Farmers' organizations again stood up against the behavior of the Govt
Connect with us [email protected]

ਪੰਜਾਬੀ ਖ਼ਬਰਾਂ

ਭਾਰਤ ਸਰਕਾਰ ਦੇ ਵਤੀਰੇ ਵਿਰੁੱਧ ਕਿਸਾਨ ਜਥੇਬੰਦੀਆਂ ਫਿਰ ਡਟ ਗਈਆਂ

Published

on

kisan union punjab
  • ਯਾਤਰੀ ਟਰੇਨਾਂ ਰੋਕੀ ਰੱਖਣ ਦਾ ਫੈਸਲਾ ਨਿਰਾਸ਼ਾਜਨਕ : ਕੈਪਟਨ
    ਚੰਡੀਗੜ੍ਹ, 18 ਨਵੰਬਰ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਨੇ ਇਕ ਵਾਰ ਫਿਰਕਹਿ ਦਿੱਤਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਇਹ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਾਲਵੇਗੀ, ਓਦੋਂ ਤੱਕ ਉਹ ਕਿਸੇ ਕੀਮਤ ਉੱਤੇ ਪਿੱਛੇ ਨਹੀਂ ਹਟ ਸਕਦੇ। ਯਾਤਰੀ ਰੇਲਾਂ ਚਲਾਉਣ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਪਹਿਲ ਕੇਂਦਰ ਸਰਕਾਰ ਨੂੰ ਕਰਨੀ ਚਾਹੀਦੀ ਹੈ, ਜੇ ਕੇਂਦਰ ਸਰਕਾਰ ਪੰਜਾਬ ਨੂੰ ਮਾਲ ਗੱਡੀਆਂ ਚਲਾਉਣ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਉਹ ਅੱਗੋਂ ਇਸ ਬਾਰੇ ਵਿਚਾਰ ਕਰ ਸਕਦੇ ਹਨ।
    ਅੱਜ ਏਥੇ ਪੰਜਾਬ ਸਰਕਾਰ ਨਾਲ ਇੱਕ ਹੋਰ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ 26-27 ਨਵੰਬਰ ਦੇ ਦਿੱਲੀ ਐਕਸ਼ਨ ਲਈ ਉਨ੍ਹਾਂ ਦੀ ਪੂਰੀ ਤਿਆਰੀ ਹੈ ਤੇ ਪੰਜਾਬ ਤੋਂ ਲੱਖਾਂ ਕਿਸਾਨ ਦਿੱਲੀ ਜਾਣਗੇ। ਕਿਸਾਨ ਆਗੂਆਂ ਮੁਤਾਬਕ ਹਰਿਆਣਾ ਸਰਕਾਰ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਹੀਂ, ਉਨ੍ਹਾਂ ਦੀ ਲੜਾਈ ਸਿਰਫ ਕੇਂਦਰ ਸਰਕਾਰ ਨਾਲ ਹੈ, ਇਸ ਲਈ ਹਰਿਆਣਾ ਸਰਕਾਰ ਨੂੰਵਿਚਾਲੇ ਨਹੀਂ ਆਉਣਾ ਚਾਹੀਦਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਦਿੱਲੀ ਦੀ ਪੁਲਸ ਅਤੇ ਸਰਕਾਰ ਕੋਰੋਨਾ ਦਾ ਕਹਿਰ ਦੱਸ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਦਿੱਲੀ ਦੀ ਸਰਕਾਰ ਮਨਜ਼ੂਰੀ ਦੇਵੇ ਜਾਂ ਨਾ ਦੇਵੇ,ਉਹ ਦਿੱਲੀ ਵਿਚ ਪ੍ਰਦਰਸ਼ਨ ਕਰਕੇ ਹੀ ਰਹਿਣਗੇ।
    ਇਸ ਦੌਰਾਨ ਭਾਜਪਾ ਦੇ ਪ੍ਰਧਾਨ ਜੇ ਪੀ ਨੱਢਾ ਦੀ ਪੰਜਾਬ ਫੇਰੀ ਅਤੇ ਪੰਜਾਬ ਵਿਚ ਭਾਜਪਾ ਵਲੋਂ ਦਫ਼ਤਰ ਖੋਲ੍ਹਣ ਦੇ ਸਵਾਲ ਉੱਤੇ ਕਿਸਾਨ ਆਗੂਆਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਭਾਜਪਾ ਪ੍ਰਧਾਨ ਦੀ ਫੇਰੀ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸਾਨਾਂ ਦੀ ਸਟੇਜ ਉੱਤੇ ਕਿਸੇ ਵੀਸਿਆਸੀ ਪਾਰਟੀ ਦੇ ਲੀਡਰ ਨੂੰ ਨਹੀਂਬੋਲਣ ਦੇਣਗੇ, ਸਿਰਫ ਕਿਸਾਨ ਆਗੂ ਹੀ ਬੋਲਦੇ ਰਹਿਣਗੇ।
    ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਰੋਕਾਂ ਹਟਾਉਣ ਤੋਂ ਇਨਕਾਰ ਦੇਕਿਸਾਨ ਯੂਨੀਅਨਾਂ ਦੇ ਫੈਸਲੇ ਉੱਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਰੇਲਾਂ ਰੋਕਣ ਨਾਲ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਦੀ ਰਫਤਾਰ ਰੁਕ ਗਈ ਅਤੇ ਵੱਡੇ ਪੱਧਰ ਉੱਤੇ ਪ੍ਰੇਸ਼ਾਨੀਆਂ ਦੇ ਨਾਲ ਘਾਟੇ ਦਾ ਸਬੱਬ ਬਣ ਰਿਹਾ ਹੈ। ਕਿਸਾਨ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਨਾਲ ਪਿਛਲੇ ਹਫਤੇ ਹੋਈ ਬੈਠਕ ਦੀ ਰੌਸ਼ਨੀ ਵਿੱਚ ਅੱਜ ਕੀਤੀ ਮੀਟਿੰਗ ਦੇ ਫੈਸਲੇ ਉੱਤੇਟਿਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਪੰਜਾਬ ਦੇ ਹਿੱਤ ਵਿੱਚ ਅਤੇ ਖਾਸ ਕਰਕੇ ਇਸ ਮੁੱਦੇ ਉੱਤੇਪੰਜਾਬ ਸਰਕਾਰ ਦੇ ਡਟਵੇਂ ਸਮਰਥਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਤੋਰਨ ਦੇ ਕਾਰਨ ਕਿਸਾਨ ਯੂਨੀਅਨਾਂ ਆਪਣੀ ਪਹੁੰਚ ਤੋਂਕੁਝ ਪਿੱਛੇ ਹਟ ਜਾਣਗੀਆਂ। ਉਨ੍ਹਾ ਕਿਹਾ ਕਿ ਯਾਤਰੀ ਰੇਲਾਂ ਰੋਕਣ ਬਾਰੇ ਕਿਸਾਨ ਯੂਨੀਅਨਾਂ ਦਾ ਉਹੀ ਸਥਿਤੀ ਕਾਇਮ ਰੱਖਣ ਦਾ ਫੈਸਲਾ ਬੜਾ ਮੰਦਭਾਗਾ ਹੈ, ਜਿਸ ਨਾਲ ਮਾਲ ਗੱਡੀਆਂ ਦੀ ਆਵਾਜਾਈ ਦਾ ਵੀ ਅੜਿੱਕਾ ਪੈ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਕਦਮ ਸਦਾ ਇੱਕ-ਸਾਰਨਹੀਂ ਰਹਿ ਸਕਦਾ ਅਤੇ ਜੇ ਰੇਲ ਆਵਾਜਾਈ ਹੋਰ ਸਮਾਂ ਰੁਕੀ ਰਹੀ ਤਾਂ ਪੰਜਾਬ ਡੂੰਘੇ ਸੰਕਟ ਵਿੱਚ ਫਸ ਜਾਵੇਗਾ ਅਤੇ ਕੋਈ ਵੀ ਸਰਕਾਰ ਇਹ ਸਥਿਤੀ ਸਹਿਣ ਨਹੀਂ ਕਰ ਸਕਦੀ।
    ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਆਰਡੀਨੈਂਸਾਂ ਜਾਰੀ ਕਰਨ ਵੇਲੇ ਤੋਂ ਹੀ ਪੰਜਾਬ ਸਰਕਾਰ ਏਥੇ ਕਿਸਾਨਾਂ ਦੀ ਹਮਾਇਤ ਵਿੱਚ ਖੜੀ ਹੈ, ਕੇਂਦਰੀ ਕਾਨੂੰਨਾਂ ਨੂੰ ਅਸਰਹੀਣ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਲਿਆਉਣ ਦਾ ਵੱਡਾ ਕਦਮ ਵੀ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਦੇ ਹਰ ਵਰਗ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਉਹ ਖੁਦ ਸਾਫ ਕਹਿ ਚੁੱਕੇ ਹਨ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਉਹ ਆਪਣੀ ਕੁਰਸੀ ਛੱਡਣ ਲਈ ਵੀ ਤਿਆਰ ਹਨ, ਫਿਰ ਵੀ ਕਿਸਾਨ ਆਗੂਪੰਜਾਬ ਵਿੱਚ ਰੇਲਾਂ ਰੋਕਣ ਉੱਤੇ ਬਜ਼ਿਦ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਸੰਕਟ ਕਾਰਨ ਉਦਯੋਗ ਨੂੰ ਪਹਿਲਾਂ ਹੀ 30,000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ ਤੇ ਅਜੇ ਵੀ ਸੰਕਟ ਜਾਰੀ ਹੈ, ਜਿਸ ਨੇ ਪੰਜਾਬ ਨੂੰ ਆਰਥਿਕ ਸੰਕਟ ਵਿੱਚ ਧੱਕ ਦਿੱਤਾ। ਇਕੱਲੇ ਲੁਧਿਆਣਾ ਤੇ ਜਲੰਧਰ ਵਿਚ ਉਦਯੋਗਾਂ ਨੂੰ 22,000 ਕਰੋੜ ਰੁਪਏ ਦਾ ਘਾਟਾ ਪਿਆ ਅਤੇ ਢੰਡਾਰੀ ਡਰਾਈ ਪੋਰਟ ਉੱਤੇ 13,500 ਤੋਂ ਵੱਧ ਕੰਟੇਨਰ ਪਏ ਸਨ, ਜਿੱਥੋਂ ਰੇਲ ਆਵਾਜਾਈ ਰੁਕਣ ਨਾਲ ਉਨ੍ਹਾਂ ਨੂੰ ਪੰਜਾਬੋਂ ਬਾਹਰਨਹੀਂ ਭੇਜਿਆ ਜਾ ਸਕਦਾ। ਉਨ੍ਹਾ ਕਿਹਾ ਕਿ ਝੋਨੇ ਦੀ ਖਰੀਦ ਲਈ ਬਾਰਦਾਨੇ ਦੀਆਂ 60,000 ਬੋਰੀਆਂ ਦਿੱਲੀ ਤੇ ਰਾਜਪੁਰਾ ਵਿਚ ਫਸੀਆਂ ਹੋਈਆਂ ਹਨ, ਜਿਸ ਨਾਲ ਅਨਾਜ ਮੰਡੀਆਂ ਵਿੱਚੋਂ ਝੋਨੇ ਦੀ ਫਸਲ ਚੁੱਕਣੀ ਔਖੀ ਹੋ ਰਹੀ ਹੈ ਅਤੇ ਪੰਜਾਬ ਤੋਂ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਹੇਠ ਵੰਡਣ ਦੇ ਲਈ 40 ਲੱਖ ਮੀਟ੍ਰਿਕ ਟਨ ਚੌਲਾਂ ਦੀ ਸਪਲਾਈ ਵੀ ਨਹੀਂ ਹੋਈ, ਜਿਸ ਕਾਰਨ ਕੇਂਦਰ ਸਰਕਾਰ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਅਨਾਜ ਚੁੱਕਣ ਲੱਗ ਪਈ ਹੈ। ਉਨ੍ਹਾਂ ਪੁੱਛਿਆ ਕਿ ‘ਜੇ ਕੇਂਦਰ ਸਰਕਾਰ ਇਸ ਰਾਹੇ ਪੈ ਗਈ ਤਾਂ ਪੰਜਾਬ ਦੇ ਚੌਲਾਂ ਦਾ ਕੀ ਹੋਵੇਗਾ? ਸਾਡੇ ਕਿਸਾਨਾਂ ਦਾ ਕੀ ਬਣੇਗਾ।’ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਸਮਝਣਾ ਪਏਗਾ ਕਿ ਉਨ੍ਹਾਂ ਦੀ ਲਗਾਤਾਰ ਨਾਕਾਬੰਦੀ ਨੇ ਪੰਜਾਬ ਦੇ ਆਮ ਕੰਮਾਂਨੂੰ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨੂੰ ਹਰ ਕੀਮਤ ਉੱਤੇ ਰੋਕਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਦੀ ਸਰਕਾਰ ਵੀ ਨਾਲ ਸੀ ਕਿ ਇਹ ਪੰਜਾਬ ਦੇ ਭਵਿੱਖ ਨੂੰ ਦਾਅ ਉੱਤੇ ਲਾ ਕੇ ਨਹੀਂ ਕੀਤਾ ਜਾਣਾ ਚਾਹੀਦਾ।

Click Here Latest Punjabi News Portal Online

ਪੰਜਾਬੀ ਖ਼ਬਰਾਂ

ਕਿਸਾਨਾਂ ਦੇ ‘ਦਿੱਲੀ ਕੂਚ’ ਦੌਰਾਨ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਜ਼ਬਰਦਸਤ ਹੰਗਾਮੇ

Published

on

kisan protests
  • ਪੁਲਿਸ ਜਲ-ਤੋਪਾਂ ਚਲਾਉਂਦੀ ਰਹੀ, ਕਿਸਾਨ ਨਾਕੇ ਪੁੱਟ ਕੇ ਲੰਘ ਗਏ
  • ਬੈਰੀਕੇਡ ਪੁੱਟ ਕੇ ਕਿਸਾਨਾਂ ਨੇ ਦਰਿਆ ਵਿਚ ਸੁੱਟੇ
    ਚੰਡੀਗੜ੍ਹ, 26 ਨਵੰਬਰ, – ਕਈ ਦਿਨ ਪਹਿਲਾਂ ਕੀਤੇ ਹੋਏ ਐਲਾਨ ਮੁਤਾਬਕ ਅੱਜ ਦਿੱਲੀ ਨੂੰ ਕੂਚ ਕਰਦੇ ਪੰਜਾਬ ਦੇ ਕਿਸਾਨਾਂ ਉਤੇ ਅੰਬਾਲਾ ਤੋਂ ਪਹਿਲਾਂ ਪੰਜਾਬ-ਹਰਿਆਣਾ ਵਿਚਾਲੇ ਆਉਂਦੇ ਸ਼ੰਭੂ ਬਾਰਡਰ ਉਤੇ ਕਿਸਾਨਾਂ ਵਿਰੁੱਧ ਹਰਿਆਣਾ ਦੀ ਪੁਲਿਸ ਨੇ ਵਾਟਰ ਕੈਨਨ (ਜਲ-ਤੋਪਾਂ) ਚਲਾਈਆਂ ਅਤੇ ਦਿੱਲੀ ਜਾਣ ਲਈ ਵਚਨਬੱਧ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪਾਂ ਵੀ ਹੁੰਦੀਆਂ ਰਹੀਆਂ। ਪੁਲਿਸ ਨੇ ਜਲ-ਤੋਪਾਂ ਦੇ ਨਾਲ ਕਿਸਾਨਾਂ ਉਤੇ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ, ਜਿਸ ਦੇ ਬਾਅਦ ਟਕਰਾਅ ਵਧਣ ਲੱਗ ਪਿਆ। ਕਿਸਾਨਾਂ ਵਿਰੁੱਧਇਸ ਸਖਤੀ ਕਾਰਨ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਉਤੇ ਤਣਾਅ ਵਾਲਾ ਮਾਹੌਲ ਬਣ ਗਿਆ, ਪਰ ਕਿਸਾਨ ਹਰਿਆਣਾ ਪੁਲਿਸ ਦੀਆਂ ਰੋਕਾਂ ਤੋੜ ਕੇ ਅੱਗੇ ਵਧ ਗਏ। ਇਸ ਦੌਰਾਨ ਕਿਸਾਨਾਂ ਨੇ ਇੱਕ ਨਾਕੇ ਉੱਤੇ ਹਰਿਆਣਾ ਪੁਲਿਸ ਨੇ ਲਾਏ ਬੈਰੀਕੇਡ ਪੁੱਟ ਕੇ ਘੱਗਰ ਦਰਿਆ ਵਿਚ ਸੁੱਟ ਦਿੱਤੇ।
    ਵਰਨਣ ਯੋਗ ਹੈ ਕਿ ਪੰਜਾਬ ਦੇ ਕਿਸਾਨਾਂ ਨੇ ‘ਦਿੱਲੀ-ਕੂਚ’ ਕਰਨ ਲਈ ਹਰਿਆਣਾ ਦੀ ਹੱਦ ਵਿੱਚ ਵੜਨ ਦੇ ਲਈ ਅੱਠ ਰਸਤਿਆਂ ਦੀ ਚੋਣ ਕੀਤੀ ਤੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਰੋਕਿਆ ਤਾਂ ਜਿੱਥੇ ਰੋਕਿਆ, ਉਥੇ ਹੀ ਧਰਨੇ ਮਾਰ ਕੇ ਬੈਠ ਜਾਣਗੇ ਅਤੇ ਅਣਮਿੱਥੇ ਸਮੇਂ ਲਈ ਚੱਲਣ ਵਾਲੇ ਇਹ ਧਰਨੇ ਸ਼ਾਂਤਮਈ ਹੋਣਗੇ। ਅੱਜਇਨ੍ਹਾਂ ਨਾਕਿਆਂ ਉੱਤੇ ਹਰਿਆਣਾ ਪੁਲਸ ਦੇ ਵਿਹਾਰ ਕਾਰਨ ਕਿਸਾਨ ਭੜਕ ਗਏ ਤੇ ਇਸ ਕਾਰਨ ਹਾਲਾਤ ਵਿਗੜ ਗਏ। ਕਿਸਾਨਾਂ ਨੇ ਜਿਸ ਵੇਲੇ ਅੱਠ ਰਸਤਿਆਂ ਦਾ ਐਲਾਨ ਕੀਤਾ, ਓਦੋਂ ਇਨ੍ਹਾਂ ਵਿੱਚੋਂ ਤਿੰਨ ਰਸਤੇਜ਼ਿਲਾ ਪਟਿਆਲਾ ਵਿੱਚੋਂ ਰੱਖੇ ਸਨ, ਜਿਨ੍ਹਾਂ ਵਿੱਚੋਂ ਨੈਸ਼ਨਲ ਹਾਈਵੇ ਨੰਬਰ ਵੰਨ ਉੱਤੇ ਅੰਬਾਲਾ ਨੇੜੇ ਪੈਂਦਾ ਸ਼ੰਭੂ ਬੈਰੀਅਰ ਸਭ ਤੋਂ ਅਹਿਮਸਮਝਿਆ ਜਾ ਰਿਹਾ ਸੀ। ਇਸ ਬੈਰੀਅਰ ਉੱਤੇ ਹਰਿਆਣਾ ਸਰਕਾਰ ਨੇ 25 ਨਵੰਬਰ ਨੂੰ ਹੀ ਫੋਰਸ ਤਾਇਨਾਤ ਕਰ ਦਿੱਤੀ ਤੇ ਬੈਰੀਕੇਡ ਲਾਉਣ ਦੇ ਨਾਲ ਕੰਡਿਆਲੀ ਤਾਰ, ਮਿੱਟੀ ਦੇ ਭਰੇ ਟਰੱਕ ਅਤੇ ਟਰਾਲੀਆਂ, ਦੰਗਾ ਰੋਕੂ ਗੱਡੀਆਂ ਤੇ ਫਾਇਰ ਬ੍ਰਿਗੇਡ ਸਮੇਤ ਹੋਰ ਸਾਧਨ ਵੀ ਓਥੇ ਪੁਚਾ ਦਿੱਤੇ ਸਨ। ਅੱਜ ਸਭ ਤੋਂ ਵੱਧ ਝੜਪਾਂ ਏਸੇ ਥਾਂ ਹੋਈਆਂ ਹਨ।
    ਓਧਰ ਮਾਨਸਾ ਜ਼ਿਲੇ ਦੀ ਬੋਹਾ ਦੀ ਅਨਾਜ ਮੰਡੀ ਤੋਂਦਿੱਲੀ ਵੱਲ ਚੱਲੇ ਹਜ਼ਾਰਾਂ ਹਜ਼ਾਰਾਂ ਕਿਸਾਨ ਅੱਜ ਹਰਿਆਣਾ ਦੇ ਬਾਹਮਣਵਾਲਾ ਬਾਰਡਰ ਵਿਖੇ ਹਰਿਆਣਾ ਪੁਲਸ ਦੇ ਸਾਰੇ ਬੈਰੀਕੇਡ ਤੋੜਦੇ ਹੋਏ ਹਰਿਆਣਾ ਵਿੱਚ ਜਾ ਵੜੇ। ਇਸ ਮੌਕੇਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਪੰਜਾਬ ਕਿਸਾਨ ਸਭਾ ਦੇ ਕਾਮਰੇਡ ਹਰਦੇਵ ਅਰਸ਼ੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬੂਟਾ ਸਿੰਘ ਬੁਰਜਗਿੱਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸਵਰਨ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਸਵਰਨਜੀਤ ਸਿੰਘ ਦਲਿਓ ਅਤੇ ਹਜ਼ਾਰਾਂ ਦੀ ਗਿਣਤੀ ਵਿੱਚਹੋਰ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਹਰਿਆਣਾ ਸਰਕਾਰ ਦੀ ਵੀ ਨਿੰਦਾ ਕੀਤੀ।
    ਜਿਹੜੇ ਕਿਸਾਨ ਜਥੇ ਅੰਬਾਲਾ ਤੋਂ ਪਹਿਲਾਂ ਸ਼ੰਭੂ ਬੈਰੀਅਰ ਦੇ ਨਾਕੇ ਤੋੜ ਕੇ ਲੰਘ ਗਏ ਸਨ, ਉਨ੍ਹਾਂ ਨੂੰ ਰੋਕਣ ਲਈ ਹਰਿਆਣਾ ਪੁਲਸ ਨੇ ਜਿਹੜੇ ਨਾਕੇ ਕਰਨਾਲ ਤੋਂ ਪਹਿਲਾਂ ਲਾਏ ਸਨ,ਰੋਹ ਵਿੱਚ ਆਏ ਹੋਏ ਕਿਸਾਨ ਕਰਨਾਲ ਵਿਚਲੇ ਉਹ ਬੈਰੀਕੇਡ ਵੀ ਤੋੜ ਕੇ ਦਿੱਲੀ ਨੂੰ ਵਧਦੇ ਗਏ ਤੇ ਪਾਣੀਪਤ ਨੇੜੇ ਪੁੱਜ ਗਏ। ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲ਼ੇ ਦਾਗ਼ੇ ਅਤੇ ਜਲ-ਤੋਪਾਂ ਚਲਾਈਆਂ, ਪਰ ਕਿਸਾਨ ਨਹੀਂ ਰੁਕੇ ਅਤੇ ਲਗਾਤਾਰ ਅੱਗੇ ਵਧਦੇ ਗਏ। ਕਰਨਾਲ ਦੇ ਨਾਕੇ ਉੱਤੇ ਪੁਲਸ ਤੇ ਕਿਸਾਨਾਂ ਦੀ ਵੱਡੀ ਝੜਪ ਵੀ ਹੋਈ। ਉਸਤੋਂ ਪਹਿਲਾਂ ਪੰਜਾਬ ਹਰਿਆਣਾ ਵਿਚਾਲੇ ਖਨੌਰੀ ਸਰਹੱਦ ਉੱਤੇਵੀ ਪੁਲਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ, ਪਰ ਕਿਸਾਨ ਸਾਰੇ ਬੈਰੀਕੇਡ ਤੋੜ ਕੇ ਲੰਘ ਗਏ।

Click Here Latest Punjabi News Portal Online

Continue Reading

ਪੰਜਾਬੀ ਖ਼ਬਰਾਂ

ਪਾਕਿਸਤਾਨ ‘ਚ ਟ੍ਰਾਂਸਜੈਂਡਰਾਂ ਨੂੰ ਆਪਣਾ ਚਰਚ ਮਿਲਿਆ

Published

on

Transgender people find their church

ਕਰਾਚੀ, 26 ਨਵੰਬਰ – ਪਾਕਿਸਤਾਨ ‘ਚ ਇਸਾਈ ਟ੍ਰਾਂਸਜੈਂਡਰ ਲੋਕਾਂ ਨੂੰ ਅਕਸਰ ਸਮਾਜਿਕ ਬਾਈਕਾਟ, ਨਿਰਮਾਣ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਲਈ ਬਣਾਏ ਗਏ ਚਰਚ ‘ਚ ਉਨ੍ਹਾਂ ਨੂੰ ਸ਼ਾਂਤੀ ਤੇ ਦਿਲਾਸਾ ਮਿਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਗਿਰਜਾ ਘਰਾਂ ‘ਚ ਸੁਣਵਾਈ ਨਾ ਹੋਣ ‘ਤੇ ਉਹ ਆਪਣੀਆਂ ਸਮੱਸਿਆਵਾਂ ਇੱਥੇ ਸਾਂਝਾ ਕਰ ਸਕਦੇ ਹਨ।
ਇਸ ਬਾਰੇ ਪਾਕਿਸਤਾਨ ਵਿੱਚ ‘ਫਸਟ ਚਰਚ ਆਫ ਯੂਨਕ (ਕਿੰਨਰ)’ ਨਾਂ ਦਾ ਇਹ ਚਰਚ ਸਿਰਫ ਟ੍ਰਾਂਸਜੈਂਡਰ ਇਸਾਈਆਂ ਲਈ ਹੈ। ਕਿੰਨਰ ਸ਼ਬਦ ਦੱਖਣੀ ਏਸ਼ੀਆ ‘ਚ ਅਕਸਰ ਮਹਿਲਾ ਟ੍ਰਾਂਸਜੈਂਡਰਾਂ ਲਈ ਵਰਤਿਆ ਜਾਂਦਾ ਹੈ ਅਤੇ ਕੁਝ ਲੋਕ ਇਸ ਨੂੰ ਅਪਮਾਨ ਜਨਕ ਮੰਨਦੇ ਹਨ। ਚਰਚ ਦੀ ਪਾਦਰੀ ਅਤੇ ਸਹਿ ਸੰਸਥਾਪਕ ਗਜਾਲਾ ਸ਼ਫੀਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਇਹ ਨਾਂ ਚੁਣਿਆ ਹੈ। ਬਾਈਬਲ ਦੇ ਅੰਸ਼ਾਂ ਦਾ ਹਵਾਲਾ ਦੇ ਕੇ ਉਨ੍ਹਾਂ ਨੇ ਕਿਹਾ ਕਿੰਨਰਾਂ ‘ਤੇ ਈਸ਼ਵਰ ਦੀ ਕ੍ਰਿਪਾ ਹੁੰਦੀ ਹੈ। ਸਾਰੇ ਧਰਮਾਂ ਦੀਆਂ ਟ੍ਰਾਂਸਜੈਂਡਰ ਔਰਤਾਂ ਅਤੇ ਮਰਦਾਂ ਨੂੰ ਰੂੜੀਵਾਦੀ ਪਾਕਿਸਤਾਨ ‘ਚ ਅਕਸਰ ਜਨਤਕ ਰੂਪ ਵਿੱਚ ਅਪਮਾਨ ਤੇ ਇਥੋਂ ਤੱਕ ਕਿ ਹਿੰਸਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਸਰਕਾਰ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ‘ਥਰਡ ਜੈਂਡਰ’ ਦੇ ਰੂਪ ‘ਚ ਮਾਨਤਾ ਦੇ ਦਿੱਤੀ ਹੈ ਪਰ ਅਕਸਰ ਉਨ੍ਹਾਂ ਦੇ ਪਰਵਾਰ ਵਾਲੇ ਉਨ੍ਹਾਂ ਨੂੰ ਤਿਆਗ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਭੀਖ ਮੰਗ ਕੇ, ਵਿਆਹਾਂ ‘ਚ ਨੱਚ ਕੇ ਆਪਣਾ ਗੁਜ਼ਾਰਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਅਕਸਰ ਸੈਕਸ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਖੀਰ ਉਹ ਸੈਕਸ ਵਰਕਰ ਬਣ ਜਾਂਦੇ ਹਨ।

