Farmers again vehemently oppose Haryana Chief Minister Khattar
Connect with us [email protected]

ਰਾਜਨੀਤੀ

ਕਿਸਾਨਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਦਾ ਫਿਰ ਤਿੱਖਾ ਵਿਰੋਧ

Published

on

khatar

ਪੁਲਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਸੁੱਟੇ
ਹਿਸਾਰ, 16 ਮਈ, – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਝੱਲਣਾ ਪਿਆ ਅਤੇ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਹੈ।
ਅਸਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਨਵੇਂ ਬਣੇ ਇੱਕ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ ਨੇ ਉਨ੍ਹਾਂ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਇਸ ਮੌਕੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਸਨ, ਜਿਸ ਨੂੰ ਕਿਸਾਨਾਂ ਨੇ ਤੋੜ ਦਿੱਤਾ ਤਾਂ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋਣ ਕਾਰਨ ਹਾਲਾਤ ਤਣਾਅ ਵਾਲੇ ਹੋ ਗਏ। ਕਿਸਾਨ ਭਾਰਤ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਬੀਤੇ 6 ਮਹੀਨਿਆਂ ਤੋਂ ਦਿੱਲੀ ਬਾਰਡਰਾਂ ਉੱਤੇ ਧਰਨੇ ਲਈ ਬੈਠੇ ਹਨ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ। ਪਤਾ ਲੱਗਾ ਹੈ ਕਿ ਅੱਜ ਪੁਲਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ ਹਨ।
ਦੱਸਿਆ ਗਿਆ ਹੈ ਕਿ ਮੁੱਖ ਮਤੰਰੀ ਮਨੋਹਰ ਲਾਲ ਖੱਟੜ ਹਿਸਾਰ ਵਿੱਚ ਜਦੋਂ ਕੋਵਿਡ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਤਾਂ ਉਨ੍ਹਾਂ ਦੇ ਖ਼ਿਲਾਫ ਪ੍ਰਦਰਸ਼ਨ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਚੁੱਕੇ ਸਨ ਤੇ ਪੁਲਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਵੇਂ ਬੈਰੀਕੇਡਿੰਗ ਕੀਤੀ ਸੀ, ਕਿਸਾਨ ਇਹ ਬੈਰੀਕੇਡਿੰਗ ਤੋੜ ਕੇ ਅੱਗੇ ਲੰਘ ਗਏ, ਜਿਨ੍ਹਾਂ ਨੂੰ ਖਦੇੜਨ ਲਈ ਪੁਲਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ।

Read More Latest Politics News

ਰਾਜਨੀਤੀ

ਉਦਘਾਟਨੀ ਪੱਥਰ ਉਤੇ ਨਾਮ ਨਾ ਲਿਖੇ ਜਾਣ ਤੋਂ ਪਾਰਲੀਮੈਂਟ ਮੈਂਬਰ ਔਜਲਾ ਨਾਰਾਜ਼

Published

on

Gurjit Singh Aujla MP

ਚੰਡੀਗੜ੍ਹ, 24 ਜੂਨ – ਅੰਮ੍ਰਿਤਸਰ ਤੋਂ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਇੱਕ ਉਦਘਾਟਨੀ ਪੱਥਰ ਉੱਤੇ ਨਾਂਅ ਨਾ ਲਿਖੇ ਜਾਣ ਤੋਂ ਨਾਰਾਜ਼ ਹੋ ਗਏ ਹਨ। ਪੰਜਾਬ ਸਰਕਾਰ ਭਾਵੇਂ ਵੀ ਆਈ ਪੀ ਕਲਚਰ ਦੇ ਖਾਤਮੇ ਅਤੇ ਉਦਘਾਟਨੀ ਪੱਥਰਾਂ ਵਾਲੀ ਸੋਚ ਤੋਂ ਉਚਾ ਉਠਣ ਦੀ ਗੱਲ ਕਰਦੀ ਹੈ, ਐਮ ਪੀ ਗੁਰਜੀਤ ਸਿੰਘ ਔਜਲਾ ਨੇ ਇਸ ਦੇ ਉਲਟ ਚੀਫ ਸੈਕਟਰੀ ਪੰਜਾਬ ਕੋਲ ਲਿਖਤੀ ਸ਼ਿਕਾਇਤ ਵੀ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਜਦੋਂ ਅੰਮ੍ਰਿਤਸਰ ਵਿੱਚ ਇਹ ਉਦਘਾਟਨੀ ਪੱਥਰ ਰੱਖਿਆ ਗਿਆ, ਉਦੋਂ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਸਿਖਰ ਉੱਤੇ ਸੀ। ਪਾਰਲੀਮੈਂਟ ਮੈਂਬਰ ਔਜਲਾ ਨੇ ਆਪਣੇ ਪੱਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਸਿ਼ਕਾਇਤ ਕੀਤੀ ਹੈ। ਉਨ੍ਹਾ ਨੇ ਉਦਘਾਟਨੀ ਪੱਥਰ ਰੱਖਣ ਵਾਲੇ ਦਿਨ ਚੀਫ ਸੈਕਟਰੀ ਪੰਜਾਬ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਫਿਰ ਲਿਖਤੀ ਸ਼ਿਕਾਇਤ ਭੇਜੀ ਹੈ। ਮੈਡੀਕਲ ਸਿੱਖਿਆ ਖੋਜ ਵਿਭਾਗ ਬਾਰੇ ਮੰਤਰੀ ਓ ਪੀ ਸੋਨੀ ਨੇ ਚਾਰ ਜੂਨ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਆਕਸੀਜਨ ਪਲਾਂਟ ਚਾਲੂ ਕਰਨ ਦਾ ਉਦਘਾਟਨ ਕੀਤਾ ਸੀ। ਔਜਲਾ ਨੂੰ ਇਸ ਸਮਾਗਮ ਮੌਕੇ ਵੀ ਬੁਲਾਇਆ ਨਹੀਂ ਗਿਆ ਸੀ। ਇਸ ਬਾਰੇ ਔਜਲਾ ਨੇ ਲਿਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜ ਤੇ ਕੇਂਦਰ ਸਰਕਾਰ ਨਾਲ ਸਬੰਧਤ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਯਤਨ ਨਾਲ ਇਹ ਆਕਸੀਜਨ ਪਲਾਂਟ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਉਦਘਾਟਨੀ ਸਮਾਗਮਾਂ ਵਿੱਚ ਬੁਲਾਉਣਾ ਤਾਂ ਦੂਰ, ਉਦਘਾਟਨੀ ਪੱਥਰ ਵਿੱਚ ਉਨ੍ਹਾਂ ਦਾ ਨਾਂਅ ਲਿਖਣ ਦੀ ਲੋੜ ਵੀ ਨਹੀਂ ਸਮਝੀ।ਉਨ੍ਹਾਂ ਨੇਚੀਫਸੈਕਟਰੀ ਤੋਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਪ੍ਰੋਟੋਕੋਲ ਦੀ ਪਾਲਣਾ ਦੀ ਸਖਤ ਐਡਵਾਇਜ਼ਰੀ ਜਾਰੀ ਕੀਤੀ ਜਾਵੇ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਗੁਰਜੀਤ ਸਿੰਘ ਔਜਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੀਟਿੰਗਾਂ ਵਿੱਚ ਕਾਫੀ ਸਰਗਰਮ ਹਨ।ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਬਾਰੇ ਮੰਤਰੀ ਓ ਪੀ ਸੋਨੀ ਦੇ ਮੁਤਾਬਕ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੰਮ ਹੈ ਅਤੇ ਉਨ੍ਹਾਂ ਨੂੰ ਉਦਘਾਟਨੀ ਪੱਥਰ ਉੱਤੇ ਔਜਲਾ ਦਾ ਨਾਂਅ ਲਿਖੇ ਜਾਣ ਉੱਤੇ ਕੋਈ ਇਤਰਾਜ਼ ਨਹੀਂ। ਸੋਨੀ ਨੇ ਦੱਸਿਆ ਕਿ ਇਸ ਆਕਸੀਜਨ ਪਲਾਂਟ ਉੱਤੇ ਦੋ ਕਰੋੜ ਦੀ ਲਾਗਤ ਆਈ ਹੈ।

Read More Latest Politics News

Continue Reading

ਰਾਜਨੀਤੀ

ਚੋਣਾਂ ਤੋਂ ਪਹਿਲਾਂ ਯੂ ਪੀ ਵਿਚਲੇ ਭਾਈਵਾਲਾਂ ਨੇ ਭਾਜਪਾ ਦੀਆਂ ਮੁਸ਼ਕਲਾਂ ਵਧਾਈਆਂ

Published

on

BJP

ਲਖਨਊ, 23 ਜੂਨ, – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਜਦੋਂ ਬਹੁਤ ਘੱਟ ਸਮਾਂ ਬਾਕੀ ਹੈ, ਓਦੋਂ ਸਾਰੀਆਂ ਰਾਜਨੀਤਿਕ ਧਿਰਾਂ ਰਣਨੀਤੀ ਬਣਾ ਰਹੀਆਂ ਹਨ। ਓਥੇਭਾਜਪਾ ਸਰਕਾਰ ਦੀ ਇੱਕ ਸਹਿਯੋਗੀ ਨਿਸ਼ਾਦ ਪਾਰਟੀ ਨੇ ਰਾਜ ਸਰਕਾਰ ਵਿਚ ਆਪਣੀ ਭੂਮਿਕਾ ਵਧਾਉਣ ਦੀ ਮੰਗ ਕਰ ਦਿੱਤੀ ਹੈ ਤੇ ਦੂਸਰੇ ਪਾਸੇ ਭਾਜਪਾ ਦਾ ਇਕ ਭਾਈਵਾਲ ਅਪਣਾ ਦਲ (ਐਸ) ਇਸ ਰਾਜ ਤੇ ਕੇਂਦਰ ਸਰਕਾਰ ਵਿਚ ਆਪਣਾ ਹਿੱਸਾ ਵਧਾਉਣ ਦੀ ਮੰਗ ਕਰਨ ਲੱਗ ਪਿਆ ਹੈ। ਇਸ ਤੋਂ ਇਲਾਵਾ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ ਵੱਧ ਸੀਟਾਂ ਦੀ ਮੰਗ ਵੀ ਕਰ ਰਹੇ ਹਨ।
ਅਪਣਾ ਦਲ ਦੇ ਨੇਤਾ ਅਤੇ ਯੋਗੀ ਆਦਿਤਿਆਨਾਥ ਦੀ ਸਰਕਾਰ ਵਿਚ ਮੰਤਰੀ ਜੈ ਕੁਮਾਰ ਜੈਕੀ ਦਿੱਲੀਗਏ ਹਨ, ਜਿੱਥੇ ਉਨ੍ਹਾਂ ਨੇ ਆਪਣੀ ਨੇਤਾ ਅਨੁਪ੍ਰਿਯਾ ਪਟੇਲ ਨਾਲ ਮੁਲਾਕਾਤ ਦੇ ਬਾਅਦ ਕਿਹਾ ਕਿ ਸੰਗਠਨ ਤੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਤੋਂ ਪਹਿਲਾਂ ਅਪਣਾ ਦਲ ਨੇ ਪੰਚਾਇਤੀ ਚੋਣਾਂ ਵਿੱਚਜਿ਼ਲਾ ਪੰਚਾਇਤ ਪ੍ਰਧਾਨ ਲਈ 4 ਸੀਟਾਂ ਦੀ ਮੰਗ ਕੀਤੀ ਅਤੇ ਕਿਹਾ ਹੈ ਕਿ ਸਮਾਂ ਆ ਗਿਆ ਹੈ ਕਿ ਅਪਣਾ ਦਲ ਨੂੰ ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਵਿੱਚਵੱਧ ਹਿੱਸਾ ਲੈਣਾ ਚਾਹੀਦਾ ਹੈ। ਜੈਕੀ ਨੇ ਅਨੁਪ੍ਰਿਆ ਪਟੇਲ ਨੂੰ ਕੇਂਦਰ ਵਿੱਚ ਮੰਤਰੀ ਬਣਾਉਣ ਦੀ ਮੰਗ ਵੀ ਕੀਤੀ ਹੈ।
ਜਾਣਕਾਰ ਸੂਤਰਾਂ ਅਨੁਸਾਰ ਅਪਣਾ ਦਲ ਨੇ ਮਿਰਜ਼ਾਪੁਰ, ਜੌਨਪੁਰ, ਪ੍ਰਤਾਪਗੜ੍ਹ ਅਤੇ ਬਸਤੀ 4 ਸੀਟਾਂ ਤੋਂ ਜਿ਼ਲਾ ਪੰਚਾਇਤ ਪ੍ਰਧਾਨ ਦੀ ਮੰਗ ਕੀਤੀ ਹੈ, ਪਰ ਭਾਜਪਾ ਨੇ 2 ਸੀਟਾਂ ਦੇਣ ਦੀ ਗੱਲ ਕਹੀ ਹੈ। ਇਸ ਦੇ ਨਾਲ ਵਿਧਾਨ ਸਭਾ ਚੋਣਾਂ ਵਿੱਚਹੋਰ ਸੀਟਾਂ ਦੀ ਮੰਗ ਕੀਤੀ ਗਈ ਹੈ। ਪਿਛਲੀਆਂ ਚੋਣਾਂ ਵਿਚ ਅਪਨਾ ਦਲ ਨੇ ਵਿਧਾਨ ਸਭਾ ਦੀਆਂ 11 ਸੀਟਾਂਲਈ ਚੋਣ ਲੜੀ ਅਤੇ 9 ਸੀਟਾਂ ਜਿੱਤੀਆਂ ਸਨ। ਇਕ ਪਾਸੇ ਨਿਸ਼ਾਦ ਪਾਰਟੀ ਦੀ ਵਧਦੀ ਮੰਗ ਤੇ ਫਿਰ ਅਪਣਾ ਦਲ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਿਚ ਭਾਈਵਾਲੀ ਵਧਾਉਣ ਦੀ ਮੰਗ ਨਾਲ ਭਾਜਪਾ ਕਿਵੇਂ ਨਜਿੱਠੇਗੀ, ਇਸ ਨਾਲ ਆਉਣ ਵਾਲੇ ਸਮੇਂ ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਵਾਸਤੇ ਕਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ।

Read More Political News Today

Continue Reading

ਰਾਜਨੀਤੀ

ਕੋਟਕਪੂਰਾ ਗੋਲ਼ੀਕਾਂਡ ਕੇਸ:ਸੁਖਬੀਰ ਸਿੰਘ ਬਾਦਲ ਨੂੰ ਨਵੀਂ ਐੱਸ ਆਈ ਟੀ ਵੱਲੋਂ ਪੇਸ਼ੀ ਦਾ ਸੰਮਨ

Published

on

Sukhbir badal

26 ਜੂਨ ਨੂੰ ਪੁੱਛਗਿੱਛ ਲਈ ਪੇਸ਼ ਹੋਣਾ ਪਵੇਗਾ
ਚੰਡੀਗੜ੍ਹ, 23 ਜੂਨ, – ਸਾਲ 2015 ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਣ ਪਿੱਛੋਂ ਰੋਸ ਕਰਦੀ ਸਿੱਖ ਸੰਗਤ ਉੱਤੇ ਕੋਟਕਪੂਰਾ ਵਿੱਚ ਪੁਲਸ ਵੱਲੋਂ ਚਲਾਈ ਗੋਲ਼ੀ ਬਾਰੇ ਜਾਂਚ ਕਰ ਰਹੀ ਵਿਸ਼ੇਸ਼ ਟੀਮ (ਐੱਸ ਆਈ ਟੀ) ਨੇ ਪੰਜਾਬ ਦੇ ਓਦੋਂ ਵਾਲੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ 26 ਜੂਨ ਨੂੰ ਸਵੇਰੇ ਗਿਆਰਾਂ ਵਜੇ ਪੇਸ਼ ਹੋਣ ਲਈ ਕਿਹਾ ਹੈ।ਐੱਸ ਆਈ ਟੀ ਨੇ ਉਨ੍ਹਾਂ ਨੂੰ ਸੈਕਟਰ 32 ਚੰਡੀਗੜ੍ਹ ਵਿਚਲੇ ਪੁਲਿਸ ਇੰਸਟੀਚਿਊਟ ਵਿਚ ਪੇਸ਼ੀ ਦਾ ਪੱਤਰ ਭੇਜਿਆ ਹੈ।
ਵਰਨਣ ਯੋਗ ਹੈ ਕਿ ਬੀਤੇ ਮੰਗਲਵਾਰਐੱਸ ਆਈ ਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੋਂ ਉਨ੍ਹਾਂ ਦੇ ਸੈਕਟਰ ਚਾਰ ਚੰਡੀਗੜ੍ਹ ਵਾਲੇ ਐੱਮਐੱਲ ਏ ਫਲੈਟ ਵਿਚ ਢਾਈ ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਸੀ।ਉਸ ਦਿਨ ਐਡੀਸ਼ਨਲ ਡੀਜੀਪੀ, ਐੱਲਕੇ ਯਾਦਵ ਦੀ ਅਗਵਾਈ ਹੇਠ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰਨ ਵਾਲੀ ਟੀਮ ਵਿਚ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੈ ਸਿੰਗਲਾ ਦੀ ਹਾਜ਼ਰੀ ਉੱਤੇ ਅਕਾਲੀ ਦਲ ਨੇ ਇਤਰਾਜ਼ਵੀ ਕੀਤਾ ਸੀ। ਇਸ ਤੋਂ ਪਹਿਲਾਂ ਇਹ ਵਿਸ਼ੇਸ਼ ਜਾਂਚ ਟੀਮ ਪੰਜਾਬ ਪੁਲਿਸ ਦੇਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ, ਸਸਪੈਂਡ ਕੀਤੇ ਹੋਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਇੱਕ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ, ਐੱਸ ਪੀ ਸੁਖਮੰਦਰ ਸਿੰਘ ਸਮੇਤ ਕਈ ਪੁਲਿਸ ਵਾਲਿਆਂ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।
ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ ਬਣਾਈ ਐੱਸ ਆਈ ਟੀ ਵੱਲੋਂ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਵੀ ਪਹਿਲਾਂ ਸਾਬਕਾ ਗ੍ਰਹਿ ਮੰਤਰੀ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਫਿਲਮ ਐਕਟਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕਰ ਚੁੱਕੀ ਸੀ, ਪਰ ਉਸ ਦੀ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਨੇ ਰੱਦ ਕਰ ਦਿੱਤੀ ਸੀ, ਜਿਸ ਨੂੰ ਇੱਕ ਵਿਵਾਦਤ ਫੈਸਲਾ ਸਮਝਿਆ ਗਿਆ ਸੀ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca