Farmers mobilize again in Punjab for Delhi Morcha
Connect with us [email protected]

ਪੰਜਾਬੀ ਖ਼ਬਰਾਂ

ਦਿੱਲੀ ਮੋਰਚੇ ਲਈ ਪੰਜਾਬ ਵਿੱਚ ਕਿਸਾਨਾਂ ਦੀ ਮੁੜ ਕੇ ਲਾਮਬੰਦੀ ਵਧੀ

Published

on

farmers protest

ਚੰਡੀਗੜ੍ਹ, 30 ਜਨਵਰੀ – ਪੰਜਾਬ ਵਿੱਚ ਇੱਕ ਨਵੇਂ ਸੱਦੇ ਦੀ ਗੰੂਜ ਪਈ ਹੈ। ਪਿੰਡੋ ਪਿੰਡ ‘ਇੱਕ ਘਰ-ਇੱਕ ਜੀਅ’ ਦੇ ਦਿੱਲੀ ਪੁੱਜਣ ਦਾ ਸੁਨੇਹਾ ਘੁੰਮਣ ਲੱਗ ਪਿਆ ਹੈ। ਦਿੱਲੀ ਵਿੱਚ ਕਿਸਾਨ ਧਰਨੇ ਉੱਤੇ ਹਮਲੇ ਮਗਰੋਂ ਪੰਜਾਬ ਦੇ ਲੋਕਾਂ ਨੇ ਫਿਰ ਉਬਾਲ ਖਾਧਾ ਅਤੇ ਸੈਂਕੜੇ ਪੰਚਾਇਤਾਂ ਨੇ ਮਤੇ ਪਾਸ ਕੀਤੇ ਹਨ ਤਾਂ ਜੋ ‘ਦਿੱਲੀ ਮੋਰਚੇ’ ਨੂੰ ਫਿਰ ਸਿਖ਼ਰ ਉੱਤੇ ਲਿਜਾਇਆ ਜਾ ਸਕੇ। ਕਿਸਾਨ ਧਿਰਾਂ ਨੇ ਦੋ ਦਿਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਮਬੰਦੀ ਤੇਜ਼ ਕਰ ਦਿੱਤੀ ਹੈ ਅਤੇ ਨੌਜਵਾਨ ਕਲੱਬਾਂ ਅਤੇ ਸ਼ਹਿਰੀ ਲੋਕ ਵੀ ‘ਦਿੱਲੀ ਮੋਰਚੇ’ ਦੀ ਢਾਲ ਬਣਨ ਨੂੰ ਤਿਆਰ ਹੋ ਗਏ ਹਨ।
ਫਗਵਾੜਾ ਤੋਂ ਅੱਜ 30 ਜਨਵਰੀ ਨੂੰ ਕਰੀਬ 100 ਵਾਹਨਾਂ ਦਾ ਕਾਫਲਾ ਦਿੱਤੀ ਲਈ ਰਵਾਨਾ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਅਗਵਾਈ ਵਿੱਚ ਟੌਲ ਪਲਾਜ਼ਾ ਟਾਂਡਾ ਤੋਂ ਇੱਕ ਵੱਡਾ ਕਾਫਲਾ ਦਿੱਲੀ ਜਾਵੇਗਾ ਅਤੇ ਕੰਢੀ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 1 ਫਰਵਰੀ ਨੂੰ ਜ਼ਿਲ੍ਹਾ ਹੁਸ਼ਿਆਰਪੁਰਤੋਂ ਲੰਮਾ ਕਾਫਲਾ ਤੁਰੇਗਾ। ਸੰਘਰਸ਼ ਕਮੇਟੀ ਦੇ ਮੀਤ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਦੱਸਿਆ ਕਿ ਦੋਆਬੇ ਦੇ ਪਿੰਡਾਂ ਦੇ ਗੁਰੂ ਘਰਾਂਤੋਂ ਮੁਨਿਆਦੀ ਕਰਵਾ ਕੇ ਦਿੱਲੀ ਪੁੱਜਣ ਲਈ ਕਿਹਾ ਗਿਆ ਹੈ। ਇਸ ਮੌਕੇ ਕਈ ਪੰਚਾਇਤਾਂ ਨੇ ‘ਇੱਕ ਘਰ-ਇੱਕ ਜੀਅ’ ਯਕੀਨੀ ਕਰਨ ਲਈ ਜੁਰਮਾਨੇ ਵੀ ਰੱਖ ਦਿੱਤੇ ਹਨ। ਪਟਿਆਲਾ ਦੇ ਪਿੰਡ ਵਜੀਦਪੁਰ ਦੀ ਪੰਚਾਇਤ ਨੇ ਕੱਲ੍ਹ ਇਕੱਠ ਕਰਕੇ ਹਰ ਇੱਕ ਘਰ ਵਿੱਚੋਂ ਇੱਕ ਮੈਂਬਰ ਦੇ ਦਿੱਲੀ ਜਾਣ ਦਾ ਮਤਾ ਪਾਇਆ ਹੈ। ਸਰਪੰਚ ਮਨਦੀਪ ਕੌਰ ਦੀ ਅਗਵਾਈ ਹੇਠ ਪਾਏ ਗਏ ਮਤੇ ਅਨੁਸਾਰ ਦਿੱਲੀ ਨਾ ਜਾਣ ਵਾਲੇ ਪਰਵਾਰ ਨੂੰ 1500 ਰੁਪਏ ਜੁਰਮਾਨਾ ਦੇਣਾ ਹੋਵੇਗਾ। ਬਰਨਾਲਾ ਦੇ ਪਿੰਡ ਛੰਨਾ ਵਿੱਚੋਂ ਕੱਲ੍ਹ ਟਰੈਕਟਰ ਟਰਾਲੀਆਂ ਦਿੱਲੀ ਲਈ ਰਵਾਨਾ ਹੋਏ ਹਨ। ਮਤੇ ਅਨੁਸਾਰ ਪ੍ਰਤੀ ਏਕੜ 100 ਰੁਪਏ ਫੰਡ ਵੀ ਭੇਜਿਆ ਜਾਣਾ ਹੈ ਅਤੇ ਜਿਸ ਘਰਦਾ ਇੱਕ ਜੀਅ ਦਿੱਲੀ ਨਹੀਂ ਜਾਵੇਗਾ, ਉਸ ਨੂੰ 300 ਰੁਪਏ ਰੋਜ਼ ਦੇ ਹਿਸਾਬ ਨਾਲ ਹਫ਼ਤੇ ਭਰ ਦਾ ਖਰਚ ਦੇਣਾ ਪਵੇਗਾ। ਮਾਨਸਾ ਦੇ ਪਿੰਡ ਜਟਾਣਾ ਖੁਰਦ ਵਿੱਚ ਵੀ ਇਹੋ ਮਤਾ ਪਾਸ ਕੀਤਾ ਗਿਆ ਹੈ।ਜਟਾਣਾ ਖੁਰਦ ਦੇ ਗੁਰੂ ਘਰ ਵਿੱਚ ਰੋਜ਼ ਮੁਨਿਆਦੀ ਹੋਵੇਗੀ ਅਤੇ ਹਰ ਘਰ ਤੋਂ ਇੱਕ ਜਣਾ ਦਿੱਲੀ ਜਾਵੇਗਾ। ਸਾਦਿਕ ਨੇੜਲੇ ਪਿੰਡ ਸਾਧੂਵਾਲਾ ਦੇ ਲੋਕਾਂ ਨੇ ਇਕੱਠੇ ਹੋ ਕੇ ਘਰਾਂ ਦੀ ਸੂਚੀ ਬਣਾਈ ਅਤੇ ਹਰ ਘਰ ਵਿੱਚੋਂ ਇੱਕ ਜਣਾ ਰੋਟੇਸ਼ਨ ਨਾਲ ਜਾਵੇਗਾ। ਮੁਕਤਸਰ ਦੇ ਪਿੰਡ ਅਕਾਲਗੜ੍ਹਤੋਂ ਕੱਲ੍ਹ ਕਿਸਾਨਾਂ ਦਾ ਜਥਾ ਗਿਆ ਹੈ ਜਦੋਂ ਕਿ ਪਿੰਡ ਭਾਈਰੂਪਾ ਵਿੱਚੋਂ ਪਹਿਲੀ ਫਰਵਰੀ ਨੂੰ ਵੱਡਾ ਕਾਫਲਾ ਦਿੱਲੀ ਜਾਵੇਗਾ। ਬਠਿੰਡਾ ਦੇ ਪਿੰਡ ਵਿਰਕ ਖੁਰਦ ਦੀ ਪੰਚਾਇਤ ਨੇ ਦਿੱਲੀ ਨਾ ਜਾਣ ਵਾਲੇ ਲਈ 1500 ਰੁਪਏ ਜੁਰਮਾਨਾ ਅਤੇ ਉਸ ਵਿਅਕਤੀ ਦਾ ਸਮਾਜਿਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਇਸੇ ਤਰ੍ਹਾਂ ਕੱਲ੍ਹ ਭਦੌੜ ਵਿੱਚ ਨੌਜਵਾਨ ਕਲੱਬਾਂ, ਤਰਕਸ਼ੀਲ ਸੁਸਾਇਟੀ, ਮੋਹਤਬਰ ਅਤੇ ਬੀ ਕੇ ਯੂ (ਡਕੌਂਦਾ) ਦਾ ਇਕੱਠ ਹੋਇਆ, ਜਿੱਥੇਰੋਜ਼ ਦਿੱਲੀ ਜਥੇ ਭੇਜਣ ਦਾ ਫ਼ੈਸਲਾ ਹੋਇਆ ਹੈ। ਬਠਿੰਡਾ ਦੇ ਪਿੰਡ ਕਰਾੜਵਾਲਾ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਕਿ ਹਰ ਵਾਰਡਤੋਂ 10-10 ਬੰਦੇ ਜਾਣਗੇ। ਜੋ ਨਹੀਂ ਜਾਵੇਗਾ, ਉਸ ਨੂੰ 2100 ਰੁਪਏ ਜੁਰਮਾਨਾ ਦੇਣਾ ਪਵੇਗਾ। ਦਿੱਲੀ ਮੋਰਚੇ ਵਿੱਚ ਜੋ ਕਿਸੇ ਤਰ੍ਹਾਂ ਦਾ ਨਸ਼ਾ ਜਾਂ ਹੁੱਲੜਬਾਜ਼ੀ ਕਰੇਗਾ, ਉਸ ਨੂੰ 5100 ਰੁਪਏ ਦਾ ਜੁਰਮਾਨਾ ਰੱਖਿਆ ਗਿਆ ਹੈ। ਪਿੰਡ ਕਮਾਲੂ ਸਵੈਚ ਵਿੱਚ ਫ਼ੈਸਲਾ ਹੋਇਆ ਕਿ ਜੋ ਵਿਅਕਤੀ ਦਿੱਲੀ ਨਾ ਗਿਆ, ਉਸ ਦੇ ਫਲੈਕਸ ਲਾ ਕੇ ਫੋਟੋ ਲਾਈ ਜਾਵੇਗੀ। ਇੱਥੇ ਕੱਲ੍ਹ ਬੀ ਕੇ ਯੂ (ਸਿੱਧੂਪੁਰ) ਨੇ ਅਗਵਾਈ ਕੀਤੀ। ਦੋ ਦਿਨਾਂ ਵਿੱਚ ਸਾਰੇ ਪੰਜਾਬ ਵਿੱਚ ਰੋਹ ਦੀ ਲਹਿਰ ਚੱਲ ਪਈ ਹੈ ਜਿਸ ਵਿੱਚ ਹਰ ਪਿੰਡ ਦਿੱਲੀ ਜਾਣ ਦਾ ਪ੍ਰਣ ਲੈ ਰਿਹਾ ਹੈ।

ਪੰਜਾਬੀ ਖ਼ਬਰਾਂ

ਪੋਖਰਣ-ਫਾਇਰਿੰਗ ਪ੍ਰੈਕਟਿਸ ਤੋਪ ਵਿੱਚੋਂ ਨਿਕਲਦੇ ਸਾਰ ਗੋਲਾ ਫਟਿਆ, ਜਵਾਨ ਦੀ ਮੌਤ, ਤਿੰਨ ਜਣੇ ਜ਼ਖਮੀ

Published

on

ਜੋਧਪੁਰ, 4 ਮਾਰਚ – ਰਾਜਸਥਾਨ ਦੀ ਪੋਖਰਣ ਫਾਇਰਿੰਗ ਰੇਂਜ ਵਿੱਚ ਮੰਗਲਵਾਰ ਰਾਤ ਫੌਜੀ ਅਭਿਆਸ ਦੌਰਾਨ ਹਾਦਸਾ ਹੋ ਗਿਆ। ਇਥੇ 105 ਐਮ ਐਮ ਗੰਨ (ਤੋਪ) ਵਿੱਚੋਂ ਗੋਲੇ ਦਾਗਦੇ ਸਮੇਂ ਇੱਕ ਗੋਲਾ ਬਾਹਰ ਨਿਕਲਦੇ ਸਾਰ ਫਟ ਗਿਆ, ਜਿਸ ਕਾਰਨ ਬੀ ਐਸ ਐਫ ਦਾ ਇੱਕ ਜਵਾਨ ਮਾਰਿਆ ਗਿਆ ਅਤੇ ਤਿੰਨ ਜ਼ਖਮੀ ਹੋ ਗਏ।
ਪਿਛਲੇ ਚਾਰ ਦਿਨਾਂ ਵਿੱਚ ਪੋਖਰਣ ਵਿੱਚ 105 ਐਮ ਐਮ ਗੰਨ ਨਾਲ ਇਹ ਦੂਸਰਾ ਹਾਦਸਾ ਹੋਇਆ ਹੈ। ਕੱਲ੍ਹ ਹੋਏ ਹਾਦਸੇ ਵਿੱਚ ਗੰਨ ਦੀ ਬੈਰਲ ਫਟਣ ਨਾਲ ਇੱਕ ਜਵਾਨ ਜ਼ਖਮੀ ਹੋ ਗਿਆ ਸੀ। ਫੌਜ ਦੇ ਸੂਤਰਾਂ ਮੁਤਾਬਕ ਬੀ ਐਸ ਐਫ ਇਨ੍ਹੀਂ ਦਿਨੀਂ ਫੌਜ ਦੇ ਪੋਖਰਣ ਸਥਿਤ ਫਾਇਰਿੰਗ ਰੇਂਜ ਵਿੱਚ ਅਭਿਆਸ ਕਰ ਰਹੀ ਹੈ। ਕਿਸ਼ਨਗੜ੍ਹ ਵਿੱਚ ਬੀ ਐਸ ਐਫ ਦੀ ਆਪਣੀ ਫਾਇਰਿੰਗ ਰੇਂਜ ਹੈ, ਪਰ 105 ਐਮ ਐਮ ਦੀ ਗੰਨ ਦੀ ਰੇਂਜ 17 ਕਿਲੋਮੀਟਰ ਹੋਣ ਦੇ ਕਾਰਨ ਇਸ ਵਿੱਚੋਂ ਗੋਲੇ ਦਾਗਣ ਦਾ ਅਭਿਆਸ ਵੱਡੀ ਫਾਇਰਿੰਗ ਰੇਂਜ ਪੋਖਰਣ ਵਿੱਚ ਕੀਤਾ ਜਾ ਰਿਹਾ ਹੈ।

Continue Reading

ਪੰਜਾਬੀ ਖ਼ਬਰਾਂ

ਕੋਰੋਨਾ ਦਾ ਅਸਰ 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ

Published

on

ਨਵੀਂ ਦਿੱਲੀ, 4 ਮਾਰਚ – ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕਡਾਊਨ ਵਿੱਚ 15 ਲੱੱਖ ਸਕੂਲਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 24.7 ਕਰੋੜ ਬੱਚੇ ਪ੍ਰਭਾਵਤ ਹੋਏ ਹਨ। ਯੂ ਐੱਨ ਬਾਲ ਕੋਸ਼ (ਯੂਨੀਸੇਫ) ਦੀ ਇੱਕ ਰਿਪੋਰਟ ਵਿੱਚ ਇਹ ਗੱਲ ਦਰਜਹੈ, ਜਿਸ ਮੁਤਾਬਕ ਸੰਸਾਰ ਪੱਧਰ ਉੱਤੇ ਸਕੂਲ ਬੰਦ ਰਹਿਣ ਨਾਲ ਤਕਰੀਬਨ ਇੱਕ ਸਾਲ ਤੱਕ 16.8 ਕਰੋੜ ਬੱਚੇ ਸਕੂਲ ਨਹੀਂ ਜਾ ਸਕੇ।
ਇਸ ਰਿਪੋਰਟ ਮੁਤਾਬਕ ਆਨਲਾਈਨ ਸਿਖਿਆ ਸਾਰਿਆਂ ਲਈ ਬਦਲ ਨਹੀਂ, ਕਿਉਂਕਿ ਚਾਰ ਵਿੱਚੋਂ ਇੱਕ ਬੱਚੇ ਦੇ ਕੋਲ ਡਿਜੀਟਲ ਜੰਤਰ ਅਤੇ ਇੰਟਰਨੈਟ ਦੀ ਸਹੂਲਤ ਹੈ। ਕੋਵਿਡ ਦੇ ਦੌਰ ਤੋਂ ਪਹਿਲਾਂ ਭਾਰਤ ਵਿੱਚ ਕਰੀਬ 24 ਫੀਸਦੀ ਘਰਾਂ ਵਿੱਚ ਇੰਟਰਨੈਟ ਦੀ ਪਹੁੰਚ ਸੀ ਅਤੇ ਇਸ ਵਿੱਚ ਵੀ ਦਿਹਾਤੀ-ਸ਼ਹਿਰੀ ਅਤੇ ਪੁਰਸ਼, ਔਰਤ ਦਾ ਅਨੁਪਾਤ ਵੱਖੋ-ਵੱਖਰਾ ਹੈ। ਯੂ ਐਨ ਨੇ ਕਿਹਾ ਕਿ ਕੋਰੋਨਾ ਦੇ ਕਾਰਨ 2020 ਵਿੱਚ ਲਾਗੂ ਲਾਕਡਾਊਨ ਹੇਠ 15 ਲੱੱਖ ਸਕੂਲ ਬੰਦ ਕਰਨ ਨਾਲ ਭਾਰਤ ਵਿੱਚ ਪ੍ਰਾਇਮਰੀ ਦੇ ਮਿਡਲ ਸਕੂਲਾਂ ਵਿੱਚ ਪੜ੍ਹਨ ਵਾਲੇ 24.7 ਕਰੋੜ ਬੱਚੇ ਪ੍ਰਭਾਵਤ ਹੋਏ। ਇਸ ਦੇ ਇਲਾਵਾ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਵੀ 60 ਲੱਖ ਤੋਂ ਵੱਧ ਲੜਕੇ-ਲੜਕੀਆਂ ਸਕੂਲ ਨਹੀਂ ਜਾ ਸਕੇ ਸਨ।

Continue Reading

ਪੰਜਾਬੀ ਖ਼ਬਰਾਂ

ਟਿਕੈਤ ਦਾ ਨਵਾਂ ਫਾਰਮੂਲਾ ਹਰ ਇੱਕ ਪਿੰਡ ਤੋਂ 15 ਕਿਸਾਨ ਅੰਦੋਲਨ ਵਾਲੀ ਥਾਂ ਉੱਤੇ ਜਾਣਗੇ

Published

on

ਜੈਪੁਰ, 4 ਮਾਰਚ – ਭਾਰਤ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਆਗੂ ਰਾਕੇਸ਼ ਟਿਕੈਤ ਨੇ ਰਾਜਸਥਾਨ ਵਿੱਚ ਅੰਦੋਲਨਕਾਰੀਆਂ ਨੂੰ ਇੱਕ ਪਿੰਡ, ਇੱਕ ਟਰੈਕਟਰ, 15 ਕਿਸਾਨ ਅਤੇ 10 ਦਿਨ ਦਾ ਨਵਾਂ ਫਾਰਮੂਲਾ ਦੇ ਦਿੱਤਾ ਹੈ ਤਾਂ ਕਿ ਲੰਮੀ ਲੜਾਈ ਲਈ ਪ੍ਰਬੰਧ ਕੀਤਾ ਜਾ ਸਕੇ।
ਰਾਜਸਥਾਨ ਦੇ ਨਾਗੌਰ ਵਿੱਚ ਕਿਸਾਨ ਮਹਾ ਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਇੱਕ ਪਿੰਡ ਵਿੱਚ 15 ਲੋਕ ਇੱਕ ਟਰੈਕਟਰ ਨਾਲ ਅੰਦੋਲਨ ਵਾਲੀ ਥਾਂ ਸ਼ਾਹਜਹਾਂਪੁਰ ਜਾਣਗੇ, ਜੋ 10 ਦਿਨ ਉਥੇ ਰਹਿਣਗੇ। ਇਸ ਤੋਂ ਬਾਅਦ ਉਹ ਵਾਪਸ ਆਉਣਗੇ ਤੇ ਦੂਸਰੇ ਪਿੰਡ ਤੋਂ 15 ਲੋਕ 10 ਦਿਨ ਲਈ ਅੰਦੋਲਨ ਵਾਲੀ ਥਾਂ ਉੱਤੇਜਾਣਗੇ। ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਗਲਾ ਜੋ ਵੀ ਅੰਦੋਲਨ ਹੋਵੇਗਾ, ਇਸ ਉੱਤੇ ਕਿਤੇ ਵੀ ਬੈਰੀਕੇਡ ਨਹੀਂ ਹੋਣਾ ਚਾਹੀਦਾ, ਜੇ ਬੈਰੀਕੇਡ ਹੋਇਆ ਤਾਂ ਤੋੜ ਦਿੱਤਾ ਜਾਵੇਗਾ। ਜੇ ਲੋਕਾਂ ਨੂੰ ਪਤਾ ਲੱਗੇ ਕਿ ਦਿੱਲੀ ਵਿੱਚ ਬੈਰੀਕੇਡਿੰਗ ਹੈ ਤਾਂ ਚਾਰ ਗੁਣਾ ਗਿਣਤੀ ਵਿੱਚ ਭੀੜ ਆਉਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਬੈਰੀਕੇਡਿੰਗ ਤੋੜਨਾ ਸਿੱਖ ਲਵੋ, ਸਾਡੇ ਲੋਕਾਂ ਵਿੱਚੋਂ ਕੁਝ ਬੈਰੀਕੇਡ ਤੋੜਨ ਵਿੱਚ ਮਾਹਰ ਹਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਕਿਸਾਨਾਂ ਦਾ ਟੈਂਕ ਹੈ,ਏਦਾਂ ਦੇ ਅੰਦੋਲਨ ਕਾਰਾਂ ਨਾਲ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਰਬਾਦ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਹਨ, ਜਿਨ੍ਹਾਂ ਤੋਂ ਜੇ ਕਿਸਾਨ ਹਾਰੇਗਾ ਤਾਂ ਮਜ਼ਦੂਰ ਵੀ ਹਾਰੇਗਾ, ਡਾਕਟਰ ਅੰਬੇਡਕਰ ਤੇ ਸੰਵਿਧਾਨ ਹਾਰੇਗਾ, ਕਿਸਾਨ ਤੇ ਮਜ਼ਦੂਰ ਦੀ ਰੋਟੀ ਤਿਜੌਰੀ ਵਿੱਚ ਬੰਦ ਹੋਵੇਗੀ, ਕਿਸਾਨ ਦੀ ਰੋਟੀ ਉੱਤੇ ਵਪਾਰੀਆਂ ਤੇ ਵੱਡੀਆਂ ਕੰਪਨੀਆਂ ਦੇ ਤਾਲੇ ਲੱਗਣਗੇ। ਉਨ੍ਹਾਂ ਕਿਹਾ ਕਿ ਅਜੇ ਪਤਾ ਨਹੀਂ ਕਿ ਅੰਦੋਲਨ ਕਿੰਨਾ ਲੰਬਾ ਚੱਲੇਗਾ, ਟਿਕਰੀ ਬਾਰਡਰ ਉੱਤੇ ਅਜੇ 15 ਹਜ਼ਾਰ ਟਰੈਕਟਰ ਹਨ। ਅੰਦੋਲਨਕਾਰੀਆਂ ਨੇ ਉਥੇ ਹੀ ਆਪਣੀ ਝੌਂਪੜੀ ਬਣਾ ਲਈ ਹੈ। ਉਹ ਉਥੋਂ ਨਹੀਂ ਜਾਣਗੇ। ਕੁਝ ਲੋਕ ਕਹਿ ਰਹੇ ਹਨ ਕਿ ਅੰਦੋਲਨਕਾਰੀ ਬਿਜਲੀ ਚੋਰੀ ਕਰਦੇ ਹਨ। ਅਸੀਂ ਕਿਹਾ ਕਿ ਬਿਜਲੀ ਕੁਨੈਕਸ਼ਨ ਦੇ ਦਿਓ ਅਤੇ ਐਡਵਾਂਸ ਵਿੱਚ ਪੈਸੇ ਲੈ ਲਵੋ।

Continue Reading

ਰੁਝਾਨ


Copyright by IK Soch News powered by InstantWebsites.ca