Click Here To Read Latest Punjabi news

Continue Reading

ਪੰਜਾਬੀ ਖ਼ਬਰਾਂ

ਟਾਪ-10 ਦੇਸ਼ਾਂ ਦੀ ਰੈਂਕਿੰਗ : ਭਾਰਤ ਸਮੇਤ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਦੇ ਲੋਕ ਕੈਨੇਡਾ ‘ਚ ਵੱਸਣਾ ਚਾਹੁੰਦੇ ਨੇ

Published

on

want to settle in Canada

ਲੰਡਨ, 26 ਨਵੰਬਰ – ਫਾਈਨੈਂਸ਼ੀਅਲ ਸਰਵਿਸ ਪ੍ਰੋਵਾਈਡਰ ਰੇਮਿਟਿਲੀ ਨੇ 100 ਦੇਸ਼ਾਂ ਦੇ ਸਰਚਿੰਗ ਡਾਟਾ ਨਾਲ ਇੱਕ ਮੈਪ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਚੰਗੇ ਲਾਈਫ ਸਟਾਈਲ ਅਤੇ ਕੁਦਰਤੀ ਆਬੋ-ਹਵਾ ਲਈ ਲੋਕ ਦੁਨੀਆ ਦੇ ਕਿਸ ਹਿੱਸੇ ਵਿੱਚ ਵੱਸਣਾ ਚਾਹੁੰਦੇ ਹਨ। ਇਸ ਸਬੰਧੀ ਕੈਨੇਡਾ ਇਸ ਲਿਸਟ ਵਿੱਚ ਟਾਪ ‘ਤੇ ਹੈ, ਜਿੱਥੇ 30 ਤੋਂਵੱਧ ਦੇਸ਼ਾਂ ਦੇ ਲੋਕ ਜਾਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ ਭਾਰਤੀ ਵੀ ਹਨ।
ਅਮਰੀਕਾ, ਆਸਟਰੇਲੀਆ ਅਤੇ ਕੈਨੇਡਾ ਵਰਗੇ 13 ਦੇਸ਼ਾਂ ਦੇ ਲੋਕਾਂ ਦੀ ਪਸੰਦ ਬਣ ਕੇ ਜਾਪਾਨ ਦੂਸਰੇ ਸਥਾਨ ‘ਤੇ ਹੈ ਅਤੇ ਤੀਸਰੇ ਸਥਾਨ ‘ਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਸਪੇਨ ਨੂੰ 12 ਦੇਸ਼ਾਂ ਦੇ ਲੋਕਾਂ ਨੇ ਆਪਣੀ ਪਸੰਦ ਮੰਨਿਆ ਹੈ। ਰੇਮਿਟਿਲੀ ਦੇ ਬਿਜ਼ਨਸ ਮੈਨੇਜਰ ਜਾਓ ਮੈਕੇਂਜੀ ਦਾ ਕਹਿਣਾ ਹੈ, ‘ਲੋਕ ਬਿਹਤਰ ਨੌਕਰੀ, ਚੰਗੀ ਤਨਖਾਹ, ਕਵਾਲਿਟੀ ਆਫ ਲਾਈਫ ਲਈ ਦੂਜੇ ਦੇਸ਼ਾਂ ਵਿੱਚ ਵੱਸਣਾ ਚਾਹੁੰਦੇ ਹਨ ਤਾਂ ਕਿ ਉਹ ਆਪਣੇ ਘਰ ਚੰਗੇ ਪੈਸੇ ਭੇਜ ਸਕਣ। ਕੋਵਿਡ ਦੇ ਕਾਰਨ ਸਾਲ 2020 ਨੇ ਲੋਕਾਂ ਨੂੰ ਆਪਣੀ ਪਸੰਦ ਦਾ ਦੇਸ਼ ਫਿਰ ਚੁਣਨ ਦਾ ਮੌਕਾ ਦਿੱਤਾ ਹੈ। ਰੇਮਿਟਿਲੀ ਨੇ ਕਿਹਾ ਹੈ ਕਿ ਕੈਨੇਡਾ ਖੂਬਸੂਰਤ ਹੈ ਤੇ ਉਥੋਂ ਦੇ ਲੋਕ ਵੀ ਕਾਫੀ ਦੋਸਤਾਨਾ ਵਿਹਾਰ ਕਰਦੇ ਹਨ। ਇਸ ਦੇ ਇਲਾਵਾ ਨੌਕਰੀ ਵਿੱਚ ਚੰਗੀ ਤਨਖਾਹ ਵੀ ਕੈਨੇਡਾ ਲੋਕਾਂ ਦੀ ਪਸੰਦ ਵਾਲਾ ਦੇਸ਼ ਹੈ। ਸੰਸਥਾ ਨੇ ‘ਦੁਨੀਆ ਕਿੱਥੇ ਜਾਣਾ ਚਾਹੁੰਦੀ ਹੈ’ ਦੇ ਆਧਾਰ ‘ਤੇ ਇਹ ਰੈਂਕਿੰਗ ਦਿਤੀ ਹੈ ਇਸ ਵਿੱਚ ਜਰਮਨੀ ਚੌਥੇ ਸਥਾਨ ‘ਤੇ ਹੈ, ਜਦ ਕਿ ਕਤਰ ਪੰਜਵੇਂ ਸਥਾਨ ‘ਤੇ। ਛੇਵੇਂ ਸਥਾਨ ‘ਤੇ ਆਸਟਰੇਲੀਆ, ਸੱਤਵੇਂ ‘ਤੇ ਸਵਿੱਟਜ਼ਰਲੈਂਡ, ਪੁਰਤਗਾਲ ਅੱਠਵੇਂ ਅਤੇ ਨੌਵੇਂ ਸਥਾਨ ‘ਤੇ ਸਾਂਝੇ ਤੌਰ ‘ਤੇ ਅਮਰੀਕਾ ਅਤੇ ਬ੍ਰਿਟੇਨ ਹਨ।
ਰੇਮਿਟਿਲੀ ਦੇ ਮੈਪ ਦੇ ਅਨੁਸਾਰ, ਯੂਰਪ ਅਤੇ ਜਰਮਨੀ ਦੇ ਲੋਕ ਸਵਿੱਟਜ਼ਰਲੈਂਡ ਜਾਣਾ ਚਾਹੁੰਦੇ ਹਨ, ਸਪੇਨ ਦੇ ਲੋਕਾਂ ਦੀ ਪਸੰਦ ਫਰਾਂਸ ਹੈ। ਗ੍ਰੀਸ ਦੇ ਲੋਕ ਜਰਮਨੀ ਵਿੱਚ ਵੱਸਣਾ ਚਾਹੁੰਦੇ ਤੇਨਿਊਜ਼ੀਲੈਂਡ ਦੇ ਲੋਕ ਫਿਜ਼ੀ ਵਿੱਚ ਰਹਿਣਾ ਚਾਹੁੰਦੇ ਹਨ, ਜਦ ਕਿ ਫਿਜੀ ਦੇ ਨਿਊਜ਼ੀਲੈਂਡ ਵਿੱਚ। ਬਹੁਤੇ ਅਮਰੀਕੀ ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਚਾਹੁੰਦੇ ਹਨ। ਜਾਪਾਨੀ ਲੋਕ ਬ੍ਰਿਟੇਨ ਨੂੰ ਬਿਹਤਰ ਮੰਨਦੇ ਹਨ, ਤਾਂ ਰੂਸੀ ਕਤਰ ਵਿੱਚ ਰਹਿਣਾ ਪਸੰਦ ਕਰਦੇ ਹਨ।

Click Here To Read Latest Punjabi news

Continue Reading

ਰੁਝਾਨ