Fearing protests, China reopened Tibet to tourists
Connect with us apnews@iksoch.com

ਅੰਤਰਰਾਸ਼ਟਰੀ

ਪ੍ਰਦਰਸ਼ਨਾਂ ਦੇ ਡਰ ਤੋਂ ਚੀਨ ਨੇ ਸੈਲਾਨੀਆਂ ਲਈ ਤਿੱਬਤ ਨੂੰ ਫਿਰ ਖੋਲ੍ਹਿਆ

Published

on

china tibat

ਤਾਈਪੇ, 5 ਦਸੰਬਰ – ਚੀਨ ਨੇ ਕੋਰੋਨਾ ਵਾਇਰਸ ਦੇ ਬਾਵਜੂਦ ਮਾਰਚ ਵਿੱਚ ਸੈਲਾਨੀਆਂ ਲਈ ਤਿੱਬਤ ਨੂੰ ਖੋਲ੍ਹ ਦਿੱਤਾ ਸੀ ਅਤੇ ਖੇਤਰੀ ਸੈਰ ਸਪਾਟਾ ਆਰਥਿਕਤਾ ਦੇ ਤੇਜ਼ੀ ਨਾਲ ਵਾਧੇ ਦਾ ਦਾਅਵਾ ਕੀਤਾ ਸੀ।
ਦਿ ਤਾਈਵਾਨ ਟਾਈਮਸ ਨੇ ਕਿਹਾ ਕਿ 9 ਅਕਤੂਬਰ ਨੂੰ 1.88 ਮਿਲੀਅਨ ਘਰੇਲੂ ਅਤੇ ਵਿਰੇਸ਼ੀ ਸੈਲਾਨੀ ਆਏ ਸਨ। ਅਖਬਾਰ ਦੇ ਮੁਤਾਬਕ ਚੀਨ ਵੱਲੋਂ ਇਸ ਖੇਤਰ ਨੂੰ ਸੈਰ-ਸਪਾਟੇ ਲਈ ਫਿਰ ਤੋਂ ਖੋਲ੍ਹਣ ਲਈ ਤੇਜ਼ੀ ਦਿਖਾਉਣ ਦੇ ਪਿੱਛੇ ਕਈ ਕਾਰਨ ਹਨ। ਇਨ੍ਹਾਂਵਿੱਚੋਂ ਮੁੱਖ ਕਾਰਨ ਇਸ ਖੇਤਰ ਉੱਤੇ ਵੱਧਦੀ ਅਸਥਿਰਤਾ ਹੇਠ ਸੁਰੱਖਿਆ ਚਿੰਤਾਵਾਂ ਹਨ। ਚੀਨ ਨੂੰ ਡਰ ਸੀ ਕਿ ਲਾਕਡਾਊਨ ਜਾਰੀ ਰੱਖਣ ਨਾਲ ਤਿੱਬਤ ਵਿੱਚ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ। ਚੀਨੀ ਸਰਕਾਰ ਨੇ ਜ਼ਿਆਦਾਤਰ ਤਿੱਬਤ ਵਿੱਚ ਆਪਣੀਆਂ ਦਮਨਕਾਰੀ ਨੀਤੀਆਂ ਦੇ ਬਚਾਅ ਲਈ ਖੇਤਰ ਦੇ ਆਰਥਿਕ ਵਿਕਾਸ ਦੇ ਬਹਾਨੇ ਦੀ ਵਰਤੋਂ ਕੀਤੀ ਹੈ। ਹਿਊਮਨ ਡਿਵੈਲਪਮੈਂਟ ਰਿਪੋਰਟ ਮੁਤਾਬਕ ਚੀਨ ਵਿੱਚ ਇਹ ਸਭ ਤੋਂ ਘੱਟ ਵਿਕਸਤ ਖੇਤਰ ਹੈ। ਉਧਰ ਤਿੱਬਤ ਵਿੱਚ ਜਿਵੇਂ-ਜਿਵੇਂ ਚੀਨ ਸਰਕਾਰ ਦਾ ਸ਼ਿਕੰਜਾ ਸਖ਼ਤ ਹੁੰਦਾ ਜਾ ਰਿਹਾ ਹੈ, ਓਥੇ ਸੋਸ਼ਲ ਮੀਡੀਆ ਵੀ ਤੇਜ਼ੀ ਨਾਲ ਜ਼ੋਰ ਫੜਦਾ ਦਿਖਾਈ ਦੇ ਰਿਹਾ ਹੈ, ਜੋ ਚੀਨ ਲਈ ਚਿੰਤਾ ਦਾ ਸਬੱਬ ਹੋ ਸਕਦਾ ਹੈ। ਸਥਾਨਕ ਮੀਡੀਆ ਲਗਾਤਾਰ ਚੀਨ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਪ੍ਰਸਾਰਿਤ ਕਰ ਰਿਹਾ ਹੈ। ਸਥਾਨਕ ਮੀਡੀਆ ਦੇ ਉਭਰਨ ਨਾਲ ਇੱਥੋਂ ਦੇ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਦਾ ਵੀ ਇੱਕ ਅਹਿਮ ਜਰੀਆ ਮਿਲ ਗਿਆ ਹੈ।

Click Here To Read Punjabi newspaper

ਅੰਤਰਰਾਸ਼ਟਰੀ

ਚੀਨ ਦੀ ਖਾਣ `ਚ ਫਸੇ ਹੋਏ 11 ਮਜ਼ਦੂਰ ਜ਼ਿੰਦਾ ਮਿਲੇ

Published

on

ਬੀਜਿੰਗ, 25 ਜਨਵਰੀ – ਚੀਨ ਵਿੱਚ ਸੋਨੇ ਦੀ ਖਾਣ ਵਿੱਚ ਧਮਾਕੇ ਪਿੱਛੋਂ ਉਸ ਵਿੱਚ ਫਸੇ 22 ਮਜ਼ਦੂਰਾਂ ਵਿੱਚੋਂ 11 ਮਜ਼ਦੂਰਾਂ ਨੂੰ 14 ਦਿਨਾਂ ਦੇ ਰਾਹਤ ਕੰਮਾਂ ਪਿੱਛੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਕੱਢੇ ਗਏ ਮਜ਼ਦੂਰ ਬਹੁਤ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੂੰ ਕੰਬਲਾਂ ਵਿੱਚ ਲਪੇਟ ਕੇ ਹਸਪਤਾਲ ਭੇਜਿਆ ਗਿਆ। ਇਸ ਤੋਂ ਪਹਿਲੇ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਸੀ। ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਸੀ।
ਬੀਤੀ 10 ਜਨਵਰੀ ਨੂੰ ਹੋਏ ਹਾਦਸੇ ਵਿੱਚ ਜ਼ਮੀਨ ਦੇ 600 ਮੀਟਰ ਹੇਠਾਂ ਧਮਾਕੇ ਪਿੱਛੋਂ 22 ਮਜ਼ਦੂਰ ਫਸ ਗਏ ਸਨ। ਅਧਿਕਾਰੀਆਂ ਦੇ ਅਨੁਸਾਰ ਖਾਣ ਵਿੱਚ ਰਾਹਤ ਕਾਰਜ ਅਤੇ ਬੰਦ ਹੋਏ ਹਿੱਸਿਆਂ ਨੂੰ ਖੋਲ੍ਹਣ ਵਿੱਚ ਦੋ ਹਫਤੇ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਰਾਹਤ ਟੀਮ ਨੇ ਸੋਨੇ ਦੀ ਖਾਣ ਵਿੱਚ ਡਰਿਲ ਕਰ ਕੇ ਉਸ ਅੰਦਰ ਫਸੇ ਮਜ਼ਦੂਰਾਂ ਨੂੰ ਖਾਣਾ ਪਹੁੰਚਾਇਆ ਸੀ ਤਾਂ ਕਿ ਰਾਹਤ ਪੁੱਜਣ ਤੱਕ ਉਹ ਜ਼ਿੰਦਾ ਰਹਿ ਸਕਣ। ਚੀਨ ਵਿੱਚ ਖਾਣਾਂ ਵਿੱਚ ਕੰਮ ਕਰਦੇ ਸਮੇਂ ਹਾਦਸਿਆਂ ਕਾਰਨ ਹਰ ਸਾਲ ਸੈਂਕੜੇ ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ।

Continue Reading

ਅੰਤਰਰਾਸ਼ਟਰੀ

ਯੂ ਐੱਨ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਪਾਕਿ ਹਵਾਈ ਜਹਾਜ਼ਾਂ `ਚ ਯਾਤਰਾ ਨਾ ਕਰਨ ਦੀ ਸਲਾਹ

Published

on

un

ਜੇਨੇਵਾ, 25 ਜਨਵਰੀ – ਯੂ ਐੱਨ ਓ ਨੇ ਆਪਣੇ ਮੁਲਾਜ਼ਮਾਂ ਨੂੰ ਪਾਕਿਸਤਾਨੀ ਏਅਰਲਾਈਨਸ ਦੇ ਹਵਾਈ ਜਹਾਜ਼ਾਂ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਵਿੱਚ ਸ਼ੱਕੀ ਲਾਇਸੈਂਸ ਵਾਲੇ ਪਾਇਲਟਾਂ ਵੱਲੋਂ ਜਹਾਜ਼ ਉਡਾਉਣ ਦੀਆਂ ਖ਼ਬਰਾਂ ਆਉਣ ਤੋਂ ਕੁਝ ਮਹੀਨਿਆਂ ਬਾਅਦ ਯੂ ਐੱਨ ਓ ਨੇ ਇਹ ਫੈਸਲਾ ਲਿਆ ਹੈ।
ਅਸਲ ਵਿੱਚ ਯੂ ਐੱਨ ਓ ਸੁਰੱਖਿਆ ਪ੍ਰਬੰਧਕੀਸਿਸਟਮ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਇਹ ਕਿਹਾ ਗਿਆ ਹੈ ਕਿ ਪਾਕਿਸਤਾਨ ਵਿੱਚ ਸ਼ੱਕੀ ਲਾਇਸੈਂਸਾਂ ਦੀ ਜਾਂਚ ਹੋਣ ਨੂੰ ਦੇਖਦੇ ਹੋਏ ਪਾਕਿਸਤਾਨ ਵਿੱਚ ਰਜਿਸਟਰਡ ਹਵਾਈ ਜਹਾਜ਼ ਆਪਰੇਟਰਾਂ ਦੀ ਸੇਵਾ ਬਾਰੇ ਸੁਚੇਤ ਰਹਿਣ ਦੀ ਲੋਵ ਹੈ। ਯੂ ਐੱਨ ਓ ਨੇ ਵਿਸ਼ਵ ਸਿਹਤ ਸੰਗਠਨ, ਯੂ ਐੱਨ ਓ ਰਿਫਿਊਜ਼ੀ ਹਾਈ ਕਮਿਸ਼ਨ, ਯੂ ਐੱਨ ਓ ਵਿਕਾਸ ਪ੍ਰੋਗਰਾਮ, ਖੁਰਾਕ ਅਤੇ ਖੇਤੀਬਾੜੀ ਸੰਗਠਨ ਸਣੇ ਕਈ ਹੋਰ ਏਜੰਸੀਆਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀਹੈ। ਯੂ ਐੱਨ ਓ ਦੀ ਇਸ ਐਡਵਾਈਜ਼ਰੀ ਤੋਂ ਬਾਅਦ ਪਾਕਿਸਤਾਨ ਵਿੱਚ ਕੰਮ ਕਰਦੇ ਇਸ ਦੇ ਕਰਮਚਾਰੀ ਪਾਕਿਸਤਾਨੀ ਏਅਰਲਾਈਨਸ ਰਾਹੀਂ ਪਾਕਿਸਤਾਨ ਦੇ ਅੰਦਰ ਜਾਂ ਬਾਹਰ ਯਾਤਰਾ ਨਹੀਂ ਕਰਨਗੇ। ਪਿਛਲੇ ਸਾਲ ਦਸੰਬਰ ਵਿੱਚ ਯੂਰਪੀਨ ਯੂਨੀਅਨ ਏਵੀਏਸ਼ਨ ਸੁਰੱਖਿਆ ਏਜੰਸੀ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨਸ (ਪੀ ਆਈ ਏ) ਉੱਤੇ ਤਿੰਨ ਮਹੀਨੇ ਦੀ ਪਾਬੰਦੀ ਲਾਈ ਸੀ। ਯੂਰਪੀਨ ਯੂਨੀਅਨ ਅਤੇ ਬ੍ਰਿਟੇਨ ਵੱਲੋਂ ਉਡਾਣਾਂ ਰੱਦ ਕੀਤੇ ਜਾਣ ਕਾਰਨ ਪੀ ਆਈ ਏ ਨੂੰ ਕਈ ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।

Continue Reading

ਅੰਤਰਰਾਸ਼ਟਰੀ

ਰੂਸ ਵਿੱਚ ਨਵਲਨੀ ਦੀ ਰਿਹਾਈ ਲਈ ਸਮਰਥਕਾਂ ਅਤੇ ਪੁਲਸ ਵਿਚਾਲੇ ਝੜਪ

Published

on

ਮਾਸਕੋ, 25 ਜਨਵਰੀ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੈਕਸੇਈ ਨਵਲਨੀ ਦੇ ਸਮਰਥਕਾਂ ਦੀ ਪੁਲਸ ਨਾਲ ਹਿੰਸਕ ਝੜਪ ਹੋ ਗਈ। ਦੁਨੀਆ ਭਰ ਵਿੱਚ ਨਵਲਨੀ ਦੀ ਗ਼੍ਰਿਫ਼ਤਾਰੀ ਦੇ ਨਾਲ ਵਿਖਾਵਾ ਕਰਨ ਵਾਲਿਆਂ ਦੇ ਖ਼ਿਲਾਫ਼ ਹਿੰਸਾ ਦੀ ਆਲੋਚਨਾ ਕੀਤੀ ਗਈ ਹੈ।
ਵਲਾਦੀਮੀਰ ਪੁਤਿਨ ਦੀ ਸਰਕਾਰ ਦੇ ਖ਼ਿਲਾਫ਼ ਲੱਗਭਗ 70 ਸ਼ਹਿਰਾਂ ਵਿੱਚ ਵਿਖਾਵੇ ਹੋਣ ਤੋਂ ਬਾਅਦ ਘੱਟੋ-ਘੱਟ 3400 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚ ਨਵਲਨੀ ਦੀ ਪਤਨੀ ਯੂਲੀਆ ਨਵਲਨਯਾ ਵੀ ਸ਼ਾਮਲ ਹੈ। ਹਿੰਸਕ ਵਿਖਾਵਿਆਂ ਕਾਰਨ ਅਮਰੀਕਾ ਅਤੇ ਰੂਸ ਵਿਚਾਲੇ ਕੌੜ ਇੱਕ ਵਾਰ ਫਿਰ ਵਧ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਅੰਬੈਸੀ ਨੂੰ ਕਸੂਰਵਾਰ ਦੱਸ ਕੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਵਿਰੋਧੀ ਪਾਰਟੀਆਂ ਦੇ ਵਿਖਾਵਿਆਂ ਵਿੱਚ ਅਮਰੀਕਾ ਦਖਲ ਦੇ ਰਿਹਾ ਹੈ। ਪੁਲਸ ਨੇ -51 ਡਿਗਰੀ ਤਾਪਮਾਨ ਚ ਵਿਖਾਵਾ ਕਰਦੇ ਲੋਕਾਂ ਨੂੰ ਬੱਸਾਂ ਅਤੇ ਟਰੱਕਾਂ ਵਿੱਚ ਖਿੱਚ ਕੇ ਬਿਠਾਇਆ, ਕੁਝ ਲੋਕਾਂ ਨੂੰ ਪੁਲਸ ਦੇ ਡੰਡਿਆਂ ਨਾਲ ਕੁੱਟਿਆ ਵੀ। ਵਿਖਾਵਾ ਕਰਦੇਲੋਕਾਂ ਨੂੰ ਪ੍ਰਸ਼ਾਸਨ ਨੇ ਮਾਸਕੋ ਦੇ ਪੁਸ਼ਕਿਨ ਸੁਕੇਅਰ ਤੋਂ ਬਾਹਰ ਕਰ ਦਿਤਾ ਪਰ ਅੱਧਾ ਮੀਲ ਦੂਰੀਤੇ ਉਹ ਇਕੱਠੇ ਹੋ ਗਏ। ਇਨ੍ਹਾਂ ਵਿੱਚੋਂ ਕਈਆਂ ਨੇ ਪੁਲਸ `ਤੇ ਬਰਫ ਦੇ ਗੋਲੇ ਵੀ ਸੁੱਟੇ।

Continue Reading

ਰੁਝਾਨ


Copyright by IK Soch News powered by InstantWebsites.ca