Fake bail gang remanded for three days
Connect with us [email protected]

ਅਪਰਾਧ

ਜਾਅਲੀ ਜ਼ਮਾਨਤਾਂ ਕਰਾਉਣ ਵਾਲਾ ਗੈਂਗ ਤਿੰਨ ਦਿਨਾ ਰਿਮਾਂਡ ‘ਤੇ

Published

on

On police remand

ਜਲੰਧਰ, 22 ਨਵੰਬਰ – ਇਸ ਮਹਾਨਗਰ ਦੇ ਥਾਣਾ ਬਾਰਾਂਦਰੀ ਦੀ ਪੁਲਸ ਨੇ ਵੱਡੇ ਅਪਰਾਧੀਆਂ ਦੀਆਂ ਜਾਅਲੀ ਜ਼ਮਾਨਤਾਂ ਕਰਵਾਉਣ ਵਾਲੇ ਇੱਕ ਗਿਰੋਹ ਦੇ ਇਕ ਮਹਿਲਾ ਸਮੇਤ ਤਿੰਨ ਜਣਿਆਂ ਨੂੰ ਕੋਰਟ ਵਿੱਚ ਪੇਸ਼ ਕਰ ਕੇ ਤਿੰਨ ਦਿਨ ਦੇ ਰਿਮਾਂਡ ‘ਤੇ ਲਿਆ ਹੈ।ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੰਨੇ ਲੋਕਾਂ ਦੀਆਂ ਜ਼ਮਾਨਤਾਂ ਕਰਵਾ ਚੁੱਕੇ ਹਨ, ਫਰਜ਼ੀ ਦਸਤਾਵੇਜ਼ ਕਿੱਥੋਂ ਬਣਵਾਉਂਦੇ ਹਨ ਅਤੇ ਗੈਂਗ ਵਿੱਚ ਹੋਰ ਕਿੰਨੇ ਲੋਕ ਸ਼ਾਮਲ ਹਨ।
ਮੁੱਢਲੀ ਪੁੱਛਗਿੱਛ ਵਿੱਚ ਇਸ ਗੈਂਗ ਨੇ ਮੰਨਿਆ ਹੈ ਕਿ ਉਹ ਇੱਕ ਦਰਜਨ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਵਾ ਚੁੱਕੇ ਹਨ ਅਤੇ ਹਰ ਜ਼ਮਾਨਤ ਦੇ ਬਦਲੇ 10 ਤੋਂ 12 ਹਜ਼ਾਰ ਰੁਪਏ ਲੈਂਦੇ ਸਨ। ਸ਼ੁੱਕਰਵਾਰ ਥਾਣਾ ਬਾਰਾਂਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ ਸੂਚਨਾ ਆਈ ਸੀ ਕਿ ਜਾਅਲੀ ਦਸਤਾਵੇਜ਼ਾਂ ਉਤੇ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਾਉਣ ਵਾਲੇ ਗੈਂਗ ਦੀ ਇਕ ਮਹਿਲਾ ਸਮੇਤ ਤਿੰਨ ਜਣੇ ਕਚਹਿਰੀ ਚੌਕ ਦੇ ਨੇੜੇ ਘੁੰਮ ਰਹੇ ਹਨ।ਇਹ ਗਿਰੋਹ ਕਿਸੇ ਅਪਰਾਧੀ ਦੀ ਜ਼ਮਾਨਤ ਦੇਣ ਵਾਲਾ ਹੈ, ਜਿਸ ਉਤੇ ਪੁਲਸ ਨੇ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਫੜ ਲਿਆ,ਜਿਨ੍ਹਾਂ ਦੀ ਪਛਾਣ ਗੌਰੀ ਉਰਫ ਸਾਵਣ ਪੁੱਤਰ ਦਵਾਰਕਾ ਦਾਸ ਵਾਸੀ ਮਜੀਠਾ ਰੋਡ ਤੁੰਗਬਾਲਾ ਥਾਣਾ ਸਦਰ ਅੰਮ੍ਰਿਤਸਰ, ਯੁਵਰਾਜ ਉਰਫ ਯੁਵੀ ਪੁੱਤਰ ਰਵੀ ਕੁਮਾਰ ਵਾਸੀ ਕੋਟ ਖਾਲਸਾ, ਅੰਮ੍ਰਿਤਸਰ ਅਤੇ ਕੁਲਵਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਮੁਹੱਲਾ ਗਾਂਧੀ ਚੌਕ ਫੱਕਰਾਂ ਵਾਲੀ ਗਲੀ ਸ਼ਾਹਕੋਟ ਮੌਜੂਦਾ ਵਾਸੀ ਇੰਪਲਾਈਜ਼ ਕਾਲੋਨੀ ਗਲੀ ਨੰਬਰ ਦੋ ਨਿੰਮਾਂਵਾਲੀ ਸਕੂਲ ਸ਼ਾਹਕੋਟ ਦੇ ਤੌਰ ‘ਤੇ ਹੋਈ ਹੈ।ਤਲਾਸ਼ੇ ਦੌਰਾਨ ਗੌਰੀ ਉਰਫ ਸਾਵਣ ਦੇ ਕਬਜ਼ੇ ਵਿੱਚੋਂ ਜਾਅਲੀ ਆਧਾਰ ਕਾਰਡ, ਯੁਵਰਾਜ ਉਰਫ ਯੁਵੀ ਦੇ ਕਬਜ਼ੇ ‘ਚੋਂ ਜਾਅਲੀ ਆਧਾਰ ਕਾਰਡ ਅਤੇ ਜਾਅਲੀ ਨੰਬਰਦਾਰ ਦਾ ਪਛਾਣ ਪੱਤਰ ਫੋਟੋ ਸਮੇਤ ਕੁਲਵਿੰਦਰ ਕੌਰ ਦੇ ਕਬਜ਼ੇ ‘ਚੋਂ ਫਰਦਾਂ ਜਮਾਂਬੰਦੀ, ਪਟਵਾਰੀ ਦੀਆਂ ਮੋਹਰਾਂ ਬਰਾਮਦ ਕੀਤੀਆਂ ਗਈਆਂ ਸਨ।

