Five convicts arrested with fake BA degrees, stamps and other items
Connect with us [email protected]

ਅਪਰਾਧ

ਬੀ ਏ ਦੀਆਂ ਜਾਅਲੀ ਡਿਗਰੀਆਂ, ਮੋਹਰਾਂ ਤੇ ਹੋਰ ਸਾਮਾਨ ਸਮੇਤ ਪੰਜ ਦੋਸ਼ੀ ਗ਼੍ਰਿਫ਼ਤਾਰ

Published

on

arrest

ਐਸ ਏ ਐਸ ਨਗਰ, 4 ਫਰਵਰੀ – ਪੰਜਾਬ ਸਕੂਲ ਸਿੱਖਿਆ ਬੋਰਡ ਸਮੇਤ 15 ਯੂਨੀਵਰਸਿਟੀਆਂ ਦੀਆਂ ਬਣਾਈਆਂ ਜਾਅਲੀ ਡਿਗਰੀਆਂ ਤੇ ਮੋਹਰਾਂ ਸਮੇਤ ਪੰਜ ਜਣਿਆਂ ਨੂੰ ਗ਼੍ਰਿਫ਼ਤਾਰ ਕਰਕੇ ਮੁਹਾਲੀ ਪੁਲਸ ਨੇਇੱਕ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਇਹ ਲੋਕ ਐਜੂਕੇਸ਼ਨ ਕੰਸਲਟੈਂਟ ਦੇ ਨਾਂਅ ਤੇ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਸਰਟੀਫ਼ਿਕੇਟ ਬਣਾ ਕੇ ਦੇਂਦੇ ਸਨ। ਦੋਸ਼ੀਆਂ ਦੀ ਪਛਾਣ ਨਿਰਮਲ ਸਿੰਘ ਉਰਫ਼ ਨਿੰਮਾ ਵਾਸੀ ਕਰਤਾਰਪੁਰ (ਮੁੱਲਾਂਪੁਰ ਗਰੀਬਦਾਸ), ਵਿਸ਼ਨੂੰ ਸ਼ਰਮਾ ਵਾਸੀ ਮਥੁਰਾ (ਯੂ ਪੀ), ਸੁਸ਼ਾਂਤ ਤਿਆਗੀ ਵਾਸੀ ਮੇਰਠ, ਆਨੰਦ ਵਿਕਰਮ ਸਿੰਘ ਵਾਸੀ ਗਾਜੀਆਬਾਦ ਤੇ ਅੰਕਿਤ ਅਰੋੜਾ ਉਰਫ਼ ਗੋਰੀਆ ਉਰਫ਼ ਡੋਗਰ ਵਾਸੀ ਪਿੰਡ ਫ਼ਤਿਹਪੁਰ ਸਿਆਲਬਾ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ। ਰਵਜੋਤ ਕੌਰ ਗਰੇਵਾਲ ਐਸ ਪੀ ਦਿਹਾਤੀ ਨੇ ਦੱਸਿਆ ਕਿ ਪੁਲਸ ਨੇ ਸਭ ਤੋਂ ਪਹਿਲਾਂ ਨਿਰਮਲ ਸਿੰਘ ਨਿੰਮਾ ਨੂੰ ਗ਼੍ਰਿਫ਼ਤਾਰ ਕੀਤਾ ਸੀ। ਨਿੰਮਾ ਘੱਟ ਪੜ੍ਹੇ ਲਿਖੇ ਵਿਦਿਆਰਥੀਆਂ ਨੂੰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਦੇ ਸਰਟੀਫ਼ਿਕੇਟ ਬਣਾ ਕੇ ਦਿੰਦਾ ਸੀ। ਉਸ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਸ ਗੋਰਖ ਧੰਦੇਚ ਉੱਤਰ ਪ੍ਰਦੇਸ਼ ਦੇ ਦੋਸ਼ੀ ਵੀ ਸ਼ਾਮਲ ਹਨ।ਪੁਲਸ ਨੇ ਯੂ ਪੀ ਜਾ ਕੇ ਤਿੰਨ ਜਣਿਆਂ ਨੂੰ ਫੜਿਆ ਤਾਂ ਪਤਾ ਲੱਗਾ ਕਿ ਉਹ ਲੋਕ 2021 ਤੋਂ ਜਾਅਲੀ ਸਰਟੀਫ਼ਿਕੇਟ ਅਤੇ ਸਬੰਧਤ ਯੂਨੀਵਰਸਿਟੀ ਦੀ ਵੈਬਸਾਈਟ ਤੇ ਵਿਅਕਤੀ ਦਾ ਸਰਟੀਫ਼ਿਕੇਟ ਆਨਲਾਈਨ ਚੈਕ ਕਰਵਾ ਕੇ ਉਸ ਨੂੰ ਭਰੋਸੇ ਵਿੱਚ ਲੈ ਲੈਂਦੇ ਸਨ। ਉਨ੍ਹਾਂ ਦੋਸ਼ੀਆਂ ਦੇ ਮੋਬਾਇਲ ਫ਼ੋਨ ਤੋਂ ਪਤਾ ਲੱਗਾ ਕਿ ਇਸ ਗਿਰੋਹ ਨਾਲ 500 ਏਜੰਟ ਜੁੜੇ ਹੋਏ ਹਨ, ਜੋ ਲੋੜਵੰਦ ਵਿਦਿਆਰਥੀ ਨੂੰ ਸਰਟੀਫ਼ਿਕੇਟ ਦਿਵਾਉਣ ਲਈ ਲਿਆਉਂਦੇ ਸਨ। ਜਾਂਚਚ ਇਹ ਵੀ ਪਤਾ ਲੱਗਾ ਕਿ ਉਕਤ ਗੈਂਗ ਨੇ ਪੂਰੇ ਦੇਸ਼ ਵਿੱਚ ਆਪਣੇ ਐਜੂਕੇਸ਼ਨ ਸੈਂਟਰ ਖੋਲ੍ਹੇ ਹੋਏ ਹਨ। ਪੁਲਸ ਨੇ ਦੋਸ਼ੀਆਂ ਤੋਂ ਜਾਅਲੀ ਨੰਬਰ ਵਾਲੀ ਕਾਰ, 859 ਜਾਅਲੀ ਸਰਟੀਫ਼ਿਕੇਟ, 546 ਖਾਲੀ ਪੇਪਰ ਜੋ ਸਰਟੀਫ਼ਿਕੇਟਾਂ ਲਈ ਵਰਤੇ ਜਾਂਦੇ ਸਨ, 93 ਜਾਅਲੀ ਮੋਹਰਾਂ, 5102 ਜਾਅਲੀ ਹੋਲੋਗ੍ਰਾਮ, 16 ਜਾਅਲੀ ਰਸੀਦ ਬੁੱਕਾਂ, ਸਰਟੀਫ਼ਿਕੇਟ ਬਣਾਉਣ ਵਾਲੇ1855 ਖਾਲੀ ਪੇਪਰ, 3 ਸੀ ਪੀ ਯੂ, 2 ਐਲ ਸੀ ਡੀ ਸਕਰੀਨ, 2 ਕੀ-ਬੋਰਡ, 6 ਲੈਪਟਾਪ, 4 ਪ੍ਰਿੰਟਰ, 2 ਰਿੰਮ ਡਬਲ ਸਾਈਡ, 1 ਫੋਟੋ ਪ੍ਰਿੰਟਰ ਮਸ਼ੀਨ, 1 ਸਪਾਇਲਰ ਬੈਂਡਰ ਹਾਈ ਗ੍ਰੇਡ ਬਰਾਮਦ ਕੀਤਾ ਹੈ।

