Fake Punjab farmers snatch Rs 450 crore from central government
Connect with us [email protected]

ਪੰਜਾਬੀ ਖ਼ਬਰਾਂ

ਪੰਜਾਬ ਦੇ ਫਰਜ਼ੀ ਕਿਸਾਨਾਂ ਨੇ ਕੇਂਦਰ ਸਰਕਾਰ ਦੇ 450 ਕਰੋੜ ਰੁਪਏ ਹੜੱਪੇ

Published

on

money

ਜਲੰਧਰ, 12 ਮਈ – ਪੰਜਾਬ ਵਿੱਚ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਯੋਜਨਾ ਦੇ ਕਰੋੜਾਂ ਰੁਪਏ ਦੇ ਘਪਲੇ ਦੇ ਸੰਕੇਤ ਮਿਲੇ ਹਨ। ਰਾਜ ਸਰਕਾਰ ਦੇ ਅਕੰੜਿਆਂ ਅਨੁਸਾਰ ਸੂਬੇ ਵਿੱਚ 10.25 ਲੱਖ ਕਿਸਾਨ ਪਰਵਾਰ ਹਨ, ਪਰ ਪ੍ਰਧਾਨ ਮੰਤਰੀ ਦੀ ਇਸ ਯੋਜਨਾ ਵਿੱਚ ਪੰਜਾਬ ਵਿੱਚ ਲਾਭਪਾਤਰੀ ਕਿਸਾਨ ਪਰਵਾਰਾਂ ਦੀ ਗਿਣਤੀ 17.84 ਲੱਖ ਤੋਂ ਵੱਧ ਹੈ, ਜੋ ਹਰ ਸਾਲ ਇਸ ਸਕੀਮ ਹੇਠ ਪ੍ਰਤੀ ਕਿਸਾਨ 6000 ਰੁਪਏ ਲੈ ਰਹੇ ਹਨ। ਕਰੀਬ ਲੱਗਭਗ ਅੱਠ ਲੱਖ ਕਿਸਾਨ ਕਿੱਥੋਂ ਆ ਗਏ ਅਤੇ ਕਿਹੜੇ ਕਿਸਾਨਾਂ ਨੂੰ 450 ਕਰੋੜ ਤੋਂ ਵੱਧ ਦੀ ਕੇਂਦਰ ਸਰਕਾਰ ਦੀ ਰਕਮ ਜਾਂਦੀ ਹਨ, ਇਸਦੀ ਜਾਂਚ ਪ੍ਰਧਾਨ ਮੰਤਰੀ ਦਫ਼ਤਰ ਦੇ ਨਿਰਦੇਸ਼ਾਂ ਉੱਤੇ ਇੱਕ ਵਿਸ਼ੇਸ਼ ਟੀਮ ਨੇ ਚੰਡੀਗੜ੍ਹ ਵਿੱਚ ਕੀਤੀ ਹੈ।
ਵਰਨਣ ਯੋਗ ਹੈ ਕਿ ਪ੍ਰਧਾਨ ਮੰਤਰੀ ਦਫਤਰ ਨੇ ਇਹ ਯੋਜਨਾ 2018-19 ਵਿੱਚ ਸ਼ੁਰੂ ਕੀਤੀ ਸੀ। ਇਹ ਯੋਜਨਾ ਪਹਿਲਾਂ ਛੋਟੇ ਤੇ ਸਰਹੱਦੀ ਕਿਸਾਨਾਂ ਲਈ ਸ਼ੁਰੂ ਕੀਤੀ ਗਈ, ਫਿਰ ਇਸ ਦਾ ਘੇਰਾ ਵਧਾ ਕੇ ਸਾਰੇ ਕਿਸਾਨਾਂ ਤਕ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ 10,25,000 ਛੋਟੇ, ਦਰਮਿਆਨੇਤੇ ਵੱਡੇ ਕਿਸਾਨ ਪਰਵਾਰ ਹਨ। ਇਸ ਨਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਯੋਜਨਾ ਵਿੱਚ ਦਿਲਚਸਪ ਮੋੜ ਆ ਗਿਆ ਹੈ।ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਆਪਣੇ ਨਾਲ ਨਾਲ ਜੋੜ ਲਿਆ ਅਤੇ ਨਾ ਸਿਰਫ਼ ਜੋੜਿਆ, ਸਗੋਂ ਕੇਂਦਰ ਸਰਕਾਰ ਦੀ ਇਸ ਯੋਜਨਾ ਵਿੱਚ ਇੱਕ ਕਿਸਾਨ ਪਰਵਾਰ ਦੇ ਇੱਕ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਘਰ ਤੋਂ ਵੱਖ ਦਿਖਾ ਕੇ ਇਸ ਯੋਜਨਾ ਦਾ ਲਾਭ ਲਿਆ ਅਤੇ ਇਹ ਕੰਮ ਜਾਰੀ ਹੈ।ਦਿਲਚਸਪ ਗੱਲ ਇਹ ਕਿ ਪੰਜਾਬ ਸਰਕਾਰ ਦੇ ਅੰਕੜਿਆਂ ਵਿੱਚ 10.25 ਲੱਖ ਕਿਸਾਨ ਪਰਵਾਰ ਹਨ, ਪਰ ਕੇਂਦਰ ਸਰਕਾਰ ਦੀ ਯੋਜਨਾ ਵਿੱਚ ਸੂਬਾ ਸਰਕਾਰ ਨੇ ਕਿਸਾਨ ਪਰਵਾਰਾਂ ਦੀ ਗਿਣਤੀ 17,84,115 ਲੱਖ ਹੋਣ ਦੀ ਪ੍ਰਵਾਨਗੀ ਦਿੱਤੀ ਹੈ। ਕਿਸਾਨਾਂ ਨੂੰ ਹਰ ਤੀਜੇ ਮਹੀਨੇ ਦਿੱਤੀ ਜਾਣ ਵਾਲੀ ਇਸ ਯੋਜਨਾ ਦੀ ਰਾਸ਼ੀ ਨਾਲ ਕੇਂਦਰ ਨੂੰ ਹਰ ਸਾਲ 450 ਕਰੋੜ ਰੁਪਏ ਦਾ ਸਿੱਧਾ ਝਟਕਾ ਲੱਗ ਰਿਹਾ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਕੁਝ ਰਾਜਨੀਤਕ ਪਾਰਟੀਆਂ ਨੇ ਆਪਣੇ ਲੋਕਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕਰਨ ਦਾ ਕੰਮ ਕੀਤਾ ਹੈ, ਭਾਵੇਂ ਇਹ ਕਾਂਗਰਸ ਹੋਵੇ ਜਾਂ ਅਕਾਲੀ ਦਲ, ਬਹੁਤੇ ਉਹ ਅਮੀਰ ਕਿਸਾਨ ਅਤੇ ਕਿਸਾਨ ਆਗੂ ਇਸ ਯੋਜਨਾ ਦਾ ਲਾਭ ਲੈ ਰਹੇ ਹਨ, ਜੋ ਦਿਨ-ਰਾਤ ਕੇਂਦਰ ਸਰਕਾਰ ਨੂੰ ਕੋਸਦੇ ਹਨ। ਇਸ ਯੋਜਨਾ ਦੀ ਪਹਿਲਾਂ ਹੀ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ ਦੀ ਆਡਿਟ ਟੀਮ ਨੇ ਪੜਤਾਲ ਕੀਤੀ ਅਤੇਫਿਰ ਪ੍ਰਧਾਨ ਮੰਤਰੀ ਦਫ਼ਤਰ ਦੇ ਨਿਰਦੇਸ਼ਾਂ ਉੱਤੇ ਵਿਸ਼ੇਸ਼ ਆਡਿਟ ਟੀਮ ਵੱਖਰੇ ਤੌਰ ਉੱਤੇ ਜਾਂਚ ਲਈ ਲੱਗੀ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਇਹ ਟੀਮ ਖੇਤੀਬਾੜੀ ਵਿਭਾਗ, ਮਾਲ ਵਿਭਾਗ, ਜਲ ਸਰੋਤ ਵਿਭਾਗ ਆਦਿ ਤੋਂ ਲਾਭਪਾਤਰੀ ਕਿਸਾਨਾਂ ਦੇ ਤੱਥ ਇਕੱਠੇ ਕਰ ਰਹੀ ਹੈ। ਕੇਂਦਰ ਦੀ ਵਿਸ਼ੇਸ਼ ਟੀਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਇਹ ਟੀਮ ਆਪਣੀਆਂ ਸਰਗਰਮੀਆਂ ਨੂੰ ਪਿੰਡਾਂ ਵਿੱਚ ਲੈ ਕੇ ਜਾਵੇਗੀ ਅਤੇ ਰਾਤੋ-ਰਾਤ ਕਿਸਾਨਾਂ ਦੀ ਗਿਣਤੀ ਵਿੱਚ ਹੋਏ ਪੌਣੇ ਅੱਠ ਲੱਖ ਦੇ ਵਾਧੇ ਦੀ ਜਾਂਚ ਕਰੇਗੀ।

