Famous hymn singer Narendra is no longer fickle
Connect with us [email protected]

ਮਨੋਰੰਜਨ

ਪ੍ਰਸਿੱਧ ਭਜਨ ਗਾਇਕ ਨਰਿੰਦਰ ਚੰਚਲ ਨਹੀਂ ਰਹੇ

Published

on

ਨਵੀਂ ਦਿੱਲੀ, 23 ਜਨਵਰੀ -ਮਾਤਾ ਦੀਆਂ ‘ਚਲੋ ਬੁਲਾਵਾ ਆਇਆ ਹੈ’ ਵਰਗੀਆਂ ਪ੍ਰਸਿੱਧ ਭੇਟਾਂ ਗਾ ਕੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਪ੍ਰਸਿੱਧ ਗਾਇਕ ਅਤੇ ਭਜਨ ਸਮਰਾਟ ਨਰਿੰਦਰ ਚੰਚਲ (80) ਦਾ ਕੱਲ੍ਹ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ।
ਨਰਿੰਦਰ ਚੰਚਲ ਕਾਫ਼ੀ ਸਮੇਂ ਤੋਂ ਬੀਮਾਰ ਸਨ ਤੇ ਉਨ੍ਹਾਂ ਨੂੰ 27 ਨਵੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਰਿਸ਼ੀ ਕਪੂਰ ਤੇ ਡਿੰਪਲ ਕਪਾਡੀਆ ਨੂੰ ਚਮਕਾਉਂਦੀ ਸਾਲ 1973 ਵਿੱਚ ਪ੍ਰਦਰਸ਼ਿਤ ਹੋਈ ਸੁਪਰਹਿੱਟ ਫਿਲਮ ‘ਬੌਬੀ’ ਵਿੱਚ ਨਰਿੰਦਰ ਚੰਚਲ ਵੱਲੋਂ ਗਾਏ ਗੀਤ ‘ਬੇਸ਼ੱਕ ਮੰਦਰ ਮਸਜਿਦ ਤੋੜੋ, ਪਰ ਪਿਆਰ ਭਰਾ ਦਿਲ ਕਭੀ ਨਾ ਤੋੜੋ’ ਨੇ ਉਨ੍ਹਾਂ ਨੂੰ ਰਾਤੋ-ਰਾਤ ਚੋਟੀ ਦੇ ਗਾਇਕਾਂ ਵਿੱਚਸ਼ਾਮਲ ਕਰ ਦਿੱਤਾ ਸੀ ਅਤੇ ‘ਦੋ ਘੁੱਟ ਪਿਲਾ ਦੇ ਸਾਥੀਆਂ’ ਵਰਗੇ ਕਈ ਸੁਪਰ ਹਿੱਟ ਗੀਤ ਗਾਉਣ ਤੋਂ ਇਲਾਵਾ ਨਰਿੰਦਰ ਚੰਚਲ ਨੇ ਭਜਨ ਗਾਇਕੀ ਵਿੱਚ ਵੀ ਆਪਣਾ ਲੋਹਾ ਮਨਵਾਇਆ, ਜਿਸ ਕਾਰਨ ਲੋਕ ਉਨ੍ਹਾਂ ਨੂੰ ਭਜਨ ਸਮਰਾਟ ਵਜੋਂ ਯਾਦ ਕਰਦੇ ਹਨ। ਨਰਿੰਦਰ ਚੰਚਲ ਨੂੰ ਬਿਹਤਰੀਨ ਪਲੇਅ-ਬੈਕ ਗਾਇਕੀ ਲਈ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ
16 ਅਕਤੂਬਰ 1940 ਨੂੰ ਅੰਮ੍ਰਿਤਸਰ ਦੀ ਲੂਣ ਮੰਡੀ ਆਬਾਦੀ ਵਿੱਚ ਜਨਮੇ ਨਰਿੰਦਰ ਚੰਚਲ ਦਾ ਪੁਸ਼ਤੈਨੀ ਘਰ ਸ਼ਹਿਰ ਦੇ ਸ਼ਕਤੀ ਨਗਰ ਵਿੱਚ ਹੈ। ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਨਰਿੰਦਰ ਚੰਚਲ ਆਪਣੀ ਮਾਂ ਕੈਲਾਸ਼ਵਤੀ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਬਚਪਨ ਵਿੱਚ ਉਨ੍ਹਾਂ ਤੋਂ ਹੀ ਮਾਤਾ ਦੀਆਂ ਭੇਟਾਂ ਸੁਣਨ ਕਾਰਨ ਉਨ੍ਹਾਂ ਦੀ ਧਾਰਮਿਕ ਸੰਗੀਤ ਵਿੱਚ ਦਿਲਚਸਪੀ ਬਣੀ। ਪਿੱਛੇ ਜਿਹੇ ਨਰਿੰਦਰ ਚੰਚਲ ਦਾ ‘ਕੋਰੋਨਾ’ ਬਾਰੇ ਇੱਕ ਗਾਣਾ ਕਾਫ਼ੀ ਵਾਇਰਲ ਹੋਇਆ ਸੀ।