ਅਪਰਾਧ

ਕਸ਼ਮੀਰ ਵਿੱਚ ਪਾਕਿ ਡਿਜੀਟਲੀ ਦਹਿਸ਼ਤ ਫੈਲਾਉਣ ਲੱਗ ਪਿਐ

Published

on

Pakistan Kashmir

ਜੰਮੂ, 4 ਦਸੰਬਰ – ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਪਿੱਛੋਂ ਆਏ ਵੱਡੇ ਬਦਲਾਅ ਅਤੇ ਵਿਸ਼ੇਸ਼ ਕਰ ਕੇ ਸਥਾਨਕ ਨੌਜਵਾਨਾਂ ਦਾ ਮੁੱਖ-ਧਾਰਾ ਨਾਲ ਜੁੜਨਾ ਪਾਕਿਸਤਾਨ, ਉਸ ਦੀ ਖੁਫੀਆ ਏਜੰਸੀ ਆਈ ਐਸ ਆਈ ਅਤੇ ਅੱਤਵਾਦੀ ਸੰਗਠਨਾਂ ਨੂੰ ਰਾਸ ਨਹੀਂ ਆ ਰਿਹਾ। ਇਸ ਲਈ ਕਸ਼ਮੀਰ ਦੇ ਨੌਜਵਾਨਾਂ ਨੂੰ ਵਰਗਲਾਉਣ, ਪੱਥਰਬਾਜ਼ੀ ਕਰਨ ਤੇ ਮੁਕਾਬਲੇ ਦੀਆਂ ਥਾਵਾਂ ‘ਤੇ ਆ ਕੇ ਹਿੰਸਾ ਕਰਨ ਲਈ ਪਾਕਿਸਤਾਨ ਨੇ ਕਸ਼ਮੀਰ ਵਿੱਚ ਡਿਜੀਟਲੀ ਦਹਿਸ਼ਤ ਫੈਲਾਉਣ ਦੀ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਕਸ਼ਮੀਰ ਵਿੱਚ ਸਰਗਰਮ ਕੁਝ ਵੱਖਵਾਦੀ ਅਨਸਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ 200 ਤੋਂ ਤਿੰਨ ਸੌ ਵਟਸਐਪ ਗਰੁੱਪ ਬਣਾਏ ਗਏ ਹਨ। ਪਾਕਿਸਤਾਨ ਤੋਂ ਚਲਾਏ ਜਾਂਦੇ 10 ਤੋਂ 15 ਹਜ਼ਾਰ ਫਰਜ਼ੀ ਫੇਸਬੁਕ ਅਤੇ ਟਵਿੱਟਰ ਅਕਾਊਂਟ ਵੀ ਚੱਲਦੇ ਹਨ। ਇਨ੍ਹਾਂ ‘ਤੇ ਧਰਮ ਅਤੇ ਕਸ਼ਮੀਰ ਦੇ ਨਾਂਅ ‘ਤੇ ਭੜਕਾਊ ਕੰਟੈਂਟ ਪਾਏ ਜਾ ਰਹੇ ਹਨ। ਭਾਰਤੀ ਸਾਇਬਰ ਸੈਲ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਵਿੱਚ ਲੱਗ ਗਿਆ ਹੈ।
ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ, ਹਿਜਬੁਲ ਮੁਜਾਹਦੀਨ, ਅਲਬਦਰ, ਜੈਸ਼ ਏ ਮੁਹੰਮਦ, ਅੰਸਾਰ ਗਜਵਤ ਉਲ ਹਿੰਦ ਆਪਣੇ ਬੰਦਿਆਂ ਦੀ ਮਦਦ ਨਾਲ ਕਸ਼ਮੀਰ ਵਿੱਚ ਪ੍ਰਾਪੇਗੰਡਾ ਚਲਾ ਰਹੇ ਹਨ। ਇਸ ਦੇ ਨਾਲ ਗੁਲਾਮ ਕਸ਼ਮੀਰ ਵਿੱਚ ਬੈਠੇ ਅੱਤਵਾਦੀ ਸੰਗਠਨ ਦੇ ਹੈਂਡਲਰ ਰੋਜ਼ ਅਜਿਹੇ ਫਰਜ਼ੀ ਕੰਟੈਂਟ ਪੈਦਾ ਕਰਦੇ ਅਤੇ ਉਸ ਨੂੰ ਇੰਟਰਨੈਟ ਮੀਡੀਆ ਦੇ ਰਾਹੀਂ ਕਸ਼ਮੀਰੀ ਨੌਜਵਾਨਾਂ ਤੱਕ ਪਹੁੰਚਾ ਰਹੇ ਹਨ।ਉਨ੍ਹਾਂ ਦੇ ਮਦਦਗਾਰ ਇਨ੍ਹਾਂ ਗਰੁੱਪਾਂ ਨਾਲ ਇਸ ਨੂੰ ਆਮ ਨੌਜਵਾਨਾਂ ਵੱਕ ਧੱਕਦੇ ਹਨ। ਕਸ਼ਮੀਰ ਵਿੱਚ ਕਰੀਬ 200 ਤੋਂ ਤਿੰਨ ਸੌ ਅਜਿਹੇ ਵਟਸਐਪ ਗਰੁੱਪ ਬਣਾਏ ਗਏ ਹਨ। ਇਨ੍ਹਾਂ ਸਭ ਨਾਲ ਇੱਕ ਹੀ ਕੰਟੈਂਟ ਨੂੰ ਵਾਰ-ਵਾਰ ਸਾਂਝਾ ਕੀਤਾ ਜਾਂਦਾ ਹੈ।
ਵਿਸ਼ੇਸ਼ ਟਰੇਨਿੰਗ ਵੀ-ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਖਿਲਾਫ ਡਿਜੀਟਲ ਜਿਹਾਦ ਨੂੰ ਚਲਾਉਣ ਲਈ ਕਸ਼ਮੀਰ ਦੇ ਕਰੀਬ ਪੰਜਾਹ ਨੌਜਵਾਨਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਆਈ ਟੀ ਵਿੰਗ ਦਾ ਹਿੱਸਾ ਬਣਾਉਣ ਲਈ ਗੁਲਾਮ ਕਸ਼ਮੀਰ ਭੇਜਣ ਕੇ ਸੋਸ਼ਲ ਮੀਡੀਆ ਨਾਲ ਸਬੰਧਤ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੂੰ ਫੰਡਿੰਗ ਕੰਟਰੋਲ ਰੇਖਾ ਦੇ ਪਾਰੋਂ ਕੀਤੀ ਜਾ ਰਹੀ ਹੈ। ਜੇ ਕੋਈ ਵਿਅਕਤੀ ਉਨ੍ਹਾਂ ਦੀ ਇਸ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਨੂੰ ਇਸੇ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

Click Here To Read Latest crime news

Continue Reading

ਅਪਰਾਧ

ਭਾਰਤੀ ਸਿੰਘ ਕੇਸ : ਐਨ ਸੀ ਬੀ ਵੱਲੋਂ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਦੋ ਅਧਿਕਾਰੀ ਸਸਪੈਂਡ

Published

on

bharti singh case

ਮੁੰਬਈ, 4 ਦਸੰਬਰ – ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਨਸ਼ੀਲੇ ਪਦਾਰਥਾਂ ਦੇ ਇੱਕ ਕੇਸ ਵਿੱਚ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਦੀਆਂ ਜ਼ਮਾਨਤ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਆਪਣੇ ਦੋ ਜਾਂਚ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਐਨ ਸੀ ਬੀ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਵਰਨਣ ਯੋਗ ਹੈ ਕਿ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਪਿਛਲੇ ਮਹੀਨੇ ਨਸ਼ੀਲੇ ਪਦਾਰਥ ਦੇ ਇੱਕ ਕੇਸ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁੰਬਈ ਦੀ ਇੱਕ ਅਦਾਲਤ ਨੇ ਉਸ ਨੂੰ 23 ਨਵੰਬਰ ਨੂੰ ਜ਼ਮਾਨਤ ਦੇ ਦਿੱਤੀ ਸੀ। ਐਨ ਸੀ ਬੀ ਦੇ ਦੋਵੇਂ ਅਧਿਕਾਰੀ ਇਸ ਕੇਸ ਦੀ ਜਾਂਚ ਕਰ ਰਹੇ ਸਨ।ਭਾਰਤੀ ਸਿੰਘ ਤੇ ਉਸਦੇ ਪਤੀ ਦੀਆਂ ਜ਼ਮਾਨਤ ਪਟੀਸ਼ਨਾਂ ਉੱਤੇ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰਾ ਕਰਿਸ਼ਮਾ ਪ੍ਰਕਾਸ਼ ਦੀ ਅਗਾਉਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਐਨ ਸੀ ਬੀ ਦੇ ਦੋਵੇਂ ਅਧਿਕਾਰੀ ਅਤੇ ਸਰਕਾਰੀ ਵਕੀਲ ਅਦਾਲਤ ਪੇਸ਼ ਨਹੀਂ ਹੋਏ ਸਨ।ਅਧਿਕਾਰੀ ਨੇ ਕਿਹਾ ਦੋਵਾਂ ਕੇਸਾਂ ਵਿੱਚ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਸੀ। ਇਸ ਤੋਂ ਬਾਅਦ ਇੱਕ ਅੰਦਰੂਨੀ ਜਾਂਚ ਦਾ ਹੁਕਮ ਦਿੱਤਾ ਗਿਆ ਅਤੇ ਐਨ ਸੀ ਬੀ ਦੇ ਮੁੰਬਈ ਏਰੀਆ ਯੂਨਿਟ ਨੇ ਆਪਣੀ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਐਨ ਸੀ ਬੀ ਦੇ ਦੋਵਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਾਂਚ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਸਰਕਾਰੀ ਵਕੀਲ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ।

Click Here To Read Punjab Crime Latest breaking news

Continue Reading

ਅਪਰਾਧ

ਮਾਲੇਗਾਉਂ ਧਮਾਕਾ ਕੇਸ : ਸਾਧਵੀ ਪ੍ਰਗਿਆ ਠਾਕੁਰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਨਹੀਂ ਹੋਈ

Published

on

Sadhvi Pragya Thakur

ਮੁੰਬਈ, 4 ਦਸੰਬਰ – ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੀ ਵਿਸ਼ੇਸ਼ ਅਦਾਲਤ ਨੇ ਕੱਲ੍ਹ ਇੱਥੇ ਕਿਹਾ ਕਿ ਮਾਲੇਗਾਉਂ ਧਮਾਕੇ ਮਾਮਲੇ ਦੀ ਸੁਣਵਾਈ ਮੁੜ ਤੋਂ ਸ਼ੁਰੂ ਹੋਵੇਗੀ। ਅਦਾਲਤ ਨੇ ਸਾਰੇ ਸੱਤ ਮੁਲਜ਼ਮਾਂ ਨੂੰ 19 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।
ਇਸ ਕੇਸ ਵਿੱਚ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਪੀ ਆਰ ਸੀਤਰਾ ਨੇ ਪਹਿਲਾਂ ਭਾਜਪਾ ਪਾਰਲੀਮੈਂਟ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ ਦੋਸ਼ੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਪ੍ਰਗਿਆ ਸਿੰਘ ਠਾਕੁਰ ਅਤੇ ਤਿੰਨ ਹੋਰ ਦੋਸ਼ੀ ਅਦਾਲਤ ਪੇਸ਼ ਨਹੀਂ ਹੋਏ, ਸਿਰਫ਼ ਤਿੰਨ ਮੁਲਜ਼ਮ ਹੀ ਪੇਸ਼ ਹੋਏ। ਦੂਜੇ ਤਿੰਨ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਨਾਂ ਨੇ ਕਲਾਈਂਟ ਕੋਵਿਡ-19 ਦੀ ਸਥਿਤੀ ਕਾਰਨ ਪੇਸ਼ ਨਹੀਂ ਹੋਏ। ਇਸ ਪਿੱਛੋਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 19 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਮੁੜ ਸ਼ੁਰੂ ਹੋਵੇਗੀ।
29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮੁੰਬਈ ਤੋਂ 200 ਕਿਲੋਮੀਟਰ ਦੂਰ ਮਾਲੇਗਾਉਂ ਵਿੱਚ ਮੋਟਰ ਸਾਈਕਲ ਉੱਤੇ ਇੱਕ ਮਸਜਿਦ ਦੇ ਕੋਲ ਧਮਾਕਾ ਹੋਇਆ, ਜਿਸ ਵਿੱਚ ਛੇ ਲੋਕ ਮਾਰੇ ਗਏ ਅਤੇ ਸੌ ਤੋਂਵੱਧ ਜ਼ਖ਼ਮੀ ਹੋਏ ਸਨ। ਐਨ ਆਈ ਏ ਇਸ ਕੇਸ ਦੀ ਜਾਂਚ ਕਰ ਰਹੀ ਹੈ।ਇਸ ਦੌਰਾਨ ਬੰਬੇ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਮਾਲੇਗਾਉਂ ਧਮਾਕੇ ਕੇਸ ਦੀ ਸੁਣਵਾਈ ‘ਤੇ ਰੋਕ ਨਹੀਂ ਲਾਈ ਗਈ।

Click Here To Read Punjab Crime News

Continue Reading

ਰੁਝਾਨ