Read More Latest Crime News in Punjabi

ਅਪਰਾਧ

ਯੂ ਏ ਈ ਤੋਂ ਖਿਡੌਣਿਆਂ ਵਿੱਚ ਲੁਕਾ ਕੇ ਲਿਆਂਦੇ 11.62 ਲੱਖ ਰੁਪਏ ਦੇ ਸੋਨੇ ਸਮੇਤ ਦੋਸ਼ੀ ਗ੍ਰਿਫਤਾਰ

Published

on

ਅੰਮ੍ਰਿਤਸਰ, 7 ਮਾਰਚ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਇੰਟੈਲੀਜੈਂਸ ਟੀਮ ਨੇ ਕੱਲ੍ਹ ਸਵੇਰੇ ਇੱਕ ਅਜਿਹੇ ਯਾਤਰੀ ਨੂੰ ਫੜਿਆ,ਜਿਹੜਾ ਬੱਚਿਆਂ ਦੇ ਖਿਡੌਣਿਆਂ ਵਿੱਚ ਸੋਨਾ ਲੁਕਾ ਕੇ ਲਿਆ ਰਿਹਾ ਸੀ। ਇਸ ਸੋਨੇ ਦੀ ਕੀਮਤ ਕਰੀਬ 11.62 ਲੱੱਖ ਰੁਪਏ ਦੱਸੀ ਗਈ ਹੈ।
ਜਾਣਕਾਰ ਸੂਤਰਾਂ ਮੁਤਾਬਕ ਛੇ ਵਜੇ ਰਾਮ ਲਾਲ ਖੈਮਾਹ (ਯੂ ਏ ਈ) ਤੋਂ ਆਈ ਫਲਾਈਟ ਨੇ ਏਅਰਪੋਰਟ ਉੱਤੇ ਲੈਂਡ ਕੀਤਾ ਤਾਂ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੇ ਸੂਚਨਾ ਉੱਤੇ ਯਾਤਰੀਆਂ ਦੇ ਸਾਮਾਨ ਦੀ ਸਕੈਨਿੰਗ ਕੀਤੀ। ਇਸ ਮੌਕੇ ਇੱਕ ਬੈਗ ਵਿੱਚ ਸੋਨਾ ਹੋਣ ਦੇ ਸੰਕੇਤ ਮਿਲੇ ਤਾਂ ਬੈਗ ਦੇ ਮਾਲਕ ਨੂੰ ਅਧਿਕਾਰੀਆਂ ਨੇ ਰੋਕ ਕੇ ਉਸ ਦਾ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ। ਕਸਟਮ ਅਧਿਕਾਰੀਆਂ ਨੇ ਇਸ ਯਾਤਰੀ ਤੋਂ ਉਸ ਦੇ ਸਾਮਾਨ ਵਿੱਚ ਸੋਨਾ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਸਾਮਾਨ ਦੀ ਤਲਾਸ਼ੀ ਦੇ ਬਾਅਦ ਵੀ ਸੋਨਾ ਨਾ ਮਿਲਿਆ ਤਾਂ ਅਧਿਕਾਰੀਆਂ ਨੇ ਯਾਤਰੀ ਦੇ ਸਾਮਾਨ ਵਿੱਚ ਰੱਖੇ ਖਿਡੌਣਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਸੋਨਾ ਮਿਲ ਗਿਆ। ਖਿਡੌਣਿਆਂ ਨੂੰ ਤੋੜਨ ਪਿੱਛੋਂ ਉਨ੍ਹਾਂ ਦੇ ਅੰਦਰੋਂ 274.30 ਗਰਾਮ ਸੋਨਾ ਮਿਲਿਆ। ਕਸਟਮ ਅਧਿਕਾਰੀਆਂ ਨੇ ਸੋਨਾ ਕਬਜ਼ੇ ਵਿੱਚ ਲੈਣ ਪਿੱਛੋਂ ਦੋਸ਼ੀ ਦੇ ਖਿਲਾਫ ਕਸਟਮ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read More Latest News Updates

Continue Reading

ਅਪਰਾਧ

ਫਰਾਂਸ ਭੇਜਣ ਦੇ ਨਾਂਅ ਉਤੇ ਪੰਜ ਲੱਖ ਠੱਗਣ ਵਾਲੇ ਉੱਤੇ ਕੇਸ ਦਰਜ

Published

on

ਜਲੰਧਰ, 7 ਮਾਰਚ – ਪੱਕੇ ਤੌਰ ਉੱਤੇ ਫਰਾਂਸ ਭੇਜਣ ਦੇ ਨਾਂਅ ਉੱਤੇ ਪੰਜ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਦੀ ਪੁਲਸ ਨੇ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜੋੜਾ ਫਾਟਕ (ਅੰਮ੍ਰਿਤਸਰ) ਦੇ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਦੋਸ਼ੀ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ।
ਏ ਸੀ ਪੀ ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਜਤ ਕੁਮਾਰ ਪੁੱਤਰ ਸਤਨਾਮ ਰਾਮ ਪਿੰਡ ਬਰਸਾਲਾਂ (ਉਦੋਮਪੁਰ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਮੁਕੇਸ਼ ਕੁਮਾਰ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਝਾਂਸੇ ਵਿੱਚ ਲੈ ਕੇ ਫਰਾਂਸ ਭੇਜਣ ਦੇ ਨਾਂਅ ਉੱਤੇ ਅੱਠ ਲੱਖ ਰੁਪਏ ਮੰਗੇ ਸਨ, ਜਿਸ ਵਿੱਚੋਂ ਉਹ ਪੰਜ ਲੱੱਖ ਰੁਪਏ ਲੈ ਚੁੱਕਾ ਸੀ। ਬਾਕੀ ਦੇ ਪੈਸੇ ਉਸ ਨੂੰ ਕੰਮ ਹੋਣ ਉੱਤੇ ਦੇਣੇ ਸਨ, ਪਰ ਕੰਮ ਨਾ ਹੋਣ ਉੱਤੇ ਜਦ ਉਸ ਤੋਂ ਉਨ੍ਹਾਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।ਏ ਸੀ ਪੀ ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਰਜਤ ਕੁਮਾਰ ਵੱਲੋਂ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਉੱਤੇ ਲਾਏ ਦੋਸ਼ ਸਹੀ ਨਿਕਲਣ ਉੱਤੇ ਉਸ ਨੂੰ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਜਾਂਚ ਵਿੱਚ ਪਤਾ ਲੱਗਾ ਕਿ ਮੁਕੇਸ਼ ਕੁਮਾਰ ਦੇ ਖਿਲਾਫ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ, ਥਾਣਾ ਸਿਟੀ, ਥਾਣਾ ਰਾਜਪੁਰਾ ਅਤੇ ਥਾਣਾ ਡਵੀਜ਼ਨ ਨੰਬਰ ਸੱਤ ਵਿੱਚ ਕੇਸ ਦਰਜ ਹਨ।

Read More Latest Crime News

Continue Reading

ਅਪਰਾਧ

ਬਿਹਾਰ ਦੇ ਜ਼ਹਿਰੀਲੀ ਸ਼ਰਾਬ ਕੇਸ ਵਿੱਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

Published

on

alcohol poisoning
  • ਚਾਰ ਦੋਸ਼ੀ ਔਰਤਾਂ ਨੂੰ ਉਮਰਕੈਦ ਦਾ ਹੁਕਮ
    ਪਟਨਾ, 6 ਮਾਰਚ – ਬਿਹਾਰ ਵਿੱਚ ਨਿਤੀਸ਼ ਕੁਮਾਰ ਸਰਕਾਰ ਨੇ ਸ਼ਰਾਬਬੰਦੀ ਲਾਗੂ ਕੀਤੀ ਤਾਂ ਘਟੀਆ ਅਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਚੱਲ ਪਿਆ ਸੀ, ਜਿਸ ਨਾਲ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
    16 ਅਗਸਤ 2016 ਨੂੰ ਗੋਪਾਲਗੰਜ ਦੇ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਉੱਤੇ ਵਿਸ਼ੇਸ਼ ਅਦਾਲਤ ਦੇ ਜੱਜ ਏ ਡੀ ਜੇ-2 ਲਵਕੁਸ਼ ਕੁਮਾਰ ਨੇ ਸਖ਼ਤ ਰੁਖ ਅਪਣਾਉਂਦੇ ਹੋਏ 13 ਵਿੱਚੋਂ 9 ਦੋਸ਼ੀਆਂ ਨੂੰ ਫਾਂਸੀ ਅੇ ਚਾਰ ਔਰਤਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਐਕਸਾਈਜ਼ ਐਕਟ ਹੇਠ ਸਭ ਦੋਸ਼ੀਆਂ ਨੂੰ10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਬਿਹਾਰ ਵਿੱਚ ਸ਼ਰਾਬਬੰਦੀ 5 ਅਪ੍ਰੈਲ 2016 ਨੂੰ ਲਾਗੂ ਹੋਈ ਸੀ। ਪੰਜ ਸਾਲ ਚੱਲੇ ਕੇਸ ਪਿੱਛੋਂ ਬੀਤੀ 26 ਫਰਵਰੀ ਨੂੰ 14 ਵਿੱਚੋਂ 13 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਕੇਸ ਦਾ ਮਾਸਟਰ-ਮਾਈਂਡ ਰੁਪੇਸ਼ ਸ਼ੁਕਲਾ ਉਰਫ਼ ਪੰਡਤ ਅਜੇ ਫਰਾਰ ਹੈ। ਅਦਾਲਤ ਨੇ ਉਸ ਦਾ ਰੈਡ ਵਾਰੰਟ ਜਾਰੀ ਕਰ ਕੇ ਭਗੌੜਾ ਐਲਾਨਿਆ ਹੈ।
    15 ਅਗਸਤ 2016 ਦੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਪਿੱਛੋਂ ਲੋਕਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਸੀ ਅਤੇ 16 ਅਗਸਤ ਸਵੇਰ ਤੋਂ ਸ਼ਾਮ ਤੱਕ ਮੌਤਾਂ ਦੀ ਗਿਣਤੀ 19 ਹੋ ਗਈ। ਇਸਕਾਂਡ ਉੱਤੇ ਹੰਗਾਮਾ ਹੋਣ ਪਿੱਛੋਂ ਜਾਗੀ ਪੁਲਸ ਨੇ 16 ਅਤੇ 17 ਅਗਸਤ 2016 ਨੂੰ ਛਾਪੇ ਮਾਰ ਕੇ ਵੱਡੀ ਗਿਣਤੀ ਵਿੱਚ ਸ਼ਰਾਬ ਫੜੀ। ਪੁਲਸ ਕਾਰਵਾਈ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹਨ। ਸ਼ਹਿਰ ਦੇ ਇੱਕ ਥਾਣੇ ਵਿੱਚ 14 ਜਣਿਆਂ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਸੀ।

Continue Reading

ਰੁਝਾਨ


Copyright by IK Soch News powered by InstantWebsites.ca