Film director Ekta Kapoor will be tried in the Indore High Court
Connect with us [email protected]

Uncategorized

ਫਿਲਮ ਨਿਰਦੇਸ਼ਕ ਏਕਤਾ ਕਪੂਰ ਉੱਤੇ ਇੰਦੌਰ ਹਾਈ ਕੋਰਟ ਵਿਚ ਕੇਸ ਚੱਲੇਗਾ

Published

on

Ekta Kapoor
  • ਫੌਜਾਂ ਬਾਰੇ ਇਤਰਾਜ਼ ਯੋਗ ਸਮੱਗਰੀ ਵਿਖਾਉਣ ਦਾ ਦੋਸ਼
    ਇੰਦੌਰ, 12 ਨਵੰਬਰ, – ਮਸ਼ਹੂਰ ਫਿਲਮ ਨਿਰਦੇਸ਼ਕ ਏਕਤਾ ਕਪੂਰ ਨੂੰ ਇੰਦੌਰ ਹਾਈ ਕੋਰਟ ਤੋਂ ਝਟਕਾ ਲੱਗਾ ਹੈ। ਇਕ ਵੈੱਬ ਸੀਰੀਜ਼ ਵਿੱਚਫੌਜ ਦੇ ਖਿਲਾਫ ਇਤਰਾਜ਼ਯੋਗ ਸਮੱਗਰੀ ਦਿਖਾਉਣਦੇ ਕਾਰਨ ਉਸਦੇ ਵਿਰੁੱਧ ਕੇਸ ਚਲਾਇਆ ਜਾਵੇਗਾ। ਵਰਨਣ ਯੋਗ ਹੈ ਕਿ ਏਕਤਾ ਕਪੂਰ ਨੇ ਇੱਕ ਵੈੱਬ ਸੀਰੀਜ਼ ਬਣਾਈ ਸੀ, ਜਿਸ ਵਿੱਚ ਉਸ ਉੱਤੇਫੌਜ ਦੇ ਸੰਬੰਧ ਵਿੱਚ ਇਤਰਾਜ਼ਯੋਗ ਤੱਥ ਦਿਖਾਉਣ ਦਾ ਦੋਸ਼ ਲਾਇਆ ਗਿਆ ਸੀ।
    ਇਸ ਵੈੱਬ ਸੀਰੀਜ਼ ਦੀ ਪੇਸ਼ਕਾਰੀ ਤੋਂ ਨਾਰਾਜ਼ ਇੱਕ ਵਿਅਕਤੀ ਨੇ ਇੰਦੌਰ ਦੇ ਅੰਨਪੂਰਣਾ ਥਾਣੇ ਨੂੰ ਸ਼ਿਕਾਇਤ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਸਮੇਤ ਹੋਰ ਧਾਰਾਵਾਂ ਹੇਠ ਏਕਤਾ ਕਪੂਰ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਇਸ ਕੇਸ ਲਈ ਏਕਤਾ ਕਪੂਰ ਨੂੰ ਜਾਂਚ ਵਿਚ ਸਹਿਯੋਗ ਕਰਨ ਲਈ ਇੰਦੌਰ ਆਉਣਾ ਪੈਣਾ ਸੀ। ਫਿਲਮ ਸਟਾਰ ਜੀਤੇਂਦਰ ਦੀ ਬੇਟੀ ਏਕਤਾ ਕਪੂਰ ਨੇ ਕੇਸ ਦਰਜ ਹੋਣ ਪਿੱਛੋਂ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਅਤੇ ਉਸ ਦੇ ਵਕੀਲ ਨੇ ਕਿਹਾ ਸੀ ਕਿ ਵੈੱਬ ਸੀਰੀਜ਼ ਵਿਚ ਕੋਈ ਇਤਰਾਜ਼ਯੋਗ ਗੱਲਨਹੀਂ ਅਤੇ ਪੁਲਿਸ ਨੇ ਜਾਂਚ ਕਰਨ ਅਤੇ ਕੇਸ ਸੁਣਨ ਤੋਂ ਬਿਨਾਂ ਕੇਸ ਦਰਜ ਕਰ ਲਿਆ ਸੀ, ਜਿਸ ਨੂੰ ਰੱਦ ਕਰਨਾ ਚਾਹੀਦਾ ਹੈ। ਸ਼ਿਕਾਇਤਕਰਤਾ ਤੇ ਪੁਲਿਸ ਵੱਲੋਂ ਇਹ ਕਿਹਾ ਗਿਆ ਕਿ ਓਟੀਟੀ ਪਲੇਟਫਾਰਮ ਉੱਤੇ ਸੋਧ ਕੀਤੇ ਬਿਨਾਂ ਇਤਰਾਜ਼ ਯੋਗ ਅਤੇ ਅਸ਼ਲੀਲ ਸਮੱਗਰੀ ਵੀ ਪੋਸਟ ਕੀਤੀ ਜਾ ਰਹੀ ਹੈ, ਇਸ ਲਈ ਏਕਤਾ ਕਪੂਰ ਉੱਤੇ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ।
    ਹਾਈ ਕੋਰਟ ਨੇ ਸਾਰੀਆਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਸੀ। ਬੁੱਧਵਾਰ ਨੂੰ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸ਼ੈਲੇਂਦਰ ਸ਼ੁਕਲਾ ਦੀ ਬੈਂਚ ਨੇ ਇਸ ਬਾਰੇ ਫੈਸਲਾ ਦਿੱਤਾ ਹੈ। ਐਡੀਸ਼ਨਲ ਐਡਵੋਕੇਟ ਜਨਰਲ ਪੁਸ਼ਪ ਮਿੱਤਰ ਭਾਰਗਵ ਨੇ ਪੁਲਿਸ ਵੱਲੋਂ ਕਿਹਾ ਕਿ ਓਟੀਟੀ ਪਲੇਟਫਾਰਮ ਉੱਤੇ ਇਕ ਵੈੱਬ ਸੀਰੀਜ਼ ਪੇਸ਼ ਹੋਈ ਸੀ, ਜਿਸ ਵਿਚ ਫੌਜ ਨਾਲ ਜੁੜੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਦਿਖਾਈਆਂ ਸਨ, ਜਿਸ ਦੇ ਬਾਅਦਇੱਕ ਵਿਅਕਤੀ ਨੇ ਅੰਨਾਪੂਰਣਾ ਥਾਣੇ ਨੂੰ ਸ਼ਿਕਾਇਤ ਕੀਤੀ ਤੇ ਇਸ ਉੱਤੇ ਪੁਲਿਸ ਨੇ ਧਾਰਮਿਕ ਭਾਵਨਾਵਾਂ ਤੇ ਰਾਸ਼ਟਰੀ ਹਿੱਤ ਭੜਕਾਉਣ ਦੀਆਂ ਧਾਰਾਵਾਂ ਹੇਠ ਏਕਤਾ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਪਿੱਛੋਂ ਏਕਤਾ ਕਪੂਰ ਨੇ ਆਪਣੇ ਵਕੀਲ ਰਾਹੀਂ ਕੇਸ ਰੱਦ ਕਰਨ ਲਈ ਇੰਦੌਰ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਅਤੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਹਾਈਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਕੇਪੁਲਿਸ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।

Click Here To Read Punjabi Bollywood News

Uncategorized

ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਪੁੱਜੀ ਸ਼ਾਹੀਨ ਬਾਗ ਦੀ ਦਾਦੀ ਬਿਲਕੀਸ ਬਾਨੋ ਗ੍ਰਿਫਤਾਰ

Published

on

Bilkis Bano arrested

ਨਵੀਂ ਦਿੱਲੀ, 1 ਦਸੰਬਰ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਸੋਧ ਐਕਟ (ਸੀ ਏ ਏ) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐੱਨ ਆਰ ਸੀ) ਦੇ ਵਿਰੁੱਧ ਪ੍ਰੋਟੈਸਟ ਦਾ ਚਿਹਰੇ ਵਜੋਂ ਜਾਣੀ ਜਾਂਦੀ ਤੇ ਸ਼ਾਹੀਨ ਬਾਗ ਦੀ ਦਾਦੀ ਵਜੋਂ ਪ੍ਰਸਿੱਧ ਬਿਲਕੀਸ ਬਾਨੋ ਨੂੰ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ ਉੱਤੇ ਗ੍ਰਿਫਤਾਰ ਕੀਤਾ ਹੈ। ਉਹ ਅੱਜ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਸਿੰਘੂ ਬਾਰਡਰ ਉੱਤੇ ਪਹੁੰਚੀ ਸੀ।
ਇਸ ਤੋਂ ਪਹਿਲਾਂ ਬਿਲਕੀਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਤੇ ਅਸੀਂ ਕਿਸਾਨਾਂ ਦੇ ਰੋਸ ਦਾ ਸਮਰਥਨ ਕਰਾਂਗੀਆਂ,ਅਸੀਂ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।ਵਰਨਣ ਯੋਗ ਹੈ ਕਿ ਸੋਮਵਾਰ ਰਾਤ ਸੋਸ਼ਲ ਮੀਡੀਆ ਉੱਤੇਬਿਲਕੀਸ ਦਾਦੀ ਦੀ ਵਾਇਰਲ ਹੋਈ ਵੀਡੀਓ ਵਿੱਚ ਉਹ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ ਸੀ। ਇਸ ਵੀਡੀਓ ਵਿਚ ਦਾਦੀ ਨਾਲ ਤੁਰ ਰਹੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਉੱਤਰ ਪ੍ਰਦੇਸ਼ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਰੁਕੀ ਹੈ।
ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੁੱਧ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਵੇਲੇ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ। ਅਮਰੀਕਾ ਦੇ ਟਾਈਮ ਮੈਗਜ਼ੀਨ ਦੀ ਪੱਤਰਕਾਰ ਰਾਣਾ ਅਯੂਬ ਨੇ ਇੱਕ ਲੇਖ ਵਿੱਚ ਬਿਲਕਿਸ ਦਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਦੱਸਿਆ ਸੀ ਕਿ ਕਿਵੇਂ ਬਿਲਕੀਸ ਦਾਦੀ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਰੋਸ ਪ੍ਰਦਰਸ਼ਨ ਦੀ ਥਾਂ ਖੜੀ ਹੋਈ ਅਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਲੋਕਾਂ ਦੀ ਅਵਾਜ਼ ਬਣ ਗਈ ਸੀ। ਬਿਲਕਿਸ ਦਾਦੀ ਦੇ ਨਾਮ ਨਾਲ ਮਸ਼ਹੂਰ ਬਿਲਕਿਸ ਬਾਨੋ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਵਸਨੀਕ ਹੈ, ਪਰ ਅੱਜਕੱਲ੍ਹ ਆਪਣੇ ਬੱਚਿਆਂ ਨਾਲ ਦਿੱਲੀ ਵਿਚ ਰਹਿੰਦੀ ਹੈ। ਉਸ ਦਾ ਮਰਹੂਮ ਪਤੀ ਖੇਤ ਮਜ਼ਦੂਰੀ ਕਰਦਾ ਸੀ। ਵਿਰੋਧ ਪ੍ਰਦਰਸ਼ਨ ਵੇਲੇ ਬਿਲਕਿਸ ਦਾਦੀ ਨੇ ਦੱਸਿਆ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਕਿਸੇ ਰਾਜਸੀ ਲਹਿਰ ਵਿਚ ਹਿੱਸਾ ਨਹੀਂ ਲਿਆ ਸੀ। ਪਹਿਲਾਂ ਉਹ ਸਿਰਫ ਇੱਕ ਘਰੇਲੂ ਔਰਤ ਸੀ, ਕਦੇ ਆਪਣਾ ਘਰ ਨਹੀਂ ਛੱਡਿਆ, ਪਰ ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਖਾਣਾ-ਪੀਣਾ ਅਤੇ ਸੌਣਾ ਧਰਨਾ ਸਥਾਨ ਉਤੇ ਹੁੰਦਾ ਸੀ, ਕੁਝ ਸਮੇਂ ਲਈ ਘਰ ਸਿਰਫ ਕੱਪੜੇ ਬਦਲਣ ਜਾਂਦੀ ਸੀ।