ਮਨੋਰੰਜਨ

ਟਰੈਡਮਿਲ ਦੀ ਬਜਾਏ ਘਰ `ਚ ਦੇਖੋ ਹਾਰਰ ਫਿਲਮਾਂ, ਜਿ਼ਆਦਾ ਕੈਲੋਰੀ ਬਰਨ ਹੋਵੇਗੀ

Published

on

ਨਿਊ ਯਾਰਕ, 21 ਫਰਵਰੀ – ਅਸੀਂ ਸਭ ਨੇ ਬਚਪਨ ਵਿੱਚ ਡਰਾਉਣੀਆਂ ਕਹਾਣੀਆਂ ਸੁਣੀਆਂ ਹਨ ਅਤੇ ਫਿਲਮਾਂ ਦੇਖੀਆਂ ਹਨ। ਫਿਲਮਾਂ ਅਤੇ ਕਹਾਣੀਆਂ ਦੇ ਦੌਰਾਨ ਸਾਡੇ ਸਰੀਰ ਦੇ ਅੰਦਰ ਕੁਝ ਅਜੀਬ ਜਿਹਾ ਹੋਣ ਲੱਗਦਾ ਹੈ, ਜਿਸ ਨੂੰ ਤੁਸੀਂ ਡਰ ਵੀ ਕਹਿ ਸਕਦੇ ਹੋ, ਸਸਪੈਂਸ ਵੀ ਅਤੇ ਜਗਿਆਸਾ ਵੀ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਰਰ ਫਿਲਮਾਂ ਦੇਖਣ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਜੇ ਤੁਸੀਂ ਆਲਸੀ ਹੋ, ਤਾਂ ਹਾਰਰ ਫਿਲਮਾਂ ਦੇਖਣਾ ਤੁਹਾਡੇ ਲਈ ਬੇਹੱਦ ਫਾਇਦੇਮੰਦ ਰਹੇਗਾ।
ਅਸਲ ਵਿੱਚ ਨੱਬੇ ਮਿੰਟ ਦੀ ਹਾਰਰ ਫਿਲਮ ਦੇਖਣ ‘ਤੇ ਤੁਸੀਂ 113 ਕੈਲੋਰੀਜ ਤੱਕ ਬਰਨ ਕਰ ਲੈਂਦੇ ਹੋ, ਜਦ ਕਿ ਇੰਨੀ ਕੈਲੋਰੀ ਬਰਨ ਕਰਨ ਲਈ ਆਮ ਆਦਮੀ ਨੂੰ ਤੀਹ ਮਿੰਟ ਸੈਰ ਕਰਨੀ ਪੈਂਦੀ ਹੈ।ਰਿਸਰਚ ਤੋਂ ਪਤਾ ਲੱਗਾ ਹੈ ਕਿ ਹਾਰਰ ਫਿਲਮ ਦੇਖਣ ਵੇਲੇ ਸਾਡੇ ਸਰੀਰ ਵਿੱਚ ਐਡਰੇਲਾਈਨ ਪੈਦਾ ਹੁੰਦਾ ਹੈ। ਇਹ ਸਾਡੇ ਹਿਊਮਨ ਸਿਸਟਮ ਨੂੰ ਫਾਇਦਾ ਪਹੁੰਚਾਉਂਦਾ ਹੈ। ਇੱਕ ਸਰਵੇ ਵਿੱਚ ਔਰਤਾਂ ਅਤੇ ਮਰਦਾਂ ਨੂੰ ਲਿਆ ਗਿਆ, ਜਿਨ੍ਹਾਂ ਨੇ ਹਾਰਰ ਫਿਲਮ ਦੇਖੀ ਸੀ, ਇਸ ਦੇ ਬਾਅਦ ਇਨ੍ਹਾਂ ਦੇ ਸਰੀਰ ਵਿੱਚ ਵ੍ਹਾਈਟ ਬਲੱਡ ਸੈਲਜ਼ ਦਾ ਵਾਧਾ ਦੇਖਿਆ ਗਿਆ। ਪਿੱਛੇ ਜਿਹੇ ਹਾਰਰ ਫਿਲਮਾਂ ਬਾਰੇ ਕੁਝ ਖੋਜਾਂ ਹੋਈਆਂ ਹਨ, ਜੋ ਦੱਸਦੀਆਂ ਹਨ ਕਿ ਹਾਰਰ ਫਿਲਮਾਂ ਦੇਖਣ ਨਾਲ ਸਾਡੇ ਦਿਮਾਗ ਵਿੱਚ ਨਿਊਰੋਟ੍ਰਾਂਸਮੀਟਰ ਨਿਕਲਦੇ ਹਨ। ਇਹ ਸਾਨੂੰ ਕੁਝ ਸਮੇਂ ਦੇ ਲਈ ਜ਼ਿਆਦਾ ਸਾਵਧਾਨ ਕਰ ਸਕਦੇ ਹਨ। ਇਸ ਦੇ ਇਲਾਵਾ ਫਿਲਮ ਦੀ ਇਸੇ ਖਾਸੀਅਤ ਦੇ ਕਾਰਨ ਅਸੀਂ ਭਵਿੱਖ ਵਿੱਚ ਆਉਣ ਵਾਲੇ ਹਾਲਾਤ ਦੇ ਲਈ ਵੀ ਤਿਆਰ ਹੋ ਜਾਂਦੇ ਹਾਂ।

Continue Reading

ਮਨੋਰੰਜਨ

ਸਨੀ ਲਿਓਨ 29 ਲੱਖ ਲੈ ਕੇ ਵੀ ਪ੍ਰੋਗਰਾਮ ਵਿੱਚ ਨਹੀਂ ਪਹੁੰਚੀ

Published

on

sunnt leone

ਤਿਰੂਵਨੰਤਪੁਰਮ, 8 ਫਰਵਰੀ – ਅਭਿਨੇਤਰੀ ਸਨੀ ਲਿਓਨ ਦੇ ਖਿਲਾਫ ਪ੍ਰੋਗਰਾਮ ਪ੍ਰਬੰਧਕ ਕੰਪਨੀ ਦੀ ਸ਼ਿਕਾਇਤ ‘ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਲਿਓਨ ਲਗਭਗ 29 ਲੱਖ ਰੁਪਏ ਲੈਣ ਪਿੱਛੋਂ ਕੋਚੀ ਵਿੱਚ 2019 ਵਿੱਚ ਹੋਈ ਵੈਲੇਂਟਾਈਨ-ਡੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈ।
ਸਨੀ ਲਿਓਨ ਸ਼ਨੀਵਾਰ ਨੰ ਪੂਵਰ ਰਿਜ਼ਾਰਟ ਵਿੱਚ ਸੀ ਤਾਂ ਕੋਚੀ ਦੀ ਅਪਰਾਧ ਸੈਲ ਯੂਨਿਟ ਨੇ ਉਸ ਤੋਂ ਪੁੱਛ ਗਿੱਛ ਕਰ ਕੇ ਉਸ ਦਾ ਬਿਆਨ ਦਰਜ ਕੀਤਾ। ਪੁਲਸ ਸੂਤਰਾਂ ਮੁਤਾਬਕ ਸਨੀ ਲਿਓਨ ਦੇ ਖਿਲਾਫ ਸ਼ਿਕਾਇਤ ਉਤੇ ਧਾਰਾ 420 ਹੇਠ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਸੀਂ ਸਬੂਤਾਂ ਦੀ ਜਾਂਚ ਪੜਤਾਲ ਕਰ ਰਹੇ ਹਾਂ, ਪ੍ਰਬੰਧਕਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਦੀ ਸਾਬਕਾ ਮੁਕਾਬਲੇਬਾਜ਼ ਲਿਓਨ ਪ੍ਰੋਗਰਾਮ ਵਿੱਚ ਸ਼ਰੀਕ ਨਹੀਂ ਹੋਈ ਸੀ।
ਇਸ ਬਾਰੇ ਵਿੱਚ ਸਨੀ ਲਿਓਨ ਨੇ ਕਿਹਾ ਹੈ ਕਿ ਉਹ ਦੋ ਵਾਰ ਆਈ, ਪਰ ਪ੍ਰੋਗਰਾਮਹੋਇਆ ਨਹੀਂ। ਕਈ ਵਾਰ ਰੱਦ ਹੋਣ ਦੇ ਬਾਅਦ ਆਖਰ ਇਹ ਪ੍ਰੋਗਰਾਮ ਕੋਚੀ ਦੇ ਨੇੜੇ ਅੰਗਾਮੱਲੀ ਵਿੱਚ ਐਡਲਕਸ ਇੰਟਰਨੈਸ਼ਨਲ ਸੰਮੇਲਨ ਕੇਂਦਰ ਵਿੱਚ ਹੋਣਾ ਹੈ। ਲਿਓਨ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ ਕਈ ਵਾਰ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਅਤੇ ਅਜਿਹਾ ਉਸ ਦੇ ਨਾ ਮਿਲਣ ਕਾਰਨ ਨਹੀਂ ਕੀਤਾ ਗਿਆ ਅਤੇ ਉਸ ਦੇ ਉਨ੍ਹਾਂ ‘ਤੇ ਹਾਲੇ ਵੀ 12 ਲੱੱਖ ਰੁਪਏ ਬਕਾਇਆ ਹਨ।

Continue Reading

ਮਨੋਰੰਜਨ

ਕੋਰੋਨਾ ਕਾਰਨ ਸ਼ੂਟਿੰਗ ਬੰਦ, ਪਰ :ਮੁੰਬਈ ਦੇ ਮਡ ਆਈਲੈਂਡ ਦੇ ਬੰਦ ਬੰਗਲਿਆਂ ‘ਚ ਧੜੱਲੇ ਨਾਲ ਬਣੀਆਂ ਪੋਰਨ ਫਿਲਮਾਂ

Published

on

corona virus

ਮੁੰਬਈ, 8 ਫਰਵਰੀ – ਪੋਰਨ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਕੱਲ੍ਹ ਪੰਜ ਲੋਕਾਂ ਨੂੰ ਗ਼੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਵਿੱਚ ਕੁਝ ਨਵੀਆਂ ਜਾਣਕਾਰੀਆਂ ਪਤਾ ਲੱਗਣ ਤੋਂ ਬਾਅਦ ਕੱਲ੍ਹ ਦੇਰ ਰਾਤ ਇੱਕ ਐਕਟ੍ਰੈਸ-ਮਾਡਲ ਗੇਹਾਨਾ ਵਸ਼ਿਸ਼ਠ ਨੂੰ ਗ਼੍ਰਿਫ਼ਤਾਰ ਕੀਤਾ ਗਿਆ। ਦੋਸ਼ ਹੈ ਕਿ ਗੇਹਾਨਾ ਨੇ 85 ਤੋਂ ਵਧ ਪੋਰਨ ਫਿਲਮਾਂ ਦੀ ਸ਼ੂਟਿੰਗ ਕੀਤੀ ਅਤੇ ਉਸ ਨੂੰ ਆਪਣੀ ਵੈਬਸਾਈਟਸ ‘ਤੇ ਅਪਲੋਡ ਕੀਤਾ, ਜਿਨ੍ਹਾਂ ਅਭਿਨੇਤਰੀਆਂ ਰਾਹੀਂ ਪੋਰਨ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ, ਉਨ੍ਹਾਂ ਨੂੰ 20 ਮਿੰਟ ਦੀ ਫਿਲਮ ਲਈ 30 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਵਿੱਚ ਕੁਝ ਹੋਰ ਮਾਡਲਾਂ ਦੇ ਨਾਂ ਵੀ ਆਏ ਹਨ। ਜਾਂਚ ਦੀ ਤਾਰ ਬਾਲੀਵੁੱਡ ਤੱਕ ਜਾ ਰਹੀ ਹੈ। ਅਧਿਕਾਰੀ ਅਨੁਸਾਰ ਕੋਰੋਨਾ ਜਦੋਂ ਚੋਟੀ ਉਤੇ ਸੀ ਅਤੇ ਬਾਲੀਵੁੱਡ ਅਤੇ ਟੀ ਵੀ ਸੀਰੀਅਲਾਂ ਦੀ ਸ਼ੂਟਿੰਗ ਬੰਦ ਸੀ, ਉਸ ਦੌਰਾਨ ਪੋਰਨ ਫਿਲਮਾਂ ਦੀ ਸ਼ੂਟਿੰਗ ਚਾਲੂ ਸੀ। ਇਹ ਸਾਰੀ ਸ਼ੂਟਿੰਗ ਮਾਲਾਡ ਦੇ ਮਡ ਆਈਲੈਂਡ ਵਿੱਚ ਬੰਦ ਕੁਝ ਬੰਗਲਿਆਂ ਵਿੱਚ ਹੁੰਦੀ ਸੀ। ਓਦੋਂ ਪੁਲਸ ਦਾ ਪੂਰਾ ਧਿਆਨ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਸਰਕਾਰ ਅਤੇ ਜਨਤਾ ਦੀ ਮਦਦ ਕਰਨ ਵੱਲ ਸੀ। ਇਨ੍ਹਾਂ ਬੰਗਲਿਆਂ ਦੇ ਅੰਦਰ ਕੀ ਚੱਲਦਾ ਸੀ, ਪੁਲਸ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ। ਦੋਸ਼ੀਆਂ ਨੇ ਉਸੇ ਦਾ ਫਾਇਦਾ ਉਠਾਇਆ।ਕ੍ਰਾਈਮ ਬ੍ਰਾਂਚ ਨੇ ਜਿਨ੍ਹਾਂ ਤਿੰਨ ਮਰਦਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਵਿੱਚ ਮੋਨੂੰ ਜੋਸ਼ੀ ਕੈਮਰਾਮੈਨ ਅਤੇ ਲਾਈਟਮੈਨ ਅਤੇ ਭਾਨੂੰ ਠਾਕੁਰ ਅਤੇ ਮੁਹੰਮਦ ਨਾਸਿਰ ਫਿਲਮਾਂ ਵਿੱਚ ਐਕਟਿੰਗ ਕਰਦੇ ਸਨ। ਜਿਹੜੀਆਂ ਅਭਿਨੇਤਰੀਆਂ ਇਨ੍ਹਾਂ ਨਾਲ ਪੋਰਨ ਫਿਲਮਾਂ ਕਰਦੀਆਂ ਸਨ, ਜਾਂਚ ਟੀਮ ਨੇ ਉਨ੍ਹਾਂ ਨੂੰ ਦੋਸ਼ੀ ਮੰਨਣ ਦੀ ਥਾਂ ‘ਰੈਸਕਿਊ’’ ਦਿਖਾਇਆ ਹੈ। ਮਡ ਆਈਲੈਂਡ ਵਿੱਚ ਕਈ ਸੈਲੀਬ੍ਰਿਟੀਜ਼ ਦੇ ਬੰਗਲੇ ਹਨ ਜੋ ਅਕਸਰ ਕਿਰਾਏ ‘ਤੇ ਦਿੱਤੇ ਜਾਂਦੇ ਹਨ। ਖਦਸ਼ਾ ਪ੍ਰਗਟਾਇਆ ਗਿਆ ਹੈ ਕਿ ਕਈ ਬੰਗਲਿਆਂ ਵਿੱਚ ਇਸ ਤਰ੍ਹਾਂ ਦਾ ਸੈਕਸ ਰੈਕੇਟ ਚੱਲ ਰਿਹਾ ਸੀ।

Continue Reading

ਰੁਝਾਨ


Copyright by IK Soch News powered by InstantWebsites.ca