Film producer Feroze Nadiadwala's wife arrested in drug case
Connect with us [email protected]

ਅਪਰਾਧ

ਡਰੱਗ ਕੇਸ ਵਿੱਚ ਫਿਲਮ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਦੀ ਪਤਨੀ ਗ੍ਰਿਫਤਾਰ

Published

on

Feroz-Nadiadwala arrest

ਮੁੰਬਈ, 9 ਨਵੰਬਰ – ਡਰੱਗ ਕੇਸ ਵਿੱਚ ਚੱਲ ਰਹੀ ਜਾਂਚ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਕੱਲ੍ਹ ਬਾਲੀਵੁੱਡ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਦੇ ਘਰੋਂ ਡਰੱਗ ਬਰਾਮਦ ਕੀਤੀ ਅਤੇ ਇਸ ਸਿਲਸਿਲੇ ਵਿੱਚ ਫਿਲਮ ਪ੍ਰੋਡਿਊਸਰ ਦੀ ਪਤਨੀ ਸ਼ਬਾਨਾ ਸਈਦ ਨੂੰ ਮੁੰਬਈ ਵਿੱਚ ਉਨ੍ਹਾਂ ਦੇ ਘਰ ‘ਚੋਂ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕਰ ਲਿਆ ਅਤੇ ਫਿਰੋਜ਼ ਨੂੰ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਐਨ ਸੀ ਬੀ ਨੇ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਤੇ 717 ਗਰਾਮ ਗਾਂਜਾ, 74æ1 ਗਰਾਮ ਚਰਸ ਅਤੇ 95æ1 ਗਰਾਮ ਐਮ ਡੀ ਬਰਾਮਦ ਕੀਤੀ ਗਈ ਹੈ। ਇਸ ਦੇ ਇਲਾਵਾ ਕਾਫੀ ਰੁਪਏ ਵੀ ਮਿਲੇ ਹਨ। ਗ੍ਰਿਫਤਾਰੀ ਤੋਂ ਪਹਿਲਾਂ ਐਨ ਸੀ ਬੀ ਟੀਮ ਨੇ ਸ਼ਬਾਨਾ ਤੋਂ ਕਾਫੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ। ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਦਾ ਨਾਂਅ ਡਰੱਗ ਕੇਸ ਵਿੱਚ ਫੜੇ ਗਏ ਸ਼ੱਕੀਆਂ ਤੋਂ ਪੁੱਛ ਗਿੱਛ ਵਿੱਚ ਆਇਆ ਸੀ। ਬੀਤੇ ਸ਼ਨੀਵਾਰ ਸ਼ਾਮ ਐਨ ਸੀ ਬੀ ਨੇ ਮੁੰਬਈ ਦੀਆਂ ਚਾਰ ਥਾਂਵਾਂ ਉੱਤੇ ਛਾਪਾ ਮਾਰਿਆ ਸੀ। ਅੱਜ ਤੱਕ ਡਰੱਗ ਦੇ ਲੈਣ-ਦੇਣ ਨਾਲ ਜੁੜੀਆਂ ਕਈਆਂ ਫਿਲਮੀ ਹਸਤੀਆਂ ਦੇ ਨਾਂਅ ਪਤਾ ਲੱਗ ਚੁੱਕੇ ਹਨ। ਪਿਛਲੇ ਹਫਤੇ ਐਨ ਸੀ ਬੀ ਨੇ ਅਰਜੁਨ ਰਾਮਪਾਲ ਦੀ ਗਰਲ ਫਰੈਂਡ ਗੈਬਰੀਏਲਾ ਡੈਮੇਟ੍ਰਿਏਡਸ ਨੂੰ ਗ੍ਰਿਫਤਾਰ ਕੀਤਾ ਸੀ। ਉਹ ਪਿੱਛੋਂ ਸਾਊਥ ਅਫਰੀਕਨ ਹੈ। ਇਸ ਦੇ ਇਲਾਵਾ ਧਰਮਾ ਪ੍ਰੋਡਕਸ਼ਨ ਦੇ ਸਾਬਕਾ ਕਰਮਚਾਰੀ ਕਸ਼ਿਤਿਜ ਪ੍ਰਸਾਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਉਤੇ ਮੁੰਬਈ ਵਿੱਚ ਕੋਕੀਨ ਸਪਲਾਈ ਕਰਨ ਵਾਲੇ ਨਾਈਜੀਰੀਅਨ ਵਿਅਕਤੀ ਦੇ ਨਾਲ ਸੰਪਰਕ ਹੋਣ ਦੇ ਦੋਸ਼ ਹਨ।
ਇਸ ਡਰੱਗ ਕੇਸ ਵਿੱਚ ਐਨ ਸੀ ਬੀ ਦੀ ਟੀਮ ਵੱਲੋਂ ਜਾਂਚ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਕਈ ਵੱਡੇ ਸਟਾਰ ਇਸ ਵਿੱਚ ਫਸਦੇ ਨਜ਼ਰ ਆ ਰਹੇ ਹਨ ਅਤੇ ਸਾਰਾ ਅਲੀ ਖਾਨ, ਰਕੁਲਪ੍ਰੀਤ ਸਿੰਘ ਅਤੇ ਦੀਪਿਕਾ ਪਾਦੁਕੋਣ ਸਮੇਤ ਕਈ ਸਟਾਰਾਂ ਤੋਂ ਐਨ ਸੀ ਬੀ ਦੀ ਟੀਮ ਨੇ ੁੱਛ ਗਿੱਛ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਪਹਿਲਾਂ ਐਨ ਸੀ ਬੀ ਨੇ ਸਭ ਤੋਂ ਵੱਡੀ ਗ੍ਰਿਫਤਾਰੀ ਰੀਆ ਚੱਕਰਵਰਤੀ ਅਤੇ ਸ਼ੌਵਿਕ ਚੱਕਵਰਤੀ ਦੀ ਕੀਤੀ ਸੀ। ਇਸ ਤੋਂ ਕਰੀਬ ਇੱਕ ਮਹੀਨੇ ਬਾਅਦ ਰੀਆ ਚੱਕਰਵਰਤੀ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਉਸ ਦਾ ਭਰਾ ਸ਼ੌਵਿਕ ਅਜੇ ਐਨ ਸੀ ਬੀ ਦੇ ਸ਼ਿਕੰਜੇ ਵਿੱਚ ਹੈ।

ਅਪਰਾਧ

ਪਤਨੀ ਵੱਲੋਂ ਪੁੱਤਰ ਅਤੇ ਦੋਹਤੇ ਨਾਲ ਮਿਲ ਕੇ ਪਤੀ ਦਾ ਕਤਲ

Published

on

murder by wife

ਪੱਟੀ, 29 ਨਵੰਬਰ – ਬੱਸ ਅੱਡਾ ਪੱਟੀ ਨੇੜੇ ਮੀਟ ਦੀ ਦੁਕਾਨ ਕਰਦੇ ਇੱਕ ਵਿਅਕਤੀ ਦੀ ਕੱਲ੍ਹ ਰਾਤ ਉਸ ਦੀ ਪਤਨੀ, ਪੁੱਤਰ ਅਤੇ ਦੋਹਤੇ ਵੱਲੋਂ ਸਾਹ ਦਬਾਅ ਕੇ ਹੱਤਿਆ ਕਰ ਦੇਣ ਦੀ ਖਬਰ ਹੈ।
ਥਾਣਾ ਸਿਟੀ ਪੱਟੀ ਦੇ ਐਸ ਐਚ ਓ ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਹਰੀ ਸਿੰਘ ਵਾਸੀ ਪੱਟੀ ਵਜੋਂ ਹੋਈ ਹੈ।ਸੂਚਨਾ ਮਿਲਣ ‘ਤੇ ਪੱਟੀ ਪੁਲਸ ਨੇ ਨੇ ਜਾਂਚ ਕੀਤਾ ਤਾਂ ਭੇਦ ਖੁੱਲ੍ਹਾ ਕਿ ਮ੍ਰਿਤਕ ਦੀ ਪਤਨੀ ਸੀਤਾ ਰਾਣੀ, ਲੜਕਾ ਰਸ਼ਪਾਲ ਸਿੰਘ ਉਰਫ ਗੋਰਾ ਅਤੇ ਦੋਹਤਾ ਲਵਪ੍ਰੀਤ ਸਿੰਘ ਨੇ ਸਲਾਹ ਕਰ ਕੇ ਜਸਪਾਲ ਸਿੰਘ ਦੀ ਹੱਤਿਆ ਕੀਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਜਸਪਾਲ ਸਿੰਘ ਦੀ ਮਾਤਾ ਗਿਆਨ ਕੌਰ ਪਤਨੀ ਕੇਸਰ ਸਿੰਘ ਵਾਸੀ ਵਾਰਡ ਨੰਬਰ 18 ਪੱਟੀ ਨੇ ਦੱਸਿਆ ਕਿ ਉਸ ਦਾ ਲੜਕਾ ਜਸਪਾਲ ਸਿੰਘ 35 ਸਾਲ ਪਹਿਲਾਂ ਸੀਤਾ ਰਾਣੀ ਨੂੰ ਪਤਨੀ ਬਣਾ ਕੇ ਘਰ ਲਿਆਇਆ ਸੀ, ਜਿਸ ਦਾ ਇੱਕ ਪੁੱਤਰ ਰਸ਼ਪਾਲ ਗੋਰਾ ਵਿਹਲਾ ਰਹਿੰਦਾ ਹੈ।ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦੀ ਲੜਕੀ ਸਿਮਰਨ ਕੌਰ ਉਰਫ ਜੋਤੀ ਪਿੰਡ ਮਾਨੋਚਾਹਲ ਵਿਖੇ ਵਿਆਹੀ ਹੈ ਤੇ ਪਿਛਲੇ ਦੋ-ਤਿੰਨ ਦਿਨਾਂਤੋਂ ਆਪਣੇ ਲੜਕੇ ਲਵਪ੍ਰੀਤ ਸਿੰਘ ਸਮੇਤ ਪੱਟੀ ਵਿਖੇ ਰਹਿ ਰਹੀ ਹੈ। ਬੀਤੀ 27 ਨਵੰਬਰ ਦੀ ਰਾਤ ਰੋਟੀ ਖਾ ਕੇ ਜਦੋਂ ਉਹ ਸੌਂ ਗਏ ਤੇ ਜਸਪਾਲ ਸਿੰਘ ਬਾਹਰ ਲੌਬੀ ਵਿੱਚ ਸੌਂ ਗਿਆ ਤਾਂ ਕਰੀਬ ਰਾਤ 12 ਵਜੇ ਸੀਤਾ ਰਾਣੀ ਨੇ ਚੀਕ ਮਾਰੀ ਤਾਂ ਮੈਂ ਬਾਹਰ ਜਾ ਕੇ ਵੇਖਿਆ ਕਿ ਰਛਪਾਲ ਸਿੰਘ ਉਰਫ ਗੋਰਾ, ਲਵਪ੍ਰੀਤ ਸਿੰਘ ਤੇ ਸੀਤਾ ਰਾਣੀ ਬੈਡ ਉਪਰ ਚੜ੍ਹਕੇ ਜਸਪਾਲ ਸਿੰਘ ਦਾ ਸਾਹ ਘੁੱਟ ਰਹੇ ਸਨ, ਜਿਸ ਨਾਲ ਜਸਪਾਲ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਉਪਰੰਤ ਇਹ ਲੋਕ ਮੈਨੂੰ ਧੂਹ ਕੇ ਅੰਦਰ ਲੈ ਗਏ।ਗਿਆਨ ਕੌਰ ਨੇ ਪੁਲਸ ਨੂੰ ਦੱਸਿਆ ਕਿ ਸੀਤਾ ਰਾਣੀ, ਸਿਮਰਨ ਕੌਰ ਜੋਤੀ, ਰਸ਼ਪਾਲ ਸਿੰਘ ਉਰਫ ਗੋਰਾ ਤੇ ਲਵਪ੍ਰੀਤ ਸਿੰਘ ਨੇ ਜਾਇਦਾਦ ਦੇ ਲਾਲਚ ਵਿੱਚ ਜਸਪਾਲ ਸਿੰਘ ਦੀ ਹੱਤਿਆ ਕੀਤੀ ਹੈ, ਕਿਉਂਕਿ ਇਹ ਲੋਕ ਜਾਇਦਾਦ ਵੇਚਣਾ ਚਾਹੁੰਦੇ ਸਨ ਤੇ ਜਸਪਾਲ ਸਿੰਘ ਵੇਚਣ ਤੋਂ ਰੋਕਦਾ ਸੀ। ਪੁਲਸ ਥਾਣਾ ਸਿਟੀ ਪੱਟੀ ਵਿਖੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Continue Reading

ਅਪਰਾਧ

ਇਕਤਰਫਾ ਪਿਆਰ ਕਾਰਨ ਹੋਇਆ ਸੀ ਨਾਬਾਲਗ ਦਾ ਕਤਲ

Published

on

murder for true love

ਸ੍ਰੀ ਮੁਕਤਸਰ ਸਾਹਿਬ, 29 ਨਵੰਬਰ – ਕਰੀਬ ਸਵਾ ਸਾਲ ਪਹਿਲਾਂ ਇਕਤਰਫਾ ਪਿਆਰ ਵਿੱਚ ਅੰਨ੍ਹੇ ਇੱਕ ਨਾਬਾਲਗ ਲੜਕੇ ਨੇ ਦੂਜੇ ਨਾਬਾਲਗ ਲੜਕੇ ਦਾ ਕਹੀ ਮਾਰਕੇ ਕਤਲ ਕਰ ਦਿੱਤਾ ਸੀ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਜ਼ੀ ਨੇ ਦੱਸਿਆ ਕਿ 17 ਸਤੰਬਰ 2019 ਨੂੰ ਥਾਣਾ ਸਦਰ ਵਿਖੇ ਪੰਨਾ ਲਾਲ ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਬਾਊਲੀ (ਕਸਬਾ ਗੋਰਖਪੁਰਾ) ਜ਼ਿਲ੍ਹਾ ਖੁਸ਼ੀਨਗਰ ਯੂ ਪੀ ਮੌਜੂਦਾ ਵਾਸੀ ਪਿੱਛੇ ਲਾਹੌਰੀਆਂ ਦਾ ਢਾਬਾ, ਨੇੜੇ ਪੇਪਰ ਮਿੱਲ ਪਿੰਡ ਰੁਪਾਣਾ ਨੇ ਬਿਆਨ ਦਿੱਤੇ ਕਿ ਉਸ ਦੇ ਨਾਬਾਲਗ ਲੜਕੇ ਕ੍ਰਿਸ਼ਨ (10) ਦਾ ਕਿਸੇ ਵਿਅਕਤੀ ਨੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਦੀ ਜਾਂਚ ਲਈ ਪੁਲਸ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ, ਜਿਸ ਦੀ ਅਗਵਾਈ ਐੱਸ ਪੀ (ਪੀ ਬੀ ਆਈ) ਕੁਲਵੰਤ ਰਾਏ ਮੁਕਤਸਰ ਸਾਹਿਬ ਕਰਦੇ ਸਨ। ਇਸ ਜਾਂਚ ਟੀਮ ਵੱਲੋਂ ਛਾਣਬੀਣ ਕਰਨ ‘ਤੇ ਪਤਾ ਲੱਗਾ ਕਿ ਪੰਨਾ ਲਾਲ ਦਾ ਗੁਆਂਢੀ ਮੋਹਨ (ਨਕਲੀ ਨਾਂਅ ਜੁਵੇਨਾਇਲ), ਜੋ ਮ੍ਰਿਤਕ ਦੀ ਭੈਣ ‘ਤੇ ਗਲਤ ਅੱਖ ਰੱਖਦਾ ਸੀ, ਜਿਸ ਵਿੱਚ ਲੜਕੀ ਦੀ ਸਹਿਮਤੀ ਨਹੀਂ ਸੀ। ਇਸ ਬਾਰੇ ਕ੍ਰਿਸ਼ਨ ਨੂੰ ਪਤਾ ਸੀ ਤੇ ਉਹ ਮੋਹਨ ਨੂੰ ਰੋਕਦਾ ਸੀ, ਜਿਸ ‘ਤੇ ਮੋਹਨ ਨੇ ਉਸ ਦਾ ਕਤਲ ਕਰ ਦਿੱਤਾ। ਪੁਲਸ ਵੱਲੋਂ ਜੁਵੇਨਾਇਲ ਮੋਹਨ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਦਿਆਂ ਕਾਬੂ ਕਰ ਲਿਆ ਹੈ, ਜਿਸ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Continue Reading

