Facebook's India Public Policy head Ankhi Das resigns
Connect with us [email protected]

Uncategorized

ਫੇਸਬੁੱਕ ਦੀ ਇੰਡੀਆ ਪਬਲਿਕ ਪਾਲਿਸੀਹੈੱਡ ਆਂਖੀ ਦਾਸ ਵੱਲੋਂ ਅਸਤੀਫਾ

Published

on

Ankhi Das facebook

ਨਵੀਂ ਦਿੱਲੀ, 27 ਅਕਤੂਬਰ, – ਫੇਸਬੁੱਕ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਆਂਖੀ ਦਾਸ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਜਾਣਕਾਰੀ ਫੇਸਬੁੱਕ ਨੇ ਦਿੱਤੀ ਹੈ। ਪਿਛਲੇ ਦਿਨੀਂ ਆਂਖੀ ਦਾਸ ਡੇਟਾ ਸੁੱਰਖਿਆ ਦੇ ਬਿੱਲ 2019ਬਾਰੇ ਭਾਰਤੀ ਪਾਰਲੀਮੈਂਟ ਦੀ ਕਮੇਟੀ ਅੱਗੇ ਪੇਸ਼ ਹੋਈ ਸੀ। ਇਸ ਕਮੇਟੀ ਦੀ ਅਗਵਾਈ ਭਾਜਪਾ ਪਾਰਲੀਮੈਂਟਮੈਂਬਰ ਮੀਨਾਕਸ਼ੀ ਲੇਖੀ ਕਰ ਰਹੀ ਹੈ, ਜਿਸ ਵਿੱਚ ਕਈ ਪਾਰਟੀਆਂ ਦੇ ਮੈਂਬਰ ਹਨ।
ਵਰਨਣ ਯੋਗ ਹੈ ਕਿ ਬੀਤੇ ਦਿਨੀਂ ਫੇਸਬੁੱਕ ਉੱਤੇ ਨਫ਼ਰਤ ਭਰੇ ਭਾਸ਼ਣ ਤੇ ਰਾਜਨੀਤਕ ਝੁਕਾਅ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਇਆ ਗਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਕੇ ਇਕ ਅਮਰੀਕੀ ਅਖਬਾਰ ਦੀ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਕਿਵੇਂ ਫੇਸਬੁੱਕ ਭਾਰਤ ਵਿੱਚ ਨਫ਼ਰਤ ਭਰੇ ਭਾਸ਼ਣਾਂ ਵਿਰੁੱਧ ਕਾਰਵਾਈ ਨਹੀਂ ਕਰਦਾ। ਰਾਹੁਲ ਗਾਂਧੀ ਦੇ ਦੋਸ਼ਾਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ ਵਿਚਾਲੇ ਇਹ ਆਹਮੋ-ਸਾਹਮਣੇ ਦਾ ਮੁੱਦਾ ਬਣ ਗਿਆ ਸੀ।
ਇਸ ਪਿੱਛੋਂ 23 ਅਕਤੂਬਰ ਨੂੰ ਫੇਸਬੁੱਕ ਇੰਡੀਆ ਦੀ ਪਾਲਿਸੀ ਹੈੱਡ ਆਂਖੀ ਦਾਸ ਨੂੰ ਭਾਜਪਾ ਪਾਰਲੀਮੈਂਟ ਮੈਂਬਰ ਮੀਨਾਕਸ਼ੀ ਲੇਖੀ ਦੀ ਅਗਵਾਈ ਵਾਲੀ ਡਾਟਾ ਸਕਿਓਰਟੀ ਬਿੱਲ 2019 ਬਾਰੇ ਜਾਇੰਟ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋਣਾ ਪਿਆ ਸੀ। ਜਾਣਕਾਰ ਸੂਤਰਾਂ ਮੁਤਾਬਕ ਆਂਖੀ ਦਾਸ ਤੋਂ ਕਮੇਟੀ ਮੈਂਬਰਾਂ ਨੇ ਦੋ ਘੰਟੇ ਤੱਕ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਸਨ ਤੇ ਬੈਠਕ ਦੌਰਾਨ ਇਕ ਮੈਂਬਰ ਨੇ ਕਿਹਾ ਕਿ ਇਸ ਕੰਪਨੀ ਨੂੰ ਆਪਣੇ ਇਸ਼ਤਿਹਾਰ ਦੇਣ ਵਾਲਿਆਂ ਦੇ ਵਪਾਰਕ ਲਾਭ ਜਾਂ ਚੋਣਵੇਂ ਉਦੇਸ਼ਾਂ ਲਈ ਆਪਣੇ ਖਪਤਕਾਰਾਂ ਦੇ ਡੇਟਾ ਨਾਲ ਛੇੜਛਾੜ ਨਹੀਂ ਕਰਨ ਦੇਣੀ ਚਾਹੀਦੀ। ਇਨ੍ਹਾਂ ਸੂਤਰਾਂ ਨੇ ਦੱਸਿਆ ਕਿ ਪਾਰਲੀਮੈਂਟ ਮੈਂਬਰ ਜਾਣਨਾ ਚਾਹੁੰਦੇ ਸਨ ਕਿ ਭਾਰਤ ਤੋਂ ਹੁੰਦੀ ਆਮਦਨਤੇ ਡਾਟਾ ਸੁਰੱਖਿਆ ਲਈ ਫੇਸਬੁੱਕ ਕਿੰਨਾ ਖਰਚਾ ਕਰਦੀ ਹੈ। ਯੂਜ਼ਰਸ ਦੇ ਅਨੁਸਾਰ ਭਾਰਤ ਫੇਸਬੁੱਕ ਦੇ ਸਭ ਤੋਂ ਵੱਡੇ ਬਾਜ਼ਾਰ ਵਿੱਚੋਂ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਜਾਨਣਾ ਚਾਹੁੰਦੀ ਸੀ ਕਿ ਭਾਰਤ ਵਿੱਚ ਫੇਸਬੁੱਕ ਕਿੰਨਾ ਟੈਕਸ ਦੇਂਦੀ ਹੈ। ਬੈਠਕ ਦੌਰਾਨ ਚਿੰਤਾ ਵੀ ਜ਼ਾਹਰ ਕੀਤੀ ਗਈ ਕਿ ਅਮਰੀਕਾ ਵਿੱਚ ਫੇਸਬੁੱਕ ਦੇ ਬਹੁਤੇ ਮੁਲਾਜ਼ਮਾਂ ਦਾ ਝੁਕਾਅ ਦੇਸ਼ ਦੀ ਇੱਕ ਵਿਸ਼ੇਸ਼ ਰਾਜਸੀ ਪਾਰਟੀ ਵੱਲ ਹੈ।

Click Here Political News Online in Punjabi

Uncategorized

ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਪੁੱਜੀ ਸ਼ਾਹੀਨ ਬਾਗ ਦੀ ਦਾਦੀ ਬਿਲਕੀਸ ਬਾਨੋ ਗ੍ਰਿਫਤਾਰ

Published

on

Bilkis Bano arrested

ਨਵੀਂ ਦਿੱਲੀ, 1 ਦਸੰਬਰ, – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਬਣਾਏ ਨਾਗਰਿਕਤਾ ਸੋਧ ਐਕਟ (ਸੀ ਏ ਏ) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐੱਨ ਆਰ ਸੀ) ਦੇ ਵਿਰੁੱਧ ਪ੍ਰੋਟੈਸਟ ਦਾ ਚਿਹਰੇ ਵਜੋਂ ਜਾਣੀ ਜਾਂਦੀ ਤੇ ਸ਼ਾਹੀਨ ਬਾਗ ਦੀ ਦਾਦੀ ਵਜੋਂ ਪ੍ਰਸਿੱਧ ਬਿਲਕੀਸ ਬਾਨੋ ਨੂੰ ਦਿੱਲੀ ਪੁਲਿਸ ਨੇ ਸਿੰਘੂ ਸਰਹੱਦ ਉੱਤੇ ਗ੍ਰਿਫਤਾਰ ਕੀਤਾ ਹੈ। ਉਹ ਅੱਜ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਸਿੰਘੂ ਬਾਰਡਰ ਉੱਤੇ ਪਹੁੰਚੀ ਸੀ।
ਇਸ ਤੋਂ ਪਹਿਲਾਂ ਬਿਲਕੀਸ ਬਾਨੋ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀਆਂ ਧੀਆਂ ਹਾਂ ਤੇ ਅਸੀਂ ਕਿਸਾਨਾਂ ਦੇ ਰੋਸ ਦਾ ਸਮਰਥਨ ਕਰਾਂਗੀਆਂ,ਅਸੀਂ ਆਵਾਜ਼ ਬੁਲੰਦ ਕਰਾਂਗੇ, ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ।ਵਰਨਣ ਯੋਗ ਹੈ ਕਿ ਸੋਮਵਾਰ ਰਾਤ ਸੋਸ਼ਲ ਮੀਡੀਆ ਉੱਤੇਬਿਲਕੀਸ ਦਾਦੀ ਦੀ ਵਾਇਰਲ ਹੋਈ ਵੀਡੀਓ ਵਿੱਚ ਉਹ ਕਿਸਾਨਾਂ ਦੇ ਇੱਕ ਪ੍ਰਦਰਸ਼ਨ ਸਥਾਨ ਉਤੇ ਦਿਖਾਈ ਦਿੱਤੀ ਸੀ। ਇਸ ਵੀਡੀਓ ਵਿਚ ਦਾਦੀ ਨਾਲ ਤੁਰ ਰਹੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਉੱਤਰ ਪ੍ਰਦੇਸ਼ਤੋਂ ਪਰਤਦਿਆਂ ਉਹ ਕਿਸਾਨਾਂ ਦਾ ਹਾਲ-ਚਾਲ ਪੁੱਛਣ ਲਈ ਰੁਕੀ ਹੈ।
ਬਿਲਕੀਸ ਦਾਦੀ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੁੱਧ ਸ਼ਾਹੀਨ ਬਾਗ ਵਿਚ ਲੱਗੇ ਮੋਰਚੇ ਵੇਲੇ ਮੁੱਖ ਚਿਹਰੇ ਵਜੋਂ ਸਾਹਮਣੇ ਆਈ ਸੀ। ਅਮਰੀਕਾ ਦੇ ਟਾਈਮ ਮੈਗਜ਼ੀਨ ਦੀ ਪੱਤਰਕਾਰ ਰਾਣਾ ਅਯੂਬ ਨੇ ਇੱਕ ਲੇਖ ਵਿੱਚ ਬਿਲਕਿਸ ਦਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਦੱਸਿਆ ਸੀ ਕਿ ਕਿਵੇਂ ਬਿਲਕੀਸ ਦਾਦੀ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਰੋਸ ਪ੍ਰਦਰਸ਼ਨ ਦੀ ਥਾਂ ਖੜੀ ਹੋਈ ਅਤੇ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਲੋਕਾਂ ਦੀ ਅਵਾਜ਼ ਬਣ ਗਈ ਸੀ। ਬਿਲਕਿਸ ਦਾਦੀ ਦੇ ਨਾਮ ਨਾਲ ਮਸ਼ਹੂਰ ਬਿਲਕਿਸ ਬਾਨੋ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੀ ਵਸਨੀਕ ਹੈ, ਪਰ ਅੱਜਕੱਲ੍ਹ ਆਪਣੇ ਬੱਚਿਆਂ ਨਾਲ ਦਿੱਲੀ ਵਿਚ ਰਹਿੰਦੀ ਹੈ। ਉਸ ਦਾ ਮਰਹੂਮ ਪਤੀ ਖੇਤ ਮਜ਼ਦੂਰੀ ਕਰਦਾ ਸੀ। ਵਿਰੋਧ ਪ੍ਰਦਰਸ਼ਨ ਵੇਲੇ ਬਿਲਕਿਸ ਦਾਦੀ ਨੇ ਦੱਸਿਆ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕਦੇ ਕਿਸੇ ਰਾਜਸੀ ਲਹਿਰ ਵਿਚ ਹਿੱਸਾ ਨਹੀਂ ਲਿਆ ਸੀ। ਪਹਿਲਾਂ ਉਹ ਸਿਰਫ ਇੱਕ ਘਰੇਲੂ ਔਰਤ ਸੀ, ਕਦੇ ਆਪਣਾ ਘਰ ਨਹੀਂ ਛੱਡਿਆ, ਪਰ ਇਸ ਪ੍ਰਦਰਸ਼ਨ ਵਿਚ ਉਨ੍ਹਾਂ ਦਾ ਖਾਣਾ-ਪੀਣਾ ਅਤੇ ਸੌਣਾ ਧਰਨਾ ਸਥਾਨ ਉਤੇ ਹੁੰਦਾ ਸੀ, ਕੁਝ ਸਮੇਂ ਲਈ ਘਰ ਸਿਰਫ ਕੱਪੜੇ ਬਦਲਣ ਜਾਂਦੀ ਸੀ।

Click Here Latest Indian Political News in Punjabi

Continue Reading

Uncategorized

ਕਿਸਾਨ ਮੋਰਚੇ ਦਾ ਅਸਰ : ਹਰਿਆਣਾ ਦੀਆਂ 40 ਤੋਂ ਵੱਧ ਖਾਪ ਪੰਚਾਇਤਾਂ ਨੇ ਖੱਟਰ ਸਰਕਾਰ ਵਿਰੁੱਧ ਝੰਡਾ ਚੁੱਕਿਆ

Published

on

haryana kisan
  • ਅਜੇ ਚੌਟਾਲਾ ਵੱਲੋਂ ਨੁਕਤਾਚੀਨੀ, ਜੇ ਜੇ ਪੀ ਦੇ ਤੇਵਰ ਬਦਲੇ
    ਜੀਂਦ, 1 ਦਸੰਬਰ, – ਹਰਿਆਣਾ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਓਥੋਂ ਦੀ ਮਨੋਹਰ ਲਾਲ ਖੱਟਰ ਸਰਕਾਰ ਦੇ ਵਿਰੋਧ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਖੱਟਰ ਸਰਕਾਰ ਦੀ ਛੁੱਟੀ ਕਰਨ ਲਈ ਉਨ੍ਹਾਂ ਦਾ ਸਮੱਰਥਨ ਵਾਪਸ ਕਰਾਉਣ ਦੀ ਤਿਆਰੀ ਕਰ ਲਈ ਹੈ।
    ਅੱਜ ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪ ਪੰਚਾਇਤਾਂ ਦੀ ਮੀਟਿੰਗ ਹੋਈ, ਜਿੱਥੇ ਖਾਪਾਂ ਨੇ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ ਤੇ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਭਾਜਪਾ ਮੁੱਖ ਮੰਤਰੀ ਮਨੋਨਰ ਲਾਲ ਖੱਟਰ ਦੀ ਇਸ ਸਰਕਾਰ ਤੋਂ ਸਮਰਥਨ ਵਾਪਸ ਲੈ ਲੈਣ। ਖਾਪ ਪੰਚਾਇਤਾਂ ਨੇ ਕਿਹਾ ਕਿ ਇਸ ਮਕਸਦ ਦੇ ਲਈ ਇੱਕ ਕਮੇਟੀ ਵੀ ਬਣਾਈ ਜਾਏਗੀ, ਜੋ ਵਿਧਾਇਕਾਂ ਨੂੰਖੱਟਰ ਦਾ ਸਮੱਰਥਨ ਵਾਪਸੀ ਲਈ ਮਿਲੇਗੀ। ਇਸ ਦੇ ਨਾਲ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਖਾਪਾਂ ਆਪੋ-ਆਪਣੇ ਪੱਧਰ ਉਤੇ ਯਤਨ ਕਰਨ ਅਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨ।
    ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਰਕੇ ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸਰਕਾਰ ਦੇ ਲਈ ਨਵਾਂ ਖਤਰਾ ਮਹਿਸੂਸ ਹੋਣ ਲੱਗਾ ਹੈ। ਅੱਜ ਉਸ ਦੀ ਸਹਿਯੋਗੀ ਪਾਰਟੀ ਨੇ ਚੇਤਾਵਨੀ ਦੇ ਦਿੱਤੀ ਹੈ। ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪਿਤਾ ਅਤੇ ਜਨਨਾਇਕ ਜਨਤਾ ਪਾਰਟੀ ਦੇ ਪ੍ਰਧਾਨ ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਉੱਤੇ ਵੱਡਾ ਸੋਚਣਾ ਤੇ ਕਿਸਾਨੀ ਮੰਗਾਂ ਦਾ ਹੱਲ ਲੱਭਣਾ ਚਾਹੀਦਾ ਹੈ। ਭਾਜਪਾ ਨਾਲ ਹਰਿਆਣਾ ਦੀ ਸੱਤਾ ਵਿੱਚ ਸ਼ਾਮਲ ਜੇਜੇ ਪੀ ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਧਰਮ ਸੰਕਟ ਵਿੱਚ ਹੈ,ਕਿਉਂਕਿਇਹ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦੀ ਹੈ ਤੇ ਇਸ ਦਾ ਵੋਟ ਬੈਂਕ ਕਿਸਾਨ ਹੀਅੱਜ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਅਜੇ ਚੌਟਾਲਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰੇਉਨ੍ਹਾਂ ਨੇ ਕਿਹਾ ਕਿ ਅੰਨ-ਦਾਤਾ ਸੜਕਾਂ ਉੱਤੇ ਪ੍ਰੇਸ਼ਾਨ ਹੋ ਰਿਹਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੱਡੀ ਸੋਚ ਨਾਲ ਕਿਸਾਨਾਂ ਦੀ ਮੰਗ ਪੂਰੀ ਕਰੇ।

Click Here Latest Indian Political News in Punjabi

Continue Reading

Uncategorized

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੇਘਾਲਿਆ ਵਿੱਚ ਫਿਰ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ

Published

on

CAA protest
  • ਆਈ ਐੱਲ ਪੀ ਲਾਗੂ ਕਰਨ ਦੀ ਮੰਗ ਤੇਜ਼
    ਸ਼ਿਲਾਂਗ, 29 ਨਵੰਬਰ, – ਪਿਛਲੇ ਸਾਲ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਮੁਜ਼ਾਹਿਰਆਂ ਦੇ ਬਾਅਦ ਕਈ ਮਹੀਨੇ ਚੁੱਪ ਰਹਿਣ ਪਿੱਛੋਂ 17 ਸੰਗਠਨਾਂ ਨੇ ਮੇਘਾਲਿਆ ਨੂੰ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ ਏ ਏ) ਦੇ ਘੇਰੇ ਤੋਂ ਬਾਹਰ ਰੱਖਣ ਲਈ ਅੱਜ ਫਿਰ ਸਾਰੇ ਪੱਧਰ ਦੀ ਇਨਰ ਲਾਈਨ ਪਰਮਿਟ (ਆਈ ਐੱਲ ਪੀ) ਲਾਗੂ ਕਰਨ ਲਈ ਅੰਦੋਲਨ ਤੇਜ਼ ਕਰ ਦਿੱਤਾ ਹੈ। ਇਸ ਅੰਦੋਲਨ ਦੀ ਅਗਵਾਈ ਮੇਘਾਲਿਆ ਸਿਵਲ ਸੋਸਾਈਟੀ ਕਰ ਰਹੀ ਹੈ। ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
    ਵਰਨਣ ਯੋਗ ਹੈ ਕਿ ਆਈ ਐੱਲ ਪੀ ਦੇ ਲਾਗੂ ਹੋਣ ਨਾਲ ਭਾਰਤ ਦੇ ਦੂਸਰੇ ਰਾਜਾਂ ਦੇ ਨਾਗਰਿਕਾਂ ਸਮੇਤ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਸਬੰਧਤ ਰਾਜ ਵਿੱਚ ਆਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ। ਇਸ ਕਾਨੂੰਨ ਵਿਚ ਸਥਾਨਕ ਲੋਕਾਂ ਦੇ ਲਈ ਜ਼ਮੀਨ,ਨੌਕਰੀਆਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਵੇਲੇ ਏਹੋ ਜਿਹਾ ਆਈ ਐੱਲ ਪੀ ਅਰੁਣਾਚਲ ਪ੍ਰਦੇਸ਼,ਮਿਜ਼ੋਰਮ ਅਤੇ ਨਾਗਾਲੈਂਡ ਵਿੱਚ ਲਾਗੂ ਹੈ। ਨਾਗਾਲੈਂਡ ਦੀ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਦੀਮਾਪੁਰ ਜ਼ਿਲ੍ਹੇ ਨੂੰ ਆਈ ਐੱਲ ਪੀ ਵਿੱਚ ਸ਼ਾਮਲ ਕਰਨ ਲਈ ਇਸ ਕਾਨੂੰਨ ਵਿੱਚ ਸੋਧ ਵੀ ਕੀਤੀ ਹੈ,ਜਿਸ ਤੋਂ ਬਾਅਦ ਉਹ ਪੂਰਾ ਰਾਜ ਇਸ ਦੇ ਅਧੀਨ ਆ ਗਿਆ ਹੈ। ਇਸ ਦੇ ਬਾਅਦ ਮੇਘਾਲਿਆ ਵਿੱਚ ਇਹ ਅੰਦੋਲਨ ਨਵੇਂ ਸਿਰੇ ਤੋਂ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।

Click HerePunjabi Latest News on National

Continue Reading

ਰੁਝਾਨ