Farmers' organizations told people: No harm to mobile towers
Connect with us apnews@iksoch.com

ਕਿਸਾਨ ਜਥੇਬੰਦੀਆਂ ਨੇ ਲੋਕਾਂ ਨੂੰ ਕਿਹਾ: ਮੋਬਾਈਲ ਟਾਵਰਾਂ ਨੂੰ ਕੋਈ ਨੁਕਸਾਨ ਨਹੀਂ ਪੁਚਾਉਣਾ

Published

on

ਨਵੀਂ ਦਿੱਲੀ, 27 ਦਸੰਬਰ, -ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਕਾਰਨ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਪਿਛਲੇ ਦਿਨੀਂ ਇੱਕ ਖਾਸ ਕੰਪਨੀ ਦੇ ਮੋਬਾਈਲ ਟਾਵਰਾਂ ਨੂੰ ਬੰਦ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਸੀ, ਜਿਸ ਦੇ ਅਸਰ ਬਾਰੇ ਪਤਾ ਲੱਗਣ ਉੱਤੇ ਅੱਜ ਐਤਵਾਰ ਨੂੰ 32 ਕਿਸਾਨ ਜਥੇਬੰਦੀਆਂ ਨੇ ਇਹ ਆਦੇਸ਼ ਕਰ ਦਿੱਤੇ ਹਨ ਕਿ ਕਿਸੇ ਵੀ ਕੰਪਨੀ ਦੇ ਮੋਬਾਈਲ ਟਾਵਰਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ।
ਇਸ ਸੰਬੰਧ ਵਿੱਚ ਮਲਕੀਤ ਸਿੰਘ ਮਹਿਲਕਲਾਂ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਵਿਸ਼ੇਸ਼ ਸੱਦਾ ਦੇਂਦਿਆਂਪੰਜਾਬ ਦੇ ਕਿਸਾਨਾਂ ਨੂੰ ਮੋਬਾਈਲ ਟਾਵਰਾਂ ਨੂੰ ਬੰਦ ਕਰਾਉਣ ਦੀ ਮੁਹਿੰਮ ਰੋਕਣ ਦੀ ਅਪੀਲ ਕੀਤੀ ਹੈ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਉਪ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵੀ ਪੰਜਾਬ ਵਾਸੀਆਂ ਨੂੰ ਕਿਹਾ ਹੈ ਕਿ ਮੋਬਾਈਲ ਟਾਵਰ ਦੀ ਬਿਜਲੀ ਨਾ ਕੱਟਣ ਤੇ ਕੋਈ ਨੁਕਸਾਨ ਨਾ ਕਰਨ। ਉਨ੍ਹਾਂ ਕਿਹਾ ਕਿ ਸਾਡਾ ਰੋਸ ਪ੍ਰਦਰਸ਼ਨ ਸ਼ਾਂਤਮਈ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਹੈ ਕਿ “ਕਿਸੇ ਮੋਬਾਈਲ ਟਾਵਰ ਦਾ ਨੁਕਸਾਨ ਨਾ ਕੀਤਾ ਜਾਵੇ, ਉਨ੍ਹਾਂ ਦੀ ਬਿਜਲੀ ਬੰਦ ਕਰਨ ਜਾਂ ਕੇਬਲ ਕੱਟਣ ਦੀ ਕਾਲ ਕੁੰਡਲੀ ਬਾਰਡਰ ਤੋਂ ਨਹੀਂ ਸੀ ਦਿੱਤੀ । ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਆਗੂਆਂ ਨੇ ਕਿਹਾ ਹੈ ਕਿ ਟਾਵਰਾਂ ਦਾ ਨੁਕਸਾਨ ਕਰੋ ਤੇ ਕੇਬਲ ਨੂੰ ਕੱਟ ਦਿਓ। ਉਨ੍ਹਾਂ ਕਿਹਾ ਕਿ ‘ਸਿਰਫ ਉਨ੍ਹਾਂ ਆਦੇਸ਼ਾਂ ਦਾ ਪਾਲਣ ਕਰੋ, ਜੋ ਕੁੰਡਲੀ ਬਾਰਡਰ ਤੋਂ ਦਿੱਤੇ ਹੁੰਦੇ ਹਨ। ਕੁਝ ਸ਼ਰਾਰਤੀ ਤੱਤਾਂ ਨੇ ਸੋਸ਼ਲ ਮੀਡਿਆ ਉੱਤੇ ਆਪਣੇ ਆਪ ਏਦਾਂ ਦੇ ਸੁਨੇਹੇ ਪਾ ਦਿੱਤੇ ਹਨ ਤੇ ਲੋਕ ਇਸਦੀ ਨਕਲ ਕਰਣ ਲੱਗ ਪਏ ਹਨ।’
ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੁੰਨੀ ਨੇ ਕਿਹਾ ਕਿ “ਇਹ ਸਾਡੇ ਸੰਘਰਸ਼ ਨੂੰ ਬਦਨਾਮ ਕਰਨ ਅਤੇ ਬੰਦ ਕਰਨ ਦਾ ਕੰਮ ਕਰੇਗਾ। ਸਾਡੇ ਅੰਦੋਲਨ ਤੋਂ ਕਿਸੇ ਨੂੰ ਔਖ ਨਹੀਂ ਹੋਣੀ ਚਾਹੀਦੀ, ਸਿਰਫ ਸ਼ਾਂਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ। ਸਾਨੂੰ ਸਭ ਮੁਸ਼ਕਲਾਂ ਦਾ ਸਾਹਮਣਾ ਕਰਣਾ ਚਾਹੀਦਾ ਹੈ, ਤਦੇ ਸਾਡਾ ਅੰਦੋਲਨ ਸਫਲ ਹੋਵੇਗਾ। ਜੇਹੰਗਾਮਾ ਅਤੇ ਭੰਨਤੋੜ ਕਰਦੇ ਹਾਂ ਤਾਂ ਸਾਡਾ ਨਿਸ਼ਾਨਾ ਅਤੇ ਅੰਦੋਲਨ ਕਮਜ਼ੋਰ ਹੋ ਜਾਵੇਗਾ ਅਤੇ ਟੁੱਟ ਜਾਵੇਗਾ।”
ਵਰਨਣ ਯੋਗ ਹੈ ਕਿ ਕੁਝ ਕਿਸਾਨ ਗਰੁੱਪਾਂ ਵੱਲੋਂ ਪੰਜਾਬ ਵਿੱਚ ਜੀਓ ਦੇ ਟਾਵਰਬੰਦ ਕਰਨ ਦੇ ਕਾਰਨ ਘਰਾਂ ਵਿੱਚੋਂ ਆਨਲਾਈਨ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀ, ਘਰਾਂ ਤੋਂ ਕੰਮ ਕਰਦੇ ਪ੍ਰੋਫੇਸ਼ਨਲ, ਡਾਕਟਰ, ਆਨਲਾਈਨ ਮੈਡੀਕਲ ਕੰਸਲਟੇਸ਼ਨ ਤੇ ਐਮਰਜੈਂਸੀ ਹੈਲਪਲਾਈਨ ਨੰਬਰ ਦੀ ਵਰਤੋਂ ਕਰਦੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਇਹੀ ਨਹੀਂ, ਵੱਖ-ਵੱਖ ਆਈ ਟੀ ਅਤੇ ਸਾਫਟਵੇਅਰ ਪ੍ਰੋਫੈਸ਼ਨਲ, ਅਦਾਲਤਾਂ, ਸਰਕਾਰੀ ਤੇ ਨਿਜੀ ਦਫਤਰਾਂ, ਵਪਾਰ ਅਤੇ ਐਮਰਜੈਂਸੀ ਅਤੇ ਜੀਵਨ ਰੱਖਿਅਕ ਸੇਵਾਵਾਂ ਦਾ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਇਸ ਨੈੱਟਵਰਕ ਉੱਤੇ ਨਿਰਭਰ ਹਨ ਅਤੇ ਉਨ੍ਹਾਂ ਵਿੱਚੋਂ ਕਾਫ਼ੀ ਲੋਕ ਕਨੈਕਟਿਵਿਟੀ ਰੁਕ ਜਾਣ ਕਾਰਨ ਤੰਗ ਹੋ ਰਹੇ ਹਨ।