ਅਪਰਾਧ

500 ‘ਚ ਪੰਜ ਬੋਤਲਾਂ ਦੇਣ ਤੋਂ ਨਾਂਹ ਕਰਨ ‘ਤੇ ਕਾਰਿੰਦੇ ਨੂੰ ਮਾਰ ਸੁੱਟਿਆ

Published

on

The clerk was killed

ਭਵਾਨੀਗੜ੍ਹ, 29 ਨਵੰਬਰ – ਕੱਲ੍ਹ ਰਾਤ ਪਿੰਡ ਨਦਾਮਪੁਰ ਵਿੱਚ ਕੁਲਬੁਰਛਾ ਰੋਡ ਦੇ ਠੇਕੇ ‘ਤੇ ਸ਼ਰਾਬ ਲੈਣ ਆਏ ਪਿਆਕੜਾਂ ਨੇ ਪੰਜ ਸੌ ਰੁਪਏ ਵਿੱਚ ਪੰਜ ਸ਼ਰਾਬ ਦੀਆਂ ਬੋਤਲਾਂ ਨਾ ਦੇਣ ‘ਤੇ ਕਾਰਿੰਦੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਸਕੂਟਰੀ ਸਵਾਰ ਦੋ ਅਣਪਛਾਤੇ ਵਿਅਕਤੀ ਠੇਕੇ ਦੇ ਕਾਰਿੰਦੇ ਤੇ ਠੇਕੇ ਦੇ ਗੁਆਂਢੀ ਦੁਕਾਨਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਫਰਾਰ ਹੋ ਗਏ। ਇਸ ਨਾਲ ਗੰਭੀਰ ਜ਼ਖਮੀ ਹੋਏ 25 ਸਾਲਾ ਠੇਕੇ ਦੇ ਕਾਰਿੰਦੇ ਰਾਜੂ ਲਾਲ ਪੁੱਤਰ ਰਮੇਸ਼ ਸ਼ੁਕਲਾ ਵਾਸੀ ਉਤਰ ਪ੍ਰਦੇਸ਼ ਦੀ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਗੁਆਂਢੀ ਦੁਕਾਨਦਾਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੂਚਨਾ ਮਿਲਣ ਉਤੇ ਪਹੁੰਚੀ ਭਵਾਨੀਗੜ੍ਹ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਠੇਕੇ ਦੇ ਨਾਲ ਦੁਕਾਨ ਕਰਦੇ ਜਸਵੀਰ ਸਿੰਘ ਦੇ ਦੱਸਣ ਮੁਤਾਬਕ ਰਾਤ ਸਾਢੇ ਨੌਂਵਜੇ ਦੇ ਕਰੀਬ ਚਿੱਟੀ ਸਕੂਟੀ ਉਤੇ ਸਵਾਰ 2 ਜਣੇ ਠੇਕੇ ‘ਤੇ ਸ਼ਰਾਬ ਲੈਣ ਆਏ ਤੇ ਠੇਕੇ ਦੇ ਕਾਰਿੰਦੇ ਰਾਜੂ ਲਾਲ ਨੂੰ ਸ਼ਰਾਬ ਲਈ ਪੰਜ ਸੌ ਰੁਪਏ ਦੇ ਕੇ ਪੰਜ ਬੋਤਲਾਂ ਲੈਣ ਦੀ ਜ਼ਿੱਦ ‘ਤੇ ਅੜ ਗਏ। ਕਾਰਿੰਦੇ ਵੱਲੋਂ ਮਨ੍ਹਾ ਕਰਨ ‘ਤੇ ਉਕਤ ਵਿਅਕਤੀ ਭੜਕ ਉਠੇ ਜਿਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਦੇ ਕਾਰਿੰਦੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।ਜਸਵੀਰ ਨੇ ਦੱਸਿਆ ਕਿ ਛੱਡ ਛਡਾਅ ਕਰਾਉਣ ਦੌਰਾਨ ਉਨ੍ਹਾਂ ਦੋਵਾਂ ਨੇ ਉਸ ਦੇ ਵੀ ਲੱਕੜ ਦੇ ਬਾਲੇ ਨਾਲ ਸੱਟਾਂ ਮਾਰੀਆਂ। ਇਸ ਤੋਂ ਬਾਅਦ ਦੋਵੇਂ ਜਣੇ ਕਾਰਿੰਦੇ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਸੁੱਟਕੇ ਫਰਾਰ ਹੋ ਗਏ। ਗੰਭੀਰ ਜ਼ਖਮੀ ਇਸ ਕਾਰਿੰਦੇ ਨੂੰ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਭਰਤੀ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ ਜੀ ਆਈ ਚੰਡੀਗੜ੍ਹਭੇਜ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਮੁਖੀ ਭਵਾਨੀਗੜ੍ਹ ਗੁਰਦੀਪ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਸੁਰਾਗ ਲੱਭਣ ਲਈ ਸੀ ਸੀ ਟੀ ਵੀ ਫੁਟੇਜ ਖੰਗਾਲੇ ਜਾ ਰਹੇ ਹਨ।

Continue Reading

ਰੁਝਾਨ