Female pimp arrested for conducting fetal sex test | Punjabi Newspaper
Connect with us [email protected]

ਅਪਰਾਧ

ਭਰੂਣ ਦੀ ਲਿੰਗ ਜਾਂਚ ਕਰਵਾਉਣ ਦੇ ਦੋਸ਼ ਵਿੱਚ ਔਰਤ ਦਲਾਲ ਕਾਬੂ

Published

on

ਸਕੈਨ ਕਰਨ ਵਾਲਾ ਟੈਕਨੀਸ਼ੀਅਨ ਫਰਾਰ
ਸੰਗਰੂਰ, 17 ਫਰਵਰੀ – ਗਰਭਵਤੀ ਔਰਤ ਦੇ ਗਰਭ ਵਿੱਚ ਪਲਦੇ ਬੱਚੇ ਦੇ ਲਿੰਗ ਦੀ ਜਾਂਚ ਕਰਨ ਦਾ ਅਹਿਮਦਗੜ੍ਹ ਇਲਾਕੇ ਵਿੱਚ ਫਤਿਹਾਬਾਦ (ਹਰਿਆਣਾ) ਤੋਂ ਆਈ ਟੀਮ ਨੇ ਪਰਦਾ ਫਾਸ਼ ਕੀਤਾ ਹੈ।
ਇਸ ਮੌਕੇ 28 ਹਜ਼ਾਰ ਰੁਪਏ ਵਿੱਚ ਔਰਤ ਦਲਾਲ ਰਾਹੀਂ ਵਿਅਕਤੀ ਨੇ ਗਰਭਵਤੀ ਔਰਤ ਦੇ ਬੱਚੇ ਦੇ ਲਿੰਗ ਦੀ ਜਾਂਚ ਕੀਤੀ ਤੇ ਫਿਰ ਉਹ ਗਰਭਵਤੀ ਔਰਤ ਨੂੰ ਗੱਡੀ ਤੋਂ ਉਤਾਰ ਕੇ ਫਰਾਰ ਹੋ ਗਏ। ਸਿਹਤ ਵਿਭਾਗ ਦੀ ਟੀਮ ਨੇ ਕਾਰ ਚਲਾ ਕੇ ਪਿੱਛਾ ਕੀਤਾ, ਪਰ ਕਾਰ ਸਵਾਰ ਵਿਅਕਤੀ ਚਕਮਾ ਦੇ ਕੇ ਫਰਾਰ ਹੋ ਗਿਆ। ਟੀਮ ਨੇ ਔਰਤ ਦਲਾਲ ਨੂੰ ਕਾਬੂ ਕਰ ਕੇ ਉਸ ਕੋਲੋਂ ਨਕਦੀ ਬਰਾਮਦ ਕਰ ਲਈ ਹੈ। ਗਰਭਵਤੀ ਦੇ ਬੱਚੇ ਦੀ ਲਿੰਗ ਜਾਂਚ ਤੋਂ ਬਾਅਦ ਦਿਤੀ ਰਿਪੋਰਟ ਵੀ ਟੀਮ ਨੇ ਬਰਾਮਦ ਕਰ ਲਈ ਹੈ। ਪੀ ਸੀ-ਸੀ ਐਨ ਡੀ ਟੀ-ਕਮ-ਸਿਵਲ ਸਰਜਨ ਸੰਗਰੂਰ ਦੀ ਸ਼ਿਕਾਇਤ ਉੱਤੇ ਪੁਲਸ ਨੇ ਔਰਤ ਦਲਾਲ, ਕਾਰ ਸਵਾਰ ਤੇ ਹੋਰ ਵਿਅਕਤੀ ਖਿਲਾਫ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਚੇਅਰਮੈਨ ਜ਼ਿਲ੍ਹਾ ਐਪ੍ਰੋਪ੍ਰੀਏਟ ਅਥਾਰਟੀ-ਕਮ-ਸਿਵਲ ਸਰਜਨ ਫਤਿਹਾਬਾਦ (ਹਰਿਆਣਾ) ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਗਰਭਵਤੀ ਔਰਤਾਂ ਦੇ ਗਰਭ ਵਿੱਚ ਪਲਦੇ ਬੱਚਿਆਂ ਦੀ ਲਿੰਗ ਜਾਂਚ ਕੀਤੀ ਜਾ ਰਹੀ ਹੈ। ਇਸ ਸੂਚਨਾ ਉੱਤੇ ਸਿਹਤ ਵਿਭਾਗ ਫਤਿਹਾਬਾਦ ਤੇ ਸਿਵਲ ਪ੍ਰਸ਼ਾਸਨ ਨੇ ਟੀਮ ਤਿਆਰ ਕੀਤੀ, ਜਿਸਵਿੱਚ ਜ਼ਿਲ੍ਹਾ ਨੋਡਲ ਅਫਸਰ ਪੀ ਐਨ ਡੀ ਟੀ ਫਤਿਹਾਬਾਦ ਡਾਕਟਰ ਸੰਗੀਤਾ ਮਹਿਤਾ, ਡਾਕਟਰ ਸੁਭਾਸ਼ ਚੰਦਰ, ਡਾਕਟਰ ਕਮਲ ਬੈਨੀਵਾਲ ਸ਼ਾਮਲ ਸਨ। ਟੀਮ ਨੂੰ ਸੂਚਨਾ ਮਿਲੀ ਸੀ ਕਿ ਮਾਲੇਰਕੋਟਲਾ ਤੇ ਅਹਿਮਦਗੜ੍ਹ ਇਲਾਕੇ ਵਿੱਚ ਮਲਕੀਤ ਸਿੰਘ ਵਾਸੀ ਅਹਿਮਦਗੜ੍ਹ ਗਰਭਵਤੀ ਔਰਤਾਂ ਦੇ ਗਰਭ ਵਿੱਚਲੇ ਭਰੂਣ ਦੇ ਲਿੰਗ ਦੀ ਜਾਂਚ ਕਰਦਾ ਹੈ। ਮਲਕੀਤ ਸਿੰਘ ਨੇ ਗਾਹਕ ਨੂੰ ਕੱਲ੍ਹ 11 ਵਜੇ ਮਾਲੇਰਕੋਟਲਾ ਸੱਦਿਆ। ਔਰਤ ਦਲਾਲ ਨੇ ਗਰਭਵਤੀ ਔਰਤ ਨੂੰ ਦੱਸਿਆ ਕਿ ਲਿੰਗ ਜਾਂਚ ਲਈ ਮਨਜੀਤ ਸਿੰਘ ਵੱਲੋਂ 28 ਹਜ਼ਾਰ ਰੁਪਏ ਲਏ ਜਾਣਗੇ। ਇਸ ਵਿੱਚੋਂ ਕੁਝ ਰਕਮ ਉਸ ਦੀ (ਔਰਤ ਦਲਾਲ) ਦੀ ਹੋਵੇਗੀ ਤੇ ਲਿੰਗ ਜਾਂਚ ਕਰਨ ਤੋਂ ਤੁਰੰਤ ਬਾਅਦ ਰਿਪੋਰਟ ਦੇ ਦਿੱਤੀ ਜਾਵੇਗੀ।
ਟੀਮ ਨਿਰਧਾਰਤ ਸਮੇਂ ਅਨੁਸਾਰ ਡੰਮੀ ਗਰਭਵਤੀ ਔਰਤ ਨੂੰ ਲੈ ਕੇ ਮਾਲੇਰਕੋਟਲਾ ਪੁੱਜ ਗਈ। ਇਸ ਨਾਲ ਡੀ ਸੀ ਫਤਿਹਾਬਾਦ ਵੱਲੋਂ ਤੈਨਾਤ ਕੀਤੇ ਬੀ ਡੀ ਓ ਟੋਹਾਣਾ ਨਰਿੰਦਰ ਸਿੰਘ ਨੂੰ ਡਿਊਟੀ ਮੈਜਿਸਟਰੇਟ ਵਜੋਂ ਸਨ। ਗਰਭਵਤੀ ਔਰਤ ਨੂੰ ਗੱਡੀ ਵਿੱਚ ਸੁਖਵਿੰਦਰ ਸਿੰਘ ਨਾਂਅ ਦੇ ਵਿਅਕਤੀ ਨਾਲ ਭੇਜਿਆ ਗਿਆ। ਸੁਖਵਿੰਦਰ ਔਰਤ ਨੂੰ ਲੈ ਕੇ ਪੰਧੇਰ ਪੈਲੇਸ ਕੋਲ ਪੁੱਜਾ। ਉਥੇ ਔਰਤ ਦਲਾਲ ਹਰਜੀਤ ਕੌਰ ਨਾਲ ਗਰਭਵਤੀ ਮਹਿਲਾ ਦੀ ਪਛਾਣ ਕਰਵਾਈ ਤੇ ਭਰੂਣ ਲਿੰਗ ਦੀ ਜਾਂਚ ਕਰਵਾਉਣ ਨੂੰ ਕਿਹਾ। ਸੁਖਵਿੰਦਰ ਸਿੰਘ ਨੇ 28 ਹਜ਼ਾਰ ਰੁਪਏ ਹਰਜੀਤ ਕੌਰ ਨੂੰ ਦੇ ਦਿੱਤੇ। ਕੁਝ ਸਮਾਂ ਰੁਕਣ ਪਿੱਛੋਂ ਹਰਜੀਤ ਕੌਰ ਨੂੰ ਫੋਨ ਆਇਆ ਤਾਂ ਹਰਜੀਤ ਕੌਰ ਨੇ ਅਹਿਮਦਗੜ੍ਹ ਦੀ ਇੱਕ ਥਾਂ ਉੱਤੇ ਔਰਤ ਨੂੰ ਪੁੱਜਣ ਲਈ ਕਿਹਾ। ਕੁਝ ਸਮੇਂ ਬਾਅਦ ਇੱਕ ਗੱਡੀ ਵਿੱਚ ਮਲਕੀਤ ਸਿੰਘ ਪੁੱਜ ਗਿਆ। ਹਰਜੀਤ ਕੌਰ ਨੇ ਗਰਭਵਤੀ ਮਹਿਲਾ ਨੂੰ ਮਲਕੀਤ ਦੀ ਗੱਡੀ ਵਿੱਚ ਬਿਠਾ ਦਿੱਤਾ ਅਤੇ ਉਹ ਆਪਣੀ ਗੱਡੀ ਵਿੱਚ ਬਿਠਾ ਕੇ ਕੁਝ ਦੂਰ ਲੈ ਗਿਆ ਤੇ ਵਾਪਸ ਗੁਰਦੁਆਰਾ ਸਾਹਿਬ ਸਾਹਮਣੇ ਯੂ-ਟਰਨ ਵਿੱਚ ਗੱਡੀ ਵਾਪਸ ਇਲਾਕੇ ਉਥੇ ਗਰਭਵਤੀ ਨੂੰ ਛੱਡ ਕੇ ਚਲਾ ਗਿਆ। ਜਦੋਂ ਟੀਮ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਮਲਕੀਤ ਸਿੰਘ ਗੱਡੀ ਸਮੇਤ ਫਰਾਰ ਹੋ ਗਿਆ। ਟੀਮ ਨੇ ਔਰਤ ਦਲਾਲ ਹਰਜੀਤ ਕੌਰ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ 28 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ। ਹਰਜੀਤ ਕੌਰ ਨੇ ਕਿਹਾ ਕਿ 16 ਹਜ਼ਾਰ ਰੁਪਏ ਮਲਕੀਤ ਸਿੰਘ ਨੂੰ ਦੇਣੇ ਸਨ ਤੇ ਬਾਕੀ ਰਕਮ ਉਸ ਨੇ ਰੱਖਣੀ ਸੀ।
ਸਿਹਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਉੱਤੇ ਥਾਣਾ ਸਦਰ ਅਹਿਮਦਗੜ੍ਹ ਪੁਲਸ ਵੱਲੋਂ ਔਰਤ ਦਲਾਲ ਹਰਜੀਤ ਕੌਰ, ਜਾਂਚ ਕਰਨ ਵਾਲੇ ਕਾਰ ਸਵਾਰ ਮਲਕੀਤ ਸਿੰਘ ਤੇ ਹੋਰਨਾਂ ਖਿਲਾਫ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਜੀਤ ਕੌਰ ਪਿੰਡ ਬਾਗੜੀਆਂ ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਲਕੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਗਰਭਵਤੀ ਔਰਤ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀ ਨੇ ਪੋਰਟੇਬਲ ਮਸ਼ੀਨ ਦੀ ਮਦਦ ਨਾਲ ਸਕੈਨ ਕਰ ਕੇ ਕੁਝ ਮਿੰਟਾਂ ਵਿੱਚ ਹੀ ਸਕੈਨ ਦੀ ਰਿਪੋਰਟ ਉਸ ਨੂੰ ਦੇ ਦਿੱਤੀ।