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਦੇ ਸ਼ਾਹੀ ਮੈਂਬਰ ਪਾਕਿਸਤਾਨ ਵਿੱਚ ਹੌਬਾਰਾ ਦਾ ਸ਼ਿਕਾਰ ਕਰਨਗੇ

Published

on

ਇਸਲਾਮਾਬਾਦ, 22 ਜਨਵਰੀ – ਖੁਸ਼ਾਮਦ ਅਤੇ ਖਿਦਮਤ ਦੇ ਨਾਲ ਆਰਥਿਕ ਲਾਭ ਕਮਾਉਣ ਦੇ ਉਦੇਸ਼ ਨਾਲ ਪਾਕਿਸਤਾਨ ਦੀ ਸਰਕਾਰ ਬਹਿਰੀਨ ਦੇ ਸ਼ਾਹੀ ਪਰਵਾਰ ਦੀ ਬਲੋਚਿਸਤਾਨ ਯਾਤਰਾ ਲਈ ਤਿਆਰੀ ਕਰ ਰਹੀ ਹੈ। ਸ਼ਾਹੀ ਪਰਵਾਰ ਇੱਥੇ ਖਤਮ ਹੋ ਰਹੇ ਹੌਬਾਰਾ ਬਸਟਰਡ ਦੇ ਸ਼ਿਕਾਰ ਲਈ 22 ਜਨਵਰੀ ਤੋਂ 24 ਜਨਵਰੀ ਤੱਕ ਰਹੇਗਾ। ਸ਼ਾਹੀ ਪਰਵਾਰ ਤੋਂ ਆਉਣ ਵਾਲਿਆਂ ਵਿੱਚ ਬਹਿਰੀਨ ਦੇ ਰਾਜਾ ਹਮਦ-ਬਿਨ-ਈਸਾ-ਬਿਨ-ਸਲਮਾਨ-ਅਲ ਖਲੀਫਾ ਅਤੇ ਆਬੂਧਾਬੀ ਦੇ ਕਰਾਊਨ ਪ੍ਰਿੰਸ ਮੁਹੰਮਦ-ਬਿਨ-ਜ਼ਾਇਦ-ਅਲ-ਰਹਿਮਾਨ ਹਨ। ਇਹ ਨਿੱਜੀ ਯਾਤਰਾ ਹੋਵੇਗੀ।
ਹੌਬਾਰਾ ਬਸਟਰਡ ਅੰਤਰਰਾਸ਼ਟਰੀ ਪੱਧਰ ਉੱਤੇ ਅਲੋਪ ਹੋ ਰਹੇ ਪੰਛੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਹਨ। ਇਸ ਦਾ ਸ਼ਿਕਾਰ ਕਰਨ ਦੀ ਪਾਕਿਸਤਾਨ ਵਿੱਚ ਕਿਸੇ ਨੂੰ ਇਜਾਜ਼ਤ ਨਹੀਂ। ਪਾਕਿਸਤਾਨ ਨੇ ਖਾੜੀ ਦੇਸ਼ਾਂ ਦੇ ਖਾਸ ਲੋਕਾਂ ਲਈ ਇਨ੍ਹਾਂ ਦੇ ਸ਼ਿਕਾਰ ਦਾ ਸਪੈਸ਼ਲ ਪਰਮਿਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ 10 ਸਾਲਾ ਬੱਚੇ ਅਹਿਮਦ ਹਸਨ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਫਾਲਕਨ ਪੰਛੀ ਦੇ ਸ਼ਿਕਾਰ `ਤੇ ਵੀ ਪਾਬੰਦੀ ਲਈ ਪਟੀਸ਼ਨ ਦਾਇਰ ਕੀਤੀ ਸੀ। ਪਾਕਿਸਤਾਨ ਵਿੱਚ ਸ਼ਿਕਾਰ ਦੇ ਕਾਨੂੰਨ ਦਾ ਵਜੂਦ ਨਹੀਂ ਹੈ। ਹਾਲਾਤ ਇਹ ਹਨ ਕਿ ਮਾਰਖੋਰੀ ਘੁਮਾਉਦਾਰ ਸਿੰਙਾਂ ਵਾਲੀ ਬੱਕਰੀ ਦਾ ਸ਼ਿਕਾਰ ਵੀ ਮੋਟਾ ਧਨ ਲੈ ਕੇ ਕਰਾਇਆ ਜਾਂਦਾ ਹੈ, ਜਦ ਕਿ ਇਹ ਪਾਕਿਸਤਾਨ ਦਾ ਰਾਸ਼ਟਰੀ ਜਾਨਵਰ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਹਰ ਸਾਲ ਖਾੜੀ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ ਹੌਬਾਰਾ ਬਸਟਰਡ ਦੇ ਸ਼ਿਕਾਰ ਦੀ ਇਜਾਜ਼ਤ ਦਿੰਦਾ ਹੈ। ਇਸ ਵਾਰ ਉਸ ਨੇ ਬਹਿਰੀਨ ਅਤੇ ਹੋਰ ਦੇਸ਼ਾਂ ਦੇ ਸ਼ਾਹੀ ਲੋਕਾਂ ਨੂੰ 100-100 ਹੌਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਹੌਬਾਰਾ ਬਸਟਰਡ ਨੂੰ ਭਾਰਤ ਵਿੱਚ ਸੋਨ ਚਿੜੀਆ ਅਤੇ ਪਾਕਿਸਤਾਨ ਵਿੱਚ ਤਲੋਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