Click Here Latest Indian Political News in Punjabi

Continue Reading

Uncategorized

ਕਿਸਾਨ ਮੋਰਚੇ ਦਾ ਅਸਰ : ਹਰਿਆਣਾ ਦੀਆਂ 40 ਤੋਂ ਵੱਧ ਖਾਪ ਪੰਚਾਇਤਾਂ ਨੇ ਖੱਟਰ ਸਰਕਾਰ ਵਿਰੁੱਧ ਝੰਡਾ ਚੁੱਕਿਆ

Published

on

haryana kisan
  • ਅਜੇ ਚੌਟਾਲਾ ਵੱਲੋਂ ਨੁਕਤਾਚੀਨੀ, ਜੇ ਜੇ ਪੀ ਦੇ ਤੇਵਰ ਬਦਲੇ
    ਜੀਂਦ, 1 ਦਸੰਬਰ, – ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਓਥੋਂ ਦੀ ਮਨੋਹਰ ਲਾਲ ਖੱਟਰ ਸਰਕਾਰ ਦੇ ਵਿਰੋਧ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਖੱਟਰ ਸਰਕਾਰ ਦੀ ਛੁੱਟੀ ਕਰਨ ਲਈ ਉਨ੍ਹਾਂ ਦਾ ਸਮੱਰਥਨ ਵਾਪਸ ਕਰਾਉਣ ਦੀ ਤਿਆਰੀ ਕਰ ਲਈ ਹੈ।
    ਅੱਜ ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪ ਪੰਚਾਇਤਾਂ ਦੀ ਮੀਟਿੰਗ ਹੋਈ, ਜਿੱਥੇ ਖਾਪਾਂ ਨੇ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਤੇ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਭਾਜਪਾ ਮੁੱਖ ਮੰਤਰੀ ਮਨੋਨਰ ਲਾਲ ਖੱਟਰ ਦੀ ਇਸ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣ। ਖਾਪ ਪੰਚਾਇਤਾਂ ਨੇ ਕਿਹਾ ਕਿ ਇਸ ਮਕਸਦ ਦੇ ਲਈ ਇੱਕ ਕਮੇਟੀ ਵੀ ਬਣਾਈ ਜਾਏਗੀ, ਜੋ ਵਿਧਾਇਕਾਂ ਨੂੰਖੱਟਰ ਦਾ ਸਮੱਰਥਨ ਵਾਪਸੀ ਲਈ ਮਿਲੇਗੀ। ਇਸ ਦੇ ਨਾਲ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਖਾਪਾਂ ਆਪੋ-ਆਪਣੇ ਪੱਧਰ ਉਤੇ ਯਤਨ ਕਰਨ ਅਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨ।
    ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਰਕੇ ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸਰਕਾਰ ਦੇ ਲਈ ਨਵਾਂ ਖਤਰਾ ਮਹਿਸੂਸ ਹੋਣ ਲੱਗਾ ਹੈ। ਅੱਜ ਉਸ ਦੀ ਸਹਿਯੋਗੀ ਪਾਰਟੀ ਨੇ ਚੇਤਾਵਨੀ ਦੇ ਦਿੱਤੀ ਹੈ। ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਉੱਤੇ ਵੱਡਾ ਸੋਚਣਾ ਤੇ ਕਿਸਾਨੀ ਮੰਗਾਂ ਦਾ ਹੱਲ ਲੱਭਣਾ ਚਾਹੀਦਾ ਹੈ। ਭਾਜਪਾ ਨਾਲ ਹਰਿਆਣਾ ਦੀ ਸੱਤਾ ਵਿੱਚ ਸ਼ਾਮਲ ਜੇਜੇ ਪੀ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਧਰਮ ਸੰਕਟ ਵਿੱਚ ਹੈ,ਕਿਉਂਕਿਇਹ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੈ ਤੇ ਇਸ ਦਾ ਵੋਟ ਬੈਂਕ ਕਿਸਾਨ ਹੀਅੱਜ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰੇਉਨ੍ਹਾਂ ਨੇ ਕਿਹਾ ਕਿ ਅੰਨ-ਦਾਤਾ ਸੜਕਾਂ ਉੱਤੇ ਪ੍ਰੇਸ਼ਾਨ ਹੋ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਡੀ ਸੋਚ ਨਾਲ ਕਿਸਾਨਾਂ ਦੀ ਮੰਗ ਪੂਰੀ ਕਰੇ।

Click Here Latest Indian Political News in Punjabi

Continue Reading

Uncategorized

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੇਘਾਲਿਆ ਵਿੱਚ ਫਿਰ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ

Published

on

CAA protest
  • ਆਈ ਐੱਲ ਪੀ ਲਾਗੂ ਕਰਨ ਦੀ ਮੰਗ ਤੇਜ਼
    ਸ਼ਿਲਾਂਗ, 29 ਨਵੰਬਰ, – ਪਿਛਲੇ ਸਾਲ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਮੁਜ਼ਾਹਿਰਆਂ ਦੇ ਬਾਅਦ ਕਈ ਮਹੀਨੇ ਚੁੱਪ ਰਹਿਣ ਪਿੱਛੋਂ 17 ਸੰਗਠਨਾਂ ਨੇ ਮੇਘਾਲਿਆ ਨੂੰ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ ਏ ਏ) ਦੇ ਘੇਰੇ ਤੋਂ ਬਾਹਰ ਰੱਖਣ ਲਈ ਅੱਜ ਫਿਰ ਸਾਰੇ ਪੱਧਰ ਦੀ ਇਨਰ ਲਾਈਨ ਪਰਮਿਟ (ਆਈ ਐੱਲ ਪੀ) ਲਾਗੂ ਕਰਨ ਲਈ ਅੰਦੋਲਨ ਤੇਜ਼ ਕਰ ਦਿੱਤਾ ਹੈ। ਇਸ ਅੰਦੋਲਨ ਦੀ ਅਗਵਾਈ ਮੇਘਾਲਿਆ ਸਿਵਲ ਸੋਸਾਈਟੀ ਕਰ ਰਹੀ ਹੈ। ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
    ਵਰਨਣ ਯੋਗ ਹੈ ਕਿ ਆਈ ਐੱਲ ਪੀ ਦੇ ਲਾਗੂ ਹੋਣ ਨਾਲ ਭਾਰਤ ਦੇ ਦੂਸਰੇ ਰਾਜਾਂ ਦੇ ਨਾਗਰਿਕਾਂ ਸਮੇਤ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਸਬੰਧਤ ਰਾਜ ਵਿੱਚ ਆਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ। ਇਸ ਕਾਨੂੰਨ ਵਿਚ ਸਥਾਨਕ ਲੋਕਾਂ ਦੇ ਲਈ ਜ਼ਮੀਨ,ਨੌਕਰੀਆਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਵੇਲੇ ਏਹੋ ਜਿਹਾ ਆਈ ਐੱਲ ਪੀ ਅਰੁਣਾਚਲ ਪ੍ਰਦੇਸ਼,ਮਿਜ਼ੋਰਮ ਅਤੇ ਨਾਗਾਲੈਂਡ ਵਿੱਚ ਲਾਗੂ ਹੈ। ਨਾਗਾਲੈਂਡ ਦੀ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਦੀਮਾਪੁਰ ਜ਼ਿਲ੍ਹੇ ਨੂੰ ਆਈ ਐੱਲ ਪੀ ਵਿੱਚ ਸ਼ਾਮਲ ਕਰਨ ਲਈ ਇਸ ਕਾਨੂੰਨ ਵਿੱਚ ਸੋਧ ਵੀ ਕੀਤੀ ਹੈ,ਜਿਸ ਤੋਂ ਬਾਅਦ ਉਹ ਪੂਰਾ ਰਾਜ ਇਸ ਦੇ ਅਧੀਨ ਆ ਗਿਆ ਹੈ। ਇਸ ਦੇ ਬਾਅਦ ਮੇਘਾਲਿਆ ਵਿੱਚ ਇਹ ਅੰਦੋਲਨ ਨਵੇਂ ਸਿਰੇ ਤੋਂ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।

Click HerePunjabi Latest News on National

Continue Reading

ਰੁਝਾਨ