ਅਪਰਾਧ

ਹਾਂਗਕਾਂਗ ਵਿੱਚ ਬਾਗੀ ਨੇਤਾ ਵੌਂਗ ਨੂੰ ਭੀੜ ਇਕੱਠੀ ਕਰਨ ਦੇ ਕੇਸ ਵਿਚ 10 ਮਹੀਨੇ ਕੈਦ

Published

on

jailed

ਹਾਂਗਕਾਂਗ, 6 ਮਈ, – ਹਾਂਗਕਾਂਗ ਵਿੱਚ ਲੋਕਤੰਤਰ ਸਮੱਰਥਕਾਂ ਦੇ ਨੇਤਾ ਜੋਸ਼ੂਆ ਵੌਂਗ ਨੂੰ ਇਕ ਹੋਰ ਕੇਸ ਵਿਚ 10 ਮਹੀਨੇ ਜੇਲ੍ਹ ਵਿਚ ਰਹਿਣਾ ਪਵੇਗਾ। ਉਨ੍ਹਾਂ ਨੂੰ ਚੀਨ ਵਿਚ 1989 ਵਿੱਚ ਹੋਏ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਉੱਤੇ ਹਾਂਗਕਾਂਗ ਵਿਚ ਭੀੜ ਇਕੱਠੀ ਕਰਨ ਦੇ ਕੇਸ ਵਿਚ ਸਜ਼ਾ ਸੁਣਾਈ ਗਈ ਹੈ।
ਵਰਨਣ ਯੋਗ ਹੈ ਕਿ ਤਿਨਾਨਮਿਨ ਚੌਕ ਕਤਲੇਆਮ ਦੀ ਬਰਸੀ ਮਨਾਉਣ ਦੀ ਜਾਣਕਾਰੀ ਮਿਲਦੇ ਸਾਰ ਹੀ ਚੀਨ ਦੇ ਕੰਟਰੋਲ ਵਾਲੇ ਪ੍ਰਸ਼ਾਸਨ ਨੇ ਇਸ ਉੱਤੇ ਕੋਰੋਨਾ ਮਹਾਮਾਰੀ ਦੀ ਆੜ ਲੈ ਕੇ ਰੋਕ ਲਾ ਦਿੱਤੀ ਸੀ, ਪਰ ਰੋਕ ਦੇ ਬਾਵਜੂਦ ਹਜ਼ਾਰਾਂ ਲੋਕ ਇਕੱਠੇ ਹੋਏ ਅਤੇ ਚੀਨ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ ਸੀ। ਇਸਵਿਚ ਮੁੱਖਤੌਰ ਉੱਤੇ ਲੋਕਤੰਤਰ ਸਮੱਰਥਕ ਨੇਤਾ ਜੋਸ਼ੂਆ ਵੌਂਗ ਨੂੰ ਨਾਮਜ਼ਦ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ ਇਸ ਪ੍ਰਦਰਸ਼ਨ ਵਿਚ ਭੀੜ ਇਕੱਠੀ ਕਰਨ ਦੇ ਦੋਸ਼ ਵਿਚ 10 ਮਹੀਨੇ ਦੀ ਸਜ਼ਾ ਸੁਣਾਈ ਹੈ। 25 ਸਾਲਾ ਵੌਂਗ ਪਹਿਲਾਂ ਹੀ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਦੇ ਸਬੰਧ ਵਿਚ 47 ਲੋਕਾਂ ਨਾਲ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਤੋਂ ਇਲਾਵਾ ਲੇਸਟਰ ਸ਼ੁਮ, ਜੇਨੇਲੇ ਲਿਊਂਗ ਅਤੇ ਟਿਫਿਨੀ ਯੁਆਨ ਨੂੰ ਵੀ ਚਾਰ ਤੋਂ ਛੇ ਮਹੀਨਿਆਂ ਤਕ ਦੀ ਸਜ਼ਾ ਸੁਣਾਈ ਗਈ ਹੈ।

Read More Punjab Crime News

Continue Reading

ਅਪਰਾਧ

ਕੁੱਤੇ ਨੂੰ ਗੋਲੀ ਮਾਰਨ ਵਾਲਾ ਨੌਜਵਾਨ ਗ੍ਰਿਫਤਾਰ

Published

on

arrest

ਪਟਿਆਲਾ, 6 ਮਈ – ਪਾਤੜਾਂ ਪੁਲਸ ਨੇ ਖਾਸਪੁਰ ਪਿੰਡ ਦੇ ਤਰਨਜੀਤ ਸਿੰਘ ਨਾਂਅ ਦੇ ਨੌਜਵਾਨ ਨੂੰ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਉਸ ਦੀ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦੀ ਵਾਇਰਲ ਵੀਡੀਓ ਦਾ ਕਈਆਂ ਨੇ ਗੰਭੀਰ ਨੋਟਿਸ ਲਿਆ।
ਇਸੇ ਵੀਡੀਓ ਨੂੰ ਇੰਸਟਾਗਰਾਮ ਉੱਤੇ ਸਾਂਝਾ ਕਰਦਿਆਂ ਮਨਸ਼ਾ ਬਹਿਲ ਨਾਂਅ ਦੀ ਇੱਕ ਅਦਾਕਾਰਾ ਨੇ ਦੋਸ਼ੀ ਦੇ ਖਿਲਾਫ ਕਾਰਵਾਈ ਉੱਤੇ ਜ਼ੋਰ ਦਿੱਤਾ ਸੀ। ਇਸ ਉੱਤੇ ਜਾਨਵਰਾਂ ਦੀ ਰੱਖਿਆ ਵਾਲੀ ‘ਪੀਟਾ’ (ਪੀਪਲਜ਼ ਫਾਰ ਐਥੀਕਲ ਟਰੀਟਮੈਂਟ ਫਾਰ ਐਨੀਮਲਜ਼) ਨਾਂਅ ਦੀ ਸੰਸਥਾ ਨੇ ਘਟਨਾ ਦਾ ਗੰਭੀਰ ਨੋਟਿਸ ਲਿਆ। ਇਸ ਦੀ ਅਹੁਦੇਦਾਰ ਅਤੇ ਵਕੀਲ ਮੀਤ ਅਸ਼ਰ ਨੇ ਇਸ ਬਾਰੇ ਪਟਿਆਲਾ ਪੁਲਸ ਨੂੰ ਈ-ਮੇਲ ਭੇਜੀ, ਜਿਸ ਉੱਤੇ ਪਟਿਆਲਾ ਦੇ ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਪਾਤੜਾਂ ਪੁਲਸ ਨੂੰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਥਾਣਾ ਪਾਤੜਾਂ ਦੇ ਐਸ ਐਚ ਓ ਇੰਸਪੈਕਟਰ ਰਣਬੀਰ ਸਿੰਘ ਨੇ ਦੋਸ਼ੀ ਤਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕੀਤਾ ਹੈ।ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਵਰਤੀ ਗਈ 12 ਬੋਰ ਦੀ ਰਾਈਫਲ ਵੀ ਬਰਾਮਦ ਕਰ ਲਈ ਹੈ, ਜੋ ਉਸ ਦੇ ਨਾਂਅ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵੈਟਰਨਰੀ ਸਟਾਫ ਦੀ ਮੱਦਦ ਨਾਲ ਪੁਲਸ ਨੇ ਕੁੱਤੇ ਦੀ ਲਾਸ਼ ਵੀ ਬਰਾਮਦ ਕਰ ਲਈ ਹੈ।

Read More Latest Crime News

Continue Reading

ਅਪਰਾਧ

ਮਲੇਸ਼ੀਆ ਬੁਲਾ ਕੇ ਸਰੀਰਕ ਸੰਬੰਧ ਬਣਾਏ, ਵਿਆਹ ਕੇ ਨਾਲ ਲਿਜਾਣ ਬਹਾਨੇ 8 ਲੱਖ ਠੱਗੇ

Published

on

money

ਲੁਧਿਆਣਾ, 6 ਮਈ – ਕੈਨੇਡਾ ਵਿੱਚ ਰਹਿ ਰਹੇ ਜਲੰਧਰ ਦੇ ਨੌਜਵਾਨ ਦੀ ਦੋ ਬੱਚਿਆਂ ਦੀ ਤਲਾਕਸ਼ੁਦਾ ਮਾਂ ਨਾਲ ਫੇਸਬੁੱਕ ਉੱਤੇ ਦੋਸਤੀ ਹੋ ਗਈ, ਜਿਸ ਨੇ ਮਿਲਣ ਬਹਾਨੇ ਮਲੇਸ਼ੀਆ ਸੱਦ ਕੇ ਸਰੀਰਕ ਸੰਬੰਧ ਬਣਾ ਲਏ ਅਤੇ ਬਾਅਦ ਵਿੱਚ ਵਿਆਹ ਕਰ ਕੇ ਬੱਚਿਆਂ ਸਮੇਤ ਕੈਨੇਡਾ ਲਿਜਾਣ ਦੇ ਬਹਾਨੇ ਅੱਠ ਲੱਖ ਰੁਪਏ ਠੱਗ ਲਏ।ਦੁੱਗਰੀ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਰਾਜੂ ਕਾਲੋਨੀ, ਨਿਊ ਦਿਆਲ ਨਗਰ, ਜਲੰਧਰ ਦੇ ਰਹਿਣ ਵਾਲੇ ਸੁਖਰਾਜ ਮੱਲਣ ਦੇ ਰੂਪ ਵਿੱਚ ਹੋਈ ਹੈ, ਜੋ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ।
ਪੁਲਸ ਨੂੰ ਦੋ ਅਕਤੂਬਰ 2019 ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੀ 35 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਸਾਲ 2002 ਵਿੱਚ ਵਿਆਹ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਪਰ 2012 ਵਿੱਚ ਤਲਾਕ ਹੋ ਜਾਣ ਤੋਂ ਬਾਅਦ ਉਹ ਪੇਕੇ ਘਰ ਆ ਕੇ ਰਹਿਣ ਲੱਗ ਪਈ। ਸਾਲ 2016 ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ। ਸਾਲ 2017 ਵਿੱਚਦੋਸ਼ੀ ਨਾਲ ਫੇਸਬੁੱਕ ਉੱਤੇ ਦੋਸਤੀ ਹੋਈ ਤਾਂ ਆਪੋ ਗੱਲਾਂ ਹੋਣ ਲੱਗ ਪਈਆਂ ਤੇ ਨੇੜਤਾ ਵਧ ਗਈ।