Read More Latest Punjabi News

ਪੰਜਾਬੀ ਖ਼ਬਰਾਂ

ਕੋਟਕਪੂਰਾ ਗੋਲੀ ਕਾਂਡ ਕੇਸ:ਸੈਣੀ, ਉਮਰਾਨੰਗਲ ਤੇ ਚਰਨਜੀਤ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ

Published

on

sumedh-umra

ਫ਼ਰੀਦਕੋਟ, 12 ਜੂਨ – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰਦੀਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਸਸਪੈਂਡਿਡ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ।
ਇਸ ਬਾਰੇ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਹ ਪੁਲਸ ਅਫ਼ਸਰ ਸੱਚ ਛੁਪਾ ਰਹੇ ਹੋਣ ਕਰ ਕੇ ਇਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਪਿੱਛੋਂ ਦੋਸ਼ੀਆਂ ਨੂੰ ਇਸ ਮਾਮਲੇ ਵਿੱਚ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।ਇਸੇ ਤਰ੍ਹਾਂ ਜਾਂਚ ਟੀਮ ਨੇ ਕੱਲ੍ਹ ਉਨ੍ਹਾਂ ਲੋਕਾਂ ਦੇ ਬਿਆਨ ਦਰਜ ਕੀਤੇ, ਜਿਹੜੇ 14 ਅਕਤੂਬਰ 2015 ਨੂੰ ਵਾਪਰੇ ਕੋਟਕਪੂਰਾ ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਸਨ। ਮਿਲੀ ਸੂਚਨਾ ਅਨੁਸਾਰ ਬੂਟਾ ਸਿੰਘ ਵਾਸੀ ਰੋੜੀਕਪੂਰਾ ਦੇ ਇਸ ਗੋਲੀ ਕਾਂਡ ਦੌਰਾਨ ਗੋਲੀ ਵੱਜੀ ਸੀ ਅਤੇ ਰਣਜੀਤ ਸਿੰਘ ਵਾਸੀ ਵਾੜਾ ਦਰਾਕਾ ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਜਾਂਚ ਟੀਮ ਨੇ ਇਨ੍ਹਾਂ ਦੋਵਾਂ ਤੋਂ ਇਲਾਵਾ ਥਾਣਾ ਸਿਟੀ ਕੋਟਕਪੂਰਾ ਦੇ ਓਦੋਂ ਦੇ ਮੁੱਖ ਮੁਨਸੀ ਬਿੰਦਰ ਸਿੰਘ ਅਤੇ ਪੁਲਸ ਦੇ ਵਾਇਰਲੈਸ ਅਪਰੇਟਰ ਰਾਜੇਸ਼ ਕੁਮਾਰ ਦੇ ਵੀ ਬਿਆਨ ਲਏ। ਹਾਈਕੋਰਟ ਦੇ ਫੈਸਲੇ ਤੋਂ ਬਾਅਦ ਐਡੀਸ਼ਨਲ ਡੀ ਜੀ ਪੀ, ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਇਸ ਤੋਂ ਪਹਿਲਾਂ ਸਾਬਕਾ ਡੀ ਜੀ ਪੀ ਸਮੁੇਧ ਸੈਣੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਓ ਐਸ ਡੀ ਗੁਰਚਰਨ ਸਿੰਘ ਸਮੇਤ 70 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ।

