Farmers in Haryana decide not to allow ministers to hoist the tricolor
Connect with us apnews@iksoch.com

Uncategorized

ਗਣਤੰਤਰ ਦਿਵਸ :ਕਿਸਾਨਾਂ ਵੱਲੋਂ ਹਰਿਆਣਾ ਵਿੱਚ ਮੰਤਰੀਆਂ ਨੂੰ ਤਿਰੰਗਾ ਨਾ ਲਹਿਰਾਉਣ ਦੇਣ ਦਾ ਫੈਸਲਾ

Published

on

farmers protest

ਚੰਡੀਗੜ੍ਹ, 11 ਜਨਵਰੀ – ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਯੂਥ ਵਿੰਗ ਨੇ ਐਲਾਨ ਕੀਤਾ ਹੈ ਕਿ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਇਸ ਰਾਜ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਣੇ ਹੋਰਨਾਂ ਕੈਬਨਿਟ ਮੰਤਰੀਆਂ ਨੂੰ ਤਿਰੰਗਾ ਨਹੀਂ ਲਹਿਰਾਉਣ ਦਿੱਤਾ ਜਾਵੇਗਾ।
ਜਥੇਬੰਦੀ ਦੇ ਯੂਥ ਵਿੰਗ ਦੇ ਆਗੂ ਰਵੀ ਆਜ਼ਾਦ ਨੇ ਦੱਸਿਆ ਕਿ ਇਹ ਫੈਸਲਾ ਕੱਲ੍ਹ ਸ਼ਾਮ ਹਰਿਆਣਾ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਕੀਤੀ ਬੈਠਕ ਵਿੱਚ ਲਿਆ।ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ ਹੱਦਾਂਤੇ ਚੱਲ ਰਹੇ ਸੰਘਰਸ਼ ਵਾਂਗ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜੇ ਜੇ ਪੀ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ੍ਹ ਕਰਨਾਲ ਦੇ ਪਿੰਡ ਕੈਮਲਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ, ਉਸੇ ਤਰ੍ਹਾਂ ਭਵਿੱਖ ਵਿੱਚ ਭਾਜਪਾ ਅਤੇ ਜੇ ਜੇ ਪੀ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਅੰਬਾਲਾ ਅਤੇ ਪੰਚਕੂਲਾ ਵਿੱਚ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾ ਚੁੱਕਾ ਹੈ।
ਰਵੀ ਆਜ਼ਾਦ ਨੇ ਦੱਸਿਆ ਕਿ ਹਰਿਆਣਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ `ਤੇ ਗਣਤੰਤਰ ਦਿਵਸ ਮੌਕੇ ਕੱਢੀ ਜਾਣ ਵਾਲੀ ‘ਟਰੈਕਟਰ ਮਾਰਚ ਪਰੇਡ’ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤੇ ਸੂਬੇ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਹਰ ਪਿੰਡ ਵਿੱਚੋਂ 10 ਟਰੈਕਟਰ ਅਤੇ ਹਰ ਘਰ ਵਿੱਚੋਂ ਇੱਕ ਜਣਾ ਦਿੱਲੀ ਪਰੇਡ ਵਿੱਚ ਹਿੱਸਾ ਲਵੇ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਹਰਿਆਣਾ ਵਿੱਚ ਵੀ ਵੱਖ-ਵੱਖ ਥਾਵਾਂ ਉਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੁੰਨੀ ਨੇ ਹਰਿਆਣਾ ਦੀਆਂ ਸਾਰੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਯੂਨੀਅਨ ਦੀਆਂ ਕਮੇਟੀਆਂ ਬਣਾਉਣ ਤਾਂ ਜੋ ਕਿਸਾਨੀ ਸੰਘਰਸ਼ ਦੀ ਵਿਉਂਤਬੰਦੀ ਆਸਾਨੀ ਨਾਲ ਪਿੰਡ ਪੱਧਰ ਤੱਕ ਪਹੁੰਚਾਈ ਜਾ ਸਕੇ।

Uncategorized

ਬੱਸ ਦੇ ਬਿਜਲੀ ਦੀ ਤਾਰ ਵਿੱਚ ਫਸਣ ਨਾਲ 6 ਲੋਕ ਜਿੰਦਾ ਸੜੇ

Published

on

death

ਜੈਪੁਰ, 18 ਜਨਵਰੀ – ਰਾਜਸਥਾਨ ਦੇ ਜ਼ਿਲ੍ਹਾ ਜਾਲੌਰ ਵਿੱਚ ਬਿਜਲੀ ਦੀ ਤਾਰ ਨਾਲ ਲੱਗਣ ਕਾਰਨ ਇੱਕ ਬੱਸ ਨੂੰ ਅੱਗ ਲੱਗ ਗਈ ਅਤੇ ਛੇ ਯਾਤਰੀ ਜਿਊਂਦੇ ਸੜ ਗਏ, ਜਦੋਂ ਕਿ ਤੀਹ ਹੋਰ ਜ਼ਖਮੀ ਹੋ ਗਏ।
ਡੀ ਐਸ ਪੀ ਹਿੰਮਤਸਿੰਘ ਨੇ ਦੱਸਿਆ ਕਿ ਇਹ ਹਾਦਸਾ ਮਹੇਸ਼ਪੁਰਾ ਪਿੰਡ ਵਿੱਚ ਸ਼ਨੀਵਾਰ ਰਾਤ ਨੂੰ ਓਦੋਂ ਹੋਇਆ ਜਦੋਂ ਬੱਸ ਡਰਾਈਵਰ ਰਸਤਾ ਭਟਕ ਕੇ ਪੇਂਡੂ ਖੇਤਰ ਵਿੱਚ ਵੜ ਗਿਆ, ਜਿੱਥੇ ਬਿਜਲੀ ਦੀ ਇੱਕ ਲਟਕਦੀ ਹੋਈ ਤਾਰ ਦੀ ਲਪੇਟ ਵਿੱਚ ਆਉਣ ਨਾਲ ਬੱਸ ਨੂੰ ਅੱਗ ਲੱਗ ਗਈ। ਇਸ ਨਿੱਜੀ ਬੱਸ ਵਿੱਚ ਚਾਲੀ ਲੋਕ ਸਵਾਰ ਸਨ ਅਤੇ ਇਹ ਬਾੜਮੇਰ ਵਿੱਚ ਪੈਂਦੇ ਨਾਕੋੜਾ ਤੋਂ ਅਜਮੇਰ ਵਿਚਲੇ ਬਿਆਵਰ ਜਾ ਰਹੀ ਸੀ। ਪੀੜਤ ਲੋਕ ਨਾਕੋੜਾ ਦੇ ਜੈਨ ਮੰਦਰ ਤੋਂ ਬਿਆਵਰ ਮੁੜ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਯਾਤਰੀਆਂ ਦੀ ਸੜ ਕੇ ਮੌਤ ਹੋ ਗਈ ਅਤੇ ਤੀਹ ਤੋਂ ਵੱਧ ਜ਼ਖਮੀ ਹੋ ਗਏ। ਛੇ ਗੰਭੀਰ ਜ਼ਖਮੀ ਯਾਤਰੀਆਂ ਨੂੰ ਜੋਧਪੁਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਬਾਕੀਆਂ ਦਾ ਜਾਲੌਰ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Continue Reading

Uncategorized

ਅਨਿਲ ਅੰਬਾਨੀ ਉੱਤੇ ਧੋਖਾਧੜੀ ਦਾ ਵੱਡਾ ਦੋਸ਼

Published

on

anil ambani
  • ਵਿਜੇ ਮਾਲਿਆ ਤੋਂ 10 ਗੁਣਾਂ ਵੱਧ ਕਰਜ਼ਾ ਬੈਂਕਾਂ ਤੋਂ ਲਿਆ
    ਭੋਪਾਲ, 16 ਜਨਵਰੀ – ਭਾਰਤ ਦੀ ਸਭ ਤੋਂ ਵੱਡੀ ਨਿੱਜੀ ਖੇਤਰ ਦੀ ਕੰਪਨੀ, ਰਿਲਾਇੰਸ ਗਰੁੱਪ ਦੀ ਸਥਾਪਨਾ ਧੀਰੂਭਾਈ ਅੰਬਾਨੀ ਨੇ ਕੀਤੀ ਸੀ, ਪਰ ਅੱਜਕੱਲ੍ਹ ਇਹ ਕੰਪਨੀ ਵਿਵਾਦਾਂ ਵਿੱਚ ਫਸਣ ਲੱਗੀ ਹੈ।
    ਧੀਰੂਭਾਈ ਅੰਬਾਨੀ ਦੀ ਮੌਤ ਪਿੱਛੋਂ ਉਸਦੇ ਦੋਵਾਂ ਪੁੱਤਰਾਂ (ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਨੇ ਰਿਲਾਇੰਸ ਦੀ ਵਾਗਡੋਰ ਸੰਭਾਲੀ ਸੀ, ਪਰ ਕੁਝ ਸਾਲਾਂ ਵਿੱਚ ਹੀ ਇਹ ਕੰਪਨੀ ਦੋ ਥਾਂਈਂ ਪਾਟ ਗਈ। ਵੰਡ ਪਿੱਛੋਂ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਪਛਾੜ ਦਿੱਤਾ, ਪਰ ਅੱਜ ਦੀ ਸਥਿਤੀ ਇਹ ਹੈ ਕਿ ਵੱਡੇ ਭਰਾ ਮੁਕੇਸ਼ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਛੋਟਾ ਭਰਾ ਅਨਿਲ ਪਹਿਲਾਂ ਹੀ ਆਪਣੇ ਆਪ ਨੂੰ ਦੀਵਾਲੀਆਂ ਕਰਾਰ ਦੇ ਚੁੱਕਾ ਹੈ। ਅੱਜਕੱਲ੍ਹ ਅਨਿਲ ਅੰਬਾਨੀ ਫਿਰ ਸੁਰਖੀਆਂ ਵਿੱਚ ਹਨ ਅਤੇ ਉਹ ਕਰਜੇ ਦੇ ਕਾਰਨ ਹਨ। ਇੰਗਲਿਸ ਵੈਬਸਾਈਟ ਬਿਜਨਸ ਇਨਸਾਈਡਰ ਦੀ ਰਿਪੋਰਟ ਅਨੁਸਾਰ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਉੱਤੇ ਬੈਂਕਾਂ ਨਾਲ ਠੱਗੀ ਮਾਰਨ ਦਾ ਦੋਸ਼ ਲੱਗਾ ਹੈ। ਇਸ ਦੇ ਨਾਲ ਕਰਜੇ ਦੀ ਰਕਮ ਮਾਲਿਆ ਵੱਲੋਂ ਲਏ ਗਏ ਕਰਜੇ ਤੋਂ ਵੀ ਦਸ ਗੁਣਾ ਵਧੇਰੇ ਅਤੇ ਕਰੀਬ 86,188 ਕਰੋੜ ਰੁਪਏ ਦੱਸੀ ਗਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਨਿਲ ਅੰਬਾਨੀ ਦੀਆਂ ਤਿੰਨ ਕੰਪਨੀਆਂ ਨੇ ਕ੍ਰਮਵਾਰ ਸਟੇਟ ਬੈਂਕ ਆਫ਼ ਇੰਡੀਆ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਇੰਡੀਆ ਓਵਰਸੀਜ ਬੈਂਕ ਤੋਂ ਕਰਜਾ ਲਿਆ ਹੈ ਅਤੇ ਇਸ ਨੂੰ ਵਾਪਸ ਨਹੀਂ ਕੀਤਾ। ਇਸ ਲਈ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਗਰੁੱਪ ਇਕਾਈਆਂ ਉੱਤੇ ਕਾਰਵਾਈ ਕਰਨ ਲਈ ਬੈਂਕ ਤਿਆਰੀ ਕਰ ਰਹੇ ਹਨ, ਜਿਸ ਵਿੱਚ ਰਿਲਾਇੰਸ ਕਮਿਊਨੀਕੇਸ਼ਨਜ਼, ਰਿਲਾਇੰਸ ਇਨਫ਼ਰਾ ਤੇ ਰਿਲਾਇੰਸ ਟੈਲੀਕਾਮ ਸ਼ਾਮਲ ਹਨ। ਸ਼ੋਸ਼ਲ ਮੀਡੀਆ ਉੱਤੇ ਸੁਚੇਤਾ ਦਲਾਲ, ਜਿਸ ਨੇ ਹਰਸ਼ਦ ਮਹਿਤਾ ਘੁਟਾਲੇ ਦਾ ਖੁਲਾਸਾ ਕੀਤਾ ਸੀ, ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇੱਕ ਸਵਾਲ ਲਿਖਿਆ ਹੈ ਕਿ ਕੋਈ ਅੰਦਾਜਾ ਲਾ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਡਿਫ਼ਾਲਟਰ ਕੌਣ ਹੈ ਅਤੇ ਸਰਕਾਰ ਵੱਲੋਂ ਉਸ ਵਿਰੁਧ ਕੋਈ ਕਾਰਵਾਈ ਵੀ ਨਹੀਂ ਕੀਤੀ ਗਈ?

Business News in Punjabi

Continue Reading

Uncategorized

ਕਿਸਾਨਾਂ ਵਿਰੁੱਧ ਟਿਪਣੀ ਦਾ ਮਾਮਲਾ:ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵਿਰੁੱਧ ਅਜਨਾਲਾ ਦੀ ਅਦਾਲਤ ਵਿੱਚ ਕੇਸ ਦਾਇਰ

Published

on

giriraj

ਅੰਮ੍ਰਿਤਸਰ, 15 ਜਨਵਰੀ, – ਭਾਰਤ ਦਾ ਅੰਨ-ਦਾਤਾ ਕਿਸਾਨ ਜਦੋਂ ਲਮੇਂ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ, ਇਸ ਦੌਰਾਨ ਕੇਂਦਰ ਸਰਕਾਰ ਦੇ ਮੰਤਰੀ ਉਨ੍ਹਾਂ ਦੇ ਖ਼ਿਲਾਫ਼ ਬੇਹੂਦਾ ਕਿਸਮ ਦੇ ਬਿਆਨ ਦਾਗ ਕੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਲੂਣ ਧੂੜਨ ਦਾ ਕੰਮ ਕਰ ਰਹੇ ਹਨ। ਇਹ ਗੱਲ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਦੇ ਖ਼ਿਲਾਫ਼ ਅੱਜ ਅਜਨਾਲਾ ਦੀ ਅਦਾਲਤ ਵਿਚ ਕੇਸ ਦਰਜ ਕਰਵਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਉੱਪ ਪ੍ਰਧਾਨ ਅਤੇ ਖੁਦ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਹੀ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਬੀਤੀ 12 ਦਸੰਬਰ ਨੂੰ ਕਿਸਾਨਾਂ ਦੇ ਵਿਰੁੱਧ ਇਹੋ ਜਿਹਾ ਬਿਆਨ ਦਿੱਤਾ ਸੀ, ਜੋ ਕੇਂਦਰੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਇਸ ਬਾਰੇ ਉਨ੍ਹਾਂ ਨੇ ਗਿਰੀਰਾਜ ਸਿੰਘ ਨੂੰ ਲੀਗਲ ਨੋਟਿਸ ਭੇਜ ਕੇ ਇਸ ਬਿਆਨ ਲਈ ਸੱਤ ਦਿਨਵਿੱਚ ਮਾਫ਼ੀ ਮੰਗਣ ਲਈ ਕਿਹਾ ਸੀ, ਪਰ ਜਵਾਬ ਨਾ ਮਿਲਣ ਉੱਤੇਅੱਜ ਉਨ੍ਹਾਂ ਦੇ ਵਕੀਲਾਂ ਐਡਵੋਕੇਟ ਪਰਮਿੰਦਰ ਸਿੰਘ ਸੇਠੀ, ਰਾਜੀਵ ਮਦਾਨ, ਕੋਵਿਕ ਜਨੇਜਾ, ਇੰਦਰਪ੍ਰੀਤ ਸਿੰਘ ਆਨੰਦ ਨੇ ਇਕ ਕੇਸ ਜੱਜ ਰਾਧਿਕਾ ਪੁਰੀ ਦੀ ਕੋਰਟ ਵਿਚ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸੇ ਰਾਜਸੀ ਪਾਰਟੀ ਦੇ ਆਗੂ ਬਾਅਦ ਵਿਚ, ਪਹਿਲਾਂ ਕਿਸਾਨ ਹਨ ਅਤੇ ਇਸ ਲੜਾਈ ਵਿਚ ਹਰ ਪੱਧਰ ਤਕ ਜਾ ਕੇ ਕੇਂਦਰੀ ਮੰਤਰੀ ਗਿਰੀਰਾਜ ਨੂੰ ਮਾਫ਼ੀ ਮੰਗਣ ਲਈ ਮਜਬੂਰ ਕੀਤਾ ਜਾਵੇਗਾ ਅਤੇ ਸਖਤ ਕਾਨੂੰਨੀ ਲੜਾਈ ਲੜੀ ਜਾਵੇਗੀ।

Punjabi News Today

Continue Reading

ਰੁਝਾਨ


Copyright by IK Soch News powered by InstantWebsites.ca