭੋਗਪੁਰ, ਸ਼ਿਵ ਕਰਨ ਪੁੱਤਰ ਸਤਪਾਲ ਵਾਸੀ ਡਵਿੰਡਾ ਅਹਿਰਾਣਾ ਅਤੇ ਲਖਵੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਾਹਨਾ ਢੇਸੀਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਅਤੇ ਰਾਹੁਲ ਸੂਦ, ਜੌਰਜ, ਹਰਿੰਦਰ ਨੂੰ ਉਮਰ ਕੈਦ ਦੇ ਨਾਲ 1-1 ਲੱਖ ਰੁਪਏ ਜੁਰਮਾਨਾ, ਲਖਵੀਰ ਸਿੰਘ ਨੂੰ 1 ਲੱਖ 10 ਹਜ਼ਾਰ ਰੁਪੇ ਜੁਰਮਾਨਾ ਅਤੇ ਸ਼ਿਵਕਰਨ ਨੂੰ 1 ਲੱਖ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾਾ ਹੈ। ਜੁਰਮਾਨਾ ਨਾ ਦੇਣ ਉੱਤੇ 1-1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।
ਸ਼ਿਕਾਇਤ ਕਰਤਾ ਦੇ ਵਕੀਲ ਐਚ ਐਸ ਦਿਆਲ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ 14 ਮਈ 2015 ਨੂੰ ਥਾਣਾ ਗੁਰਾਇਆ ਵਿਖੇ ਜਸਵੰਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕਾਹਨਾ ਢੇਸੀਆਂ,ਜਿਹੜਾ ਮ੍ਰਿਤਕ ਨਰਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਕਾਹਨਾ ਢੇਸੀਆਂ ਦਾਸਕੇ ਚਾਚੇ ਦਾ ਲੜਕਾ ਸੀ, ਦੀ ਸ਼ਿਕਾਇਤ ਉੱਤੇ ਪਰਚਾ ਦਰਜ ਕੀਤਾ ਗਿਆ ਸੀ। ਉਸ ਨੇ ਦੱਸਿਆ ਸੀ ਕਿ ਘਟਨਾ ਵਾਲੇ ਦਿਨ ਮ੍ਰਿਤਕ ਨਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਸੈਰ ਲਈ ਗਿਆ ਸੀ ਕਿ ਵਾਪਸੀ ਉੱਤੇ ਰਾਹੁਲ ਅਤੇ ਉਸ ਦਾ ਸਾਥੀ ਆਏ ਅਤੇ ਗੋਲੀਆਂ ਮਾਰ ਕੇ ਨਰਿੰਦਰ ਦਾ ਕਤਲ ਕਰ ਦਿੱਤਾ। ਸ਼ਿਕਾਇਤ ਕਰਤਾ ਨੇ ਇਹ ਵੀ ਲਿਖਵਾਇਆ ਸੀ ਕਿ ਨਰਿੰਦਰ ਨੇ ਰਾਹੁਲ ਕੋਲੋਂ ਪੈਸੇ ਲੈਣੇ ਸਨ ਤੇ ਇਸ ਕਰਕੇ ਉਸ ਦੀ ਰਾਹੁਲ ਨਾਲ ਕਈ ਵਾਰ ਬਹਿਸ ਹੋਈ ਸੀ। ਵਕੀਲ ਐਚ ਐਸ ਦਿਆਲ ਨੇ ਦੱਸਿਆ ਕਿ ਇਸ ਕੇਸਵਿੱਚ ਇੱਕ ਵਿਅਕਤੀ ਭੂਪਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਕੱਲ੍ਹ ਗੈਰ ਹਾਜ਼ਸੀ ਅਤੇ ਦੋ ਜਣਿਆਂ ਰਣਜੀਤ ਵਾਸੀ ਪੀ ਏ ਪੀ ਜਲੰਧਰ ਅਤੇ ਸਤਿੰਦਰ ਵਾਸੀ ਮੇਹਟੀਆਣਾ ਨੂੰ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ਉੱਤੇ ਬਰੀ ਕਰ ਦਿੱਤਾ ਹੈ।

