Filed a molestation charge against a retired colonel
Connect with us [email protected]

ਅਪਰਾਧ

ਰਿਟਾਇਰਡ ਕਰਨਲ ਉਤੇ ਔਰਤ ਨਾਲ ਛੇੜਛਾੜ ਦਾ ਪਰਚਾ ਦਰਜ

Published

on

Arrested

ਕਰਨਲ ਨੇ ਦੋਸ਼ਾਂ ਨੂੰ ਝੂਠੇ ਦੱਸਿਆ
ਜਲੰਧਰ, 28 ਮਾਰਚ – ਇਸ ਮਹਾਨਗਰ ਦੇ ਥਾਣਾ-2 ਦੇ ਏਰੀਆ ਦੇ ਸੰਗਤ ਸਿੰਘ ਨਗਰ ਵਿੱਚ ਇੱਕ 41 ਸਾਲਾ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਪੁਲਸ ਨੇ ਰਿਟਾਇਰਡ ਆਰਮੀ ਕਰਨਲ ਸਮੇਤ ਦੋ ਜਣਿਆਂ ਉੱਤੇ ਆਈ ਪੀ ਸੀ ਦੀ ਧਾਰਾ ਦਾ ਕੇਸ ਦਰਜ ਕਰ ਕੇ ਦੇਰ ਰਾਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਥਾਣਾ ਪੱਧਰ ਉੱਤੇ ਜ਼ਮਾਨਤ ਦੇ ਦਿੱਤੀ ਗਈ ਅਤੇ ਅੱਗੋਂ ਪੁਲਸ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨ ਵਿੱਚ ਸੰਗਤ ਸਿੰਘ ਨਗਰ ਦੀ ਵਸਨੀਕ 41 ਸਾਲਾ ਔਰਤ ਨੇ ਦੋਸ਼ ਲਾਇਆ ਕਿ ਬੀਤੇ ਸ਼ੁੱਕਰਵਾਰ ਰਾਤ ਉਹ ਘਰ ਵਿੱਚ ਭਰਜਾਈ ਦੇ ਨਾਲ ਬੈਠੀ ਸੀ, ਜਦੋਂ ਭਰਜਾਈ ਦੇ ਪਤੀ ਘਬਰਾਏ ਹੋਏ ਆਏ ਤੇ ਬੋਲੇ ਕਿ ਮੈਨੂੰ ਬਚਾ ਲਓ। ਇਸੇ ਦੌਰਾਨ ਉਸ ਦੇ ਪਿੱਛੇ ਸਰਸਵਤੀ ਵਿਹਾਰ ਦਾ ਵਸਨੀਕ ਰਿਟਾਇਰਡ ਕਰਨਲ ਐਨ ਕੇ ਸ਼ਰਮਾ ਅਤੇ ਉਸ ਦਾ ਸਾਥੀ ਛਾਬੜਾ ਆ ਗਏ ਅਤੇ ਅੰਦਰ ਆਉਂਦੇ ਹੀ ਭਰਜਾਈ ਦੇ ਪਤੀ ਉੱਤੇ ਹਮਲਾ ਕਰਨ ਲੱਗੇ। ਫਿਰ ਉਨ੍ਹਾਂ ਨੇ ਮੁਹੱਲੇ ਦੇ ਲੋਕਾਂ ਨੂੰ ਇਕੱਠਾ ਹੁੰਦੇ ਦੇਖਿਆ ਤਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵੱਲ ਭੱਜ ਗਏ। ਉਸ ਦੇ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਥਾਣਾ-2 ਦੇ ਏ ਐਸ ਆਈ ਬਲਵਿੰਦਰ ਸਿੰਘ ਪਹੁੰਚੇ ਅਤੇ ਕਰਨਲ ਸ਼ਰਮਾ ਨੂੰ ਲੈ ਗਏ।
ਰਿਟਾਇਰਡ ਕਰਨਲ ਐਨ ਕੇ ਸ਼ਰਮਾ ਦਾ ਕਹਿਣਾ ਹੈ ਕਿ ਸਰਸਵਤੀ ਵਿਹਾਰ ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਵਿਅਕਤੀ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰੀ ਸੀ। ਉਹ ਉਸ ਨੂੰ ਰੋਕਣ ਲਈ ਪਿੱਛਾ ਕਰਦੇ ਸੰਗਤ ਸਿੰਘ ਨਗਰ ਤੱਕ ਗਏ ਸਨ, ਜਿੱਥੇ ਸ਼ੁੱਕਰਵਾਰ ਰਾਤ ਸਿ਼ਕਾਇਤ ਕਰਤਾ ਔਰਤ ਅਤੇ ਉਸ ਦੇ ਸਮਰਥਕਾਂ ਨੇ ਹੰਗਾਮਾ ਕੀਤਾ। ਵਰਨਣ ਯੋਗ ਹੈ ਕਿ ਪੁਲਸ ਨੇ ਰਿਟਾਇਰਡ ਕਰਨਲ ਨੂੰ ਬਿਨਾਂ ਕਾਰਵਾਈ ਛੱਡਣ ਦੀ ਕੋਸ਼ਿਸ਼ ਕੀਤੀ, ਪਰ ਹੰਗਾਮਾ ਹੋਣ ਉੱਤੇ ਦੇਰ ਰਾਤ ਕੇਸ ਦਰਜ ਕਰ ਲਿਆ। ਕਰਨਲ ਐਨ ਕੇ ਸ਼ਰਮਾ ਨੇ ਇਸ ਬਾਰੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੇ ਫਸਾਇਆ ਜਾ ਰਿਹਾ ਹੈ। ਕਰਨਲ ਨੇ ਕਿਹਾ ਕਿ ਉਨ੍ਹਾਂ ਨੇ ਔਰਤ ਨੂੰ ਕੋਈ ਗਲਤ ਗੱਲ ਨਹੀਂ ਕਹੀ, ਸਗੋਂ ਉਸ ਔਰਤ ਦੀ ਭਰਜਾਈ ਦਾ ਪਤੀ ਉਨ੍ਹਾਂ ਦੇ ਘਰ ਅੱਗੇ ਖੜ੍ਹੀ ਕਾਰ ਨੂੰ ਟੱਕਰ ਮਾਰ ਕੇ ਆਇਆ ਸੀ। ਦੇਰ ਰਾਤ ਤੱਕ ਔਰਤ ਧਿਰ ਨੇ ਥਾਣੇ ਵਿੱਚ ਹੰਗਾਮਾ ਕੀਤਾ ਅਤੇ ਭੰਨ ਤੋੜ ਵੀ ਕੀਤੀ ਸੀ। ਇਸ ਮਾਮਲੇ ਵਿੱਚ ਥਾਣਾ-2 ਦੇ ਐਸ ਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਦੋਸ਼ ਦੇ ਮੁਤਾਬਕ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਜ਼ਮਾਨਤੀ ਧਾਰਾ ਦਾ ਕੇਸ ਹੋਣ ਕਾਰਨ ਦੇਰ ਰਾਤ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ।

Read More Latest Crime News

ਅਪਰਾਧ

ਨੌਜਵਾਨ ਦਾ ਬੇਰਹਿਮੀ ਨਾਲ ਕਤਲ

Published

on

murder

ਬਠਿੰਡਾ, 17 ਅਪ੍ਰੈਲ – ਪਿੰਡ ਘੁੱਦਾ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਭਰਪੂਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਸੱਤ ਵਜੇ ਦੇ ਕਰੀਬ ਉਸ ਦਾ ਲੜਕਾ ਘਰੋਂ ਕਿਸੇ ਕੰਮ ਗਿਆ ਸੀ। ਇੱਕ ਘੰਟਾ ਬੀਤਣ ਦੇ ਬਾਅਦ ਜਦ ਉਹ ਵਾਪਸ ਨਾ ਆਇਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਉਹ ਅਤੇ ਉਸਦਾ ਛੋਟਾ ਲੜਕਾ ਬਲਜਿੰਦਰ ਸਿੰਘ ਜਦ ਗੁਰਪ੍ਰੀਤ ਨੂੰ ਲੱਭਦੇ ਹੋਏ ਘਰੋਂ ਤੋਂ ਥੋੜ੍ਹੀ ਦੂਰ ਪਹੁੰਚੇ ਤਾਂ ਉਹ ਗੰਭੀਰ ਹਾਲਤ ਵਿੱਚ ਡਿੱਗਾ ਪਿਆ ਸੀ। ਉਸ ਦੇ ਮੂੰਹ ਤੇ ਸਿਰ ਉੱਤੇ ਵਾਰ ਕੀਤੇ ਗਏ ਸਨ, ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਵਾਰਦਾਤ ਦਾ ਪਤਾ ਲੱਗਦੇ ਸਾਰ ਥਾਣਾ ਨੰਦਗੜ੍ਹ ਦੇ ਐਸ ਐਚ ਓ ਰਜਿੰਦਰ ਸਿੰਘ ਮੌਕੇ ਉੱਤੇ ਪਹੁੰਚੇ। ਐਸ ਐਚ ਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਅਣਪਛਾਤੇ ਕਾਤਲਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ।

Continue Reading

ਅਪਰਾਧ

ਮਾਂ, ਪੁੱਤ ਅਤੇ ਧੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

Published

on

suicide

ਸਿੱਧਵਾ ਬੇਟ, 17 ਅਪ੍ਰੈਲ – ਜਗਰਾਉਂ ਨੇੜੇ ਪਿੰਡ ਸੋਢੀਵਾਲ ਦੇ ਇੱਕ ਪਰਵਾਰ ਦੇ ਤਿੰਨ ਮੈਂਬਰਾਂ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।
ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਮੁਤਾਬਕ ਗੁਰਪ੍ਰੀਤ ਸਿੰਘ ਸੋਨੀ (37) ਪੁੱਤਰ ਨਾਜ਼ਰ ਸਿੰਘ ਵਾਸੀ ਸੋਢੀਵਾਲ ਕਰੀਬ ਸੱਤ ਸਾਲ ਪਹਿਲਾਂ ਘਰ ਦੀ ਛੱਤ ਤੋਂ ਡਿੱਗ ਪਿਆ ਤਾਂ ਡਾਕਟਰਾਂ ਵੱਲੋਂ ਇਲਾਜ ਤੋਂ ਜਵਾਬ ਦੇਣ ਕਾਰਨ ਉਹ ਘਰ ਵਿੱਚ ਬੇਹੋਸ਼ੀ (ਕੌਮਾ) ਦੀ ਹਾਲਾਤ ਵਿੱਚ ਸੀ। ਇਸ ਕਰ ਕੇ ਸਾਰਾ ਪਰਵਾਰ ਪ੍ਰੇਸ਼ਾਨ ਰਹਿੰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਦੀ ਮੌਤ ਹੋਣ ਪਿੱਛੋਂ ਘਰ ਵਿੱਚ ਮਾਂ ਅਤੇ ਧੀ ਹੋਰ ਵੀ ਸਦਮੇ ਵਿੱਚ ਰਹਿਣ ਲੱਗੀਆਂ।ਕੁਝ ਦਿਨ ਪਹਿਲਾਂ ਮਾਂ ਜਸਵੀਰ ਕੌਰ (58) ਦੇ ਸੱਟ ਲੱਗਣ ਪਿੱਛੋਂ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਧੀ ਮਨਦੀਪ ਕੌਰ (27) ਨੇ 12 ਅਪ੍ਰੈਲ ਨੂੰ ਖਾਣੇ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿੱਤੀ, ਜਿਸ ਨੂੰ ਆਪਣੀ ਮਾਂ ਤੇ ਭਰਾ ਨੂੰ ਦੇਣ ਪਿੱਛੋਂ ਖ਼ੁਦ ਵੀ ਖਾ ਲਿਆ। ਘਟਨਾ ਦਾ ਪਤਾ ਲੱਗਣ ਉੱਤੇ ਤਿੰਨਾਂ ਨੂੰ ਗੰਭੀਰ ਹਾਲਾਤ ਵਿੱਚ ਜਗਰਾਉਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ, ਜਿੱਥੇ ਮਾਂ ਦੀ 13 ਅਪ੍ਰੈਲ, ਪੁੱਤ ਦੀ 14 ਅਪ੍ਰੈਲ ਨੂੰ ਅਤੇ ਧੀ ਦੀ ਕੱਲ੍ਹ ਮੌਤ ਹੋ ਗਈ। ਚੌਕੀ ਗਿੱਦੜਵਿੰਡੀ ਦੇ ਏ ਐਸ ਆਈ ਤੀਰਥ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਪੁਸ਼ਟੀ ਕੀਤੀ ਹੈ।

Click Here Read More Latest Punjabi News

Continue Reading

ਅਪਰਾਧ

ਸਾਬਕਾ ਕੌਂਸਲਰ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ

Published

on

ਮੋਗਾ, 17 ਅਪ੍ਰੈਲ – ਏਥੋਂ ਦੀ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਮੌਜੂਦਾ ਕੌਂਸਲਰ ਦੇ ਪਤੀ ਅਕਾਲੀ ਨੇਤਾ ਦਵਿੰਦਰ ਤਿਵਾੜੀ ਨੂੰ ਥਾਣਾ ਸਾਊਥ ਸਿਟੀ ਪੁਲਸ ਨੇ ਬਲਾਤਕਾਰ ਦੇ ਦੋਸ਼ ਵਿੱਚ ਗ਼੍ਰਿਫ਼ਤਾਰ ਕੀਤਾ ਹੈ। ਦਵਿੰਦਰ ਦੇ ਖ਼ਿਲਾਫ਼ ਕੇਸ ਦਰਜ ਕਰਾਉਣ ਵਾਲੀ ਮਹਿਲਾ ਉਸਦੀ ਦੋਸਤ ਦੱਸੀ ਜਾਂਦੀ ਹੈ।
ਜਾਂਚ ਅਧਿਕਾਰੀ ਵੀਰਪਾਲ ਕੌਰ ਨੇ ਦੱਸਿਆ ਕਿ ਪੀੜਤਾ ਦੇ ਦੱਸਣ ਅਨੁਸਾਰ 14 ਸਾਲ ਪਹਿਲਾਂ ਉਸਦੀ ਸ਼ਾਦੀ ਲੁਧਿਆਣਾ ਵਿੱਚ ਹੋਈ ਸੀ। ਛੇ ਸਾਲ ਪਹਿਲਾਂ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਕੇ ਆਪਣੀ 11 ਸਾਲ ਦੀ ਬੇਟੀ ਦੇ ਨਾਲ ਮੋਗੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਉਹ ਇੱਥੇ ਪ੍ਰੋਗਰਾਮਾਂ ਵਿੱਚ ਡਾਂਸ ਕਰ ਕੇ ਪਰਵਾਰ ਚਲਾ ਰਹੀ ਸੀ। ਕਰੀਬ ਪੰਜ ਸਾਲ ਪਹਿਲਾਂ ਆਪਣਾ ਪਾਸਪੋਰਟ ਰਿਨਿਊ ਕਰਾਉਣ ਲਈ ਉਹ ਓਦੋਂ ਦੇ ਕੌਂਸਲਰ ਦਵਿੰਦਰ ਕੋਲ ਗਈ ਸੀ। ਇਸ ਦੌਰਾਨ ਦੋਵਾਂ ਵਿੱਚ ਨਜ਼ਦੀਕੀਆਂ ਵਧ ਗਈਆਂ। ਪੀੜਤਾ ਨੇ ਦੱਸਿਆ ਕਿ ਦਵਿੰਦਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਮਰ ਚੁੱਕੀ ਹੈ ਅਤੇ ਉਹ ਆਪਣੇ ਬੱਚੇ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਪਤਨੀ ਵਾਂਗ ਆਪਣੇ ਨਾਲ ਰੱਖੇਗਾ। ਇਸ ਪਿੱਛੋਂ ਪੰਜ ਸਾਲਾਂ ਵਿੱਚ ਉਸ ਨੇ ਸ਼ਾਦੀ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਸੰਬੰਧ ਬਣਾਏ। ਦੋ ਮਹੀਨੇ ਪਹਿਲਾਂ ਜਦੋਂ ਨਿਗਮ ਦੀ ਨਵੀਂ ਚੋਣ ਹੋਈ ਤਾਂ ਉਸ ਨੂੰ ਪਤਾ ਚਲਿਆ ਕਿ ਦਵਿੰਦਰ ਤਿਵਾੜੀ ਦੀ ਪਤਨੀ ਕੌਂਸਲਰ ਬਣੀ ਹੈ।

Click here read more Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca