Famous comedian Bharti Singh arrested on drug charges
Connect with us [email protected]

ਅਪਰਾਧ

ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਨਸ਼ੀਲੇ ਪਦਾਰਥਾਂ ਦੇ ਦੋਸ਼ ਵਿੱਚ ਗ੍ਰਿਫਤਾਰ

Published

on

Bharti Singh

ਮੁੰਬਈ, 21 ਨਵੰਬਰ, – ਬਾਲੀਵੁਡ ਦੀ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਨੂੰ ਨਸ਼ੀਲੇ ਪਦਾਰਥਾਂ ਨਾਲ ਉਸ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਅਗਲੀ ਪੁੱਛਗਿੱਛ ਜਾਰੀ ਹੈ। ਵਰਨਣ ਯੋਗ ਹੈ ਕਿ ਮੁੰਬਈ ਦੇ ਉਸ ਦੇ ਘਰ ਵਿੱਚ ਮਾਰੇ ਗਏ ਛਾਪੇ ਦੌਰਾਨ ਅੱਜ ਨਸ਼ੀਲਾ ਪਦਾਰਥ ਗਾਂਜਾ ਮਿਲਿਆ ਸੀ, ਜਿਹੜਾ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸ ਐਕਟ 1985 ਦੇ ਹੇਠ ਅਪਰਾਧ ਹੁੰਦਾ ਹੈ। ਇਸ ਦੇ ਫੜੇ ਜਾਣ ਉੱਤੇਸੰਬੰਧਤ ਵਿਅਕਤੀ ਨੂੰ 10 ਸਾਲ ਤੱਕ ਕੈਦ ਅਤੇ ਇਕ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।
ਪਤਾ ਲੱਗਾ ਹੈ ਕਿ ਅੱਜ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਨ ਅਤੇ ਉਸ ਨੂੰ ਪੁੱਛਗਿੱਛ ਲਈ ਬੁਲਾਉਣ ਤੋਂ ਬਾਅਦ ਅੱਜ ਸ਼ਾਮ ਉਸ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਨਾਰਕੋਟਿਕਸ ਕੰਟਰੋਲ ਬਿਊਰੋ(ਐੱਨਸੀਬੀ) ਦੀ ਇਸ ਕੇਸ ਵਿੱਚ ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚੀਆ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਭਾਰਤੀ ਸਿੰਘ ਆਪਣੇ ਪਤੀ ਹਰਸ਼ ਨਾਲ ਮੁੰਬਈ ਦੇ ਐਨਸੀ ਬੀ ਦਫ਼ਤਰ ਪੁੱਜੀ ਸੀ। ਕਿਹਾ ਗਿਆ ਹੈ ਕਿ ਹਰਸ਼ ਨੇ ਗਾਂਜਾ ਲੈਣ ਦੀ ਗੱਲ ਮੰਨ ਲਈ ਹੈ। ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਐਨਸੀਬੀ ਨੇ ਅੱਜ ਭਾਰਤੀ ਸਿੰਘ ਦੇ ਪ੍ਰੋਡਕਸ਼ਨ ਹਾਊਸ ਅਤੇ ਦਫਤਰ ਦੋਵਾਂ ਉੱਤੇ ਛਾਪਾ ਮਾਰਿਆ ਸੀ, ਜਿੱਥੋਂ 86.5 ਗ੍ਰਾਮ ਗਾਂਜਾ ਮਿਲਿਆ ਸੀ ਅਤੇ ਇਸ ਦੇ ਬਾਅਦ ਭਾਰਤੀ ਤੇ ਉਸ ਦੇ ਪਤੀ ਹਰਸ਼ ਦੋਵਾਂ ਨੇ ਗਾਂਜਾ ਲੈਣ ਦੀ ਗੱਲ ਮੰਨੀ ਹੈ। ਭਾਰਤੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਤੋਂ ਐਨਸੀਬੀ ਪੁਛਗਿੱਛ ਕਰ ਰਹੀ ਹੈ।

Read More Bollywood Punjabi News

ਅਪਰਾਧ

ਭਾਰਤੀ ਮੂਲ ਦੇ ਬੇਘਰੇ ਵਿਅਕਤੀ ਨੇ ਔਰਤ ਨੂੰ ਰੇਲ ਗੱਡੀ ਅੱਗੇ ਧੱਕਾ ਦਿੱਤਾ

Published

on

woman pushed in train
  • ਪੁਲਸ ਨੇ ਦੋਸ਼ੀ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ
    ਨਿਊ ਯਾਰਕ, 23 ਨਵੰਬਰ – ਅਮਰੀਕਾ ਵਿੱਚ 24 ਸਾਲਾਂ ਦੇ ਇੱਕ ਭਾਰਤੀ ਮੂਲ ਦੇ ਬੇਘਰੇ ਆਦਮੀ ਨੂੰ ਇੱਕ ਔਰਤ ਦੀ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।
    ਪੁਲਸ ਮੁਤਾਬਕ ਭਾਰਤੀ ਮੂਲ ਦੇ ਉਸ ਵਿਅਕਤੀ ਆਦਿੱਤਿਆ ਵੇਮੁਲਾਪਤੀ ਨੇ ਸਬਵੇਅ ਰੇਲ ਪੱਟੜੀ ‘ਤੇ ਇੱਕ ਮਹਿਲਾ ਨੂੰ ਉਸ ਵੇਲੇ ਧੱਕਾ ਦੇਣ ਦਾ ਯਤਨ ਕੀਤਾ, ਜਦ ਰੇਲ ਗੱਡੀ ਆ ਰਹੀ ਸੀ। ਉਸ ਉੱਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਨੇ ਉਸ ਦੀ ਚਾਰ ਦਸੰਬਰ ਤੱਕ ਹਿਰਾਸਤ ਦੇ ਦਿੱਤੀ ਹੈ।ਵੀਡੀਓ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਵੇਮੁਲਾਪਤੀ ਯੂਨੀਅਨ ਸਕੁਏਅਰ ਸਟੇਸ਼ਨ ‘ਤੇ ਪੱਟੜੀ ਵੱਲ ਔਰਤ ਨੂੰ ਉਸ ਵੇਲੇ ਧੱਕਾ ਮਾਰ ਰਿਹਾ ਹੈ, ਜਦ ਰੇਲ ਗੱਡੀ ਆ ਰਹੀ ਹੈ। ਮਹਿਲਾ ਦਾ ਬਚਾਅ ਹੋ ਗਿਆ, ਪਰ ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਉਹ ਦੋ ਰੇਲ ਪੱਟੜੀਆਂ ਦੇ ਵਿਚਾਲੇ ਡਿੱਗ ਗਈ ਤੇ ਰੇਲਗੱਡੀ ਨਾਲ ਟੱਕਰ ਹੋਣ ਤੋਂ ਉਸ ਦਾ ਬਚਾਅ ਹੋ ਗਿਆ। ਆਦਿੱਤਿਆ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਿਲਾ ਨੇ ਹੈਡ ਫੋਨ ਲਾਏ ਹੋਏ ਸਨ ਅਤੇ ਉਹ ਕੁਝ ਸੁਣ ਰਹੀ ਸੀ। ਵੇਮੁਲਾਪਤੀ ਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਤੇ ਰੇਲ ਗੱਡੀ ਨੇੜੇ ਆਉਣ ‘ਤੇ ਬਿਨਾਂ ਕੁਝ ਕਹੇ ਉਸ ਨੂੰ ਧੱਕਾ ਦੇ ਦਿੱਤਾ। ਪੁਲਸ ਮੁਤਾਬਕ ਵੇਮੁਲਾਪਤੀ ਭਾਵਨਾਤਮਕ ਤੌਰ ‘ਤੇ ਪ੍ਰੇਸ਼ਾਨ ਹੈ।

Continue Reading

ਅਪਰਾਧ

ਮੁੰਬਈ ਡਰੱਗ ਕੇਸ ; ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ

Published

on

Bharti Singh, her husband Haarsh

ਮੁੰਬਈ, 22 ਨਵੰਬਰ, – ਏਥੋਂ ਦੀ ਇੱਕ ਅਦਾਲਤ ਨੇ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਲਈ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਵਰਨਣ ਯੋਗ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅਦਾਲਤ ਤੋਂ ਇਨ੍ਹਾਂ ਦੋਵਾਂ ਦਾ ਹੋਰ ਰਿਮਾਂਡ ਮੰਗਿਆ ਸੀ। ਦੂਸਰੇ ਪਾਸੇ ਦੋਵਾਂ ਕਾਮੇਡੀਅਨਸ ਨੇ ਜ਼ਮਾਨਤ ਦੀ ਅਰਜ਼ੀ ਪਾਈ ਸੀ। ਐੱਨ ਸੀ ਬੀ ਨੇ ਕਾਮੇਡੀਅਨ ਭਾਰਤੀ ਸਿੰਘ ਨੂੰ ਲੰਬੀ ਪੁੱਛਗਿੱਛ ਦੇ ਬਾਅਦ ਸ਼ਨੀਵਾਰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੇ ਮੁੰਬਈ ਵਾਲੇ ਘਰਨਾਰਕੋਟਿਕਸ ਕੰਟਰੋਲ ਬਿਊਰੋ ਦੇ ਛਾਪੇ ਵਿੱਚ ਓਥੋਂ ਗਾਂਜਾ ਮਿਲਿਆ ਸੀ। ਐੱਨ ਸੀ ਬੀ ਦੀ ਮੁੰਬਈ ਜ਼ੋਨਲ ਯੂਨਿਟ ਇਸ ਮਗਰੋਂ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੂੰ ਨਾਲ ਲੈ ਗਈ ਅਤੇ ਲੰਬੀ ਪੁੱਛ-ਗਿੱਛ ਮਗਰੋਂ ਭਾਰਤੀ ਸਿੰਘ ਨੇ ਮੰਨ ਲਿਆ ਸੀ ਕਿ ਉਹ ਡਰੱਗਜ਼ ਲੈਂਦੀ ਹੈ।ਇਸ ਦੇ ਬਾਅਦ ਪੁਲਿਸ ਨੇ ਉਸ ਨੂੰ ਬਾਕਾਇਦਾ ਗ੍ਰਿਫ਼ਤਾਰ ਕਰ ਲਿਆ ਸੀ।
ਦੂਸਰੇ ਪਾਸੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਨਵਾਬ ਮਲਿਕ ਨੇ ਡਰੱਗ ਕੇਸ ਦੀ ਜਾਂਚ ਬਾਰੇ ਕਿਹਾ ਹੈ ਕਿ ‘ਐਨਸੀਬੀ ਉਨ੍ਹਾਂ ਲੋਕਾਂ ਨੂੰ ਫੜ ਰਹੀ ਹੈ, ਜਿਹੜੇ ਨਸ਼ਾ ਕਰਦੇ ਹਨ ਅਤੇ ਨਸ਼ੇੜੀ ਹਨ। ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਣਾ ਚਾਹੀਦਾ ਹੈ, ਜੇਲ੍ਹ ਨਹੀਂ। ਉਨ੍ਹਾ ਕਿਹਾ ਹੈ ਕਿ ਇਹ ਐਨਸੀਬੀ ਦਾ ਫਰਜ਼ ਹੈ ਕਿ ਨਸ਼ਾ ਤਸਕਰਾਂ ਨੂੰ ਲੱਭਿਆ ਜਾਵੇ, ਪਰ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ।

Latest Bollywood News in Punjabi

Continue Reading

ਅਪਰਾਧ

ਕੇਰਲਾ ਦਾ ਨੋਟੀਫਿਕੇਸ਼ਨ : ਸੋਸ਼ਲ ਮੀਡੀਆ ਉਤੇ ਇਤਰਾਜ਼ਯੋਗ ਕੰਟੈਂਟ ਪਾਉਣ ‘ਤੇ ਪੰਜ ਸਾਲ ਦੀ ਸਜ਼ਾ

Published

on

social media

ਤਿਰੁਵਨੰਤਪੁਰਮ (ਕੇਰਲ), 22 ਨਵੰਬਰ – ਕੇਰਲਾ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਕੱਲ੍ਹ ਗਵਰਨਰ ਆਰਿਫ ਮੁਹੰਮਦ ਖਾਨ ਨੇ ਕੇਰਲ ਪੁਲਸ ਨੋਟੀਫਿਕੇਸ਼ਨ ਸੋਧ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਔਰਤਾਂ, ਬੱਚਿਆਂ ਦੇ ਖਿਲਾਫ ਸਾਈਬਰ ਅਪਰਾਧ ਰੋਕਣ ਲਈ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਮੁਤਾਬਕ ਜੋ ਵੀ ਸੋਸ਼ਲ ਮੀਡੀਆ ‘ਤੇ ਕਿਸੇ ‘ਤੇ ਰੋਹਬ ਦਿਖਾਉਣ, ਅਪਮਾਨਤ ਜਾਂ ਬਦਨਾਮ ਕਰਨ ਲਈ ਕੋਈ ਕੰਟੈਂਟ ਪਾਏਗਾ, ਪ੍ਰਕਾਸ਼ਿਤ, ਪ੍ਰਸਾਰਿਤ ਕਰੇਗਾ, ਉਸ ਨੂੰ ਪੰਜ ਸਾਲ ਤੱਕ ਕੈਦ ਜਾਂ 10 ਹਜ਼ਾਰ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।
ਵਿਰੋਧੀ ਧਿਰ ਨੇ ਇਸ ਬਿੱਲ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਭਾਵਤ ਹੋਣ ਦਾ ਦੋਸ਼ ਲਾਇਆ ਹੈ। ਰਾਜ ਭਵਨ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਗਵਰਨਰ ਨੇ ਬਿੱਲ ‘ਤੇ ਦਸਖਤ ਕਰ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਕਾਨੂੰਨ ‘ਤੇ ਪਹਿਲਾਂ ਦਸਖਤ ਹੋ ਜਾਂਦੇ, ਪਰ ਗਵਰਨਰ ਖੁਦ ਕੋਰੋਨਾ ਪੀੜਤ ਹੋ ਗਏ ਸਨ ਅਤੇ ਇਸ ਵੇਲੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਹਨ। ਬੀਤੇ ਮੰਗਲਵਾਰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ।
ਇਸ ਸੰਬੰਧ ਵਿੱਚ ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਅਤੇ ਪੁਲਸ ਇਸ ਨਿਯਮ ਦਾ ਲਾਭ ਉਠਾ ਕੇ ਵਿਰੋਧ ਕਰਨ ਵਾਲਿਆਂ ਦੀ ਆਵਾਜ਼ ਨੂੰ ਦਬਾਅ ਸਕਦੀਆਂ ਹਨ ਅਤੇ ਜੇ ਕੋਈ ਪੱਤਰਕਾਰ ਵੀ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਆਲੋਚਨਾ ਕਰਦਾ ਹੈ ਤਾਂ ਇਸ ਕਾਨੂੰਨ ਦਾ ਗਲਤ ਲਾਭ ਉਠਾ ਕੇ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਪੀ ਵਿਜਯਨ ਨੇ ਕਿਹਾ ਕਿ ਲੋਕਾਂ ਦਾ ਅਕਸ ਵਿਗਾੜਨ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਵਰਗੇ ਕਾਰਨਾਂ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ। ਵਰਨਣ ਯੋਗ ਹੈ ਕਿ ਸੋਨਾ ਤਸਕਰੀ ਕੇਸ ਵਿੱਚ ਪ੍ਰਿੰਸੀਪਲ ਸੈਕਟਰੀ ਦਾ ਨਾਂਅ ਆਉਣ ਦੇ ਬਾਅਦ ਮੁੱਖ ਮੰਤਰੀ ਵਿਜਯਨ ਅਤੇ ਕੇਰਲ ਸਰਕਾਰ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ।

Click Here To Read Punjab Crime News

Continue Reading

ਰੁਝਾਨ