ਤਲਾਕ ਤੇ ਬੱਚਿਆਂ ਬਾਰੇ ਦੱਸਣ ਉੱਤੇ ਉਹ ਵਿਆਹ ਕਰਾਉਣ ਦੀ ਗੱਲ ਕਹਿਣ ਲੱਗ ਪਿਆ ਤੇ ਫਿਰ ਖ਼ੁਦ ਕੈਨੇਡਾ ਤੋਂ ਮਲੇਸ਼ੀਆ ਆਇਆ ਅਤੇ ਇੱਕ ਮਈ 2018 ਨੂੰ ਮਿਲਣ ਲਈ ਮਲੇਸ਼ੀਆ ਸੱਦਿਆ, ਜਿੱਥੇ ਕੋਲਡ੍ਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਬੇਸੁੱਧ ਕਰਕੇ ਜਬਰ-ਜ਼ਨਾਹ ਕੀਤਾ। ਫਿਰ ਜਲਦੀ ਵਿਆਹ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਆਪਣੇ ਮਾਂ-ਬਾਪ ਨਾਲ ਫ਼ੋਨ ਉੱਤੇ ਗੱਲ ਕਰਵਾ ਦਿੱਤੀ, ਜਿਸ ਪਿੱਛੋਂ ਕਈ ਵਾਰ ਬੁਲਾਉਣ ਉੱਤੇ ਬੀਤੀ ਪੰਜ ਜੂਨ 2018 ਨੂੰ ਉਹ ਆਪਣੇ ਮਾਂ-ਬਾਪ ਨਾਲ ਲੁਧਿਆਣੇ ਆਇਆ ਅਤੇ ਦੋਵਾਂ ਨੇ ਰਿੰਗ ਸੈਰਾਮਨੀ ਕਰ ਲਈ।ਫਿਰ ਮੁਲਜ਼ਮ ਦੇ ਮਾਂ-ਬਾਪ ਪੀੜਤਾ ਦੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਸ਼ਾਪਿੰਗ ਕਰਨ ਗਏ ਅਤੇ ਘਰ ਇਕੱਲੇ ਹੋਣ ਦਾ ਲਾਭ ਉਠਾ ਕੇ ਉਸ ਨੇ ਸਰੀਰਕ ਸੰਬੰਧ ਬਣਾਏ। ਫਿਰ ਦੋਸ਼ੀ ਨੇ ਉਸ ਨੂੰ ਅਤੇ ਬੱਚਿਆਂ ਨੂੰ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਾਈਲ ਬਣਵਾਉਣ ਦੇ ਨਾਂ ਉੱਤੇ ਅੱਠ ਲੱਖ ਰੁਪਏ ਲਏ, ਜਿਸ ਤੋਂ ਬਾਅਦ 30 ਜੂਨ 2019 ਨੂੰ ਉਹ ਫਿਰ ਭਾਰਤ ਆਇਆ ਤੇ ਇੱਕ ਹੋਟਲ ਵਿੱਚ ਲਿਜਾ ਕੇ ਜਬਰ-ਜ਼ਨਾਹ ਕੀਤਾ, ਪਰ ਉਸ ਦੇ ਬਾਅਦ ਫ਼ੋਨ ਚੁੱਕਣੇ ਬੰਦ ਕਰ ਦਿੱਤੇ। ਦੋਸ਼ੀ ਨੇ ਨਾਂ ਉਸ ਨਾਲ ਵਿਆਹ ਕਰਵਾਇਆ ਅਤੇ ਨਾ ਪੈਸੇ ਵਾਪਸ ਕੀਤੇ, ਜਿਸ ਪਿੱਛੋਂ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca