500 farmers' organizations in India announce agitation on November 26-27
Connect with us [email protected]

ਪੰਜਾਬੀ ਖ਼ਬਰਾਂ

ਭਾਰਤ ਦੇ 500 ਕਿਸਾਨ ਸੰਗਠਨਾਂ ਵੱਲੋਂ 26-27 ਨਵੰਬਰ ਨੂੰ ਹਰ ਹਾਲਤ ਅੰਦੋਲਨ ਦਾ ਐਲਾਨ

Published

on

dharna kisan

ਚੰਡੀਗੜ੍ਹ, 19 ਨਵੰਬਰ, -ਭਾਰਤ ਦੀਆਂ 500 ਕਿਸਾਨ ਜਥੰਬਦੀਆਂ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਕਰਕੇ 26 ਅਤੇ 27 ਨਵੰਬਰ ਨੂੰ ਹਰ ਹੀਲੇ ਦਿੱਲੀ ਜਾਣਅਤੇ ਅੰਦੋਲਨ ਕਰਨ ਦਾ ਪ੍ਰਣ ਲਿਆ ਹੈ। ਕਿਸਾਨਾਂ ਨੇ ਇੱਕ ਵਾਰ ਫੇਰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦਾ ਡੱਟ ਕੇ ਮੁਕਾਬਲਾ ਕਰਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਕਿਸਾਨ ਸੰਗਠਨਾਂ ਵੱਲੋਂ ਯੋਗੇਂਦਰ ਯਾਦਵ ਨੇ ਕਿਹਾ ਕਿ ਜਨਤਾ ਸਾਡੇ ਅੰਦੋਲਨ ਦਾ ਸਹਿਯੋਗ ਕਰ ਰਹੀ ਤੇ ਉਦਯੋਗਪਤੀਆਂ ਦੇ ਅਡਾਨੀ ਅਤੇ ਅਬਾਨੀ ਗਰੁੱਪਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 26 ਅਤੇ 27 ਨਵੰਬਰ ਨੂੰ ਕਿਸਾਨਾਂ ਦੇ ਕਾਫਲੇ ਦਿੱਲੀ ਜਾਣਗੇ।ਯੋਗੇਂਦਰ ਯਾਦਵ ਨੇ ਕਿਹਾ ਕਿ ਦਿੱਲੀ ਜਾਂਦੇ ਹੋਏ ਕਿਸਾਨਾਂ ਨੂੰ ਜਿੱਥੇ ਰੋਕਿਆ ਜਾਏਗਾ, ਉਹ ਓਥੇ ਹੀ ਅਣਮਿੱਥੇ ਸਮੇਂ ਦਾ ਧਰਨਾ ਲਾ ਦੇਣਗੇ। ਅੱਜ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਹੈ ਕਿ ਅਗਲਾ ਮੋਰਚਾ ‘ਸੰਯੁਕਤ ਕਿਸਾਨ ਮੋਰਚਾ’ ਦੇ ਝੰਡੇ ਹੇਠ ਲਾਇਆ ਜਾਵੇਗਾ।
ਇੱਕ ਕਿਸਾਨ ਆਗੂ ਨੇ ਕਿਹਾ ਕਿ 26 ਨਵੰਬਰ ਨੂੰ ਸਾਡਾ ਮੋਰਚਾ ਸ਼ੁਰੂ ਹੋਵੇਗਾ, ਖ਼ਤਮ ਹੋਣ ਦੀ ਤਰੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਅਸੀਂ ਪੰਜ ਰਸਤਿਆਂ ਤੋਂ ਦਾਖਲ ਹੋਵਾਂਗੇ। ਜੇ ਸਾਨੂੰ ਰੋਕਿਆ ਗਿਆ ਤਾਂ ਅਸੀਂ ਪੰਜੇ ਰਸਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿਆਂਗੇ।
ਵਰਨਣ ਯੋਗ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫਪੰਜਾਬ ਦੇ ਕਿਸਾਨਬੀਤੇ ਕਰੀਬ ਦੋ ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਹਨ। ਇਸ ਦੌਰਾਨ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਇੱਕ ਬੈਠਕ ਵੀ ਹੋਈ ਸੀ, ਜਿਸ ਵਿੱਚਕੋਈ ਸਹਿਮਤੀ ਨਹੀਂ ਸੀ ਬਣ ਸਕੀ। ਕੇਂਦਰੀ ਮੰਤਰੀਆਂ ਨਾਲ ਬੇਨਤੀਜਾ ਰਹੀ ਇਸ ਮੀਟਿੰਗ ਪਿੱਛੋਂ ਦੇਸ਼ ਦੇ ਕਿਸਾਨ ਸੰਗਠਨਾਂ ਨੇ ਚੰਡੀਗੜ੍ਹ ਵਿੱਚਕੀਤੀ ਉੱਚ ਪੱਧਰੀ ਮੀਟਿੰਗ ਵਿੱਚ ਦਿੱਲੀ ਜਾਣ ਲਈ ਰਣਨੀਤੀ ਬਣਾਈ ਹੈ।

Continue Reading
Click to comment

Leave a Reply

Your email address will not be published. Required fields are marked *

ਪੰਜਾਬੀ ਖ਼ਬਰਾਂ

ਹਾਈ ਕੋਰਟ ਨੇ ਧਰਮ ਪਰਿਵਰਤਨ ਬਾਰੇ ਬਾਰੇ ਆਪਣਾ ਫੈਸਲਾ ਹੀ ਰੋਕਿਆ

Published

on

Allahabad High Court

ਇਲਾਹਾਬਾਦ, 24 ਨਵੰਬਰ – ਉਤਰ ਪ੍ਰਦੇਸ਼ ਦੇ ਇਲਾਹਾਬਾਦ ਹਾਈ ਕੋਰਟ ਨੇ ਵਿਆਹ ਦੇ ਲਈ ਧਰਮ ਪਰਿਵਰਤਨ ਬਾਰੇ ਆਪਣੇ ਹੀ ਫੈਸਲੇ ‘ਤੇ ਰੋਕ ਲਾ ਦਿੱਤੀ ਹੈ।
ਕੱਲ੍ਹ ਕੋਰਟ ਨੇ ਇੱਕ ਫੈਸਲੇ ਦੀ ਸੁਣਵਾਈ ਦੌਰਾਨ ਕਿਹਾ, ‘ਅਸੀਂ ਇਸ ਬਾਰੇ ਆਪਣੇ ਪਹਿਲਾਂ ਦੇ ਫੈਸਲਿਆਂ ਨੂੰ ਰੋਕ ਰਹੇ ਹਾਂ। ਇਨ੍ਹਾਂ ਨਾਲ ਚੰਗੇ ਕਾਨੂੰਨਾਂ ਦਾ ਆਧਾਰ ਨਹੀਂ ਬਣ ਰਿਹਾ।’ਹਾਈ ਕੋਰਟ ਦੇ ਜਸਟਿਸ ਵਿਵੇਕ ਅਗਰਵਾਲ ਅਤੇ ਜਸਟਿਸ ਪੰਕਜ ਨਕਵੀ ਦੀ ਬੈਂਚ ਨੇ ਇਹ ਫੈਸਲਾ ਦਿੱਤਾ। ਜੱਜਾਂ ਨੇ ਕਿਹਾ, ‘ਦੋ ਪਰਪੱਕ ਲੋਕਾਂ ਨੂੰ ਆਪਣੇ ਜੀਵਨ ਸਾਥੀ ਦੀ ਚੋਣ ਦਾ ਅਧਿਕਾਰ ਹੈ। ਉਨ੍ਹਾਂ ਕਿਸ ਨਾਲ ਰਹਿਣਾ ਹੈ, ਇਹ ਉਨ੍ਹਾਂ ਦੀ ਚੋਣ ਹੈ। ਇਸੇ ਆਧਾਰ ਉੱਤੇ ਅਸੀਂ ਪ੍ਰਿਆਂਸ਼ੀ ਅਤੇ ਨੂਰਜਹਾਂ ਦੇ ਕੇਸਾਂ ਵਿੱਚ ਦਿੱਤੇ ਆਪਣੇ ਪਹਿਲਾਂ ਦੇ ਫੈਸਲਿਆਂ ‘ਤੇ ਰੋਕ ਲਾਉਂਦੇ ਹਾਂ। ਦੋਵੇਂ ਫੈਸਲੇ ਉਨ੍ਹਾਂ ਦੇ ਜੀਵਨ ਅਤੇ ਆਜ਼ਾਦੀ ਦੇ ਮਸਲਿਆਂ ਨੂੰ ਨਹੀਂ ਛੂੰਹਦੇ।’ ਹਾਈ ਕੋਰਟ ਨੇ ਆਪਣੇ ਪਹਿਲੇ ਫੈਸਲੇ ਵਿੱਚ ਕਿਹਾ ਸੀ, ‘ਆਸਥਾ ਵਿੱਚ ਪਰਿਵਰਤਨ ਦੇ ਬਿਨਾਂ ਸਿਰਫ ਵਿਆਹ ਦੇ ਲਈ ਧਰਮ ਬਦਲ ਕੇ ਇਸਲਾਮ ਅਪਣਾ ਲੈਣਾ ਯੋਗ ਨਹੀਂ ਹੈ।’ਹਾਈ ਕੋਰਟ ਦੇ ਸਾਬਕਾ ਫੈਸਲਿਆਂ ਦੇ ਆਧਾਰ ਉੱਤੇ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ ਅਤੇ ਕਰਨਾਟਕ ਦੀਆਂ ਸਰਕਾਰਾਂ ਕਾਨੂੰਨ ਬਣਾਉਣ ਦੀ ਤਿਆਰੀ ਵਿੱਚ ਸਨ। ਇਨ੍ਹਾਂ ਕਾਨੂੰਨਾਂ ਵਿੱਚ ਵਿਆਹ ਲਈ ਧਰਮ ਪਰਿਵਰਤਨ ਨੂੰ ਜੁਰਮ ਮੰਨਣ ਦਾ ਨਿਯਮ ਲਾਗੂ ਕਰਨ ਦਾ ਬੰਦੋਬਸਤ ਹੈ। ਸਜ਼ਾ ਦਾ ਵੀ ਨਿਯਮ ਹੈ। ਮੱਧ ਪ੍ਰਦੇਸ਼ ਬਿੱਲ ਦਾ ਖਰੜਾ ਤਿਆਰ ਕਰ ਚੁੱਕਾ ਹੈ।

Continue Reading

ਪੰਜਾਬੀ ਖ਼ਬਰਾਂ

ਨਾਇਬ ਤਹਿਸੀਲਦਾਰ ਨੇ 12 ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਬਣਾ ਲਈ

Published

on

property

ਜੰਮੂ, 24 ਨਵੰਬਰ – ਸਾਲ 2008 ਵਿੱਚ ਨਿਯੁਕਤ ਹੋਇਆ ਨਾਇਬ ਤਹਿਸੀਲਦਾਰ 12 ਸਾਲਾਂ ਵਿੱਚ ਹੀ ਕਰੋੜਪਤੀ ਬਣ ਗਿਆ। ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਜਾਂਚ ਦੌਰਾਨ ਐਂਟੀ ਕੁਰੱਪਸ਼ਨ ਬਿਊਰੋ ਟੀਮ (ਏ ਸੀ ਬੀ) ਦੇ ਅਧਿਕਾਰੀ ਵੀ ਹੈਰਾਨ ਰਹਿ ਗਏ। ਨਿਯੁਕਤੀ ਤੋਂਅੱਜ ਤੱਕ ਅਬਦੁੱਲ ਰਸ਼ੀਦ ਮੱਲਾ ਨੂੰ ਸਰਕਾਰ ਤੋਂਕੁੱਲ 45 ਲੱਖ ਤਨਖਾਹ ਮਿਲੀ ਅਤੇ ਜਾਇਦਾਦ ਬੇਸ਼ੁਮਾਰ ਬਣ ਗਈ ਹੈ। ਸ੍ਰੀਨਗਰ ਦੇ ਰਾਵਲਪੋਰਾ ਵਿੱਚ ਤੈਨਾਤ ਰਸ਼ੀਦ ਦੇ ਘਰ ਏ ਸੀ ਬੀ ਟੀਮ ਨੇ ਛਾਪੇਮਾਰੀ ਕਰ ਕੇ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ।
ਏ ਸੀ ਬੀ ਨੂੰ ਸੂਚਨਾ ਮਿਲੀ ਸੀ ਕਿ ਨਾਇਬ ਤਹਿਸੀਲਦਾਰ ਅਬਦੁੱਲ ਰਸ਼ੀਦ ਮੱਲਾ ਸਾਲ 2008 ਵਿੱਚ ਨਿਯੁਕਤ ਹੋਇਆ ਤੇ ਉਸ ਤੋਂ ਬਾਅਦ ਉਸ ਨੇ ਕਰੋੜਾਂ ਦੀ ਚੱਲ ਤੇ ਅਚੱਲ ਜਾਇਦਾਦ ਬਣਾ ਲਈ ਹੈ, ਜਿਸ ਦਾ ਕੋਈ ਵੇਰਵਾ ਉਸ ਕੋਲ ਨਹੀਂ ਹੈ। ਬਿਊਰੋ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਕੋਲ ਚਡੂਰਾ ਬਡਗਾਮ ‘ਚ ਚਾਰ ਦੁਕਾਨਾਂ, ਦੋਇਨ ਚਡੂਰਾ ‘ਚ ਸ਼ਾਪਿੰਗ ਕੰਪਲੈਕਸ, ਹਾਸੀਪੋਰਾ ਚਡੂਰਾ ‘ਚ ਮਹਿਲ ਵਰਗਾ ਘਰ, ਇਮਾਮਬਾੜਾ ਚਡੂਰਾ ਵਿੱਚ ਇੱਕ ਵੱਡਾ ਮਕਾਨ, ਰਾਵਲਪੋਰਾ ‘ਚ ਮਹਿਲ-ਨੁਮਾ ਘਰ ਅਤੇ ਦਲਵਤਪੋਰਾ ਚਡੂਰਾ ‘ਚ ਜ਼ਮੀਨ ਹੈ। ਹਾਸੀਪੋਰਾ ਚਡੂਰਾ ‘ਚ ਉਸ ਦੀ ਜ਼ਮੀਨ ਹੈ, ਜਿਸ ‘ਤੇ ਉਸਾਰੀ ਹੋ ਰਹੀ ਹੈ। ਇਹ ਜਾਣਕਾਰੀ ਹਾਸਲ ਕਰਨ ਪਿੱਛੋਂ ਏ ਸੀ ਬੀ ਨੇ ਨਾਇਬ ਤਹਿਸੀਲਦਾਰ ਦੀ ਤਨਖਾਹ ਦਾ ਵੇਰਵਾ ਇਕੱਠਾ ਕੀਤਾ। ਪਤਾ ਲੱਗਾ ਕਿ ਸਾਲ 2019 ਤਕ ਉਸ ਨੂੰ 45 ਲੱਖ ਰੁਪਏ ਤਨਖਾਹ ਮਿਲੀ ਸੀ ਤੇ ਉਸ ਕੋਲ ਜਾਇਦਾਦ ਇਕੱਠੀ ਕਰਨ ਦਾ ਇਸ ਤੋਂ ਬਿਨਾਂ ਹੋਰ ਕੋਈ ਵਸੀਲਾ ਨਹੀਂ ਹੈ। ਜਾਂਚ ਪੂਰੀ ਹੋਣ ਪਿੱਛੋਂ ਬਿਊਰੋ ਨੇ ਨਾਇਬ ਤਹਿਸੀਲਦਾਰ ਦੇ ਖਿਲਾਫ ਆਮਦਨ ਦੇ ਵਸੀਲਿਆਂ ਤੋਂਵੱਧ ਜਾਇਦਾਦ ਬਣਾਉਣ ਤੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਦਾ ਕੇਸ ਦਰਜ ਕਰ ਲਿਆ। ਕੱਲ੍ਹ ਬਿਊਰੋ ਟੀਮ ਨੇ ਨਾਇਬ ਤਹਿਸੀਲਦਾਰ ਦੇ ਘਰ ਛਾਪਾ ਮਾਰ ਕੇ ਕਈ ਦਸਤਾਵੇਜ਼ ਜ਼ਬਤ ਕੀਤੇ। ਬਿਊਰੋ ਨੇ ਦਸਤਾਵੇਜ਼ ਬਰਾਮਦਗੀ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

