Filed a case against a teenager for intimidating a minor girl
Connect with us [email protected]

ਅਪਰਾਧ

ਨਾਬਾਲਗ ਕੁੜੀ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਵਿੱਚ ਨੌਜਵਾਨ ਉੱਤੇ ਕੇਸ ਦਰਜ

Published

on

teenager

ਜਲੰਧਰ, 25 ਮਾਰਚ – ਥਾਣਾ 4 ਦੀ ਪੁਲਸ ਨੇ ਬੂਟਾ ਪਿੰਡ ਦੇ ਨੌਜਵਾਨ ਉੱਤੇ ਨਾਬਾਲਗਾ ਨੂੰ ਡਰਾਉਣ-ਧਮਕਾਉਣ ਅਤੇ ਉਸ ਤੋਂ ਪੈਸੇ ਹੜੱਪਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੜਕੀ ਦੇ ਪਰਵਾਰ ਨੇ ਦੋਸ਼ ਲਾਏ ਹਨ ਕਿ ਇਹ ਨੌਜਵਾਨ ਉਨ੍ਹਾਂਦੀ ਲੜਕੀ ਦਾ ਪਿੱਛਾ ਕਰਕੇ ਉਸ ਨੂੰ ਪ੍ਰੇਸ਼ਾਨ ਕਰਦਾ ਹੈ ਅਤੇ ਲੜਕੀ ਅਤੇ ਉਸ ਦੇ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਕੇ ਲੱਖਾਂ ਰੁਪਏ ਹੜੱਪ ਚੁੱਕਾ ਹੈ। ਲੜਕੀ ਦੇ ਪਿਤਾ ਨੇ ਕਿਹਾ ਕਿ ਬੂਟਾ ਪਿੰਡ ਦੇ ਰੋਹਨ ਦੇ ਰਿਸ਼ਤੇਦਾਰ ਉਨ੍ਹਾਂ ਦੇ ਮੁਹੱਲੇ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਮਿਲਣ ਦੇ ਬਹਾਨੇ ਉਹ ਮੁਹੱਲੇ ਵਿੱਚ ਅਕਸਰ ਆਉਂਦਾ ਸੀ। ਇਸ ਦੌਰਾਨ ਉਸ ਨੇ ਉਨ੍ਹਾਂ ਦੀ 14 ਸਾਲ ਦੀ ਲੜਕੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਲੜਕੀ ਨੂੰ ਧਮਕਾਉਂਦਾ ਸੀ ਕਿ ਜੇ ਉਸ ਨੇ ਇਸਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਸਦੇ ਭਰਾ ਨੂੰ ਜਾਨ ਤੋਂ ਮਾਰ ਦੇਵੇਗਾ।ਇਸੇ ਤਰ੍ਹਾਂ ਡਰਾ ਕੇ ਉਸ ਨੇ ਉਨ੍ਹਾਂ ਦੀ ਲੜਕੀ ਤੋਂ 1.65 ਲੱਖ ਰੁਪਏ ਲੈ ਲਏ। ਬਰਦਾਸ਼ਤ ਦੀ ਹੱਦ ਓਦੋਂ ਪਾਰ ਹੋ ਗਈ, ਜਦੋਂ ਲੜਕੀ ਨੇ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦੇ ਚਿਹਰੇ ਉੱਤੇ ਤੇਜ਼ਾਬ ਸੁੱਟਣ ਦੀ ਧਮਕੀ ਦੇ ਦਿੱਤੀ, ਜਿਸ ਪਿੱਛੋਂ ਲੜਕੀ ਨੇ ਪੂਰੀ ਗੱਲ ਘਰ ਦੱਸੀ। ਉਸ ਦੇ ਪਿਤਾ ਨੇ ਪੰਚਾਇਤ ਦੇ ਨਾਲ ਉਸ ਦੇ ਪਰਵਾਰ ਨੂੰ ਸਮਝਾਇਆ ਕਿ ਉਨ੍ਹਾਂ ਦਾ ਲੜਕਾ ਗਲਤ ਕਰਦਾ ਹੈ ਪਰ ਲੜਕੇ ਨੇ ਫਿਰ ਵੀ ਲੜਕੀ ਨੂੰ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਪਿਤਾ ਨੇ ਨੌਜਵਾਨ ਦੇ ਖ਼ਿਲਾਫ਼ ਥਾਣਾ ਚਾਰ ਵਿੱਚ ਸ਼ਿਕਾਇਤ ਦੇ ਦਿੱਤੀ। ਪੁਲਸ ਨੇ ਜਾਂਚ ਦੇ ਬਾਅਦ ਨੌਜਵਾਨ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Read More Latest Crime News

ਅਪਰਾਧ

ਲਾਪਤਾ ਹੋਇਆ ਬੱਚਾ ਦੋ ਸਾਲ ਬਾਅਦ ਨੌਕਰ ਕੋਲੋਂ ਮਿਲਿਆ

Published

on

missing-child

ਪਟਿਆਲਾ, 13 ਅਪ੍ਰੈਲ – ਰਾਘੋਮਾਜਰਾ ਵਿਖੇ ਇੱਕ ਘਰ ਵਿੱਚ ਕੰਮ ਕਰਦਾ ਨੌਕਰ ਬੱਚੇ ਨੂੰ ਵਰਗਲਾ ਕੇ ਲੈ ਗਿਆ। ਬੱਚੇ ਦਾ ਪਰਵਾਰ ਉਸ ਨੂੰ ਲੱਭਦਾ ਰਿਹਾ, ਪਰ ਘਰ ਵਿੱਚ ਕੰਮ ਕਰਦੇ ਨੌਕਰ ਨੇ ਇਸ ਦੀ ਕਿਸੇ ਨੂੰ ਸੂਹ ਨਹੀਂ ਲੱਗਣ ਦਿੱਤੀ। ਦੋ ਸਾਲ ਬਾਅਦ ਬੱਚਾ ਨੌਕਰ ਦੀ ਪਤਨੀ ਤੋਂ ਮਿਲਿਆ। ਡਵੀਜ਼ਨ ਨੰਬਰ ਦੋ ਦੀ ਪੁਲਸ ਨੇ ਨੌਕਰ ਸ਼ਸ਼ੀ ਕਪੂਰ ਤੇ ਉਸ ਦੀ ਪਤਨੀ ਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੇ ਗੁਰਵਿੰਦਰ ਸਿੰਘ ਦਾ 10 ਸਾਲਾਂ ਦਾ ਬੱਚਾ ਪਟਿਆਲਾ ਵਿਖੇ ਰਿਸ਼ਤੇਦਾਰ ਸੁਰਿੰਦਰ ਸਿੰਘ ਦੇ ਘਰ ਰਹਿ ਰਿਹਾ ਸੀ। ਸੱਤ ਜਨਵਰੀ 2019 ਸਵੇਰੇ ਬੱਚਾ ਘਰ ਤੋਂ ਲਾਪਤਾ ਹੋ ਗਿਆ ਤਾਂ ਡਵੀਜ਼ਨ ਨੰਬਰ ਦੋ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਬੀਤੀ 12 ਅਪ੍ਰੈਲ 2021 ਦੀ ਸਵੇਰ ਨੂੰ ਸੁਰਿੰਦਰ ਸਿੰਘ ਨੇ ਆਪਣੇ ਨੌਕਰ ਸ਼ਸ਼ੀ ਕਪੂਰ ਦੀ ਪਤਨੀ ਬਲਜੀਤ ਕੌਰ ਨੂੰ ਆਪਣੇ ਬੱਚੇ ਨਾਲ ਦੇਖਿਆ ਤੇ ਪੁਲਸ ਨੂੰ ਦੱਸਿਆ। ਪੁਲਸ ਨੇ ਬਲਜੀਤ ਕੌਰ ਨੂੰ ਫੜ ਕੇ ਬੱਚਾ ਬਰਾਮਦ ਕਰ ਕੇ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਹੈ।
ਚੌਕੀ ਇੰਚਾਰਜ ਐਸ ਆਈ ਪ੍ਰਿਆਂਸ਼ੂ ਸਿੰਘ ਨੇ ਦੱਸਿਆ ਕਿ ਨੌਕਰ ਹੀ ਮੁੱਖਦੋਸ਼ੀ ਨਿਕਲਿਆ ਜਿਸ ਨੇ ਘਰ ਵਿੱਚੋਂ ਬੱਚਾ ਗਾਇਬ ਕਰ ਕੇ ਆਪਣੀ ਪਤਨੀ ਬਲਜੀਤ ਕੌਰ ਨੂੰ ਦੇ ਦਿੱਤਾ ਸੀ। ਦੋ ਸਾਲ ਸ਼ਸ਼ੀ ਕਪੂਰ ਇਸੇ ਘਰ ਦਾ ਕੰਮ ਕਰਦਾ ਰਿਹਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਉਸ ਦੀ ਪਤਨੀ ਬਲਜੀਤ ਕੌਰ ਬੱਚਾ ਲੈ ਕੇ ਸੰਗਰੂਰ ਜਾਂ ਹੋਰ ਸ਼ਹਿਰਾਂ ਵਿੱਚ ਰਹਿੰਦੀ ਰਹੀ ਅਤੇ ਇਨ੍ਹਾਂ ਦੋ ਸਾਲਾਂ ਦੌਰਾਨ ਬੱਚੇ ਤੋਂ ਵੱਖ-ਵੱਖ ਥਾਈਂ ਨੌਕਰੀ ਵੀ ਕਰਾਉਂਦੀ ਰਹੀ। ਬੀਤੇ ਦਿਨ ਬਲਜੀਤ ਕੌਰ ਬੱਚੇ ਨੂੰ ਲੈ ਕੇ ਪਟਿਆਲਾ ਵਿਖੇ ਆਪਣੇ ਪੇਕੇ ਆਈ ਤਾਂ ਸੁਰਿੰਦਰ ਸਿੰਘ ਨੇ ਦੇਖ ਕੇ ਪੁਲਸ ਨੂੰ ਜਾਣਕਾਰੀ ਦਿੱਤੀ।