ਪੰਜਾਬੀ ਵਿਚਾਰ

ਦੂਸਰੇ ਲੋਕ …

Published

on

sukrat

ਦੂਸਰੇ ਲੋਕ ਖਾਣ ਲਈ ਜਿਉਂਦੇ ਹਨ ਜਦਕਿ ਮੈਂ ਜਿਉਣ ਲਈ ਖਾਂਦਾ ਹਾਂ ।

-ਸੁਕਰਾਤ

Read More Punjabi Thoughts

Continue Reading

ਪੰਜਾਬੀ ਖ਼ਬਰਾਂ

3 ਜਨਵਰੀ ਨੂੰ ਮੋਗਾ ਤੋਂ ਰਾਹੁਲ ਗਾਂਧੀ ਸ਼ੁਰੂ ਕਰਨਗੇ ਪੰਜਾਬ ਕਾਂਗਰਸ ਦੀ ਚੋਣ ਮੁਹਿੰਮ

Published

on

rahul-gandhi

ਪੰਜਾਬ ਕਾਂਗਰਸ ਸੂਬੇ ਵਿਚ ਨਵੇਂ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ 3 ਜਨਵਰੀ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਮੋਗਾ ਆਉਣ ਦਾ ਪ੍ਰੋਗਰਾਮ ਤੈਅ ਹੋ ਚੁਕਾ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਪਿਛਲੇ ਦਿਨੀਂ ਮੋਗਾ ਵਿਚ ਹੀ ਵੱਡੀ ਰੈਲੀ ਕਰ ਕੇ ਅਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਚੁਕਾ ਹੈ।ਕਾਂਗਰਸ ਵੀ ਮੋਗਾ ਵਿਚ ਹੀ ਵਿਸ਼ਾਲ ਰੈਲੀ ਨਾਲ ਚੋੋਣ ਮੁਹਿੰਮ ਸ਼ੁਰੂ ਕਰ ਕੇ ਅਕਾਲੀ ਦਲ ਦੀ ਰੈਲੀ ਦਾ ਜਵਾਬ ਦੇਣਾ ਚਾਹੁੰਦੀ ਹੈ।
ਪੰਜਾਬ ਕਾਂਗਰਸ ਦੀ ਚੋਣ ਮੁਹਿੰਮ ਕਮੇਟੀ ਦੀ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈਆਂ 2 ਮੀਟਿੰਗਾਂ ਵਿਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਹਿਮਤੀ ਨਾਲ ਚਲਾਈ ਜਾਣ ਵਾਲੀ ਮੁਹਿੰਮ ਦੀ ਰੂਪ ਰੇਖਾ ਬਣਾਈ ਜਾ ਚੁਕੀ ਹੈ ਅਤੇ 3 ਜਨਵਰੀ ਨੂੰ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਅਦ ਕਾਂਗਰਸ ਦੇ ਕਈ ਹੋਰ ਵੱਡੇ ਕੌਮੀ ਨੇਤਾ ਵੀ ਪੰਜਾਬ ਦੀ ਚੋਣ ਮੁਹਿੰਮ ਵਿਚ ਦਿਖਾਈ ਦੇਣਗੇ। ਸਕਰੀਨਿੰਗ ਕਮੇਟੀ ਟਿਕਟਾਂ ਬਾਰੇ ਵੀ ਮੁਢਲੀ ਰੂਪ ਰੇਖਾ ਬਣਾ ਚੁਕੀ ਹੈ ਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਅਜੇ ਮਾਕਨ ਚਰਚਾ ਕਰ ਚੁਕੇ ਹਨ। ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਹੋਣ ਦੀ ਸੰਭਾਵਨਾ ਹੈ।

Read More Latest Politics News

Continue Reading

ਪੰਜਾਬੀ ਵਿਚਾਰ

ਸ਼ਬਦ

Published

on

punjabi thoughts

ਜਦੋਂ ਤੱਕ ਸ਼ਬਦ ਮੂੰਹੋਂ ਨਹੀਂ ਨਿਕਲਦਾ , ਉਹ ਤੁਹਾਡੇ ਕਾਬੂ ਵਿਚ ਹੈ ਪਰ ਜਦੋਂ ਬਾਹਰ ਆ ਜਾਵੇ ਫੇਰ ਤੁਸੀਂ ਉਸ ਦੇ ਕਾਬੂ ਵਿਚ ਆ ਜਾਂਦੇ ਹੋ ।

ਸੁਕਰਾਤ

Read More Punjabi Thoughts

Continue Reading

ਰੁਝਾਨ


Copyright by IK Soch News powered by InstantWebsites.ca