Read More Punjabi News Today

Continue Reading

ਪੰਜਾਬੀ ਖ਼ਬਰਾਂ

328 ਸਰੂਪਾਂ ਦੇ ਗ਼ਾਇਬ ਹੋਣ ਦਾ ਮਾਮਲਾ:ਅੰਮ੍ਰਿਤਸਰ ਅਕਾਲੀ ਦਲ ਨੇ ਕੋਹਲੀ ਐਸੋਸੀਏਟਸ ਨੂੰ ਸੱਤ ਕਰੋੜ ਤੋਂ ਵੱਧ ਲੁਟਾਉਣ ਦਾ ਦੋਸ਼ ਲਾਇਆ

Published

on

guru granth sahib

ਪਿਛਲੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਉੱਤੇ ਠੇਕੇ ਵਧਾਉਣ ਦਾ ਦੋਸ਼
ਚੰਡੀਗ਼ੜ੍ਹ, 12 ਜੂਨ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੀ ਪ੍ਰਧਾਨ ਦੇ ਨਾਲ ਅੰਤਰਿਮ ਕਮੇਟੀ ਅਤੇ ਇਸ ਦੇ ਕਰੋੜਾਂ ਰੁਪਏ ਦੇ ਸਾਲਾਨਾ ਹਿਸਾਬ ਦਾ ਆਡਿਟ ਕਰਨ ਵਾਲੀ ਕੰਪਨੀ ਕੋਹਲੀ ਐਸੋਸੀਏਟਸ ਫਿਰ ਇੱਕ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ 328 ਸਰੂਪਾਂ ਦੇ ਗ਼ਾਇਬ ਹੋਣ ਦੇ ਮੁੱਦੇ ਉੱਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਉੱਤੇ ਦੋਸ਼ ਲੱਗਾ ਹੈ ਕਿ ਪਿਛਲੇ 11 ਸਾਲਾਂ ਤੋਂ ਆਡਿਟ ਕਰਦੀ ਇਸ ਕੰਪਨੀ ਨੇ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾਈ ਅਤੇ ਫ਼ੀਸ ਸੱਤ ਕਰੋੜ ਰੁਪਏ ਤੋਂ ਵੱਧ ਲੈ ਲਈ ਸੀ।
ਕੱਲ੍ਹ ਇੱਥੇ ਸੈਕਟਰ 34 ਦੇ ਪਾਰਟੀ ਦਫ਼ਤਰ ਵਿੱਚ ਪ੍ਰੈਸ ਕਾਨਫ਼ਰੰਸਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਜੋ ਅਣਗਹਿਲੀ ਵਿਖਾਈ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪਿਛਲੇ 11 ਸਾਲਾਂ ਤੋਂ ਸਿਰਫ਼ ਇੱਕੋ ਕੰਪਨੀ ਤੋਂ ਆਡਿਟ ਕਰਾਇਆ, ਫ਼ੀਸ ਵੀ ਹਰ ਸਾਲ ਵਧਾਈ, ਸੱਤ ਕਰੋੜ ਰੁਪਏ ਤੋਂ ਵੱਧ ਗੁਰੂ ਕੀ ਗੋਲਕ ਵਿੱਚੋਂ ਗ਼ਲਤ ਅਦਾਇਗੀ ਕੀਤੀ, ਪਰ ਕੰਪਨੀ ਨੇ ਲਿਖੇ ਸਮਝੌਤੇ ਮੁਤਾਬਕ ਸਟੋਰੇਜ਼ ਵਿੱਚ ਪਏ ਸਰੂਪਾਂ ਦੀ ਠੀਕ ਰਿਪੋਰਟ ਨਹੀਂ ਸੀ ਦਿੱਤੀ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਸ ਦੇ ਉਮੀਦਵਾਰਾਂ ਨੇ ਦੂਜੀ ਵੱਡੀ ਪਾਰਟੀ ਵਜੋਂ ਸ਼੍ਰੋਮਣੀ ਕਮੇਟੀ ਦੀਆਂ 2011 ਚੋਣਾਂ ਵਿੱਚ 6 ਲੱਖ ਸਿੱਖ ਵੋਟ ਪ੍ਰਾਪਤ ਕੀਤੀ ਸੀ, ਨੇ ਇਹ ਵੀ ਸਖ਼ਤ ਇਤਰਾਜ਼ ਕੀਤਾ ਕਿ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਹੁੰਦਿਆਂ 15 ਸਤੰਬਰ 2020 ਨੂੰ ਐਗਜ਼ੈਕਟਿਵ ਕਮੇਟੀ ਨੇ ਇਸ ਆਡਿਟ ਕੰਪਨੀ ਦੀ ਵੱਡੀ ਕੁਤਾਹੀ ਨੂੰ ‘ਕ੍ਰਿਮੀਨਲ ਕਾਰਾ’ ਕਰਾਰ ਦੇਣ ਦੀ ਥਾਂ ਮਤਾ ਪਾਸ ਕਰ ਕੇ ਕੇਵਲ ‘ਵਿਭਾਗੀ ਕਾਰਵਾਈ’ ਕਰਨ ਦਾ ਇਸ਼ਾਰਾ ਕਰ ਦਿੱਤਾ ਸੀ। ਪ੍ਰੈਸ ਕਾਨਫ਼ਰੰਸ ਵਿੱਚਕੁਸ਼ਲਪਾਲ ਸਿੰਘ ਮਾਨ ਅਤੇ ਐਡਵੋਕੇਟ ਸਿਮਰਨ ਸਿੰਘ ਨੇ ਦੱਸਿਆ ਕਿ ਆਡਿਟ ਕੰਪਨੀ ਕੋਹਲੀ ਐਸੋਸੀਏਟਸ ਨਾਲ 2010 ਵਿੱਚ ਲਿਖਤੀ ਸਮਝੌਤਾ 3.5 ਲੱਖ ਰੁਪਏ ਪ੍ਰਤੀ ਮਹੀਨਾ ਕਰ ਕੇ ਕੁਝ ਮਹੀਨੇ ਬਾਅਦ 75,000 ਰੁਪਏ ਫ਼ੀਸ ਵਧਾ ਦਿੱਤੀ ਗਈ, ਫਿਰ 2011 ਵਿੱਚ 20,000 ਰੁਪਏ ਮਾਸਿਕ ਵਾਧਾ ਕੀਤਾ, ਜੂਨ 2012 ਵਿੱਚ 4.65 ਲੱਖ ਰੁਪਏ ਫੀਸ ਕੀਤੀ ਅਤੇ ਇਸ ਕੰਪਨੀ ਕੋਲ 2021 ਤੱਕ ਦਾ ਠੇਕਾ ਚੱਲ ਰਿਹਾ ਹੈ। ਇਸ ਦਲ ਦੇ ਵਕੀਲ ਸਿਮਰਨ ਸਿੰਘ ਨੇ 15 ਦਿਨ ਦਾ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਜੋ ਇਸ ਆਡਿਟ ਕੰਪਨੀ ਦਾ ਸਮਝੌਤਾ ਰੱਦ ਨਾ ਕੀਤਾ ਤਾਂ ਇੰਸਟੀਚਿਊਟ ਆਫ਼ ਆਡਿਟ ਨੂੰ ਇਸ ਕੰਪਨੀ ਦੀ ਮਾਨਤਾ ਰੱਦ ਕਰਨ ਦੇ ਲਈ ਲਿਖਿਆ ਜਾਵੇਗਾ, ਕਿਉਂਕਿ ਇਸ ਕੰਪਨੀ ਨੇ ਆਪਣੇ ਪਵਿੱਤਰ ਕਿੱਤੇ ਦੇ ਨੈਤਿਕ ਮਾਪਦੰਡਾਂ ਨੂੰ ਤੋੜਿਆ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਪੰਜਾਬ ਦੇ ਮੰਤਰੀ ਵੱਲੋਂ ਪਲਟ-ਵਾਰ:ਦਿੱਲੀ ਸਰਕਾਰ ਨੇ ਸਾਡੇ ਨਾਲੋਂ ਮਹਿੰਗੇ ਮੁੱਲ ਦੇ ਆਕਸੀਮੀਟਰ ਖ਼ਰੀਦੇ ਸਨ: ਬਲਬੀਰ ਸਿੱਧੂ

Published

on

Punjab Health Minister Balbir Singh Sidhu

ਚੰਡੀਗੜ੍ਹ, 11 ਜੂਨ, – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪੰਜਾਬ ਸਰਕਾਰ ਦੀਆਂ ‘ਕੋਰੋਨਾ ਫਤਿਹ ਕਿੱਟਾਂ’ ਬਾਰੇ ਸੌੜੀ ਸਿਆਸਤ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਣ ਪਿੱਛੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿ ਦਿੱਲੀ ਵਿੱਚ ਖੁਦ ਉਨ੍ਹਾਂ ਦੀ ਕੇਜਰੀਵਾਲ ਸਰਕਾਰ ਨੇ 5 ਮਈ 2020 ਨੂੰ ਬਹੁਤ ਉੱਚੇ ਮੁੱਲ ਉੱਤੇ‘ਪਲਸ ਆਕਸੀਮੀਟਰ’ ਦੀ ਖਰੀਦ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕੋਸਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉੱਤੇ ਸਵਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਖੁਦ ਉਨ੍ਹਾਂ ਕੀ ਕੀਤਾ ਹੈ, ਜਿਥੇ ਹਜ਼ਾਰਾਂ ਲੋਕਾਂ ਦੀ ਇਲਾਜ ਨਾ ਮਿਲਣ ਕਾਰਨ ਸੜਕਾਂ ਉੱਤੇ ਮੌਤ ਹੋ ਗਈ ਅਤੇ ਲੋਕ ਹਸਪਤਾਲਾਂ ਵਿੱਚ ਆਕਸੀਜਨ ਤੇ ਬੈੱਡਾਂ ਦੀ ਮੰਗ ਲਈ ਚੀਕਦੇ ਰਹੇ ਸਨ।
ਬਲਬੀਰ ਸਿੰਘ ਸਿਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰਨੇ 5 ਮਈ 2021 ਨੂੰ ਮੈਸਰਜ਼ ਵੀਐਂਡਐਮ ਗਲੈਕਸੀ ਨੂੰ 1300 ਰੁਪਏ ਪ੍ਰਤੀ ਆਕਸੀਮੀਟਰ ਦੇ ਹਿਸਾਬ 20,000 ਆਕਸੀਮੀਟਰਾਂ ਦੀ ਸਪਲਾਈਦਾ ਆਰਡਰ ਦਿੱਤਾ ਸੀ, ਮੈਸਰਜ਼ ਦਿਵੇਸ਼ ਚੌਧਰੀ ਨੂੰ 1290 ਰੁਪਏ ਦੇ ਹਿਸਾਬ 2000 ਆਕਸੀਮੀਟਰ, ਐਡੀਫ ਮੈਡੀਕਲ ਸਿਸਟਮਜ਼ ਨੂੰ 1250 ਰੁਪਏ ਦੇ ਹਿਸਾਬ 5000 ਆਕਸੀਮੀਟਰ ਅਤੇ ਅਭਿਲਾਸ਼ਾ ਕਮਰਸ਼ੀਅਲ ਪ੍ਰਾਈਵੇਟ ਨੂੰ 1300 ਰੁਪਏ ਨਾਲ 13000 ਆਕਸੀਮਟਰ ਦਾ ਆਰਡਰ ਭੇਜਿਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ-ਵੱਖ ਉੱਚੇ ਦਰਾਂ `ਤੇ ਕਿਵੇਂ ਖਰੀਦਦੀ ਰਹੀ, ਜਦੋਂ ਦੂਸਰੇ ਪਾਸੇ ਪੰਜਾਬ ਸਰਕਾਰ ਮਰੀਜ਼ਾਂ ਨੂੰ ਸਿਰਫ 883 ਰੁਪਏ ਦੀ ਬਹੁਤ ਘੱਟ ਕੀਮਤ ਉੱਤੇ ਲੈ ਕੇ ਕੋਰੋਨਾ ਦੀ ਪੂਰੀ ‘ਫਤਿਹ ਕਿੱਟ’ ਵੰਡ ਰਹੀ ਹੈ, ਜਿਸ ਵਿੱਚ 19 ਵਸਤਾਂ ਵਿੱਚ ਡਿਜੀਟਲ ਥਰਮਾਮੀਟਰ, ਸਟੀਮਰ, ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ (500 ਐਮ ਐਲ), ਤੀਹਰੀ ਪਰਤ ਵਾਲੇ ਫੇਸ-ਮਾਸਕ ਅਤੇ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਲਹਨ। ਦਿੱਲੀ ਸਰਕਾਰ ਨੇ ਜਿਸ ਮੁੱਲ ਉੱਤੇ ਆਕਸੀਮੀਟਰ ਲਿਆ, ਉਸ ਤੋਂ ਘੱਟ ਮੁੱਲ ਵਿੱਚ ਆਕਸੀਮੀਟਰ ਸਣੇ ਸਭ ਚੀਜ਼ਾਂ ਦੀ ਪੂਰੀ ਕਿੱਟ ਪੰਜਾਬ ਸਰਕਾਰ ਨੇ ਖਰੀਦੀ ਹੈ।
ਮੰਤਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੌਰਾਨ ਕੇਸ ਵਧਦੇ ਵੇਖ ਕੇ ਪੰਜਾਬ ਸਰਕਾਰ ਨੇ ਓਦੋਂ 1195 ਰੁਪਏ ਦੀ ਵੱਧ ਤੋਂ ਵੱਧ ਕੀਮਤ ਉੱਤੇ ਕੋਰੋਨਾ ਫਤਿਹ ਕਿੱਟਾਂ ਲਈਆਂ ਸਨ, ਜਦੋਂ ਸੰਸਾਰ ਪੱਧਰ ਉਤੇ ਇਸਦੀ ਘਾਟ ਸੀ। ਉਨ੍ਹਾਂ ਕਿਹਾ ਕਿ ਮੰਗ ਦੀ ਪੂਰਤੀ ਲਈ ਸਾਰੀ ਖਰੀਦ ਪਾਰਦਰਸ਼ੀ ਤੇ ਨਿਰਪੱਖ ਕੀਤੀ ਗਈ। ਉਨ੍ਹਾਂ ਕਿਹਾ: ਪੰਜਾਬ ਇਸ ਦੇਸ਼ ਦਾ ਇਕੱਲਾ ਰਾਜ ਹੈ, ਜਿਸ ਨੇ ਇਹ ਇਲਾਜ ਕਿੱਟਾਂ ਕੋਵਿਡ ਮਰੀਜ਼ਾਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹਰ ਚੀਜ਼ ਦੀ ਵੱਡੀ ਖਰੀਦ ਹਮੇਸ਼ਾਂ ਥੋਕ ਕੀਮਤਾਂ ਉੱਤੇ ਹੁੰਦੀ ਹੈ,ਦਿੱਲੀ ਸਰਕਾਰ ਨੇ ਵੱਡੇ ਸਪਲਾਇਰਾਂ ਨਾਲ ਮਿਲ ਕੇ ਇਨ੍ਹਾਂ ਫ਼ਰਮਾਂ ਨੂੰ ਮੁਨਾਫ਼ਾ ਦੇਣ ਲਈ ਗਲਤ ਢੰਗ ਨਾਲ ਆਪਣੀ ਰਾਜ ਸਰਕਾਰ ਦਾ ਖਜ਼ਾਨਾ ਲੁਟਵਾਇਆ ਹੈ।
ਇਸ ਮੌਕੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਮਾਡਲ ਨੂੰ ਹਵਾਈ ਕਿਲ੍ਹਾ ਦੱਸ ਕੇ ਮੰਤਰੀ ਸਿੱਧੂ ਨੇ ਇਸ ਪਾਰਟੀ ਦੇ ਆਗੂਆਂ ਨੂੰ ਕਿਹਾ,‘ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਲਈ ਨਾ ਕਹੋ, ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ।’ ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣ-ਬੁੱਝ ਕੇ ਦਿੱਲੀ ਵਿੱਚ ਲਾਕਡਾਊਨ ਲਾ ਦਿੱਤਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਜ਼ਦੂਰਾਂਤੇ ਹੋਰ ਗਰੀਬਾਂਨੂੰ ਸਿਹਤ ਸਹੂਲਤਾਂ ਤੇ ਭੋਜਨ ਦੇਣ ਜੋਗੇ ਨਹੀਂ ਸਨ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀਦਿੱਲੀ ਸਰਕਾਰ ਆਪਣੇ ਨਾਗਰਿਕਾਂ ਦਾ ਇਲਾਜ ਕਰਾਉਣ ਤੋਂ ਪਿੱਛੇ ਹਟ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਵੈਂਟੀਲੇਟਰ ਵਾਲੇ ਬੈੱਡਾਂ ਦੀ ਘਾਟ ਹੈ ਤਾਂ ਦਿੱਲੀ ਦੇ ਲੋਕ ਸਿਹਤ ਸੇਵਾਵਾਂ ਲਈ ਏਥੇ ਕਿਉਂ ਆ ਰਹੇ ਹਨ?
ਦੂਸਰੇ ਪਾਸੇ ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦੀਆਂ ਗੈਰ-ਪ੍ਰਵਾਨਿਤ ਕੋਰੋਨਿਲ ਕਿੱਟਾਂ ਖਰੀਦਣ ਲਈ ਭਾਜਪਾ ਬਾਰੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰਿਆਣੇ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਕੋਰੋਨਾ ਇਲਾਜ ਲਈ ਵਿਵਾਦਤ ਕਿੱਟਾਂ ਦੀ ਖਰੀਦਣ ਦਾ ਫੈਸਲਾ ਲਿਆ ਹੈ।ਸਿੱਧੂ ਨੇ ਦੱਸਿਆ ਕਿ ਖੱਟਰ ਸਰਕਾਰ ਨੇ ਮੈਸਰਜ਼ ਲੋਵਾਨੀ ਇੰਪੈਕਸ ਪ੍ਰਾਈਵੇਟ ਲਿਮਟਿਡ ਤੋਂ 825 ਰੁਪਏ ਦੇ ਉੱਚੇ ਭਾਅ ਦਾ ਆਕਸੀਮੀਟਰ ਖਰੀਦਿਆ ਹੈ। ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਵੱਲੋਂ ਖਰੀਦੀਆਂ ਜਾ ਰਹੀਆਂ ਬਾਬਾ ਰਾਮਦੇਵ ਦੀਆਂ ਕਿੱਟਾਂ ਵਿੱਚ ਆਕਸੀਮੀਟਰ ਤੇ ਐਲੋਪੈਥਿਕ ਦਵਾਈਆਂ ਨਹੀਂ ਹਨ ਅਤੇ ਆਈ ਐਮ ਏ ਨੇ ਇਸ ਨੂੰ ਕੋਵਿਡ ਦੇ ਇਲਾਜ ਲਈ ਨਿਰਾਰਥਕ ਅਤੇ ਗੈਰ-ਵਿਗਿਆਨਕ ਕਰਾਰ ਦਿੱਤਾ ਹੈ।

Read More Latest Punjabi News

Continue Reading

ਰੁਝਾਨ


Copyright by IK Soch News powered by InstantWebsites.ca