Read More Latest Crime News

Continue Reading

ਅਪਰਾਧ

ਰਾਜਸਥਾਨ ਵਿੱਚ ਤਸਕਰਾਂ ਵੱਲੋਂ ਪੁਲਸ ਉੱਤੇ ਫਾਇਰਿੰਗ ਦੇ ਕਾਰਨ ਦੋ ਪੁਲਸ ਮੁਲਾਜ਼ਮਾਂ ਦੀ ਮੌਤ

Published

on

Police-man-dead

ਉਦੈਪੁਰ, 12 ਅਪ੍ਰੈਲ – ਰਾਜਸਥਾਨ ਦੇ ਭੀਲਵਾੜਾ ਵਿੱਚ ਸ਼ਨੀਵਾਰ ਰਾਤ ਨਸ਼ਾ ਤਸਕਰਾਂ ਨੇ ਦੋ ਜਗ੍ਹਾ ਉੱਤੇ ਨਾਕਾਬੰਦੀ ਕਰ ਰਹੀ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਕਾਰਨ ਦੋਵੇਂ ਜਗ੍ਹਾ ਇੱਕ-ਇੱਕ ਪੁਲਸ ਮੁਲਾਜ਼ਮ ਮਾਰਿਆ ਗਿਆ, ਜਿਸ ਬਾਰੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਕੱਲ੍ਹ ਸਵੇਰੇ ਅਜਮੇਰ ਪੁਲਸ ਦੇ ਡਿਪਟੀ ਕਮਿਸ਼ਨਰ ਪੁਲਸ (ਡੀ ਸੀ ਪੀ) ਅਤੇ ਭੀਲਵਾੜਾ ਦੇ ਪੁਲਸ ਸੁਪਰਡੈਂਟ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਸੀ ਸੀ ਟੀ ਵੀ ਫੁਟੇਜ ਵਿੱਚ ਤਸਕਰਾਂ ਦੀ ਗੱਡੀ ਦਿਖਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਨੰਬਰਾਂ ਦੇ ਆਧਾਰ ਉੱਤੇ ਤਸਕਰਾਂ ਦਾ ਪਤਾ ਲਾਉਣ ਦੇ ਯਤਨ ਜਾਰੀ ਹਨ। ਪਹਿਲੀ ਘਟਨਾ ਕੋਟੜੀ ਦੀ ਹੈ, ਜਿੱਥੇ ਪੁਲਸ ਨੇ ਤਸਕਰਾਂ ਦੇ ਆਉਣ ਦੀ ਸੂਚਨਾ ਉੱਤੇ ਚਾਰਭੁਜਾ ਨਾਥ ਮੰਦਰ ਦੇ ਨੇੜੇ ਬਾਈਪਾਸ ਉੱਤੇ ਨਾਕਾਬੰਦੀ ਕੀਤੀ ਸੀ। ਰਾਤ ਲਗਭਗ 11 ਵਜੇ ਦੋ ਪਿਕਅਪ ਤੇ ਦੋ ਜੀਪਾਂ ਨੂੰ ਪੁਲਸ ਨੇ ਰੋਕਣ ਦਾ ਇਸ਼ਾਰਾ ਕੀਤਾ। ਪੁਲਸ ਵਾਲੇ ਪਿਕਅਪ ਵਿੱਚ ਸਵਾਰ ਲੋਕਾਂ ਨਾਲ ਗੱਲ ਕਰ ਰਹੇ ਸਨ ਕਿ ਉਨ੍ਹਾਂ ਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ। ਅਚਾਨਕ ਹਮਲੇ ਵਿੱਚ ਪੁਲਸ ਮੁਲਾਜ਼ਮਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਰੁੱਖ ਅਤੇ ਜੀਪ ਦੇ ਪਿੱਛੇ ਲੁਕ ਕੇ ਪੁਲਸ ਵਾਲਿਆਂ ਨੇ ਆਪਣੀ ਜਾਨ ਬਚਾਈ, ਪਰ ਇਸੇ ਦੌਰਾ ਸਿਪਾਹੀ ਓਂਕਾਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਇਸ ਦੌਰਾਨ ਫਰਾਰ ਤਸਕਰਾਂ ਦੀ ਸੂਚਨਾ ਜ਼ਿਲਾ ਪੁਲਸ ਨੂੰ ਮਿਲ ਗਈ ਤੇ ਘੇਰਾਬੰਦੀ ਦੀ ਕੋਸ਼ਿਸ਼ ਜਾਰੀ ਸੀ। ਦੇਰ ਰਾਤ ਢਾਈ ਵਜੇ ਇਹੀ ਤਸਕਰ ਰਾਇਲਾ ਥਾਣਾ ਖੇਤਰ ਵਿੱਚ ਪਹੁੰਚੇ, ਜਿੱਥੇ ਥਾਣੇ ਦੇ ਬਾਹਰ ਸਖਤ ਨਾਕਾਬੰਦੀ ਸੀ। ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਰਸਤਾ ਬਦਲ ਲਿਆ। ਪਿੱਛਾ ਕਰਨ ਉੱਤੇ ਖੇੜਾ ਪਿੰਡ ਵਿੱਚ ਉਨ੍ਹਾਂ ਨੇ ਫਿਰ ਪੁਲਸ ਉੱਤੇ ਫਾਇਰਿੰਗ ਕਰ ਦਿੱਤੀ। ਇਸ ਵਿੱਚ ਰਾਇਲਾ ਥਾਣੇ ਵਿੱਚ ਤੈਨਾਤ ਪਵਨ ਚੌਧਰੀ ਦੇ ਸਿਰ ਵਿੱਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਅਤੇ ਤਸਕਰ ਇੱਕ ਵਾਰ ਫਿਰ ਫਾਇਰਿੰਗ ਦੇ ਬਾਅਦ ਭੱਜਣ ਵਿੱਚ ਸਫਲ ਹੋ ਰਹੇ।
ਰਾਇਲਾ, ਗੁਲਾਬਪੁਰਾ, ਬਦਨੌਰ, ਸ਼ੰਭੂਗੜ੍ਹ ਅਤੇ ਆਸੀਂਦ ਥਾਣਾ ਖੇਤਰ ਵਿੱਚ ਤਸਕਰਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ, ਪਰ ਅਜੇ ਤੱਕ ਉਨ੍ਹਾਂ ਦਾ ਪਤਾ ਨਹੀਂ ਲੱਗਾ। ਪੁਲਸ ਤਸਕਰਾਂ ਦੀ ਤਲਾਸ਼ ਵਿੱਚ ਕਈ ਥਾਈਂ ਸੀ ਸੀ ਟੀ ਵੀ ਫੁਟੇਜ ਨੂੰ ਫੋਲ ਰਹੀ ਹੈ, ਜਿਸ ਵਿੱਚ ਪੁਲਸ ਨੂੰ ਤਸਕਰਾਂ ਦੀਆਂ ਗੱਡੀਆਂ ਦੀ ਫੁਟੇਜ ਮਿਲੀ ਹੈ। ਇਸੇ ਦੇ ਆਸਰੇ ਉਨ੍ਹਾਂ ਦੇ ਮਾਲਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਪਰ ਦੋ ਪੁਲਸ ਮੁਲਾਜ਼ਮਾਂ ਦੇ ਮੌਤ ਨਾਲ ਪੁਲਸ ਮਹਿਕਮੇ ਵਿੱਚ ਤਰਥੱਲੀ ਮਚ ਗਈ ਹੈ।
ਇਸ ਦੌਰਾਨ ਨਸ਼ਾ ਤਸਕਰਾਂ ਦੀ ਗੱਡੀ ਕੱਲ੍ਹ ਪੁਲਸ ਨੂੰ ਮਿਲ ਗਈ ਹੈ। ਡੋਡਾ-ਚੂਰਾ ਨਾਲ ਭਰਿਆ ਪਿਕਅਪ ਜਿੱਥੇ ਰਾਇਲਾ ਥਾਣਾ ਖੇਤਰ ਤੋਂ ਬਰਾਮਦ ਹੋਇਆ, ਉਥੇ ਹੀ ਉਨ੍ਹਾਂ ਦੀ ਕਾਰ ਰਾਜਸਮੰਦ ਜ਼ਿਲੇ ਤੋਂ ਬਰਾਮਦ ਹੋਈ ਹੈ।