ਪੰਜਾਬੀ ਖ਼ਬਰਾਂ

ਭਾਰਤੀ ਸਿੰਘ ਤੇ ਹਰਸ਼ ਨੂੰ ਜ਼ਮਾਨਤ ਮਿਲੀ

Published

on

bharti singh and harsh

ਮੁੰਬਈ, 24 ਨਵੰਬਰ – ਮੁੰਬਈ ਦੀ ਇੱਕ ਅਦਾਲਤ ਨੇ ਨਸ਼ੀਲੇ ਪਦਾਰਥ ਦੀ ਬਰਾਮਦਗੀ ਦੇ ਕੇਸ ਵਿੱਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਜ਼ਮਾਨਤ ਦੇ ਦਿੱਤੀ ਹੈ।
ਮੈਜਿਸਟ੍ਰੇਟ ਨੇ ਦੋਵਾਂ ਨੂੰ 15000-15000 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਨੀਮ ਸ਼ਹਿਰੀ ਇਲਾਕੇ ਅੰਧੇਰੀ ਵਿੱਚ ਦੋਵਾਂ ਦੇ ਘਰੋਂ ਗਾਂਜਾ ਬਰਾਮਦ ਹੋਣ ਮਗਰੋਂ ਭਾਰਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਪਤੀ ਨੂੰ ਅਗਲੇ ਦਿਨ ਸਵੇਰੇ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਨੂੰ ਮੈਜਿਸਟਰੇਟ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਚਾਰ ਦਸੰਬਰ ਤੱਕ ਜੇਲ੍ਹ ਭੇਜ ਦਿੱਤਾ ਸੀ। ਕੱਲ੍ਹ ਜ਼ਮਾਨਤ ਅਰਜ਼ੀਆਂ ‘ਤੇ ਸੁਣਵਾਈ ਦੌਰਾਨ ਐਡਵੋਕੇਟ ਅਯਾਜ਼ ਖਾਨ ਨੇ ਅਦਾਲਤ ਨੂੰ ਕਿਹਾ ਕਿ ਭਾਰਤੀ ਸਿੰਘ ਤੇ ਹਰਸ਼ ਨੂੰ ਜਿਸ ਨਸ਼ੀਲੇ ਪਦਾਰਥ ਦੀ ਵਰਤੋਂ ਕਰਨ ਅਤੇ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ, ਉਹ ਐਨ ਡੀ ਪੀ ਐਸ ਐਕਟ ਮੁਤਾਬਕ ਬਹੁਤ ਘੱਟ ਮਾਤਰਾ ਵਿੱਚ ਹੈ। ਉਨ੍ਹਾਂ ਕਿਹਾ ਕਿ ਜਿਸ ਦੋਸ਼ ਹੇਠ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਹੇਠ ਇੱਕ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਲਈ ਦੋਵਾਂ ਨੂੰ ਜ਼ਮਾਨਤ ਦਿੱਤੀ ਜਾਵੇ। ਅਦਾਲਤ ਨੇ ਭਾਰਤੀ ਤੇ ਹਰਸ਼ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ।
ਇਸ ਦੌਰਾਨ ਮੁੰਬਈ-ਉਪਨਗਰੀ ਗੋਰੇਗਾਉਂ ਵਿੱਚ ਕੱਲ੍ਹ ਕਰੀਬ 50 ਜਣਿਆਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਦੇ ਅਧਿਕਾਰੀਆਂ ਉਤੇ ਹਮਲਾ ਕਰ ਦਿੱਤਾ। ਪਤਾ ਲੱਗਾ ਹੈ ਕਿ ਐਨ ਸੀ ਬੀ ਦੀ ਟੀਮ ਛਾਪਾ ਮਾਰਨ ਆਈ ਸੀ। ਇਸ ਹਮਲੇ ਵਿੱਚ ਐਨ ਸੀ ਬੀ ਦੇ ਦੋ ਅਧਿਕਾਰੀ ਹਮਲੇ ਵਿੱਚ ਫੱਟੜ ਹੋ ਗਏ। ਐਤਵਾਰ ਦੀ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜ ਮੈਂਬਰੀ ਟੀਮ ਵਿੱਚ ਕੇਂਦਰੀ ਏਜੰਸੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਅਤੇ ਐਸ ਪੀ ਵਿਸ਼ਵ ਵਿਜੇ ਸਿੰਘ ਸ਼ਾਮਲ ਸਨ ਅਤੇ ਗੋਰੇਗਾਉਂ ਦੇ ਭਗਤ ਸਿੰਘ ਨਗਰ ਇਲਾਕੇ ਵਿੱਚ ਛਾਪਾ ਮਾਰਨ ਗਈ ਸੀ। ਇਸੇ ਦੌਰਾਨ ਕਰੀਬ 50 ਜਣੇ, ਜਿਨ੍ਹਾਂ ਵਿੱਚ ਔਰਤਾਂ ਸ਼ਾਮਲ ਸਨ, ਉਥੇ ਇਕੱਠੇ ਹੋ ਗਏ ਤੇ ਐਨ ਸੀ ਬੀ ਦੇ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਭੀੜ ਵਿੱਚੋਂ ਕੁਝ ਲੋਕ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾ ਰਹੇ ਸਨ ਤੇ ਟੀਮ ਨੂੰ ‘ਅਗਵਾਕਾਰ’ ਕਹਿ ਕੇ ਸੰਬੋਧਨ ਕਰ ਰਹੇ ਸਨ।

Continue Reading

ਰੁਝਾਨ