Feet in European Soccer: 12 football clubs announce
Connect with us [email protected]

ਖੇਡਾਂ

ਯੂਰਪੀਅਨ ਸਾਕਰ ਵਿੱਚ ਫੁੱਟ:12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ

Published

on

football

ਲੰਡਨ, 20 ਅਪ੍ਰੈਲ – ਇੰਗਲੈਂਡ, ਸਪੇਨ ਅਤੇ ਇਟਲੀ ਦੀਆਂ 12 ਫੁੱਟਬਾਲ ਕਲੱਬਾਂ ਦੇ ਇੱਕ ਗਰੁੱਪ ਨੇ ਯੂਰਪੀਅਨ ਸਾਕਰ ਵਿੱਚੋਂ ਹਟਣ ਦਾ ਫੈਸਲਾ ਕਰ ਕੇ ਸੁਪਰ ਲੀਗ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕਲੱਬਾਂ ਨੇ ਯੂਏਫਾ ਕਲੱਬ ਵੱਲੋਂ ਕਰਵਾਈ ਚੈਂਪੀਅਨਸ ਲੀਗ ਦੇ ਮੌਜੂਦਾ ਢਾਂਚੇ ਵਿੱਚੋਂ ਹਟਣ ਦਾ ਫੈਸਲਾ ਕੀਤਾ ਹੈ, ਜਦਕਿ ਉਨ੍ਹਾਂ ਨੂੰ ਇਸਦੇ ਲਈ ਚੌਕਸ ਵੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਘਰੇਲੂ ਪ੍ਰਤੀਯੋਗਿਤਾਵਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਇਸਦੇ ਲਈ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਦੁਨੀਆ ਦੀ ਸਭ ਤੋਂ ਵੱਡੀ ਖੇਡ ਨੂੰ ਇਸ ਕਦਮ ਨੇ ਝੋਜੋੜ ਦਿੱਤਾ ਹੈ, ਜਿਸ ਵਿੱਚ ਆਰਸਨੈਲ, ਲਿਵਰਪੂਲ ਅਤੇ ਮਾਨਚੈਸਟਰ ਯੂਨਾਈਟਡ ਕਲੱਬਾਂ ਦੇ ਅਮਰੀਕੀ ਮਾਲਕਾਂ ਦਾ ਵੀ ਕੁਝ ਯੋਗਦਾਨ ਹੋ ਸਕਦਾ ਹੈ। ਇਨ੍ਹਾਂ ਬਾਗੀ ਕਲੱਬਾਂ ਨੇ ਇਹ ਕਦਮ ਓਦੋਂ ਚੁੱਕਿਆ ਜਦੋਂ ਯੂਏਫਾ (ਯੂਰਪੀਅਨ ਫੁੱਟਬਾਲ ਦੀ ਸੰਚਾਲਨ ਸੰਸਥਾ) 2024 ਵਿੱਚ ਚੈਂਪੀਅਨਸ ਲੀਗ ਨੂੰ ਵਧਾਉਣ ਦੀ ਯੋਜਨਾ ਤੋਂ ਮੁੱਕਰ ਗਈ।ਇਸ ਸੁਪਰ ਲੀਗ ਦੀ ਯੋਜਨਾ ਜਨਵਰੀ ਵਿੱਚ ਲੀਕ ਹੋ ਗਈ ਸੀ, ਪਰ ਇਸ ਹਫਤੇ ਇਸ ਦਾ ਐਲਾਨ ਕੀਤਾ ਗਿਆ ਹੈ। ਰੀਅਲ ਮੈਡ੍ਰਿਡ ਦੇ ਮੁੱਖੀ ਫਲੋਰੇਟਿਨੋ ਪੋਰੇਜ ਸੁਪਰ ਲੀਗ ਦੇ ਮੋਢੀ ਚੇਅਰਮੈਨ ਹੋਣਗੇ। ਸੁਪਰ ਲੀਗ ਅਨੁਸਾਰ ਉਸ ਦੀ ਯੋਜਨਾ ਇਸ ਨੂੰ ਜਲਦੀ ਸ਼ੁਰੂ ਕਰਨ ਦੀ ਹੈ, ਜਿਹੜੀ 20 ਟੀਮਾਂ ਦੀ ਪ੍ਰਤੀਯੋਗਿਤਾ ਹੋਵੇਗੀ ਤੇ ਇਸ ਤਰ੍ਹਾਂ ਹਫ਼ਤੇ ਦੇ ਵਿਚਾਲੇ ਖੇਡੀ ਜਾਵੇਗੀ।

Read More punjabi Sports News Online

ਖੇਡਾਂ

ਭਾਰਤ ਦੀ ਪ੍ਰੀਆ ਮਲਿਕ ਨੇ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ

Published

on

Priya Malik wins gold

ਬੁਡਾਪੇਸਟ, 25 ਜੁਲਾਈ, – ਭਾਰਤ ਦੀ ਪਹਿਲਵਾਨ ਪ੍ਰਿਆ ਮਲਿਕ ਨੇ ਅੱਜ ਐਤਵਾਰ ਨੂੰ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਲਿਆ ਹੈ। ਮਲਿਕ ਨੇ ਕੇਨਸੀਆ ਪਟਾਪੋਵਿਚ ਨੂੰ 5-0 ਨਾਲ ਹਰਾਇਆ ਅਤੇ ਔਰਤਾਂ ਦੇ 73 ਕਿਲੋਗ੍ਰਾਮ ਭਾਰ ਵਰਗ ਵਿਚ ਜਿੱਤ ਹਾਸਲ ਕਰ ਕੇ ਦੇਸ਼ ਨੂੰ ਖ਼ੁਸ਼ੀ ਦਾ ਮੌਕਾ ਦਿੱਤਾ ਹੈ।
ਵਰਨਣ ਯੋਗ ਹੈ ਕਿ ਪ੍ਰਿਆ ਮਲਿਕ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਸ ਤੋਂ ਪਹਿਲਾਂ ਪੁਣੇ ਵਿਚ ਖੇਲੋ ਇੰਡੀਆ ਦੇ 2019 ਮੈਚਾਂ ਵਿਚ ਗੋਲਡ ਮੈਡਲ ਜਿੱਤਿਆਅਤੇ ਦਿੱਲੀ ਵਿਚ 17ਵੀਆਂ ਸਕੂਲ ਖੇਡਾਂ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉਨ੍ਹਾਂ ਨੇ ਪਟਨਾ ਵਿਚ ਰਾਸ਼ਟਰੀ ਕੈਡੇਟ ਚੈਂਪੀਅਨਸ਼ਿਪ ਅਤੇ ਰਾਸ਼ਟਰੀ ਸਕੂਲ ਖੇਡਾਂ ਵਿਚ ਕ੍ਰਮਵਾਰ ਦੋ ਗੋਲਡ ਮੈਡਲ ਜਿੱਤੇ ਹਨ ਤੇ ਆਪਣੇ ਕਰੀਅਰ ਵਿਚ ਲੰਬਾ ਪੈਂਡਾ ਤੈਅ ਕਰਨ ਦੀ ਸਮਰੱਥਾ ਦਿਖਾਈ ਹੈ।

Continue Reading

ਖੇਡਾਂ

ਟੋਕੀਓ ਓਲੰਪਿਕ:ਪੀ ਵੀ ਸਿੰਧੂ, ਮੈਰੀ ਕੌਮ ਅਤੇ ਮਣਿਕਾ ਬੱਤਰਾ ਜਿੱਤ ਕੇ ਅਗਲੇ ਰਾਊਂਡ ਵਿੱਚ ਪੁੱਜੀਆਂ

Published

on

Tokyo Olympics

ਅਰਜੁਨ ਤੇ ਅਰਵਿੰਦ ਕਿਸ਼ਤੀ ਦੌੜ ਡਬਲਜ਼ ਦੇ ਸੈਮੀਫਾਈਨਲ ਵਿੱਚ
ਟੋਕੀਓ, 25 ਜੁਲਾਈ, – ਖੇਡਾਂ ਦਾ ਮਹਾ-ਕੁੰਭ ਕਹੇ ਜਾਂਦੇ ਓਲੰਪਿਕ ਦੇ ਤੀਸਰੇ ਦਿਨ ਅੱਜ ਟੋਕੀਓ ਵਿੱਚ ਭਾਰਤ ਦੇ ਖਿਡਾਰੀਆਂ ਦੀਸ਼ੁਰੂਆਤ ਮਿਲੀਜੁਲੀ ਰਹੀ। ਮਹਿਲਾ ਖਿਡਾਰਨਾਂ ਨੇ ਆਮ ਕਰ ਕੇ ਹਸਤੀ ਦਿਖਾਈ, ਪਰ ਮਰਦ ਹਾਕੀ ਦੇ ਮੁਕਾਬਲੇ ਅਤੇ ਕੁਝ ਹੋਰ ਮੁਕਾਬਲਿਆਂ ਵਿੱਚ ਹਾਰ ਵੇਖਣੀ ਪੈ ਗਈ।
ਛੇ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਮੈਰੀ ਕੌਮ ਨੇ ਟੋਕੀਓ ਓਲੰਪਿਕ ਵਿੱਚਅੱਜ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਮਹਿਲਾ ਫਲਾਈਵੇਟ (48-51 ਕਿੱਲੋਗ੍ਰਾਮ) ਵਰਗ ਦੇ ਸ਼ੁਰੂਆਤੀ ਰਾਊਂਡ (32 ਮੁਕਾਬਲਿਆਂ ਦੇ ਦੌਰ) ਵਿੱਚ ਮਿਗੂਏਲਿਨਾ ਹਰਨਾਡੇਜ਼ ਗਾਰਸੀਆ ਨੂੰ 4-1 ਨਾਲ ਹਰਾਇਆ। ਇਸ ਨਾਲ ਉਹ 16 ਮੁਕਾਬਲਿਆਂ ਦੇ ਅਗਲੇ ਦੌਰ ਵਿੱਚਪਹੁੰਚ ਗਈ।ਇਹ ਮੈਚ ਪਹਿਲੇ ਦੋ ਰਾਊਂਡ ਤੋਂ ਬਾਅਦ ਸਕੋਰ 19-19 ਦੇ ਬਰਾਬਰੀ ਉੱਤੇ ਸੀ ਤੇ ਮੈਚ ਕਾਫੀ ਰੋਮਾਂਚਕ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਰਾਊਂਡ 3 ਵਿਚ ਮੈਰੀ ਕੌਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਟੋਕੀਓ ਓਲੰਪਿਕ ਵਿੱਚ ਮਹਿਲਾ ਸਿੰਗਲਜ਼ ਦੇ ਦੂਸਰੇ ਰਾਊਂਡ ਵਿੱਚ ਯੂਕ੍ਰੇਨ ਦੀ ਮਾਰਗੇਰੇਟਾ ਪੈਸੋਤਸਕਾ ਨੂੰ 4-3 ਨਾਲ ਹਰਾ ਦਿੱਤਾ ਹੈ। ਦੋਵਾਂ ਦਾ ਪੂਰਾ ਮੈਚ 57 ਮਿੰਟ ਚੱਲਿਆ। ਇਸ ਜਿੱਤ ਨਾਲ ਮਨਿਕਾ ਬੱਤਰਾ ਇਸ ਖੇਡ ਦੇ ਤੀਸਰੇ ਰਾਊਂਡ ਵਿਚ ਪਹੁੰਚ ਗਈ ਹੈ।
ਬੈਡਮਿੰਟਨ ਵਿੱਚ ਪੀਵੀ ਸਿੰਧੂ ਨੇ ਜਿੱਤ ਨਾਲ ਸ਼ੁਰੂਆਤ ਕੀਤੀ ਅਤੇ ਇਜ਼ਰਾਈਲ ਦੀ ਕੇਸਨੇਨੀਆ ਪੋਲਿਕਾਰਪੋਵਾ ਨੂੰ ਹਰਾਇਆ। ਸ਼ੁਰੂ ਵਿੱਚ ਪੋਲਿਕਾਰਪੋਵਾ ਨੇ 3-1 ਦੀ ਬੜ੍ਹਤ ਲਈ, ਪਰ ਸਿੰਧੂ ਨੇ 5-5 ਨਾਲ ਲਗਾਤਾਰ 12 ਪੁਆਇੰਟ ਜਿੱਤ ਲਏ ਅਤੇ ਇਸ ਗਰੁੱਪ ਮੈਚ ਨੂੰ ਸਿਰਫ਼ 29 ਮਿੰਟਾਂ ਵਿੱਚ 21-7, 21-10 ਨਾਲ ਜਿੱਤ ਲਿਆ।
ਭਾਰਤ ਦੇ ਅਰਜੁਨ ਲਾਲ ਜਾਟ ਤੇ ਅਰਵਿੰਦ ਸਿੰਘ ਨੇ ਅੱਜ ਐਤਵਾਰ ਟੋਕੀਓ ਓਲੰਪਿਕ ਵਿੱਚ ਮਰਦਾਂ ਦੇ ਕਿਸ਼ਤੀ ਦੌੜ ਡਬਲਜ਼ ਮੁਕਾਬਲੇ ਦੇ ਪਹਿਲੇ ਗੇੜ ਵਿਚ ਤੀਜੇ ਸਥਾਨ ਉੱਤੇ ਰਹਿ ਕੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਓਲੰਪਿਕ ਦੇ ਕਿਸ਼ਤੀ ਦੌੜ ਮੁਕਾਬਲੇ ਦੇ ਸੈਮੀਫਾਈਨਲ ਤੱਕ ਪਹੁੰਚੀ ਇਹ ਪਹਿਲੀ ਭਾਰਤੀ ਜੋੜੀ ਹੈ।ਇਸ ਜੋੜੀ ਨੇ 6.51.36 ਦਾ ਸਮਾਂ ਕੱਢਿਆ। ਸੈਮੀਫਾਈਨਲ ਮੁਕਾਬਲੇ 28 ਜੁਲਾਈ ਨੂੰ ਹੋਣਗੇ।
ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਸ਼ੁਰੂਆਤ ਕਰਨ ਵਾਲੀ ਭਾਰਤੀ ਮਰਦ ਹਾਕੀ ਟੀਮ ਨੂੰ ਬੇਜਾਨ ਹਮਲੇ ਅਤੇ ਢਿੱਲੇ ਡਿਫੈਂਸ ਕਾਰਨ ਟੋਕੀਓ ਓਲੰਪਿਕ ਖੇਡਾਂ ਦੇ ਗਰੁੱਪ-ਏ ਦੇ ਦੂਸਰੇ ਮੈਚ ਵਿਚ ਅੱਜ ਐਤਵਾਰ ਏਥੇ ਮਜ਼ਬੂਤ ਆਸਟ੍ਰੇਲੀਆ ਟੀਮ ਦੇ ਹੱਥੋਂ 1-7 ਨਾਲ ਹਾਰ ਝੱਲਣੀ ਪਈ। ਆਸਟ੍ਰੇਲੀਆ ਵੱਲੋਂ ਡੇਨੀਅਲ ਬੀਲ (10ਵੇਂ), ਜੇਰੇਮੀ ਹੇਵਾਰਡ (21ਵੇਂ), ਫਲਿਨ ਓਗਲੀਵੀ (23ਵੇਂ), ਜੋਸ਼ੂਆ ਬੇਲਟਜ (26ਵੇਂ), ਬਲੈਕ ਗੋਵਰਸ (40ਵੇਂ ਤੇ 42ਵੇਂ) ਅਤੇ ਟਿਮ ਬਰਾਂਡ (51ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਆਪਣਾ ਅਗਲਾ ਮੈਚ 27 ਜੁਲਾਈ ਨੂੰ ਸਪੇਨ ਦੇ ਖ਼ਿਲਾਫ਼ ਖੇਡੇਗਾ।

Read More Latest Punjabi News

Continue Reading

ਖੇਡਾਂ

ਟੋਕੀਓ ਓਲੰਪਿਕ:ਭਾਰਤ ਦੀ ਮੀਰਾ ਚਾਨੂ ਨੇ ਵੇਟ ਲਿਫਟਿੰਗ ਦਾ ਸਿਲਵਰ ਮੈਡਲ ਜਿੱਤ ਕੇ ਇਤਹਾਸ ਰਚਿਆ

Published

on

Mira Chanu makes

ਟੋਕੀਓ, 24 ਜੁਲਾਈ, – ਭਾਰਤ ਦੀਵੇਟ ਲਿਫਟਰ ਮੀਰਾਬਾਈ ਚਾਨੂ ਨੇ ਅੱਜ ਟੋਕੀਓ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਹੀ ਚਾਂਦੀ ਦਾ ਤਮਗਾ ਜਿੱਤ ਕੇ ਭਾਰਤੀ ਖੇਡਾਂ ਵਿੱਚ ਨਵਾਂ ਇਤਿਹਾਸ ਰਚਿਆ ਹੈ।
ਵਰਨਣ ਯੋਗ ਹੈ ਕਿ ਮੀਰਾ ਚਾਨੂ ਨੇ ਔਰਤਾਂ ਦੇ 49 ਕਿਲੋਗ੍ਰਾਮ ਵਿੱਚ 202 ਕਿਲੋਗ੍ਰਾਮ (87 ਕਿਲੋਗ੍ਰਾਮ + 115 ਕਿੱਲੋ) ਭਾਰ ਚੁੱਕ ਕੇ ਓਲੰਪਿਕ ਵੇਟ ਲਿਫਟਿੰਗ ਮੁਕਾਬਲੇ ਵਿੱਚ ਭਾਰਤ ਦੀ 21 ਸਾਲਾਂ ਦੀ ਉਡੀਕ ਖਤਮ ਕੀਤੀ ਹੈ।ਪੰਜ ਸਾਲ ਪਹਿਲਾਂ ਰੀਓ ਓਲੰਪਿਕ ਵਿੱਚਪਛੜ ਜਾਣ ਵਾਲੀਚਾਨੂ ਦੀ ਇਸ ਇਤਿਹਾਸਕ ਜਿੱਤ ਦੇ ਨਾਲ ਭਾਰਤ ਤਮਗਾ ਸੂਚੀ ਵਿੱਚਪਹਿਲੇ ਹੀ ਦਿਨ ਦਰਜ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਭਾਰਤੀ ਖਿਡਾਰੀ ਨੇ ਓਲੰਪਿਕ ਮੁਕਾਬਲੇ ਦੇ ਪਹਿਲੇ ਦਿਨ ਕੋਈ ਤਮਗਾ ਜਿੱਤਿਆ ਹੈ।ਚਾਨੂ ਤੋਂ ਪਹਿਲਾਂ ਕਰਣਮ ਮਲੇਸ਼ਵਰੀ ਨੇ ਸਿਡਨੀ ਓਲੰਪਿਕਸ 2000 ਵਿੱਚ ਵੇਟ ਲਿਫਟਿੰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।ਮੈਡਲ ਜਿੱਤਣ ਦੇ ਬਾਅਦ ਚਾਨੂ ਨੇ ਕਿਹਾ ਕਿ ‘ਮੈਂ ਬਹੁਤ ਖੁਸ਼ ਹਾਂ, ਮੈਂ ਪਿਛਲੇ ਪੰਜ ਸਾਲਾਂ ਤੋਂ ਇਸ ਬਾਰੇ ਸੁਫ਼ਨਾ ਵੇਖ ਰਹੀ ਸੀ। ਮੈਂ ਇਸ ਸਮੇਂ ਆਪਣੇ ਆਪ ਉੱਤੇ ਮਾਣ ਮਹਿਸੂਸ ਕਰਦੀ ਹਾਂ। ਮੈਂ ਸੋਨ ਤਮਗੇ ਲਈ ਕੋਸਿ਼ਸ਼ ਕੀਤੀ, ਪਰ ਚਾਂਦੀ ਤਮਗਾ ਵੀ ਮੇਰੇ ਲਈ ਇਕ ਵੱਡੀ ਪ੍ਰਾਪਤੀ ਹੈ।’

Read punjabi Sports News Online

Continue Reading

ਰੁਝਾਨ


Copyright by IK Soch News powered by InstantWebsites.ca