Continue Reading

ਬਾਇਡੇਨ ਦਾ ਭਾਸ਼ਣ ਤੇਲੰਗਾਨਾ ਮੂਲ ਦੇ ਵਿਅਕਤੀ ਨੇ ਲਿਖਿਆ ਸੀ

Published

on

biden

ਵਾਸ਼ਿੰਗਟਨ, 22 ਜਨਵਰੀ – ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਸਮਾਗਮ ਮਗਰੋਂ ਜੋਅ ਬਾਇਡੇਨ ਨੇ ਆਪਣੇ ਦਮਦਾਰ ਭਾਸ਼ਣ ਵਿੱਚ ਚੁਣੌਤੀ ਭਰੇ ਸਮੇਂ ਚ ਲੋਕਤੰਤਰ, ਏਕਤਾ ਅਤੇ ਉਮੀਦ ਦੇ ਮਹੱਤਵਤੇ ਜ਼ੋਰ ਦਿੱਤਾ। ਉਨ੍ਹਾਂ ਦਾ ਇਹ ਭਾਸ਼ਣ ਤੇਲੰਗਾਨਾ ਨਾਲ ਸਬੰਧ ਰੱਖਣ ਵਾਲੇ ਭਾਰਤੀ-ਅਮਰੀਕੀ ਵਿਨੈ ਰੈਡੀ ਨੇ ਲਿਖਿਆ ਸੀ, ਜਿਸ ਦੀ ਅਮਰੀਕਾ ਵਿੱਚ ਕਾਫੀ ਸ਼ਲਾਘਾ ਹੋ ਰਹੀ ਹੈ।
ਵਿਨੈ ਰੈਡੀ ਨੇ ਜੋਅ ਬਾਇਡੇਨ ਦੇ ਪਹਿਲੇ ਭਾਸ਼ਣ ਵਿੱਚ ਉਨ੍ਹਾਂ (ਬਾਇਡੇਨ) ਦੇ ਪ੍ਰਸ਼ਾਸਨ ਦੇ ਟੀਚਿਆਂ ਨੂੰ ਮਹੱਤਵ ਦਿਤਾ ਅਤੇ ਰਾਸ਼ਟਰੀ ਰਾਜਨੀਤੀ ਚ ਮੌਜੂਦਾ ਸੰਕਟ ਨੂੰ ਦੂਰ ਕਰਨਤੇ ਜ਼ੋਰ ਦਿੱਤਾ। ਭਾਸ਼ਣ ਵਿੱਚ ਰੈਡੀ ਦੇ ਪ੍ਰੇਰਕ ਸ਼ਬਦਾਂ ਕਾਰਨ ਉਸ ਦੀ ਸ਼ਲਾਘਾ ਹੋ ਰਹੀ ਹੈ। ਰਾਸ਼ਟਰਪਤੀ ਦੇ ਕਾਰਜ ਕਾਲ ਬਾਰੇ ਇਤਿਹਾਸ ਲਿਖਣ ਵਾਲੇ ਮਾਈਕਲ ਬੇਸ਼ਲੋਸ ਨੇ ਇੱਕ ਟਵੀਟ ਵਿੱਚ ਬਾਇਡੇਨ ਦੇ ਭਾਸ਼ਣ ਨੂੰ ਨਿਮਰਤਾ ਅਤੇ ਪ੍ਰੇਰਨਾ ਵਾਲਾ ਦੱਸਿਆ ਤੇ ਹੋਰ ਮਾਹਰਾਂ ਤੇ ਮੀਡੀਆ ਸਕ੍ਰਿਪਟ ਰਾਈਟਰਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਭਾਸ਼ਣ ਵਿੱਚ ਉਹੀ ਕੁਝ ਕਿਹਾ, ਜਿਸ ਦੀ ਜ਼ਰੂਰਤ ਸੀ। ਰੈਡੀ ਦਾ ਓਹਾਈਓ ਦੇ ਡੇਯਟਨ ਵਿੱਚ ਪਾਲਣ ਪੋਸ਼ਣ ਹੋਇਆ ਹੈ। ਉਹ ਨਿਊ ਯਾਰਕ `ਚ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਰਹਿੰਦੇ ਹਨ।

Continue Reading

ਖੇਡਾਂ

ਭਾਰਤ ਦੇ ਨਿਹਾਲ ਨੂੰ ਸਭ ਤੋਂ ਬਿਹਤਰੀਨ ਸ਼ਤਰੰਜ ਮੈਚ ਦਾ ਐਵਾਰਡ ਮਿਲਿਆ

Published

on

nehal

ਮਾਸਕੋ, 22 ਜਨਵਰੀ – ਵਿਸ਼ਵ ਸ਼ਤਰੰਜ ਫੈਡਰੇਸ਼ਨ ਨੇ ਇਸ ਸਾਲ ਦੀ ਗਜ਼ਬ ਦੀ ਫਾਰਮ ਤੇ ਸਰਵਸ੍ਰੇਸ਼ਠ ਖੇਡ ਐਵਾਰਡ ਲਈ ਭਾਰਤੀ ਨੌਜਵਾਨ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੂੰ ਚੁਣਿਆ ਹੈ।
ਨਿਹਾਲ ਨੇ ਪਿਛਲੇ ਸਾਲ ਹੋਈ ਵਿਸ਼ਵ ਯੂਥ ਚੈਂਪੀਅਨਸ਼ਿਪ ਵਿੱਚ 21 ਦਸੰਬਰ 2020 ਨੂੰ ਇਟਲੀ ਦੇ ਸੋਨਿਕ ਫਰਾਂਸਿਸਕੋ ਵਿਰੁੱਧ ਦੋ ਘੋੜਿਆਂ ਦੀ ਕੁਰਬਾਨੀ ਦਿੰਦੇ ਹੋਏ ਇੱਕ ਬੇਹੱਦ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਅਤੇ ਉਸ ਦੀ ਉਸ ਖੇਡ ਦੀ ਚਰਚਾ ਅਤੇ ਸ਼ਲਾਘਾ ਦੁਨੀਆ ਦੇ ਵੱਡੇ-ਵੱਡੇ ਧਾਕੜ ਖਿਡਾਰੀਆਂ ਨੇ ਕੀਤੀ ਸੀ। ਉਸ ਮੈਚ ਨੂੰ ਪਿਛਲੇ ਸਾਲ ਦਾ ਸਭ ਤੋਂ ਬਿਹਤਰੀਨ ਮੈਚ ਮੰਨਿਆ ਗਿਆ ਹੈ। ਵਿਸ਼ਵ ਚੈੱਸ ਫੈਡਰੇਸ਼ਨ (ਫਿਡੇ) ਦੀ ਫੈਸਲਾ ਕਮੇਟੀ ਦੇ9 ਵਿੱਚੋਂ ਪੰਜ ਮੈਂਬਰਾਂ ਨੇ ਨਿਹਾਲ ਨੂੰ ਚੁਣਿਆ। ਇੰਗਲੈਂਡ ਦੇ ਡੇਨੀਅਲ ਕਿੰਗ, ਅਮਰੀਕਾ ਦੇ ਲੇਵੀ ਰੋਜਮਨ ਤੇ ਭਾਰਤ ਦੇ ਸਾਗਰ ਸ਼ਾਹ, ਲਗਜ਼ਮਬਰਗ ਦੀ ਫਿਓਨਾ ਐਂਟੋਨੀ ਤੇ ਗ੍ਰੀਸ ਤੇ ਸੋਲੀਡਿਸ ਗੇਓਰਜੀਅਸ ਨੇ ਉਸ ਨੂੰ ਆਪਣੀ ਵੋਟ ਦਿੱਤੀ ਤੇ ਇਸ ਨਾਲ ਇਹ ਐਵਾਰਡ ਜਿੱਤਣ ਵਾਲਾ ਨਿਹਾਲ ਭਾਰਤ ਦਾ ਪਹਿਲਾ ਖਿਡਾਰੀ ਬਣ ਗਿਆ। ਇਸ ਦੇ ਨਾਲ ਦੁਨੀਆ ਭਰ ਵਿੱਚ ਉਸ ਨੂੰ ਇੱਕ ਵਾਰ ਫਿਰ ਭਾਰਤ ਦੇ ਅਗਲੇ ਵਿਸ਼ਵਨਾਥਨ ਆਨੰਦ ਵਜੋਂ ਦੇਖਿਆ ਜਾਣ ਲੱਗਾ ਤੇ ਭਵਿੱਖ ਵਿੱਚ ਉਸ ਦੇ ਵਿਸ਼ਵ ਚੈਂਪੀਅਨ ਬਣਨ ਦੀ ਗੱਲ `ਤੇ ਬਹਿਸ ਹੋਣ ਲੱਗੀ। ਕੁਝ ਦਿਨ ਪਹਿਲਾਂ ਹੋਈ ਆਨਲਾਈਨ ਫਿਡੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਨਿਹਾਲ ਸਰੀਨ ਨੇ ਜਿੱਤਿਆ ਸੀ ਅਤੇ ਇਸ ਸਾਲ ਭਾਰਤ ਨੂੰ ਸ਼ਤਰੰਜ ਓਲੰਪਿਆਡ ਦਾ ਸੋਨ ਤਮਗਾ ਦਿਵਾਉਣ ਵਾਲੀ ਟੀਮ ਵਿੱਚ ਵੀ ਉਹ ਸ਼ਾਮਲ ਸੀ।

Sports News in Punjabi 

Continue Reading

ਰੁਝਾਨ


Copyright by IK Soch News powered by InstantWebsites.ca