Read More Latest Crime News

Continue Reading

ਅਪਰਾਧ

ਸਮਝੌਤਾ ਕਰਾਉਣ ਦੇ ਨਾਂਅ ਉਤੇ ਭਾਜਪਾ ਨੇਤਾ ਨੇ 60 ਹਜ਼ਾਰ ਠੱਗੇ

Published

on

money looted

ਜਲੰਧਰ, 12 ਅਪ੍ਰੈਲ – ਬੀਤੇ ਦਿਨੀਂ ਹਾਦਸੇ ਵਿੱਚ ਮਾਰੀ ਗਈ ਇੱਕ ਔਰਤ ਦੇੇ ਪਰਵਾਰ ਨਾਲ ਸਮਝੌਤਾ ਕਰਾਉਣ ਦੇ ਨਾਂਅ ਉਤੇ ਭਾਜਪਾ ਨੇਤਾ ਨੇ ਸੱਠ ਹਜ਼ਾਰ ਰੁਪਏ ਦੋਸ਼ੀ ਟਰੱਕ ਡਰਾਈਵਰ ਤੋਂ ਠੱਗ ਲਏ। ਪੁਲਸ ਨੇ ਜਾਂਚ ਦੇ ਬਾਅਦ ਖੁਦ ਨੂੰ ਭਾਜਪਾ ਨੇਤਾ ਕਹਿਣ ਵਾਲੇ ਕੁਲਦੀਪ ਕੈਲਾਸ਼ ਤੇ ਸ਼ਿਵਮ ਉੱਤੇ ਕੇਸ ਦਰਜ ਕੀਤਾ ਹੈ।ਟਰੱਕ ਡਰਾਈਵਰ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਜਿਨ੍ਹਾਂ ਨੂੰ ਪੈਸੇ ਦੇ ਰਿਹਾ ਹੈ, ਉਹ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਨਹੀਂ।
ਮਲਕਾ ਮੁਹੱਲਾ ਵਿੱਚ ਰਹਿਣ ਵਾਲੀ ਔਰਤ ਕੱਲ੍ਹ ਟਰੱਕ ਦੀ ਲਪੇਟ ਵਿੱਚ ਆ ਗਈ ਤੇ ਉਸ ਦੀ ਮੌਤ ਹੋ ਗਈ ਸੀ। ਇਸ ਦੌਰਾਨ ਉਥੋਂ ਨਿਕਲ ਰਹੇ ਭਾਜਪਾ ਨੇਤਾ ਕੁਲਦੀਪ ਤੇ ਉਸ ਦੇ ਸਾਥੀਆਂ ਨੇ ਟਰੱਕ ਡਰਾਈਵਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਥੋੜ੍ਹੀ ਦੂਰ ਰੋਕ ਲਿਆ ਅਤੇ ਡਰਾ ਧਮਕਾ ਕੇ ਉਸ ਨਾਲ ਰਾਜ਼ੀਨਾਮਾ ਕਰਨ ਦੇ ਨਾਂਅ ਉਤੇ ਇੱਕ ਲੱਖ ਰੁਪਏ ਮੰਗੇ। ਮਾਮਲਾ 60 ਹਜ਼ਾਰ ਵਿੱਚ ਤੈਅ ਹੋਇਆ। ਇਸ ਦੀ ਜਾਣਕਾਰੀ ਜਦ ਔਰਤ ਦੇ ਪਰਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਭਾਜਪਾ ਦੇ ਨੇਤਾਵਾਂ ਨਾਲ ਗੱਲ ਕੀਤੀ। ਭਾਜਪਾ ਨੇਤਾਵਾਂ ਦੇ ਦਖਲ ਪਿੱਛੋਂ ਪੁਲਸ ਨੇ ਜਾਂਚ ਦੇ ਬਾਅਦ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਫਿਰ ਟਰੱਕ ਡਰਾਈਵਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਰਾਜ਼ੀਨਾਮਾ ਹੋ ਚੁੱਕਾ ਹੈ। ਉਸਨੇ ਪੁਲਸ ਦੀ ਇੱਕ ਰਿਕਾਰਡਿੰਗ ਵੀ ਦਿੱਤੀ, ਜਿਸ ਵਿੱਚ ਉਕਤ ਭਾਜਪਾ ਨੇਤਾ ਸਮਝੌਤੇ ਵਾਸਤੇ ਇੱਕ ਲੱਖ ਰੁਪਏ ਮੰਗ ਰਿਹਾ ਹੈ ਅਤੇ ਮਾਮਲਾ ਸੱਠ ਹਜ਼ਾਰ ਰੁਪਏ ਵਿੱਚ ਨਿਬੇੜ ਦਿੱਤਾ। ਪੁਲਸ ਨੇ ਜਾਂਚ ਕੀਤੀ ਤਾਂ ਭਾਜਪਾ ਨੇਤਾ ਤੇੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ। ਥਾਣਾ ਭਾਰਗੋ ਕੈਂਪ ਦੀ ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।

Read More Latest Crime News

Continue Reading

ਰੁਝਾਨ


Copyright by IK Soch News powered by InstantWebsites.ca